settings icon
share icon
ਪ੍ਰਸ਼ਨ

ਮੈਨੂੰ ਪ੍ਰਬੰਧਕ ਧਰਮ ਵਿੱਚ ਵਿਸ਼ਵਾਸ ਕਿਉਂ ਕਰਨਾ ਚਾਹੀਦਾ ਹੈ?

ਉੱਤਰ


ਸ਼ਬਦ ਕੋਸ਼ ਵਿੱਚ “ਧਰਮ” ਦੀ ਪਰਿਭਾਸ਼ਾ ਕੁਝ ਇਸ ਤਰ੍ਹਾਂ ਦੀ ਹੋਵੇਗੀ ਕਿ ਪਰਮੇਸ਼ੁਰ ਜਾਂ ਦਿਓਤਿਆਂ ਉੱਤੇ ਵਿਸ਼ਵਾਸ ਜਿਨ੍ਹਾਂ ਦੀ ਉਪਾਸਨਾ ਕੀਤੀ ਜਾਂਦੀ ਹੋਵੇ, ਜਿਹੜੀ ਅਕਸਰ ਵਿਵਹਾਰ ਅਤੇ ਰੀਤੀ ਰੀਵਾਜਾਂ ਵਿੱਚ ਨਿਸ਼ਚਿਤ ਹੁੰਦੀ ਹੈ; ਵਿਸ਼ਵਾਸ, ਉਪਾਸਨਾ ਆਦਿ ਜਿਹੜੀ ਆਮ ਤੌਰ ’ਤੇ ਨੈਤਿਕਤਾ ਦੀ ਸੂਚੀ ਨੂੰ ਸ਼ਾਮਿਲ ਕਰਦੀ ਹੈ। ਇਸ ਪਰਿਭਾਸ਼ਾ ਦੇ ਪ੍ਰਕਾਸ਼ ਵਿੱਚ, ਬਾਈਬਲ ਦੇ ਪ੍ਰਬੰਧਕ ਧਰਮ ਦੇ ਬਾਰੇ ਗੱਲ੍ਹ ਕਰਦੀ ਹੈ, ਪਰ ਬਹੁਤ ਸਾਰੀਆਂ ਘਟਨਾਵਾਂ ਵਿੱਚ ਪ੍ਰਬੰਧਕ ਧਰਮ ਦੇ ਉਪਦੇਸ਼ ਅਕੇ ਅਜਿਹੀ ਨਹੀਂ ਹਨ ਜਿਨ੍ਹਾਂ ਤੋਂ ਪਰਮੇਸ਼ੁਰ ਖੁਸ਼ ਹੁੰਦਾ ਹੈ।

ਉਤਪਤੀ ਅਧਿਆਏ 11 ਵਿੱਚ, ਸ਼ਾਇਦ ਪ੍ਰਬੰਧਕ ਧਰਮ ਦੀ ਪਹਿਲੀ ਉਦਾਹਰਣ ਮਿਲਦੀ ਹੈ, ਨੂੰਹ ਦੀ ਸੰਤਾਨ ਨੇ ਪਰਮੇਸ਼ੁਰ ਦਾ ਹੁਕਮ ਮੰਨਣ ਦੀ ਬਜਾਏ ਸਾਰੇ ਸੰਸਾਰ ਵਿੱਚ ਫੈਲ ਜਾਣ ਲਈ ਬਾਬਲ ਦੀ ਬੁਰਜ ਬਣਾਉਣ ਲਈ ਪ੍ਰਬੰਧਕ ਹੋਏ। ਉਹ ਵਿਸ਼ਵਾਸ ਕਰਦੇ ਸੀ ਕਿ ਉਨ੍ਹਾਂ ਦੀ ਏਕਤਾ ਪਰਮੇਸ਼ੁਰ ਨਾਲ ਉਨ੍ਹਾਂ ਦੇ ਰਿਸ਼ਤੇ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ। ਪਰਮੇਸ਼ੁਰ ਨੇ ਦਖਲ ਅੰਦਾਜ਼ੀ ਦਿੱਤੀ ਅਤੇ ਉਨ੍ਹਾਂ ਦੀ ਭਾਸ਼ਾ ਦੀ ਗੜਬੜੀ ਪਾ ਦਿੱਤੀ, ਇਸ ਤਰ੍ਹਾਂ ਉਨ੍ਹਾਂ ਨੇ ਸੰਗਠਣ ਤੋੜਿਆ।

ਕੂਚ ਅਧਿਆਏ 6 ਵਿੱਚ ਅਤੇ ਉਸ ਤੋਂ ਅੱਗੇ, ਪਰਮੇਸ਼ੁਰ ਨੇ ਇਸਰਾਏਲ ਦੇ ਲਈ ਇੱਕ ਧਰਮ ਨੂੰ “ਸੰਗਠਿਤ” ਕੀਤਾ। ਦੱਸ ਆਗਿਆ ਮਿਲਾਪ ਵਾਲੇ ਤੰਬੂ ਦੇ ਵਿਸ਼ੇ ਵਿੱਚ ਬਿਵਸਥਾ, ਅਤੇ ਬਲੀਦਾਨ ਚੜ੍ਹਾਉਣ ਦੀ ਬਿਵਸਥਾ। ਇਨ੍ਹਾਂ ਸਭਨਾਂ ਨੂੰ ਪਰਮੇਸ਼ੁਰ ਦੇ ਦੁਆਰਾ ਸਾਬਿਤ ਕੀਤਾ ਗਿਆ ਸੀ ਅਤੇ ਇਨ੍ਹਾਂ ਦੀ ਇਸਰਾਏਲੀਆਂ ਦੁਆਰਾ ਪਾਲਣਾ ਕੀਤੀ ਜਾਂਦੀ। ਅੱਗੇ ਨਵੇਂ ਨੇਮ ਦਾ ਅਧਿਐਨ ਸਪੱਸ਼ਟ ਕਰਦਾ ਹੈ ਕਿ ਇਸ ਧਰਮ ਦਾ ਉਦੇਸ਼ ਇੱਕ ਮੁਕਤੀ ਦਾਤਾ- ਮਸੀਹ ਦੀ ਜ਼ਰੂਰਤ ਦੀ ਵੱਲ੍ਹ ਇਸ਼ਾਰਾ ਕਰਨਾ ਸੀ (ਗਲਾਤੀਆਂ 3, ਰੋਮੀਆਂ 7)। ਬੇਸ਼ੱਕ, ਬਹੁਤਿਆਂ ਨੇ ਇਸ ਨੂੰ ਗਲਤ ਸਮਝਿਆ ਹੈ ਅਤੇ ਪਰਮੇਸ਼ੁਰ ਦੀ ਬਜਾਏ ਬਿਵਸਥਾ ਅਤੇ ਰੀਤੀ ਰੀਵਾਜਾਂ ਦੀ ਉਪਾਸਨਾ ਕੀਤੀ ਹੈ।

ਇਸਰਾਏਲ ਦੇ ਪੂਰੇ ਇਤਿਹਾਸ ਵਿੱਚ, ਇਸਰਾਏਲੀਆਂ ਦੁਆਰਾ ਅਭਿਆਸ ਕੀਤੇ ਹੋਏ ਬਹੁਤ ਸਾਰੇ ਹਮਲਿਆਂ ਵਿੱਚ ਪ੍ਰਬੰਧਕ ਧਰਮਾਂ ਦੇ ਨਾਲ ਸ਼ਾਮਿਲ ਹਨ। ਉਦਾਹਰਣ ਵਜੋਂ ਬਾਲ ਦੀ ਭਗਤੀ (ਨਿਆਈਆਂ 6; 1 ਰਾਜਿਆਂ 18), ਦਾਗੋਨ (1 ਸਮੂਏਲ 5), ਅਤੇ ਮੋਲੇਕ ( 2 ਰਾਜਿਆਂ 23:10)। ਪਰਮੇਸ਼ੁਰ ਦੇ ਇਨ੍ਹਾਂ ਧਰਮਾਂ ਦੇ ਪਿੱਛੇ ਚੱਲਣ ਵਾਲਿਆਂ ਨੂੰ ਹਰਾ ਦਿੱਤਾ, ਆਪਣੀ ਸਰਬ ਸੱਤਾ ਅਤੇ ਸਰਬ ਵਿਆਪਕਤਾ ਨੂੰ ਪ੍ਰਗਟ ਕਰਦਿਆ ਹੋਇਆਂ।

ਇੰਜੀਲਾਂ ਵਿੱਚ, ਯਿਸੂ ਮਸੀਹ ਦੇ ਸਮੇਂ ਸਦੂਕੀਆਂ ਅਤੇ ਫ਼ਰੀਸੀਆਂ ਨੂੰ ਇੱਕ ਪ੍ਰਬੰਧਕ ਧਰਮ ਦੇ ਪ੍ਰਤੀਨਿਧੀਆਂ ਵਜੋਂ ਪੇਸ਼ ਕੀਤਾ ਗਿਆ ਹੈ। ਯਿਸੂ ਨੇ ਲਗਾਤਾਰ ਉਨ੍ਹਾਂ ਦੇ ਪਾਖੰਡੀ ਜੀਵਨ ਢੰਗ, ਅਤੇ ਝੂਠੀ ਸਿੱਖਿਆਵਾਂ ਦੇ ਬਾਰੇ ਉਨ੍ਹਾਂ ਦਾ ਸਾਹਮਣਾ ਕੀਤਾ। ਪੱਤ੍ਰੀਆਂ ਵਿੱਚ, ਇੱਥੇ ਪ੍ਰਬੰਧਕ ਸਮੂਹ ਜਿਨ੍ਹਾਂ ਨੇ ਜ਼ਰੂਰੀ ਕੰਮਾਂ ਅਤੇ ਰੀਤੀ ਰੀਵਾਜਾਂ ਦੀਆਂ ਕੁਝ ਸੂਚੀਆਂ ਨੂੰ ਖੁਸ਼ਖਬਰੀ ਨਾਲ ਮਿਲਾਇਆ ਸੀ। ਉਨ੍ਹਾਂ ਨੇ ਵੀ ਮਸੀਹੀਆਂ ਉੱਤੇ “ਮਸੀਹੀਅਤ ਨਾਲ ਜੋੜੇ ਗਏ” ਧਰਮਾਂ ਨੂੰ ਅਪਨਾਉਣ ਅਤੇ ਇਸ ਵਿੱਚ ਤਬਦੀਲੀ ਕਰਨ ਲਈ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਗਲਾਤੀਆਂ ਅਤੇ ਕੁਲੁੱਸੀਆਂ ਇਹੋ ਜਿਹੇ ਧਰਮਾਂ ਦੇ ਬਾਰੇ ਸਾਵਧਾਨ ਕਰਦੇ ਹਨ। ਪ੍ਰਕਾਸ਼ ਦੀ ਪੋਥੀ ਵਿੱਚ ਅਸੀਂ ਇੱਕ ਪ੍ਰਬੰਧਕ ਧਰਮ ਦੁਨਿਆ ਉੱਤੇ ਅਸਰ ਕਰੇਗਾ ਜਦੋਂ ਮਸੀਹ ਵਿਰੋਧੀ ਦੁਨਿਆ ਉੱਤੇ ਇੱਕ ਵਿਸ਼ਵ ਵਿਆਪਕ ਧਰਮ ਖੜ੍ਹਾ ਕਰੇਗਾ।

ਕਈ ਘਟਨਾਵਾਂ ਵਿੱਚ, ਪ੍ਰਬੰਧਕ ਧਰਮ ਦਾ ਆਖਰੀ ਸਿੱਟਾ ਪਰਮੇਸ਼ੁਰ ਦੇ ਮਕਸਦ ਵਿੱਚ ਉਲਝਣ ਪੈਦਾ ਕਰਨਾ ਹੁੰਦਾ ਹੈ। ਫਿਰ ਵੀ, ਬਾਈਬਲ ਪ੍ਰਬੰਧਕ ਵਿਸ਼ਵਾਸੀਆਂ ਦੇ ਬਾਰੇ ਜ਼ਰੂਰੀ ਗੱਲ ਕਰਦੀ ਹੈ ਜੋ ਉਸ ਦੀ ਯੋਜਨਾ ਦਾ ਇੱਕ ਹਿੱਸਾ ਹੈ। ਪਰਮੇਸ਼ੁਰ ਇਨ੍ਹਾਂ ਪ੍ਰਬੰਧਕ ਵਿਸ਼ਵਾਸੀਆਂ ਦੇ ਸਮੂਹ ਨੂੰ “ਕਲੀਸਿਯਾ” ਕਹਿੰਦਾ ਹੈ। ਰਸੂਲਾਂ ਦੇ ਕਰਤੱਬ ਅਤੇ ਪੱਤ੍ਰੀਆਂ ਦੇ ਵਰਣਨ ਇਹ ਇਸ਼ਾਰਾ ਕਰਦੇ ਹਨ ਕਿ ਕਲੀਸਿਯਾ ਨੂੰ ਪ੍ਰਬੰਧਕ ਅਤੇ ਸਵੈ ਨਿਰਭਰ ਹੋਣਾ ਚਾਹੀਦਾ ਹੈ। ਪ੍ਰਬੰਧਕ ਸਮੂਹ ਸੁਰੱਖਿਆ ਦੀ ਅਗੁਵਾਈ ਕਰਦਾ ਹੈ, ਉਤਪਾਦਕ, ਪ੍ਰਚਾਰ ਸੰਚਾਰ ਕਰਦਾ ਹੈ (ਰਸੂਲਾਂ ਦੇ ਕਰਤੱਬ 2:41-47)। ਕਲੀਸਿਯਾ ਦੇ ਵਿਸ਼ੇ ਵਿੱਚ “ਪ੍ਰਬੰਧਕ ਰਿਸ਼ਤਾ” ਕਹਿਣਾ ਸਹੀ ਹੋਵੇਗਾ।

ਧਰਮ ਵਿਅਕਤੀ ਦਾ ਪਰਮੇਸ਼ੁਰ ਦੇ ਨਾਲ ਗੱਲ ਕਰਨ ਦਾ ਇੱਕ ਯਤਨ ਹੈ। ਮਸੀਹੀ ਵਿਸ਼ਵਾਸ ਪਰਮੇਸ਼ੁਰ ਨਾਲ ਇੱਕ ਰਿਸ਼ਤਾ ਹੈ ਕਿਉਂਕਿ ਜੋ ਕੁਝ ਸਾਡੇ ਲਈ ਕੀਤਾ ਉਹ ਯਿਸੂ ਮਸੀਹ ਦੀ ਕੁਰਬਾਨੀ ਦੁਆਰਾ ਹੋਇਆ। ਪਰਮੇਸ਼ੁਰ ਕੋਲ ਜਾਣ ਲਈ ਕੋਈ ਹੋਰ ਰਸਤਾ ਨਹੀਂ (ਉਹ ਖੁਦ ਸਾਡੇ ਕੋਲ ਆਇਆ ਹੈ- ਰੋਮੀਆਂ 5:8)। ਇੱਥੇ ਕੋਈ ਘਮੰਡ ਨਹੀਂ (ਸਾਰਾ ਕੁਝ ਕਿਰਪਾ ਦੁਆਰਾ ਪ੍ਰਾਪਤ ਹੋਇਆ- ਅਫ਼ਸੀਆਂ 2:8-9) ਇੱਥੇ ਅਗੂਏਪਨ ਉੱਤੇ ਕੋਈ ਲੜਾਈ ਨਹੀਂ ਹੋਣੀ ਚਾਹੀਦੀ (ਕਿਉਂਕਿ ਮਸੀਹ ਹੀ ਸਭਨਾਂ ਦਾ ਸਿਰ ਹੈ- ਕੁਲੁੱਸੀਆਂ 1:18)। ਇੱਥੇ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਹੋਣਾ ਚਾਹੀਦਾ (ਕਿਉਂਕਿ ਮਸੀਹ ਵਿੱਚ ਅਸੀਂ ਸਾਰੇ ਇੱਕ ਹਾਂ- ਗਲਾਤੀਆਂ 3:28)। ਪ੍ਰਬੰਧਕ ਹੋਣਾ ਕੋਈ ਸਮੱਸਿਆ ਨਹੀਂ, ਪਰ ਇੱਕ ਧਰਮ ਦੇ ਰੀਤੀ ਰੀਵਾਜਾਂ ਅਤੇ ਕਾਨੂੰਨਾ ਉੱਤੇ ਜ਼ੋਰ ਦੇਣਾ ਸਮੱਸਿਆ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮੈਨੂੰ ਪ੍ਰਬੰਧਕ ਧਰਮ ਵਿੱਚ ਵਿਸ਼ਵਾਸ ਕਿਉਂ ਕਰਨਾ ਚਾਹੀਦਾ ਹੈ?
© Copyright Got Questions Ministries