settings icon
share icon
ਪ੍ਰਸ਼ਨ

ਪਾਦਰੀ ਔਰਤਾਂ/ਪ੍ਰਚਾਰਕ? ਸੇਵਾਕਾਈ ਵਿੱਚ ਔਰਤਾਂ ਦੇ ਬਾਰੇ ਬਾਈਬਲ ਕੀ ਕਹਿੰਦੀ ਹੈ?

ਉੱਤਰ


ਅੱਜ ਕਲੀਸੀਯਾ ਵਿੱਚ ਔਰਤਾਂ ਦਾ ਪਾਦਰੀ ਪ੍ਰਚਾਰਕ ਦੇ ਰੂਪ ਵਿੱਚ ਸੇਵਾਕਾਈ ਨੂੰ ਛੱਡ ਸ਼ਾਇਦ ਹੋਰ ਕੋਈ ਵੀ ਜਿਆਦਾ ਗਰਮ ਜੋਸ਼ੀ ਦੀ ਬਹਿਸ ਦਾ ਵਿਸ਼ਾ ਨਹੀਂ ਹੈ। ਸਿੱਟੇ ਵਜੋਂ, ਇਹ ਜ਼ਰੂਰੀ ਹੈ ਕਿ ਇਹ ਵਿਸ਼ਾ ਆਦਮੀ ਨੂੰ ਔਰਤ ਦੇ ਖਿਲਾਫ਼ ਨਾ ਦੇਖਿਆ ਜਾਏ। ਕੁਝ ਔਰਤਾਂ ਹਨ ਜੋ ਵਿਸ਼ਵਾਸ ਕਰਦੀਆਂ ਹਨ ਕਿ ਉਨ੍ਹਾਂ ਨੂੰ ਪਾਦਰੀਆਂ ਵਾਂਙੁ ਸੇਵਾਕਾਈ ਨਹੀਂ ਕਰਨੀ ਚਾਹੀਦੀ ਹੈ ਅਤੇ ਬਾਈਬਲ ਔਰਤਾਂ ਦੀ ਸੇਵਾਕਾਈ ਤੇ ਪਾਬੰਦੀਆਂ ਰੱਖਦੀ ਹੈ। ਅਤੇ ਇੱਥੇ ਕੁਝ ਉਹ ਵਿਅਕਤੀ ਵੀ ਹਨ ਜੋ ਇਹ ਵਿਸ਼ਵਾਸ ਕਰਦੇ ਹਨ ਕਿ ਔਰਤਾਂ ਪ੍ਰਚਾਰਕਾਂ ਵਾਂਙੁ ਸੇਵਾਕਾਈ ਕਰ ਸੱਕਦੀਆਂ ਹਨ ਅਤੇ ਇੱਥੇ ਸੇਵਾਕਾਈ ਵਿੱਚ ਔਰਤਾਂ ਤੇ ਕੋਈ ਵੀ ਪਾਬੰਦੀ ਨਹੀਂ ਹੈ। ਇਹ ਹੰਕਾਰਵਾਦ ਤੇ ਭਿੰਨ ਭੇਦ ਦਾ ਵਿਸ਼ਾ ਨਹੀਂ ਹੈ। ਇਹ ਬਾਈਬਲ ਸੰਬੰਧੀ ਅਨੁਵਾਦ ਦਾ ਵਿਸ਼ਾ ਹੈ।

ਪਰਮੇਸ਼ੁਰ ਦਾ ਵਚਨ ਮੁਨਾਦੀ ਕਰਦਾ ਹੈ, “ਇਸਤ੍ਰੀ ਨੂੰ ਚਾਹੀਦਾ ਹੈ ਭਈ ਚੁੱਪ ਚਾਪ ਹੋ ਕੇ ਪੂਰੀ ਅਧੀਨਗੀ ਨਾਲ ਸਿੱਖਿਆ ਲਵੇ। ਮੈਂ ਇਸਤ੍ਰੀ ਨੂੰ ਸਿੱਖਿਆ ਦੇਣ ਅਥਵਾ ਪੁਰਖ ਉੱਤੇ ਹੁਕਮ ਚਲਾਉਣ ਦੀ ਪ੍ਰਵਾਨਗੀ ਨਹੀਂ ਦਿੰਦਾ ਹਾਂ” (1 ਤਿਮੋਥਿਉਸ 2:11-12)। ਕਲੀਸੀਆ ਵਿੱਚ ਪਰਮੇਸ਼ੁਰ ਮਰਦ ਅਤੇ ਔਰਤਾਂ ਨੂੰ ਵੱਖਰੇ ਵੱਖਰੇ ਕੰਮ ਸੌਂਪਦਾ ਹੈ। ਇਹ ਮਨੁੱਖ ਦੀ ਸਿਰਜਣਾ ਅਤੇ ਸੰਸਾਰ ਵਿੱਚ ਪਾਪ ਦੇ ਆਉਣ ਦੇ ਤਰੀਕੇ ਦਾ ਸਿੱਟਾ ਹੈ (1ਤਿਮੋਥਿਉਸ 2:13-14)। ਪਰਮੇਸ਼ੁਰ, ਸੰਤ ਪੌਲੁਸ ਦੇ ਰਾਹੀਂ ਔਰਤਾਂ ਨੂੰ ਮਰਦਾਂ ਉੱਤੇ ਆਤਮਿਕ ਅਧਿਕਾਰ ਨੂੰ ਹੋਣ ਅਤੇ ਸਿਖਾਉਣ ਦੇ ਕੰਮ ਵਿੱਚ ਪਾਬੰਦੀ ਲਾਉਂਦਾ ਹੈ। ਇਹ ਔਰਤਾਂ ਨੂੰ ਪਾਸਟਰ ਵਾਂਙੁ ਸੇਵਾ ਕਰਨ ਤੋਂ ਰੋਕਦਾ ਹੈ। ਜਿਸ ਵਿੱਚ ਨਿਸ਼ਚਿਤ ਤੌਰ ਤੇ ਉਨ੍ਹਾਂ ਨੂੰ ਪ੍ਰਚਾਰ ਕਰਨਾ, ਉਨ੍ਹਾਂ ਨੂੰ ਖੁਲ੍ਹੇ ਆਮ ਸਿਖਾਉਣਾ ਅਤੇ ਉਨ੍ਹਾਂ ਉੱਤੇ ਆਤਮਿਕ ਅਧਿਕਾਰ ਦਾ ਅਮਲ ਕਰਨਾ ਸ਼ਾਮਲ ਹੈ।

ਇੱਥੇ ਪਾਸਬਾਨੀ ਸੇਵਾਕਾਈ ਵਿੱਚ ਔਰਤਾਂ ਦੇ ਇਸ ਨਜ਼ਰੀਏ ਲਈ ਬਹੁਤ ਸਾਰੇ ਵਿਰੋਧ ਹਨ। ਇੱਕ ਆਮ ਵਿਰੋਧ ਜਿਸ ਵਿੱਚ ਪੌਲੁਸ ਔਰਤਾਂ ਦੇ ਸਿਖਾਉਣ ਤੇ ਪਾਬੰਦੀ ਲਾਉਂਦਾ ਹੈ ਕਿਉਂਕਿ ਪਹਿਲੀ ਸਦੀ ਵਿੱਚ, ਔਰਤਾਂ ਪੂਰੀ ਤਰ੍ਹਾਂ ਅਨਪੜ੍ਹ ਸਨ। ਭਾਵੇਂ, 1 ਤਿਮੋਥਿਉਸ 2:11-14, ਕਿਤੇ ਵੀ ਇਸ ਵਿੱਦਿਆ ਸੰਬੰਧੀ ਪਦਵੀ ਨੂੰ ਬਿਆਨ ਨਹੀਂ ਕਰਦਾ ਹੈ। ਜੇਕਰ ਵਿੱਦਿਆ ਸੇਵਾਕਾਈ ਦੇ ਲਈ ਯੋਗਤਾ ਹੁੰਦੀ ਹੈ ਤਾਂ, ਯਿਸੂ ਦੇ ਚੇਲਿਆਂ ਦੀ ਏਕਤਾ ਇਸ ਯੋਗ ਨਹੀਂ ਹੋਣੀ ਸੀ। ਇੱਕ ਦੂਸਰਾ ਸਧਾਰਣ ਵਿਰੋਧ ਇਹ ਹੈ ਕਿ ਪੌਲੁਸ ਨੇ ਸਿਰਫ਼ ਅਫ਼ਸੁਸ ਦੀਆਂ ਔਰਤਾਂ ਉੱਤੇ ਮਰਦਾਂ ਨੂੰ ਸਿਖਾਉਣ ਤੇ ਪਾਬੰਦੀ ਲਾਈ (1ਤਿਮੋਥਿਉਸ, ਤਿਮੋਥਿਉਸ ਨੂੰ ਲਿਖਿਆ ਗਿਆ, ਜੋ ਅਫ਼ਸੁਸ ਦੀ ਕਲੀਸੀਆ ਦਾ ਪਾਸਬਾਨ ਸੀ)। ਅਫ਼ਸੁਸ ਨੂੰ ਇਸ ਦੇ ਆਰਤੀਮਿਸ ਮੰਦਿਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਅਤੇ ਔਰਤਾਂ ਨੂੰ ਇਸ ਅਧਰਮ ਦੀ ਸ਼ਾਖਾ ਦਾ ਵਿਸ਼ੇਸ਼ ਅਧਿਕਾਰ ਦਿੱਤਾ ਹੋਇਆ ਸੀ- ਇਸ ਲਈ, ਇਹ ਕਲਪਨਾ ਕੀਤੀ ਜਾਂਦੀ ਹੈ, ਪੌਲੁਸ ਸਿਰਫ਼ ਉਨ੍ਹਾਂ ਔਰਤਾਂ ਦਾ ਵਿਰੋਧ ਕਰ ਰਿਹਾ ਸੀ। ਜਿਹੜ੍ਹੀਆਂ ਮੂਰਤੀ ਪੂਜਾ ਕਰਨ ਵਾਲਿਆਂ ਦੀ ਪ੍ਰਥਾ ਦੀ ਅਗੁਵਾਈ ਕਰਦੀਆਂ ਸਨ, ਅਤੇ ਕਲੀਸੀਯਾ ਨੂੰ ਵੀ ਅਲੱਗ ਹੋਣ ਲਈ ਕਹਿੰਦਾ ਹੈ। ਪਰੰਤੂ ਫਿਰ ਵੀ, 1 ਤਿਮੋਥੀਉਸ ਦੀ ਕਿਤਾਬ ਆਰਤੀਮਿਸ ਦੇ ਬਾਰੇ ਕਿਤੇ ਵੀ ਬਿਆਨ ਨਹੀਂ ਕਰਦੀ, ਨਾ ਹੀ ਪੌਲੁਸ 1 ਤਿਮੋਥਿਉਸ 2:1-11-13 ਵਿੱਚ ਆਰਤਿਮਿਸ ਮੂਰਤੀ ਪੂਜਕਾਂ ਦੇ ਮੁੱਖ ਅਮਲ ਨੂੰ ਮਨਾਹੀ ਦਾ ਕਾਰਨ ਬਿਆਨ ਕਰਦਾ ਹੈ।

ਤੀਸਰਾ ਵਿਰੋਧ ਇਹ ਹੈ ਕਿ ਪੌਲੁਸ ਸਿਰਫ਼ ਪਤੀ ਅਤੇ ਪਤਨੀਆਂ ਨੂੰ ਸੰਕੇਤ ਕਰ ਰਿਹਾ ਹੈ, ਨਾ ਕਿ ਸਾਧਾਰਨ ਰੂਪ ਵਿੱਚ ਔਰਤਾਂ ਅਤੇ ਮਰਦਾਂ ਨੂੰ। ਯੂਨਾਨੀ ਸ਼ਬਦ “ਔਰਤ” ਅਤੇ “ਮਰਦ” ਲਈ 1ਤਿਮੋਥਿਉਸ 2 ਵਿੱਚ ਪਤੀ ਅਤੇ ਪਤਨੀਆਂ ਨੂੰ ਸੰਕੇਤ ਕਰਦਾ ਹੈ;ਫਿਰ ਵੀ ਸ਼ਬਦਾਂ ਦਾ ਬੁਨਿਆਦੀ ਮਤਲਬ ਉਸ ਨਾਲੋਂ ਜਿਆਦਾ ਵੱਡਾ ਹੈ। ਅੱਗੇ, ਉਹੀ ਯੂਨਾਨੀ ਸ਼ਬਦ ਦਾ ਆਇਤ 8-10 ਵਿੱਚ ਇਸਤੇਮਾਲ ਕੀਤਾ ਗਿਆ ਹੈ। ਭਈ ਮਨੁੱਖ ਸਭਨੀ ਥਾਈਂ ਕ੍ਰੋਧ ਅਤੇ ਵਿਵਾਦ ਤੋਂ ਬਿਨ੍ਹਾਂ ਪਵਿੱਤ੍ਰ ਹੱਥ ਅੱਡ ਕੇ ਪ੍ਰ੍ਰਾਰਥਨਾ ਕਰਨ (ਆਇਤ 8)? ਕੀ ਪਤਨੀਆਂ ਸਿਰਫ਼ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕ ਨਾਲ, ਸ਼ੁੱਭ ਕਰਮਾਂ ਨਾਲ, ਅਤੇ ਪਰਮੇਸ਼ੁਰ ਦੀ ਭਗਤੀ ਨਾਲ ਸੰਵਾਰਨ (ਆਇਤ 9-10)ਬਿਲਕੁਲ ਨਹੀਂ। ਆਇਤ 8-10 ਪੂਰੀ ਤਰ੍ਹਾਂ ਸਾਫ਼ ਤਰੀਕੇ ਨਾਲ ਸਾਰੇ ਮਰਦਾਂ ਅਤੇ ਔਰਤਾਂ ਨੂੰ, ਨਾ ਕਿ ਇਕੱਲੇ ਪਤੀ ਅਤੇ ਪਤਨੀਆਂ ਨੂੰ ਸੰਕੇਤ ਕਰਦੀ ਹੈ। ਇਸ ਲੜ੍ਹੀ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਹੈ ਜਿਹੜਾ ਪਤੀ ਅਤੇ ਪਤਨੀਆਂ ਨੂੰ ਤੰਗ ਦਿਲ੍ਹੀ ਲਈ ਸੰਕੇਤ ਕਰਦਾ ਹੋਵੇ ਆਇਤ 11-14 ਵਿੱਚ।

ਅਜੇ ਵੀ ਪਾਸਬਾਨੀ ਸੇਵਾਕਾਈ ਵਿੱਚ ਔਰਤਾਂ ਦੇ ਇਸ ਅਨੁਵਾਦ ਦਾ ਇੱਕ ਹੋਰ ਵਿਰੋਧ ਦਾ ਸੰਬੰਧ ਉਨ੍ਹਾਂ ਔਰਤਾਂ ਨਾਲ ਹੈ ਜਿਨ੍ਹਾਂ ਨੇ ਬਾਈਬਲ ਵਿੱਚ ਅਗੂਏਪਨ ਦੇ ਰੁਤਬੇ ਨੂੰ ਰੱਖਿਆ, ਖਾਸ ਕਰਕੇ ਮਰੀਯਮ, ਹੁਲਦਾ ਅਤੇ ਦਿਬੋਰਾਹ ਸਭ ਪੁਰਾਣੇ ਨੇਮ ਵਿੱਚ ਹਨ। ਇਹ ਸੱਚ ਹੈ ਕਿ ਇਹ ਔਰਤਾਂ ਪਰਮੇਸ਼ੁਰ ਦੁਆਰਾ ਉਸ ਦੀ ਖ਼ਾਸ ਸੇਵਾਕਾਈ ਕਰਨ ਲਈ ਚੁਣੀਆਂ ਗਈਆਂ ਸਨ ਅਤੇ ਇਸ ਕਰਕੇ ਉਹ ਵਿਸ਼ਵਾਸ ਦੇ ਨਮੂਨੇ ਦਾ, ਦਲੇਰੀ, ਅਤੇ ਹਾਂ, ਅਗੁਵਾਪਨ ਦੇ ਰੂਪ ਵਜੋਂ ਖੜ੍ਹੀਆਂ ਹਨ। ਕਿਸੇ ਵੀ ਤਰ੍ਹਾਂ, ਪੁਰਾਣੇ ਨੇਮ ਵਿੱਚ ਔਰਤਾਂ ਦਾ ਅਧਿਕਾਰ ਕਲੀਸੀਯਾ ਦੀ ਪਾਸਬਾਨੀ ਦੇ ਸੰਬੰਧ ਦੇ ਵਿਸ਼ੇ ਨਾਲ ਮੇਲ ਨਹੀਂ ਖਾਂਦਾ ਹੈ। ਨਵੇਂ ਨੇਮ ਦੀਆਂ ਪੱਤ੍ਰੀਆਂ ਪਰਮੇਸ਼ੁਰ ਦੇ ਲੋਕਾਂ ਲਈ ਇੱਕ ਨਵੀਂ ਮਿਸਾਲ ਪੇਸ਼ ਕਰਦੀਆਂ ਹਨ- ਕਲੀਸੀਯਾ, ਜੋ ਮਸੀਹ ਦੀ ਦੇਹ ਹੈ ਅਤੇ ਇਸ ਮਿਸਾਲ ਵਿੱਚ ਅਧਿਕਾਰ ਦਾ ਢਾਂਚਾ ਸ਼ਾਮਿਲ ਹੈ ਜੋ ਕਲੀਸੀਯਾ ਲਈ ਅਨੋਖੀ ਹੈ, ਇਹ ਇਸਰਾਏਲ ਕੌਮ ਦੇ ਲਈ ਨਹੀਂ ਹੈ ਅਤੇ ਨਾ ਹੀ ਕਿਸੇ ਪੁਰਾਣੇ ਨੇਮ ਦੀ ਹੋਰ ਸਖਸ਼ੀਅਤ ਦੇ ਲਈ ਹੈ।

ਨਵੇਂ ਨੇਮ ਵਿੱਚ ਮਿਲਦੀਆਂ ਜੁਲਦੀਆਂ ਦਲੀਲਾਂ ਪ੍ਰਿਸਕਿੱਲਾ ’ਤੇ ਫ਼ੀਬੀ ਲਈ ਲਿਖੀਆਂ ਗਈਆਂ ਹਨ। ਰਸੂਲਾਂ ਦੇ ਕਰਤੱਬ ਵਿੱਚ ਪ੍ਰਿਸਕਿੱਲਾ ਅਤੇ ਅਕੂਲਾ ਨੂੰ ਮਸੀਹ ਦੇ ਵਿਸ਼ਵਾਸ ਯੋਗ ਸੇਵਕਾਂ ਦੇ ਰੂਪ ਵਜੋਂ ਦੇਖਿਆ ਹੈ। ਪ੍ਰਿਸਕਿੱਲਾ ਦਾ ਨਾਮ ਪਹਿਲਾਂ ਆਉਂਦਾ ਹੈ ਸ਼ਾਇਦ ਉਹ ਸੇਵਕਾਈ ਵਿੱਚ ਪਤੀ ਨਾਲੋਂ ਜਿਆਦਾ ਸ੍ਰੇਸ਼ਟ ਸੀ। ਕੀ ਪ੍ਰਿਸਕਿੱਲਾ ਅਤੇ ਉਸ ਦੇ ਪਤੀ ਨੇ ਅਪੁੱਲੋਸ ਨੂੰ ਯਿਸੂ ਮਸੀਹ ਦੀ ਖੁਸ਼ਖ਼ਬਰੀ ਨੂੰ ਸਿਖਾਇਆ ਸੀ? ਉਨ੍ਹਾਂ ਨੇ ਉਸ ਨੂੰ ਉਨ੍ਹਾਂ ਦੇ ਘਰ ਵਿੱਚ “ਪਰਮੇਸ਼ੁਰ ਦਾ ਰਾਹ ਹੋਰ ਵੀ ਠੀਕ ਤਰ੍ਹਾਂ ਨਾਲ ਦੱਸਿਆ” ਰਸੂਲਾਂ ਦੇ ਕਰਤੱਬ 18:26। ਕੀ ਕਿਤੇ ਬਾਈਬਲ ਦੱਸਦੀ ਹੈ ਕਿ ਪ੍ਰਿਸਕਿੱਲਾ ਕਲੀਸੀਆ ਦੀ ਪਾਸਬਾਨ ਸੀ ਜਾਂ ਉਸ ਨੇ ਖੁਲੇਆਮ ਸਿਖਾਇਆ ਜਾਂ ਸੰਤਾਂ ਦੀ ਮੰਡਲੀ ਦੀ ਆਤਮਿਕ ਆਗੂ ਬਣੀ? ਨਹੀਂ ਜਿੱਥੋਂ ਤਕ ਅਸੀਂ ਜਾਣਦੇ ਹਾਂ, ਪ੍ਰਿਸਕਿੱਲਾ ਸੇਵਾਕਾਈ ਦੇ ਕੰਮਾਂ ਵਿੱਚ 1 ਤਿਮੋਥਿਉਸ 2:11-14 ਦੇ ਵਿਵਾਦ ਵਿੱਚ ਸ਼ਾਮਿਲ ਨਹੀਂ ਸੀ।

ਰੋਮੀਆਂ 16:1 ਵਿੱਚ ਫ਼ੀਬੀ ਨੂੰ ਕਲੀਸੀਆ ਵਿੱਚ ਸੇਵਕਾ ਕਿਹਾ ਗਿਆ ਹੈ ਅਤੇ ਪੌਲੁਸ ਦੁਆਰਾ ਬਹੁਤ ਜਿਆਦਾ ਉਸ ਦੀ ਤਰੀਫ਼ ਕੀਤੀ ਗਈ ਹੈ। ਪਰ ਪ੍ਰਿਸਕਿੱਲਾ ਵਾਂਙੁ, ਪਵਿੱਤ੍ਰ ਵਚਨ ਇੱਥੇ ਕਿਤੇ ਵੀ ਸੰਕੇਤ ਨਹੀਂ ਦਿੰਦਾ ਕਿ ਫ਼ੀਬੀ ਇੱਕ ਪਾਸਬਾਨ ਜਾਂ ਕਲੀਸੀਆ ਵਿੱਚ ਮਰਦਾਂ ਨੂੰ ਸਿਖਾਉਣ ਵਾਲੀ ਸੀ। “ਸਿਖਾਉਣ ਦੀ ਯੋਗਤਾ” ਇੱਕ ਅਗੁਏ ਦੇ ਲਈ ਯੋਗਤਾ ਦੇ ਰੂਪ ਵਿੱਚ ਦਿੱਤੀ ਗਈ, ਪਰ ਇਹ ਸੇਵਕਾ ਵਾਸਤੇ ਨਹੀਂ ਹੈ (1ਤਿਮੋਥਿਉਸ3:1-13, ਤੀਤੁਸ 1:6)

1 ਤਿਮੋਥਿਉਸ 2:11:14 ਦਾ ਢਾਂਚਾ ਕਾਰਨ ਦੱਸਦਾ ਹੈ ਕਿ ਔਰਤਾਂ ਪੂਰੀ ਤਰ੍ਹਾਂ ਪਾਸਬਾਨ ਨਹੀਂ ਹੋ ਸੱਕਦੀਆਂ, ਆਇਤ 13 ਕਿਉਂ ਜੋ, ਨਾਲ ਸ਼ੁਰੂ ਹੁੰਦੀ ਹੈ, ਆਇਤ 11,12 ਵਿੱਚ ਪੌਲੁਸ ਦਾ ਬਿਆਨ “ਕਾਰਨ” ਦਿੰਦਾ ਹੈ। ਔਰਤਾਂ ਨੂੰ ਮਰਦਾਂ ਉੱਤੇ ਅਧਿਕਾਰ ਅਤੇ ਸਿਖਾਉਣਾ ਕਿਉਂ ਨਹੀਂ ਚਾਹੀਦਾ? ਕਿਉਂਕਿ “ਆਦਮ ਪਹਿਲਾਂ ਰਚਿਆ ਗਿਆ ਸੀ ਫੇਰ ਹੱਵਾਹ, ਆਦਮ ਨੇ ਧੋਖਾ ਨਹੀਂ ਖਾਧਾ ਪਰ ਇਸਤ੍ਰੀ ਧੋਖਾ ਖਾ ਗਈ” (ਆਇਤ 13-14)। ਪਰਮੇਸ਼ੁਰ ਨੇ ਆਦਮ ਨੂੰ ਪਹਿਲਾਂ ਰਚਿਆ ਅਤੇ ਉਸ ਤੋਂ ਬਾਅਦ ਹੱਵਾਹ ਨੂੰ ਆਦਮ ¬ਦੀ “ਸਹਾਇਕਣ”ਹੋਣ ਵਾਸਤੇ ਰਚਿਆ, ਰਚਨਾ ਦੀ ਤਰਕੀਬ ਪਰਿਵਾਰ ਅਤੇ ਕਲੀਸੀਆ ਵਿੱਚ ਪੂਰੀ ਦੁਨੀਆ ਲਈ ਇੱਕ ਬਰਾਬਰ ਅਮਲ ਹੁੰਦਾ ਹੈ।

ਹੱਵਾਹ ਦੇ ਭਰਮਾਏ ਜਾਣ ਦੀ ਸੱਚਾਈ 1 ਤਿਮੋਥਿਉਸ 2:14 ਵਿੱਚ ਵੀ ਦਿੱਤੀ ਗਈ ਹੈ; ਇੱਕ ਕਾਰਨ ¬¬¬¬¬¬¬ਵਜੋਂ ਜੋ ਔਰਤਾਂ ਪਾਸਬਾਨ ਵਾਂਙੁ ਸੇਵਾਕਾਈ ਅਤੇ ਆਦਮੀ ਉੱਪਰ ਆਤਮਿਕ ਅਧਿਕਾਰ ਨਹੀਂ ਰੱਖ ਸੱਕਦੀਆਂ ਹਨ। ਇਸ ਦਾ ਮਤਲਬ ਇਹ ਨਹੀਂ ਕਿ ਔਰਤਾਂ ਭੋਲੀਆਂ ਹਨ ਜਾਂ ਉਹ ਮਰਦਾਂ ਨਾਲੋਂ ਜਿਆਦਾ ਛੇਤੀ ਹੀ ਭਰਮਾਏ ਜਾਣ ਵਿੱਚ ਆ ਜਾਂਦੀਆਂ ਹਨ। ਜੇ ਸਾਰੀਆਂ ਔਰਤਾਂ ਬਹੁਤ ਛੇਤੀ ਧੋਖੇ ਵਿੱਚ ਆ ਜਾਂਦੀਆਂ ਹਨ ਤਾਂ ਫਿਰ ਉਨ੍ਹਾਂ ਨੂੰ ਕਿਉਂ ਬੱਚਿਆਂ ਨੂੰ ਸਿਖਾਉਣ ਦੀ ਆਗਿਆ ਹੋਣੀ ਸੀ (ਕੌਣ ਛੇਤੀ ਧੋਖੇ ਵਿੱਚ ਆਉਂਦਾ ਹੈ) ਦੂਜੀਆਂ ਔਰਤਾਂ (ਜੋ ਅਸਾਨੀ ਨਾਲ ਧੋਖੇ ਵਿੱਚ ਆਉਣ ਲਈ ਮੰਨ੍ਹੀਆਂ ਜਾਂਦੀਆਂ ਹਨ) ਇਹ ਪੈਰ੍ਹਾ ਸਰਲ ਤਰੀਕੇ ਨਾਲ ਕਹਿੰਦਾ ਹੈ ਕਿ ਔਰਤਾਂ ਮਰਦਾਂ ਨੂੰ ਸਿਖਾਉਣ ਜਾਂ ਉਨ੍ਹਾਂ ਮਰਦਾਂ ਉੱਤੇ ਆਤਮਿਕ ਅਧਿਕਾਰ ਰੱਖਣ ਲਈ ਨਹੀਂ ਹਨ, ਕਿਉਂਕਿ ਹੱਵਾਹ ਭਰਮਾਈ ਗਈ ਸੀ। ਪਰਮੇਸ਼ੁਰ ਨੇ ਮਰਦਾਂ ਨੂੰ ਕਲੀਸੀਆ ਵਿੱਚ ਸਿਖਾਉਣ ਦੇ ਮੁੱਖ ਅਧਿਕਾਰ ਦੇਣ ਲਈ ਚੁਣਿਆ ਹੈ।

ਬਹੁਤ ਸਾਰੀਆਂ ਔਰਤਾਂ ਪ੍ਰਾਹੁਣਚਾਰੀ, ਦਯਾ, ਸਿਖਾਉਣ, ਖੁਸ਼ਖਬਰੀ ਸੁਣਾਉਣ ਅਤੇ ਦੂਜੀਆਂ ਦੀ ਮਦਦ ਕਰਨ ਦੇ ਦਾਨਾਂ ਵਿੱਚ ਅੱਗੇ ਸਨ। ਸਥਾਨਿਕ ਕਲੀਸੀਆ ਦੀ ਬਹੁਤ ਸਾਰੀ ਸੇਵਾ ਭੈਣਾਂ ਉੱਤੇ ਨਿਰਭਰ ਕਰਦੀ ਸੀ। ਕਲੀਸੀਆ ਵਿੱਚ ਔਰਤਾਂ ਨੂੰ ਖੁੱਲੇਆਮ ਪ੍ਰਾਰਥਨਾ ਕਰਨ ਜਾਂ ਭਵਿੱਖ ਬਾਣੀ ਕਰਨ ਦੀ ਮਨਾਹੀ ਨਹੀਂ ਸੀ (1 ਕੁਰਿੰਥੀਆਂ 11:5), ਸਿਰਫ਼ ਮਰਦਾਂ ਉੱਤੇ ਆਤਮਿਕ ਸਿੱਖਿਆ ਦੇ ਅਧਿਕਾਰ ਨੂੰ ਛੱਡਣ ਤੋਂ ਇਲ੍ਹਾਵਾ ਬਾਈਬਲ ਔਰਤਾਂ ਨੂੰ ਪਵਿੱਤ੍ਰ ਆਤਮਾ ਦੇ ਦਾਨਾਂ ਨੂੰ ਇਸਤੇਮਾਲ ਕਰਨ ਤੋਂ ਕਿਤੇ ਨਹੀਂ ਰੋਕਦੀ ਹੈ (1 ਕੁਰਿੰਥੀਆਂ 1:12)। ਔਰਤਾਂ ਵੀ, ਵੱਧ ਤੋਂ ਵੱਧ ਮਰਦਾਂ ਵਾਂਙੁ ਕਿਤੇ ਵੀ ਦੂਜਿਆਂ ਲਈ ਸੇਵਾ ਕਰਨ, ਆਤਮਾ ਦੇ ਫ਼ਲਾਂ ਨੂੰ ਦਿਖਾਉਣ ਲਈ (ਗਲਾਤੀਆਂ 5:22-23), ਅਤੇ ਖੋਏ ਹੋਇਆਂ ਨੂੰ ਖੁਸ਼ਖਬਰੀ ਦੀ ਮੁਨਾਦੀ ਕਰਨ ਲਈ, ਬੁਲਾਈਆਂ ਗਈਆਂ ਹਨ (ਮੱਤੀ 28:18-20; ਰਸੂਲਾਂ ਦੇ ਕਰਤੱਬ 1:8; 1 ਪਤਰਸ 3:15)

ਪਰਮੇਸ਼ੁਰ ਨੇ ਸਿਰਫ਼ ਮਰਦਾਂ ਨੂੰ ਕਲੀਸੀਆ ਵਿਚ ਆਤਮਿਕ ਸਿੱਖਿਆ ਦੇ ਅਧਿਕਾਰ ਦੇ ਅਹੁਦੇ ਦੀ ਸੇਵਾ ਕਰਨ ਲਈ ਮਸਹ ਕੀਤਾ ਹੈ। ਇਹ ਇਸ ਲਈ ਨਹੀਂ ਕਿ ਮਰਦਾਂ ਜ਼ਰੂਰ ਹੀ ਵਧੀਆ ਸਿਖਾਉਣ ਵਾਲੇ ਜਾਂ ਔਰਤਾਂ ਇਸ ਲਈ ਕਿ ਉਹ ਘਟੀਆ ਜਾਂ ਘੱਟ ਬੁੱਧੀਮਾਨ ਹਨ (ਇਹੋ ਜਿਹੀ ਕਿ ਕਿਸੇ ਤਰ੍ਹਾਂ ਦੀ ਗੱਲ ਨਹੀਂ ਹੈ) ਇਹ ਇੱਕ ਅਸਾਨ ਤਰੀਕਾ ਹੈ ਜਿਸ ਨੂੰ ਪਰਮੇਸ਼ੁਰ ਨੇ ਕਲੀਸੀਆ ਦੇ ਕੰਮਨੂੰ ਕਰਨ ਲਈ ਬਣਾਇਆ। ਮਰਦਾਂ ਨੂੰ ਉਨ੍ਹਾਂ ਦੇ ਜੀਵਨਾਂ ਅਤੇ ਸ਼ਬਦਾਂ ਦੀ ਮਿਸਾਲ ਕਰਕੇ ਆਤਮਿਕ ਅਗੁਆਂ ਲਈ ਨਿਯੁਕਤ ਕੀਤਾ ਹੈ। ਔਰਤਾਂ ਨੂੰ ਘੱਟ ਅਧਿਕਾਰ ਭੂਮਿਕਾ ਨੂੰ ਰੱਖਣਾ ਹੈ। ਔਰਤਾਂ ਨੂੰ ਦੂਜੀਆਂ ਔਰਤਾਂ ਨੂੰ ਸਿਖਾਉਣ ਲਈ ਉਤਸ਼ਾਹਿਤ ਕੀਤਾ ਹੈ (ਤੀਤੁਸ 2:3-5)। ਬਾਈਬਲ ਔਰਤਾਂ ਨੂੰ ਬੱਚਿਆਂ ਨੂੰ ਸਿਖਾਉਣ ਤੋਂ ਮਨ੍ਹਾਂ ਨਹੀਂ ਕਰਦੀ। ਸਿਰਫ਼ ਮਰਦਾਂ ਨੂੰ ਸਿਖਾਉਣ ਜਾਂ ਉਨ੍ਹਾਂ ਉੱਤੇ ਆਤਮਿਕ ਅਧਿਕਾਰ ਰੱਖਣ ਦੇ ਕੰਮ ਤੋਂ ਔਰਤਾਂ ਨੂੰ ਮਨ੍ਹਾਂ ਕਰਦੀ ਹੈ। ਇਹ ਔਰਤਾਂ ਨੂੰ ਮਰਦਾਂ ਤੇ ਪਾਸਬਾਨੀ ਵਾਂਙੁ ਸੇਵਾਕਾਈ ਕਰਨ ਤੇਂ ਰੋਕਦੀ ਹੈ। ਇਹ ਕਿਸੇ ਵੀ ਤਰ੍ਹਾਂ ਔਰਤਾਂ ਦੀ ਅਹਿਮੀਅਤ ਨੂੰ ਨਹੀਂ ਘਟਾਉਂਦੀ ਹੈ ਪਰ ਉਨ੍ਹਾਂ ਨੂੰ ਪਰਮੇਸ਼ੁਰ ਦੀ ਯੋਜਨਾ ਅਤੇ ਦਾਨਾਂ ਦੇ ਨਾਲ ਸਹਿਮਤੀ ਵਿੱਚ ਸੇਵਾ ਲਈ ਜਿਆਦਾ ਧਿਆਨ ਦਿੰਦੀ ਹੈ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਪਾਦਰੀ ਔਰਤਾਂ/ਪ੍ਰਚਾਰਕ? ਸੇਵਾਕਾਈ ਵਿੱਚ ਔਰਤਾਂ ਦੇ ਬਾਰੇ ਬਾਈਬਲ ਕੀ ਕਹਿੰਦੀ ਹੈ?
© Copyright Got Questions Ministries