ਯਿਸੂ ਨਾਮ ਵਿੱਚ ਪ੍ਰਾਰਥਨਾ ਕਰਨ ਦਾ ਕੀ ਮਤਲਬ ਹੈ?


ਪ੍ਰਸ਼ਨ: ਯਿਸੂ ਨਾਮ ਵਿੱਚ ਪ੍ਰਾਰਥਨਾ ਕਰਨ ਦਾ ਕੀ ਮਤਲਬ ਹੈ?

ਉੱਤਰ:
ਯਿਸੂ ਦੇ ਨਾਮ ਵਿੱਚ ਪ੍ਰਾਰਥਨਾ ਨੂੰ ਯੂਹੰਨਾ 14:13-14,“ਅਰ ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਮੰਗੋਗੇ ਮੈਂ ਸੋਈ ਕਰਾਂਗਾ ਤਾਂ ਜੋ ਪੁੱਤ੍ਰ ਵਿੱਚ ਪਿਤਾ ਦੀ ਵਡਿਆਈ ਹੋਵੇ। ਜੇ ਤੁਸੀਂ ਮੇਰਾ ਨਾਮ ਲੈ ਕੇ ਮੈਥੋਂ ਕੁਝ ਮੰਗੋਗੇ, ਤਾਂ ਮੈਂ ਉਹ ਕਰਾਂਗਾ”। ਕੁਝ ਲੋਕ ਇਸ ਵਚਨ ਦਾ ਇਸਤੇਮਾਲ ਇਹ ਸੋਚ ਕੇ ਕਰਦੇ ਹਨ ਕਿ ਪਰਮੇਸ਼ੁਰ ਨੇ ਅਖੀਰ ਵਿੱਚ ਜੋ ਕੁਝ ਅਸੀਂ ਪਰਮੇਸ਼ੁਰ ਕੋਲੋਂ, “ਯਿਸੂ ਨਾਮ ਵਿੱਚ” ਮੰਗਿਆ ਹੈ ਉਸ ਦਾ ਉੱਤਰ ਉਹ ਖੁਦ ਸਾਨੂੰ ਦੇਵੇਗਾ। ਇਹ ਜ਼ਰੂਰੀ ਤੌਰ ਤੇ “ਯਿਸੂ ਦੇ ਨਾਮ ਵਿੱਚ” ਦੇ ਸ਼ਬਦਾਂ ਨੂੰ ਕਿਸੇ ਇੱਕ ਜਾਦੂ ਵਾਲੇ ਸੂਤਰ ਦੇ ਰੂਪ ਵੱਜੋਂ ਵਰਤਣਾ ਹੈ। ਇਹ ਪੂਰੀ ਤਰ੍ਹਾਂ ਬਾਈਬਲ ਦੇ ਉਲਟ ਹੈ।

ਯਿਸੂ ਦੇ ਨਾਮ ਵਿੱਚ ਪ੍ਰਾਰਥਨਾ ਕਰਨ ਦਾ ਮਤਲਬ ਉਸ ਦੇ ਦਿੱਤੇ ਗਏ ਅਧਿਕਾਰ ਨਾਲ ਪ੍ਰਾਰਥਨਾ ਕਰਨਾ ਹੈ ਅਤੇ ਪਰਮੇਸ਼ੁਰ ਨੂੰ ਇਹ ਕਹਿਣਾ ਹੈ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਦੇ ਉੱਤੇ ਕੰਮ ਕਰੇ ਕਿਉਂਕਿ ਅਸੀਂ ਯਿਸੂ, ਉਸ ਦੇ ਪੁੱਤਰ ਦੇ ਨਾਮ ਵਿੱਚ ਉਸ ਦੇ ਕੋਲ ਆਏ ਹਾਂ। ਯਿਸੂ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਨ ਦਾ ਮਤਲਬ ਉਸੇ ਗੱਲ ਵਾਂਗੂ ਹੈ ਕਿ ਅਸੀਂ ਪਰਮੇਸ਼ੁਰ ਦੀ ਮਰਜ਼ੀ ਮੁਤਾਬਿਕ ਪ੍ਰਾਰਥਨਾ ਕਰ ਕਰੇ ਹਾਂ, “ਅਤੇ ਉਹ ਦੇ ਅੱਗੇ ਜੋ ਸਾਨੂੰ ਦਿਲੇਰੀ ਹੈ ਭਈ ਉਹ ਹੈ ਕਿ ਜੇ ਅਸੀਂ ਉਸ ਦੀ ਇੱਛਿਆ ਦੇ ਅਨੁਸਾਰ ਕੁਝ ਮੰਗਦੇ ਹਾਂ ਉਹ ਸਾਡੀ ਸੁਣਦਾ ਹੈ ਤਾਂ ਏਹ ਵੀ ਅਸੀਂ ਜਾਣਦੇ ਹਾਂ ਭਈ ਜੋ ਕੁਝ ਮੰਗਦੇ ਹਾਂ ਉਹ ਸਾਡੀ ਸੁਣਦਾ ਹੈ ਤਾਂ ਏਹ ਵੀ ਜਾਣਦੇ ਹਾਂ ਭਈ ਮੰਗੀਆਂ ਹੋਈਆਂ ਵਸਤਾਂ ਜਿਹੜੀਆਂ ਅਸਾਂ ਓਸ ਤੋਂ ਮੰਗੀਆਂ ਹਨ ਓਹ ਸਾਨੂੰ ਪ੍ਰਾਪਤ ਹੋ ਜਾਂਦੀਆਂ ਹਨ ” (1 ਯੂਹੰਨਾ 5:14-15)। ਯਿਸੂ ਦੇ ਨਾਮ ਵਿੱਚ ਪ੍ਰਾਰਥਨਾ ਕਰਨਾ ਉਨ੍ਹਾਂ ਚੀਜ਼ਾਂ ਦੇ ਲਈ ਪ੍ਰਾਰਥਨਾ ਕਰਨਾ ਹੈ ਜੋ ਯਿਸੂ ਨੂੰ ਵਡਿਆਈ ਅਤੇ ਇੱਜਤ ਦੇਣਗੀਆਂ।

ਪ੍ਰਰਥਨਾ ਦੇ ਅੰਤ ਵਿੱਚ, “ਯਿਸੂ ਦੇ ਨਾਮ ਵਿੱਚ” ਪ੍ਰਾਰਥਨਾ ਕਰਨਾ ਕੋਈ ਜਾਦੂ ਦਾ ਫਾਰਮੂਲਾ ਜਾਂ ਮੰਤਰ ਨਹੀਂ ਹੈ। ਜੇ ਅਸੀਂ ਅਜਿਹੀਆਂ ਚੀਜ਼ਾਂ ਨੂੰ ਮੰਗੀਏ ਜਾਂ ਇਸ ਤਰ੍ਹਾਂ ਕਰੀਏ ਜੋ ਪਰਮੇਸ਼ੁਰ ਦੀ ਵਡਿਆਈ ਦੇ ਲਈ ਅਤੇ ਉਸਦੀ ਮਰਜ਼ੀ ਮੁਤਾਬਿਕ ਨਹੀਂ ਹੈ, ਤਾਂ “ਯਿਸੂ ਦੇ ਨਾਮ ਵਿੱਚ”, ਮੰਗਣਾ ਬੇਕਾਰ ਹੋਵੇਗਾ। ਅਸਲ ਵਿੱਚ ਯਿਸੂ ਦੇ ਨਾਮ ਵਿੱਚ ਅਤੇ ਉਸ ਦੀ ਵਡਿਆਈ ਲਈ ਕੀਤੀ ਗਈ ਪ੍ਰਾਰਥਨਾ ਹੀ ਹੈ ਜਿਹੜੀ ਬਹੁਤ ਜ਼ਰੂਰੀ ਹੈ, ਨਾ ਕਿ ਪ੍ਰਾਰਥਨਾ ਦੇ ਅੰਤ ਵਿੱਚ ਕਹੇ ਗਏ ਕੁਝ ਗਿਣਤੀ ਦੇ ਸ਼ਬਦ। ਜੋ ਪ੍ਰਾਰਥਨਾ ਦਾ ਮਤਲਬ ਰੱਖਦੇ ਹਨ ਉਹ ਸ਼ਬਦ ਨਹੀਂ ਹਨ, ਬਲਕਿ ਪ੍ਰਰਥਨਾ ਦੇ ਪਿੱਛੇ ਜੋ ਮਕਸਦ ਹੈ ਜਿਹੜ੍ਹਾ ਇਸ ਦਾ ਮਤਲਬ ਰੱਖਦਾ ਹੈ। ਉਨ੍ਹਾਂ ਚੀਜ਼ਾਂ ਦੇ ਲਈ ਪ੍ਰਾਰਥਨਾ ਕਰਨਾ ਜਿਹੜੀਆਂ ਪਰਮੇਸ਼ੁਰ ਦੀ ਮਰਜ਼ੀ ਦੇ ਵਿੱਚ ਹਨ ਹੀ ਯਿਸੂ ਦੇ ਨਾਮ ਵਿੱਚ ਪ੍ਰਾਰਥਨਾ ਕਰਨ ਦਾ ਨਿਚੋੜ ਹੈ।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਯਿਸੂ ਨਾਮ ਵਿੱਚ ਪ੍ਰਾਰਥਨਾ ਕਰਨ ਦਾ ਕੀ ਮਤਲਬ ਹੈ?