settings icon
share icon
ਪ੍ਰਸ਼ਨ

ਕੁਆਰੀ ਤੋਂ ਜਨਮ ਇਨ੍ਹਾਂ ਖਾਸ ਕਿਉਂ ਹੈ?

ਉੱਤਰ


ਕੁਆਰੀ ਤੋਂ ਜਨਮ ਦਾ ਧਰਮ ਸਿਧਾਂਤ ਇੱਕ ਬਹੁਤ ਹੀ ਖਾਸ ਸਿਧਾਂਤ ਹੈ (ਯਸਾਯਾਹ 7:14; ਮੱਤੀ 1:23; ਲੂਕਾ 1:27,34)। ਸਭ ਤੋਂ ਪਹਿਲਾਂ, ਆਓ ਅਸੀਂ ਇਹ ਵੇਖੀਏ ਕਿ ਕਿਹੜਾ ਪਵਿੱਤਰ ਵਚਨ ਇਸ ਘਟਨਾ ਦਾ ਵਰਣਨ ਕਰਦਾ ਹੈ। ਮਰਿਯਮ ਦੇ ਪ੍ਰਸ਼ਨ ਦੇ ਜੁਆਬ ਵਿੱਚ, “ਇਹ ਕਿਸ ਤਰ੍ਹਾਂ ਹੋਵੇਗਾ?” (ਲੂਕਾ 1:34), ਜਿਬਰਾਈਲ ਕਹਿੰਦਾ ਹੈ, “ਪਵਿੱਤ੍ਰ ਆਤਮਾ ਤੇਰੇ ਉੱਪਰ ਆਵੇਗਾ ਅਰ ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ” (ਲੂਕਾ 1:35)। ਸਵਰਗ ਦੂਤ ਯੂਸਫ ਨੂੰ ਮਰਿਯਮ ਦੇ ਨਾਲ ਵਿਆਹ ਕਰਨ ਦੇ ਲਈ ਨਾ ਡਰਨ ਵਾਸਤੇ ਇਨ੍ਹਾਂ ਸ਼ਬਦਾਂ ਨਾਲ ਹੌਂਸਲਾ ਦਿੰਦਾ ਹੈ: “ਕਿਉਂਕਿ ਜਿਹੜਾ ਉਹ ਦੀ ਕੁੱਖ ਵਿੱਚ ਹੈ ਉਹ ਪਵਿੱਤ੍ਰ ਆਤਮਾ ਤੋਂ ਹੈ” (ਮੱਤੀ 1:20)। ਮੱਤੀ ਆਖਦਾ ਹੈ ਕਿ ਕੁਆਰੀ “ਪਵਿੱਤ੍ਰ ਆਤਮਾ ਤੋਂ ਗਰਭਵੰਤੀ ਪਾਈ ਗਈ” (ਮੱਤੀ 1:18)। ਗਲਾਤੀਆਂ 4:4 ਵੀ ਕੁਆਰੀ ਤੋਂ ਜਨਮ ਦੀ ਸਿੱਖਿਆ ਦਿੰਦਾ ਹੈ: “ਪਰਮੇਸ਼ੁਰ ਨੇ ਆਪਣੇ ਪੁੱਤ੍ਰ ਨੂੰ ਘੱਲਿਆ, ਜੋ ਇਸਤ੍ਰੀ ਤੋਂ ਜੰਮਿਆ ਹੈ।”

ਇਨ੍ਹਾਂ ਵਚਨਾਂ ਤੋਂ, ਇਹ ਪੱਕੇ ਤੌਰ ਤੇ ਸਪੱਸ਼ਟ ਹੈ ਕਿ ਯਿਸੂ ਦਾ ਜਨਮ ਪਵਿੱਤਰ ਆਤਮਾ ਦੇ ਦੁਆਰਾ ਮਰਿਯਮ ਦੇ ਸਰੀਰ ਦੇ ਅੰਦਰ ਕੰਮ ਕਰਨ ਦਾ ਸਿੱਟਾ ਸੀ। ਅਭੌਤਿਕ (ਆਤਮਾ) ਅਤੇ ਭੌਤਿਕ (ਮਰਿਯਮ ਦਾ ਗਰਭ) ਦੋਵੇਂ ਹੀ ਸ਼ਾਮਿਲ ਸਨ। ਬੇਸ਼ੱਕ, ਉਹ ਖੁਦ ਗਰਭ ਧਾਰਨ ਨਹੀਂ ਕਰ ਸੱਕਦੀ ਸੀ, ਅਤੇ ਇਸ ਅਰਥ ਵਿੱਚ ਉਹ ਕੇਵਲ ਇੱਕ “ਵਸੀਲਾ” ਸੀ। ਕੇਵਲ ਪਰਮੇਸ਼ੁਰ ਹੀ ਦੇਹ ਧਾਰਨ ਅਰਥਾਤ ਮਨੁੱਖੀ ਅਵਤਾਰ ਦੇ ਅਦਭੁੱਦ ਕੰਮ ਨੂੰ ਕਰ ਸੱਕਦਾ ਹੈ।

ਪਰ ਫਿਰ ਵੀ, ਮਰਿਯਮ ਅਤੇ ਯਿਸੂ ਦੇ ਵਿੱਚ ਸਰੀਰਕ ਸੰਬੰਧ ਤੋਂ ਇਨਕਾਰ ਇਸ਼ਾਰਾ ਕਰਦਾ ਹੈ ਕਿ ਯਿਸੂ ਸੱਚ ਮੁੱਚ ਵਿੱਚ ਮਨੁੱਖ ਦਾ ਪੁੱਤਰ ਨਹੀਂ ਸੀ। ਪਵਿੱਤਰ ਵਚਨ ਸਿਖਾਉਂਦਾ ਹੈ ਕਿ ਯਿਸੂ ਪੂਰੀ ਤਰਾਂ ਨਾਲ ਮਨੁੱਖ, ਸਾਡੇ ਹੀ ਵਾਂਗ ਇੱਕ ਦੁਨਿਆਵੀ ਸਰੀਰ ਵਿੱਚ ਸੀ। ਸਹੀ ਉਸੇ ਸਮੇਂ, ਯਿਸੂ ਪੂਰੀ ਤਰ੍ਹਾਂ ਪਰਮੇਸ਼ੁਰ, ਇੱਕ ਅਨਾਦਿ, ਪਾਪ ਰਹਿਤ ਸੁਭਾਅ ਦੇ ਨਾਲ ਸੀ (ਯੂਹੰਨਾ 1:14; 1 ਤਿਮੋਥਿਉਸ 3:16; ਇਬਰਾਨੀਆਂ 2:14-17)।

ਯਿਸੂ ਪਾਪ ਵਿੱਚ ਪੈਦਾ ਨਹੀਂ ਹੋਇਆ ਸੀ; ਅਰਥਾਤ, ਉਸ ਵਿੱਚ ਕੋਈ ਪਾਪੀ ਸੁਭਾਅ ਨਹੀਂ ਸੀ (ਇਬਰਾਨੀਆਂ 7:26)। ਇਹ ਇਸ ਤਰਾਂ ਜਾਪਦਾ ਹੈ ਕਿ ਪਾਪ ਦਾ ਸੁਭਾਅ ਪੀੜ੍ਹੀਓਂ ਪੀੜ੍ਹੀ ਆਉਂਦਾ ਰਿਹਾ (ਰੋਮੀਆਂ 5:12,17,19)। ਕੁਆਰੀ ਤੋਂ ਜਨਮ ਨੇ ਪਾਪ ਦੇ ਸੁਭਾਅ ਨੂੰ ਅੱਗੇ ਵਧਣ ਤੋਂ ਬਦਲ ਦਿੱਤਾ ਅਤੇ ਅਨਾਦਿ ਪਰਮੇਸ਼ੁਰ ਨੂੰ ਸਿੱਟੇ ਵਜੋਂ ਸੰਪੂਰਨ ਮਨੁੱਖ ਬਣਨ ਦਿੱਤਾ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੁਆਰੀ ਤੋਂ ਜਨਮ ਇਨ੍ਹਾਂ ਖਾਸ ਕਿਉਂ ਹੈ?
© Copyright Got Questions Ministries