ਨਿਯਮ ਅਨੁਸਾਰ ਧਰਮ ਵਿਗਿਆਨ ਕੀ ਹੈ?


ਪ੍ਰਸ਼ਨ: ਨਿਯਮ ਅਨੁਸਾਰ ਧਰਮ ਵਿਗਿਆਨ ਕੀ ਹੈ?

ਉੱਤਰ:
“ਨਿਯਮ ਅਨੁਸਾਰ” ਇਹ ਕਿਸੇ ਉਸ ਚੀਜ਼ ਦਾ ਹਵਾਲਾ ਦਿੰਦਾ ਹੈ ਜਿਸ ਵਿੱਚ ਕੁਝ ਚੀਜ਼ਾਂ ਨੂੰ ਢੰਗ ਨਾਲ ਕਰਨ ਲਈ ਰੱਖ ਦਿੱਤਾ ਜਾਂਦਾ ਹੈ। ਇਸ ਲਈ, ਧਰਮ ਵਿਗਿਆਨ, ਧਰਮ ਵਿਗਿਆਨ ਦੇ ਢੰਗਾਂ ਵਿੱਚੋਂ ਇੱਕ ਭਾਗ ਹੈ ਜੋ ਇਸ ਦੇ ਵੱਖ ਵੱਖ ਖੇਤਰਾਂ ਦੀ ਵਿਆਖਿਆ ਕਰਦਾ ਹੈ। ਉਦਾਹਰਣ ਵਜੋਂ, ਬਾਈਬਲ ਦੀ ਬਹੁਤ ਸਾਰੀਆਂ ਕਿਤਾਬਾਂ ਸਵਰਗ ਦੂਤਾਂ ਬਾਰੇ ਜਾਣਕਾਰੀ ਦਿੰਦੀਆਂ ਹਨ। ਪਰ ਕੋਈ ਵੀ ਇੱਕ ਕਿਤਾਬ ਸਵਰਗ ਦੂਤਾਂ ਬਾਰੇ ਸਾਰੀ ਜਾਣਕਾਰੀ ਨਹੀਂ ਦਿੰਦੀ ਹੈ। ਨਿਯਮ ਅਨੁਸਾਰ ਧਰਮ ਵਿਗਿਆਨ ਸਵਰਗ ਦੂਤਾਂ ਬਾਰੇ ਇਨ੍ਹਾਂ ਸਾਰੀਆਂ ਜਾਣਕਾਰੀਆਂ ਨੂੰ ਬਾਈਬਲ ਦੀਆਂ ਕਿਤਾਬਾਂ ਵਿੱਚ ਇਕੱਠਾ ਕਰਕੇ ਅਤੇ ਇਨ੍ਹਾਂ ਨੂੰ ਇੱਕ ਢੰਗ ਨਿਯਮ ਵਿੱਚ ਪ੍ਰਬੰਧ ਕਰਦਾ ਹੈ ਜਿਸ ਨੂੰ ਸਵਰਗ ਦੂਤਾਂ ਦਾ ਵਿਗਿਆਨ ਕਿਹਾ ਜਾਂਦਾ ਹੈ। ਬਾਈਬਲ ਦੀ ਸਿੱਖਿਆਵਾਂ ਨੂੰ ਸਪੱਸ਼ਟ ਨਿਯਮਾਂ ਵਿੱਚ ਇਕੱਠਾ ਕਰਨਾ ਹੀ-ਨਿਯਮ ਅਨੁਸਾਰ ਧਰਮ ਵਿਗਿਆਨ ਬਾਰੇ ਸਭ ਕੁਝ ਹੈ।

ਸਹੀ ਧਰਮ ਵਿਗਿਆਨ ਜਾਂ ਪਿਤਾ ਪੁੱਤ੍ਰ ਵਿਗਿਆਨ ਪਰਮੇਸ਼ੁਰ ਦਾ ਚਿੰਤਨ ਕਰਨਾ ਹੈ। ਮਸੀਹ ਵਿਗਿਆਨ ਵਿੱਚ ਪੁੱਤਰ ਪਰਮੇਸ਼ੁਰ, ਭਾਵ ਪ੍ਰਭੁ ਯਿਸੂ ਮਸੀਹ ਦਾ ਚਿੰਤਨ ਕਰਨਾ ਹੈ। ਪਵਿੱਤਰ ਵਿਗਿਆਨ ਵਿੱਚ ਪਰਮੇਸ਼ੁਰ ਪਵਿੱਤਰ ਆਤਮਾ ਦਾ ਚਿੰਤਨ ਕਰਨਾ ਹੈ। ਬਾਈਬਲ ਵਿਗਿਆਨ ਵਿੱਚ ਬਾਈਬਲ ਦਾ ਚਿੰਤਨ ਕਰਨਾ ਹੈ। ਮੁਕਤੀ ਵਿਗਿਆਨ ਵਿੱਚ ਮੁਕਤੀ ਦਾ ਚਿੰਤਨ ਕਰਨਾ ਹੈ। ਕਲੀਸਿਯਾ ਵਿਗਿਆਨ ਵਿੱਚ ਕਲੀਸਿਯਾ ਦਾ ਚਿੰਤਨ ਕਰਨਾ ਹੈ। ਯੁੱਗ ਵਿਗਿਆਨ ਵਿੱਚ ਯੁੱਗ ਦਾ ਚਿੰਤਨ ਕਰਨਾ ਹੈ। ਸਵਰਗ ਦੂਤ ਵਿਗਿਆਨ ਵਿੱਚ ਸਵਰਗ ਦੂਤਾਂ ਦਾ ਚਿੰਤਨ ਕਰਨਾ ਹੈ। ਮਸੀਹੀ ਦੁਸ਼ਟ ਆਤਮਾ ਵਿਗਿਆਨ ਵਿੱਚ ਮਸੀਹੀ ਨਜ਼ਰੀਏ ਤੋਂ ਦੁਸ਼ਟ ਆਤਮਾਵਾਂ ਦਾ ਚਿੰਤਨ ਕਰਨਾ ਹੈ। ਮਨੁੱਖੀ ਵਿਗਿਆਨ ਵਿੱਚ ਮਸੀਹੀ ਨਜ਼ਰੀਏ ਤੋਂ ਮਨੁੱਖ ਦਾ ਚਿੰਤਨ ਕਰਨਾ ਹੈ। ਪਾਪ ਵਿਗਿਆਨ ਵਿੱਚ ਪਾਪ ਦਾ ਚਿੰਤਨ ਕਰਨਾ ਹੈ। ਇਹ ਨਿਯਮ ਅਨੁਸਾਰ ਧਰਮ ਸਿਧਾਂਤ ਵਿੱਚ ਬਾਈਬਲ ਨੂੰ ਇੱਕ ਢੰਗ ਤਰੀਕੇ ਨਾਲ ਸਮਝਣ ਵਿੱਚ ਸਾਡੀ ਮਦਦ ਕਰਨ ਲਈ ਇੱਕ ਜ਼ਰੂਰੀ ਹਥਿਆਰ ਹੈ।

ਨਿਯਮ ਅਨੁਸਾਰ ਧਰਮ ਦੇ ਵਾਧੇ ਲਈ ਕਈ ਤਰੀਕਿਆਂ ਵਿੱਚ ਧਰਮ ਵਿਗਿਆਨ ਨੂੰ ਵੰਡਿਆ ਜਾ ਸੱਕਦਾ ਹੈ। ਬਾਈਬਲ ਸੰਬੰਧੀ ਬਾਈਬਲ ਦੀ ਕਿਸੇ ਇੱਕ ਖਾਸ ਕਿਤਾਬ (ਜਾਂ ਕਿਤਾਬਾਂ) ਦਾ ਚਿੰਤਨ ਕਰਨਾ ਅਤੇ ਧਰਮ ਸਿਧਾਂਤ ਦੇ ਵੱਖ ਵੱਖ ਪਹਿਲੂਆਂ ਉੱਤੇ ਜ਼ੋਰ ਦੇਣਾ ਜਿਸ ਦੇ ਉੱਤੇ ਇਹ ਧਿਆਨ ਕਰਦੀ ਹੈ। ਉਦਾਹਰਣ ਵਜੋਂ, ਯੂਹੰਨਾ ਦੀ ਇੰਜੀਲ ਬਹੁਤ ਜ਼ਿਆਦਾ ਮਸੀਹ ਦੇ ਵਿਗਿਆਨ ਦੇ ਉੱਤੇ ਗੱਲ ਕਰਦੀ ਹੈ। ਉਦਾਹਰਣ ਮਸੀਹ ਦੇ ਪ੍ਰਭੁਤਵ ਦੇ ਬਾਰੇ ਜ਼ਿਆਦਾ ਧਿਆਨ ਕਰਦੀ ਹੈ (ਯੂਹੰਨਾ 1:1,14; 8:58; 10:30; 20:28)। ਇਤਿਹਾਸਿਕ ਧਰਮ ਵਿਗਿਆਨ ਧਰਮ ਸਿਧਾਂਤਾ ਅਤੇ ਸਦੀਆਂ ਤੋਂ ਕਿਸ ਤਰ੍ਹਾਂ ਮਸੀਹ ਕਲੀਸਿਯਾ ਨੇ ਤਰੱਕੀ ਕੀਤੀ ਉਸ ਬਾਰੇ ਚਿੰਤਨ ਕਰਨਾ ਹੈ। ਸਿਧਾਂਤ ਵਾਦੀ ਧਰਮ ਵਿੱਚ ਵੱਖ ਵੱਖ ਮਸੀਹ ਦਾਏਰਿਆਂ ਦੇ ਉਨ੍ਹਾਂ ਸਿਧਾਂਤਾ ਦਾ ਚਿੰਤਨ ਕਰਨਾ ਹੈ ਜਿਸ ਸਿਧਾਂਤ ਨੂੰ ਨਿਯਮਬੰਧ ਕੀਤਾ ਗਿਆ ਹੈ- ਉਦਾਹਰਣ ਵਜੋਂ, ਕੈਲੱਵਿਨਿਸਟਿਕ ਧਰਮ ਸਿਧਾਂਤ ਅਤੇ ਯੁੱਗਾਂ ਸੰਬੰਧੀ ਧਰਮ ਸਿਧਾਂਤ। ਸਮਕਾਲੀ ਧਰਮ ਵਿਗਿਆਨ ਧਰਮ ਸਿਧਾਂਤਾ ਦਾ ਇੱਕ ਅਜਿਹਾ ਚਿੰਤਨ ਹੈ ਜੋ ਹੁਣੇ ਕੁ ਸਾਲਾਂ ਵਿੱਚ ਧਿਆਨ ਵਿੱਚ ਆਏ ਹਨ ਜਾਂ ਉਨ੍ਹਾਂ ਦਾ ਵਿਕਾਸ ਹੋਇਆ ਹੈ। ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ ਕਿ ਧਰਮ ਵਿਗਿਆਨ ਦਾ ਕਿਸ ਤਰੀਕੇ ਨਾਲ ਚਿੰਤਨ ਕੀਤਾ ਹੈ, ਪਰ ਜ਼ਰੂਰੀ ਇਹA ਹੈ ਕਿ ਧਰਮ ਵਿਗਿਆਨ ਦਾ ਚਿਤੰਨ ਕੀਤਾ ਜਾਵੇ।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਨਿਯਮ ਅਨੁਸਾਰ ਧਰਮ ਵਿਗਿਆਨ ਕੀ ਹੈ?