settings icon
share icon
ਪ੍ਰਸ਼ਨ

ਉਨ੍ਹਾਂ ਲੋਕਾਂ ਦੇ ਨਾਲ ਕੀ ਹੁੰਦਾ ਹੈ ਜਿਨ੍ਹਾਂ ਨੂੰ ਯਿਸੂ ਦੇ ਬਾਰੇ ਜਾਣਨ ਲਈ ਕਦੀ ਮੌਕਾ ਵੀ ਨਹੀਂ ਮਿਲਿਆ ਹੈ?

ਉੱਤਰ


ਸਾਰੇ ਲੋਕਾਂ ਨੇ ਪਰਮੇਸ਼ੁਰ ਨੂੰ ਲੇਖਾ ਦੇਣਾ ਹੈ ਭਾਵੇਂ ਉਨ੍ਹਾਂ ਪਰਮੇਸ਼ੁਰ ਦੇ ਵਚਨ ਨੂੰ ਸੁਣਿਆ ਹੈ ਜਾਂ ਉਨ੍ਹਾਂ ਨੇ ਨਹੀਂ ਸੁਣਿਆ। ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੇ ਪਹਿਲਾਂ ਹੀ ਆਪਣੇ ਆਪ ਨੂੰ ਸ੍ਰਿਸ਼ਟੀ ਵਿੱਚ (ਰੋਮੀਆਂ 1:20) ਅਤੇ ਲੋਕਾਂ ਦੇ ਦਿਲਾਂ ਵਿੱਚ (ਉਪਦੇਸ਼ਕ 3:11) ਸਾਫ਼ ਪ੍ਰਗਟ ਕੀਤਾ ਹੈ। ਸਮੱਸਿਆ ਇਹ ਹੈ ਕਿ ਮਨੁੱਖ ਜਾਤੀ ਪਾਪ ਨਾਲ ਭਰੀ ਹੋਈ ਹੈ: ਅਸੀਂ ਸਾਰੇ ਪਰਮੇਸ਼ੁਰ ਦੇ ਇਸ ਗਿਆਨ ਦਾ ਇਨਕਾਰ ਕਰਦੇ ਰਹਿੰਦੇ ਹਾਂ ਅਤੇ ਉਸਦੇ ਵਿਰੁੱਧ ਬਗਾਵਤ ਕਰਦੇ ਹਾਂ (ਰੋਮੀਆਂ 1:21-23)। ਜੇਕਰ ਇਹ ਪਰਮੇਸ਼ੁਰ ਦੀ ਕਿਰਪਾ ਨਾ ਹੁੰਦੀ ਤਾਂ ਸਾਨੂੰ ਸਾਡੇ ਦਿਲਾਂ ਦੇ ਪਾਪੀ ਇਰਾਦਿਆਂ ਦੇ ਨਾਲ ਇਹ ਜਾਣਨ ਦੇ ਲਈ ਛੱਡ ਦਿੱਤਾ ਗਿਆ ਹੁੰਦਾ, ਕਿ ਉਸ ਦੇ ਬਿਨ੍ਹਾਂ ਜੀਵਨ ਕਿੰਨ੍ਹਾਂ ਵਿਅਰਥ ਹੈ ਅਤੇ ਦੁੱਖਦਾਈ ਹੈ। ਉਹ ਅਜਿਹਾ ਉਨ੍ਹਾਂ ਦੇ ਨਾਲ ਕਰਦਾ ਹੈ ਜਿਹੜਾ ਉਸਦਾ ਲਗਾਤਰ ਇਨਕਾਰ ਕਰਦੇ ਹਨ (ਰੋਮੀਆਂ 1:24-32)।

ਸੱਚਿਆਈ ਤਾਂ ਇਹ ਹੈ ਕਿ ਅਜਿਹਾ ਨਹੀਂ ਕਿ ਕੁਝ ਲੋਕਾਂ ਨੇ ਪਰਮੇਸ਼ੁਰ ਦੇ ਬਾਰੇ ਨਹੀਂ ਸੁਣਿਆ ਹੈ। ਵਾਸਤਵ ਵਿੱਚ ਸਮੱਸਿਆ ਇਹ ਹੈ ਕਿ ਉਨ੍ਹਾਂ ਨੇ ਜੋ ਸੁਣਿਆ ਅਤੇ ਜੋ ਕੁਝ ਸ੍ਰਿਸ਼ਟੀ ਵਿੱਚ ਅਸਾਨੀ ਨਾਲ ਸਪੱਸ਼ਟ ਦਿਖਾਈ ਦਿੰਦਾ ਹੈ ਉਸ ਨੂੰ ਇਨਕਾਰ ਕਰ ਦਿੱਤਾ ਹੈ (ਬਿਵਸਥਾ ਸਾਰ 4:29) ਬਿਆਨ ਕਰਦਾ ਹੈ, “ਫੇਰ ਤੁਸੀਂ ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਭਾਲ ਕਰੋਗੇ, ਅਤੇ ਤੁਸੀਂ ਉਹ ਨੂੰ ਪਾਓਗੇ ਜਦ ਆਪਣੇ ਸਾਰੇ ਹਿਰਦੇ ਨਾਲ ਅਤੇ ਆਪਣੇ ਸਾਰੇ ਮਨ ਨਾਲ ਢੂੰਡ ਕਰੋਗੇ ”। ਇਹ ਵਚਨ ਸਾਨੂੰ ਮਹੱਤਵਪੂਰਨ ਸਿਧਾਂਤ ਦੀ ਸਿੱਖਿਆ ਦਿੰਦਾ ਹੈ ਕਿ ਜਿਹੜਾ ਵੀ ਪਰਮੇਸ਼ੁਰ ਨੂੰ ਸੱਚਾਈ ਨੂ ਲੱਭੇਗਾ ਉਹ ਉਸ ਨੂੰ ਪਾਵੇਗਾ। ਜੇ ਕੋਈ ਵਿਅਕਤੀ ਸੱਚ ਮੁੱਚ ਪਰਮੇਸ਼ੁਰ ਨੂੰ ਜਾਣਨ ਦੀ ਇੱਛਾ ਰੱਖਦਾ ਹੈ, ਤਾਂ ਪਰਮੇਸ਼ੁਰ ਆਪਣੇ ਆਪ ਉਸ ਉੱਤੇ ਪ੍ਰਗਟ ਕਰੇਗਾ।

ਸਮੱਸਿਆ ਇਹ ਹੈ ਕਿ “ਕੋਈ ਸਮਝਣ ਵਾਲਾ ਨਹੀਂ, ਕੋਈ ਵੀ ਪਰਮੇਸ਼ੁਰ ਦਾ ਤਾਲਿਬ ਨਹੀਂ” (ਰੋਮੀਆਂ 3:11)। ਲੋਕ ਪਰਮੇਸ਼ੁਰ ਦੇ ਗਿਆਨ ਦਾ ਇਨਕਾਰ ਕਰਦੇ ਹਨ ਜਿਹੜਾ ਕਿ ਸ੍ਰਿਸ਼ਟੀ ਵਿੱਚ ਅਤੇ ਉਨ੍ਹਾਂ ਦੇ ਆਪਣੇ ਦਿਲਾਂ ਵਿੱਚ ਮੌਜੂਦ ਹੈ, ਅਤੇ ਇਸ ਤੋਂ ਇਲਾਵਾ ਆਪਣੇ ਸਿਰਜੇ ਹੋਏ ਈਸ਼ਵਰ ਦੀ ਉਪਾਸਨਾ ਕਰਨ ਦਾ ਫੈਸਲਾ ਕਰਦੇ ਹਨ। ਇਸ ਲਈ ਜਿਸ ਨੂੰ ਕਦੇ ਵੀ ਖੁਸ਼ਖਬਰੀ ਸੁਣਨ ਦਾ ਮੌਕਾ ਨਹੀਂ ਮਿਲਿਆ ਉਸ ਨੂੰ ਪਰਮੇਸ਼ੁਰ ਦੁਆਰਾ ਨਰਕ ਵਿੱਚ ਸੁੱਟਣ ਦੇ ਬਾਰੇ ਵਿੱਚ ਪਰਮੇਸ਼ੁਰ ਦੇ ਨਿਆਂ ਦੇ ਉੱਤੇ ਬਹਿਸ ਕਰਨਾ ਮੂਰਖਤਾ ਹੈ। ਪਰਮੇਸ਼ੁਰ ਨੇ ਲੋਕਾਂ ਉੱਤੇ ਪਹਿਲਾਂ ਹੀ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ ਇਸ ਲਈ ਉਹ ਪਰਮੇਸ਼ੁਰ ਦੇ ਸਾਹਮਣੇ ਜ਼ਿੰਮੇਵਾਰ ਹਨ। ਬਾਈਬਲ ਕਹਿੰਦੀ ਹੈ ਕਿ ਲੋਕ ਇਸ ਗਿਆਨ ਦਾ ਇਨਕਾਰ ਕਰਦੇ ਹਨ, ਅਤੇ ਇਸ ਲਈ ਪਰਮੇਸ਼ੁਰ ਦੁਆਰਾ ਉਨ੍ਹਾਂ ਨੂੰ ਨਰਕ ਦੀ ਸਜ਼ਾ ਦੇਣਾ ਸਹੀ ਹੈ।

ਉਨ੍ਹਾਂ ਦੀ ਕਿਸਮਤ ਉੱਤੇ ਜਿਨ੍ਹਾਂ ਨੇ ਖੁਸ਼ਖਬਰੀ ਨਹੀਂ ਨਹੀਂ ਸੁਣੀ ਦੇ ਨਾਲ ਬਹਿਸ ਕਰਨ ਦੀ ਬਜਾਏ ਸਾਨੂੰ ਮਸੀਹੀ ਹੋਣ ਦੇ ਨਾਤੇ ਨਾਲ ਆਪਣਾ ਸਭ ਤੋਂ ਉੱਤਮ ਯਤਨ ਕਰਨਾ ਚਾਹੀਦਾ ਹੈ ਕਿ ਉਹ ਖੁਸ਼ਖਬਰੀ ਜ਼ਰੂਰ ਸੁਣਨ। ਸਾਨੂੰ ਆਪਣੀਆਂ ਕੌਮਾਂ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਬੁਲਾਇਆ ਗਿਆ ਹੈ (ਮੱਤੀ 28:19-20, ਰਸੂਲਾਂ ਦੇ ਕਰਤੱਬ 1:8)। ਅਸੀਂ ਜਾਣਦੇ ਹਾਂ ਕਿ ਲੋਕ ਸ੍ਰਿਸ਼ਟੀ ਵਿੱਚ ਪਰਮੇਸ਼ੁਰ ਦੇ ਪ੍ਰਗਟ ਕੀਤੇ ਗਏ ਗਿਆਨ ਦਾ ਇਨਕਾਰ ਕਰਦੇ ਹਨ, ਅਤੇ ਇਹ ਸਾਨੂੰ ਯਿਸੂ ਮਸੀਹ ਦੇ ਰਾਹੀਂ ਮੁਕਤੀ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਉਤੇਜਿਤ ਕਰਨਾ ਚਾਹੀਦਾ ਹੈ। ਸਿਰਫ਼ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਦੀ ਕਿਰਪਾ ਕਬੂਲ ਕਰਕੇ ਲੋਕ ਆਪਣੇ ਪਾਪਾਂ ਤੋਂ ਬੱਚ ਸੱਕਦੇ ਹਨ ਅਤੇ ਪਰਮੇਸ਼ੁਰ ਤੋਂ ਸਦੀਪਕ ਕਾਲ ਦੇ ਲਈ ਅਲੱਗ ਕੀਤੇ ਜਾਣ ਤੋਂ ਬਚਾਏ ਜਾ ਸੱਕਦੇ ਹਾਂ।

ਜੇ ਅਸੀਂ ਮੰਨ ਕੇ ਚੱਲੀਏ ਕਿ ਜਿਸ ਨੇ ਖੁਸ਼ਖਬਰੀ ਨੂੰ ਕਦੀ ਨਹੀਂ ਸੁਣਿਆ ਉਨ੍ਹਾਂ ਨੂੰ ਪਰਮੇਸ਼ੁਰ ਦੀ ਦਯਾ ਦਿੱਤੀ ਜਾਂਦੀ ਹੈ ਤਾਂ ਅਸੀਂ ਖਤਰਨਾਕ ਸਮੱਸਿਆ ਵਿੱਚ ਪੈ ਜਾਵਾਂਗੇ ਜੇਕਰ ਉਹ ਲੋਕ ਜਿਨ੍ਹਾਂ ਨੇ ਕਦੀ ਵੀ ਖੁਸ਼ਖਬਰੀ ਨੂੰ ਨਹੀਂ ਸੁਣਿਆ ਬੱਚ ਗਏ, ਤਾਂ ਇਹ ਤਰਕਸ਼ੀਲ ਹੈ ਕਿ ਅਸੀਂ ਇਹ ਯਤਨ ਕਰਾਂਗੇ ਕਿ ਕੋਈ ਕਦੇ ਵੀ ਖੁਸ਼ਖਬਰੀ ਨਾ ਸੁਣ ਪਾਵੇ। ਸਭ ਤੋਂ ਬੂਰੀ ਗੱਲ ਜਿਹੜੀ ਅਸੀਂ ਕਰ ਸੱਕਦੇ ਕਿ ਇਹ ਹੋਵੇਗੀ ਕਿ ਅਸੀਂ ਕਿਸੇ ਵਿਅਕਤੀ ਦੇ ਨਾਲ ਖੁਸ਼ਖਬਰੀ ਨੂੰ ਵੰਡੀਏ ਅਤੇ ਉਹ ਇਸ ਨੂੰ ਜਾਂ ਤਾਂ ਸਵੀਕਾਰ ਕਰ ਲਵੇ ਜਾਂ ਫਿਰ ਇਸ ਦਾ ਇਨਕਾਰ ਕਰ ਦੇਵੇ। ਜੇਕਰ ਅਜਿਹਾ ਹੁੰਦਾ ਤਾਂ ਉਹ ਦੋਸ਼ੀ ਹੋਣ ਦੇ ਲਈ ਠਹਿਰਾ ਦਿੱਤਾ ਜਾਂਦਾ। ਜੋ ਲੋਕ ਖੁਸ਼ਖਬਰੀ ਨੂੰ ਨਹੀਂ ਸੁਣਦੇ ਹਨ ਉਹ ਜ਼ਰੂਰ ਦੋਸ਼ੀ ਠਹਿਰਾਏ ਹੋਏ ਹਨ ਨਹੀਂ, ਜਾਂ ਫਿਰ ਖੁਸ਼ਖਬਰੀ ਨੂੰ ਵੰਡਣ ਦੇ ਲਈ ਕੋਈ ਉਤੇਜਨਾ ਨਹੀਂ ਮਿਲੀ ਹੋਵੇਗੀ। ਜੇ ਉਨ੍ਹਾਂ ਨੇ ਪਹਿਲਾਂ ਹੀ ਖੁਸ਼ਖਬਰੀ ਨੂੰ ਸੁਣਿਆ ਹੋਇਆ ਹੈ ਅਤੇ ਇਸ ਦੇ ਇਨਕਾਰ ਅਤੇ ਖੁਦ ਨੂੰ ਦੋਸ਼ੀ ਠਹਿਰਾਏ ਜਾਣ ਦੀ ਸੰਭਾਵਨਾ ਹੈ ਤਾਂ ਫਿਰ ਖੁਸ਼ਖਬਰੀ ਸੁਣਾਉਣ ਦੇ ਲਈ ਕਿਉਂ ਖਤਰਾ ਮੁੱਲ ਲਿਆ ਜਾਵੇ। ਕੀ ਉਨ੍ਹਾਂ ਨੇ ਕਦੀ ਵੀ ਪਹਿਲਾਂ ਖੁਸ਼ਖਬਰੀ ਨੂੰ ਨਹੀਂ ਸੁਣਿਆ?

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਉਨ੍ਹਾਂ ਲੋਕਾਂ ਦੇ ਨਾਲ ਕੀ ਹੁੰਦਾ ਹੈ ਜਿਨ੍ਹਾਂ ਨੂੰ ਯਿਸੂ ਦੇ ਬਾਰੇ ਜਾਣਨ ਲਈ ਕਦੀ ਮੌਕਾ ਵੀ ਨਹੀਂ ਮਿਲਿਆ ਹੈ?
© Copyright Got Questions Ministries