ਯਿਸੂ ਮਸੀਹ ਦੇ ਬਾਰਾਂ (12) ਚੇਲੇ / ਰਸੂਲ ਕੌਣ ਸਨ?


ਪ੍ਰਸ਼ਨ: ਯਿਸੂ ਮਸੀਹ ਦੇ ਬਾਰਾਂ (12) ਚੇਲੇ / ਰਸੂਲ ਕੌਣ ਸਨ?

ਉੱਤਰ:
ਸ਼ਬਦ “ਚੇਲੇ” ਸਿੱਖਣ ਵਾਲੇ ਜਾਂ ਪਿੱਛੇ ਚੱਲਣ ਵਾਲੇ ਦੀ ਵੱਲ੍ਹ ਇਸ਼ਾਰਾ ਕਰਦਾ ਹੈ। ਸ਼ਬਦ “ਚੇਲੇ” ਦਾ ਮਤਲਬ “ਇੱਕ ਬਾਹਰ ਘੱਲੇ ਗਏ ਮਨੁੱਖ ਤੋਂ ਹੈ” ਜਦੋਂ ਯਿਸੂ ਮਸੀਹ ਇਸ ਧਰਤੀ ਉੱਤੇ ਸੀ, ਉਸ ਦੇ ਪਿੱਛੇ ਚੱਲਣ ਵਾਲਿਆਂ ਬਾਰਾਂ ਨੂੰ ਚੇਲੇ ਕਹਿ ਕੇ ਬੁਲਾਇਆ ਗਿਆ ਸੀ। ਬਾਰਾਂ ਚੇਲਿਆਂ ਨੇ ਯਿਸੂ ਮਸੀਹ ਦਾ ਪਿੱਛਾ ਕੀਤਾ, ਉਸ ਕੋਲੋਂ ਸਿੱਖਿਆ, ਅਤੇ ਉਹ ਉਸ ਦੁਆਰਾ ਸਿਖਾਏ ਗਏ ਸਨ। ਆਪਣੇ ਜੀ ਉੱਠਣ ਅਤੇ ਸਵਰਗ ਉੱਠਾਏ ਜਾਣ ਦੇ ਬਾਅਦ, ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਗਵਾਹ ਹੋਣ ਦੇ ਲਈ ਭੇਜ ਦਿੱਤਾ (ਮੱਤੀ 28:18-20; ਰਸੂਲਾਂ ਦੇ ਕਰਤੱਬ 1:8)। ਤਦ ਉਨ੍ਹਾਂ ਨੂੰ ਬਾਰਾਂ ਰਸੂਲ ਕਹਿ ਕੇ ਬੁਲਾਇਆ ਗਿਆ। ਪਰ ਫਿਰ ਵੀ, ਜਦੋਂ ਯਿਸੂ ਇਸ ਧਰਤੀ ਉੱਤੇ ਹੀ ਸੀ, ਤਾਂ ਸ਼ਬਦ “ਚੇਲੇ” ਅਤੇ “ਰਸੂਲ” ਕੁਝ ਹੱਦ ਤਕ ਇੱਕ ਦੂਜੇ ਦੇ ਲਈ ਇਸਤੇਮਾਲ ਹੁੰਦੇ ਸਨ।

ਅਸਲ ਵਿੱਚ ਬਾਰਾਂ ਚੇਲਿਆਂ/ ਰਸੂਲਾਂ ਦਾ ਵੇਰਵਾ ਮੱਤੀ 10:2-4 ਵਿੱਚ ਦਿੱਤਾ ਗਿਆ ਹੈ, “ਬਾਰ੍ਹਾਂ ਰਸੂਲਾਂ ਦੇ ਏਹ ਨਾਉਂ ਹਨ। ਪਹਿਲਾਂ ਸ਼ਮਊਨ (ਜਿਹੜਾ ਪਤਰਸ ਕਹਾਉਂਦਾ ਹੈ) ਅਤੇ ਉਹ ਦਾ ਭਾਰ ਅੰਦ੍ਰਿਯਾਸ; ਅਤੇ ਜ਼ਬਦੀ ਦਾ ਪੁੱਤ੍ਰ ਯਾਕੂਬ, ਅਤੇ ਉਹ ਦਾ ਭਰਾ ਯੂਹੰਨਾ; ਫ਼ਿਲਿੱਪੁਸ ਅਤੇ ਬਰਥੁਲਮਈ; ਅਤੇ ਥੋਮਾ ਅਤੇ ਮੱਤੀ ਮਸੂਲੀਆ; ਹਲਫ਼ਈ ਦਾ ਪੁੱਤ੍ਰ ਯਾਕੂਬ, ਅਤੇ ਥੱਦਈ; ਸ਼ਮਊਨ ਕਨਾਨੀ ਅਤੇ ਯਹੂਦਾ ਇਸਕਰਿਯੋਤੀ, ਜਿਸ ਨੇ ਉਹ ਨੂੰ ਫੜਵਾ ਵੀ ਦਿੱਤਾ।” ਇਸ ਦੇ ਨਾਲ ਹੀ ਬਾਈਬਲ ਬਾਰਾਂ ਚੇਲਿਆਂ/ ਰਸੂਲਾਂ ਦਾ ਵੇਰਵਾ ਮਰਕੁਸ 3:16-19 ਅਤੇ ਵਿੱਚ ਲੂਕਾ 6:13-16 ਵੀ ਦਿੰਦੀ ਹੈ। ਇਨ੍ਹਾਂ ਤਿੰਨ੍ਹਾਂ ਪ੍ਰਸੰਗਾਂ ਦੀ ਤੁਲਨਾ ਵਿੱਚ ਨਾਵਾਂ ਦੀ ਥੋੜੀ ਜਿਹੀ ਅਲੱਗ ਤਾਈ ਵਿਖਾਈ ਹੈ। ਇਹ ਇੰਝ ਜਾਪਦਾ ਹੈ ਕਿ ਥੱਦਈ ਨੂੰ, “ਯਾਕੂਬ ਦੇ ਪੁੱਤਰ ਯਹੂਦਾ (ਲੂਕਾ 6:16) ਅਤੇ ਅੰਗਰੇਜ਼ੀ ਬਾਈਬਲ ਦੇ ਮੁਤਾਬਿਕ ਲਿਬੁਈਉਸ (ਮੱਤੀ 10:3) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਸ਼ਮਊਨ ਜ਼ੇਲੋਤੇਸ ਨੂੰ ਸ਼ਮਊਨ ਕਨਾਨੀ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਸੀ (ਮਰਕੁਸ 3:18) ਯਹੂਦਾ ਇਸਕਰਿਯੋਤੀ ਜਿਸ ਨੇ ਯਿਸੂ ਨੂੰ ਫੜ੍ਹਵਾਇਆ, ਦੀ ਜਗ੍ਹਾ ਨੂੰ ਬਾਰਾਂ ਰਸੂਲਾਂ ਵਿੱਚੋਂ ਮੱਥਿਯਾਸ ਨੇ ਲਿਆ ਸੀ (ਵੇਖੋ ਰਸੂਲਾਂ ਦੇ ਕਰਤੱਬ 1:20-26)। ਕੁਝ ਲੋਕ ਇਹ ਵਿਸ਼ਵਾਸ਼ ਕਰਦੇ ਹਨ ਕਿ ਮੱਥਿਯਾਸ ਇੱਕ “ਅਯੋਗ” ਰਸੂਲ ਹੈ ਅਤੇ ਹੋਰ ਇਹ ਵਿਸ਼ਵਾਸ਼ ਕਰਦੇ ਹਨ ਕਿ ਪੌਲੁਸ ਪਰਮੇਸ਼ੁਰ ਦੀ ਚੋਣ ਸੀ। ਜਿਸ ਨੇ ਯਹੂਦਾ ਇਸਕਰਿਯੋਤੀ ਦੀ ਜਗ੍ਹਾ ਬਾਹਰਵੇਂ ਰਸੂਲ ਦੇ ਤੌਰ ਲਈ ਸੀ।

ਬਾਰਾਂ ਚੇਲੇ/ ਰਸੂਲ ਸਧਾਰਣ ਲੋਕ ਸਨ, ਜਿੰਨ੍ਹਾਂ ਨੂੰ ਪਰਮੇਸ਼ੁਰ ਨੇ ਅਸਾਧਾਰਣ ਤਰੀਕੇ ਦੇ ਨਾਲ ਇਸਤੇਮਾਲ ਕੀਤਾ। ਬਾਰਾਂ ਵਿੱਚੋਂ ਮਛੇਰੇ, ਇੱਕ ਚੁੰਗੀ ਲੈਣ ਵਾਲਾ, ਅਤੇ ਇੱਕ ਕ੍ਰਾਂਤੀਕਾਰੀ ਸੀ। ਖੁਸ਼ਖਬਰੀ ਇਨ੍ਹਾਂ ਲੋਕਾਂ ਦੀ ਲਗਾਤਾਰ ਅਸਫ਼ਲਤਾ, ਸੰਘਰਸ਼ ਅਤੇ ਸ਼ੱਕਾਂ ਦਾ ਵਰਣਨ ਕਰਦੀ ਹੈ, ਜਿਹੜੇ ਯਿਸੂ ਮਸੀਹ ਦੇ ਪਿੱਛੇ ਚੱਲੇ ਸਨ। ਯਿਸੂ ਦੇ ਜੀ ਉੱਠਣ ਅਤੇ ਸਵਰਗ ਵਿੱਚ ਉਠਾਇਆ ਜਾਣਾ ਇਸ ਨੂੰ ਵੇਖਣ ਤੋਂ ਬਾਅਦ, ਪਵਿੱਤਰ ਆਤਮਾ ਨੇ ਚੇਲਿਆਂ/ ਰਸੂਲਾਂ ਨੂੰ ਪਰਮੇਸ਼ੁਰ ਦੇ ਸ਼ਕਤੀਸ਼ਾਲੀ ਲੋਕਾਂ ਵਿੱਚ ਤਬਦੀਲ ਕਰ ਦਿੱਤਾ ਜਿੰਨ੍ਹਾਂ ਨੇ ਦੁਨਿਆਂ ਨੂੰ ਉਲਟ ਪੁਲਟ ਕਰ ਦਿੱਤਾ (ਰਸੂਲਾਂ ਦੇ ਕਰਤੱਬ 17:6)। ਕੀ ਤਬਦੀਲੀ ਆਈ ਸੀ? ਬਾਰਾਂ ਰਸੂਲ ਅਤੇ ਚੇਲੇ “ਯਿਸੂ ਦੇ ਨਾਲ ਰਹੇ” ਸਨ (ਰਸੂਲਾਂ ਦੇ ਕਰਤੱਬ 4:13)। ਇਸ ਤਰ੍ਹਾਂ ਹੀ ਸਾਡੇ ਲਈ ਵੀ ਕਿਹਾ ਜਾਵੇ!

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਯਿਸੂ ਮਸੀਹ ਦੇ ਬਾਰਾਂ (12) ਚੇਲੇ / ਰਸੂਲ ਕੌਣ ਸਨ?