ਯਿਸੂ ਮਸੀਹ ਕੌਣ ਹੈ?


ਪ੍ਰਸ਼ਨ: ਯਿਸੂ ਮਸੀਹ ਕੌਣ ਹੈ?

ਉੱਤਰ:
ਇਸ ਤਰ੍ਹਾਂ ਦੇ ਸਵਾਲ "ਕੀ ਪ੍ਰਮੇਸ਼ਰ ਦੀ ਹੋਂਦ ਹੈ?" ਦੇ ਉਲਟ ਬਹੁਤ ਹੀ ਘੱਟ ਲੋਕ ਇਹ ਪ੍ਰਸ਼ਨ ਕਰਦੇ ਹਨ ਕਿ ਕੀ ਯਿਸੂ ਮਸੀਹ ਕਿਸੇ ਵੇਲੇ ਹੋਂਦ ਵਿੱਚ ਰਿਹਾ ਸੀ। ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਯਿਸੂ ਸੱਚਮੁੱਚ ਇੱਕ ਅਜਿਹਾ ਵਿਅਕਤੀ ਸੀ ਜਿਹੜਾ ਇਸਰਾਏਲ ਦੀ ਧਰਤੀ ਦੇ ਉੱਤੇ ਲੱਗਭਗ 2000 ਸਾਲ ਪਹਿਲਾਂ ਤੁਰਿਆ ਫਿਰਿਆ। ਬਹਿਸ ਓਦੋਂ ਅਰੰਭ ਹੁੰਦੀ ਹੈ ਜਦੋਂ ਯਿਸੂ ਦੀ ਪੂਰੀ ਪਛਾਣ ਦੇ ਵਿਸ਼ੇ ਉੱਤੇ ਬਹਿਸ ਹੁੰਦੀ ਹੈ। ਲੱਗਭਗ ਹਰ ਮੁੱਖ ਧਰਮ ਇਹੋ ਸਿੱਖਿਆ ਦਿੰਦਾ ਹੈ ਕਿ ਯਿਸੂ ਇੱਕ ਪੈਗੰਬਰ ਜਾਂ ਵਧੀਆ ਉਪਦੇਸ਼ਕ ਜਾਂ ਇੱਕ ਧਰਮੀ ਵਿਅਕਤੀ ਸੀ। ਸਮੱਸਿਆ ਇਹ ਹੈ ਕਿ ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਯਿਸੂ ਇੱਕ ਪੈਗੰਬਰ, ਵਧੀਆ ਉਪਦੇਸ਼ਕ ਜਾਂ ਧਰਮੀ ਵਿਅਕਤੀ ਤੋਂ ਵੀ ਬੇਅੰਤ ਵੱਧ ਕੇ ਬਹੁਤ ਕੁੱਝ ਸੀ।

ਸੀ.ਐਸ. ਲਿਊਸ ਨੇ ਆਪਣੀ ਕਿਤਾਬ ਮੀਅਰ ਕਰਿਸਚੀਐਨਿਟੀ ਅਰਥਾਤ 'ਕੇਵਲ ਮਸੀਹਤ' ਵਿੱਚ ਹੇਠ ਲਿਖਤ ਗੱਲ ਲਿਖੀ ਹੈ: "ਮੈਂ ਕਿਸੇ ਨੂੰ ਵੀ ਉਹ ਸੱਚਮੁੱਚ ਮੂਰਖਤਾ ਪੂਰਨ ਗੱਲ ਕਹਿਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਹੜੀ ਲੋਕ ਅਕਸਰ ਉਸ [ਯਿਸੂ ਮਸੀਹ] ਦੇ ਬਾਰੇ ਕਹਿੰਦੇ ਹਨ: 'ਮੈਂ ਯਿਸੂ ਨੂੰ ਇੱਕ ਮਹਾਨ ਨੈਤਿਕ ਉਪਦੇਸ਼ਕ ਵਜੋਂ ਸਵੀਕਾਰ ਕਰਨ ਲਈ ਤਿਆਰ ਹਾਂ, ਪਰ ਮੈਂ ਉਸਦੇ ਪਰਮੇਸ਼ੁਰ ਹੋਣ ਦੇ ਦਾਅਵੇ ਨੂੰ ਸਵੀਕਾਰ ਨਹੀਂ ਕਰਦਾ।' ਇਹ ਇੱਕ ਉਹ ਗੱਲ ਹੈ ਜਿਹੜੀ ਸਾਨੂੰ ਬਿਲਕੁਲ ਹੀ ਨਹੀਂ ਕਹਿਣੀ ਚਾਹੀਦੀ। ਇੱਕ ਵਿਅਕਤੀ ਜਿਹੜਾ ਸਿਰਫ ਇੱਕ ਆਮ ਵਿਅਕਤੀ ਸੀ ਅਤੇ ਜਿਸਨੇ ਅਜਿਹੀਆਂ ਗੱਲਾਂ ਆਖੀਆਂ ਹੁੰਦੀਆਂ ਜਿਹੜੀਆਂ ਯਿਸੂ ਨੇ ਆਖੀਆਂ ਉਹ ਕੋਈ ਇੱਕ ਮਹਾਨ ਨੈਤਿਕ ਉਪਦੇਸ਼ਕ ਨਹੀ ਹੋ ਸੱਕਦਾ ਹੈ। ਉਹ ਜਾਂ ਤਾਂ ਸ਼ੁਦਾਈ ਹੋਵੇਗਾ – ਕਿਸੇ ਅਜਿਹੇ ਵਿਅਕਤੀ ਦੇ ਪੱਧਰ 'ਤੇ ਜਿਹੜਾ ਕਹਿੰਦਾ ਹੋਵੇ ਕਿ ਉਹ ਇੱਕ ਉਬਲਿਆ ਹੋਇਆ ਆੰਡਾ ਹੈ – ਜਾਂ ਫਿਰ ਉਹ ਨਰਕ ਦਾ ਸ਼ੈਤਾਨ ਹੋਵੇਗਾ। ਤੁਹਾਨੂੰ ਆਪਣੀ ਚੋਣ ਜਰੂਰ ਕਰਨੀ ਚਾਹੀਦੀ ਹੈ। ਜਾਂ ਤਾਂ ਇਹ ਵਿਅਕਤੀ ਪਰਮੇਸ਼ੁਰ ਦਾ ਪੁੱਤਰ ਸੀ, ਅਤੇ ਹੈ, ਜਾਂ ਫਿਰ ਉਹ ਇੱਕ ਪਾਗਲ ਆਦਮੀ ਜਾਂ ਇਸ ਤੋਂ ਵੀ ਬੁਰੀ ਕੋਈ ਚੀਜ਼ ਸੀ। ਤੁਸੀਂ ਉਸਨੂੰ ਮੂਰਖ ਕਹਿਕੇ ਉਸਦੀ ਜੁਬਾਨ ਬੰਦ ਕਰ ਸਕਦੇ ਹੋ, ਤੁਸੀਂ ਉਸ ਦੇ ਉੱਤੇ ਥੁੱਕ ਸੱਕਦੇ ਹੋ ਅਤੇ ਇੱਕ ਦੁਸ਼ਟਆਤਮਾ ਸਮਝ ਕੇ ਮਾਰ ਸਕਦੇ ਹੋ; ਜਾਂ ਫਿਰ ਤੁਸੀਂ ਉਸਦੇ ਪੈਰਾਂ ਉਪਰ ਡਿੱਗ ਸਕਦੇ ਹੋ ਅਤੇ ਉਸਨੂੰ ਪ੍ਰਭੂ ਅਤੇ ਪਰਮੇਸ਼ੁਰ ਕਹਿ ਸਕਦੇ ਹੋ। ਪਰ ਆਓ ਅਸੀਂ ਉਸਦੇ ਇੱਕ ਮਹਾਨ ਮਨੁਖੀ ਉਪਦੇਸ਼ਕ ਹੋਣ ਬਾਰੇ ਕਿਸੇ ਤਰ੍ਹਾਂ ਦੀ ਕਿਰਪਾਲਤਾ ਨਾਲ ਭਰੀ ਹੋਈ ਬਕਵਾਸ ਤੇ ਨਾ ਪਹੁੰਚੀਏ। ਉਸਨੇ ਸਾਡੇ ਵਾਸਤੇ ਇਹ ਵਿਕਲਪ ਹੀ ਨਹੀਂ ਛੱਡਿਆ। ਉਸਦਾ ਅਜਿਹਾ ਇਰਾਦਾ ਹੀ ਨਹੀਂ ਸੀ।"

ਇਸ ਲਈ, ਯਿਸੂ ਕੀ ਹੋਣ ਦਾ ਦਾਅਵਾ ਕਰਦਾ ਸੀ? ਬਾਈਬਲ ਕੀ ਕਹਿੰਦੀ ਹੈ ਕਿ ਉਹ ਕੌਣ ਸੀ? ਸਭ ਤੋਂ ਪਹਿਲਾਂ, ਯੂਹੰਨਾ 10:30 ਵਿੱਚ ਯਿਸੂ ਦੇ ਕਹੇ ਸ਼ਬਦਾਂ ਵੱਲ ਵੇਖੋ, "ਮੈਂ ਅਰ ਪਿਤਾ ਇੱਕੋ ਹਾਂ।" ਪਹਿਲੀ ਨਜ਼ਰ ਵਿੱਚ, ਹੋ ਸਕਦਾ ਹੈ ਕਿ ਇਹ ਪਰਮੇਸ਼ੁਰ ਹੋਣ ਦਾ ਦਾਅਵਾ ਨਾ ਲੱਗੇ। ਪ੍ਰੰਤੂ, ਉਸਦੇ ਬਿਆਨ ਦੇ ਪ੍ਰਤੀ ਯਹੂਦੀਆਂ ਦੀ ਪ੍ਰਤੀਕ੍ਰਿਆ ਨੂੰ ਦੇਖੋ, "ਅਸੀਂ ਤੈਨੂੰ ਚੰਗੇ ਕੰਮ ਪਿੱਛੋ ਪਥਰਾਹ ਨਹੀਂ ਕਰਦੇ ਪਰ ਕੁਫ਼ਰ ਪਿੱਛੋਂ ਅਤੇ ਇਸ ਲਈ ਜੋ ਤੂੰ ਮਨੁੱਖ ਹੋ ਕੇ ਆਪਣੇ ਆਪ ਨੂੰ ਪਰਮੇਸ਼ੁਰ ਬਣਾਉਂਦਾ ਹੈ" (ਯੂਹੰਨਾ 10:33)। ਯਹੂਦੀਆਂ ਨੇ ਯਿਸੂ ਦੇ ਬਿਆਨ ਨੂੰ ਪਰਮੇਸ਼ੁਰ ਹੋਣ ਦਾ ਦਾਅਵਾ ਸਮਝਿਆ। ਇਸ ਤੋਂ ਬਾਅਦ ਵਿੱਚ ਆਉਣ ਵਾਲੀਆਂ ਆਇਤਾਂ ਵਿੱਚ ਯਿਸੂ ਕਦੇ ਵੀ ਇਹ ਕਹਿਕੇ ਉਹਨਾਂ ਨੂੰ ਨਹੀਂ ਸੁਧਾਰਦਾ ਕਿ, "ਮੈਂ ਪਰਮੇਸ਼ੁਰ ਹੋਣ ਦਾ ਕਦੇ ਵੀ ਦਾਅਵਾ ਨਹੀਂ ਕੀਤਾ।" ਇਸ ਤੋਂ ਇਹ ਇਸ਼ਾਰਾ ਮਿਲਦਾ ਹੈ ਕਿ “ਮੈਂ ਅਤੇ ਪਿਤਾ ਇੱਕੋ ਹਾਂ” (ਯੂਹੰਨਾ 10:30) ਕਹਿਕੇ ਅਸਲ ਵਿੱਚ ਯਿਸੂ ਇਹੋ ਮੁਨਾਦੀ ਕਰ ਰਿਹਾ ਸੀ ਕਿ ਉਹ ਪਰਮੇਸ਼ੁਰ ਸੀ। ਯੂਹੰਨਾ 8:58 ਇੱਕ ਹੋਰ ਉਦਾਹਰਨ ਹੈ। ਯਿਸੂ ਨੇ ਉੱਤਰ ਦਿੱਤਾ ਕਿ, "ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, 'ਜੋ ਅਬਰਾਹਾਮ ਦੇ ਹੋਣ ਤੋਂ ਪਹਿਲਾਂ ਮੈਂ ਹਾਂ'" ਇੱਕ ਵਾਰੀ ਫਿਰ ਦੁਬਾਰਾ ਯਿਸੂ ਦੇ ਬਿਆਨ ਦੀ ਪ੍ਰਤੀਕ੍ਰਿਯਾ ਦੇ ਸਿੱਟੇ ਵਜੋਂ ਯਹੂਦੀਆਂ ਨੇ ਯਿਸੂ ਨੂੰ ਪੱਥਰਾਂ ਨਾਲ ਮਾਰਨ ਦੀ ਕੋਸ਼ਿਸ਼ ਕਰਨ ਲਈ ਪੱਥਰ ਚੁੱਕ ਲਏ (ਯੂਹੰਨਾ 8:59)। ਯਿਸੂ ਦੁਆਰਾ ਆਪਣੀ ਪਛਾਣ “ਮੈਂ ਹਾਂ” ਨਾਲ ਮੁਨਾਦੀ ਕਰਨਾ, ਪੁਰਾਣੇ ਨੇਮ ਵਿਚ ਪਰਮੇਸ਼ੁਰ ਦੇ ਨਾਮ ਦੀ ਸਿੱਧੀ ਵਰਤੋਂ ਹੈ (ਕੂਚ 3:14)। ਕਿਉਂ ਯਹੂਦੀ ਯਿਸੂ ਨੂੰ ਪੱਥਰਾਂ ਨਾਲ ਮਾਰਨਾ ਚਾਹੁਣਗੇ ਜੇ ਉਸਨੇ ਕੋਈ ਅਜਿਹੀ ਗੱਲ ਹੀ ਨਾ ਕਹੀ ਹੁੰਦੀ ਜਿਸ ਨੂੰ ਉਨ੍ਹਾਂ ਨੇ ਵਿਸ਼ਵਾਸ ਕੀਤਾ ਕਿ ਇਹ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬੱਕਣਾ ਸੀ, ਅਰਥਾਤ, ਇਹ ਪਰਮੇਸ਼ੁਰ ਹੋਣ ਦਾ ਦਾਅਵਾ ਦੀ ਸਮਝਦੇ?

ਯੂਹੰਨਾ 1:1 ਕਹਿੰਦੀ ਹੈ ਕਿ, “ਸ਼ਬਦ ਪਰਮੇਸ਼ੁਰ ਸੀ।” ਯੂਹੰਨਾ 1:14 ਕਹਿੰਦੀ ਹੈ ਕਿ, “ਸ਼ਬਦ ਦੇਹਧਾਰੀ ਹੋਇਆ।” ਇਹ ਸਪੱਸ਼ਟ ਇਸ਼ਾਰਾ ਕਰਦਾ ਹੈ ਕਿ ਯਿਸੂ ਮਨੁੱਖੀ ਸ਼ਰੀਰ ਦੇ ਵਿੱਚ ਪਰਮੇਸ਼ੁਰ ਹੈ। ਯਿਸੂ ਦੇ ਸਬੰਧ ਵਿੱਚ ਉਸਦੇ ਚੇਲੇ ਥੋਮਾ ਨੇ ਇੰਝ ਕਿਹਾ ਹੈ, “ਹੇ ਮੇਰੇ ਪ੍ਰਭੂ ਅਤੇ ਮੇਰੇ ਪਰਮੇਸ਼ੁਰ” (ਯੂਹੰਨਾ 20:28)। ਯਿਸੂ ਉਸਦੀ ਗੱਲ ਨੂੰ ਸੁਧਾਰਦਾ ਨਹੀਂ ਹੈ। ਰਸੂਲ ਪੌਲੁਸ ਉਸ ਦੇ ਬਾਰੇ ਇਸ ਤਰਾਂ ਵਰਣਨ ਕਰਦਾ ਹੈ ਕਿ, "...ਸਾਡਾ ਮਹਾਂ ਪਰਮੇਸ਼ੁਰ ਅਤੇ ਮੁਕਤੀਦਾਤਾ, ਯਿਸੂ ਮਸੀਹ” (ਤੀਤੁਸ 2:13)। ਰਸੂਲ ਪਤਰਸ ਵੀ ਇਹੋ ਜਿਹੀ ਹੀ ਗੱਲ ਕਹਿੰਦਾ ਹੈ, “..ਸਾਡਾ ਪਰਮੇਸ਼ੁਰ ਅਤੇ ਮੁਕਤੀਦਾਤਾ ਯਿਸੂ ਮਸੀਹ” (2 ਪਤਰਸ 1:1)। ਪਿਤਾ ਪਰਮੇਸ਼ੁਰ ਵੀ ਯਿਸੂ ਦੀ ਪੂਰੀ ਪਛਾਣ ਦਾ ਗਵਾਹ ਹੈ, “ਪਰ ਆਪਣੇ ਪੁੱਤਰ ਦੇ ਵਿਖੇ ਉਹ ਕਹਿੰਦਾ ਹੈ ਕਿ, 'ਤੇਰਾ ਸਿੰਘਾਸਣ ਜੁੱਗੋ ਜੁੱਗ ਪਰਮੇਸ਼ੁਰ ਹੈ ਅਤੇ ਸਿਧਿਆਈ ਦੀ ਆੱਸਾ ਤੇਰੇ ਰਾਜ ਦੀ ਆੱਸਾ ਹੈ।'" ਪੁਰਾਣੇ ਨੇਮ ਵਿੱਚ ਦਿੱਤੀਆਂ ਹੋਈਆਂ ਯਿਸੂ ਦੇ ਬਾਰੇ ਵਿੱਚ ਭਵਿੱਖਬਾਣੀਆਂ ਉਸਦੇ ਇਸ਼ੁਰੀ ਸੁਭਾਉ ਦੀ ਮੁਨਾਦੀ ਕਰਦੀਆਂ ਹਨ, "ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤ੍ਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਉਂ ਸੱਦਿਆ ਜਾਵੇਗਾ, ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜ ਕੁਮਾਰ" (ਯਸਾਯਾਹ 9:6)।

ਇਸ ਕਰਕੇ ਜਿਵੇਂ ਕਿ ਸੀ.ਐਸ. ਲਿਊਸ ਨੇ ਦਲੀਲ ਦਿੱਤੀ ਹੈ ਕਿ, ਯਿਸੂ ਨੂੰ ਇੱਕ ਵਧੀਆ ਉਪਦੇਸ਼ਕ ਮੰਨਣਾ ਕੋਈ ਵਿਕਲਪ ਨਹੀਂ ਹੈ। ਯਿਸੂ ਨੇ ਸਾਫ ਤੌਰ ਤੇ ਅਤੇ ਬਿਨਾਂ ਨਕਾਰਿਆਂ ਪਰਮੇਸ਼ੁਰ ਹੋਣ ਦਾ ਦਾਅਵਾ ਕੀਤਾ। ਜੇ ਉਹ ਪਰਮੇਸ਼ੁਰ ਨਹੀਂ ਹੈ ਤਾਂ ਉਹ ਝੂਠਾ ਹੈ ਅਤੇ ਇਸ ਕਰਕੇ ਉਹ ਪੈਗੰਬਰ ਨਹੀਂ, ਵਧੀਆ ਉਪਦੇਸ਼ਕ ਨਹੀਂ ਜਾਂ ਧਰਮੀ ਪੁਰਸ਼ ਨਹੀਂ ਹੈ। ਯਿਸੂ ਦੇ ਸ਼ਬਦਾਂ ਦਾ ਵਰਣਨ ਕਰਨ ਦੀਆਂ ਕੋਸ਼ਿਸ਼ਾਂ ਵਜੋਂ, ਅਜੋਕੇ “ਬੁੱਧੀਜੀਵੀ” ਦਾਅਵਾ ਕਰਦੇ ਹਨ ਕਿ ‘ਅਸਲੀ ਇਤਿਹਾਸਕ ਯਿਸੂ” ਨੇ ਬਹੁਤ ਸਾਰੀਆਂ ਉਹ ਗੱਲਾਂ ਨਹੀਂ ਕਹੀਆਂ ਹਨ ਜਿੰਨ੍ਹਾਂ ਨੂੰ ਬਾਈਬਲ ਉਸ ਦੇ ਨਾਮ ਦੇ ਨਾਲ ਜੋੜਦੀ ਹੋਵੇ। ਯਿਸੂ ਨੇ ਕੀ ਕਿਹਾ ਅਤੇ ਕੀ ਨਹੀਂ ਕਿਹਾ, ਇਸ ਨਾਲ ਸਬੰਧਿਤ ਪਰਮੇਸ਼ੁਰ ਦੇ ਸ਼ਬਦ ਨਾਲ ਬਹਿਸ ਕਰਨ ਵਾਲੇ ਅਸੀਂ ਕੌਣ ਹੁੰਦੇ ਹਾਂ? ਕਿਸੇ “ਬੁੱਧੀਜੀਵੀ” ਦੇ ਕੋਲ ਜਿਹੜਾ ਯਿਸੂ ਤੋਂ ਦੋ ਹਜ਼ਾਰ ਸਾਲ ਦੇ ਵਕਫੇ ਉੱਤੇ ਰਹਿ ਰਿਹਾ ਹੈ, ਉਹ ਯਿਸੂ ਨੇ ਜੋ ਕੁੱਝ ਕਿਹਾ ਅਤੇ ਜੋ ਕੁੱਝ ਨਹੀਂ ਕਿਹਾ ਦੇ ਬਾਰੇ ਵਿੱਚ ਉਹਨਾਂ ਨਾਲੋਂ ਵਧੀਆ ਸਮਝ ਰੱਖ ਸੱਕਦਾ ਜਿਹੜੇ ਉਸਦੇ ਨਾਲ ਰਹੇ ਸਨ, ਜਿਹਨਾਂ ਨੇ ਉਸਦੀ ਸੇਵਾ ਕੀਤੀ ਅਤੇ ਜਿਹਨਾਂ ਨੂੰ ਯਿਸੂ ਨੇ ਖੁਦ ਸਿੱਖਾਇਆ ਸੀ (ਯੂਹੰਨਾ 14:26)?

ਯਿਸੂ ਦੀ ਅਸਲੀ ਪਛਾਣ ਦਾ ਪ੍ਰਸ਼ਨ ਐਨਾ ਮਹੱਤਵਪੂਰਨ ਕਿਉਂ ਹੈ? ਇਹ ਗੱਲ ਕਿਉਂ ਮਾਅਨੇ ਰੱਖਦੀ ਹੈ ਕਿ ਯਿਸੂ ਪਰਮੇਸ਼ੁਰ ਸੀ ਜਾਂ ਨਹੀਂ? ਯਿਸੂ ਦੇ ਪਰਮੇਸ਼ੁਰ ਹੋਣ ਦਾ ਸਭ ਤੋਂ ਮਹੱਤਵਪੂਰਨ ਕਾਰਨ ਹੈ ਕਿ ਜੇ ਉਹ ਪਰਮੇਸ਼ੁਰ ਨਹੀਂ ਹੈ, ਤਾਂ ਸਾਰੇ ਸੰਸਾਰ ਦੇ ਪਾਪਾਂ ਦੇ ਜੁਰਮਾਨੇ ਦੀ ਸਜ਼ਾ ਨੂੰ ਅਦਾ ਕਰਨ ਲੀ ਉਸਦੀ ਮੌਤ ਕਾਫੀ ਨਹੀ ਹੁੰਦੀ। (1 ਯੂਹੰਨਾ 2:2)। ਕੇਵਲ ਪਰਮੇਸ਼ੁਰ ਹੀ ਅਜਿਹੀ ਬੇਅੰਤ ਸਜ਼ਾ ਦੀ ਕੀਮਤ ਨੂੰ ਅਦਾ ਕਰ ਸੱਕਦਾ ਹੈ। (ਰੋਮੀਆਂ 5:8; 2 ਕੁਰਿੰਥੀਆਂ 5:21)। ਯਿਸੂ ਨੂੰ ਪਰਮੇਸ਼ੁਰ ਹੀ ਹੋਣਾ ਚਾਹੀਦਾ ਸੀ ਤਾਂ ਹੀ ਉਹ ਸਾਡੇ ਕਰਜ਼ੇ ਨੂੰ ਅਦਾ ਕਰ ਸਕਦਾ ਸੀ। ਯਿਸੂ ਨੂੰ ਇੱਕ ਮਨੁੱਖ ਬਣਨਾ ਹੀ ਸੀ ਤਾਂ ਜੋ ਉਹ ਮਰ ਸਕੇ। ਮੁਕਤੀ ਕੇਵਲ ਯਿਸੂ ਮਸੀਹ ਵਿੱਚ ਵਿਸ਼ਵਾਸ ਰੱਖਣ ਦੁਆਰਾ ਹੀ ਉਪਲਬਧ ਹੈ! ਇਹ ਯਿਸੂ ਦਾ ਇਸ਼ੁਰੀ ਸੁਭਾਉ ਹੀ ਹੈ ਜਿਸਦੀ ਸਿੱਟੇ ਵੱਜੋਂ ਉਹ ਮੁਕਤੀ ਦਾ ਇੱਕੋ ਇੱਕ ਰਾਹ ਹੈ। ਯਿਸੂ ਦੇ ਇਸ਼ੁਰੀ ਸੁਭਾਊ ਹੋਣ ਦੇ ਕਾਰਨ ਹੀ ਉਸਨੇ ਇਹ ਮੁਨਾਦੀ ਕੀਤੀ ਕਿ, "ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹੈਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ ਹੈ"(ਯੂਹੰਨਾ 14:6)।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਯਿਸੂ ਮਸੀਹ ਕੌਣ ਹੈ?