settings icon
share icon
ਪ੍ਰਸ਼ਨ

ਪਰਮੇਸ਼ੁਰ ਤੋਂ ਮੁਆਫ਼ੀ ਪ੍ਰਾਪਤ ਕਰਨਾॽ ਮੈਂ ਕਿਸ ਤਰ੍ਹਾਂ ਪਰਮੇਸ਼ੁਰ ਤੋਂ ਮੁਆਫ਼ੀ ਪ੍ਰਾਪਤ ਕਰਾਂॽ

ਉੱਤਰ


ਰਸੂਲਾਂ ਦੇ ਕਰਤੱਬ 13:38 ਬਿਆਨ ਕਰਦਾ ਹੈ ਕਿ, "ਸੋ ਹੇ ਭਾਈਓ, ਇਹ ਜਾਣੋ ਕਿ ਯੀਸ਼ੂ ਦੇ ਵਸੀਲੇ ਨਾਲ ਤੁਹਾਨੂੰ ਪਾਪਾਂ ਦੀ ਮੁਆਫ਼ੀ ਦੀ ਖਬ਼ਰ ਦਿੱਤੀ ਜਾਂਦੀ ਹੈ।"

ਮੁਆਫ਼ੀ ਕੀ ਹੈ ਅਤੇ ਮੈਨੂੰ ਇਸਦੀ ਲੋੜ ਕਿਉਂ ਹੈ?

ਸ਼ਬਦ "ਮੁਆਫ਼" ਕਰਨ ਦਾ ਅਰਥ ਇਹ ਹੈ ਕਿ ਤਖ਼ਤੀ ਨੂੰ ਪੂੰਝ ਕੇ ਸਾਫ ਕਰ ਦੇਣਾ, ਖਿਮ੍ਹਾਂ ਕਰਨਾ, ਕਿਸੇ ਕਰਜ਼ੇ ਨੂੰ ਰੱਦ ਕਰ ਦੇਣਾ। ਜਦੋਂ ਅਸੀਂ ਕਿਸੇ ਨਾਲ ਬੁਰਾ ਕਰਦੇ ਹਾਂ, ਤਾਂ ਅਸੀਂ ਉਸ ਤੋਂ ਮੁਆਫ਼ੀ ਮੰਗਦੇ ਹਾਂ ਤਾਂ ਜੋ ਰਿਸ਼ਤੇ ਨੂੰ ਫਿਰ ਦੁਬਾਰਾ ਕਾਇਮ ਕੀਤਾ ਜਾ ਸਕੇ। ਮੁਆਫ਼ੀ ਇਸ ਕਰਕੇ ਨਹੀਂ ਦਿੱਤੀ ਜਾਂਦੀ ਕਿ ਕੋਈ ਵਿਅਕਤੀ ਮੁਆਫ਼ ਕੀਤੇ ਜਾਣ ਦੇ ਯੋਗ ਹੈ। ਕੋਈ ਵੀ ਮੁਆਫ਼ ਕੀਤੇ ਜਾਣ ਦੇ ਯੋਗ ਨਹੀਂ ਹੈ। ਮੁਆਫ਼ੀ ਪਿਆਰ, ਤਰਸ ਅਤੇ ਕਿਰਪਾ ਦਾ ਇੱਕ ਕੰਮ ਹੈ। ਕਿਸੇ ਨੇ ਤੁਹਾਡੇ ਨਾਲ ਜੋ ਵੀ ਕੀਤਾ ਹੋਵੇ, ਉਸਦੇ ਬਾਵਜੂਦ ਵੀ ਉਸ ਵਿਅਕਤੀ ਦੇ ਖਿਲਾਫ ਕੁਝ ਵੀ ਦਿਲ ਵਿੱਚ ਨਾ ਰੱਖਣ ਦਾ ਫੈਸਲਾ ਹੀ ਮੁਆਫ਼ੀ ਹੈ।

ਬਾਈਬਲ ਸਾਨੂੰ ਦੱਸਦੀ ਹੈ ਕਿ ਸਾਨੂੰ ਸਾਰਿਆਂ ਨੂੰ ਹੀ ਪਰਮੇਸ਼ੁਰ ਤੋਂ ਮੁਆਫ਼ੀ ਪ੍ਰਾਪਤ ਕਰਨ ਦੀ ਲੋੜ ਹੈ। ਅਸੀਂ ਸਾਰਿਆਂ ਨੇ ਹੀ ਪਾਪ ਕੀਤਾ ਹੈ। ਉਪਦੇਸ਼ਕ 7:20 ਬਿਆਨ ਕਰਦਾ ਹੈ ਕਿ, "ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।" 1 ਯੂਹੰਨਾ 1:8 ਕਹਿੰਦਾ ਹੈ, "ਜੇ ਆਖੀਏ ਭਈ ਅਸੀਂ ਪਾਪੀ ਨਹੀਂ ਹਾਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਚਿਆਈ ਸਾਡੇ ਵਿੱਚ ਹੈ ਨਹੀਂ।" ਸਾਰੇ ਪਾਪ ਆਖੀਰ ਵਿੱਚ ਪਰਮੇਸ਼ੁਰ ਦੇ ਖਿਲਾਫ ਬਗ਼ਾਵਤ ਦਾ ਇੱਕ ਕੰਮ ਹੈ (ਜ਼ਬੂਰ 51:4)। ਸਿੱਟੇ ਵਜੋਂ, ਸਾਨੂੰ ਪਰਮੇਸ਼ੁਰ ਦੀ ਮੁਆਫ਼ੀ ਦੀ ਬਹੁਤ ਜਿਆਦਾ ਲੋੜ ਹੈ। ਜੇ ਆਪਣੇ ਪਾਪਾਂ ਨੂੰ ਮੁਆਫ਼ ਨਹੀਂ ਕੀਤਾ ਜਾਂਦਾ, ਤਾਂ ਅਸੀਂ ਸਾਡੇ ਪਾਪਾਂ ਦੇ ਨਤੀਜਿਆਂ ਨੂੰ ਸਦੀਪਕਾਲ ਤੀਕੁਰ ਭੁਗਤਦੇ ਹੋਏ ਬਤੀਤ ਕਰ ਦਿਆਂਗੇ (ਮੱਤੀ 25:46; ਯੂਹੰਨਾ 3:36)।

ਮੁਆਫ਼ੀ – ਮੈਂ ਇਸਨੂੰ ਕਿਵੇਂ ਪ੍ਰਾਪਤ ਕਰਾਂ?

ਸ਼ੁਕਰ ਹੈ, ਕਿ ਪਰਮੇਸ਼ੁਰ ਪਿਆਰ ਕਰਨ ਵਾਲਾ ਅਤੇ ਦਯਾਵਾਨ ਹੈ – ਜੋ ਸਾਡੇ ਸਾਰਿਆਂ ਦੇ ਪਾਪਾਂ ਨੂੰ ਮੁਆਫ਼ ਕਰਨ ਵਾਸਤੇ ਇੱਛੁਕ ਹੈ! 2 ਪਤਰਸ 3:9 ਸਾਨੂੰ ਦੱਸਦਾ ਹੈ ਕਿ, "... ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਕਿ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।" ਪਰਮੇਸ਼ੁਰ ਸਾਨੂੰ ਮੁਆਫ਼ ਕਰਨ ਦੀ ਇੱਛਾ ਰੱਖਦਾ ਹੈ, ਇਸੇ ਕਰਕੇ ਉਸਨੇ ਸਾਡੇ ਲਈ ਮੁਆਫ਼ੀ ਦਾ ਇੰਤਜ਼ਾਮ ਕੀਤਾ।

ਸਾਡੇ ਪਾਪਾਂ ਦੇ ਜੁਰਮਾਨੇ ਵਾਸਤੇ ਇੱਕੋ ਇੱਕ ਨਿਆਂ ਯੋਗ ਸਜ਼ਾ ਮੌਤ ਹੈ। ਰੋਮੀਆਂ 6:23 ਦਾ ਪਹਿਲਾ ਅੱਧਾ ਹਿੱਸਾ ਇੰਝ ਕਹਿੰਦਾ ਹੈ ਕਿ, “ਪਾਪ ਦੀ ਮਜੂਰੀ ਤਾਂ ਮੌਤ ਹੈ..." ਸਦੀਪਕ ਮੌਤ ਹੀ ਹੈ ਜਿਸਨੂੰ ਅਸੀਂ ਅਪਣੇ ਪਾਪਾਂ ਦੇ ਬਦਲੇ ਵਿੱਚ ਕਮਾਇਆ ਹੈ। ਆਪਣੀ ਪੂਰਨ ਯੋਜਨਾ ਦੇ ਅਨੁਸਾਰ, ਪਰਮੇਸ਼ੁਰ ਇੱਕ ਮਨੁੱਖ - ਯਿਸੂ ਮਸੀਹ ਬਣ ਗਿਆ (ਯੂਹੰਨਾ 1:1, 14)। ਯਿਸੂ ਸਲੀਬ ਦੇ ਉੱਤੇ ਉਸ ਸਜ਼ਾ – ਅਰਥਾਤ ਮੌਤ ਨੂੰ ਲੈਦੇਂ ਹੋਏ ਮਰ ਗਿਆ ਜਿਸਦੇ ਅਸੀਂ ਹੱਕਦਾਰ ਸੀ। 2 ਕੁਰਿੰਥੀਆਂ 5:21 ਸਾਨੂੰ ਸਿੱਖਿਆ ਦਿੰਦਾ ਹੈ ਕਿ, "ਉਹ ਨੇ ਉਸ ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀ ਸਾਡੀ ਖ਼ਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ੁਰ ਦਾ ਧਰਮ ਬਣੀਏ।" ਯਿਸੂ ਸਲੀਬ ਦੇ ਉੱਤੇ ਮਰ ਗਿਆ ਅਤੇ ਉਸਨੇ ਉਸ ਸਜ਼ਾ ਨੂੰ ਲੈ ਲਿਆ ਜਿਸਦੇ ਹੱਕਦਾਰ ਅਸੀਂ ਸੀ! ਪਰਮੇਸ਼ੁਰ ਹੋਣ ਵਜੋਂ, ਯਿਸੂ ਦੀ ਮੌਤ ਨੇ ਸਾਰੇ ਸੰਸਾਰ ਦੇ ਪਾਪਾਂ ਲਈ ਮੁਆਫ਼ੀ ਦਾ ਇੰਤਜਾਮ ਕਰ ਦਿੱਤਾ। 1 ਯੂਹੰਨਾ 2:2 ਬਿਆਨ ਕਰਦਾ ਹੈ ਕਿ, "ਉਹ ਸਾਡਿਆਂ ਪਾਪਾਂ ਦਾ ਪਰਾਸਚਿੱਤ ਹੈ ਪਰ ਨਿਰੇ ਸਾਡਿਆਂ ਹੀ ਦਾ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ ਹੈ।" ਪਾਪ ਅਤੇ ਮੌਤ ਉੱਪਰ ਉੱਤੇ ਜਿੱਤ ਦੀ ਮੁਨਾਦੀ ਕਰਦੇ ਹੋਇਆ ਯਿਸੂ ਮੁਰਦਿਆਂ ਦੇ ਵਿੱਚੋਂ ਮੁੜ ਜੀ ਉੱਠਿਆ (1 ਕੁਰਿੰਥੀਆਂ 15:1-28)। ਪਰਮੇਸ਼ੁਰ ਦੀ ਉਸਤਤ ਹੋਵੇ, ਕਿ ਯਿਸੂ ਮਸੀਹ ਦੀ ਮੌਤ ਅਤੇ ਜੀ ਉੱਠਣ ਦੇ ਦੁਆਰਾ, ਰੋਮੀਆਂ 6:23 ਦਾ ਦੂਜਾ ਅੱਧਾ ਹਿੱਸਾ ਸੱਚ ਹੈ, "...ਪਰ ਪਰਮੇਸ਼ੁਰ ਦੀ ਬ਼ਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੂ ਦੇ ਵਿੱਚ ਸਦੀਪਕ ਜੀਵਨ ਹੈ।"

ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਾਪਾਂ ਨੂੰ ਮੁਆਫ਼ ਕਰ ਦਿੱਤਾ ਜਾਵੇ? ਕੀ ਤੁਹਾਨੂੰ ਪਰੇਸ਼ਾਨ ਕਰ ਦੇਣ ਵਾਲੇ ਦੋਸ਼ ਦਾ ਅਹਿਸਾਸ ਹੁੰਦਾ ਹੈ ਜਿਸ ਤੋਂ ਤੁਹਾਨੂੰ ਨਹੀ ਲੱਗਦਾ ਕਿ ਤੁਸੀਂ ਬਚ ਸੱਕਦੇ ਹੋ? ਤੁਹਾਡੇ ਪਾਪਾਂ ਦੀ ਮੁਆਫ਼ੀ ਤਾਂ ਹੀ ਉਪਲਬਧ ਹੈ ਜੇ ਤੁਸੀਂ ਯਿਸੂ ਮਸੀਹ ਵਿੱਚ ਆਪਣੇ ਮੁਕਤੀਦਾਤਾ ਵਜੋਂ ਵਿਸ਼ਵਾਸ ਕਰੋਂ। ਅਫਸੀਆਂ 1:7 ਕਹਿੰਦਾ ਹੈ ਕਿ, "ਜਿਹ ਦੇ ਵਿੱਚ ਉਸ ਦੇ ਲਹੂ ਦੇ ਦੁਆਰਾ ਸਾਨੂੰ ਨਿਸਤਾਰਾ ਅਰਥਾਤ ਅਪਰਾਧਾਂ ਦੀ ਮੁਆਫੀ ਉਹ ਦੀ ਕਿਰਪਾ ਦੇ ਧਨ ਦੇ ਅਨੁਸਾਰ ਮਿਲਦੀ ਹੈ।" ਯਿਸੂ ਨੇ ਸਾਡੇ ਕਰਜ਼ ਨੂੰ ਅਦਾ ਕਰ ਕੀਤਾ ਹੈ ਤਾਂ ਜੋ ਸਾਨੂੰ ਮੁਆਫ਼ ਕੀਤਾ ਜਾ ਸਕੇ। ਬਸ ਤੁਹਾਨੂੰ ਇਹ ਵਿਸ਼ਵਾਸ ਕਰਦੇ ਹੋਏ ਕਿ ਯਿਸੂ ਤੁਹਾਡੀ ਮੁਆਫ਼ੀ ਵਾਸਤੇ ਅਦਾਇਗੀ ਕਰਨ ਲਈ ਮਰ ਗਿਆ, ਪਰਮੇਸ਼ੁਰ ਨੂੰ ਇਹ ਕਹਿਣ ਦੀ ਲੋੜ ਹੈ ਕਿ ਉਹ ਯਿਸੂ ਰਾਹੀਂ ਤੁਹਾਨੂੰ ਮੁਆਫ਼ ਕਰ ਦੇਵੇ – ਅਤੇ ਉਹ ਤੁਹਾਨੂੰ ਮੁਆਫ਼ ਕਰੇਗਾ। ਯੂਹੰਨਾ 3:16-17 ਵਿੱਚ ਇੱਕ ਬਹੁਤ ਅਦਭੁਤ ਸੰਦੇਸ਼ ਹੈ, "ਕਿਉਂਕਿ ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪ੍ਰੇਮ ਕੀਤਾ ਜੋ ਉਹ ਨੇ ਆਪਣਾ ਇੱਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ਼ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ। ਪਰਮੇਸ਼ੁਰ ਨੇ ਪੁੱਤ੍ਰ ਨੂੰ ਜਗਤ ਵਿੱਚ ਇਸ ਲਈ ਨਹੀਂ ਘੱਲਿਆ ਜੋ ਉਹ ਜਗਤ ਨੂੰ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਜਗਤ ਉਹ ਦੇ ਰਾਹੀਂ ਬਚਾਇਆ ਜਾਵੇ।"

ਮੁਆਫ਼ੀ – ਕੀ ਇਹ ਸੱਚਮੁੱਚ ਐਨੀ ਆਸਾਨ ਹੈ?

ਹਾਂ, ਇਹ ਐਨੀ ਹੀ ਆਸਾਨ ਹੈ! ਤੁਸੀਂ ਪਰਮੇਸ਼ੁਰ ਤੋਂ ਆਪਣੀ ਮੁਆਫ਼ੀ ਨੂੰ ਕਮਾ ਨਹੀਂ ਸੱਕਦੇ। ਤੁਸੀਂ ਆਪਣੀ ਮੁਆਫ਼ੀ ਵਾਸਤੇ ਪਰਮੇਸ਼ੁਰ ਨੂੰ ਕੀਮਤ ਅਦਾ ਨਹੀਂ ਕਰ ਸੱਕਦੇ। ਤੁਸੀਂ ਕੇਵਲ ਇਸਨੂੰ ਵਿਸ਼ਵਾਸ ਦੇ ਨਾਲ, ਪਰਮੇਸ਼ੁਰ ਦੀ ਕਿਰਪਾ ਅਤੇ ਦਯਾ ਦੇ ਦੁਆਰਾ ਪ੍ਰਾਪਤ ਕਰ ਸੱਕਦੇ ਹੋ। ਜੇ ਤੁਸੀਂ ਯਿਸੂ ਮਸੀਹ ਨੂੰ ਆਪਣੇ ਮੁਕਤੀਦਾਤਾ ਵਜੋਂ ਸਵੀਕਾਰ ਕਰਨਾ ਚਾਹੁੰਦੇ ਹੋ ਤਾਂ ਇਥੇ ਇੱਕ ਨਮੂਨੇ ਦੀ ਪ੍ਰਾਰਥਨਾ ਦਿੱਤੀ ਜਾ ਰਹੀ ਹੈ। ਯਾਦ ਰੱਖੋ, ਇਸ ਪ੍ਰਾਰਥਨਾ ਨੂੰ ਜਾਂ ਕਿਸੇ ਹੋਰ ਪ੍ਰਾਰਥਨਾ ਨੂੰ ਕਹਿਣਾ ਤੁਹਾਨੂੰ ਬਚਾ ਨਹੀਂ ਸੱਕਦਾ। ਇਹ ਕੇਵਲ ਯਿਸੂ ਮਸੀਹ ਵਿੱਚ ਵਿਸ਼ਵਾਸ ਹੀ ਹੈ ਜੋ ਤੁਹਾਨੂੰ ਪਾਪ ਤੋਂ ਬਚਾ ਸਕਦਾ ਹੈ। ਇਹ ਪ੍ਰਾਰਥਨਾ ਤਾਂ ਕੇਵਲ ਪਰਮੇਸ਼ੁਰ ਵਿੱਚ ਤੁਹਾਡਾ ਵਿਸ਼ਵਾਸ ਪ੍ਰਗਟ ਕਰਨ ਅਤੇ ਤੁਹਾਡੀ ਮੁਕਤੀ ਦਾ ਪ੍ਰਬੰਧ ਕਰਨ ਵਾਸਤੇ ਉਸਦਾ ਧੰਨਵਾਦ ਦੇਣ ਦਾ ਤਰੀਕਾ ਹੈ। “ਹੇ ਪਰਮੇਸ਼ੁਰ, ਮੈਂ ਜਾਣਦਾ ਹਾਂ ਕਿ ਮੈਂ ਤੇਰੇ ਖਿਲਾਫ ਪਾਪ ਕੀਤਾ ਹੈ ਅਤੇ ਸਜ਼ਾ ਦਾ ਹੱਕਦਾਰ ਹਾਂ। ਪ੍ਰੰਤੂ ਯਿਸੂ ਮਸੀਹ ਨੇ ਉਹ ਸਜ਼ਾ ਆਪਣੇ ਉੱਤੇ ਲੈ ਲਈ ਜਿਸਦਾ ਹੱਕਦਾਰ ਮੈਂ ਸੀ ਤਾਂ ਜੋ ਉਸ ਵਿੱਚ ਵਿਸ਼ਵਾਸ ਕਰਨ ਦੇ ਦੁਆਰਾ ਮੈਨੂੰ ਮਾਫ ਕਰ ਦਿੱਤਾ ਜਾਵੇ। ਮੈਂ ਆਪਣੀ ਮੁਕਤੀ ਦੇ ਲਈ ਤੇਰੇ ਉੱਤੇ ਭਰੋਸਾ ਕਰਦਾ ਹਾਂ। ਤੇਰੀ ਇਸ ਅਦਭੁਤ ਮਹਿਮਾ ਅਤੇ ਮਾਫੀ ਵਾਸਤੇ ਤੇਰਾ ਧੰਨਵਾਦ – ਜੋ ਕਿ ਸਦੀਪਕ ਜੀਉਣ ਦਾ ਤੋਹਫਾ ਹੈ! ਆਮੀਨ!"

ਜੋ ਕੁੱਝ ਤੁਸੀਂ ਐਥੇ ਪੜ੍ਹਿਆ ਹੈ ਉਸਦੇ ਸਿੱਟੇ ਵੱਜੋਂ ਕੀ ਤੁਸੀਂ ਮਸੀਹ ਦੇ ਬਾਰੇ ਕੋਈ ਫੈਸਲਾ ਲਿਆ ਹੈ? ਜੇ ਅਜਿਹਾ ਹੈ, ਤਾਂ ਕਿਰਪਾ ਕਰਕੇ ਹੇਠਾਂ "ਮੈਂ ਅੱਜ ਹੀ ਮਸੀਹ ਨੂੰ ਸਵੀਕਾਰ ਕਰ ਲਿਆ ਹੈ" ਵਾਲੇ ਬਟਨ ਨੂੰ ਦਬਾਓ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਪਰਮੇਸ਼ੁਰ ਤੋਂ ਮੁਆਫ਼ੀ ਪ੍ਰਾਪਤ ਕਰਨਾॽ ਮੈਂ ਕਿਸ ਤਰ੍ਹਾਂ ਪਰਮੇਸ਼ੁਰ ਤੋਂ ਮੁਆਫ਼ੀ ਪ੍ਰਾਪਤ ਕਰਾਂॽ
© Copyright Got Questions Ministries