settings icon
share icon
ਪ੍ਰਸ਼ਨ

ਪਰਮੇਸ਼ੁਰ ਦੇ ਕਿਉਂ ਅਦਨ ਦੇ ਬਾਗ ਵਿੱਚ ਬੁਰੇ ਅਤੇ ਭਲੇ ਗਿਆਨ ਦੇ ਰੁੱਖ ਨੂੰ ਰੱਖਿਆ?

ਉੱਤਰ


ਪਰਮੇਸ਼ੁਰ ਨੇ ਅਦਨ ਦੇ ਬਾਗ ਵਿੱਚ ਭਲੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਨੂੰ ਆਦਮ ਅਤੇ ਹਵਾ ਨੂੰ ਉਸ ਦੀ ਆਗਿਆ ਦਾ ਪਾਲਣ ਕਰਨ ਜਾਂ ਉਸ ਦੀ ਅਣਆਗਿਆਕਾਰੀ ਕਰਨ ਦੇ ਫੈਂਸਲੇ ਨੂੰ ਲੈਣ ਲਈ ਰੱਖਿਆ । ਆਦਮ ਅਤੇ ਹਵਾ ਜੋ ਕਰਨਾ ਚਾਹੁੰਦੇ ਸਨ, ਉਹ ਉਸ ਨੂੰ ਕਰਨ ਲਈ, ਸਿਰਫ਼ ਭਲੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਤੋਂ ਕੁਝ ਖਾਣ ਨੂੰ ਛੱਡ ਕੇ ਅਜ਼ਾਦ ਸਨ (ਉਤਪਤ 2:16-17,“ਤਾਂ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਦਿੱਤੀ ਕਿ ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ, ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਖਾਵੇਂ ਤੂੰ ਜ਼ਰੂਰ ਮਰੇਂਗਾ।” ਜੇ ਪਰਮੇਸ਼ੁਰ ਨੇ ਆਦਮ ਅਤੇ ਹਵਾ ਨੂੰ ਫੈਂਸਲਾ ਲੈਣ ਦੀ ਅਜ਼ਾਦੀ ਨਾ ਦਿੱਤੀ ਹੁੰਦੀ, ਤਾਂ ਉਹ ਸੱਚ ਮੁੱਚ ਵਿੱਚ ਰੋਬੋਟ ਹੀ ਹੁੰਦੇ, ਸਿਰਫ਼ ਉਹੀ ਕਰਦੇ ਜੋ ਕੁਝ ਉਨ੍ਹਾਂ ਵਿੱਚ ਪ੍ਰੋਗਰਾਮ ਕਰਨ ਲਈ ਲਗਾ ਦਿੱਤਾ ਜਾਂਦਾ। ਪਰਮੇਸ਼ੁਰ ਨੇ ਆਦਮ ਅਤੇ ਹਵਾ ਨੂੰ “ਅਜ਼ਾਦ” ਪ੍ਰਾਣੀਆਂ ਦੇ ਰੂਪ ਵਿੱਚ ਸਿਰਜਿਆ ਸੀ, ਜੋ ਫੈਂਸਲਾ ਲੈਣ ਦੀ ਯੋਗਤਾ ਰੱਖਦੇ ਹਨ, ਅਤੇ ਉਹ ਭਲੇ ਅਤੇ ਬੁਰੇ ਦੇ ਗਿਆਨ ਦੇ ਵਿਚਕਾਰ ਚੋਣ ਕਰਨ ਦੇ ਯੋਗ ਸਨ। ਆਦਮ ਅਤੇ ਹਵਾ ਨੂੰ ਸੱਚਿਆਈ ਵਿੱਚ ਅਜ਼ਾਦ ਹੋਣ ਦੇ ਲਈ, ਉਨ੍ਹਾਂ ਨੂੰ ਚੋਣ ਕਰਨੀ ਬਹੁਤ ਜ਼ਰੂਰੀ ਸੀ।

ਰੁੱਖ ਜਾਂ ਉਸ ਰੁੱਖ ਦੇ ਫਲ ਵਿੱਚ ਜ਼ਰੂਰੀ ਤੌਰ ਤੇ ਕੁਝ ਵੀ ਬੁਰਾ ਨਹੀ ਸੀ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਕਿ ਫਲ ਜਾਂ ਖੁਦ ਫਲ ਨੇ ਆਦਮ ਅਤੇ ਹਵਾ ਨੂੰ ਹੋਰ ਜਿਆਦਾ ਗਿਆਨ ਦਿੱਤਾ ਹੋਵੇ। ਭਾਵ, ਭੌਤਿਕ ਫਲ ਵਿੱਚ ਹੋ ਸੱਕਦਾ ਹੈ ਕਿ ਵਿਟਾਮਿਨ ਸੀ ਅਤੇ ਕੁਝ ਫਾਇਦੇਮੰਦ ਰੇਸ਼ਾ ਰਿਹਾ ਹੋਵੋ; ਪਰ ਉਹ ਕਿਸੇ ਵੀ ਤਰ੍ਹਾਂ ਨਾਲ ਆਤਮਿਕ ਪੋਸ਼ਣ ਦੇ ਰੂਪ ਵਿੱਚ ਨਹੀਂ ਰਿਹਾ ਹੋਵੇਗਾ। ਪਰ, ਅਣਆਗਿਆਕਾਰੀ ਦਾ ਕੰਮ ਆਤਮਿਕ ਤੌਰ ਤੇ ਮਿਟਾ ਦੇਣ ਦਾ ਸੀ। ਪਾਪ ਨੇ ਆਦਮ ਅਤੇ ਹਵਾ ਦੀਆਂ ਅੱਖਾਂ ਨੂੰ ਬੁਰਿਆਈ ਦੇ ਖੋਲ੍ਹ ਦਿੱਤਾ। ਕਿਉਂਕਿ ਪਹਿਲੀ ਵਾਰ, ਉਹ ਜਾਣ ਗਏ ਸੀ ਕਿ ਬੁਰਿਆਈ, ਸ਼ਰਮ ਨੂੰ ਮਹਿਸੂਸ ਕਰਨਾ ਸੀ ਅਤੇ ਉਹ ਖੁਦ ਨੂੰ ਪਰਮੇਸ਼ੁਰ ਤੋਂ ਲੁਕਾਉਣਾ ਚਾਹੁੰਦੇ ਸਨ। ਪਰਮੇਸ਼ੁਰ ਦੇ ਪ੍ਰਤੀ ਉਨ੍ਹਾਂ ਦੀ ਅਣਆਗਿਆਕਾਰੀ ਦੇ ਪਾਪ ਨੇ ਉਨ੍ਹਾਂ ਦੇ ਜੀਵਨ ਅਤੇ ਸੰਸਾਰ ਵਿੱਚ ਭ੍ਰਿਸ਼ਟਤਾ ਨੂੰ ਲਿਆਂਦਾ। ਫਲ ਨੂੰ ਖਾਣਾ, ਪਰਮੇਸ਼ੁਰ ਦੇ ਵਿਰੁੱਧ ਅਣਆਗਿਆਕਾਰੀ ਦਾ ਕੰਮ ਸੀ, ਜਿਸ ਨੇ ਆਦਮ ਅਤੇ ਹਵਾ ਨੂੰ ਬੁਰਿਆਈ ਦਾ ਗਿਆਨ-ਅਤੇ ਉਨ੍ਹਾਂ ਦੇ ਨੰਗੇਪਣ ਦਾ ਗਿਆਨ ਦਿੱਤਾ (ਉਤਪਤ 3:-7)।

ਪਰਮੇਸ਼ੁਰ ਨਹੀਂ ਸੀ ਚਾਹੁੰਦਾ ਕਿ ਆਦਮ ਅਤੇ ਹਵਾ ਪਾਪ ਕਰਨ। ਪਰਮੇਸ਼ੁਰ ਸਮੇਂ ਤੋਂ ਪਹਿਲਾਂ ਹੀ ਜਾਣਦਾ ਸੀ ਕਿ ਪਾਪ ਦਾ ਨਤੀਜਾ ਕੀ ਹੋਵੇਗਾ। ਪਰਮੇਸ਼ੁਰ ਜਾਣਦਾ ਸੀ ਕਿ ਆਦਮ ਅਤੇ ਹਵਾ ਪਾਪ ਕਰਨਗੇ ਅਤੇ ਉਸ ਦੇ ਨਤੀਜੇ ਵਜੋਂ ਉਹ ਦੁਨਿਆਂ ਵਿੱਚ ਬੁਰਿਆਈ, ਦੁੱਖਾਂ ਅਤੇ ਮੌਤ ਨੂੰ ਲੈ ਆਉਣਗੇ। ਤਾਂ ਫਿਰ, ਕਿਉਂ, ਪਰਮੇਸ਼ੁਰ ਨੇ ਆਦਮ ਅਤੇ ਹਵਾ ਨੂੰ ਬਹਿਕਾਉਣ ਲਈ ਸ਼ੈਤਾਨ ਨੂੰ ਆਗਿਆ ਦਿੱਤੀ? ਪਰਮੇਸ਼ੁਰ ਨੇ ਸ਼ੈਤਾਨ ਨੂੰ ਆਦਮ ਅਤੇ ਹਵਾ ਨੂੰ ਅਜ਼ਮਾਇਸ ਵਿੱਚ ਪਾਉਣ ਲਈ ਹੁਕਮ ਦਿੱਤਾ ਤਾਂ ਕਿ ਉਹ ਫੈਂਸਲਾ ਲੈਣ ਲਈ ਮਜਬੂਰ ਹੋ ਸਕਣ। ਆਦਮ ਅਤੇ ਹਵਾ ਨੇ, ਆਪਣੀ ਅਜ਼ਾਦ ਮਰਜ਼ੀ ਵਿੱਚ, ਪਰਮੇਸ਼ੁਰ ਦੀ ਅਣਆਗਿਆਕਾਰੀ ਨੂੰ ਚੁਣਿਆ ਅਤੇ ਮਨ੍ਹਾਂ ਕੀਤੇ ਗਏ ਫਲ ਨੂੰ ਖਾ ਲਿਆ। ਨਤੀਜੇ ਵਜੋਂ,- ਬੁਰਿਆਈ, ਪਾਪ, ਦੁੱਖ, ਬਿਮਾਰੀ ਅਤੇ ਮੌਤ ਉੱਦੋਂ ਤੋਂ ਚਾਰੇ ਪਾਸੇ ਫੈਲ ਗਈ। ਆਦਮ ਅਤੇ ਹਵਾ ਦੇ ਫੈਂਸਲੇ ਦੇ ਨਤੀਜੇ ਵਜੋਂ ਹਰ ਇੱਕ ਮਨੁੱਖ ਪਾਪੀ ਸੁਭਾਅ ਨਾਲ, ਪਾਪ ਕਰਨ ਦੇ ਝੁਕਾਉ ਨਾਲ ਪੈਦਾ ਹੁੰਦਾ ਹੈ। ਇਹ ਆਦਮ ਅਤੇ ਹਵਾ ਦਾ ਫੈਂਸਲਾ ਹੀ ਸੀ ਜਿਸ ਕਰਕੇ ਯਿਸੂ ਮਸੀਹ ਨੂੰ ਸਲੀਬ ਉੱਤੇ ਮਰਨਾ ਪਿਆ ਅਤੇ ਸਾਡੇ ਕਾਰਨ ਉਸ ਨੂੰ ਆਪਣਾ ਲਹੂ ਵਹਾਉਣਾ ਪਿਆ। ਮਸੀਹ ਵਿੱਚ ਵਿਸ਼ਵਾਸ਼ ਕਰਨ ਦੁਆਰਾ, ਅਸੀਂ ਪਾਪ ਦੇ ਨਤੀਜੇ ਤੋਂ ਅਜ਼ਾਦ ਹੋ ਸੱਕਦੇ ਹਾਂ। ਅਤੇ ਅਖੀਰ ਵਿੱਚ ਖੁਦ ਪਾਪ ਤੋਂ ਅਜ਼ਾਦ ਹੋ ਸੱਕਦੇ ਹਾਂ। ਰੋਮੀਆਂ 7:24-25, ਵਿੱਚ ਅਸੀਂ ਪੌਲੁਸ ਰਸੂਲ ਦੇ ਸ਼ਬਦਾਂ ਨੂੰ ਕਹਿ ਸੱਕਦੇ ਹਾਂ ਕਿ “ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ! ਕੌਣ ਮੈਨੂੰ ਇਸ ਮੈਤ ਦੇ ਸਰੀਰ ਤੋਂ ਛੁਡਾਵੇਗਾ? ਮਸੀਹ ਸਾਡੇ ਪ੍ਰਭੁ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ! ਸੋ ਮੈਂ ਆਪ ਬੁੱਧ ਨਾਲ ਪਰਮੇਸ਼ੁਰ ਦੇ ਕਾਨੂਨ ਦੀ ਗੁਲਾਮੀ ਕਰਦਾ ਪਰ ਸਰੀਰ ਨਾਲ ਪਾਪ ਦੇ ਕਾਨੂਨ ਦੀ।”

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਪਰਮੇਸ਼ੁਰ ਦੇ ਕਿਉਂ ਅਦਨ ਦੇ ਬਾਗ ਵਿੱਚ ਬੁਰੇ ਅਤੇ ਭਲੇ ਗਿਆਨ ਦੇ ਰੁੱਖ ਨੂੰ ਰੱਖਿਆ?
© Copyright Got Questions Ministries