settings icon
share icon
ਪ੍ਰਸ਼ਨ

ਜੀਵਨ ਦੇ ਮਕਸਦ ਨੂੰ ਹਾਂਸਲ ਕਰਨ ਬਾਰੇ ਬਾਈਬਲ ਕੀ ਕਹਿੰਦੀ ਹੈ?

ਉੱਤਰ


ਬਾਈਬਲ ਇਸ ਦੇ ਬਾਰੇ ਪੂਰੀ ਤਰ੍ਹਾਂ ਨਾਲ ਸਾਫ਼ ਹੈ ਕਿ ਸਾਡੇ ਜੀਵਨ ਦਾ ਮਕਸਦ ਕੀ ਹੋਣਾ ਚਾਹੀਦਾ ਹੈ। ਪੁਰਾਣੇ ਅਤੇ ਨਵੇਂ ਨੇਮ ਵਿੱਚ ਲੋਕਾਂ ਨੇ ਜੀਵਨ ਦੇ ਮਕਸਦ ਨੂੰ ਪਾਉਣ ਅਤੇ ਖੋਜਣ ਦਾ ਯਤਨ ਕੀਤਾ ਹੈ, ਸੁਲੇਮਾਨ, ਹੁਣ ਤੱਕ ਇਸ ਧਰਤੀ ਉੱਤੇ ਰਹਿਣ ਵਾਲਿਆਂ ਵਿੱਚੋਂ ਸਭ ਤੋਂ ਜ਼ਿਆਦਾ ਬੁੱਧੀਮਾਨ, ਨੇ ਜੀਵਨ ਦੀ ਵਿਅਰਥਤਾ ਦੇ ਬਾਰੇ ਵਿੱਚ ਖੋਜ ਕਰ ਲਈ ਸੀ, ਜਦੋਂ ਇਸ ਨੂੰ ਇਸ ਸੰਸਾਰ ਦੇ ਲਈ ਗੁਜ਼ਾਰਿਆ ਜਾਂਦਾ ਹੈ। ਉਹ ਉਪਦੇਸ਼ਕ ਦੀ ਕਿਤਾਬ ਵਿੱਚ ਇਸ ਫੈਂਸਲਾਕੁੰਨ ਟਿੱਪਣੀਆਂ ਨੂੰ ਦਿੰਦਾ ਹੈ; “ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ: ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ, ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ। ਪਰਮੇਸ਼ੁਰ ਦਾ ਇੱਕ ਇੱਕ ਕੰਮ ਦਾ ਅਤੇ ਇੱਕ ਇੱਕ ਗੁੱਝੀ ਗੱਲ ਦਾ ਨਿਆਉਂ ਕਰੇਗਾ, ਭਾਵੇਂ ਚੰਗੀ ਹੋਵੇ ਭਾਵੇਂ ਮਾੜੀ” (ਉਪਦੇਸ਼ਕ ਦੀ ਪੋਥੀ 12:13-14)। ਸੁਲੇਮਾਨ ਕਹਿੰਦਾ ਹੈ ਕਿ ਜੀਵਨ ਦਾ ਮਤਲਬ ਆਪਣੇ ਜੀਵਨ ਅਤੇ ਵਿਚਾਰਾਂ ਦੇ ਰਾਹੀਂ ਪਰਮੇਸ਼ੁਰ ਦੀ ਵਡਿਆਈ ਕਰਨੀ ਅਤੇ ਉਸ ਦੇ ਹੁਕਮਾਂ ਦਾ ਪਾਲਣ ਕਰਨਾ ਹੈ, ਕਿਉਂਕਿ ਇੱਕ ਦਿਨ ਅਸੀ ਸਾਰਿਆਂ ਨੇ ਉਸ ਦੇ ਨਿਆਂ ਦੇ ਸਿੰਘਾਸਣ ਸਾਹਮਣੇ ਖੜ੍ਹੇ ਹੋਣਾ ਹੈ। ਜੀਵਨ ਵਿੱਚ ਸਾਡੇ ਮਕਸਦ ਦਾ ਇੱਕ ਹਿੱਸਾ ਉਸ ਦਾ ਡਰ ਮੰਨਣਾ ਅਤੇ ਉਸ ਦੇ ਹੁਕਮਾਂ ਦਾ ਪਾਲਣ ਕਰਨਾ ਹੈ।

ਸਾਡੇ ਮਕਸਦ ਦਾ ਦੂਜਾ ਹਿੱਸਾ ਧਰਤੀ ਉੱਤੇ ਆਪਣੇ ਜੀਵਨ ਨੂੰ ਇੱਕ ਨਜ਼ਰੀਏ ਵਿੱਚ ਵੇਖਣਾ ਹੈ। ਜਿਨ੍ਹਾਂ ਦਾ ਧਿਆਨ ਇਸ ਜੀਵਨ ਦੇ ਉੱਤੋਂ ਹੈ, ਉਨ੍ਹਾਂ ਦੇ ਉਲਟ ਰਾਜਾ ਦਾਊਦ ਨੇ ਵੀ ਆਪਣੀ ਸੰਤੁਸ਼ਟੀ ਨੂੰ ਆਉਣ ਵਾਲੇ ਸਮੇਂ ਦੀ ਵੱਲ੍ਹ ਤੱਕਿਆ ਹੈ। ਉਸ ਨੇ ਕਿਹਾ, “ਮੈਂ ਧਰਮ ਵਿੱਚ ਤੇਰੇ ਮੂੰਹ ਦਾ ਦਰਸ਼ਨ ਕਰਾਂਗਾ,ਜਦ ਮੈਂ ਜਾਗਾਂਗਾ, ਤੇਰੇ ਰੂਪ ਨਾਲ ਤ੍ਰਿਪਤ ਹੋਵਾਂਗਾ” (ਜ਼ਬੂਰਾਂ ਦੀ ਪੋਥੀ 17:15)। ਦਾਊਦ ਦੇ ਲਈ, ਸੰਤੁਸ਼ਟੀ ਉਸ ਦਿਨ ਆਵੇਗੀ ਜਦੋਂ ਉਹ (ਅਗਲੇ ਜੀਵਨ ਵਿੱਚ) ਜਾਗਦਿਆਂ ਹੋਇਆਂ ਦੋਵਾਂ ਅਰਥਾਤ ਉਸ ਦੇ ਚਿਹਰੇ ਨੂੰ ਵੇਖੇਗਾ (ਪਰਮੇਸ਼ੁਰ ਦੇ ਨਾਲ ਸੰਗਤੀ ਕਰਨਾ) ਅਤੇ ਉਸ ਦੇ ਸਰੂਪ ਵਾੰਗੂ ਹੋਵੇਗਾ (1 ਯੂਹੰਨਾ 3:2)।

ਜ਼ਬੂਰਾਂ ਦੀ ਪੋਥੀ 73 ਵਿੱਚ, ਅਸਾਪ ਗੱਲ ਕਰਦਾ ਹੈ ਕਿ ਉਹ ਕਿਵੇਂ ਅਧਰਮੀ ਦੇ ਪ੍ਰਤੀ ਈਰਖਾ ਦੀ ਅਜ਼ਮਾਇਸ਼ ਵਿੱਚ ਪੈ ਗਿਆ ਜਿਸ ਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਹੈ ਅਤੇ ਜਿਹੜੇ ਆਪਣੀ ਕਿਸਮਤ ਨੂੰ ਉਨ੍ਹਾਂ ਲੋਕਾਂ ਦੀ ਪਿੱਠ ਉੱਤੇ ਉਸਾਰਦੇ ਹਨ, ਜਿਨ੍ਹਾਂ ਕੋਲੋਂ ਉਨ੍ਹਾਂ ਨੂੰ ਫਾਇਦਾ ਹੁੰਦਾ ਹੈ, ਪਰ ਫਿਰ ਵੀ ਉਹ ਅਖੀਰ ਵਿੱਚ ਉਨ੍ਹਾਂ ਉੱਤੇ ਧਿਆਨ ਕਰਦਾ ਹੈ। ਜਿਹੜੀਆਂ ਚੀਜ਼ਾਂ ਦਾ ਉਨ੍ਹਾਂ ਨੇ ਲਾਲਚ ਕੀਤਾ ਉਸ ਦੀ ਤੁਲਨਾ ਵਿੱਚ, ਉਹ ਆਇਤ 25 ਵਿੱਚ ਕਹਿੰਦਾ ਹੈ ਕਿ ਉਸ ਦੇ ਲਈ ਜੋ ਗੱਲ ਮਾਇਨੇ ਰੱਖਦੀ ਹੈ, ਉਹ ਇਹ ਹੈ: ਆਸਾਪ ਦੇ ਲਈ, ਪਰਮੇਸ਼ੁਰ ਦੇ ਨਾਲ ਰਿਸ਼ਤਾ ਇਸ ਜੀਵਨ ਦੀ ਸਾਰੀਆਂ ਗੱਲਾਂ ਤੋਂ ਵੱਧ ਕੇ ਮਾਇਨੇ ਰੱਖਦਾ ਸੀ। ਇਸ ਰਿਸ਼ਤੇ ਤੋਂ ਬਿਨ੍ਹਾਂ, ਜੀਵਨ ਦਾ ਕੋਈ ਮਕਸਦ ਹੀ ਨਹੀਂ ਹੈ।

ਪੌਲੁਸ ਰਸੂਲ ਉਨ੍ਹਾ ਸਾਰਿਆਂ ਦਾ ਜਿਹੜੇ ਆਪਣੀ ਧਾਰਮਿਕਤਾ ਦੇ ਰਾਹੀਂ ਜੀ ਉੱਠੇ ਮਸੀਹ ਦਾ ਸਾਹਮਣਾ ਕਰਨ ਤੋਂ ਪਹਿਲਾਂ ਹਾਂਸਲ ਕੀਤਾ ਸੀ, ਦੇ ਬਾਰੇ ਵਿੱਚ ਗੱਲ ਕਰਦਾ ਹੈ, ਅਤੇ ਉਸ ਨੇ ਇਸ ਦਾ ਇਹ ਨਿਚੋੜ ਕੱਢਿਆ ਕਿ ਉਹ ਇਨ੍ਹਾਂ ਸਾਰਿਆਂ ਨੂੰ ਮਸੀਹ ਯਿਸੂ ਦੀ ਪਹਿਚਾਣ ਦੀ ਉੱਤਮਤਾ ਦੀ ਖਾਤਿਰ ਕੂੜੇ ਦੇ ਢੇਰ ਵਾੰਗੂ ਸਮਝਦਾ ਸੀ। ਫਿਲਿੱਪੀਆਂ 3:9-10 ਵਿੱਚ, ਪੌਲੁਸ ਕਹਿੰਦਾ ਹੈ ਕਿ ਉਸ ਮਸੀਹ ਨੂੰ ਜਾਨਣ ਅਤੇ “ਉਸ ਵਿੱਚ ਪਾਇਆ ਜਾਵਾਂ” ਨੂੰ ਛੱਡ ਕੇ ਹੋਰ ਕੁਝ ਵੀ ਨਹੀਂ ਚਾਹੁੰਦਾ ਹੈ ਕਿ ਉਸ ਦੇ ਕੋਲ ਉਸ ਦੀ ਧਾਰਮਿਕਤਾ ਹੋਵੇ ਅਤੇ ਉਹ ਉਸ ਵਿੱਚ ਧਾਰਮਿਕਤਾ ਦੇ ਨਾਲ ਜੀਵਨ ਗੁਜਾਰੇ, ਭਾਵੇਂ ਇਸ ਦਾ ਮਤਲਬ ਦੁੱਖ ਝੱਲਣਾ ਅਤੇ ਮਰਨਾ ਹੀ ਕਿਉਂ ਨਾ ਹੋਵੇ। ਪੌਲੁਸ ਦਾ ਮਕਸਦ ਮਸੀਹ ਨੂੰ ਜਾਨਣਾ ਸੀ, ਉਸ ਵਿੱਚ ਵਿਸ਼ਵਾਸ ਰਾਹੀਂ ਧਾਰਮਿਕਤਾ ਨੂੰ ਹਾਂਸਲ ਕਰਨਾ ਸੀ, ਅਤੇ ਉਸ ਦੇ ਨਾਲ ਸੰਗਤੀ ਕਰਕੇ ਜੀਵਨ ਗੁਜਾਰਨਾ ਸੀ, ਇੱਥੋਂ ਤੱਕ ਕਿ ਜਦੋਂ ਇਸ ਦੇ ਕਾਰਨ ਉਸ ਦੇ ਉੱਤੇ ਦੁੱਖ ਹੀ ਕਿਉਂ ਨਾ ਆ ਗਿਆ (2 ਤਿਮੋਥਿਉਸ 3:12), ਅਖੀਰ ਵਿੱਚ, ਉਸ ਨੇ ਉਸ ਸਮੇਂ ਦੀ ਵੱਲ੍ਹ ਤੱਕਿਆ ਜਦੋਂ ਉਹ ਵੀ “ਮੁਰਦਿਆਂ ਵਿੱਚੋਂ ਜੀ ਉੱਠਣ ਵਾਲਿਆਂ” ਦਾ ਇੱਕ ਹਿੱਸਾ ਹੋਵੇਗਾ।

ਜੀਵਨ ਵਿੱਚ ਸਾਡਾ, ਜਿਵੇਂ ਪਰਮੇਸ਼ੁਰ ਨੇ ਮੁੱਖ ਤੌਰ ’ਤੇ ਮਨੁੱਖ ਨੂੰ ਸਿਰਜਿਆ ਸੀ, ਇਹ ਹੈ 1) ਪਰਮੇਸ਼ੁਰ ਦੀ ਵਡਿਆਈ ਕਰਨਾ ਅਤੇ ਉਸ ਦੇ ਨਾਲ ਸੰਗਤੀ ਵਿੱਚ ਰਹਿਣਾ, 2) ਹੋਰਨਾਂ ਦੇ ਨਾਲ ਚੰਗੇ ਸੰਬੰਧਾਂ ਵਿੱਚ ਰਹਿਣਾ, 3) ਕੰਮ ਕਰਨਾ, ਅਤੇ 4) ਇਸ ਧਰਤੀ ਨੂੰ ਆਪਣੇ ਅਧਿਕਾਰ ਵਿੱਚ ਕਰ ਲੈਣਾ। ਪਰ ਮਨੁੱਖ ਦੇ ਪਾਪ ਵਿੱਚ ਡਿੱਗਣ ਦੇ ਕਾਰਨ, ਪਰਮੇਸ਼ੁਰ ਦੇ ਨਾਲ ਸੰਗਤੀ ਟੁੱਟ ਗਈ, ਹੋਰਨਾਂ ਦੇ ਨਾਲ ਉਸ ਦੇ ਸੰਬੰਧ ਵਿਗੜ ਗਏ, ਕੰਮ ਇੰਝ ਜਾਪਦਾ ਹੈ ਕਿ ਜਿਵੇਂ ਉਦਾਸੀ ਨਾਲ ਭਰਿਆ ਹੋਵੇ ਅਤੇ ਮਨੁੱਖ ਇਸ ਕੁਦਰਤ ਦੇ ਉੱਤੇ ਆਪਣੀ ਸਮਾਨਤਾ ਨੂੰ ਬਣਾਈ ਰੱਖਣ ਲਈ ਸੰਘਰਸ਼ ਕਰਨ ਲੱਗ ਪਿਆ। ਪਰਮੇਸ਼ੁਰ ਦੇ ਨਾਲ ਸੰਗਤੀ ਨੂੰ ਕਾਇਮ ਰੱਖਣ ਲਈ, ਯਿਸੂ ਮਸੀਹ ਵਿੱਚ ਵਿਸ਼ਵਾਸ ਰਾਹੀਂ ਹੀ, ਜੀਵਨ ਦੇ ਮਕਸਦ ਨੂੰ ਦੁਬਾਰਾ ਕਾਇਮ ਜਾਂ ਖੋਜਿਆ ਜਾ ਸੱਕਦਾ ਹੈ।

ਮਨੁੱਖ ਦਾ ਮਕਸਦ ਪਰਮੇਸ਼ੁਰ ਦੀ ਵਡਿਆਈ ਕਰਨਾ ਅਤੇ ਉਸ ਦੇ ਨਾਲ ਹਮੇਸ਼ਾਂ ਦੇ ਲਈ ਸੰਗਤੀ ਦਾ ਅਨੰਦ ਮਨਾਉਣਾ ਹੈ। ਅਸੀਂ ਪਰਮੇਸ਼ੁਰ ਦੀ ਵਡਿਆਈ ਉਸ ਦਾ ਡਰ ਮੰਨਦੇ ਅਤੇ ਉਸ ਦਾ ਹੁਕਮ ਮੰਨਣ ਦੇ ਰਾਹੀਂ, ਆਪਣੀਆਂ ਅੱਖਾਂ ਨੂੰ ਆਪਣੇ ਭਵਿੱਖ ਦੇ ਘਰ ਦੀ ਵੱਲ੍ਹ ਲਗਾਉਂਦੇ ਹੋਇਆਂ, ਅਤੇ ਉਸ ਨੂੰ ਗਹਿਰਾਈ ਦੇ ਨਾਲ ਜਾਣਦੇ ਹੋਏ ਕਰਦੇ ਹਾਂ। ਅਸੀਂ ਪਰਮੇਸ਼ੁਰ ਦੇ ਨਾਲ ਅਨੰਦ ਆਪਣੇ ਜੀਵਨ ਵਿੱਚ ਉਸ ਦੇ ਮਕਸਦ ਦੇ ਪਿੱਛੇ ਚੱਲਦੇ ਹੋਏ ਕਰਦੇ ਹਾਂ, ਜੋ ਸਾਨੂੰ ਸੱਚ ਅਤੇ ਸਥਾਈ-ਅਨੰਦ ਬਹੁਲਤਾ ਦੇ ਜੀਵਨ ਤੋਂ ਜਿਸ ਦੇ ਲਈ ਉਹ ਇੱਛਾ ਰੱਖਦਾ ਹੈ, ਦਾ ਅਭਿਆਸ ਕਰਨ ਦੇ ਯੋਗ ਬਣਾਉਂਦਾ ਹੈ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਜੀਵਨ ਦੇ ਮਕਸਦ ਨੂੰ ਹਾਂਸਲ ਕਰਨ ਬਾਰੇ ਬਾਈਬਲ ਕੀ ਕਹਿੰਦੀ ਹੈ?
© Copyright Got Questions Ministries