ਕੀ ਤੁਹਾਡੇ ਕੋਲ ਸਦੀਪਕ ਜੀਵਨ ਹੈ?


ਪ੍ਰਸ਼ਨ: ਕੀ ਤੁਹਾਡੇ ਕੋਲ ਸਦੀਪਕ ਜੀਵਨ ਹੈ?

ਉੱਤਰ:
ਬਾਈਬਲ ਸਦੀਪਕ ਜੀਵਨ ਵਾਸਤੇ ਇੱਕ ਸਪੱਸ਼ਟ ਰਸਤੇ ਨੂੰ ਪੇਸ਼ ਕਰਦੀ ਹੈ। ਪਹਿਲਾਂ, ਸਾਨੂੰ ਇਹ ਗੱਲ ਜਰੂਰ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਪਰਮੇਸ਼ੁਰ ਦੇ ਖਿਲਾਫ ਪਾਪ ਕੀਤਾ ਹੈ: "ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ (ਰੋਮੀਆਂ 3:23)। ਅਸੀਂ ਸਾਰਿਆਂ ਨੇ ਹੀ ਕੁੱਝ ਅਜਿਹੀਆਂ ਗੱਲਾਂ ਕੀਤੀਆਂ ਹਨ ਜਿਹੜੀਆਂ ਪਰਮੇਸ਼ੁਰ ਨੂੰ ਖੁਸ਼ ਕਰਨ ਵਾਲੀਆਂ ਨਹੀਂ ਹਨ ਅਤੇ ਜਿਹੜੀਆਂ ਸਾਨੂੰ ਸਜ਼ਾ ਦੇ ਯੋਗ ਬਣਾਉਂਦੀਆਂ ਹਨ। ਕਿਉਂਕਿ ਸਾਡੇ ਸਾਰੇ ਪਾਪ ਆਖੀਰ ਵਿੱਚ ਇੱਕ ਸਦੀਪਕਕਾਲ ਦੇ ਪਰਮੇਸ਼ੁਰ ਦੇ ਖਿਲਾਫ ਹਨ, ਇਸੇ ਲਈ ਕੇਵਲ ਇੱਕ ਸਦੀਪਕਾਲ ਦੀ ਸਜ਼ਾ ਹੀ ਕਾਫੀ ਹੈ। "ਪਾਪ ਦੀ ਮਜੂਰੀ ਤਾਂ ਮੌਤ ਹੈ ਪਰ ਪਰਮੇਸ਼ੁਰ ਦੀ ਬ਼ਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੂ ਦੇ ਵਿੱਚ ਸਦੀਪਕ ਜੀਵਨ ਹੈ" (ਰੋਮੀਆਂ 6:23)।

ਪ੍ਰੰਤੂ ਫਿਰ ਵੀ, ਯਿਸੂ ਮਸੀਹ, ਪਾਪ ਤੋਂ ਬਗੈਰ (1 ਪਤਰਸ 2:22), ਪਰਮੇਸ਼ੁਰ ਦਾ ਸਦੀਪਕਕਾਲ ਦਾ ਪੁੱਤ੍ਰ ਇੱਕ ਮਨੁੱਖ ਬਣ ਗਿਆ (ਯੂਹੰਨਾ 1:1, 14) ਅਤੇ ਸਾਡੇ ਜੁਰਮਾਨੇ ਨੂੰ ਅਦਾ ਕਰਨ ਲਈ ਮਰ ਗਿਆ। "ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪ੍ਰਗਟ ਕਰਦਾ ਹੈ; ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ, ਤਾਂ ਮਸੀਹ ਸਾਡੇ ਲਈ ਮੋਇਆ (ਰੋਮੀਆਂ 5:8)। ਯਿਸੂ ਮਸੀਹ ਸਲੀਬ ਉੱਤੇ (ਯੂਹੰਨਾ 19:31-42) ਉਸ ਸਜ਼ਾ ਨੂੰ ਲੈਦੇ ਹੋਇਆ ਮਰ ਗਿਆ ਜਿਸਦੇ ਅਸੀਂ ਹੱਕਦਾਰ ਸੀ (2 ਕੁਰਿੰਥੀਆਂ 5:21)। ਤਿੰਨ ਦਿਨਾਂ ਤੋਂ ਬਾਅਦ ਉਹ ਫਿਰ ਤੋਂ ਮੁਰਦਿਆਂ ਵਿੱਚੋਂ (1 ਕੁਰਿੰਥੀਆਂ 15:1-4), ਪਾਪ ਅਤੇ ਮੌਤ ਦੇ ਉੱਤੇ ਆਪਣੀ ਜਿੱਤ ਨੂੰ ਸਾਬਤ ਕਰਦਾ ਹੋਇਆ ਜੀ ਉੱਠਿਆ। "ਆਪਣੀ ਅੱਤ ਦਯਾ ਦੇ ਅਨੁਸਾਰ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜਿਉਂਦੀ ਆਸ ਲਈ ਨਵੇੰ ਸਿਰਿਉਂ ਜਨਮ ਦਿੱਤਾ" (1 ਪਤਰਸ 1:3)।

ਵਿਸ਼ਵਾਸ ਦੇ ਰਾਹੀਂ, ਸਾਨੂੰ ਆਪਣੇ ਮਨ ਨੂੰ ਮਸੀਹ ਦੇ ਬਾਰੇ ਵਿੱਚ ਤਬਦੀਲ ਕਰ ਲੈਣਾ ਚਾਹੀਦਾ ਹੈ – ਕਿ ਉਹ ਕੌਣ ਹੈ, ਉਸਨੇ ਮੁਕਤੀ - ਦੇ ਲਈ ਕੀ ਅਤੇ ਕਿਉਂ ਕੀਤਾ ਹੈ (ਰਸੂਲਾਂ ਦੇ ਕਰਤੱਬ 3:19)। ਜੇ ਅਸੀਂ ਉਸ ਦੇ ਵਿੱਚ ਵਿਸ਼ਵਾਸ ਕਰਦੇ ਹਾਂ, ਯਕੀਨ ਕਰਦੇ ਹਾਂ ਕਿ ਸਾਡੇ ਪਾਪਾਂ ਦੀ ਕੀਮਤ ਅਦਾ ਕਰਨ ਵਾਸਤੇ ਉਹ ਸਲੀਬ ਦੇ ਉੱਤੇ ਮਰ ਗਿਆ, ਤਾਂ ਸਾਨੂੰ ਮਾਫ ਕਰ ਦਿੱਤਾ ਜਾਵੇਗਾ ਅਤੇ ਅਸੀਂ ਸਵਰਗ ਵਿੱਚ ਸਦੀਪਕ ਜੀਵਨ ਦੇ ਵਾਅਦੇ ਨੂੰ ਪ੍ਰਾਪਤ ਕਰਾਂਗੇ । "ਕਿਉਂਕਿ ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇੱਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ਼ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ (ਯੂਹੰਨਾ 3:16)। "ਜੇ ਤੂੰ ਆਪਣੇ ਮੂੰਹ ਨਾਲ 'ਪ੍ਰਭੂ ਯਿਸੂ ਦਾ ਇਕਰਾਰ ਕਰੇਂ' ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤਾਂ ਤੂੰ ਬਚਾਇਆ ਜਾਵੇਂਗਾ" (ਰੋਮੀਆਂ 10:9)। ਸਲੀਬ ਦੇ ਉੱਤੇ ਮਸੀਹ ਦੇ ਦੁਆਰਾ ਪੂਰੇ ਕੀਤੇ ਹੋਏ ਕੰਮ ਵਿੱਚ ਵਿਸ਼ਵਾਸ ਕਰਨਾ ਹੀ ਸਦੀਪਕ ਜੀਵਨ ਵਾਸਤੇ ਇੱਕੋ ਇੱਕ ਸੱਚਾ ਰਸਤਾ ਹੈ! "ਕਿਉਂ ਜੋ ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ - ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ੁਰ ਦੀ ਬਖ਼ਸ਼ੀਸ਼ ਹੈ, - ਇਹ ਕਰਨੀਆਂ ਤੋਂ ਨਹੀਂ ਅਜਿਹਾ ਨਾ ਹੋਵੇ ਭਈ ਕੋਈ ਘੁਮੰਡ ਕਰੇ" (ਅਫਸੀਆਂ 2:8-9)।

ਜੇ ਤੁਸੀਂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤੇ ਵਜੋਂ ਸਵੀਕਾਰ ਕਰਨਾ ਚਾਹੁੰਦੇ ਹੋ ਤਾਂ ਇਥੇ ਇੱਕ ਨਮੂਨੇ ਦੀ ਪ੍ਰਾਰਥਨਾ ਦਿੱਤੀ ਜਾ ਰਹੀ ਹੈ। ਯਾਦ ਰੱਖੋ, ਇਸ ਪ੍ਰਾਰਥਨਾ ਨੂੰ ਜਾਂ ਕਿਸੇ ਹੋਰ ਪ੍ਰਾਰਥਨਾ ਨੂੰ ਕਹਿਣਾ ਤੁਹਾਨੂੰ ਬਚਾ ਨਹੀਂ ਸੱਕਦਾ। ਇਹ ਕੇਵਲ ਯਿਸੂ ਮਸੀਹ ਵਿੱਚ ਵਿਸ਼ਵਾਸ ਹੀ ਹੈ ਜੋ ਤੁਹਾਨੂੰ ਪਾਪ ਤੋਂ ਬਚਾ ਸਕਦਾ ਹੈ। ਇਹ ਪ੍ਰਾਰਥਨਾ ਕੇਵਲ ਪਰਮੇਸ਼ੁਰ ਵਿੱਚ ਤੁਹਾਡਾ ਵਿਸ਼ਵਾਸ ਪ੍ਰਗਟ ਕਰਨ ਅਤੇ ਤੁਹਾਡੀ ਮੁਕਤੀ ਦਾ ਪ੍ਰਬੰਧ ਕਰਨ ਵਾਸਤੇ ਉਸਦਾ ਧੰਨਵਾਦ ਦੇਣ ਦਾ ਤਰੀਕਾ ਹੈ। “ਹੇ ਪਰਮੇਸ਼ੁਰ, ਮੈਂ ਜਾਣਦਾ ਹਾਂ ਕਿ ਮੈਂ ਤੇਰੇ ਖਿਲਾਫ ਪਾਪ ਕੀਤਾ ਹੈ ਅਤੇ ਸਜ਼ਾ ਦਾ ਹੱਕਦਾਰ ਹਾਂ। ਪ੍ਰੰਤੂ ਯਿਸੂ ਮਸੀਹ ਨੇ ਉਸ ਸਜ਼ਾ ਨੂੰ ਆਪਣੇ ਉੱਤੇ ਲੈ ਲਿਆ ਜਿਸਦਾ ਮੈਂ ਹੱਕਦਾਰ ਸੀ ਤਾਂ ਜੋ ਉਸ ਵਿੱਚ ਵਿਸ਼ਵਾਸ ਕਰਨ ਦੇ ਦੁਆਰਾ ਮੈਨੂੰ ਮਾਫ ਕਰ ਦਿੱਤਾ ਜਾਵੇ। ਮੈਂ ਆਪਣੀ ਮੁਕਤੀ ਦੇ ਲਈ ਤੇਰੇ ਉੱਤੇ ਭਰੋਸਾ ਕਰਦਾ ਹਾਂ। ਤੇਰੀ ਇਸ ਅਦਭੁਤ ਮਹਿਮਾ ਅਤੇ ਮਾਫੀ ਵਾਸਤੇ ਤੇਰਾ ਧੰਨਵਾਦ – ਜੋ ਕਿ ਸਦੀਪਕ ਜੀਉਣ ਦਾ ਤੋਹਫਾ ਹੈ! ਆਮੀਨ!"

ਜੋ ਕੁੱਝ ਤੁਸੀਂ ਐਥੇ ਪੜ੍ਹਿਆ ਹੈ ਉਸਦੇ ਸਿੱਟੇ ਵੱਜੋਂ ਕੀ ਤੁਸੀਂ ਮਸੀਹ ਦੇ ਬਾਰੇ ਕੋਈ ਫੈਸਲਾ ਲਿਆ ਹੈ? ਜੇ ਅਜਿਹਾ ਹੈ, ਤਾਂ ਕਿਰਪਾ ਕਰਕੇ ਹੇਠਾਂ "ਮੈਂ ਅੱਜ ਹੀ ਮਸੀਹ ਨੂੰ ਸਵੀਕਾਰ ਕਰ ਲਿਆ ਹੈ" ਵਾਲੇ ਬਟਨ ਨੂੰ ਦਬਾਓ।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਕੀ ਤੁਹਾਡੇ ਕੋਲ ਸਦੀਪਕ ਜੀਵਨ ਹੈ?