ਵਿਆਹ ਨੂੰ ਅਖੀਰ ਤੱਕ ਬਣਾਈ ਰੱਖਣਾ-ਇਸ ਦੀ ਮੁੱਖ ਚੀਜ਼ ਕਿਹੜੀ ਹੈ?


ਪ੍ਰਸ਼ਨ: ਵਿਆਹ ਨੂੰ ਅਖੀਰ ਤੱਕ ਬਣਾਈ ਰੱਖਣਾ-ਇਸ ਦੀ ਮੁੱਖ ਚੀਜ਼ ਕਿਹੜੀ ਹੈ?

ਉੱਤਰ:
ਪੌਲੁਸ ਰਸੂਲ ਕਹਿੰਦਾ ਹੈ ਪਤਨੀ ਆਪਣੇ ਪਤੀ ਦੇ ਨਾਲ ਜਦੋਂ ਤੱਕ ਉਹ ਜੀਉਂਦੀ ਹੈ “ਜੁੜ੍ਹੀ” ਹੋਈ ਹੈ (ਰੋਮੀਆਂ 7:2)। ਨਿਯਮ ਇੱਥੇ ਇਹ ਹੈ ਕਿ ਵਿਆਹ ਦਾ ਇਕਰਾਰਨਾਮਾ ਟੁੱਟਣ ਤੋਂ ਪਹਿਲਾਂ ਪਤੀ ਜਾਂ ਪਤਨੀ ਕਿਸੇ ਇੱਕ ਦੀ ਮੌਤ ਹੋਣੀ ਚਾਹੀਦੀ ਹੈ। ਇਹ ਪਰਮੇਸ਼ੁਰ ਦਾ ਹੁਕਮ ਹੈ, ਪਰ ਸਾਡੇ ਇਸ ਆਧੁਨਿਕ ਸਮਾਜ ਵਿੱਚ ਵਿਆਹ 51 ਪ੍ਰਤੀਸ਼ਤ ਤਲਾਕ ਦੇ ਵੇਲੇ ਹੀ ਖਤਮ ਹੋ ਜਾਂਦੇ ਹਨ। ਇਸ ਦਾ ਮਤਲਬ ਇਹ ਹੈ ਕਿ ਲਗਭੱਗ ਅੱਧੇ ਜੋੜੇ ਇਕੱਠੇ ਮਿਲ ਕੇ ਇਕਰਾਰ ਕਰਦੇ ਹਨ ਕਿ “ਜਦੋਂ ਤੱਕ ਮੌਤ ਸਾਨੂੰ ਅਲੱਗ ਨਾ ਕਰੇ” ਇਸ ਇਕਰਾਰ ਨੂੰ ਤੋੜ੍ਹ ਦਿੰਦੇ ਹਨ।

ਇੱਕ ਵਿਆਹੁਤਾ ਜੋੜੇ ਨੂੰ ਇਹ ਯਕੀਨੀ ਬਣਾਉਣਾ ਹੈ ਕਿ ਕੀ ਉਨ੍ਹਾਂ ਦਾ ਵਿਆਹ ਸਥਾਈ ਤੌਰ ਤੇ ਅਖੀਰ ਤੱਕ ਬਣਿਆ ਰਹੇਗਾ? ਪਹਿਲਾ ਅਤੇ ਆਖਰੀ ਜ਼ਰੂਰੀ ਵਿਸ਼ਾ ਪਰਮੇਸ਼ੁਰ ਅਤੇ ਉਸ ਦੇ ਵਚਨ ਦੀ ਆਗਿਆਂ ਦਾ ਪਾਲਣ ਕਰਨਾ ਹੈ। ਇਹ ਇੱਕ ਅਜਿਹਾ ਨਿਯਮ ਹੈ ਜਿਸ ਨੂੰ ਵਿਆਹ ਤੋਂ ਪਹਿਲਾਂ ਲਾਗੂ ਕੀਤਾ ਜਾਣਾ ਚਾਹੀਦਾ ਹੈ। ਪਰਮੇਸ਼ੁਰ ਕਹਿੰਦਾ ਹੈ,“ਭਲਾ, ਦੋ ਜਣੇ ਇਕੱਠੇ ਚੱਲਣਗੇ, ਜੋ ਓਹ ਸਹਿਮਤ ਨਾ ਹੋਣ?” (ਆਮੋਸ 3:3)। ਨਵਾਂ-ਜਨਮ ਪਾਏ ਹੋਏ ਵਿਸ਼ਵਾਸੀਆਂ ਦੇ ਲਈ, ਇਸ ਦਾ ਮਤਲਬ ਕਿਸੇ ਵੀ ਅਜਿਹੇ ਸਾਥੀ ਦੇ ਨਾਲ ਨੇੜ੍ਹਤਾ ਦੇ ਸੰਬੰਧ ਵਿੱਚ ਸ਼ੁਰੂ ਕਰਨਾ ਨਹੀਂ ਹੈ ਜੋ ਕਿ ਵਿਸ਼ਵਾਸ਼ੀ ਨਹੀਂ ਹੈ। “ਤਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤੋ ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ? ਯਾ ਚਾਨਣ ਦਾ ਹਨ੍ਹੇਰੇ ਨਾਲ ਕੀ ਮੇਲ ਹੈ?” (2 ਕੁਰਿੰਥੀਆਂ 6:14)। ਜੇਕਰ ਇਸੇ ਹੀ ਇੱਕ ਨਿਯਮ ਨੂੰ ਮੰਨ ਲਿਆ ਜਾਵੇ, ਤਾਂ ਇਹ ਬਹੁਤ ਸਾਰੇ ਵਿਵਾਦਾਂ ਦੇ ਬਾਅਦ ਵਿੱਚ ਹੋਣ ਵਾਲੇ ਬਹੁਤ ਜਿਆਦਾ ਦਿਲ ਦੇ ਦਰਦ ਅਤੇ ਦੁੱਖਾਂ ਤੋਂ ਬਚਾ ਸੱਕਦਾ ਹੈ।

ਇੱਕ ਹੋਰ ਨਿਯਮ ਜਿਹੜਾ ਕਿ ਇੱਕ ਵਿਆਹ ਨੂੰ ਲੰਮੇ ਸਮੇਂ ਤੱਕ ਸੰਭਾਲੀ ਰੱਖਣ ਦੀ ਸੁਰੱਖਿਆ ਮੁਹੱਈਆ ਕਰਦਾ ਹੈ ਉਹ ਇਹ ਹੈ ਕਿ ਪਤੀ ਪਰਮੇਸ਼ੁਰ ਦੀ ਆਗਿਆਂ ਦਾ ਪਾਲਣ ਕਰੇ ਅਤੇ ਆਪਣੀ ਪਤਨੀ ਨੂੰ ਆਪਣੇ ਸਰੀਰ ਵਾਂਗੂ ਹੀ ਪਿਆਰ, ਆਦਰ ਅਤੇ ਸੁਰੱਖਿਆ ਮੁਹੱਈਆ ਕਰੇ ( ਅਫ਼ਸੀਆਂ 5:25-31)। ਇੱਕ ਮਿਲਦਾ ਹੋਇਆ ਨਿਯਮ ਇਹ ਹੈ ਕਿ ਪਤਨੀ ਨੂੰ ਵੀ ਪਰਮੇਸ਼ੁਰ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਆਪਣੇ ਪਤੀ ਦੇ ਅਧੀਨ ਜਿਸ ਤਰ੍ਹਾਂ “ਪ੍ਰਭੁ ਦੇ ਅਧੀਨ ਹੁੰਦੇ ਹਨ” ਉਸ ਤਰ੍ਹਾਂ ਹੋਣਾ ਚਾਹੀਦਾ ਹੈ (ਅਫ਼ਸੀਆਂ 5:22)। ਇੱਕ ਆਦਮੀ ਅਤੇ ਔਰਤ ਦੇ ਵਿਚਕਾਰ ਵਿਆਹ ਮਸੀਹ ਕਲੀਸਿਯਾ ਦੇ ਵਿਚਕਾਰ ਦੇ ਸੰਬੰਧ ਦੀ ਤਸਵੀਰ ਹੈ। ਮਸੀਹ ਨੇ ਆਪਣੇ ਆਪ ਨੂੰ ਕਲੀਸਿਯਾ ਦੇ ਲਈ ਦਿੱਤਾ ਅਤੇ ਉਹ ਆਪਣੀ “ਲਾੜ੍ਹੀ” ਨੂੰ ਪਿਆਰ ਕਰਦਾ, ਆਦਰ ਅਤੇ ਸੁਰੱਖਿਆ ਦਿੰਦਾ ਹੈ (ਪ੍ਰਕਾਸ਼ ਦੀ ਪੋਥੀ 19:7-9)।

ਜਦੋਂ ਪਰਮੇਸ਼ੁਰ ਹਵਾ ਨੂੰ ਪਹਿਲਾਂ ਵਿਆਹ ਦੇ ਸਮੇਂ ਆਦਮ ਕੋਲ ਲੈ ਕੇ ਆਇਆ, ਜੋ ਉਸ ਦੇ “ਮਾਸ ਅਤੇ ਹੱਡੀ” ਤੋਂ ਮਿਲ ਕੇ ਬਣੀ ਹੋਈ ਸੀ (ਉਤਪਤ 2:21) ਅਤੇ ਉਹ “ਇੱਕ ਸਰੀਰ” ਹੋ ਗਏ (ਉਤਪਤ 2:23-24)। ਇੱਕ ਸਰੀਰ ਹੋਣ ਦਾ ਮਤਲਬ ਸਰੀਰਕ ਏਕਤਾ ਨਾਲੋਂ ਵਧ ਕੇ ਹੈ। ਇਸ ਦਾ ਮਤਲਬ ਪ੍ਰਾਣ ਅਤੇ ਮਨ ਨੂੰ ਆਪਸ ਵਿੱਚ ਮਿਲਦੇ ਹੋਏ ਇੱਕੋ ਇਕਾਈ ਵਿੱਚ ਅਕਾਰ ਦੇਣਾ ਹੈ। ਇਹ ਸੰਬੰਧ ਵਿਲਾਧੀ ਜਾਂ ਭਾਵਨਾਤਮਕ ਖਿੱਚ ਤੋਂ ਕਿਤੇ ਦੂਰ ਦਾ ਹੈ ਅਤੇ ਇਹ ਆਤਮਿਕ “ਏਕਤਾ” ਦੇ ਰਾਜ ਵਿੱਚ ਚਲਿਆ ਜਾਂਦਾ ਹੈ ਜਿਹੜੀ ਸਿਰਫ਼ ਉਦੋਂ ਹੀ ਹਾਂਸਲ ਹੋ ਸੱਕਦੀ ਹੈ ਜਦੋਂ ਦੋਵੇਂ ਜਣੇ ਖੁਦ ਨੂੰ ਪਰਮੇਸ਼ੁਰ ਅਤੇ ਇੱਕ ਦੂਜੇ ਦੇ ਸਮਰਪਣ ਕਰ ਦਿੰਦੇ ਹਨ। ਇਹ ਸੰਬੰਧ “ਮੈਂ ਅਤੇ ਮੇਰੇ”“ ਦੇ ਉੱਪਰ ਨਹੀਂ ਹੈ ਬਲਕਿ “ਅਸੀਂ ਅਤੇ ਸਾਡੇ” ਉੱਤੇ ਕੇਂਦਰ ਹੈ। ਇਹ ਵਿਆਹ ਦੇ ਸਥਾਈ ਬਣੇ ਰਹਿਣ ਦੇ ਭੇਤਾਂ ਵਿੱਚੋਂ ਇੱਕ ਹੈ। ਇੱਕ ਵਿਆਹ ਨੂੰ ਮੌਤ ਤੱਕ ਸਥਾਈ ਬਣੇ ਰਹਿਣਾ ਕੁਝ ਇਸ ਤਰ੍ਹਾਂ ਹੈ ਜਿਸ ਵਿੱਚ ਦੋਵਾਂ ਜਣਿਆਂ ਨੂੰ ਪਹਿਲ ਦਾ ਨਿਰਮਾਣ ਕਰਨਾ ਹੈ। ਪਰਮੇਸ਼ੁਰ ਦੇ ਨਾਲ ਆਪਣੇ ਖੜ੍ਹੇ ਦਾਅ ਜਾਂ ਸਿੱਧੇ ਸੰਬੰਧ ਨੂੰ ਮਜਬੂਤ ਬਣਾਉਣਾ ਇੱਕ ਲੰਮੀ ਦੂਰੀ ਦੀ ਵੱਲ ਚੱਲਦੇ ਹੋਏ ਇਹ ਯਕੀਨੀ ਬਣਾਉਣਾ ਹੈ ਕਿ ਪਤੀ ਅਤੇ ਪਤਨੀ ਦੇ ਵਿਚਕਾਰ ਦਾ ਸੰਬੰਧ ਲੰਮੇ ਸਮੇਂ ਦੇ ਲਈ ਸਥਾਈ ਹੈ, ਅਤੇ ਇਸ ਲਈ ਇਹ ਪਰਮੇਸ਼ੁਰ ਨੂੰ ਆਦਰ ਦੇਣ ਵਾਲਾ ਹੈ।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਵਿਆਹ ਨੂੰ ਅਖੀਰ ਤੱਕ ਬਣਾਈ ਰੱਖਣਾ-ਇਸ ਦੀ ਮੁੱਖ ਚੀਜ਼ ਕਿਹੜੀ ਹੈ?