settings icon
share icon
ਪ੍ਰਸ਼ਨ

ਮਸੀਹੀ ਮਾਤਾ ਪਿਤਾ ਨੂੰ ਉਸ ਵੇਲੇ ਕੀ ਕਰਨਾ ਚਾਹੀਦਾ ਹੈ ਜਦੋਂ ਉਨ੍ਹਾਂ ਦਾ ਪੁੱਤਰ ਜਾਂ ਧੀ ਉਜਾੜੂ ਹੁੰਦਾ ਹੈ?

ਉੱਤਰ


ਉਜਾੜੂ ਪੁੱਤਰ (ਲੂਕਾ 15:11-32) ਵਿੱਚ ਦਿੱਤੀ ਗਈ ਕਹਾਣੀ ਵਿੱਚ ਕਈ ਸੁਭਾਵਕ ਸਿਧਾਂਤ ਪਾਏ ਜਾਂਦੇ ਹਨ ਜਿੰਨ੍ਹਾਂ ਨੂੰ ਵਿਸ਼ਵਾਸੀ ਮਾਤਾ-ਪਿਤਾ ਆਪਣੇ ਬੱਚਿਆਂ ਦੇ ਨਾਲ ਪ੍ਰਤੀਕਿਰਿਆ ਅਤੇ ਵਰਤਾਓ ਕਰਨ ਦੇ ਲਈ ਇਸਤੇਮਾਲ ਕਰ ਸੱਕਦੇ ਹਨ ਜਿਹੜੇ ਬੱਚੇ ਉਸ ਰਾਹ ਦੇ ਉਲਟ ਚੱਲ ਰਹੇ ਹਨ ਜਿੰਨ੍ਹਾਂ ਦਾ ਉਨ੍ਹਾਂ ਕਦੀ ਪਾਲਣ-ਪੋਸ਼ਣ ਕੀਤਾ ਸੀ। ਮਾਤਾ-ਪਿਤਾ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇੱਕ ਵਾਰੀ ਜਦੋਂ ਉਨ੍ਹਾਂ ਦੇ ਬੱਚੇ ਬਾਲਿਗ ਅਵਸਥਾ ਵਿੱਚ ਪਹੁੰਚ ਜਾਂਦੇ ਹਨ, ਤਾਂ ਉਹ ਹੋਰ ਜਿਆਦਾ ਆਪਣੇ ਮਾਤਾ-ਪਿਤਾ ਦੇ ਅਧਿਕਾਰ ਦੇ ਅਧੀਨ ਨਹੀਂ ਰਹਿੰਦੇ ਹਨ।

ਉਜਾੜੂ ਪੁੱਤਰ ਦੀ ਕਹਾਣੀ ਵਿੱਚ,ਛੋਟਾ ਪੁੱਤਰ ਆਪਣੇ ਵਿਰਸੇ ਦਾ ਹਿੱਸਾ ਲੈ ਲੈਂਦਾ ਹਾ ਅਤੇ ਦੂਰ ਦੇਸ਼ ਨੂੰ ਚੱਲਿਆ ਜਾਂਦਾ ਹੈ ਅਤੇ ਉੱਥੇ ਉਹ ਸਭ ਕੁਝ ਬਰਬਾਦ ਕਰ ਦਿੰਦਾ ਹੈ। ਇੱਕ ਇਹੋ ਜਿਹੇ ਪੁੱਤਰ ਦੀ ਘਟਨਾ ਵਾਂਗੁ ਜਿਹੜਾ ਨਵਾਂ ਜਨਮ ਪਾਇਆ ਹੋਇਆ ਵਿਸ਼ਵਾਸ਼ੀ ਨਹੀਂ ਹੈ, ਇਸ ਤਰ੍ਹਾਂ ਕਰਨਾ ਇਹ ਸਿਰਫ ਉਸ ਦੇ ਰਾਹ ਵਿੱਚ ਆਉਣ ਵਾਲੀ ਸੁਭਾਵਿਕ ਗੱਲ੍ਹ ਹੈ। ਇਸ ਪੁੱਤਰ ਦੀ ਘਟਨਾ ਵਾਂਗੁ ਜਿਸ ਨੇ ਮਸੀਹ ਵਿੱਚ ਆਪਣੇ ਵਿਸ਼ਵਾਸ ਨੂੰ ਸਾਫ਼-ਤੌਰ ਤੇ ਕਬੂਲ ਕਰ ਲਿਆ , ਅਸੀਂ ਉਸ ਪੁੱਤਰ ਨੂੰ“ਉਜਾੜੂ” ਕਹਿ ਕੇ ਕਹਿੰਦੇ ਹਾਂ। ਇਸ ਸ਼ਬਦ ਦਾ ਮਤਲਬ ਇਹ ਹੈ ਕਿ “ਇੱਕ ਮਨੁੱਖ ਜਿਸ ਨੇ ਆਪਣੇ ਸਾਰੇ ਸਾਧਨਾਂ ਨੂੰ ਬੇਕਾਰ ਵਿੱਚ ਬਰਬਾਦ ਕਰ ਲਿਆ ਹੈ” ਇਸ ਤਰ੍ਹਾਂ ਦੇ ਪੁਤੱਰ ਲਈ ਇਹ ਸਹੀ ਵਰਣਨ ਹੈ ਜੋ ਆਪਣੇ ਘਰ ਨੂੰ ਛੱਡ ਦਿੰਦਾ ਹੈ ਅਤੇ ਆਪਣੇ ਉਸ ਆਤਮਿਕ ਵਿਰਸੇ ਨੂੰ ਗਵਾ ਦਿੰਦਾ ਹੈ ਜਿਹੜਾ ਉਸ ਦੇ ਮਾਤਾ-ਪਿਤਾ ਨੇ ਉਸ ਦੇ ਲਈ ਜਮ੍ਹਾ ਕੀਤਾ ਸੀ। ਪਾਲਣ-ਪੋਸ਼ਣ ,ਪਿਆਰ ਅਤੇ ਦੇਖ ਭਾਲ ਦੇ ਸਾਰੇ ਸਾਧਨਾਂ ਨੂੰ ਭੁਲਾ ਦਿੰਦਾ ਹੈ ਜਦੋਂ ਉਹ ਪੁੱਤਰ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕਰਦਾ ਹੈ। ਕਿਉਂਕਿ ਸਭ ਤੋਂ ਪਹਿਲਾਂ ਹਰ ਤਰ੍ਹਾਂ ਦੀ ਬਗਾਵਤ ਪਰਮੇਸ਼ੁਰ ਦੇ ਵਿਰੁੱਧ ਹੈ, ਅਤੇ ਇਹ ਮਾਤਾ-ਪਿਤਾ ਅਤੇ ਉਨ੍ਹਾਂ ਦੇ ਅਧਿਕਾਰ ਦੇ ਵਿਰੁੱਧ ਹੁੰਦੀ ਹੈ।

ਇਸ ਗੱਲ੍ਹ ਉੱਤੇ ਧਿਆਨ ਦਿਓ ਕਿ ਇਸ ਦ੍ਰਿਸ਼ਟਾਂਤ ਵਿੱਚ ਪਿਤਾ ਆਪਣੇ ਪੁੱਤਰ ਨੂੰ ਘਰ ਛੱਡਣ ਵੇਲੇ ਰੋਕਦਾ ਨਹੀਂ ਹੈ । ਨਾ ਹੀ ਉਹ ਆਪਣੇ ਪੁੱਤਰ ਦੇ ਪਿੱਛੇ ਜਾਂਦਾ ਹੈ ਅਤੇ ਨਾ ਹੀ ਉਸ ਦੀ ਸੁਰੱਖਿਆ ਕਰਨ ਦੀ ਕੋਸ਼ਿਸ਼ ਕਰਦਾ ਹੈ। ਬਜਾਏ ਇਸ ਦੇ, ਇਹ ਮਾਤਾ-ਪਿਤਾ ਵਿਸ਼ਵਾਸ਼ ਦੇ ਨਾਲ ਘਰ ਵਿੱਚ ਹੀ ਠਹਿਰਦੇ ਹਨ ਅਤੇ ਉਸਦੇ ਲਈ ਦੁਆ ਕਰਦੇ ਹਨ, ਅਤੇ ਜਦੋਂ ਉਹ ਪੁੱਤਰ “ਆਪਣੀ ਹੋਸ਼ ਵਿੱਚ ਆਉਂਦਾ ਹੈ” ਉਹ ਇੱਧਰ ਉੱਧਰ ਤੱਕਦਾ ਹੈ ਅਤੇ ਵਾਪਸ ਘਰ ਮੁੜਦਾ ਹੈ, ਓਸ ਵੇਲੇ ਮਾਤਾ-ਪਿਤਾ ਉਸ ਦੀ ਉਡੀਕ ਕਰ ਰਹੇ ਹੁੰਦੇ ਹਨ ਅਤੇ ਉਸ ਦੀ ਰਾਹ ਤੱਕਦੇ ਹਨ ਅਤੇ ਆਪਣੇ ਬੱਚੇ ਦਾ ਸੁਆਗਤ ਕਰਨ ਲਈ ਦੌੜਦੇ ਹਨ ਜਦੋਂ ਕਿ ਉਹ “ਅਜੇ ਬਹੁਤ ਹੀ ਦੂਰ” ਹੁੰਦਾ ਹੈ।

ਜਦੋਂ ਸਾਡੇ ਪੁਤੱਰ ਅਤੇ ਧੀਆਂ ਆਪਣੀਆਂ ਮੰਨ ਮਰਜੀ ਦੇ ਰਸਤਿਆਂ ਤੇ ਚਲੇ ਜਾਂਦੇ ਹਨ ਅਜਿਹਾ ਅੰਦਾਜਾ ਲਾਉਂਦੇ ਹੋਏ ਕਿ ਹੁਣ ਉਨ੍ਹਾਂ ਦੀ ਇਸ ਤਰ੍ਹਾਂ ਕਰਨ ਦੀ ਸਹੀ ਉਮਰ ਹੋ ਚੁੱਕੀ ਹੁੰਦੀ ਹੈ ਅਤੇ ਉਹ ਹੁਣ ਆਪਣੇ ਫੈਸਲੇ ਖੁਦ ਲੈਂਦੇ ਹਨ ਜਿੰਨ੍ਹਾਂ ਦਾ ਸਾਨੂੰ ਪਤਾ ਹੈ ਕਿ ਇਨ੍ਹਾਂ ਦਾ ਨਤੀਜਾ ਬੜਾ ਹੀ ਖਤਰਨਾਕ ਹੋਵੇਗਾ, ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ, ਉਹ ਆਪਣੇ ਬੱਚਿਆਂ ਨੂੰ ਜਾਣ ਦੇਣ ਅਤੇ ਉਨ੍ਹਾਂ ਨੂੰ ਛੱਡ ਦੇਣ ਦੀ ਆਗਿਆ ਦੇਣ ਮਾਤਾ-ਪਿਤਾ ਨੂੰ ਉਨ੍ਹਾਂ ਦੇ ਪਿੱਛੇ ਜਾਣਾ ਨਹੀਂ ਚਾਹੀਦਾ ਹੈ, ਅਤੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਆਉਣ ਵਾਲੇ ਨਤੀਜਿਆਂ ਵਿੱਚ ਦਖ਼ਲ ਅੰਦਾਜੀ ਦੇਣੀ ਨਹੀਂ ਚਾਹੀਦੀ ਹੈ। ਬਜਾਏ ਇਸ ਦੇ, ਮਾਤਾ-ਪਿਤਾ ਨੂੰ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ, ਵਿਸ਼ਵਾਸ਼ ਦੇ ਨਾਲ ਪ੍ਰਾਰਥਨਾ ਕਰਦੇ ਹੋਏ ਅਤੇ ਮੰਨ ਫਿਰਾਉਣ ਅਤੇ ਹਲਾਤਾਂ ਦੇ ਬਦਲਣ ਦੇ ਚਿੰਨ੍ਹਾਂ ਨੂੰ ਵੇਖਣਾ ਚਾਹੀਦਾ ਹੈ। ਜਦੋਂ ਤੱਕ ਉਹ ਨਹੀਂ ਆ ਜਾਂਦੇ, ਮਾਤਾ-ਪਿਤਾ ਨੂੰ ਆਪਣੀ ਸਲਾਹ ਆਪਣੇ ਕੋਲ ਰੱਖਣੀ ਚਾਹੀਦੀ ਹੈ, ਬਗਾਵਤ ਦਾ ਸਾਥ ਨਹੀਂ ਦੇਣਾ ਹੈ ਅਤੇ ਨਾ ਹੀ ਇਸ ਵਿੱਚ ਦਖ਼ਲ ਅੰਦਾਜੀ ਦੇਣੀ ਚਾਹੀਦੀ ਹੈ( 1ਪਤਰਸ 4:15)।

ਇੱਕ ਵਾਰ ਜਦੋਂ ਬੱਚੇ ਕਾਨੂੰਨੀ ਰੂਪ ਵਿੱਚ ਬਾਲਗ ਅਵਸਥਾ ਦੇ ਹੋ ਜਾਂਦੇ ਹਨ, ਤਾਂ ਉਹ ਸਿਰਫ਼ ਪਰਮੇਸ਼ੁਰ ਦੇ ਅਧਿਕਾਰ ਅਤੇ ਸਰਕਾਰ ਦੇ ਦੁਆਰਾ ਨਿਰਧਾਰਿਤ ਅਧਿਕਾਰ ਦੇ ਹੇਠ ਹੁੰਦੇ ਹਨ (ਰੋਮੀਆਂ 13:1-7)। ਮਾਤਾ ਪਿਤਾ ਹੋਣ ਦੇ ਨਾਅਤੇ, ਅਸੀਂ ਆਪਣੀ ਉਜਾੜੂ ਪੁੱਤਰ ਅਤੇ ਧੀਆਂ ਦੀ ਮਦਦ ,ਪਿਆਰ ਅਤੇ ਪ੍ਰਾਰਥਨਾ ਅਤੇ ਉਨ੍ਹਾਂ ਦੇ ਨਾਲ ਖੜ੍ਹੇ ਹੋਣ ਦੇ ਲਈ ਕਰ ਸੱਕਦੇ ਹਾਂ ਜਦੋਂ ਇੱਕ ਵਾਰੀ ਉਹ ਆਪਣੇ ਆਪ ਨੂੰ ਪਰਮੇਸ਼ੁਰ ਵੱਲ ਮੋੜਦੇ ਹਨ। ਪਰਮੇਸ਼ੁਰ ਅਕਸਰ ਖੁਦ ਨੂੰ ਸੱਟ ਦੇਣ ਵਾਲੇ ਦੁੱਖ ਦਾ ਇਸਤੇਮਾਲ ਬੁੱਧੀਮਾਨ ਨੂੰ ਲਿਆਉਣ ਦੇ ਲਈ ਕਰਦਾ ਹੈ, ਅਤੇ ਇਹ ਹਰ ਇੱਕ ਮਨੁੱਖ ਉੱਤੇ ਨਿਰਭਰ ਕਰਦਾ ਹੈ ਕਿ ਉਹ ਸਹੀ ਤਰੀਕੇ ਨਾਲ ਪ੍ਰਤੀਕਿਰਿਆ ਕਰੇ। ਮਾਤਾ-ਪਿਤਾ ਹੋਣ ਦੇ ਨਾਅਤੇ ਅਸੀਂ ਆਪਣੇ ਬੱਚਿਆਂ ਨੂੰ ਬਚਾ ਨਹੀਂ ਸੱਕਦੇ ਹਾਂ- ਪਰ ਸਿਰਫ਼ ਪਰਮੇਸ਼ੁਰ ਹੀ ਇਸ ਤਰ੍ਹਾਂ ਕਰ ਸੱਕਦਾ ਹੈ। ਜਦ ਤੱਕ ਉਹ ਸਮਾਂ ਨਹੀਂ ਆ ਜਾਂਦਾ ਹੈ, ਸਾਨੂੰ ਉਡੀਕ ਕਰਨੀ, ਪ੍ਰਾਰਥਨਾ ਕਰਨੀ ਅਤੇ ਇਸ ਵਿਸ਼ੇ ਨੂੰ ਪਰਮੇਸ਼ੁਰ ਦੇ ਹੱਥਾ ਵਿੱਚ ਛੱਡ ਦੇਣਾ ਚਾਹੀਦਾ ਹੈ। ਇਹ ਦਰਦ ਨਾਲ ਭਰੀ ਹੋਈ ਪ੍ਰਤੀਕਿਰਿਆ ਹੋ ਸੱਕਦੀ ਹੈ ਪਰ ਜਦੋਂ ਇਸ ਨੂੰ ਬਾਈਬਲ ਦੇ ਅਧਾਰ ਤੇ ਕੀਤਾ ਜਾਂਦਾ ਹੈ, ਤਾਂ ਇਹ ਮੰਨ ਅਤੇ ਦਿਲ ਨੂੰ ਸ਼ਾਂਤੀ ਦਿੰਦੀ ਹੈ। ਅਸੀਂ ਆਪਣੇ ਬੱਚਿਆਂ ਦਾ ਨਿਆਂ ਨਹੀਂ ਕਰ ਸੱਕਦੇ ਹਾਂ ਸਿਰਫ਼ ਪਰਮੇਸ਼ੁਰ ਹੀ ਕਰ ਸੱਕਦਾ ਹੈ। ਇਸ ਵਿੱਚ ਬਹੁਤ ਵੱਡੀ ਤਸੱਲੀ ਹੈ: “ਐਉਂ ਕਰਨਾ ਅਰਥਾਤ ਧਰਮੀ ਨੂੰ ਕੁਧਰਮੀ ਨਾਲ ਮਾਰਨਾ ਤੈਥੋਂ ਦੂਰ ਹੋਵੇ ਤਾਂ ਧਰਮੀ ਕੁਧਰਮੀ ਦੇ ਤੁੱਲ ਹੋ ਜਾਵੇਗਾ। ਇਹ ਤੈਥੋਂ ਦੂਰ ਹੋਵੇ” (ਉਤਪਤ 18:25)।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮਸੀਹੀ ਮਾਤਾ ਪਿਤਾ ਨੂੰ ਉਸ ਵੇਲੇ ਕੀ ਕਰਨਾ ਚਾਹੀਦਾ ਹੈ ਜਦੋਂ ਉਨ੍ਹਾਂ ਦਾ ਪੁੱਤਰ ਜਾਂ ਧੀ ਉਜਾੜੂ ਹੁੰਦਾ ਹੈ?
© Copyright Got Questions Ministries