settings icon
share icon
ਪ੍ਰਸ਼ਨ

ਬਾਈਬਲ ਸਰੀਰ ਉੱਤੇ ਨਿਸ਼ਾਨ ਠੁਕਾਉਂਣਾ ਤੇ ਵਿੰਨਣ ਦੇ ਬਾਰੇ ਕੀ ਕਹਿੰਦੀ ਹੈ?

ਉੱਤਰ


ਪੁਰਾਣੇ ਨੇਮ ਦੀ ਬਿਵਸਥਾ ਨੇ ਇਸਰਾਏਲੀਆ ਨੂੰ ਹੁਕਮ ਦਿੱਤਾ ਸੀ, “ਤੁਸਾਂ ਕਿਸੇ ਦੇ ਮਰਨ ਉੱਤੇ ਆਪਣਿਆਂ ਸਰੀਰਾਂ ਨੂੰ ਨਾ ਚੀਰਨਾ, ਨਾ ਆਪਣੇ ਉੱਤੇ ਨਿਸ਼ਾਨੀਆਂ ਠੁਕਾਵੀਂ। ਮੈਂ ਯਹੋਵਾਹ ਹਾਂ” (ਲੇਵੀਆਂ 19:28)। ਬੇਸ਼ੱਕ, ਅੱਜ ਦੇ ਵਿਸ਼ਵਾਸੀ ਪੁਰਾਣੇ ਨੇਮ ਦੀ ਬਿਵਸਥਾ ਦੇ ਹੇਠ ਨਹੀਂ ਹਨ (ਰੋਮੀਆਂ10:4; ਗਲਾਤੀਆਂ 3:23-25; ਅਫ਼ਸੀਆਂ 2:15), ਸਚਾਈ ਇਹ ਹੈ ਕਿ ਸਰੀਰ ਉੱਤੇ ਨਿਸ਼ਾਨ ਠੁਕਾਉਂਣ ਦੇ ਵਿਰੁੱਧ ਕੁਝ ਪ੍ਰਸ਼ਨ ਉੱਠਣੇ ਚਾਹੀਦੇ ਹਨ ਜਿਸ ਦਾ ਹੁਕਮ ਦਿੱਤਾ ਗਿਆ ਸੀ। ਨਵਾਂ ਨੇਮ ਇਸ ਦੇ ਬਾਰੇ ਵਿੱਚ ਕੁਝ ਨਹੀਂ ਕਹਿੰਦਾ ਹੈ ਕਿ ਵਿਸ਼ਵਾਸੀ ਨੂੰ ਸਰੀਰ ਉੱਤੇ ਨਿਸ਼ਾਨ ਠੁਕਾਉਂਣੇ ਚਾਹੀਦੇ ਹਨ ਕਿ ਜਾ ਨਹੀਂ।

ਸਾਡੇ ਕੋਲ ਇਹ ਹੁਕਮ 1ਪਤਰਸ 3:3-4 ਵਿੱਚ: “ ਅਤੇ ਤੁਹਾਡਾ ਸਿੰਗਾਰ ਸਿਰ ਗੁੰਦਣ, ਅਤੇ ਸੋਨੇ ਦੇ ਗਹਿਣੇ ਪਾਉਣ ਅਥਵਾ ਬਸਤਰ ਪਹਿਨਣ ਦੇ ਨਾਲ ਬਾਹਰਲਾ ਨਾ ਹੋਵੇ। ਪਰ ਉਹ ਮਨ ਦੀ ਗੁਪਤ ਇਨਸਾਨੀਅਤ ਹੋਵੇ, ਜਿਹੜੀ ਓਸ ਅਵਨਾਸੀ ਸਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ, ਕਿਉਂ ਜੋ ਇਹ ਪਰਮੇਸ਼ੁਰ ਦੇ ਲੇਖੇ ਵੱਡੇ ਮੁੱਲ ਦਾ ਹੈ। ਇਹ ਵਾਕ ਮਸੀਹੀ ਔਰਤਾਂ ਤੇ ਢੁੱਕਵਾਂ ਸਹਿਮਤ ਹੋਇਆ ਹੈ ਪਰ ਏਥੇ ਇੱਕ ਸਿਧਾਂਤ ਹੈ ਜਿਹੜਾ ਹੋ ਸਕਦਾ ਹੈ ਇਸਨੂੰ ਲੱਭੇ: ਅਰਥਾਤ, ਇੱਕ ਵਿਅਕਤੀ ਦਾ ਬਾਹਰੀ ਰੂਪ ਸਾਡੇ ਧਿਆਨ ਨੂੰ ਖਿੱਚਣ ਲਈ ਨਹੀਂ ਹੋਣਾ ਚਾਹੀਦਾ ਹੈ। ਕਾਫ਼ੀ ਸਾਰੇ ਯਤਨ ਇਸ ਵਿੱਚ ਆਉਂਦੇ ਹਨ “ਵਾਲਾਂ ਨੂੰ ਲੰਮਾ ਚੌੜ੍ਹਾ ਕਰਨ ਦਾ ਢੰਗ” ਅਤੇ “ਕੀਮਤੀ ਕੱਪੜੇ” ਅਤੇ ਗਹਿਣੇ ਪਰ ਇਹ ਉਸ ਤਰ੍ਹਾਂ ਦਾ ਨਹੀਂ ਜਿਸ ਵਿੱਚ ਔਰਤ ਦੀ ਸੱਚੀ ਸੁੰਦਰਤਾ ਵਾਸ ਕਰਦੀ ਹੈ। ਇਸੇ ਤਰ੍ਹਾਂ ਸਰੀਰ ਉੱਤੇ ਨਿਸ਼ਾਨ ਠੁਕਾਉਂਣਾ “ਬਾਹਰੀ ਸਿੰਗਾਰ” ਹਨ, ਅਤੇ ਸਾਨੂੰ ਬਹੁਤ ਜਿਆਦਾ ਧਿਆਨ ਨਾਲ ਯਤਨ “ਖੁਦ ਦੇ ਅੰਦਰੂਨੀ ਪਨ” ਦੀ ਉਨਤੀ ਲਈ ਕਰਨੇ ਚਾਹੀਦੇ ਹਨ।

ਸਰੀਰ ਉੱਤੇ ਨਿਸ਼ਾਨ ਠੁਕਾਉਂਣਾ ਤੇ ਵਿੰਨਣ ਦੇ ਸੰਬੰਧ ਵਿੱਚ, ਇਕ ਸਹੀ ਪ੍ਰੀਖਿਆ ਦਾ ਪਤਾ ਲਗਾਉਣਾ ਹੈ ਕਿ ਅਸੀਂ ਇਮਾਨਦਾਰੀ ਨਾਲ ਚੰਗੇ ਜ਼ਮੀਰ ਵਿੱਚ ਹੋ ਸੱਕਦੇ ਹਾਂ, ਪਰਮੇਸ਼ੁਰ ਕੋਲੋਂ ਆਸ਼ੀਸ਼ ਅਤੇ ਉਸੇ ਖ਼ਾਸ ਕੰਮ ਨੂੰ ਉਸ ਦੇ ਆਪਣੇ ਭਲੇ ਮਕਸਦ ਦੇ ਇਸਤੇਮਾਲ ਲਈ ਮੰਗੋ। “ਸੋ ਭਾਵੇਂ ਤੁਸੀਂ ਖਾਂਦੇ ਭਾਂਵੇਂ ਪੀਂਦੇ ਕੁਝ ਵੀ ਕਰਦੇ ਹੋ ਪਰਮੇਸ਼ੁਰ ਦੀ ਵਡਿਆਈ ਲਈ ਕਰੋ” (1ਕੁਰਿੰਥੀਆਂ10:31)। ਨਵਾਂ ਨੇਮ ਖ਼ਾਸ ਤੌਰ ਤੇ ਸਰੀਰ ਉੱਤੇ ਨਿਸ਼ਾਨ ਠੁਕਾਉਂਣਾ ਤੇ ਵਿੰਨਣ ਦੇ ਵਿਰੁੱਧ ਹੁਕਮ ਨਹੀਂ ਦਿੰਦਾ, ਪਰ ਇਹ ਨਾਲ ਹੀ ਸਾਨੂੰ ਵਿਸ਼ਵਾਸ ਕਰਨ ਦਾ ਕੋਈ ਕਾਰਨ ਵੀ ਨਹੀਂ ਦਿੰਦਾ ਕਿ ਪਰਮੇਸ਼ੁਰ ਸਰੀਰ ਉੱਤੇ ਨਿਸ਼ਾਨ ਠੁਕਾਉਂਣ ਤੇ ਵਿੰਨਣ ਤੇ ਸਾਨੂੰ ਸਜ਼ਾ ਦੇਵੇਗਾ।

ਇਸ ਵਿਸ਼ੇ ਉੱਤੇ ਇੱਕ ਮਹੱਤਵਪੂਰਨ ਪਵਿੱਤਰ ਵਚਨ ਦਾ ਸਿਧਾਂਤ, ਖ਼ਾਸ ਕਰਕੇ ਬਾਈਬਲ ਇਸ ਦਾ ਬਿਆਨ ਕਰਦੀ ਹੈ ਜੇ ਕੋਈ ਸ਼ੱਕ ਹੈ ਕਿ ਪਰਮੇਸ਼ੁਰ ਇਸ ਤੋਂ ਖੁਸ਼ ਹੈ, ਫਿਰ ਬੇਹਤਰ ਇਹੋ ਹੋਵੇਗਾ ਕਿ ਉਹ ਕੰਮ ਨਾ ਕੀਤਾ ਜਾਵੇ। ਰੋਮੀਆਂ 14:23 ਸਾਨੂੰ ਯਾਦ ਦਿਵਾਉਂਦੀ ਹੈ ਕਿ ਜੋ ਕੁਝ ਵੀ ਨਿਹਚਾ ਤੋਂ ਨਹੀਂ ਆਉਂਦਾ ਸੋ ਉਹ ਪਾਪ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਸਰੀਰ, ਅਤੇ ਨਾਲ ਹੀ ਸਾਡੀਆਂ ਆਤਮਾਵਾਂ ਦਾ ਛੁੱਟਕਾਰਾ ਹੋਇਆ ਹੈ ਅਤੇ ਇਹ ਪਰਮੇਸ਼ੁਰ ਦੀਆਂ ਹਨ। ਭਾਵੇਂ 1 ਕੁਰਿੰਥੀਆਂ 6:19-20 ਸਿੱਧੇ ਤੌਰ ਤੇ ਸਰੀਰ ਉੱਤੇ ਨਿਸ਼ਾਨ ਠੁਕਾਉਂਣਾ ਜਾਂ ਵਿੰਨਣ ਬਾਰੇ ਨਹੀਂ ਦੱਸਦੀ ਹੈ, ਇਹ ਸਾਨੂੰ ਸੱਚਾਈ ਜ਼ਰੂਰ ਦੱਸਦੀ ਹੈ: “ਕੀ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ, ਜਿਹੜ੍ਹੀ ਤੁਹਾਨੂੰ ਪਰਮੇਸ਼ੁਰ ਵੱਲੋਂ ਮਿਲੀ ਹੈ, ਅਤੇ ਤੁਸੀਂ ਆਪਣੇ ਆਪ ਤੋਂ ਨਹੀਂ ਹੋ, ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ੁਰ ਦੀ ਵਡਿਆਈ ਕਰੋ।” ਜੋ ਵੀ ਅਸੀਂ ਕਰਦੇ ਹਾਂ ਉਸ ਵਿੱਚ ਸਰੀਰ ਦਾ ਸਹੀ ਨਾਲ ਇਸਤੇਮਾਲ ਹੋਣਾ ਚਾਹੀਦਾ ਹੈ। ਜੇ ਅਸੀਂ ਪਰਮੇਸ਼ੁਰ ਨਾਲ ਸੰਬੰਧ ਰੱਖਦੇ ਹਾਂ, ਤਾਂ ਸਾਨੂੰ ਆਪਣੇ ਸਰੀਰ ਤੇ ਨਿਸ਼ਾਨ ਠੁਕਾਉਂਣ ਜਾਂ ਵਿੰਨਣ ਤੋਂ ਪਹਿਲਾਂ ਇਸ ਗੱਲ ਨੂੰ ਯਕੀਨਨ ਬਣਾਉਣਾ ਹੈ ਕਿ ਸਾਡੇ ਲਈ ਉਸ ਦੀ ਸਾਫ਼ “ਆਗਿਆ” ਕਿਹੜ੍ਹੀ ਹੈ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਬਾਈਬਲ ਸਰੀਰ ਉੱਤੇ ਨਿਸ਼ਾਨ ਠੁਕਾਉਂਣਾ ਤੇ ਵਿੰਨਣ ਦੇ ਬਾਰੇ ਕੀ ਕਹਿੰਦੀ ਹੈ?
© Copyright Got Questions Ministries