settings icon
share icon
ਪ੍ਰਸ਼ਨ

ਪਾਪ ਦੀ ਪਰਿਭਾਸ਼ਾ ਕੀ ਹੈ?

ਉੱਤਰ


ਬਾਈਬਲ ਵਿੱਚ ਪਾਪ ਨੂੰ ਪਰਮੇਸ਼ੁਰ ਦੀ ਬਿਵਸਥਾ ਦੇ ਵਿਰੋਧ ਵਿੱਚ ਅਪਰਾਧ (1 ਯੂਹੰਨਾ 3:4) ਅਤੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ( ਬਿਵਸਥਾਸਾਰ 9:7; ਯਹੋਸ਼ੁਆ 1:8) ਦੇ ਰੂਪ ਵਿੱਚ ਵਰਣਨ ਕੀਤਾ ਹੋਇਆ ਹੈ। ਪਾਪ ਦਾ ਅਰੰਭ ਲੁਸੀਫਰ ਦੇ ਨਾਲ ਹੋਇਆ ਹੈ, ਜਿਹੜਾ ਕਿ ਸਵਰਗ ਦੂਤਾਂ ਵਿੱਚੋਂ ਸ਼ਾਇਦ ਸਭ ਤੋਂ ਜਿਆਦਾ ਸੋਹਣਾ ਅਤੇ ਤਾਕਤਵਰ ਸੀ। ਆਪਣੇ ਅਹੁਦੇ ਤੋਂ ਸੰਤੁਸ਼ਟ ਨਾ ਹੋਣ ਕਰਕੇ, ਉਸ ਨੇ ਪਰਮੇਸ਼ੁਰ ਤੋਂ ਵੱਧ ਉੱਚੇ ਸਥਾਨ ਤੇ ਹੋਣ ਦੀ ਇੱਛਾ ਕੀਤੀ, ਅਤੇ ਇਹੀ ਕਾਰਨ ਹੈ, ਉਸ ਦੇ ਡਿੱਗਣ ਦਾ ਭਾਵ ਪਾਪ ਦਾ ਜੋ ਅਰੰਭ ਬਣ ਗਿਆ (ਯਸਾਯਾਹ 14:12-15)। ਉਸ ਦਾ ਨਾਮ ਸ਼ੈਤਾਨ ਰੱਖਿਆ ਗਿਆ, ਜੋ ਅਦਨ ਦੇ ਬਾਗ ਵਿੱਚ ਮਨੁੱਖ ਜਾਤੀ ਦੇ ਉੱਤੇ ਪਾਪ ਨੂੰ ਲੈ ਕੇ ਆਇਆ, ਇੱਥੇ ਉਸ ਨੇ ਆਦਮ ਅਤੇ ਹਵਾ ਨੂੰ ਉਸੇ “ਲਲਚਾਉਣ, ਤੁਸੀਂ ਪਰਮੇਸ਼ੁਰ ਵਰਗੇ ਹੋ ਜਾਉਗੇ” ਦੇ ਪਰਤਾਵੇ ਵਿੱਚ ਪਾ ਦਿੱਤਾ। ਉਤਪਤ 3, ਆਦਮ ਅਤੇ ਹਵਾ ਦੇ ਦੁਆਰਾ ਪਰਮੇਸ਼ੁਰ ਅਤੇ ਉਸ ਦੀਆਂ ਆਗਿਆਂ ਦੇ ਵਿਰੁੱਧ ਕੀਤੀ ਹੋਈ ਬਗਾਵਤ ਦਾ ਵਰਣਨ ਦਿੰਦਾ ਹੈ। ਉਸ ਸਮੇਂ ਤੋਂ ਲੈ ਕੇ, ਪਾਪ ਮਨੁੱਖ ਦੀਆਂ ਸਾਰੀਆਂ ਪੀੜ੍ਹੀਆਂ ਤੋਂ ਪੀੜੀ ਦਰ ਪੀੜੀ ਚੱਲਦਾ ਆਇਆ ਹੈ। ਅਤੇ ਅਸੀਂ ਜੋ , ਆਦਮ ਦੀ ਔਲਾਦ ਹਾਂ, ਇਸ ਨੂੰ ਉਸ ਤੋਂ ਵਿਰਾਸਤ ਵਿੱਚ ਹਾਸਲ ਕਰ ਲਿਆ ਹੈ। ਰੋਮੀਆਂ 5:12 ਸਾਨੂੰ ਦੱਸਦਾ ਹੈ ਕਿ ਆਦਮ ਦੇ ਰਾਹੀਂ ਸੰਸਾਰ ਵਿੱਚ ਪਾਪ ਆਇਆ ਅਤੇ ਇਸ ਤਰ੍ਹਾਂ ਮੌਤ ਸਾਰੇ ਮਨੁੱਖਾਂ ਵਿੱਚ ਫੈਲ ਗਈ “ਕਿਉਂਕਿ ਪਾਪ ਦੀ ਮਜੂਰੀ ਤਾਂ ਮੌਤ ਹੈ” ( ਰੋਮੀਆਂ 6:23)।

ਆਦਮ ਦੇ ਰਾਹੀਂ ਪਾਪ ਦੇ ਪ੍ਰਤੀ ਵਿਰਾਸਤ ਵਿੱਚ ਪਾਏ ਹੋਏ ਝੁਕਾਵ ਨੇ ਮਨੁੱਖ ਜਾਤੀ ਵਿੱਚ ਪ੍ਰਵੇਸ਼ ਕੀਤਾ, ਅਤੇ ਮਨੁੱਖ ਪ੍ਰਾਣੀ ਸੁਭਾਅ ਤੋਂ ਪਾਪੀ ਬਣ ਗਏ। ਜਦੋਂ ਆਦਮ ਨੇ ਪਾਪ ਕੀਤਾ ਤਾਂ ਉਸ ਦਾ ਅੰਦਰੂਨੀ ਸੁਭਾਅਉਸ ਦੇ ਪਾਪ ਦੀ ਬਗਾਵਤ ਦੇ ਕਾਰਨ ਤਬਦੀਲ ਹੋ ਗਿਆ ਸੀ, ਸਿੱਟੇ ਵਜੋਂ ਇਹ ਉਸ ਉੱਤੇ ਆਤਮਿਕ ਮੌਤ ਅਤੇ ਨੈਤਿਕ ਗਿਰਾਵਟ ਜਾਂ ਭ੍ਰਸ਼ਟਤਾ ਨੂੰ ਲੈ ਕੇ ਆਇਆ ਜੋ ਕਿ ਉਨ੍ਹਾਂ ਸਾਰਿਆਂ ਤੋਂ ਉੱਪਰ ਵਿਰਾਸਤ ਵਿੱਚ ਆ ਗਈ ਜਿਹੜੇ ਕਿ ਉਸ ਤੋਂ ਬਾਅਦ ਆਏ ਹਨ। ਅਸੀਂ ਪਾਪੀ ਇਸ ਲਈ ਨਹੀਂ ਹਾਂ ਕਿਉਂਕਿ ਅਸੀਂ ਪਾਪ ਕਰਦੇ ਹਾਂ, ਪਰ ਅਸੀਂ ਇਸ ਲਈ ਪਾਪੀ ਹਾਂ ਕਿਉਂਕਿ ਅਸੀਂ ਪਾਪੀ ਹਾਂ। ਇਸ ਤੋਂ ਬਾਅਦ ਦੂਜੀ ਪੀੜੀ ਦੇ ਉੱਤੇ ਆਈ ਨੈਤਿਕ ਗਿਰਾਵਟ ਜਾਂ ਭ੍ਰਸ਼ਟਤਾ ਨੂੰ ਵਿਰਾਸਤ ਵਿੱਚ ਮਿਲੇ ਹੋਏ ਪਾਪ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਅਸੀਂ ਆਪਣੇ ਮਾਤਾ ਪਿਤਾ ਤੋਂ ਸਰੀਰਕ ਗੁਣਾਂ ਨੂੰ ਪ੍ਰਾਪਤ ਕਰਦੇ ਹਾਂ, ਅਸੀਂ ਆਦਮ ਤੋਂ ਆਪਣੇ ਪਾਪੀ ਸੁਭਾਅ ਨੂੰ ਹਾਸਲ ਕੀਤਾ ਹੈ। ਰਾਜਾ ਦਾਊਦ ਉਸ ਦੇ ਪਾਪੀ ਮਨੁੱਖ ਸੁਭਾਅ ਲਈ ਜ਼ਬੂਰ 51:5 ਵਿੱਚ ਵਿਰਲਾਪ ਕਰਦਾ ਹੈ: “ਵੇਖ, ਮੈਂ ਬਦੀ ਵਿੱਚ ਜੰਮਿਆ, ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ।”

ਇੱਕ ਹੋਰ ਤਰੀਕੇ ਦੇ ਪਾਪ ਨੂੰ ਆਰੋਪਿਤ ਪਾਪ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਇਸ ਨੂੰ ਦੋਵੇਂ ਆਰਥਿਕ ਅਤੇ ਕਾਨੂੰਨੀ ਬਿਵਸਥਾ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਯੂਨਾਨੀ ਸ਼ਬਦ ਤੋਂ “ਆਰੋਪਣ” ਦਾ ਤਰਜੁਮਾ ਕੀਤਾ ਗਿਆ ਹੈ ਉਸ ਦਾ ਮਤਲਬ “ਕੋਈ ਵਸਤੂ ਜਿਹੜੀ ਕਿਸੇ ਨਾਲ ਸਬੰਧਿਤ ਹੋਵੇ ਨੂੰ ਲੈਣਾ ਅਤੇ ਕਿਸੇ ਹੋਰ ਦੇ ਖਾਤੇ ਵਿੱਚ ਪਾ ਦਿੱਤਾ ਜਾਣਾ।” ਇਸ ਤੋਂ ਪਹਿਲਾਂ ਕਿ ਮੂਸਾ ਨੂੰ ਬਿਵਸਥਾ ਦਿੱਤੀ ਜਾਂਦੀ, ਪਾਪ ਮਨੁੱਖ ਦੇ ਆਰੋਪਿਤ ਜਾਂ ਉਸ ਨਾਲ ਜੋੜਿਆ ਨਹੀਂ ਗਿਆ ਸੀ, ਫਿਰ ਵੀ ਮਨੁੱਖ ਪਾਪੀ ਹੀ ਸਨ ਕਿਉਂਕਿ ਉਨ੍ਹਾਂ ਵਿਰਾਸਤ ਵਿੱਚ ਪਾਪ ਨੂੰ ਲਿਆ ਸੀ। ਬਿਵਸਥਾ ਦੇ ਦਿੱਤੇ ਜਾਣ ਤੋਂ ਬਾਅਦ, ਬਿਵਸਥਾ ਦੇ ਵਿਰੋਧ ਵਿੱਚ ਕੀਤੇ ਗਏ ਪਾਪਾਂ ਨੂੰ ਉਨ੍ਹਾਂ ਉੱਤੇ ਆਰੋਪਿਤ ( ਕਿਸੇ ਦੇ ਲੇਖੇ ਵਿੱਚ ਗਿਣਿਆ ਜਾਣਾ) ਕਰ ਦਿੱਤਾ ਗਿਆ (ਰੋਮੀਆਂ 5:13)। ਇੱਥੋਂ ਤੱਕ ਕਿ ਬਿਵਸਥਾ ਦੇ ਵਿਰੋਧ ਵਿੱਚ ਕੀਤੇ ਗਏ ਅਪਰਾਧਾਂ ਤੋਂ ਪਹਿਲਾਂ ਵੀ ਪਾਪ ਮਨੁੱਖਾਂ ਦੇ ਉੱਤੇ ਆਰੋਪਿਤ ਸੀ, ਪਾਪ ਦੇ ਲਈ ਆਖਰੀ ਸਜ਼ਾ (ਮੌਤ), ਹਰ ਵੇਲੇ ਰਾਜ ਕਰਦੀ ਰਹੀ ( ਰੋਮੀਆਂ 5:14 )। ਸਾਰੇ ਮਨੁੱਖ ਆਦਮ ਤੋਂ ਲੈ ਕੇ ਮੂਸਾ ਤੱਕ, ਮੌਤ ਦੇ ਹੇਠਾਂ ਸਨ, ਇਸ ਲਈ ਨਹੀਂ ਕਿ ਉਨ੍ਹਾਂ ਨੇ ਮੂਸਾ ਦੀ ਬਿਵਸਥਾ ਦੇ ਵਿਰੁੱਧ ਪਾਪ ਨਾਲ ਭਰੇ ਹੋਏ ਕੰਮ ਕੀਤੇ ਸਨ ( ਜਿਹੜੇ ਕਿ ਉਨ੍ਹਾਂ ਨਹੀਂ ਕੀਤੇ ਸਨ), ਪਰ ਇਸ ਲਈ ਕਿ ਉਨ੍ਹਾਂ ਦੇ ਆਪਣੇ ਕੋਲ ਹੀ ਵਿਰਾਸਤ ਵਿੱਚ ਪ੍ਰਾਪਤ ਪਾਪ ਨਾਲ ਭਰਿਆ ਹੋਇਆ ਸੁਭਾਅ ਸੀ। ਮੂਸਾ ਤੋਂ ਬਾਅਦ ਦੋਵੇਂ ਭਾਵ ਆਦਮ ਤੋਂ ਵਿਰਾਸਤ ਵਿੱਚ ਮਿਲਿਆ ਪਾਪ ਅਤੇ ਪਰਮੇਸ਼ੁਰ ਦੀ ਬਿਵਸਥਾ ਦੀ ਆਗਿਆ ਦੇ ਉਲੰਘਣ ਦੇ ਕਾਰਨ ਆਰੋਪਿਤ ਪਾਪ ਦੇ ਕਾਰਨ ਮੌਤ ਦੇ ਹੇਠ ਸਨ।

ਪਰਮੇਸ਼ੁਰ ਨੇ ਆਰੋਪਿਤ ਸਿਧਾਂਤ ਨੂੰ ਮਨੁੱਖ ਜਾਤੀ ਦੇ ਫਾਇਦੇ ਦੇ ਲਈ ਇਸਤੇਮਾਲ ਕਤਾ ਜਦੋਂ ਉਸ ਨੇ ਵਿਸ਼ਵਾਸੀਆਂ ਦੇ ਪਾਪਾਂ ਨੂੰ ਯਿਸੂ ਮਸੀਹ ਦੇ ਲੇਖੇ ਵਿੱਚ ਆਰੋਪਿਤ ਕਰ ਦਿੱਤਾ ਜਾਂ ਜੋੜ ਦਿੱਤਾ, ਜਿਸ ਨੇ ਸਲੀਬ ਦੇ ਉੱਤੇ- ਉਸ ਪਾਪ – ਭਾਵ ਮੌਤ ਦੀ ਸਜ਼ਾ ਨੂੰ ਪੂਰਾ ਕਰ ਦਿੱਤਾ। ਯਿਸੂ ਵਿੱਚ ਸਾਡੇ ਪਾਪਾਂ ਨੂੰ ਜੋੜ੍ਹਨਾਂ ਜਾਂ ਆਰੋਪਿਤ ਕਰਨਾ, ਪਰਮੇਸ਼ੁਰ ਨੇ ਉਸ ਨਾਲ ਅਜਿਹਾ ਸਲੂਕ ਕੀਤਾ ਜਿਵੇਂ ਕਿ ਮੰਨ ਲਓ ਉਹ ਹੀ ਪਾਪੀ ਸੀ, ਜਦੋਂ ਕਿ ਉਹ ਨਹੀਂ, ਅਤੇ ਉਸ ਨੂੰ ਇਸ ਸਾਰੇ ਸੰਸਾਰ ਦੇ ਪਾਪਾਂ ਲਈ ਮਰਨਾ ਪਿਆ ( 1 ਯੂਹੰਨਾ 2:2)। ਇਹ ਸਮਝਣਾ ਜ਼ਰੂਰੀ ਹੈ ਕਿ ਉਸ ਵਿੱਚ ਪਾਪ ਨੂੰ ਆਰੋਪਿਤ ਜਾਂ ਜੋੜ ਦਿੱਤਾ ਗਿਆ ਸੀ, ਪਰ ਉਸ ਨੇ ਇਸ ਨੂੰ ਆਦਮ ਤੋਂ ਵਿਰਾਸਤ ਵਿੱਚ ਨਹੀਂ ਪਾਇਆ ਸੀ। ਉਸ ਨੇ ਪਾਪ ਦੀ ਸਜ਼ਾ ਨੂੰ ਚੁੱਕਿਆ, ਪਰ ਉਹ ਕਦੀ ਵੀ ਇੱਕ ਪਾਪੀ ਨਹੀਂ ਬਣਿਆ। ਉਸ ਦਾ ਪਵਿੱਤਰ ਅਤੇ ਸੰਪੂਰਨ ਸੁਭਾਅ ਪਾਪ ਦੇ ਸਪਰੱਸ਼ ਤੋਂ ਦੂਰ ਰਿਹਾ। ਉਸ ਤੋਂ ਬਾਅਦ ਇਸ ਤਰ੍ਹਾਂ ਸਲੂਕ ਕੀਤਾ ਗਿਆ ਜਿਵੇਂ ਕਿ ਉਹ ਸਾਰਿਆਂ ਦੇ ਪਾਪਾਂ ਦੇ ਲਈ ਦੋਸ਼ੀ ਸੀ ਜਿਹੜੇ ਕਿ ਮਨੁੱਖ ਜਾਤੀ ਨੇ ਹੁਣ ਤੱਕ ਕੀਤੇ ਹਨ, ਜਦ ਕਿ ਉਸ ਨੇ ਇਨ੍ਹਾਂ ਵਿੱਚੋਂ ਇੱਕ ਵੀ ਨਹੀਂ ਕੀਤਾ ਸੀ। ਇਸ ਦੇ ਬਦਲੇ ਵਿੱਚ, ਪਰਮੇਸ਼ੁਰ ਨੇ ਮਸੀਹ ਦੀ ਧਾਰਮਿਕਤਾ ਨੂੰ ਵਿਸ਼ਵਾਸੀਆਂ ਵਿੱਚ ਆਰੋਪਿਤ ਕਰ ਦਿੱਤਾ ਜਾਂ ਜੋੜ ਦਿੱਤਾ ਅਤੇ ਸਾਡੇ ਲੇਖੇ ਵਿੱਚ ਉਸ ਦੀ ਧਾਰਮਿਕਤਾ ਨੂੰ ਗਿਣ ਲਿਆ, ਠੀਕ ਉਸੇ ਹੀ ਤਰ੍ਹਾਂ ਮਸੀਹ ਦੇ ਲੇਖੇ ਵਿੱਚ ਸਾਡੇ ਪਾਪਾਂ ਨੂੰ ਗਿਣਿਆ ਸੀ ( 2 ਕੁਰਿੰਥੀਆਂ 5:21)।

ਇੱਕ ਤੀਜੀ ਤਰ੍ਹਾਂ ਦਾ ਪਾਪ ਵਿਅਕਤੀਗਤ ਪਾਪ ਹੈ, ਉਹ ਪਾਪ ਜਿਸ ਨੂੰ ਹਰ ਦਿਨ ਹਰ ਵਿਅਕਤੀ ਦੇ ਦੁਆਰਾ ਕੀਤਾ ਜਾਂਦਾ ਹੈ। ਕਿਉਂਕਿ ਅਸੀਂ ਆਦਮ ਤੋਂ ਵਿਰਾਸਤ ਵਿੱਚ ਪਾਪ ਨੂੰ ਲਿਆ ਹੈ, ਅਸੀਂ ਵਿਅਕਤੀਗਤ ਤੌਰ ’ਤੇ, ਹਰ ਇੱਕ ਮਨੁੱਖ, ਪ੍ਰਮੁੱਖ ਨਿਰਦੋਸ਼ ਅਸੱਤ ਤੋਂ ਹੱਤਿਆ ਦੇ ਵਿਅਕਤੀਗਤ ਪਾਪ ਨੂੰ ਕਰਦੇ ਹਨ। ਉਹ ਜਿਨ੍ਹਾਂ ਨੇ ਆਪਣੇ ਵਿਸ਼ਵਾਸ ਨੂੰ ਯਿਸੂ ਮਸੀਹ ਵਿੱਚ ਨਹੀਂ ਰੱਖਿਆ ਹੈ, ਨੂੰ ਆਪਣੇ ਇਨ੍ਹਾਂ ਪਾਪਾਂ ਦੇ ਲਈ, ਨਾਲ ਹੀ ਨਾਲ ਵਿਰਾਸਤ ਵਿੱਚ ਮਿਲੇ ਹੋਏ ਆਰੋਪਿਤ ਜਾਂ ਜੋੜੇ ਹੋਏ ਪਾਪਾਂ ਦੀ ਸਜ਼ਾ ਨੂੰ ਚੁਕਾਉਣਾ ਹੋਵੇਗਾ। ਭਾਵੇਂ, ਵਿਸ਼ਵਾਸੀਆਂ ਨੂੰ ਪਾਪ ਦੀ ਅਨੰਤ ਸਜ਼ਾ- ਨਰਕ ਅਤੇ ਆਤਮਿਕ ਮੌਤ ਤੋਂ ਛੁਟਕਾਰਾ ਦੇ ਦਿੱਤਾ ਗਿਆ ਹੈ- ਪਰ ਹੁਣ ਸਾਡੇ ਕੋਲ ਪਾਪ ਦੇ ਵਿਰੋਧ ਵਿੱਚ ਸਮਰੱਥ ਵੀ ਹੈ। ਹੁਣ ਅਸੀਂ ਚੁਣ ਸੱਕਦੇ ਹਾਂ ਕਿ ਅਸੀਂ ਵਿਅਕਤੀਗਤ ਪਾਪਾਂ ਨੂੰ ਕਰੀਏ ਜਾਂ ਨਾਂ ਕਰੀਏ ਕਿਉਂਕਿ ਸਾਡੇ ਕੋਲ ਪਵਿੱਤਰ ਆਤਮਾ ਰਾਹੀਂ ਜੋ ਸਾਡੇ ਅੰਦਰ ਵਾਸ ਕਰਦਾ ਹੈ, ਪਾਪ ਦਾ ਵਿਰੋਧ ਕਰਨ ਦੀ ਸਮਰੱਥ ਆ ਗਈ ਜੋ ਸਾਨੂੰ ਜਦੋਂ ਅਸੀਂ ਪਾਪਾਂ ਨੂੰ ਕਰਦੇ ਹਾਂ ਤਾਂ ਸਾਨੂੰ ਪਾਪਾਂ ਤੋਂ ਪਵਿੱਤਰ ਅਤੇ ਸਾਨੂੰ ਇਨ੍ਹਾਂ ਪ੍ਰਤੀ ਕਾਇਲ ਕਰਦਾ ਹੈ (ਰੋਮੀਆਂ 8:9-11)। ਇੱਕ ਵਾਰ ਜਦੋਂ ਅਸੀਂ ਆਪਣੇ ਵਿਅਕਤੀਗਤ ਪਾਪਾਂ ਨੂੰ ਕਬੂਲ ਕਰ ਲੈਂਦੇ ਹਾਂ ਅਤੇ ਉਸ ਤੋਂ ਮਾਫੀ ਦੀ ਮੰਗ ਕਰਦੇ ਹਾਂ, ਤਾਂ ਅਸੀਂ ਉਸ ਦੇ ਨਾਲ ਸੰਪੂਰਨ ਸੰਗਤੀ ਨੂੰ ਪ੍ਰਾਪਤ ਕਰਦੇ ਹਾਂ। “ਜੇ ਆਖੀਏ ਭਈ ਅਸਾਂ ਪਾਪ ਨਹੀਂ ਕੀਤਾ ਹੈ ਤਾਂ ਉਹ ਨੂੰ ਝੂਠਾ ਬਣਾਉਂਦੇ ਹਾਂ ਅਤੇ ਉਹ ਦਾ ਬਚਨ ਸਾਡੇ ਵਿੱਚ ਨਹੀਂ ਹੈ” (1 ਯੂਹੰਨਾ 1:10)।

ਅਸੀਂ ਸਾਰੇ ਵਿਰਾਸਤ ਵਿੱਚ ਪਾਏ ਹੋਏ ਪਾਪ ਆਰੋਪਿਤ ਜਾਂ ਜੋੜੇ ਹੋਏ ਪਾਪ ਅਤੇ ਵਿਅਕਤੀਗਤ ਪਾਪ ਦੇ ਕਾਰਨ ਤਿੰਨ ਤਰ੍ਹਾਂ ਨਾਲ ਦੋਸ਼ੀ ਹਾਂ। ਪਾਪ ਦੇ ਲਈ ਸਿਰਫ਼ ਇੱਕ ਹੀ ਨਿਆਂ ਪੂਰਣ ਸਜ਼ਾ ਮੌਤ ਹੈ (ਰੋਮੀਆਂ 6:23), ਕੇਵਲ ਸਰੀਰਕ ਮੌਤ ਨਹੀਂ ਪਰ ਹਮੇਸ਼ਾਂ ਦੀ ਮੌਤ (ਪ੍ਰਕਾਸ਼ ਦੀ ਪੋਥੀ 20:11-15)। ਧੰਨਵਾਦ ਸਹਿਤ, ਵਿਰਾਸਤ ਵਿੱਚ ਮਿਲੇ ਹੋਏ ਪਾਪ, ਆਰੋਪਿਤ ਜਾਂ ਜੁੜੇ ਹੋਏ ਪਾਪ ਅਤੇ ਵਿਅਕਤੀਗਤ ਪਾਪ ਭਾਵ ਸਭਨਾਂ ਨੂੰ ਯਿਸੂ ਦੀ ਸਲੀਬ ਉੱਤੇ ਚੜ੍ਹਾ ਦਿੱਤਾ ਗਿਆ, ਹੁਣ ਯਿਸੂ ਮਸੀਹ ਵਿੱਚ ਉਸ ਨੂੰ ਆਪਣਾ ਮੁਕਤੀ ਦਾਤਾ ਮੰਨਦੇ ਹੋਏ ਵਿਸ਼ਵਾਸ ਕਰਨ ਦੇ ਦੁਆਰਾ “ਸਾਨੂੰ ਉਸ ਵਿੱਚ ਉਸ ਦੇ ਲਹੂ ਦੇ ਦੁਆਰਾ ਛੁਟਕਾਰਾ, ਅਰਥਾਤ ਅਪਰਾਧਾਂ ਦੀ ਮਾਫੀ ਉਸ ਦੀ ਉਸ ਕਿਰਪਾ ਦੇ ਧੰਨ ਦੇ ਅਨੁਸਾਰ ਮਿਲੀ ਹੈ (ਅਫ਼ਸੀਆਂ 1:7)।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਪਾਪ ਦੀ ਪਰਿਭਾਸ਼ਾ ਕੀ ਹੈ?
© Copyright Got Questions Ministries