settings icon
share icon
ਪ੍ਰਸ਼ਨ

ਪੂਰਵ ਨਿਰਧਾਰਣਾ ਕੀ ਹੈ? ਕੀ ਪੂਰਵ ਨਿਰਧਾਰਣਾ ਬਾਈਬਲ ਸੰਬੰਧੀ ਹੈ?

ਉੱਤਰ


ਰੋਮੀਆਂ 8:29-30 ਸਾਨੂੰ ਦੱਸਦਾ ਹੈ, “ਕਿਉਂਕਿ ਜਿਨ੍ਹਾਂ ਨੂੰ ਉਹ ਨੇ ਪਹਿਲਾਂ ਤੋਂ ਜਾਣਿਆ ਸੀ ਉਸ ਨੇ ਉਨ੍ਹਾਂ ਨੂੰ ਅੱਗਿਓਂ ਠਹਿਰਾਇਆ ਭਈ ਉਹ ਦੇ ਪੁੱਤ੍ਰ ਦੇ ਸਰੂਪ ਉੱਤੇ ਬਣਨ, ਭਈ ਉਹ ਬਹੁਤ ਭਰਾਵਾਂ ਵਿੱਚੋ ਜੇਠਾ ਹੋਵੇ। ਅਤੇ ਜਿਨ੍ਹਾਂ ਨੂੰ ਉਹ ਨੇ ਅੱਗਿਓਂ ਠਹਿਰਾਇਆ ਉਸ ਨੇ ਉਨ੍ਹਾਂ ਨੂੰ ਸੱਦਿਆ ਭੀ ਅਤੇ ਜਿਨ੍ਹਾਂ ਨੂੰ ਉਸ ਨੇ ਧਰਮੀ ਠਹਿਰਾਇਆ ਉਨ੍ਹਾਂ ਨੂੰ ਵੱਡਿਆਈ ਭੀ ਦਿੱਤੀ।” ਅਫ਼ਸੀਆਂ 1:5 ਅਤੇ 11 ਬਿਆਨ ਕਰਦਾ ਹੈ, “ਉਹ ਨੇ ਜੋ ਆਪਣੀ ਮਰਜ਼ੀ ਦੇ ਨੇਕ ਇਰਾਦੇ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਆਪਣੇ ਲਈ ਸਾਨੂੰ ਲੇਪਾਲਕ ਪੁੱਤ੍ਰ ਹੋਣ ਨੂੰ ਅੱਗੋਂ ਹੀ ਠਹਿਰਾਇਆ...ਹੈ ਉਸੇ ਵਿੱਚ ਅਸੀਂ ਵੀ ਉਹ ਦੀ ਧਾਰਨਾ ਮੁਜਬ ਜਿਹੜਾ ਆਪਣੀ ਇੱਛਿਆ ਦੇ ਮਤੇ ਅਨੁਸਾਰ ਸੱਭੋ ਕੁਝ ਕਰਦਾ ਹੈ ਅੱਗੋਂ ਹੀ ਠਹਿਰਾਏ ਜਾ ਕੇ ਅਧਿਕਾਰ ਬਣ ਗਏ।” ਬਹੁਤ ਸਾਰੇ ਲੋਕ ਪੂਰਵ ਨਿਰਧਾਰਣਾ ਦੇ ਵਿਸ਼ਵਾਸ ਬਾਰੇ ਸਖਤ ਦੁਸ਼ਮਣੀ ਰੱਖਦੇ ਹਨ। ਪਰ ਫਿਰ ਵੀ, ਪੂਰਵ ਨਿਰਧਾਰਣਾ ਬਾਈਬਲ ਸੰਬੰਧੀ ਸਿਧਾਂਤ ਹੈ। ਪੂਰਵ ਨਿਰਧਾਰਣਾ ਦਾ ਕੀ ਮਤਲਬ ਹੈ ਨੂੰ ਬਾਈਬਲ ਸੰਬੰਧੀ ਸਮਝਣਾ ਦੀ ਕੁੰਜੀ ਹੈ।

ਵਚਨ ਵਿੱਚ ਤਰਜੁਮਾ ਕੀਤਾ ਗਿਆ ਸ਼ਬਦ “ਪੂਰਵ ਨਿਰਧਾਰਣਾ” ਯੂਨਾਨੀ ਭਾਸ਼ਾ ਦੇ ਸ਼ਬਦ ਪਰੋਂਜਿਓਂ ਸ਼ਬਦ ਤੋਂ ਨਿਕਲ ਕੇ ਆਉਣ ਦਾ ਹਵਾਲਾ ਦਿੰਦਾ ਹੈ, ਜਿਸ ਦਾ ਅਰਥ ਹੈ “ਪਹਿਲਾਂ ਤੋਂ ਨਿਯੁਕਤ ਹੈ”, “ਠਹਿਰਾਉਣ ਲਈ” “ਸਮੇਂ ਤੋਂ ਪਹਿਲਾਂ ਫੈਸਲਾਂ ਕਰਨਾ” ਹੈ। ਇਸ ਤਰੀਕੇ ਨਾਲ, ਪੂਰਵ ਨਿਰਧਾਰਣਾ ਵਿੱਚ ਪਰਮੇਸ਼ੁਰ ਪਹਿਲਾਂ ਤੋਂ ਹੀ ਕੁਝ ਖਾਸ ਗੱਲ਼ਾਂ ਨੂੰ ਸਮੇਂ ਤੋਂ ਪਹਿਲਾਂ ਵਾਪਰਣ ਦੇ ਲਈ ਠਹਿਰਾਉਂਦਾ ਹੈ। ਉਹ ਕਿਹੜ੍ਹੀਆਂ ਗੱਲ਼ਾਂ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਮੇਂ ਤੋਂ ਪਹਿਲਾਂ ਠਹਿਰਾਇਆ ਹੈ? ਰੋਮੀਆਂ 8:29-30 ਦੇ ਮੁਤਾਬਿਕ, ਪਰਮੇਸ਼ੁਰ ਨੇ ਪਹਿਲਾਂ ਹੀ ਠਹਿਰਾ ਦਿੱਤਾ ਹੈ ਕਿ ਕੁਝ ਖਾਸ ਲੋਕ ਉਸ ਦੇ ਪੁੱਤ੍ਰ ਵਾੰਗੂ ਹੋ ਜਾਣ, ਬੁਲਾਏ ਜਾਣ, ਧਰਮੀ ਠਹਿਰਾਏ ਜਾਣ, ਅਤੇ ਵੱਡਿਆਈ ਪਾਉਣ। ਜ਼ਰੂਰੀ ਤੌਰ ’ਤੇ, ਪਰਮੇਸ਼ੁਰ ਪਹਿਲਾਂ ਤੋਂ ਹੀ ਠਹਿਰਾਉਂਦਾ ਹੈ ਕਿ ਕੁਝ ਬਚਾਏ ਜਾਣਗੇ। ਪਵਿੱਤਰ ਵਚਨ ਵਿੱਚ ਅਣਗਿਣਤ ਹਵਾਲੇ ਦਿੱਤੇ ਗਏ ਹਨ ਕਿ ਮਸੀਹ ਵਿੱਚ ਵਿਸ਼ਵਾਸੀਆਂ ਨੂੰ ਚੁਣਿਆ ਹੈ (ਮੱਤੀ 24:22-31; ਮਰਕੁਸ 13:20, 27; ਰੋਮੀਆਂ 8:33, 9:11, 11:5-7, 28; ਅਫ਼ਸੀਆਂ 1:11 ਕੁਲੁੱਸੀਆਂ 3:12; 1 ਥੱਸਲੁਨੁਕੀਆਂ 1:4; 1 ਤਿਮੋਥੀਉਸ 5:21; 2 ਤਿਮੋਥੀਉਸ 2:10; ਤੀਤੁਸ 1:1; 1 ਪਤਰਸ 1:1-2, 2:9; 2 ਪਤਰਸ 1:10)। ਪੂਰਵ ਨਿਰਧਾਰਣਾ ਬਾਈਬਲ ਸੰਬੰਧੀ ਸਿਧਾਂਤ ਹੈ ਕਿ ਪਰਮੇਸ਼ੁਰ ਆਪਣੀ ਸਰਬ ਸੱਤਾ ਨੂੰ ਵਿੱਚ ਕੁਝ ਲੋਕਾਂ ਦੇ ਬਚਾਏ ਜਾਣ ਲਈ ਚੁਣਦਾ ਹੈ।

ਪੂਰਵ ਨਿਰਧਾਰਣਾ ਦੇ ਸਿਧਾਂਤ ਵਿੱਚ ਸਭ ਤੋਂ ਜ਼ਿਆਦਾ ਆਮ ਇਤਰਾਜ਼ ਇਹ ਹੈ ਕਿ ਇਹ ਪੱਖਪਾਤ ਪੂਰਣ ਹੈ। ਕਿਉਂ ਪਰਮੇਸ਼ੁਰ ਕੁਝ ਹੀ ਲੋਕਾਂ ਨੂੰ ਚੁਣੇਗਾ ਅਤੇ ਬਾਕੀਆਂ ਨੂੰ ਨਹੀਂ? ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਕੋਈ ਵੀ ਬਚਾਏ ਜਾਣ ਦੇ ਯੋਗ ਨਹੀਂ ਹੈ। ਅਸਾਂ ਸਭਨਾਂ ਨੇ ਪਾਪ ਕੀਤਾ ਹੈ (ਰੋਮੀਆਂ 3:23), ਅਤੇ ਅਨੰਤ ਦੀ ਸਜ਼ਾ ਦੇ ਹੱਕਦਾਰ ਹਾਂ (ਰੋਮੀਆਂ 6:23)। ਸਿੱਟੇ ਵਜੋਂ, ਪਰਮੇਸ਼ੁਰ ਸਾਨੂੰ ਹਰੇਕ ਨੂੰ ਅਨੰਤ ਕਾਲ ਦੀ ਅੱਗ ਵਿੱਚ ਠਹਿਰਣ ਦੇ ਲਈ ਆਗਿਆ ਦੇਣ ਵਾਸਤੇ ਪੂਰੀ ਤੌਰ ’ਤੇ ਧਰਮੀ ਹੈ। ਪਰ ਫਿਰ ਵੀ, ਪਰਮੇਸ਼ੁਰ ਸਾਡੇ ਵਿੱਚ ਕੁਝ ਨੂੰ ਬਚਾਉਣ ਲਈ ਚੁਣਦਾ ਹੈ। ਉਨ੍ਹਾਂ ਦੇ ਲਈ ਕਿਸੇ ਵੀ ਤਰ੍ਹਾਂ ਉਹ ਪੱਖਪਾਤਪੂਰਣ ਨਹੀਂ ਹੈ ਉਹ ਜੋ ਚੁਣੇ ਨਹੀਂ ਜਾਂਦੇ ਹਨ, ਕਿਉਂਕਿ ਜੋ ਕੁਝ ਪਾਉਂਣ ਦੇ ਉਹ ਹੱਕਦਾਰ ਸਨ ਉਹ ਉਨ੍ਹਾਂ ਨੂੰ ਪਾ ਰਹੇ ਹਨ। ਪਰਮੇਸ਼ੁਰ ਦਾ ਕੁਝ ਲੋਕਾਂ ਨੂੰ ਚੁਣਨ ਲਈ ਦਿਆਲੂ ਹੋਣਾ ਦੂਜਿਆਂ ਦੇ ਪੱਖਪਾਤਪੂਰਣ ਨਹੀਂ ਹੈ। ਕੋਈ ਵੀ ਪਰਮੇਸ਼ੁਰ ਕੋਲੋਂ ਕੁਝ ਵੀ ਲੈਣ ਲਈ ਹੱਕਦਾਰ ਨਹੀਂ ਹੈ; ਇਸ ਲਈ, ਕੋਈ ਵੀ ਇਸ ਗੱਲ ਦਾ ਇਤਰਾਜ ਨਹੀਂ ਕਰ ਸੱਕਦਾ ਹੈ ਕਿ ਉਸ ਨੂੰ ਪਰਮੇਸ਼ੁਰ ਕੋਲੋਂ ਕੁਝ ਨਹੀਂ ਮਿਲਦਾ ਹੈ। ਇੱਕ ਵਿਅਕਤੀ ਦੀ ਉਦਾਹਰਣ ਜੋ ਵੀਹ ਲੋਕਾਂ ਦੀ ਭੀੜ ਵਿੱਚੋਂ ਬਿਨ੍ਹਾਂ ਚੁਣੇ ਕਿਸੇ ਪੰਜ ਲੋਕਾਂ ਨੂੰ ਪੈਸਾ ਦੇ ਰਿਹਾ ਹੈ। ਕੀ ਉਹ ਪੰਦਰਾਂ ਲੋਕ ਜਿਨ੍ਹਾਂ ਨੂੰ ਪੈਸਾ ਨਹੀਂ ਮਿਲਿਆ ਪਰੇਸ਼ਾਨ ਨਹੀਂ ਹੋਣਗੇ? ਯਕੀਨਨ ਉਹ ਹੋਣਗੇ। ਕੀ ਉਨ੍ਹਾਂ ਨੂੰ ਪਰੇਸ਼ਾਨ ਹੋਣ ਦਾ ਅਧਿਕਾਰ ਹੈ? ਨਹੀਂ, ਉਨ੍ਹਾਂ ਨੂੰ ਨਹੀਂ ਹੈ। ਕਿਉਂ? ਕਿਉਂਕਿ ਉਹ ਮਨੁੱਖ ਪੈਸੇ ਵੱਲੋਂ ਕਿਸੇ ਦਾ ਵੀ ਕਰਜਾਈ ਨਹੀਂ ਸੀ। ਉਹ ਨੇ ਤਾਂ ਸਿਰਫ਼ ਕੁਝ ਉੱਤੇ ਦਿਆਲੂ ਹੋਣ ਦਾ ਫੈਂਸਲਾ ਲਿਆ ਸੀ।

ਜੇਕਰ ਪਰਮੇਸ਼ੁਰ ਇਹ ਚੁਣ ਰਿਹਾ ਕਿ ਕੌਣ ਬਚਾਇਆ ਜਾਵੇ, ਤਾਂ ਇਹ ਕਿਸੇ ਵੀ ਤਰੀਕੇ ਨਾਲ ਮਸੀਹ ਵਿੱਚ ਵਿਸ਼ਵਾਸ ਕਰਨ ਅਤੇ ਉਸ ਨੂੰ ਚੁਣਨ ਦੀ ਸਾਡੀ ਅਜ਼ਾਦ ਮਰਜ਼ੀ ਨੂੰ ਘੱਟ ਨਹੀਂ ਕਰਦਾ ਹੈ? ਬਾਈਬਲ ਕਹਿੰਦੀ ਹੈ ਕਿ ਸਾਡੇ ਕੋਲ ਚੋਣ ਹੈ- ਉਹ ਸਭ ਜੋ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ ਬਚਾਏ ਜਾਣਗੇ, (ਯੂਹੰਨਾ 3:16; ਰੋਮੀਆਂ 10:9-10)। ਬਾਈਬਲ ਕਦੇ ਵੀ ਇਹ ਬਿਆਨ ਨਹੀਂ ਕਰਦੀ ਹੈ ਕਿ ਪਰਮੇਸ਼ੁਰ ਉਸ ਦਾ ਨਿਰਾਦਰ ਕਰਦਾ ਹੈ ਜੋ ਉਸ ਵਿੱਚ ਵਿਸ਼ਵਾਸ ਕਰਦਾ ਹੈ ਜਾਂ ਕਿਸੇ ਵੱਲੋਂ ਆਪਣਾ ਮੁੱਖ ਮੋੜ੍ਹ ਲੈਂਦਾ ਹੈ ਜੋ ਉਸ ਦੀ ਖੋਜ ਕਰਦਾ ਹੈ (ਬਿਵਸਥਾਸਾਰ 4:29)। ਕਿਸੇਂ ਤਰ੍ਹਾਂ, ਪਰਮੇਸ਼ੁਰ ਦੇ ਭੇਤ ਵਿੱਚ, ਪੂਰਵ ਨਿਰਧਾਰਣਾ ਇੱਕ ਮਨੁੱਖ ਦੇ ਨਾਲ ਹੱਥੋਂ ਹੱਥ ਕੰਮ ਕਰਨਾ ਹੈ ਜੋ ਪਰਮੇਸ਼ੁਰ ਦੇ ਨੇੜ੍ਹੇ ਆਉਂਦਾ ਹੈ (ਯੂਹੰਨਾ 6:44) ਅਤੇ ਮੁਕਤੀ ਦੇ ਲਈ ਵਿਸ਼ਵਾਸ ਕਰ ਰਿਹਾ ਹੈ (ਰੋਮੀਆਂ 1:6)। ਪਰਮੇਸ਼ੁਰ ਹੀ ਪਹਿਲਾਂ ਤੋਂ ਠਹਿਰਾਉਂਦਾ ਹੈ ਕਿ ਕੌਣ ਬਚਾਇਆ ਜਾਵੇਗਾ, ਅਤੇ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਬਚਾਏ ਜਾਣ ਲਈ ਮਸੀਹ ਨੂੰ ਚੁਣੀਏ। ਅਸਲ ਵਿੱਚ ਇਹ ਦੋਵੇਂ ਸੱਚਾਈਆਂ ਸੱਚ ਹਨ। ਰੋਮੀਆਂ 11:33 ਘੋਸ਼ਣਾ ਕਰਦਾ ਹੈ, “ਵਾਹ, ਪਰਮੇਸ਼ੁਰ ਦਾ ਧੰਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ! ਉਹ ਦੇ ਨਿਆਉਂ ਕੇਡੇ ਅਣ-ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ!”

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਪੂਰਵ ਨਿਰਧਾਰਣਾ ਕੀ ਹੈ? ਕੀ ਪੂਰਵ ਨਿਰਧਾਰਣਾ ਬਾਈਬਲ ਸੰਬੰਧੀ ਹੈ?
© Copyright Got Questions Ministries