ਇੱਕ ਮਸੀਹੀ ਕੌਣ ਹੁੰਦਾ ਹੈ?


ਪ੍ਰਸ਼ਨ: ਇੱਕ ਮਸੀਹੀ ਕੌਣ ਹੁੰਦਾ ਹੈ?

ਉੱਤਰ:
ਇੱਕ ਸ਼ਬਦਕੋਸ਼ ਦੇ ਵਿੱਚ ਸ਼ਬਦ ਮਸੀਹੀ ਨੂੰ ਕੁੱਝ ਇਸ ਤਰਾਂ ਪਰਿਭਾਸ਼ਿਤ ਕੀਤਾ ਜਾ ਸੱਕਦਾ ਹੈ, "ਇੱਕ ਅਜਿਹਾ ਵਿਅਕਤੀ ਜਿਹੜਾ ਯਿਸੂ ਦੇ ਮਸੀਹ ਹੋਣ ਵਿੱਚ ਵਿਸ਼ਵਾਸ ਕਰਦਾ ਹੈ ਜਾਂ ਯਿਸੂ ਦੀਆਂ ਸਿੱਖਿਆਵਾਂ ਦੇ ਉੱਤੇ ਆਧਾਰਿਤ ਧਰਮ ਵਿੱਚ ਵਿਸ਼ਵਾਸ ਕਰਦਾ ਹੈ।" ਹਾਲਾਂਕਿ ਮਸੀਹੀ ਕੌਣ ਹੁੰਦਾ ਹੈ, ਨੂੰ ਸਮਝਣ ਦੇ ਲਈ ਇਹ ਇੱਕ ਵਧੀਆ ਅਰੰਭਿਕ ਨੁਕਤਾ ਹੈ, ਪ੍ਰੰਤੂ ਬਹੁਤ ਸਾਰੇ ਸ਼ਬਦਕੋਸ਼ਾ ਦੇ ਵਾੰਙੂ, ਇਹ ਬਾਈਬਲ ਦੇ ਵਿੱਚ ਦਿੱਤੇ ਹੋਏ ਸੱਚ ਨੂੰ ਦੱਸਣ ਦੇ ਵਿੱਚ ਕੁੱਝ ਸੀਮਾ ਤੀਕੁਰ ਘੱਟ ਰਹਿ ਜਾਂਦੀਆਂ ਹਨ ਕਿ ਇੱਕ ਮਸੀਹ ਵਿਸ਼ਵਾਸੀ ਹੋਣ ਦਾ ਕੀ ਅਰਥ ਹੁੰਦਾ ਹੈ। ਨਵੇਂ ਨੇਮ ਦੇ ਵਿੱਚ ਸ਼ਬਦ ਮਸੀਹੀ ਤਿੰਨ ਵਾਰ ਵਰਤਿਆ ਗਿਆ ਹੈ (ਰਸੂਲਾਂ ਦੇ ਕਰਤੱਬ 11:26; 26:28; 1 ਪਤਰਸ 4:16)। ਯਿਸੂ ਮਸੀਹ ਦੇ ਪਿੱਛੇ ਚੱਲਣ ਵਾਲੇ ਚੇਲਿਆਂ ਨੂੰ ਪਹਿਲੀ ਵਾਰ “ਮਸੀਹੀ” ਅੰਤਾਕਿਯਾ ਵਿੱਚ ਕਿਹਾ ਗਿਆ (ਰਸੂਲਾਂ ਦੇ ਕਰਤੱਬ 11:26) ਕਿਉਂਕਿ ਉਹਨਾਂ ਦਾ ਵਿਵਹਾਰ, ਸਰਗਰਮੀ ਅਤੇ ਬੋਲ ਮਸੀਹ ਦੇ ਵਾੰਙੂ ਸਨ। ਸ਼ਬਦ "ਮਸੀਹੀ" ਦਾ ਸ਼ਾਬਦਿਕ ਅਰਥ ਹੈ, “ਯਿਸੂ ਦੀ ਸਮੂਹ ਤੋਂ ਸਬੰਧ ਰੱਖਣ ਵਾਲਾ” ਜਾਂ “ਯਿਸੂ ਦੇ ਪਿੱਛੇ ਚੱਲਣ ਵਾਲਾ” ਹੈ

ਬਦਕਿਸਮਤੀ ਦੇ ਨਾਲ ,ਸਮਾਂ ਬੀਤਣ ਦੇ ਨਾਲ ਨਾਲ ਸ਼ਬਦ "ਮਸੀਹੀ" ਨੇ ਆਪਣੀ ਵਿਸ਼ੇਸ਼ਤਾ ਨੂੰ ਬਹੁਤ ਜਿਆਦਾ ਗੁਆ ਦਿੱਤਾ ਹੈ ਅਤੇ ਇਸ ਨੂੰ ਅਕਸਰ ਕਿਸੇ ਅਜਿਹੇ ਵਿਅਕਤੀ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਜਿਹੜਾ ਧਾਰਮਿਕ ਹੋਵੇ ਜਾਂ ਫਿਰ ਜਿਸ ਵਿੱਚ ਉੱਚੀਆਂ ਨੈਤਿਕ ਕਦਰਾਂ ਹੋਣ। ਬਹੁਤ ਸਾਰੇ ਲੋਕ ਜਿਹੜੇ ਯਿਸੂ ਮਸੀਹ ਵਿੱਚ ਵਿਸ਼ਵਾਸ ਅਤੇ ਯਕੀਨ ਨਹੀਂ ਰੱਖਦੇ, ਆਪਣੇ ਆਪ ਨੂੰ ਸਿਰਫ ਇਸ ਕਰਕੇ ਮਸੀਹੀ ਸਮਝਦੇ ਹਨ ਕਿਉਂਕਿ ਉਹ ਗਿਰਜੇ ਜਾਂਦੇ ਹਨ ਜਾਂ ਫਿਰ ਉਹ ਕਿਸੇ “ਈਸਾਈ” ਦੇਸ਼ ਦੇ ਵਿੱਚ ਰਹਿੰਦੇ ਹਨ। ਪਰ ਗਿਰਜੇ ਜਾਣਾ ਦੇ ਨਾਲ, ਅਤੇ ਆਪਣੇ ਨਾਲੋਂ ਅਭਾਗਿਆਂ ਦੀ ਸੇਵਾ ਕਰਨ ਦੇ ਨਾਲ ਜਾਂ ਇੱਕ ਭਲਾ ਵਿਅਕਤੀ ਬਣਨਾ ਤੁਹਾਨੂੰ ਮਸੀਹੀ ਨਹੀਂ ਬਣਾ ਦਿੰਦਾ। ਕਿਸੇ ਗੈਰਾਜ ਵਿੱਚ ਜਾਣ ਨਾਲ ਕੋਈ ਆਪਣੇ ਆਪ ਤੋਂ ਚੱਲਣ ਵਾਲੀ ਇੱਕ ਕਾਰ ਨਹੀਂ ਬਣ ਜਾਂਦਾ ਉਸੇ ਤਰ੍ਹਾਂ ਗਿਰਜੇ ਵਿੱਚ ਜਾਣ ਨਾਲ ਕੋਈ ਮਸੀਹ ਵਿਸ਼ਵਾਸੀ ਨਹੀਂ ਬਣ ਜਾਂਦਾ। ਕਿਸੇ ਗਿਰਜੇ ਦਾ ਮੈਂਬਰ ਬਣਨਾ, ਨਿਯਮਿਤ ਅਰਾਧਨਾ ਸੇਵਾਵਾਂ ਵਿੱਚ ਹਾਜ਼ਰੀ ਭਰਨੀ ਅਤੇ ਗਿਰਜੇ ਦੇ ਕੰਮਾਂ ਦੇ ਵਿੱਚ ਯੋਗਦਾਨ ਪਾਉਣਾ ਤੁਹਾਨੂੰ ਮਸੀਹ ਵਿਸ਼ਵਾਸੀ ਨਹੀਂ ਬਣਾ ਦਿੰਦਾ।

ਬਾਈਬਲ ਸਿੱਖਿਆ ਦਿੰਦੀ ਹੈ ਕਿ ਸਾਡੇ ਚੰਗੇ ਕੰਮ ਸਾਨੂੰ ਪਰਮੇਸ਼ਰ ਦੇ ਦੁਆਰਾ ਸਵੀਕਾਰ ਕੀਤੇ ਜਾਣ ਦੇ ਯੋਗ ਨਹੀਂ ਬਣਾਉਂਦੇ ਹਨ। ਤੀਤੁਸ 3:5 ਕਹਿੰਦਾ ਹੈ ਕਿ, "ਉਸਨੇ ਉਨ੍ਹਾਂ ਧਰਮ ਦੇ ਕਰਮਾਂ ਕਰਕੇ ਨਹੀਂ ਜੋ ਅਸਾਂ ਕੀਤੇ ਸਗੋਂ ਆਪਣੇ ਰਹਮ ਦੇ ਅਨੁਸਾਰ ਨਵੇਂ ਜਨਮ ਦੇ ਇਸ਼ਨਾਨ ਅਤੇ ਪਵਿੱਤ੍ਰ ਆਤਮਾ ਦੇ ਨਵੇਂ ਬਣਾਉਣ ਦੇ ਵਸੀਲੇ ਨਾਲ ਸਾਨੂੰ ਬਚਾਇਆ।" ਇਸ ਲਈ, ਇੱਕ ਮਸੀਹ ਵਿਸ਼ਵਾਸੀ ਉਹ ਹੈ ਜਿਸ ਨੂੰ ਪਰਮੇਸ਼ਰ ਦੁਆਰਾ ਨਵਾਂ ਜਨਮ ਦਿੱਤਾ ਗਿਆ ਹੈ (ਯੂਹੰਨਾ 3:3; 3:7; 1 ਪਤਰਸ 1:23) ਅਤੇ ਜਿਸਨੇ ਆਪਣੇ ਵਿਸ਼ਵਾਸ ਅਤੇ ਯਕੀਨ ਨੂੰ ਯਿਸੂ ਮਸੀਹ ਵਿੱਚ ਰੱਖ ਦਿੱਤਾ ਹੈ। ਅਫਸੀਆਂ 2:8 ਸਾਨੂੰ ਦੱਸਦਾ ਹੈ ਕਿ, "ਕਿਉਂ ਜੋ ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ - ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ੁਰ ਦੀ ਬਖ਼ਸ਼ੀਸ਼ ਹੈ।"

ਇੱਕ ਸੱਚਾ ਮਸੀਹੀ ਅਜਿਹਾ ਵਿਸ਼ਵਾਸੀ ਹੁੰਦਾ ਹੈ ਜਿਸਨੇ ਆਪਣੇ ਵਿਸ਼ਵਾਸ ਅਤੇ ਯਕੀਨ ਨੂੰ ਕੇਵਲ ਅਤੇ ਕੇਵਲ ਯਿਸੂ ਦੇ ਵਿਅਕਤੀਤਵ ਅਤੇ ਕੰਮ ਦੇ ਵਿੱਚ ਰੱਖਿਆ ਹੈ ਜਿਸਦੇ ਵਿੱਚ ਆਪਣੇ ਪਾਪਾਂ ਦੇ ਲਈ ਸਲੀਬ ਦੇ ਜੁਰਮਾਨੇ ਨੂੰ ਅਦਾ ਕਰਨ ਦੇ ਲਈ ਮੌਤ ਅਤੇ ਤੀਜੇ ਦਿਨ ਉਸਦਾ ਜੀ ਉੱਠਣਾ ਵੀ ਸ਼ਾਮਿਲ ਹੈ। ਯੂਹੰਨਾ ਦੀ ਇੰਜੀਲ 1:12 ਸਾਨੂੰ ਦੱਸਦੀ ਹੈ ਕਿ, "ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਪੁੱਤ੍ਰ ਹੋਣ ਦਾ ਹੱਕ ਦਿੱਤਾ।" ਇੱਕ ਸੱਚੇ ਮਸੀਹੀ ਦੀ ਨਿਸ਼ਾਨ ਹੋਰਨਾ ਨਾਲ ਪਿਆਰ, ਅਤੇ ਪਰਮੇਸ਼ੁਰ ਦੇ ਬਚਨ ਦੀ ਆਗਿਆ ਪਾਲਣਾ ਹੈ (1 ਯੂਹੰਨਾ 2:4; 10)। ਇੱਕ ਸੱਚਾ ਮਸੀਹੀ ਸੱਚਮੁਚ ਵਿੱਚ ਪਰਮੇਸ਼ੁਰ ਦੀ ਇੱਕ ਸੰਤਾਨ, ਪਰਮੇਸ਼ੁਰ ਦੇ ਸੱਚੇ ਪਰਿਵਾਰ ਦਾ ਹਿੱਸਾ, ਅਤੇ ਅਜਿਹੀ ਹੁੰਦਾ ਹੈ ਜਿਸਨੂੰ ਯਿਸੂ ਮਸੀਹ ਦੇ ਵਿੱਚ ਨਵਾਂ ਜੀਵਨ ਦਿੱਤਾ ਗਿਆ ਹੈ।

ਜੋ ਕੁੱਝ ਤੁਸੀਂ ਐਥੇ ਪੜ੍ਹਿਆ ਹੈ ਉਸਦੇ ਸਿੱਟੇ ਵੱਜੋਂ ਕੀ ਤੁਸੀਂ ਮਸੀਹ ਦੇ ਬਾਰੇ ਕੋਈ ਫੈਸਲਾ ਲਿਆ ਹੈ? ਜੇ ਅਜਿਹਾ ਹੈ, ਤਾਂ ਕਿਰਪਾ ਕਰਕੇ ਹੇਠਾਂ "ਮੈਂ ਅੱਜ ਹੀ ਮਸੀਹ ਨੂੰ ਸਵੀਕਾਰ ਕਰ ਲਿਆ ਹੈ" ਵਾਲੇ ਬਟਨ ਨੂੰ ਦਬਾਓ।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਇੱਕ ਮਸੀਹੀ ਕੌਣ ਹੁੰਦਾ ਹੈ?