settings icon
share icon
ਪ੍ਰਸ਼ਨ

ਸਾਨੂੰ ਪਵਿੱਤਰ ਆਤਮਾ ਕਦੋਂ/ਕਿਵੇਂ ਪ੍ਰਾਪਤ ਹੁੰਦਾ ਹੈ?

ਉੱਤਰ


ਪੌਲੁਸ ਰਸੂਲ ਨੇ ਸਾਫ਼ ਤਰੀਕੇ ਨਾਲ ਸਿਖਾਇਆ ਕਿ ਸਾਨੂੰ ਪਵਿੱਤਰ ਆਤਮਾ ਉਸ ਵੇਲੇ ਪ੍ਰਾਪਤ ਹੁੰਦਾ ਹੈ ਜਿਸ ਪਲ ਅਸੀਂ ਯਿਸੂ ਮਸੀਹ ਨੂੰ ਆਪਣੇ ਮੁਕਤੀ ਦਾਤਾ ਦੇ ਰੂਪ ਵਿੱਚ ਕਬੂਲ ਕਰਦੇ ਹਾਂ। 1 ਕੁਰਿੰਥੀਆਂ 12:13 ਬਿਆਨ ਕਰਦਾ ਹੈ “ਕਿਉਂ ਜੋ ਅਸਾਂ ਸਭਨਾਂ ਨੂੰ ਕੀ ਯਹੂਦੀ, ਕੀ ਯੂਨਾਨੀ, ਕੀ ਗੁਲਾਮ, ਕੀ ਅਜ਼ਾਦ, ਇੱਕ ਸਰੀਰ ਬਣਨ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ ਅਤੇ ਅਸਾਂ ਸਭਨਾਂ ਨੂੰ ਇੱਕ ਆਤਮਾ ਪਿਆਇਆ ਗਿਆ”। ਰੋਮੀਆਂ 8:9 ਸਾਨੂੰ ਦੱਸਦਾ ਹੈ ਕਿ ਜੇ ਕਿਸੇ ਵਿਅਕਤੀ ਵਿੱਚ ਪਵਿੱਤਰ ਆਤਮਾ ਨਹੀਂ ਵੱਸਦਾ ਹੈ ਤਾਂ ਉਸ ਦਾ ਮਸੀਹ ਨਾਲ ਸੰਬੰਧ ਨਹੀਂ ਹੁੰਦਾ ਹੈ: “ਪਰ ਤੁਸੀਂ ਸਰੀਰਕ ਨਹੀਂ ਸਗੋਂ ਆਤਮਕ ਹੋ ਪਰ ਤਦੇ ਜੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੋਵੇ ਪਰੰਤੂ ਜਿਹ ਦੇ ਵਿੱਚ ਮਸੀਹ ਦਾ ਆਤਮਾ ਨਹੀਂ ਹੈ ਸੋ ਉਹ ਓਹ ਦਾ ਨਹੀਂ ਹੈ”। ਅਫ਼ਸੀਆਂ 1:14 ਸਾਨੂੰ ਸਿਖਾਉਂਦਾ ਹੈ ਕਿ ਪਵਿੱਤਰ ਆਤਮਾ ਉਨ੍ਹਾਂ ਸਭਨਾਂ ਦੇ ਲਈ ਮੁਕਤੀ ਦੀ ਮੋਹਰ ਹੈ ਜਿਹੜੇ ਵਿਸ਼ਵਾਸ ਕਰਦੇ ਹਨ “ਇਹ ਪਰਮੇਸ਼ੁਰ ਦੇ ਨਿੱਜ ਦਿਆਂ ਲੋਕਾਂ ਦੇ ਨਿਸਤਾਰੇ ਦੇ ਲਈ ਸਾਡੇ ਅਧਕਾਰ ਦੀ ਸਾਈ ਹੈ ਕਿ ਉਹ ਦੀ ਮਹਿਮਾ ਦੀ ਉਸਤਤ ਹੋਵੇ”।

ਇਹ ਤਿੰਨੇ ਹਵਾਲੇ ਸਾਫ਼ ਦੱਸਦੇ ਹਨ ਕਿ ਪਵਿੱਤਰ ਆਤਮਾ ਮੁਕਤੀ ਮਿਲਣ ਦੇ ਸਮੇਂ ਮਿਲਦਾ ਹੈ। ਪੌਲੁਸ ਇਸ ਤਰ੍ਹਾਂ ਨਹੀਂ ਕਹਿ ਸੱਕਦਾ ਸੀ ਕਿ ਸਾਨੂੰ ਸਾਰਿਆਂ ਨੂੰ ਇੱਕੋ ਹੀ ਆਤਮਾ ਦਾ ਬਪਤਿਸਮਾ ਮਿਲਿਆ ਅਤੇ ਸਭਨਾਂ ਇੱਕ ਹੀ ਆਤਮਾ ਪਿਲਾਇਆ ਗਿਆ ਜੇ ਕੁਰਿੰਥੀਆਂ ਦੇ ਸਾਰੇ ਵਿਸ਼ਵਾਸੀਆਂ ਨੂੰ ਪਵਿੱਤਰ ਆਤਮਾ ਨਾ ਮਿਲਿਆ ਹੁੰਦਾ ਹੈ। ਰੋਮੀਆਂ 8:9 ਹੋਰ ਵੀ ਮਜ਼ਬੂਤੀ ਨਾਲ ਕਹਿੰਦਾ ਹੈ, ਕਿ ਜੇ ਕਿਸੇ ਵਿੱਚ ਆਤਮਾ ਵਾਸ ਨਹੀਂ ਕਰਦਾ ਤੇ ਉਹ ਮਸੀਹ ਦਾ ਜਨ ਨਾ ਹੁੰਦਾ। ਇਸ ਲਈ, ਆਤਮਾ ਦਾ ਹੋਣਾ ਮੁਕਤੀ ਦੇ ਹੋਣ ਦੀ ਪਹਿਚਾਣ ਦਾ ਤੱਥ ਹੈ। ਇਸਤੋਂ ਇਲਾਵਾ, ਪਵਿੱਤਰ ਆਤਮਾ “ਮੁਕਤੀ ਦਾ ਮੋਹਰ” ਨਹੀਂ ਹੋ ਸੱਕਦਾ (ਅਫ਼ਸੀਆਂ 1:13-14) ਜੇ ਉਹ ਮੁਕਤੀ ਦੇ ਸਮੇਂ ਪ੍ਰਾਪਤ ਨਹੀਂ ਕੀਤਾ ਜਾਂਦਾ ਹੈ। ਪਵਿੱਤਰ ਬਾਈਬਲ ਦੇ ਕਈ ਵਚਨ ਬੜੀ ਭਰਪੂਰੀ ਨਾਲ ਸਾਫ਼ ਦੱਸਦੇ ਹਨ ਕਿ ਜਦੋਂ ਅਸੀਂ ਮੁਕਤੀ ਉਸ ਸਮੇਂ ਸੁਰੱਖਿਅਤ ਹੋ ਜਾਂਦੀ ਹੈ ਜਿਸ ਵੇਲੇ ਅਸੀਂ ਮਸੀਹ ਨੂੰ ਮੁਕਤੀ ਦਾਤਾ ਵਜੋਂ ਕਬੂਲ ਕਰਦੇ ਹਾਂ।

ਇਹ ਵਿਚਾਰ ਝਗੜੇ ਵਾਲੇ ਹਨ ਕਿਉਂਕਿ ਪਵਿੱਤਰ ਆਤਮਾ ਦੀਆਂ ਸੇਵਾਵਾ ਅਕਸਰ ਸ਼ਸ਼ੋਪੰਜ (ਉਲਝਨ) ਵਿੱਚ ਹਨ/ ਆਤਮਾ ਦਾ ਮਿਲਣਾ/ ਵਾਸ ਕਰਨਾ ਮੁਕਤੀ ਮਿਲਣ ਦੇ ਸਮੇਂ ਹੁੰਦਾ ਹੈ। ਆਤਮਾ ਵਿੱਚ ਭਰਪੂਰ ਹੋਣਾ ਮਸੀਹੀ ਜੀਵਨ ਵਿੱਚ ਚੱਲਦੀ ਰਹਿਣ ਵਾਲੀ ਕਿਰਿਆ ਹੈ। ਜਦੋਂ ਕਿ ਅਸੀਂ ਇਹ ਵੀ ਮੰਨਦੇ ਹਾਂ ਕਿ ਆਤਮਾ ਦਾ ਬਪਤਿਸਮਾ ਮੁਕਤੀ ਮਿਲਣ ਦੇ ਸਮੇਂ ਪ੍ਰਗਟ ਹੁੰਦਾ ਹੈ, ਮਸੀਹੀ ਇਸ ਤਰ੍ਹਾਂ ਮੰਨਦੇ ਹਨ। ਇਸਦੇ ਸਿੱਟੇ ਵਜੋਂ ਆਤਮਾ ਦੇ ਬਪਤਿਸਮਾ ਨੂੰ “ਆਤਮਾ ਦਾ ਮਿਲਣਾ” ਜਿਹੜਾ ਕਿ ਮੁਕਤੀ ਦੇ ਸਿੱਟੇ ਵਜੋਂ ਮਿਲਣ ਵਾਲਾ ਕੰਮ ਹੈ, ਦੇ ਨਾਲ ਉਲਝਾ ਦਿੱਤਾ ਜਾਂਦਾ ਹੈ।

ਅੰਤ ਵਿੱਚ, ਅਸੀਂ ਪਵਿੱਤਰ ਆਤਮਾ ਨੂੰ ਕਿਵੇਂ ਪ੍ਰਾਪਤ ਕਰ ਸੱਕਦੇ ਹਾਂ? ਅਸੀਂ ਪਵਿੱਤਰ ਆਤਮਾ ਨੂੰ ਸਿਰਫ਼ ਪ੍ਰਭੁ ਯਿਸੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਦੇ ਰੂਪ ਵਿੱਚ ਕਬੂਲ ਕਰਕੇ ਪ੍ਰਾਪਤ ਕਰ ਸੱਕਦਾ ਹਾਂ (ਯੂਹੰਨਾ 3:5-16)। ਅਸੀਂ ਪਵਿੱਤਰ ਆਤਮਾ ਨੂੰ ਕਦੋਂ ਪ੍ਰਾਪਤ ਕਰਦੇ ਹਾਂ? ਜਿਸ ਵੇਲੇ ਅਸੀਂ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਦੇ ਹਾਂ ਉਸ ਵੇਲੇ ਪਵਿੱਤਰ ਆਤਮਾ ਦਾ ਸਾਡੇ ਵਿੱਚ ਸਥਾਈ ਰੂਪ ਵਿੱਚ ਵਾਸ ਹੋ ਜਾਂਦਾ ਹੈ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਸਾਨੂੰ ਪਵਿੱਤਰ ਆਤਮਾ ਕਦੋਂ/ਕਿਵੇਂ ਪ੍ਰਾਪਤ ਹੁੰਦਾ ਹੈ?
© Copyright Got Questions Ministries