settings icon
share icon
ਪ੍ਰਸ਼ਨ

ਕੀ ਇੱਕ ਪਤਨੀ ਨੂੰ ਆਪਣੇ ਪਤੀ ਦੇ ਅਧੀਨ ਹੋਣਾ ਚਾਹੀਦਾ ਹੈ?

ਉੱਤਰ


ਅਧੀਨਤਾ ਇੱਕ ਬਹੁਤ ਹੀ ਮਹੱਤਵਪੂਰਣ ਵਿਸ਼ਾ ਹੈ ਜਿਸ ਦਾ ਸਬੰਧ ਵਿਆਹੁਤਾ ਜੀਵਨ ਤੋਂ ਹੈ। ਇੱਥੇ ਬਾਈਬਲ ਅਧਾਰਿਤ ਸਾਫ਼ ਹੁਕਮ ਹੈ: “ ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਦੇ। ਕਿਉਂ ਜੋ ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਭੀ ਕਲੀਸਿਯਾ ਦਾ ਸਿਰ ਹੈ। ਉਹ ਤਾਂ ਆਪ ਦੇਹੀ ਦਾ ਬਚਾਉਣ ਵਾਲਾ ਹੈ। ਪਰ ਤਾਂ ਵੀ ਜਿਸ ਪ੍ਰਕਾਰ ਕਲੀਸਿਯਾ ਮਸੀਹ ਦੇ ਅਧੀਨ ਹੈ, ਇਸੇ ਪ੍ਰਕਾਰ ਪਤਨੀਆਂ ਭੀ ਹਰ ਗੱਲ ਵਿੱਚ ਆਪਣਿਆਂ ਪਤੀਆਂ ਦੇ ਅਧੀਨ ਹੋਣ” ( ਅਫ਼ਸੀਆਂ 5:22-24)।

ਸੰਸਾਰ ਵਿੱਚ ਪਾਪ ਦੇ ਦਾਖਲ ਹੋਣ ਤੋਂ ਪਹਿਲਾਂ ਵੀ, ਪਤੀ ਦੇ ਮੁੱਖੀ ਹੋਣ ਦਾ ਨਿਯਮ ਸੀ ( 1 ਤਿਮੋਥਿਉਸ 2:13)। ਸਭ ਤੋਂ ਪਹਿਲਾਂ, ਆਦਮ ਨੂੰ ਸਿਰਜਿਆ ਗਿਆ, ਅਤੇ ਹਵਾ ਨੂੰ ਆਦਮ ਦੀ “ਸਹਾਇਕ” ਹੋਣ ਦੇ ਲਈ ਸਿਰਜਿਆ ਗਿਆ ਸੀ (ਉਤਪਤ 2:18-20)। ਪਰਮੇਸ਼ੁਰ ਨੇ ਸੰਸਾਰ ਦੇ ਕਈ ਪ੍ਰਕਾਰ ਦੇ ਅਧਿਕਾਰਾਂ ਨੂੰ ਸਰਕਾਰ ਨੂੰ ਸਮਾਜ ਦੇ ਲੋਕਾਂ ਦਾ ਨਿਰਪੱਖ ਤਰੀਕੇ ਨਾਲ ਨਿਆਂ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਆ ਮੁਹੱਇਆ ਕਰਨ, ਪਾਸਬਾਨਾਂ ਨੂੰ ਪਰਮੇਸ਼ੁਰ ਦੀਆਂ ਭੇਡਾਂ ਦੀ ਅਗਵਾਈ ਕਰਨ ਅਤੇ ਉਨ੍ਹਾਂ ਨੂੰ ਖੁਰਾਕ ਮੁਹੱਈਆ ਕਰਨ ਲਈ, ਪਤੀਆਂ ਨੂੰ ਆਪਣੀਆਂ ਪਤਨੀਆਂ ਨੂੰ ਪਿਆਰ ਕਰਨ ਅਤੇ ਉਨ੍ਹਾਂ ਦੀ ਪਾਲਣਾ ਪੋਸ਼ਣਾ ਕਰਨ ਲਈ, ਅਤੇ ਪਿਤਾਵਾਂ ਨੂੰ ਆਪਣੇ ਬੱਚਿਆਂ ਦੀ ਧਾਰਨਾ ਕਰਨ, ਲਈ ਸਥਾਪਿਤ ਕੀਤਾ ਹੈ। ਇੱਥੇ ਹਰ ਸਥਿਤੀ ਵਿੱਚ ਅਧੀਨਤਾ ਜ਼ਰੂਰੀ ਹੈ: ਇੱਕ ਵਸਨੀਕ ਦੀ ਅਧੀਨਤਾ ਆਪਣੀ ਸਰਕਾਰ ਪ੍ਰਤੀ ਹੈ, ਭੇਡ ਆਪਣੇ ਅਯਾਲੀ ਪ੍ਰਤੀ, ਪਤੀ ਆਪਣੇ ਪਤੀ ਦੇ ਪ੍ਰਤੀ, ਅਤੇ ਬੱਚੇ ਆਪਣੇ ਪਿਤਾ ਦੇ ਪ੍ਰਤੀ।

ਯੂਨਾਨੀ ਸ਼ਬਦ ਹਿਊਪੋਟਾਸੋ ਦਾ ਤਰਜੁਮਾ “ਅਧੀਨ ਕਰਨਾ” ਕੀਤਾ ਗਿਆ ਹੈ, ਜੋ ਕਿਰਿਆ ਦਾ ਲਗਾਤਾਰ ਚੱਲਣ ਵਾਲਾ ਸਮਾਂ ਹੈ। ਇਸ ਦਾ ਮਤਲਬ ਇਹ ਹੈ ਕਿ ਪਰਮੇਸ਼ੁਰ ਦੇ, ਇੱਕ ਸਰਕਾਰ ਦੇ, ਇੱਕ ਪਾਸਬਾਨ ਦੇ, ਜਾਂ ਇੱਕ ਪਤੀ ਦੇ ਅਧੀਨ ਹੋਣਾ ਇੱਕ ਹੀ ਸਮੇਂ ਦਾ ਕੰਮ ਨਹੀਂ ਹੈ। ਇਹ ਇੱਕ ਲਗਾਤਾਰ ਚੱਲਣ ਵਾਲਾ ਕੰਮ ਹੈ, ਜਿਹੜਾ ਸਾਡੇ ਵਿਵਹਾਰ ਦਾ ਤਰੀਕਾ ਬਣ ਜਾਂਦਾ ਹੈ।

ਪਹਿਲਾਂ, ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਅਧੀਨ ਹੋਣ ਲਈ ਵਿਸ਼ਵਾਸਯੋਗ ਹੋਈਏ ਜੋ ਕਿ ਸਿਰਫ਼ ਅਸੀਂ ਇਸੇ ਤਰੀਕੇ ਨਾਲ ਹੀ ਉਸ ਆਗਿਆ ਨੂੰ ਸਹੀ ਰੀਤੀ ਨਾਲ ਮੰਨ ਸੱਕਦੇ ਹਾਂ ( ਯਾਕੂਬ 1: 21; 4:7)। ਹਰ ਇੱਕ ਮਸੀਹੀ ਨੂੰ ਆਪਣਾ ਜੀਵਨ ਦੂਜਿਆਂ ਦੇ ਪ੍ਰਤੀ ਅਧੀਨਗੀ ਲਈ ਤਿਆਰ ਰਹਿਣਾ ਚਾਹੀਦਾ ਹੈ ( ਅਫ਼ਸੀਆਂ 5:21)। ਪਰਿਵਾਰਕ ਜੀਵਨ ਵਿੱਚ ਅਧੀਨਤਾ ਨਾਲ ਸਬੰਧਿਤ ਵਚਨ, 1 ਕੁਰਿੰਥੀਆਂ 11:2-3, ਕਹਿੰਦਾ ਹੈ, ਕਿ ਪਤੀ ਨੂੰ ਮਸੀਹ ਦੇ ਅਧੀਨ ਹੋਣਾ ਹੈ ( ਜਿਵੇਂ ਮਸੀਹ ਪਿਤਾ ਪਰਮੇਸ਼ੁਰ ਦੇ ਅਧੀਨ ਸੀ ) ਅਤੇ ਪਤਨੀ ਨੂੰ ਆਪਣੇ ਪਤੀ ਦੇ ਅਧੀਨ ਹੋਣਾ ਹੈ।

ਅੱਜ ਸਾਡੇ ਸੰਸਾਰ ਵਿੱਚ ਪਤੀ ਅਤੇ ਪਤਨੀ ਦੇ ਵਿਆਹੁਤਾ ਜੀਵਨ ਵਿੱਚ ਉਨ੍ਹਾਂ ਨੂੰ ਭੂਮਿਕਾ ਨਿਭਾਉਣ ਦੇ ਬਾਰੇ ਵਿੱਚ ਬਹੁਤ ਸਾਰੀ ਗਲਤਫ਼ਹਿਮੀ ਪਾਈ ਜਾਂਦੀ ਹੈ। ਬੇਸ਼ੱਕ ਜਦੋਂ ਬਾਈਬਲ ਦੀ ਭੂਮਿਕਾ ਨੂੰ ਚੰਗੀ ਤਰ੍ਹਾਂ ਸਮਝਿਆ ਜਾਂਦਾ ਹੈ। ਔਰਤਾਂ ਦੀ “ਅਜ਼ਾਦੀ” ਦੇ ਮੰਨਣ ਦੇ ਪੱਖ ਵਿੱਚ ਉਨ੍ਹਾਂ ਨੂੰ ਕਈ ਉਨ੍ਹਾਂ ਦਾ ਨਿਰਾਦਰ ਕਰਨ ਦੀ ਚੋਣ ਕਰਦੇ ਹਨ। ਸਿੱਟੇ ਵਜੋਂ, ਉਨ੍ਹਾਂ ਦੇ ਪਰਿਵਾਰ ਟੁੱਟ ਕੇ ਵੱਖ ਹੋ ਜਾਂਦੇ ਹਨ। ਇਸ ਵਿੱਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਹੈ ਕਿ ਸੰਸਾਰ ਪਰਮੇਸ਼ੁਰ ਦੀ ਕਾਰਾਗਰੀ ਨੂੰ ਰੱਦ ਕਰਦਾ ਹੈ, ਪਰਮੇਸ਼ੁਰ ਦੇ ਲੋਕ ਖੁਸ਼ੀ ਨਾਲ ਉਸ ਦੀ ਕਾਰਾਗਰੀ ਦਾ ਅਨੰਦ ਮਾਣਦੇ ਹਨ।

ਅਧੀਨਗੀ ਕੋਈ ਬੁਰਾ ਸ਼ਬਦ ਨਹੀਂ ਹੈ। ਅਧੀਨਗੀ ਨਾ ਹੀ ਕਿਸੇ ਨੂੰ ਘਟੀਆ ਸਮਝਣ ਜਾਂ ਘੱਟ ਹੋਣ ਦਾ ਅਕਸ ਹੈ। ਮਸੀਹ ਨੇ ਲਗਾਤਾਰ ਆਪਣੇ ਆਪ ਨੂੰ ਪਰਮੇਸ਼ੁਰ ਦੀ ਮਰਜ਼ੀ ਦੇ ਮੁਤਾਬਿਕ (ਲੂਕਾ 22:42; ਯੂਹੰਨਾ 5:30), ਆਪਣੀ ਯੋਗਤਾ ਨੂੰ ਛੱਡਦੇ ਹੋਏ ਉਸ ਦੇ ਅਧੀਨ ਕੀਤਾ।

ਪਤਨੀ ਦੇ ਪਤੀ ਦੇ ਅਧੀਨ ਹੋਣ ਦੇ ਸਬੰਧੀ ਸੰਸਾਰ ਦੀ ਗਲ਼ਤ ਸੂਚਨਾ ਦਾ ਸਾਹਮਣਾ ਕਰਨ ਲਈ, ਸਾਨੂੰ ਹੇਠ ਲਿਖਿਤ ਲੇਖ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਜੋ ਅਫ਼ਸੀਆਂ 5:22-24 ਵਿੱਚ ਹੈ: 1) ਇੱਕ ਪਤਨੀ ਨੂੰ ਇੱਕ ਹੀ ਆਦਮੀ ਦੇ ਅਧੀਨ ਹੋਣਾ ਹੈ (ਉਸ ਦੇ ਆਪਣੇ ਪਤੀ ਦੇ ), ਨਾ ਕਿ ਹਰ ਇੱਕ ਆਦਮੀ ਦੇ। ਅਧੀਨ ਕਰਨ ਦਾ ਨਿਯਮ ਔਰਤ ਦੀ ਸਮਾਜ ਵਿੱਚ ਉਸ ਦੀ ਜਗ੍ਹਾ ਨੂੰ ਜ਼ਿਆਦਾ ਤਰ ਵਧਾਉਂਦਾ ਨਹੀਂ ਹੈ। 2) ਇੱਕ ਪਤਨੀ ਨੂੰ ਆਪਣੀ ਮਰਜ਼ੀ ਨਾਲ ਆਪਣੇ ਪਤੀ ਦੇ ਅਧੀਨ ਹੋ ਕੇ ਵਿਅਕਤੀਗਤ ਜੀਵਨ ਤੋਂ ਪ੍ਰਭੁ ਯਿਸੂ ਦੀ ਆਗਿਆ ਦਾ ਪਾਲਣ ਕਰਨਾ ਹੈ। ਜੇ ਉਹ ਆਪਣੇ ਪਤੀ ਦੇ ਅਧੀਨ ਹੁੰਦੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਯਿਸੂ ਨੂੰ ਪਿਆਰ ਕਰਦੀ ਹੈ। 3) ਪਤੀ ਦੀ ਅਧੀਨਗੀ ਦੀ ਉਦਾਹਰਣ ਵੀ ਉਸੇ ਹੀ ਤਰ੍ਹਾਂ ਦੀ ਹੈ ਜਿਵੇਂ ਕਲੀਸਿਯਾ ਮਸੀਹ ਦੇ ਅਧੀਨ ਹੈ। 4) ਪਤਨੀ ਦੀਆਂ ਯੋਗਤਾਵਾਂ, ਗੁਣ ਜਾਂ ਸਮਰੱਥਾ ਬਾਰੇ ਕੁਝ ਵੀ ਨਹੀਂ ਕਿਹਾ ਗਿਆ ਹੈ: ਸੱਚਾਈ ਤਾਂ ਇਹ ਹੈ ਕਿ ਜੇ ਉਹ ਆਪਣੇ ਆਪ ਨੂੰ ਆਪਣੇ ਪਤੀ ਦੇ ਅਧੀਨ ਕਰਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਕਿਸੇ ਵੀ ਤਰ੍ਹਾਂ ਘਟੀਆ ਜਾਂ ਘੱਟ ਯੋਗਤਾ ਵਾਲੀ ਹੈ। ਇਸ ਦੇ ਨਾਲ ਇਹ ਵੀ ਯਾਦ ਰੱਖਣਾ ਹੈ ਕਿ ਕੋਈ ਵੀ ਅਧੀਨ ਹੋਣ ਦੇ ਹੁਕਮ ਨੂੰ ਛੱਡ, “ਹਰ ਇੱਕ ਗੱਲ ਵਿੱਚ” ਯੋਗ ਨਹੀਂ ਹੈ। ਇਸ ਲਈ, ਪਤੀ ਆਪਣੀ ਪਤਨੀ ਦੀ ਅਧੀਨਗੀ ਦੇ ਸਾਹਮਣੇ ਉਸ ਉੱਤੇ ਕੋਈ ਯੋਗਤਾ ਟੈਸਟ ਜਾਂ ਦਿਮਾਗੀ ਟੈਸਟ ਲਾਗੂ ਨਹੀਂ ਕਰ ਸੱਕਦਾ। ਸੱਚਾਈ ਦੀ ਪੱਖੋਂ ਪਤਨੀ ਆਪਣੇ ਪਤੀ ਤੋਂ ਬਹੁਤ ਸਾਰੇ ਪਹਿਲੂਆਂ ਵਿੱਚ ਵੱਧ ਯੋਗ ਹੋ ਸੱਕਦੀ ਹੈ, ਪਰ ਆਪਣੇ ਪਤੀ ਦੀ ਅਗੁਵਾਈ ਹੇਠ ਅਧੀਨਗੀ ਨਾਲ ਪ੍ਰਭੁ ਦੀ ਸਿੱਖਿਆ ਦਾ ਪਿੱਛਾ ਕਰਨ ਨੂੰ ਆਪਣੇ ਪਤੀ ਨੂੰ ਚੁਣਦੀ ਹੈ। ਇਸ ਤਰ੍ਹਾਂ ਕਰਨ ਨਾਲ, ਇੱਕ ਵਿਸ਼ਵਾਸੀ ਪਤਨੀ ਆਪਣੇ ਅਵਿਸ਼ਵਾਸੀ ਪਤੀ ਨੂੰ ਪ੍ਰਭੁ ਵੱਲ “ਬਿਨ੍ਹਾਂ ਵਚਨਾਂ ਤੋਂ” ਸਿਰਫ਼ ਆਪਣੇ ਪਵਿੱਤਰ ਚਾਲ ਚਲਣ ਨਾਲ ਨਾਲ ਹੀ ਜਿੱਤ ਸੱਕਦੀ ਹੈ ( 1 ਪਤਰਸ 3:1)।

ਅਧੀਨਗੀ ਪਿਆਰ ਭਰੀ ਅਧੀਨਗੀ ਹੇਠ ਸੁਭਾਵਿਕ ਪ੍ਰਤਿਕਰਮ ਵਾਲੀ ਹੋਣੀ ਚਾਹੀਦੀ ਹੈ। ਜਦੋਂ ਇੱਕ ਪਤੀ ਆਪਣੀ ਪਤਨੀ ਨੂੰ ਉਸੇ ਹੀ ਤਰ੍ਹਾਂ ਪਿਆਰ ਕਰਦਾ ਹੈ ਜਿਵੇਂ ਮਸੀਹ ਨੇ ਕਲੀਸਿਯਾ ਨਾਲ ਪਿਆਰ ਕੀਤਾ ਹੈ ( ਅਫ਼ਸੀਆਂ 5:22-23), ਤਾਂ ਫੇਰ ਅਧੀਨਗੀ ਪਤਨੀ ਤੋਂ ਪਤੀ ਲਈ ਸੁਭਾਵਿਕ ਪ੍ਰਤਿਕਰਮ ਬਣ ਜਾਂਦੀ ਹੈ। ਪਰ, ਪਤੀ ਦੇ ਪਿਆਰ ਦੀ ਲਾਪਰਵਾਹੀ ਜਾਂ ਇਸ ਦੀ ਘਾਟ ਕਰਕੇ, ਪਤਨੀ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਆਪਣੇ ਪਤੀ ਦੇ ਅਦੀਨ ਹੋਵੇ “ਜਿਵੇਂ ਪ੍ਰਭੁ ਦੇ” ( ਆਇਤ 22)। ਇਸ ਦਾ ਮਤਲਬ ਇਹ ਹੁੰਦਾ ਹੈ ਕਿ ਉਸ ਦਾ ਪਰਮੇਸ਼ੁਰ ਦੇ ਪ੍ਰਤੀ ਆਗਿਆ ਪਾਲਣ ਪਰਮੇਸ਼ੁਰ ਦੀ ਯੋਜਨਾ ਪ੍ਰਤੀ ਉਸ ਦੀ ਮੰਨਜ਼ੂਰੀ- ਆਪਣੇ ਪਤੀ ਦੇ ਪ੍ਰਤੀ ਉਸ ਦੀ ਅਧੀਨਗੀ ਦਾ ਨਤੀਜਾ ਹੋਵੇਗੀ। ਇਹ ਤੁਲਨਾ “ਜਿਵੇਂ ਪ੍ਰਭੁ ਦੇ” ਪਤਨੀ ਨੂੰ ਇਹ ਗੱਲ ਯਾਦ ਕਰਵਾਉਂਦੀ ਹੈ ਕਿ ਇਸ ਵਿੱਚ ਜਿਆਦਾ ਮਹੱਤਵਪੂਰਣ ਅਧਿਕਾਰ ਹਨ ਜਿਸ ਦੇ ਲਈ ਉਹ ਜਿੰਮੇਵਾਰ ਹੈ। ਇਸ ਪ੍ਰਕਾਰ ਉਹ ਆਪਣੇ ਪਤੀ ਦੇ ਪ੍ਰਤੀ “ਅਧੀਨਗੀ” ਦੇ ਨਾਂ ਤੇ ਮਨੁੱਖੀ ਨਿਯਮ ਜਾਂ ਪਰਮੇਸ਼ੁਰ ਦੇ ਨਿਯਮ ਨੂੰ ਨਾ ਮੰਨਣ ਦੀ ਬੰਧਨ ਵਿੱਚ ਨਹੀਂ ਹੈ। ਉਹ ਉਨ੍ਹਾਂ ਸਾਰੀਆਂ ਗੱਲ੍ਹਾਂ ਵਿੱਚ ਆਪਣੇ ਆਪ ਨੂੰ ਅਧੀਨ ਕਰਦੀ – ਜਿਹੜੇ ਕਿ ਸਹੀ ਜਾਂ ਉਚਿਤ ਜਾਂ ਪਰਮੇਸ਼ੁਰ ਨੂੰ ਆਦਰ ਦੇਣ ਯੋਗ ਹਨ। “ਅਧੀਨਗੀ” ਦੇ ਸਿਧਾਂਤ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ ਕਰਨਾ ਗਲਤ ਕੰਮ ਨੂੰ ਪਰਖਣਾ ਪਰਮੇਸ਼ੁਰ ਦੇ ਅਧੀਨ ਵਚਨ ਨੂੰ ਮਰੋੜ੍ਹਨਾ ਅਤੇ ਬੁਰਿਆਈ ਨੂੰ ਅੱਗੇ ਵਧਾਉਂਣਾ ਹੈ।

ਪਤੀ ਦੇ ਪ੍ਰਤੀ ਪਤਨੀ ਦੀ ਅਧੀਨਗੀ ਨੂੰ ਅਫ਼ਸੀਆਂ 5 ਵਿੱਚ ਪਤੀ ਨੂੰ ਸੁਆਰਥੀ ਜਾਂ ਅਧਿਕਾਰ ਪੂਰਵਕ ਕੰਮ ਕਰਨ ਜਾਂ ਬੋਲਣ ਦੀ ਆਗਿਆ ਨਹੀਂ ਦਿੰਦਾ ਹੈ। ਉਸ ਦਾ ਹੁਕਮ ਪਿਆਰ ਕਰਨਾ ਹੈ (ਆਇਤ 25), ਅਤੇ ਉਹ ਪਰਮੇਸ਼ੁਰ ਦੇ ਸਾਹਮਣੇ ਉਸ ਹੁਕਮ ਨੂੰ ਪੂਰਾ ਕਰਨ ਲਈ ਜਿੰਮੇਵਾਰ ਹੈ। ਪਤੀ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਅਧਿਕਾਰ ਨੂੰ ਬੁੱਧੀਮਾਨੀ, ਦਿਆਲੂਤਾ, ਨਾਲ ਅਤੇ ਪਰਮੇਸ਼ੁਰ ਦੇ ਡਰ ਵਿੱਚ ਇਸਤੇਮਾਲ ਕਰੇ ਜਿਸ ਨੂੰ ਉਸ ਨੇ ਜਰੂਰੀ ਹਿਸਾਬ ਦੇਣਾ ਹੈ।

ਜਦੋਂ ਇੱਕ ਪਤਨੀ ਨੂੰ ਪਤੀ ਦੁਆਰਾ ਉਸੇ ਹੀ ਤਰ੍ਹਾਂ ਪਿਆਰ ਕੀਤਾ ਜਾਂਦਾ ਹੈ ਜਿਵੇਂ ਕਿ ਕਲੀਸਿਯਾ ਨੂੰ ਮਸੀਹ ਦੁਆਰਾ ਪਿਆਰ ਕੀਤਾ ਜਾਂਦਾ ਹੈ, ਤਾਂ ਉਸ ਵੇਲੇ ਅਧੀਨਗੀ ਔਖੀ ਨਹੀਂ ਹੁੰਦੀ ਹੈ। ਅਫ਼ਸੀਆਂ 5:24 ਕਹਿੰਦਾ ਹੈ, ਕਿ “ਪਰ ਤਾਂ ਵੀ ਜਿਸ ਪਰਕਾਰ ਕਲੀਸਿਯਾ ਮਸੀਹ ਦੇ ਅਧੀਨ ਹੈ, ਇਸੇ ਪਰਕਾਰ ਪਤਨੀਆਂ ਭੀ ਹਰ ਗੱਲ ਵਿੱਚ ਆਪਣਿਆਂ ਪਤੀਆਂ ਦੇ ਅਧੀਨ ਹੋਣ।” ਵਿਆਹੁਤਾ ਜੀਵਨ ਵਿੱਚ, ਅਧੀਨਗੀ ਇੱਕ ਅਜਿਹਾ ਸਥਾਨ ਹੈ ਜਿਸ ਵਿੱਚ ਪਤੀ ਨੂੰ ਮਾਣ ਅਤੇ ਆਦਰ ਦੇਣਾ ਹੁੰਦਾ ਹੈ (ਵੇਖੋ ਅਫ਼ਸੀਆਂ 5:33) ਅਤੇ ਉਸ ਚੀਜ਼ ਨੂੰ ਪੂਰਾ ਕਰਨਾ ਹੈ ਜਿਸ ਵਿੱਚ ਉਸ ਨੂੰ ਘਾਟ ਹੁੰਦੀ ਹੈ। ਇਹ ਪਰਮੇਸ਼ੁਰ ਦੀ ਸਮਝਦਾਰ ਯੋਜਨਾ ਹੈ ਕਿ ਕਿਵੇਂ ਪਰਿਵਾਰ ਨੂੰ ਚੱਲਣਾ ਚਾਹੀਦਾ ਹੈ।

ਮੈਥਿਉ ਹੈਨਰੀ ਟਿੱਪਣੀ ਲੇਖਕ ਨੇ ਇਸ ਪ੍ਰਕਾਰ ਲਿਖਿਆ ਹੈ, “ਔਰਤ ਨੂੰ ਆਦਮ ਦੀ ਪਸਲੀ ਤੋਂ ਬਣਾਇਆ ਗਿਆ ਹੈ। ਉਸ ਨੂੰ ਸਿਰ ਵਿੱਚੋਂ ਕੱਢ ਕੇ ਨਹੀਂ ਬਣਾਇਆ ਗਿਆ ਕਿ ਉਹ ਉਸ ਉੱਤੇ ਹੁਕਮ ਚਲਾਵੇ, ਨਾ ਹੀ ਉਸ ਨੂੰ ਪੈਰਾਂ ਵਿੱਚੋਂ ਬਣਾਇਆ ਗਿਆ ਕਿ ਉਸ ਦੇ ਪੈਰਾਂ ਦੁਆਰਾ ਉਹ ਕੁਚਲੀ ਜਾਵੇ, ਪਰ ਉਸ ਦੀ ਪਸਲੀ ਵਿੱਚੋਂ ਉਸ ਦੇ ਨਾਲ ਬਰਾਬਰ ਖੜ੍ਹੇ ਹੋਣ ਦੇ ਲਈ, ਉਸ ਦੇ ਹੱਥਾਂ ਹੇਠਾਂ ਸੁਰੱਖਿਅਤ ਹੋਣ ਲਈ ਅਤੇ ਪਿਆਰ ਕੀਤੇ ਜਾਣ ਦੇ ਲਈ ਉਸ ਦੇ ਦਿਲ ਦੇ ਨੇੜ੍ਹੇ ਰਹਿਣ ਲਈ ਬਣਾਈ ਗਈ ਹੈ।” ਅਫ਼ਸੀਆਂ 5:19-33 ਵਿੱਚ ਪਤੀ ਅਤੇ ਪਤਨੀ ਦੇ ਲਈ ਹੁਕਮਾਂ ਨਾਲ ਲੱਗਦੀਆਂ ਆਇਤਾਂ ਪਵਿੱਤਰ ਆਤਮਾ ਦੀ ਭਰਪੂਰੀ ਨੂੰ ਸ਼ਾਮਲ ਕਰਦੀਆਂ ਹਨ। ਪਵਿੱਤਰ ਆਤਮਾ ਨਾਲ ਭਰੇ ਹੋਏ ਵਿਸ਼ਵਾਸੀਆਂ ਨੂੰ ਅਰਾਧਨਾ ਨਾਲ ਭਰੇ ਹੋਏ (5:19), ਧੰਨਵਾਦ ( 5:20), ਅਤੇ ਅਧੀਨਗੀ ( 5:21), ਨਾਲ ਭਰੇ ਹੋਏ ਹੋਣਾ ਚਾਹੀਦਾ ਹੈ। ਫਿਰ ਇਨ੍ਹਾਂ ਆਇਤਾਂ 22-24 ਵਿੱਚ ਜੋ ਫਿਰ ਪੌਲੁਸ ਆਤਮਾ ਨਾਲ ਭਰੇ ਹੋਏ ਜੀਵਨ ਜੀਉਣ ਦੇ ਵਿਚਾਰ ਦੀ ਇਸ ਲਾਈਨ ਨੂੰ ਮੰਨਦਾ ਅਤੇ ਪਤਨੀਆਂ ਲਈ ਲਾਗੂ ਕਰਦਾ ਹੈ। ਪਤਨੀ ਨੂੰ ਆਪਣੇ ਪਤੀ ਦੇ ਅਧੀਨ ਹੋਣਾ ਚਾਹੀਦਾ ਹੈ, ਇਸ ਲਈ ਨਹੀਂ ਕਿ ਔਰਤਾਂ ਤੁੱਛ ਹਨ ( ਬਾਈਬਲ ਇਹ ਕਦੇ ਵੀ ਨਹੀਂ ਸਿਖਾਉਂਦੀ ਹੈ), ਪਰ ਇਸ ਲਈ ਕਿ ਕਿਵੇਂ ਪਰਮੇਸ਼ੁਰ ਵਿਆਹੁਤਾ ਰਿਸ਼ਤੇ ਨੂੰ ਕੰਮ ਕਰਨ ਲਈ ਤਿਆਰ ਕੀਤਾ ਹੈ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਇੱਕ ਪਤਨੀ ਨੂੰ ਆਪਣੇ ਪਤੀ ਦੇ ਅਧੀਨ ਹੋਣਾ ਚਾਹੀਦਾ ਹੈ?
© Copyright Got Questions Ministries