settings icon
share icon
ਪ੍ਰਸ਼ਨ

ਕੀ ਸਰਵ ਵਿਆਪਕਵਾਦ/ਸਰਵਵਿਆਪਕ ਮੁਕਤੀ ਬਾਈਬਲ ਸੰਬੰਧੀ ਹੈ?

ਉੱਤਰ


ਸਰਵ ਵਿਆਪਕਵਾਦ ਇੱਕ ਇਹੋ ਜਿਹਾ ਵਿਸ਼ਵਾਸ ਹੈ ਜਿਸ ਦੇ ਮੁਤਾਬਿਕ ਹਰ ਕੋਈ ਬਚ ਜਾਵੇਗਾ। ਅੱਜ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸਰਵ ਵਿਆਪਕ ਮੁਕਤੀ ਨੂੰ ਮੰਨਦੇ ਹਨ ਅਤੇ ਇਹ ਵਿਸ਼ਵਾਸ ਕਰਦੇ ਹਨ ਕਿ ਸਾਰੇ ਲੋਕ ਅਖੀਰ ਵਿੱਚ ਸਵਰਗ ਵਿੱਚ ਜਾਣਗੇ। ਇਹ ਸ਼ਾਇਦ ਉਨ੍ਹਾਂ ਮਨੁੱਖਾਂ ਅਤੇ ਔਰਤਾਂ ਦਾ ਵਿਚਾਰ ਹੋਵੇ ਜੋ ਨਰਕ ਵਿੱਚ ਸਦੀਪਕ ਕਸ਼ਟ ਨੂੰ ਭੋਗ ਰਹੇ ਹਨ ਜਿਸ ਦੇ ਕਾਰਨ ਕੁਝ ਲੋਕ ਇਸ ਵਿਸ਼ੇ ਦੇ ਉੱਤੇ ਪਵਿੱਤਰ ਵਚਨ ਦੀ ਸਿੱਖਿਆ ਨੂੰ ਰੱਦ ਕਰ ਦਿੰਦੇ ਹਨ। ਕੁਝ ਲੋਕਾਂ ਦੇ ਲਈ ਇਹ ਪਰਮੇਸ਼ੁਰ ਦੇ ਪਿਆਰ ਅਤੇ ਕਿਰਪਾ ਦੇ ਉੱਤੇ ਜ਼ਿਆਦਾ ਜ਼ੋਰ – ਦਿੱਤਾ ਗਿਆ ਹੈ- ਅਤੇ ਪਰਮੇਸ਼ੁਰ ਦੇ ਨਿਆਂ ਅਤੇ ਧਾਰਮਿਕਤਾ ਨੂੰ ਅਣਗੌਲਿਆਂ ਕਰਨਾ- ਜੋ ਉਨ੍ਹਾਂ ਦੀ ਅਗੁਵਾਈ ਇਸ ਵਿਸ਼ਵਾਸ ਦੀ ਵੱਲ੍ਹ ਕਰਦਾ ਹੈ ਕਿ ਪਰਮੇਸ਼ੁਰ ਹਰ ਇੱਕ ਜੀਉਂਦੇ ਪ੍ਰਾਣੀ ਦੇ ਉੱਤੇ ਆਪਣੀ ਕਿਰਪਾ ਨੂੰ ਦੇਵੇਗਾ। ਪਰ ਪਵਿੱਤਰ ਵਚਨ ਇਹ ਸਿੱਖਿਆ ਦਿੰਦਾ ਹੈ ਕਿ ਕੁਝ ਲੋਕ ਨਰਕ ਵਿੱਚ ਸਦੀਪਕ ਕਾਲ ਦੇ ਲਈ ਜੀਵਨ ਗੁਜ਼ਾਰਨਗੇ।

ਸਭ ਤੋਂ ਪਹਿਲਾਂ ਤਾਂ ਬਾਈਬਲ ਇਹ ਸਾਫ਼ ਕਰਦੀ ਹੈ ਕਿ ਮੁਕਤੀ ਨਾ ਪਾਏ ਲੋਕ ਹਮੇਸ਼ਾਂ ਦੇ ਲਈ ਨਰਕ ਵਿੱਚ ਰਹਿਣਗੇ। ਯਿਸੂ ਦੇ ਆਪਣੇ ਹੀ ਸ਼ਬਦ ਯਕੀਨੀ ਬਣਾਉਂਦੇ ਹਨ ਕਿ ਸਵਰਗ ਵਿੱਚ ਛੁਟਕਾਰਾ ਪਾਏ ਹੋਇਆਂ ਦੇ ਦੁਆਰਾ ਗੁਜ਼ਾਰਿਆ ਗਿਆ ਸਮਾਂ ਠੀਕ ਉਨ੍ਹਾਂ ਹੀ ਹੋਵੇਗਾ ਜਿਨ੍ਹਾਂ ਮੁਕਤੀ ਨਾ ਪਾਏ ਹੋਏ ਲੋਕਾਂ ਦਾ ਨਰਕ ਵਿੱਚ ਹੋਵੇਗਾ। ਮੱਤੀ 25:46 ਕਹਿੰਦਾ ਹੈ ਕਿ, “ਅਤੇ ਏਹ ਸਦੀਪਕ ਸਜ਼ਾ ਵਿੱਚ ਜਾਣਗੇ ਪਰ ਧਰਮੀ ਸਦੀਪਕ ਜੀਉਣ ਵਿੱਚ।” ਇਸ ਵਚਨ ਦੇ ਮੁਤਾਬਿਕ, ਮੁਕਤੀ ਨਾ ਪਾਏ ਹੋਏ ਲੋਕਾਂ ਦੇ ਲਈ ਸਜ਼ਾ ਠੀਕ ਉਸ ਤਰ੍ਹਾਂ ਹੀ ਸਦੀਪਕ ਦੀ ਹੋਵੇਗੀ ਜਿਵੇਂ ਧਰਮੀਆਂ ਦੇ ਲਈ ਜੀਵਨ ਦੀ। ਕੁਝ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਜਿਹੜੇ ਲੋਕ ਨਰਕ ਵਿੱਚ ਹੋਣਗੇ ਅਖੀਰ ਵਿੱਚ ਉਨ੍ਹਾਂ ਦੀ ਹੋਂਦ ਖਤਮ ਹੋ ਜਾਵੇਗੀ, ਪਰ ਪਰਮੇਸ਼ੁਰ ਖੁਦ ਇਸ ਗੱਲ ਨੂੰ ਯਕੀਨਨ ਬਣਾਉਂਦਾ ਹੈ ਕਿ ਉਹ ਹਮੇਸ਼ਾਂ ਲਈ ਉੱਥੇ ਰਹਿਣਗੇ। ਮੱਤੀ 25:41 ਅਤੇ ਮਰਕੁਸ 9:44 ਦਾ ਵਰਣਨ “ਸਦੀਪਕ ਕਾਲ ਦੀ ਅੱਗ” ਅਤੇ “ਨਾ ਬੁਝਣ ਵਾਲੀ ਅੱਗ” ਨਾਲ ਕਰਦੇ ਹਨ।

ਕਿਸ ਤਰ੍ਹਾਂ ਇੱਕ ਮਨੁੱਖ ਨਾ ਬੁਝਣ ਵਾਲੀ ਅੱਗ ਤੋਂ ਬੱਚ ਸੱਕਦਾ ਹੈ? ਕਈ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਸਾਰੇ ਰਾਹ-ਸਾਰੇ ਧਰਮ ਅਤੇ ਵਿਚਾਰ ਮਤ ਸਿਧਾਂਤ-ਸਵਰਗ ਵੱਲ਼ ਲੈ ਕੇ ਜਾਂਦੇ ਹਨ, ਜਾਂ ਉਹ ਮੰਨਦੇ ਹਨ ਕਿ ਪਰਮੇਸ਼ੁਰ ਇੰਨ੍ਹਾ ਜ਼ਿਆਦਾ ਕਿਰਪਾ ਅਤੇ ਪਿਆਰ ਨਾਲ ਭਰਿਆ ਹੋਇਆ ਹੈ; ਕਿ ਉਸ ਦੀਆਂ ਇਹੀ ਖੂਬੀਆਂ ਸਨ ਜਿਸ ਕਰਕੇ ਉਸ ਨੇ ਆਪਣੇ ਪੁੱਤਰ ਯਿਸੂ ਮਸੀਹ ਨੂੰ, ਸਾਡੇ ਲਈ ਧਰਤੀ ਉੱਤੇ ਸਲੀਬ ਦੇ ਉੱਤੇ ਮਰਨ ਲਈ ਭੇਜ ਦਿੱਤਾ। ਯਿਸੂ ਮਸੀਹ ਹੀ ਸਿਰਫ਼ ਇੱਕ ਦਰਵਾਜ਼ਾ ਹੈ ਜਿਹੜਾ ਸਦੀਪਕ ਕਾਲ ਦੀ ਵੱਲ ਅਗੁਵਾਈ ਕਰਦਾ ਹੈ। ਰਸੂਲਾਂ ਦੇ ਕਰਤੱਬ 4:12 ਕਹਿੰਦਾ ਹੈ, “ਅਰ ਕਿਸੇ ਦੂਏ ਤੋਂ ਮੁਕਤੀ ਨਹੀਂ, ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ, ਜਿਸ ਤੋਂ ਅਸੀਂ ਬਚਾਏ ਜਾਣਾ ਹੈ।” “ਕਿਉਂ ਜੋ ਪਰਮੇਸ਼ੁਰ ਇੱਕੋ ਹੈ ਅਰ ਪਰਮੇਸ਼ੁਰ ਅਤੇ ਮਨੁੱਖਾਂ ਵਿੱਚ ਇੱਕੋ ਵਿਚੋਲਾ ਹੈ, ਜਿਹੜਾ ਆਪ ਮਨੁੱਖ ਹੈ ਅਰਥਾਤ ਮਸੀਹ ਯਿਸੂ” (1 ਤਿਮੋਥੀਉਸ 2:5)। ਯੂਹੰਨਾ 14:6 ਵਿੱਚ, ਯਿਸੂ ਕਹਿੰਦਾ ਹੈ, “ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।” ਯੂਹੰਨਾ 3:16, “ਕਿਉਂਕਿ ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ, ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” ਜੇਕਰ ਅਸੀਂ ਪਰਮੇਸ਼ੁਰ ਦੇ ਪੁੱਤਰ ਦਾ ਇਨਕਾਰ ਕਰਨਾ ਚੁਣਦੇ ਹਾਂ, ਤਾਂ ਅਸੀਂ ਮੁਕਤੀ ਨੂੰ ਪਾਉਣ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰ ਸੱਕਦੇ ਹਾਂ (ਯੂਹੰਨਾ 3:16, 18, 36)।

ਇਨ੍ਹਾਂ ਵਚਨਾਂ ਦੇ ਨਾਲ, ਇਹ ਜ਼ਾਹਰ ਹੋ ਜਾਂਦਾ ਹੈ ਕਿ ਸਰਵ ਵਿਆਪਕਵਾਦ ਅਤੇ ਸਰਵ ਵਿਆਪਕ ਮੁਕਤੀ ਬਾਈਬਲ ਸੰਬੰਧੀ ਮਤ ਵਿਸ਼ਵਾਸ ਨਹੀਂ ਹੈ। ਸਰਵ ਵਿਆਪਕ ਵਾਦ ਇੱਕ ਤਰ੍ਹਾਂ ਸਿੱਧਾ ਜੋ ਵਚਨ ਸਿੱਖਿਆ ਦਿੰਦਾ ਹੈ, ਉਸ ਦੇ ਉਲਟ ਹੈ। ਜਦਕਿ ਦੂਜੇ ਲੋਕ ਮਸੀਹੀਆਂ ਨੂੰ ਅਸਹਿਣਸ਼ੀਲਤਾ ਹੋਣ ਅਤੇ “ਖਾਸ ਕਰਕੇ” ਤਰਕ ਸ਼ਬਦਾਂ ਵਿੱਚ ਵਿਸ਼ਵਾਸ ਰੱਖਣ ਦਾ ਦੋਸ਼ ਲਾਉਂਦੇ ਹਨ, ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਹ ਮਸੀਹ ਦੇ ਖੁਦ ਦੇ ਬੋਲੇ ਹੋਏ ਸ਼ਬਦ ਹਨ। ਮਸੀਹੀਆਂ ਨੇ ਇਨ੍ਹਾਂ ਵਿਚਾਰਾਂ ਨੂੰ ਖੁਦ ਪੈਦਾ ਨਹੀਂ ਕੀਤਾ ਹੈ; ਮਸੀਹੀ ਤਾਂ ਸਿਰਫ਼ ਉਹੀ ਕਰ ਰਹੇ ਹਨ ਜੋ ਪਰਮੇਸ਼ੁਰ ਨੇ ਪਹਿਲਾਂ ਤੋਂ ਕਹਿ ਦਿੱਤਾ ਹੈ। ਲੋਕ ਇਸ ਵਚਨ ਨੂੰ ਚੁਣਨ ਤੋਂ ਇਨਕਾਰ ਕਰ ਦਿੰਦੇ ਹਨ ਕਿਉਂਕਿ ਉਹ ਆਪਣੇ ਪਾਪਾਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਹਨ ਅਤੇ ਨਾ ਹੀ ਕਬੂਲ ਕਰਦੇ ਹਨ ਕਿ ਉਨ੍ਹਾਂ ਦੇ ਬਚਾਅ ਨੂੰ ਪਰਮੇਸ਼ੁਰ ਦੀ ਲੋੜ੍ਹ ਹੈ। ਇਹ ਕਹਿਣਾ ਕਿ ਉਹ ਜੋ ਮੁਕਤੀ ਦੇ ਲਈ ਉਸ ਦੇ ਪੁੱਤਰ ਦੇ ਰਾਹੀਂ ਮੁਕਤੀ ਦੇ ਕੀਤੇ ਪ੍ਰਬੰਧ ਦਾ ਇਨਕਾਰ ਕਰਨ ਵਾਲੇ ਬਚਾ ਲਏ ਜਾਣਗੇ ਉਸ ਦੀ ਪਵਿੱਤਰਤਾ ਅਤੇ ਪਰਮੇਸ਼ੁਰ ਦੇ ਨਿਆਂ ਨੂੰ ਘੱਟ ਕਰਨਾ ਹੈ ਅਤੇ ਯਿਸੂ ਦਾ ਸਾਡੇ ਲਈ ਕੀਤਾ ਗਿਆ ਬਲੀਦਾਨ ਉਸ ਦੀ ਲੋੜ੍ਹ ਦਾ ਖੰਡਨ ਕਰਨਾ ਹੈ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਸਰਵ ਵਿਆਪਕਵਾਦ/ਸਰਵਵਿਆਪਕ ਮੁਕਤੀ ਬਾਈਬਲ ਸੰਬੰਧੀ ਹੈ?
© Copyright Got Questions Ministries