settings icon
share icon
ਪ੍ਰਸ਼ਨ

ਬਾਈਬਲ ਲੜ੍ਹਾਈ ਦੇ ਬਾਰੇ ਕੀ ਕਹਿੰਦੀ ਹੈ?

ਉੱਤਰ


ਬਹੁਤ ਸਾਰੇ ਲੋਕ ਕੂਚ 20:13 ਵਿੱਚ, “ਤੂੰ ਨਾ ਖੂਨ ਕਰ”, ਜੋ ਕੁਝ ਬਾਈਬਲ ਦੱਸਦੀ ਹੈ, ਉਸ ਨੂੰ ਪੜ੍ਹਨ ਵਿੱਚ ਗਲਤੀ ਕਰ ਜਾਂਦੇ ਹਨ, ਅਤੇ ਫਿਰ, ਇਸ ਹੁਕਮ ਨੂੰ ਲੜ੍ਹਾਈ ਦੇ ਲਈ ਲਾਗੂ ਕਰਦੇ ਹਨ। ਪਰ ਫਿਰ ਵੀ, ਇਬਰਾਨੀ ਸ਼ਬਦ ਦਾ ਸ਼ਾਬਦਿਕ ਮਤਲਬ “ਕਿਸੇ ਮਨੁੱਖ ਦੀ ਦੁਰਭਾਵਨਾ ਨਾਲ ਜਾਣ ਬੁੱਝਕੇ, ਪੂਰਣ ਯੋਜਨਾ ਮੁਤਾਬਿਕ; ਖੂਨ ਕਰਨਾ ਹੈ।” ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਦੂਜੀਆਂ ਕੌਮਾਂ ਦੇ ਵਿਰੁੱਧ ਲੜ੍ਹਾਈ ਕਰਨ ਦਾ ਹੁਕਮ ਦਿੱਤਾ ਸੀ (1 ਸਮੂਏਲ 15:3; ਯਹੋਸ਼ੁਆ 4:13)। ਪਰਮੇਸ਼ੁਰ ਨੇ ਅਲੱਗ ਤਰੀਕਿਆਂ ਦੇ ਅਪਰਾਧਾਂ ਦੇ ਲਈ ਮੌਤ ਦੀ ਸਜ਼ਾ ਦਾ ਹੁਕਮ ਦਿੱਤਾ ਸੀ (ਕੂਚ 21:12, 15; 22:19; ਲੇਵੀਆਂ 20:11)। ਇਸ ਲਈ, ਪਰਮੇਸ਼ੁਰ ਹਰ ਤਰ੍ਹਾਂ ਦੇ ਹਲਾਤਾਂ ਵਿੱਚ, ਖੂਨ ਨੂੰ ਛੱਡ ਕੇ, ਮਾਰਨ ਦੇ ਵਿਰੁੱਧ ਨਹੀਂ ਹੈ ਲੜ੍ਹਾਈ ਕਰਨਾ ਕਦੀ ਵੀ ਚੰਗੀ ਗੱਲ ਨਹੀਂ ਹੈ, ਪਰ ਇਹ ਇੱਕ ਜ਼ਰੂਰੀ ਗੱਲ ਹੀ। ਅਜਿਹਾ ਸੰਸਾਰ ਜਿਹੜਾ ਪਾਪ ਨਾਲ ਭਰੇ ਹੋਏ ਲੋਕਾਂ ਨਾਲ ਭਰਿਆ ਹੈ (ਰੋਮੀਆਂ 3:10-18), ਲੜ੍ਹਾਈ ਦਾ ਹੋਣਾ ਜ਼ਰੂਰੀ ਹੈ। ਕਈ ਵਾਰ ਪਾਪ ਨਾਲ ਭਰੇ ਹੋਏ ਲੋਕਾਂ ਦੇ ਦੁਆਰਾ ਨਿਰਦੋਸ਼ਾਂ ਨੂੰ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਣ ਲਈ ਲੜ੍ਹਾਈ ਕੀਤੀ ਜਾਣੀ ਜ਼ਰੂਰੀ ਹੈ।

ਪੁਰਾਣੇ ਨੇਮ ਵਿੱਚ, ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ “ਮਿਦਯਾਨੀਆਂ ਕੋਲੋਂ ਇਸਰਾਏਲੀਆਂ ਦਾ ਬਦਲ ਲੈਣ” (ਗਿਣਤੀ 31:2)। ਬਿਵਸਥਾਸਾਰ 20:16-17 ਘੋਸ਼ਣਾ ਕਰਦਾ ਹੈ, “ਸਗੋਂ ਤੁਸੀਂ ਇਨ੍ਹਾਂ ਲੋਕਾਂ ਦੇ ਸ਼ਹਿਰਾਂ ਵਿੱਚੋਂ ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਵਿੱਚ ਦਿੰਦਾ ਹੈ, ਕੋਈ ਪ੍ਰਾਣੀ ਜੀਉਂਦਾ ਨਾ ਰਹਿਣ ਦਿਓ। ਪਰ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਸੀ ਹਿੱਤੀਆਂ, ਅਮੋਰੀਆਂ, ਕਨਾਨੀਆਂ, ਫ਼ਰਿੱਜ਼ੀਆਂ ਅਤੇ ਯਬੂਸੀਆਂ ਦਾ ਸੱਤਿਆ ਨਾਸ ਕਰ ਦਿਓ।” ਇਸ ਦੇ ਨਾਲ ਹੀ 1 ਸਮੂਏਲ 15:18 ਦੱਸਦਾ ਹੈ ,“ਯਹੋਵਾਹ ਨੇ ਤੈਨੂੰ ਪੈਂਡੇ ਵਿੱਚ ਘੱਲਿਆ ਅਤੇ ਆਖਿਆ, ਜਾਹ ਅਤੇ ਉਨ੍ਹਾਂ ਪਾਪੀ ਅਮਾਲੇਕੀਆਂ ਨੂੰ ਨਾਸ ਕਰ; ਅਤੇ ਜਦ ਤੋੜੀ ਉਹ ਨਸ਼ਟ ਨਾ ਹੋ ਜਾਣ ਉਨ੍ਹਾਂ ਨਾਲ ਲੜਾਈ ਕਰਨ।” ਇਹ ਸਾਫ਼ ਹੈ ਕਿ ਪਰਮੇਸ਼ੁਰ ਹਰ ਤਰ੍ਹਾਂ ਦੀ ਲੜ੍ਹਾਈ ਦੇ ਵਿਰੁੱਧ ਨਹੀਂ ਹੈ। ਯਿਸੂ ਮਸੀਹ ਖੁਦ ਆਪਣੇ ਪਿਤਾ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੈ (ਯੂਹੰਨਾ 10:30) ਇਸ ਲਈ ਅਸੀਂ ਬਹਿਸ ਨਹੀਂ ਕਰ ਸੱਕਦੇ ਹਾਂ ਕਿ ਲੜ੍ਹਾਈ ਪੁਰਾਣੇ ਨੇਮ ਵਿੱਚ ਹੀ ਸਿਰਫ਼ ਪਰਮੇਸ਼ੁਰ ਦੀ ਮਰਜ਼ੀ ਸੀ ਪਰਮੇਸ਼ੁਰ ਕਦੀ ਵੀ ਬਦਲਦਾ ਨਹੀਂ ਹੈ (ਮਲਾਕੀ 3:6; ਯਾਕੂਬ 1:17)।

ਯਿਸੂ ਦਾ ਦੂਸਰਾ ਆਗਮਨ ਬਹੁਤ ਜ਼ਿਆਦਾ ਹਿੰਸਾ ਵਾਲਾ ਹੋਵੇਗਾ। ਪ੍ਰਕਾਸ਼ ਦੀ ਪੋਥੀ 19:11-12 ਮਸੀਹ ਦੇ ਨਾਲ ਆਖਰੀ ਲੜ੍ਹਾਈ ਦਾ ਹਵਾਲਾ ਦਿੰਦੀ ਹੈ (ਆਇਤ 11)। ਇਹ ਖੂਨ ਨਾਲ ਭਰੀ (ਆਇਤ 13)ਅਤੇ ਲਹੂ ਲੁਹਾਣ ਹੋਵੇਗੀ। ਪੰਛੀ ਉਨ੍ਹਾਂ ਸਾਰਿਆਂ ਦਾ ਮਾਸ ਖਾਣਗੇ ਜਿਹੜੇ ਉਸ ਦਾ ਵਿਰੋਧ ਕਰਦੇ ਹਨ (ਆਇਤ 17-18)। ਉਹ ਆਪਣੇ ਵੈਰੀਆਂ ਉੱਤੇ ਕਿਸੇ ਵੀ ਤਰ੍ਹਾਂ ਦਾ ਤਰਸ ਨਹੀਂ ਕਰੇਗਾ, ਜਿਨ੍ਹਾਂ ਉੱਤੇ ਪੂਰੇ ਤਰੀਕੇ ਨਾਲ ਜਿੱਤ ਹਾਂਸਲ ਕਰੇਗਾ ਅਤੇ ਉਨ੍ਹਾਂ ਨੂੰ “ਗੰਧਕ ਨਾਲ ਬਲਦੀ ਹੋਈ ਝੀਲ” ਵਿੱਚ ਸੁੱਟ ਦੇਵੇਗਾ (ਆਇਤ 20)।

ਇਹ ਕਹਿਣਾ ਗਲ਼ਤ ਹੋਵੇਗਾ ਕਿ ਪਰਮੇਸ਼ੁਰ ਲੜ੍ਹਾਈ ਦਾ ਸਾਥ ਨਹੀਂ ਦਿੰਦਾ ਹੈ। ਯਿਸੂ ਇੱਕ ਸ਼ਾਂਤੀਵਾਦੀ ਨਹੀਂ ਹੈ। ਅਜਿਹਾ ਸੰਸਾਰ ਜੋ ਬੁਰੇ ਲੋਕਾਂ ਨਾਲ ਭਰਿਆ ਹੋਇਆ ਹੈ, ਕਈ ਵਾਰ ਲੜ੍ਹਾਈ ਹੋਰ ਜ਼ਿਆਦਾ ਬੁਰਿਆਈ ਨੂੰ ਰੋਕਣ ਲਈ ਜ਼ਰੂਰੀ ਹੈ। ਜੇਕਰ ਦੂਜੇ ਸੰਸਾਰ ਯੁੱਧ ਵਿੱਚ ਹਿਟਲਰ ਨੂੰ ਹਰਾਇਆ ਨਾ ਹੁੰਦਾ, ਤਾਂ ਕਿੰਨੇ ਜ਼ਿਆਦਾ ਹੋਰ ਲੱਖਾਂ ਲੋਕ ਮਰ ਗਏ ਹੁੰਦੇ? ਜੇਕਰ ਅਮਰੀਕਾ ਨੇ ਘਰੇਲੂ ਲੜ੍ਹਾਈ ਨਾ ਲੜ੍ਹੀ ਹੁੰਦੀ, ਤਾਂ ਪਤਾ ਨਹੀਂ ਕਿੰਨੇ ਲੰਮੇ ਸਮੇਂ ਤੱਕ ਅਫ਼ਰੀਕੀ– ਅਮਰੀਕੀਆਂ ਨੂੰ ਗੁਲਾਮਾਂ ਦੀ ਵਾੰਗੂ ਦੁੱਖ ਉਠਾਉਂਦੇ ਰਹਿਣਾ ਪੈਂਦਾ।

ਲੜ੍ਹਾਈ ਇੱਕ ਖ਼ਤਰਨਾਕ ਗੱਲ ਹੈ। ਕੁਝ ਲੜ੍ਹਾਈਆਂ ਦੂਜਿਆਂ ਦੀ ਬਜਾਏ “ਨਿਆਂ ਪੂਰਣ” ਹੁੰਦੀਆਂ ਹਨ, ਪਰ ਲੜ੍ਹਾਈ ਖੁਦ ਪਾਪ ਦਾ ਸਿੱਟਾ ਨਹੀਂ ਹੈ (ਰੋਮੀਆਂ 3:10-18)। ਠੀਕ ਉਸ ਵੇਲੇ, ਉਪਦੇਸ਼ਕ ਦੀ ਪੋਥੀ 3:8 ਇਹ ਘੋਸ਼ਣਾ ਕਰਦਾ ਹੈ, “ਇੱਕ ਪਿਆਰ ਕਰਨ ਦਾ ਵੇਲਾ ਹੈ ਅਤੇ ਇੱਕ ਵੈਰ ਕਰਨ ਦਾ ਵੇਲਾ ਹੈ, ਇੱਕ ਜੁੱਧ ਕਰਨ ਦਾ ਵੇਲਾ ਹੈ, ਇੱਕ ਮੇਲ ਕਰਨਾ ਦਾ ਵੇਲਾ ਹੈ।” ਇਹੋ ਜਿਹਾ ਸੰਸਾਰ ਕਿ ਪਾਪ, ਵੈਰ ਅਤੇ ਬੁਰਿਆਈ ਨਾਲ ਭਰਿਆ ਹੋਇਆ ਹੈ (ਰੋਮੀਆਂ 3:10-18), ਵਿੱਚ ਲੜ੍ਹਾਈ ਦਾ ਹੋਣਾ ਜ਼ਰੂਰੀ ਹੈ। ਮਸੀਹੀ ਵਿਸ਼ਵਾਸੀਆਂ ਨੂੰ ਲੜ੍ਹਾਈ ਕਰਨ ਦੀ ਇੱਛਾ ਨਹੀਂ ਰੱਖਣੀ ਚਾਹੀਦੀ ਹੈ, ਪਰ ਨਾ ਹੀ ਮਸੀਹੀ ਵਿਸ਼ਵਾਸੀਆਂ ਨੂੰ ਉਸ ਦਾ ਵਿਰੋਧ ਕਰਨਾ ਚਾਹੀਦਾ ਹੈ ਜਿਸ ਨੂੰ ਪਰਮੇਸ਼ੁਰ ਨੇ ਸਾਡੇ ਉੱਤੇ ਅਧਿਕਾਰੀ ਦੇ ਤੌਰ ’ਤੇ ਨਿਯੁਕਤ ਕੀਤਾ ਹੈ (ਰੋਮੀਆਂ 13:1-4; 1 ਪਤਰਸ 2:17)। ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਜਿਹੜੀ ਸਾਨੂੰ ਲੜ੍ਹਾਈ ਕਰਨ ਵੇਲੇ ਕਰਨੀ ਹੈ ਉਹ ਇਹ ਕਿ ਸਾਨੂੰ ਆਗੂਆਂ ਦੇ ਲਈ ਧਾਰਮਿਕਤਾ ਦੇ ਨਾਲ ਭਰੇ ਹੋਏ ਗਿਆਨ ਦੇ ਲਈ ਪ੍ਰਾਰਥਨਾ ਕਰਨਾ, ਸਾਨੂੰ ਫੌਜੀਆਂ ਦੇ ਲਈ ਪ੍ਰਾਰਥਨਾ, ਮੁਸ਼ਕਿਲਾਂ ਦੇ ਛੇਤੀ ਹੱਲ ਹੋਣ ਲਈ ਪ੍ਰਾਰਥਨਾ ਅਤੇ ਵਸਨੀਕਾਂ ਦੇ ਵਿਚਕਾਰ ਦੋਵਾਂ ਪਾਸਿਆਂ ਤੋਂ ਘੱਟ ਤੋਂ ਘੱਟ ਦੁਰਘਟਨਾਵਾਂ ਹੋਣ ਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ (ਫਿਲਿੱਪੀਆਂ 4:6-7)।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਬਾਈਬਲ ਲੜ੍ਹਾਈ ਦੇ ਬਾਰੇ ਕੀ ਕਹਿੰਦੀ ਹੈ?
© Copyright Got Questions Ministries