settings icon
share icon
ਪ੍ਰਸ਼ਨ

ਬਾਈਬਲ ਇੱਕ ਵਿਸ਼ਵਾਸੀ ਦੇ ਬਾਰੇ ਕੀ ਕਹਿੰਦੀ ਹੈ ਜਿਹੜਾ ਇੱਕ ਫ਼ੌਜ ਵਿੱਚ ਕੰਮ ਕਰਦਾ ਹੈ?

ਉੱਤਰ


ਬਾਈਬਲ ਵਿੱਚ ਫ਼ੌਜ ਵਿੱਚ ਕੰਮ ਕਰਨ ਦੇ ਬਾਰੇ ਵਿੱਚ ਬਹੁਤ ਸਾਰੀ ਜਾਣਕਾਰੀ ਦਿੱਤੀ ਗਈ ਹੈ। ਜਦ ਕਿ ਬਾਈਬਲ ਵਿੱਚ ਫ਼ੌਜ ਦੇ ਪ੍ਰਤੀ ਬਹੁਤ ਸਾਰੇ ਹਵਾਲੇ ਸਿਰਫ਼ ਸਧਾਰਣ ਤੌਰ ’ਤੇ ਹਨ, ਬਹੁਤ ਸਾਰੇ ਵਚਨ ਠੀਕ ਇਸ ਪ੍ਰਸ਼ਨ ਦੇ ਨਾਲ ਸੰਬੰਧ ਰੱਖਦੇ ਹਨ। ਬਾਈਬਲ ਖਾਸ ਕਰਕੇ ਇਹ ਨਹੀਂ ਕਹਿੰਦੀ ਹੈ ਕਿ ਕਿਸੇ ਨੂੰ ਫ਼ੌਜ ਵਿੱਚ ਕੰਮ ਕਰਨਾ ਚਾਹੀਦਾ ਹੈ ਕਿ ਜਾਂ ਨਹੀਂ। ਨਾਲ ਹੀ ਉਸੇ ਵੇਲੇ ਮਸੀਹੀ ਵਿਸ਼ਵਾਸੀਆਂ ਨੂੰ ਵਿਸ਼ਵਾਸ ਵੀ ਦਿੱਤਾ ਗਿਆ ਹੈ ਕਿ ਇੱਕ ਫ਼ੌਜੀ ਬਣਨਾ ਸਾਰੇ ਪਵਿੱਤਰ ਵਚਨ ਵਿੱਚ ਬਹੁਤ ਹੀ ਆਦਰ ਦੀ ਗੱਲ ਸਮਝਿਆ ਜਾਂਦਾ ਹੈ ਅਤੇ ਇਹ ਜਾਣਨ ਲਈ ਕਿ ਕਿਸ ਤਰ੍ਹਾਂ ਦੀ ਸੇਵਾ ਬਾਈਬਲ ਦੇ ਅਧਾਰ ’ਤੇ ਦੁਨਿਆ ਦੇ ਨਜ਼ਰੀਏ ਨਾਲ ਆਦਰ ਦੇ ਯੋਗ ਹੈ।

ਫ਼ੌਜੀ ਸੇਵਾ ਦੀ ਪਹਿਲੀ ਉਦਾਹਰਣ ਪੁਰਾਣੇ ਨੇਮ ਵਿੱਚ ਮਿਲਦੀ ਹੈ (ਉਤਪਤ 14), ਜਦੋਂ ਅਬਰਾਹਾਮ ਦੇ ਭਤੀਜੇ ਲੂਤ ਨੂੰ ਏਲਾਮ ਦੇ ਰਾਜਾ ਕਦਾਰਲਓਮਰ ਅਤੇ ਉਸ ਦੇ ਸਾਥੀ ਰਾਜਿਆਂ ਨੇ ਉਸ ਨੂੰ ਅਗਵਾ ਕਰ ਲਿਆ ਸੀ। ਅਬਾਰਾਹਮ ਨੇ ਲੂਤ ਦੀ ਸਹਾਇਤਾ ਕਰਨ ਲਈ ਆਪਣੇ ਟੱਬਰ ਵਿੱਚੋਂ 318 ਸਿਖਲਾਈ ਪ੍ਰਾਪਤ ਫ਼ੌਜੀ ਇਕੱਠੇ ਕਰਕੇ ਉਨ੍ਹਾਂ ਦੇ ਵਿਰੁੱਧ ਲੜ੍ਹਾਈ ਕੀਤੀ ਅਤੇ ਏਲਾਮੀਆਂ ਨੂੰ ਹਰਾ ਦਿੱਤਾ। ਇੱਥੇ ਅਸੀਂ ਵੇਖਦੇ ਹਾਂ ਕਿ ਹਥਿਆਰ ਬੰਦ ਫ਼ੌਜੀ ਇੱਕ ਚੰਗੇ ਕੰਮ ਨੂੰ ਕਰਨ ਤੇ ਬੇਗੁਨਾਹ ਨੂੰ ਬਚਾਉਣ ਅਤੇ ਰਾਖੀ ਕਰਨ ਵਿਚ ਲੱਗਿਆ ਹੋਇਆ ਹੈ।

ਇਤਿਹਾਸ ਦੇ ਬਾਅਦ ਵਿੱਚ, ਇਸਰਾਏਲ ਦੀ ਕੌਮ ਨੇ ਆਪਣੀ ਸਥਾਈ ਫ਼ੌਜ ਦੀ ਤਰੱਕੀ ਨੂੰ ਵਧਾਇਆ ਭਾਵ ਇਹ ਕਿ ਪਰਮੇਸ਼ੁਰ ਸਵਰਗੀ ਯੋਧਾ ਹੈ ਅਤੇ ਉਸ ਦੇ ਲੋਕਾਂ ਨੂੰ ਉਨ੍ਹਾਂ ਦੀ ਫ਼ੌਜੀ ਸ਼ਕਤੀ ਨਾ ਹੋਣ ਦੀ ਪਰਵਾਹ ਕੀਤੇ ਬਿਨ੍ਹਾਂ ਉਹ ਉਨ੍ਹਾਂ ਦੀ ਰੱਖਿਆ ਕਰੇਗਾ, ਇੱਕ ਕਾਰਨ ਹੋ ਸੱਕਦਾ ਹੈ ਕਿ ਕਿਉਂ ਇਸਰਾਏਲ ਆਪਣੀ ਸਥਾਈ ਫ਼ੌਜ ਨੂੰ ਮਜਬੂਤ ਕਰਨ ਵਿੱਚ ਢਿੱਲ੍ਹਾ ਰਿਹਾ ਸੀ। ਇਸਰਾਏਲ ਵਿੱਚ ਲਗਾਤਾਰ ਸਥਾਈ ਫ਼ੌਜ ਦੀ ਤਰੱਕੀ ਬਣੀ ਰਹਿਣ ਵਾਲੀ ਸ਼ਾਊਲ, ਦਾਊਦ ਅਤੇ ਸੁਲੇਮਾਨ ਦੇ ਦੁਆਰਾ ਵਿਕਸਤ ਇੱਕ ਸ਼ਕਤੀਸ਼ਾਲੀ, ਕੇਂਦਰੀ ਰਾਜਨੀਤਿਕ ਅਵਸਥਾ ਦੇ ਆਉਣ ਤੋਂ ਬਾਅਦ ਮਜ਼ਬੂਤ ਹੋਈ ਸੀ। ਸ਼ਾਊਲ ਪਹਿਲਾ ਮਨੁੱਖ ਸੀ ਜਿਸ ਨੇ ਇੱਕ ਸਥਾਈ ਫ਼ੌਜ ਦੀ ਸਥਾਪਨਾ ਕੀਤੀ (1 ਸਮੂਏਲ 13:2; 24:2; 26:2)।

ਜਿਸ ਫ਼ੌਜ ਨੂੰ ਸ਼ਾਊਲ ਨੇ ਸ਼ੁਰੂ ਕੀਤਾ, ਦਾਊਦ ਉਸ ਨੂੰ ਚਲਾਉਂਦਾ ਰਿਹਾ। ਉਸ ਨੇ ਫ਼ੌਜ ਨੂੰ ਵਧਾਇਆ, ਕਿਰਾਏ ’ਤੇ ਫ਼ੌਜ ਨੂੰ ਹੋਰ ਕਈ ਇਲਾਕਿਆਂ ਤੋ ਲਿਆਂਦਾ ਗਿਆ ਜਿਹੜੀ ਸਿਰਫ਼ ਉਸ ਉਸ ਇਕੱਲੇ ਹੀ ਵਿਸ਼ਵਾਸ ਯੋਗ ਸੀ (2 ਸਮੂਏਲ 15:19-22), ਅਤੇ ਆਪਣੀ ਫ਼ੌਜ ਦੀ ਠੀਕ ਅਗੁਵਾਈ ਨੂੰ ਫ਼ੌਜ-ਦੇ-ਸੇਨਾਪਤੀ, ਯੋਆਬ ਨੂੰ ਦੇ ਦਿੱਤੀ। ਦਾਊਦ ਦੀ ਅਧੀਨਗੀ ਵਿੱਚ, ਇਸਰਾਏਲ ਦੀ ਆਪਣੀ ਫ਼ੌਜੀ ਨੀਤੀ ਵਿੱਚ ਜ਼ਿਆਦਾਤਰ ਹਮਲਾਵਰ ਹੋਣ ਦੇ ਦੁਆਰਾ ਆਪਣੇ ਗੁਆਂਢੀ ਰਾਜਾਂ ਜਿਵੇਂ ਅਮਨੋਨ (2 ਸਮੂਏਲ 11:1; 1 ਇਤਿਹਾਸ 20:1-3) ਨੂੰ ਆਪਣੇ ਅਧਿਕਾਰ ਵਿੱਚ ਕਰ ਲਿਆ ਸੀ। ਦਾਊਦ ਨੇ ਸਾਲ ਵਿੱਚ ਇੱਕ ਮਹੀਨਾ ਸੇਵਾ ਕਰਨ ਵਾਲੇ 12 ਸਮੂਹ ਜੋ ਹਰੇਕ 24,000 ਫ਼ੌਜੀਆਂ ਨਾਲ ਮਿਲ ਕੇ ਬਣੇ ਹੋਏ ਸਮੂਹ ਸਨ, ਵਰ੍ਹੇ ਦੇ ਪਹਿਲੇ ਮਹੀਨੇ ਫ਼ੌਜੀਆਂ ਦੀ ਸੇਵਾ ਨੂੰ ਸ਼ੁਰੂ ਕਰ ਦਿੱਤਾ (1 ਇਤਿਹਾਸ 27)। ਭਾਵੇਂ, ਸੁਲੇਮਾਨ ਦਾ ਰਾਜ ਕਾਲ ਸ਼ਾਂਤੀ ਭਰਿਆ ਸੀ, ਫਿਰ ਵੀ ਉਸ ਨੇ ਫ਼ੌਜ ਦੀ ਕਾਰਵਾਈ ਨੂੰ ਵਧਾਇਆ, ਇਸ ਵਿੱਚ ਰੱਥ ਅਤੇ ਘੋੜ ਸਵਾਰ ਫ਼ੌਜੀਆਂ ਨੂੰ ਸ਼ਾਮਿਲ ਕੀਤਾ ਗਿਆ (1 ਰਾਜਿਆਂ 10:26)। ਸਥਾਈ ਸੈਨਾ (ਭਾਵੇਂ ਕਿ ਸੁਲੇਮਾਨ ਦੀ ਮੌਤ ਤੋਂ ਬਾਅਦ ਅਤੇ ਰਾਜ ਦਾ ਦੋ ਭਾਗ ਹੋਣ ਤੋਂ ਬਾਅਦ ਵੀ) ਸੰਨ 586 ਈਸਵੀ ਤੱਕ ਬਣੀ ਰਹੀ, ਜਦੋਂ ਇਸਰਾਏਲ (ਯਹੂਦਾ) ਇੱਕ ਰਾਜਨੀਤਿਕ ਤੌਰ ’ਤੇ ਹੋਂਦ ਵਿੱਚ ਬਣੇ ਰਹਿਣ ਤੋਂ ਖ਼ਤਮ ਹੋ ਗਿਆ ਸੀ।

ਨਵੇਂ ਨੇਮ ਵਿੱਚ, ਯਿਸੂ ਨੇ ਉਸ ਸਮੇਂ ਅਚਰਜ ਮੰਨਿਆ ਜਦੋਂ ਇੱਕ ਰੋਮੀ ਸੂਬੇਦਾਰ (ਇੱਕ ਸੌ ਫ਼ੌਜੀਆਂ ਦੀ ਪਲਟਨ ਦਾ ਅਧਿਕਾਰੀ) ਉਸ ਦੇ ਕੋਲ ਆਇਆ ਸੀ। ਸੂਬੇਦਾਰ ਦੀ ਯਿਸੂ ਦੇ ਪ੍ਰਤੀ ਪ੍ਰਤੀਕ੍ਰਿਆ ਇਹ ਇਸ਼ਾਰਾ ਕਰਦੀ ਹੈ ਕਿ ਜਿਵੇਂ ਅਧਿਕਾਰ ਦੇ ਬਾਰੇ ਵਿੱਚ ਉਸ ਦੀ ਸਮਝ ਸਪੱਸ਼ਟ ਹੈ, ਉਸ ਦੇ ਨਾਲ ਯਿਸੂ ਵਿੱਚ ਉਸ ਦੀ ਸਮਝ ਵੀ ਸਪੱਸ਼ਟ ਸੀ (ਮੱਤੀ 8:5-13)। ਯਿਸੂ ਨੇ ਉਸ ਦੇ ਕੰਮ ਦੀ ਆਲੋਚਨਾ ਨਹੀਂ ਕੀਤੀ। ਨਵੇਂ ਨੇਮ ਵਿੱਚ ਕਈ ਸੂਬੇਦਾਰਾਂ ਦੇ ਬਾਰੇ ਵਿੱਚ ਜ਼ਿਕਰ ਕੀਤਾ ਗਿਆ ਹੈ ਜਿਸ ਦੀ ਸ਼ਲਾਘਾ ਮਸੀਹੀਆਂ, ਪਰਮੇਸ਼ੁਰ ਤੋਂ-ਡਰਨ ਵਾਲੇ, ਅਤੇ ਚੰਗੇ ਚਰਿੱਤਰ ਵਾਲੇ ਲੋਕਾਂ ਦੇ ਤੌਰ ’ਤੇ ਕੀਤੀ ਗਈ ਹੈ (ਮੱਤੀ 8:5; 27:54; ਮਰਕੁਸ 15:39-45; ਲੂਕਾ 7:2; 23:47; ਰਸੂਲਾਂ ਦੇ ਕਰਤੱਬ 10:1; 21:32; 28:16)।

ਜਗ੍ਹਾ ਅਤੇ ਅਹੁਦੇ ਬਦਲ ਸੱਕਦੇ ਹਨ, ਪਰ ਸਾਡੀ ਫ਼ੌਜੀ ਸ਼ਕਤੀ ਨੂੰ ਉਨ੍ਹਾਂ ਹੀ ਮਾਣ ਦਿੱਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਕਿ ਬਾਈਬਲ ਵਿੱਚ ਸੂਬੇਦਾਰਾਂ ਨੂੰ ਦਿੱਤਾ ਗਿਆ ਸੀ। ਇੱਕ ਸਿਪਾਹੀ ਦਾ ਅਹੁਦਾ ਬਹੁਤ ਹੀ ਜ਼ਿਆਦਾ ਆਦਰ ਵਾਲਾ ਹੁੰਦਾ ਹੈ। ਉਦਾਹਰਣ ਵਜੋਂ, ਪੌਲੁਸ ਇੱਕ ਮਸੀਹੀ ਵਿਸ਼ਵਾਸੀ ਇਪਾਫ਼ਰੋਦੀਤੁਸ ਦਾ ਜ਼ਿਕਰ “ਸਾਥੀ ਸਿਪਾਹੀ” ਦੇ ਤੌਰ ’ਤੇ ਕਰਦਾ ਹੈ (ਫਿਲਿੱਪੀਆਂ 2:25)। ਇਸ ਦੇ ਨਾਲ ਹੀ ਬਾਈਬਲ ਪ੍ਰਭੁ ਵਿੱਚ ਬਲਵੰਤ ਹੋਣ ਦੇ ਲਈ ਪਰਮੇਸ਼ੁਰ ਦੇ ਸਾਰੇ ਹਥਿਆਰਾਂ ਨੂੰ ਲੈਣ ਦੇ ਲਈ ਫ਼ੌਜੀ ਸ਼ਬਦਾਂ ਦਾ ਇਸਤੇਮਾਲ ਕਰਦੀ ਹੈ (ਅਫ਼ਸੀਆਂ 6:12-20)। ਜਿਸ ਵਿੱਚ ਇਕ ਫ਼ੌਜੀ ਦੇ ਸਾਰੇ ਹਥਿਆਰ-ਟੋਪ, ਢਾਲ ਅਤੇ ਤਲਵਾਰ ਸ਼ਾਮਿਲ ਹਨ।

ਹਾਂ, ਇਹ ਠੀਕ ਹੈ ਕਿ ਬਾਈਬਲ ਫ਼ੌਜ ਵਿੱਚ ਸੇਵਾ ਕਰਨ ਦੇ ਬਾਰੇ ਸਿੱਧੇ ਅਤੇ ਅਸਿੱਧੇ ਤੌਰ ’ਤੇ ਗੱਲ ਕਰਦੀ ਹੈ। ਮਸੀਹ ਮਰਦ ਅਤੇ ਔਰਤਾਂ ਜੋ ਆਪਣੇ ਦੇਸ਼ ਦੀ ਸੇਵਾ ਆਪਣੇ ਚਰਿੱਤਰ, ਮਰਿਯਾਦਾ ਅਤੇ ਆਦਰ ਨਾਲ ਕਰਦੇ ਹਨ, ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜਿਸ ਨਾਗਰਿਕ ਸੇਵਾ ਨੂੰ ਉਹ ਕਰਦੇ ਹਨ, ਉਸ ਨੂੰ ਸਾਡੇ ਸਰਬ ਸੱਤਾ ਪਰਮੇਸ਼ੁਰ ਦੇ ਦੁਆਰਾ ਮਾਫ਼ ਕੀਤਾ ਗਿਆ ਹੈ ਅਤੇ ਆਦਰ ਦਿੱਤਾ ਗਿਆ ਹੈ। ਉਹ ਜੋ ਸਨਮਾਨ ਪੂਰਣਤਾ ਨਾਲ ਫ਼ੌਜ ਵਿੱਚ ਸੇਵਾ ਕਰਦੇ ਹਨ, ਸਾਡਾ ਮਾਣ ਅਤੇ ਧੰਨਵਾਦ ਨੂੰ ਪਾਉਣ ਦਾ ਉਹ ਹੱਕ ਰੱਖਦੇ ਹਨ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਬਾਈਬਲ ਇੱਕ ਵਿਸ਼ਵਾਸੀ ਦੇ ਬਾਰੇ ਕੀ ਕਹਿੰਦੀ ਹੈ ਜਿਹੜਾ ਇੱਕ ਫ਼ੌਜ ਵਿੱਚ ਕੰਮ ਕਰਦਾ ਹੈ?
© Copyright Got Questions Ministries