ਸਾਨੂੰ ਬਾਈਬਲ ਨੂੰ ਕਿਉਂ ਪੜ੍ਹਨਾ/ਅਧਿਐਨ ਕਰਨਾ ਚਾਹੀਦਾ ਹੈ?


ਪ੍ਰਸ਼ਨ: ਸਾਨੂੰ ਬਾਈਬਲ ਨੂੰ ਕਿਉਂ ਪੜ੍ਹਨਾ/ਅਧਿਐਨ ਕਰਨਾ ਚਾਹੀਦਾ ਹੈ?

ਉੱਤਰ:
ਸਾਨੂੰ ਬਾਈਬਲ ਨੂੰ ਪੜ੍ਹਨਾ ਅਤੇ ਅਧਿਐਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਾਡੇ ਲਈ ਪਰਮੇਸ਼ੁਰ ਦਾ ਵਚਨ ਹੈ। ਬਾਈਬਲ ਸ਼ਾਬਦਿਕ ਰੂਪ ਵਿੱਚ “ਪਰਮੇਸ਼ੁਰ ਦੇ ਆਤਮਾ ਤੋਂ ਹੈ” (2 ਤਿਮੋਥਿਉਸ 3:16)। ਦੂਜੇ ਸ਼ਬਦਾਂ ਵਿੱਚ, ਇਹ ਸਾਡੇ ਲਈ ਪਰਮੇਸ਼ੁਰ ਦੇ ਵਚਨ ਹਨ। ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਸ਼ਨ ਹਨ ਜਿਨ੍ਹਾਂ ਨੂੰ ਗਿਆਨੀਆਂ ਨੇ ਪੁੱਛਿਆ ਹੈ ਜਿਨ੍ਹਾਂ ਦਾ ਉੱਤਰ ਪਰਮੇਸ਼ੁਰ ਸਾਡੇ ਲਈ ਪਵਿੱਤਰ ਵਚਨ ਵਿੱਚ ਦਿੰਦਾ ਹੈ। ਜੀਵਨ ਦਾ ਉਦੇਸ਼ ਕੀ ਹੈ? ਮੈਂ ਕਿੱਥੋਂ ਆਇਆ ਹਾਂ? ਕੀ ਮੌਤ ਤੋਂ ਬਾਅਦ ਜੀਉਂਣ ਹੈ? ਮੈਂ ਕਿਸ ਤਰ੍ਹਾਂ ਸਵਰਗ ਵਿੱਚ ਜਾ ਸੱਕਦਾ ਹਾਂ? ਸੰਸਾਰ ਕਿਉਂ ਬੁਰਿਆਈ ਨਾਲ ਭਰਿਆ ਹੋਇਆ ਹੈ? ਮੈਨੂੰ ਚੰਗਾ ਕਰਨ ਦੇ ਲਈ ਕਿਉਂ ਸੰਘਰਸ਼ ਕਰਨਾ ਪੈਂਦਾ ਹੈ? ਇਨ੍ਹਾਂ ‘ਵੱਡੇ’ ਪ੍ਰਸ਼ਨਾਂ ਤੋਂ ਇਲਾਵਾ, ਬਾਈਬਲ ਇਨ੍ਹਾਂ ਵਿਸ਼ਿਆਂ ਉੱਤੇ ਵੀ ਬਹੁਤ ਸਾਰੀ ਸਹੀ ਸਲਾਹ ਦਿੰਦੀ ਹੈ: ਜਿਵੇਂ ਮੈਨੂੰ ਆਪਣੇ ਜੀਵਨ ਸਾਥੀ ਵਿੱਚ ਕੀ ਵੇਖਣਾ ਚਾਹੀਦਾ ਹੈ? ਕਿਵੇਂ ਮੈਂ ਇੱਕ ਸਫ਼ਲ ਅਸਲੀ ਜੀਵਨ ਬਤੀਤ ਕਰ ਸੱਕਦਾ ਹਾਂ? ਮੈਂ ਕਿਵੇਂ ਚੰਗਾ ਦੋਸਤ ਬਣ ਸੱਕਦਾ ਹਾਂ? ਕਿਵੇਂ ਮੈਂ ਚੰਗੇ ਮਾਤਾ-ਪਿਤਾ ਬਣ ਸੱਕਦਾ ਹਾਂ? ਸਫ਼ਲਤਾ ਕੀ ਹੈ ਅਤੇ ਮੈਂ ਕਿਵੇਂ ਇਸ ਨੂੰ ਪ੍ਰਾਪਤ ਕਰ ਸੱਕਦਾ ਹਾਂ? ਮੈਂ ਕਿਸ ਤਰ੍ਹਾਂ ਬਦਲ ਸੱਕਦਾ ਹਾਂ? ਅਸਲ ਵਿੱਚ ਜੀਵਨ ਵਿੱਚ ਕਿਹੜੇ ਵਿਸ਼ੇ ਮਤਲਬ ਰੱਖਦੇ ਹਨ? ਮੈਨੂੰ ਕਿਸ ਤਰ੍ਹਾਂ ਜੀਵਨ ਜੀਉਣਾ ਚਾਹੀਦਾ ਹੈ ਕਿ ਜਦੋਂ ਮੈਂ ਪਿੱਛੇ ਵੇਖਾਂ ਤਾਂ ਮੈਨੂੰ ਦੁੱਖ ਨਾ ਹੋਵੇ? ਕਿਵੇਂ ਮੈਂ ਜੀਵਨ ਦੀਆਂ ਅਸੰਭਵ ਹਲਾਤਾਂ ਅਤੇ ਬੁਰੀਆਂ ਘਟਨਾਵਾਂ ਉੱਤੇ ਜਿੱਤ ਪ੍ਰਾਪਤ ਕਰਦੇ ਹੋਏ ਸੰਭਲ ਸੱਕਦਾ ਹਾਂ?

ਸਾਨੂੰ ਬਾਈਬਲ ਨੂੰ ਪੜ੍ਹਨਾ ਅਤੇ ਅਧਿਐਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਪੂਰੀ ਵਿਸ਼ਵਾਸਯੋਗ ਅਤੇ ਸ਼ੁੱਧ ਹੈ। ਬਾਈਬਲ “ਪਵਿੱਤਰ” ਆਖੀਆਂ ਜਾਣ ਵਾਲੀਆਂ ਕਿਤਾਬਾਂ ਵਿੱਚੋਂ ਇਸ ਤਰ੍ਹਾਂ ਵੱਖਰੀ ਹੈ ਕਿਉਂਕਿ ਕਿ ਇਹ ਸਿਰਫ਼ ਨੈਤਿਕ ਸਿੱਖਿਆ ਹੀ ਨਹੀਂ ਦਿੰਦੀ ਅਤੇ ਕਹਿੰਦੀ ਹੈ, “ਮੇਰੇ ਉੱਤੇ ਵਿਸ਼ਵਾਸ ਕਰੋ”, ਬਲਕਿ ਸਾਡੇ ਕੋਲ ਇਸ ਨੂੰ ਪਰਖਣ ਦੀ ਯੋਗਤਾ ਹੈ ਜਿਸ ਨਾਲ ਇਸ ਦੀਆਂ ਸੈਂਕੜੇ ਵਰਣਿਤ ਭਵਿੱਖਬਾਣੀਆਂ ਦੀ ਜਿਨ੍ਹਾਂ ਦਾ ਇਹ ਪ੍ਰਚਾਰ ਕਰਦੀ ਹੈ ਪਰਖ ਹੋ ਸਕੇ, ਇਸ ਵਿੱਚ ਲਿਖੀਆਂ ਹੋਈਆਂ ਇਤਿਹਾਸਿਕ ਘਟਨਾਵਾਂ ਨੂੰ ਪਰਖ ਸਕੇ, ਅਤੇ ਇਸ ਨਾਲ ਸੰਬੰਧਿਤ ਵਿਗਿਆਨਿਕ ਸੱਚਾਈਆਂ ਦੀ ਪਰਖ ਹੋ ਸਕੇ। ਲੋਕ ਆਖਦੇ ਹਨ ਕਿ ਬਾਈਬਲ ਵਿੱਚ ਗਲਤੀਆਂ ਹਨ ਉਨ੍ਹਾਂ ਆਪਣੇ ਕੰਨਾਂ ਨੂੰ ਸੱਚਿਆਈ ਲਈ ਬੰਦ ਕਰ ਲਿਆ ਹੈ। ਯਿਸੂ ਨੇ ਇੱਕ ਵਾਰੀ ਆਖਿਆ ਸੀ ਕਿ ਕੀ ਇਹ ਕਹਿਣਾ ਸਹਿਜ ਹੈ, “ਤੇਰੇ ਪਾਪ ਮਾਫ਼ ਹੋਏ”, ਜਾਂ “ ਉੱਠ, ਆਪਣਾ ਬਿਸਤਰ ਚੁੱਕ ਅਤੇ ਚੱਲ ਫਿਰ।” ਫਿਰ ਉਸ ਨੇ ਲਕਵੇ ਦੇ ਮਾਰੇ ਹੋਏ ਨੂੰ ਚੰਗਾ (ਇਸ ਤਰ੍ਹਾਂ ਦਾ ਕੁਝ ਜਿਸ ਨੂੰ ਉਸਦੇ ਆਸ ਪਾਸ ਵਾਲੇ ਆਪਣੀਆਂ ਅੱਖਾਂ ਨਾਲ ਪਰਖ ਸੱਕਦੇ ਸੀ) ਕਰਦੇ ਹੋਏ ਇਹ ਸਾਬਿਤ ਕਰ ਦਿੱਤਾ ਸੀ ਕਿ ਉਸ ਦੇ ਕੋਲ ਪਾਪ ਮਾਫ਼ ਕਰਨ ਦੀ ਯੋਗਤਾ ਹੈ (ਇਸ ਤਰ੍ਹਾਂ ਦਾ ਕੁਝ ਜਿਸ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਨਹੀਂ ਵੇਖ ਸੱਕਦੇ ਹਾਂ)। ਇਸ ਤਰ੍ਹਾਂ, ਸਾਨੂੰ ਇਹ ਯਕੀਨ ਦਿੱਤਾ ਗਿਆ ਹੈ ਕਿ ਪਰਮੇਸ਼ੁਰ ਦਾ ਵਚਨ ਸੱਚਾ ਹੈ ਜਦੋਂ ਇਹ ਆਤਮਿਕ ਵਿਸ਼ਿਆਂ ਬਾਰੇ ਗੱਲ ਕਰਦਾ ਹੈ ਜਿਸ ਨੂੰ ਅਸੀਂ ਆਪਣੀਆਂ ਇੰਦ੍ਰੀਆਂ ਨਾਲ ਪਰਖ ਨਹੀਂ ਸੱਕਦੇ ਹਾਂ, ਜਿਨ੍ਹਾਂ ਨੂੰ ਅਸੀਂ ਪਰਖ ਸੱਕਦੇ ਹਾਂ ਉਨ੍ਹਾਂ ਵਿਸ਼ਿਆਂ ਵਿੱਚ ਆਪਣੇ ਆਪ ਨੂੰ ਸੱਚਾ ਵਿਖਾਉਂਦਾ ਹੈ, ਜਿਵੇਂ ਕਿ ਇਤਿਹਾਸਿਕ ਰੂਪ ਵਿੱਚ ਵੀ ਇਸ ਦਾ ਪੂਰੇ ਰੂਪ ਨਾਲ ਸਹੀ ਹੋਣਾ, ਵਿਗਿਆਨਕ ਰੂਪ ਵਿੱਚ ਪੂਰੇ ਰੂਪ ਨਾਲ ਸਹੀ ਹੋਣਾ ਅਤੇ ਭਵਿੱਖਬਾਣੀਆਂ ਦਾ ਪੂਰੇ ਰੂਪ ਵਿੱਚ ਸਹੀ ਹੋਣਾ ਹੈ।

ਸਾਨੂੰ ਬਾਈਬਲ ਨੂੰ ਪੜ੍ਹਨਾ ਅਤੇ ਅਧਿਐਨ ਕਰਨਾ ਚਾਹੀਦਾ ਹੈ ਕਿਉਂਕਿ ਪਰਮੇਸ਼ੁਰ ਕਦੇ ਨਹੀਂ ਬਦਲਦਾ ਅਤੇ ਮਨੁੱਖ ਜਾਤੀ ਦਾ ਸੁਭਾਅ ਕਦੇ ਨਹੀਂ ਬਦਲਦਾ; ਇਹ ਸਾਡੇ ਲਈ ਉਨ੍ਹਾਂ ਹੀ ਢੁੱਕਵਾਂ ਹੈ ਜਿਨ੍ਹਾਂ ਕਿ ਜਦੋਂ ਇਸ ਨੂੰ ਲਿਖਿਆ ਗਿਆ ਸੀ। ਜਦੋਂ ਕਿ ਤਕਨੀਕ ਬਦਲਦੀ ਹੈ, ਪਰ ਮਨੁੱਖ ਜਾਤੀ ਦਾ ਸੁਭਾਅ ਅਤੇ ਇੱਛਾਵਾਂ ਨਹੀਂ ਬਦਲਦੀਆਂ ਹਨ। ਜਦੋਂ ਅਸੀਂ ਬਾਈਬਲ ਦੇ ਇਤਿਹਾਸ ਦੇ ਪੰਨਿਆਂ ਨੂੰ ਪੜ੍ਹਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ, ਚਾਹੇ ਇੱਕ ਦੂਜੇ ਦੇ ਨਾਲ ਸੰਬੰਧਾਂ ਜਾਂ ਸਮਾਜਾਂ ਦੀਆਂ ਗੱਲਾਂ ਕਰੀਏ, “ਅਤੇ ਸੂਰਜ ਦੇ ਹੇਠ ਕੋਈ ਨਵੀਂ ਗੱਲ ਨਹੀਂ” (ਉਪਦੇਸ਼ੱਕ 1:9)। ਅਤੇ ਜਦੋਂ ਕਿ ਸਾਰੀ ਮਨੁੱਖ ਜਾਤੀ ਹਰ ਇੱਕ ਗਲਤ ਜਗ੍ਹਾਂ ’ਤੇ ਪ੍ਰੇਮ ਅਤੇ ਸੰਤੁਸ਼ਟੀ ਨੂੰ ਲੱਭਣ ਵਿੱਚ ਲਗਤਾਰ ਰਹਿੰਦੀ ਹੈ। ਪਰਮੇਸ਼ੁਰ- ਸਾਡਾ ਭਲਾ ਅਤੇ ਕਿਰਪਾਲੂ ਸਿਰਜਣਹਾਰ- ਸਾਨੂੰ ਦੱਸਦਾ ਹੈ ਕਿ ਕਿਹੜੀ ਗੱਲ਼ ਸਾਡੇ ਲਈ ਸਥਾਈ ਅਨੰਦ ਲਿਆਵੇਗੀ। ਉਸ ਦਾ ਪ੍ਰਕਾਸ਼ ਕੀਤਾ ਹੋਇਆ ਵਚਨ, ਬਾਈਬਲ, ਇਨ੍ਹਾਂ ਜ਼ਿਆਦਾ ਮਹੱਤਵਪੂਰਨ ਹੈ ਕਿ ਯਿਸੂ ਨੇ ਇਸ ਦੇ ਲਈ ਆਖਿਆ ਹੈ, “ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁੱਖੋਂ ਨਿੱਕਲਦਾ ਹੈ” (ਮੱਤੀ 4:4)। ਦੂਜੇ ਸ਼ਬਦਾਂ ਵਿੱਚ, ਜੇ ਅਸੀਂ ਮਸੀਹ ਵਿੱਚ ਪੂਰੀ ਤਰ੍ਹਾਂ ਜੀਉਣਾਂ ਚਾਹੁੰਦੇ ਹਾਂ, ਜਿਸ ਤਰ੍ਹਾਂ ਕਿ ਪਰਮੇਸ਼ੁਰ ਦੀ ਮਰਜ਼ੀ ਸੀ, ਤਾਂ ਸਾਡੇ ਲਈ ਇਹ ਜ਼ਰੂਰੀ ਹੈ ਕਿ ਪਰਮੇਸ਼ੁਰ ਦੇ ਲਿਖੇ ਗਏ ਵਚਨਾਂ ਨੂੰ ਸੁਣਨਾ ਅਤੇ ਉਨ੍ਹਾਂ ਉੱਤੇ ਧਿਆਨ ਦੇਣਾ ਚਾਹੀਦਾ ਹੈ।

ਸਾਨੂੰ ਬਾਈਬਲ ਨੂੰ ਪੜ੍ਹਨਾ ਅਤੇ ਅਧਿਐਨ ਕਰਨਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੀਆਂ ਗਲਤ ਸਿੱਖਿਆਵਾਂ ਵੀ ਹੋਂਦ ਵਿੱਚ ਹਨ। ਬਾਈਬਲ ਸਾਨੂੰ ਇੱਕ ਮਾਪਣ ਵਾਲੀ ਸੋਟੀ ਦਿੰਦੀ ਹੈ ਜਿਸ ਨਾਲ ਅਸੀਂ ਝੂਠ ਅਤੇ ਸੱਚ ਦੀ ਭਿੰਨਤਾ ਨੂੰ ਸਮਝ ਸੱਕਦੇ ਹਾਂ। ਇਹ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਕਿਸ ਤਰ੍ਹਾਂ ਦਾ ਹੈ। ਪਰਮੇਸ਼ੁਰ ਦੇ ਪ੍ਰਤੀ ਗਲਤ ਵਿਚਾਰ ਰੱਖਣਾ ਕਿਸੇ ਮੂਰਤੀ ਜਾਂ ਝੂਠੇ ਈਸ਼ਵਰ ਦੀ ਭਗਤੀ ਨੂੰ ਕਰਨਾ ਹੈ। ਅਸੀਂ ਇਸ ਤਰ੍ਹਾਂ ਕਿਸੇ ਚੀਜ਼ ਦੀ ਇਸ ਤਰ੍ਹਾਂ ਭਗਤੀ ਕਰਦੇ ਹਾਂ ਜਿਸ ਤਰ੍ਹਾਂ ਦੀ ਉਹ ਨਹੀਂ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਕੋਈ ਕਿਵੇ ਸੱਚ ਮੁੱਚ ਸਵਰਗ ਵਿੱਚ ਜਾ ਸੱਕਦਾ ਹੈ। ਅਤੇ ਇਹ ਭਲਾ ਹੋਣ ਦੇ ਨਾਲ ਜਾਂ ਬਪਤਿਸਮਾ ਲੈਣ ਦੇ ਨਾਲ ਜਾਂ ਨਾ ਹੀ ਕਿਸੇ ਹੋਰ ਕੰਮ ਨੂੰ ਜੋ ਅਸੀਂ ਕਰਦੇ ਹਾਂ, ਦੇ ਦੁਆਰਾ ਹੋ ਸੱਕਦਾ ਹੈ (ਯੂਹੰਨਾ 14:6; ਅਫ਼ਸੀਆਂ 2:1-10; ਯਸਾਯਹ 53:6; ਰੋਮੀਆਂ 3:10-18, 5:8, 6:23, 10:9-13)। ਇਨ੍ਹਾਂ ਵਚਨਾਂ ਦੇ ਰਾਹੀਂ ਪਰਮੇਸ਼ੁਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਪਰਮੇਸ਼ੁਰ ਸਾਡੇ ਨਾਲ ਕਿਨ੍ਹਾਂ ਜ਼ਿਆਦਾ ਪਿਆਰ ਕਰਦਾ ਹੈ (ਰੋਮੀਆਂ 5:6-8; ਯੂਹੰਨਾ 3:16)। ਅਤੇ ਇਹ ਇਸ ਨੂੰ ਜਾਣਨ ਤੋਂ ਬਾਅਦ ਇਸ ਦੇ ਬਦਲੇ ਸਾਡੇ ਕੋਲੋਂ ਵੀ ਵਾਪਿਸ ਪਿਆਰ ਦੀ ਮੰਗ ਕਰਦਾ ਹੈ (1 ਯੂਹੰਨਾ 4:19)।

ਬਾਈਬਲ ਸਾਨੂੰ ਪਰਮੇਸ਼ੁਰ ਦੀ ਸੇਵਾ ਕਰਨ ਦੇ ਲਈ ਤਿਆਰ ਕਰਦੀ ਹੈ ( 2 ਤਿਮੋਥਿਉਸ 3:17; ਅਫ਼ਸੀਆਂ 6:17; ਇਬਰਾਨੀਆਂ 4:12)। ਇਹ ਸਾਡੀ ਮਦਦ ਇਹ ਜਾਨਣ ਲਈ ਕਰਦੀ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਪਾਪਾਂ ਤੋਂ ਅਤੇ ਅੰਤ ਵਿੱਚ ਉਨ੍ਹਾਂ ਤੋਂ ਨਿਕਲਣ ਵਾਲੇ ਨਤੀਜਿਆਂ ਤੋਂ ਬੱਚ ਸੱਕਦੇ ਹਾਂ (2 ਤਿਮੋਥਿਉਸ 3:15)। ਪਰਮੇਸ਼ੁਰ ਦੇ ਵਚਨ ਨੂੰ ਮੰਨਣ ਨਾਲ ਸਾਡੇ ਜੀਵਨ ਨੂੰ ਕਾਮਯਾਬੀ ਮਿਲਦੀ ਹੈ (ਯਹੋਸ਼ੁਆ 1:8; ਯਾਕੂਬ 1:25)। ਪਰਮੇਸ਼ੁਰ ਦਾ ਜੀਵਨ ਸਾਡੇ ਪਾਪਾਂ ਨੂੰ ਵੇਖਣ ਵਿੱਚ ਅਤੇ ਉਨ੍ਹਾਂ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਕਰਦਾ ਹੈ (ਜ਼ਬੂਰਾਂ ਦੀ ਪੋਥੀ 119:9,11)। ਇਹ ਸਾਡੇ ਜੀਵਨ ਦੀ ਅਗੁਵਾਈ ਕਰਦਾ ਹੈ ਅਤੇ ਸਾਨੂੰ ਸਿਖਾਉਣ ਵਾਲਿਆਂ ਤੋਂ ਵੱਧ ਬੁੱਧੀਮਾਨ ਬਣਾਉਂਦਾ ਹੈ (ਜ਼ਬੂਰਾਂ ਦੀ ਪੋਥੀ 32:8, 119:99; ਕਹਾਉਤਾਂ 1:6)। ਬਾਈਬਲ ਸਾਨੂੰ ਸਾਡੇ ਜੀਵਨਾਂ ਨੂੰ ਉਨ੍ਹਾਂ ਚੀਜ਼ਾਂ ਉੱਤੇ ਸਮਾਂ ਫਜ਼ੂਲ ਗੁਵਾਉਣ ਤੋਂ ਬਚਾਉਂਦੀ ਹੈ ਜਿਸ ਦਾ ਜ਼ਿਆਦਾ ਮੁੱਲ ਨਹੀਂ ਹੈ ਅਤੇ ਨਾ ਹੀ ਹਮੇਸ਼ਾਂ ਬਣੀਆਂ ਰਹਿਣਗੀਆਂ ( ਮੱਤੀ 7:24-27)।

ਬਾਈਬਲ ਨੂੰ ਪੜ੍ਹਨਾ ਅਤੇ ਅਧਿਐਨ ਕਰਨਾ ਸਾਨੂੰ ਲੁਭਾਵਨੇ “ਚਾਰੇ” ਤੋਂ ਪਰ੍ਹੇ ਪਾਪ ਭਰੀਆਂ ਅਜ਼ਮਾਇਸ਼ਾਂ ਵਿੱਚ ਦੁੱਖਦਾਇਕ “ਕੰਡਿਆਂ¬” ਨੂੰ ਵੇਖਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਅਸੀਂ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖ ਸਕੀਏ ਨਾ ਕਿ ਅਸੀਂ ਉਨ੍ਹਾਂ ਨੂੰ ਖੁਦ ਆਪਣੀ ਜੀਵਨ ਵਿੱਚ ਦੁਹਰਾਈਏ। ਤਜ਼ੁਰਬਾ ਇੱਕ ਵੱਡਾ ਸਿਖਾਉਣ ਵਾਲਾ ਹੈ ਪਰ ਜਦੋਂ ਪਾਪ ਤੋਂ ਸਿੱਖਣ ਦੀ ਗੱਲ ਆਉਂਦੀ ਹੈ ਤਾਂ ਇਹ ਇੱਕ ਭਿਅੰਕਰ ਕਠੋਰ ਅਧਿਆਪਕ ਹੁੰਦਾ ਹੈ। ਇਸ ਲਈ ਇਹ ਬਹੁਤ ਜ਼ਿਆਦਾ ਚੰਗਾ ਹੁੰਦਾ ਹੈ ਕਿ ਅਸੀਂ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖੀਏ। ਇਹੋ ਜਿਹੇ ਬਾਈਬਲ ਵਿੱਚ ਬਹੁਤ ਸਾਰੇ ਚਰਿੱਤਰ ਹਨ ਜਿਨ੍ਹਾਂ ਤੋਂ ਅਸੀਂ ਸਿੱਖਿਆ ਲੈ ਸੱਕਦੇ ਹਾਂ। ਜਿਨ੍ਹਾਂ ਵਿੱਚੋ ਕੁਝ ਆਪਣੇ ਜੀਵਨ ਦੇ ਵੱਖ ਵੱਖ ਸਮਿਆਂ ਦੇ ਵਿੱਚ ਦੋਵੇਂ ਅਰਥਾਤ ਹਾਂ ਵਾਚਕ ਅਤੇ ਨਾਂਹ ਵਾਚਕ ਕਿਸਮ ਦੀ ਸੇਵਾ ਕਰਨ ਵਾਲੇ ਪਾਤਰ ਹੋ ਸੱਕਦੇ ਹਨ, ਉਦਾਹਰਣ ਦੇ ਤੌਰ ’ਤੇ ਦਾਊਦ ਦੁਆਰਾ ਗੋਲੀਅਤ ਨੂੰ ਹਰਾਉਣਾ, ਸਾਨੂੰ ਸਿਖਾਉਂਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਸਾਰੀਆਂ ਚੀਜ਼ਾਂ ਨਾਲੋਂ ਵੱਡਾ ਹੈ ਜਿਨ੍ਹਾਂ ਨਾਲ ਉਹ ਸਾਨੂੰ ਸਾਮ੍ਹਣਾ ਕਰਨ ਲਈ ਕਹਿੰਦਾ ਹੈ (1 ਸਮੂਏਲ 17), ਜਦੋਂ ਕਿ ਉਸਦਾ ਬਥਸ਼ਬਾ ਦੇ ਜ਼ਨਾਹ ਕਰਨ ਦੀ ਅਜ਼ਮਾਇਸ ਵਿੱਚ ਪੈਣਾ ਇਹ ਪ੍ਰਗਟ ਕਰਦਾ ਹੈ ਕਿ ਪਲ੍ਹ ਭਰ ਦੇ ਪਾਪ ਭਰੇ ਅਨੰਦ ਦਾ ਬੁਰਾ ਅਸਰ ਕਿਸ ਤਰ੍ਹਾਂ ਲੰਮੇ ਸਮੇਂ ਤੱਕ ਬਣਿਆ ਰਹਿ ਸੱਕਦਾ ਹੈ ਅਤੇ ਭਿਆਨਕ ਹੋ ਸੱਕਦਾ ਹੈ (2 ਸਮੂਏਲ 11)।

ਬਾਈਬਲ ਉਹ ਕਿਤਾਬ ਹੈ ਜਿਹੜੀ ਸਿਰਫ਼ ਪੜ੍ਹਨ ਦੇ ਲਈ ਹੀ ਨਹੀਂ ਹੈ। ਇਹ ਕਿਤਾਬ ਅਧਿਐਨ ਕਰਨ ਦੇ ਲਈ ਵੀ ਹੈ ਤਾਂ ਜੋ ਇਸ ਨੂੰ ਜੀਵਨ ਦੇ ਵਿੱਚ ਲਾਗੂ ਕੀਤਾ ਜਾ ਸਕੇ ਨਹੀਂ ਤਾਂ ਭੋਜਣ ਨੂੰ ਬਿਨ੍ਹਾਂ ਚਬਾਏ ਨਿਗਲ ਲੈਣ ਅਤੇ ਫੇਰ ਦੁਬਾਰਾ ਉਲਟੀ ਕਰ ਦੇਣ ਵਰਗਾ ਹੋਵੇਗਾ- ਜਿਸ ਨਾਲ ਕੁਝ ਵੀ ਪੌਸ਼ਟਿਕ ਪ੍ਰਾਪਤ ਨਹੀਂ ਹੁੰਦਾ। ਬਾਈਬਲ ਪਰਮੇਸ਼ੁਰ ਦਾ ਵਚਨ ਹੈ। ਇਸ ਲਈ, ਇਹ ਕੁਦਰਤ ਨੇ ਨਿਯਮਾਂ ਦੁਆਰਾ ਹੀ ਸਾਡੇ ਉੱਤੇ ਲਾਗੂ ਹੁੰਦਾ ਹੈ। ਅਸੀਂ ਇਸ ਨੂੰ ਅਣਗੌਲਿਆਂ ਕਰ ਸੱਕਦੇ ਹਾਂ, ਪਰ ਇਸ ਤਰਾਂ ਕਰਨ ਨਾਲ ਅਸੀਂ ਆਪਣਾ ਹੀ ਨੁਕਸਾਨ ਕਰਦੇ ਹਾਂ, ਠੀਕ ਉਸੇ ਹੀ ਤਰ੍ਹਾਂ ਜਿਵੇਂ ਅਸੀਂ ਗੁਰਤੱਵ ਆਕਰਸ਼ਣ ਦੇ ਨਿਯਮ ਨੂੰ ਅਣਗੌਲਿਆਂ ਕੀਤਾ। ਬਾਈਬਲ ਦੇ ਅਧਿਐਨ ਦੀ ਅਸੀਂ ਸੋਨੇ ਦੀ ਖਾਨ ਨਾਲ ਵੀ ਤੁਲਨਾ ਕਰ ਸੱਕਦੇ ਹਾਂ, ਜੇ ਅਸੀਂ ਥੋੜਾ ਯਤਨ ਕਰੀਏ ਅਤੇ ਸਿਰਫ਼ “ਨਦੀ ਦੇ ਨਿੱਕੇ ਨਿੱਕੇ ਪੱਥਰਾਂ ਨੂੰ ਛਾਣੀਏ” ਤਾਂ ਸਾਨੂੰ ਸਿਰਫ਼ ਥੋੜੀ ਹੀ ਸੋਨੇ ਦੀ ਧੂੜ ਮਿਲੇਗੀ ਪਰ ਜਦੋਂ ਅਸੀਂ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਹਾਂ, ਅਤੇ ਜਦੋਂ ਉਸ ਨੂੰ ਹੋਰ ਜ਼ਿਆਦਾ ਖੋਦਦੇ ਹਾਂ ਤਾਂ ਸਾਨੂੰ ਸਾਡੀਆਂ ਕੋਸ਼ੀਸ਼ਾਂ ਦਾ ਹੋਰ ਜ਼ਿਆਦਾ ਇਨਾਮ ਮਿਲਦਾ ਹੈ।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਸਾਨੂੰ ਬਾਈਬਲ ਨੂੰ ਕਿਉਂ ਪੜ੍ਹਨਾ/ਅਧਿਐਨ ਕਰਨਾ ਚਾਹੀਦਾ ਹੈ?