ਉਤਪਤ ਵਿੱਚ ਲੋਕਾਂ ਨੇ ਲੰਮੇ ਸਮੇਂ ਤੱਕ ਜੀਵਨ ਕਿਉਂ ਬਤੀਤ ਕੀਤਾ?


ਪ੍ਰਸ਼ਨ: ਉਤਪਤ ਵਿੱਚ ਲੋਕਾਂ ਨੇ ਲੰਮੇ ਸਮੇਂ ਤੱਕ ਜੀਵਨ ਕਿਉਂ ਬਤੀਤ ਕੀਤਾ?

ਉੱਤਰ:
ਇਹ ਕਿਸੇ ਹੱਦ ਤੱਕ ਇੱਕ ਭੇਤ ਵਾਂਗੂ ਹੈ ਕਿ ਕਿਉਂ ਉਤਪਤ ਦੇ ਸ਼ੁਰੂ ਦੇ ਅਧਿਆਇਆਂ ਵਿੱਚ ਲੋਕਾਂ ਨੇ ਇਨ੍ਹਾਂ ਲੰਮਾਂ ਜੀਵਨ ਬਤੀਤ ਕੀਤਾ ਹੈ। ਬਾਈਬਲ ਦੇ ਬਹੁਤ ਸਾਰੇ ਗਿਆਨੀ ਇਸ ਸਿਧਾਂਤ ਨੂੰ ਅੱਗੇ ਲੈ ਕੇ ਆਏ ਹਨ। ਉਤਪਤ 5 ਵਿੱਚ ਦਰਜ਼ ਵੰਸ਼ਾਵਲੀ ਆਦਮ ਦੀ ਧਰਮੀ ਔਲਾਦਾਂ ਦੀ ਵੰਸ਼ਾਵਲੀ ਦਾ ਵਰਣਨ ਦਿੰਦੀਆਂ ਹਨ- ਇਹੋ ਜਿਹੀ ਸੂਚੀ ਜੋ ਅਖੀਰ ਵਿੱਚ ਮਸੀਹ ਨੂੰ ਪੈਦਾ ਕਰੇਗੀ। ਪਰਮੇਸ਼ੁਰ ਨੇ ਯਕੀਕਨ ਇਸ ਰੇਖਾ ਨੂੰ ਖਾਸ ਤੌਰ ਤੇ ਜੀਉਂਦਾ ਰੱਖਣ ਲਈ ਉਨ੍ਹਾਂ ਦੇ ਧਾਰਮਿਕ ਅਤੇ ਆਗਿਆਕਾਰੀ ਨਾਲ ਭਰੇ ਜੀਵਨ ਦੇ ਲ਼ਈ ਆਸ਼ਿਸ਼ ਠਹਿਰਾਇਆ। ਜਦੋਂ ਕਿ ਇਹ ਯਕੀਨੀ ਤੌਰ ’ਤੇ ਵਿਖਾਇਆ ਗਿਆ ਹੈ, ਕਿ ਬਾਈਬਲ ਕਿਸੇ ਵੀ ਖਾਸ ਤੌਰ ਤੇ ਉਤਪਤ ਅਧਿਆਏ 5 ਵਿੱਚ ਬਿਆਨ ਮਨੁੱਖਾਂ ਦੇ ਲੰਮੇ ਜੀਵਨਕਾਲ ਦੀ ਹੱਦ ਨੂੰ ਤੈਅ ਨਹੀਂ ਕਰਦੀ ਹੈ। ਇਸ ਤੋਂ ਇਲਾਵਾ, ਹਨੋਕ ਨੂੰ ਛੱਡ ਕੇ, ਉਤਪਤ 5 ਕਿਸੇ ਵੀ ਮਨੁੱਖ ਨੂੰ ਖਾਸ ਕਰਕੇ ਧਰਮੀ ਹੋਣ ਦੇ ਤੌਰ ਤੇ ਪਹਿਚਾਣ ਨਹੀਂ ਦਿੰਦੀ ਹੈ। ਸੰਭਵ ਇਹ ਹੈ ਕਿ ਉਸ ਸਮੇਂ ਦੇ ਯੁੱਗ ਵਿੱਚ ਹਰ ਇੱਕ ਕਈ ਸੌ ਸਾਲਾਂ ਤੱਕ ਜੀਉਂਦਾ ਰਿਹਾ। ਕਈ ਕਾਰਨਾਂ ਦਾ ਇਸ ਵਿੱਚ ਹੋ ਸੱਕਦਾ ਸਹਿਯੋਗ ਰਿਹਾ ਹੋਵੇ।

ਉਤਪਤ 1:6-7 ਵਿੱਚ ਪਾਣੀ ਦੇ ਉੱਤੇ ਵਿਸਥਾਰ ਵਿਆਖਿਆ ਕਰਦਾ ਹੈ, ਪਾਣੀ ਉੱਤੇ ਇੱਕ ਚਾਨਣੀ ਜਿਸ ਨੇ ਧਰਤੀ ਨੂੰ ਚਾਰੋ ਪਾਸੇ ਘੇਰਿਆ ਹੋਇਆਂ ਸੀ। ਪਾਣੀ ਉੱਤੇ ਇਸ ਤਰ੍ਹਾਂ ਦੀ ਚਾਨਣੀ ਦੇ ਗਰੀਨ ਹਾਊਸ ਦੇ ਅਸਰ ਭਾਵ ਗਰਮੀ ਦੇ ਅਸਰ ਨੂੰ ਪੈਦਾ ਕੀਤਾ ਹੋਵੇਗਾ ਅਤੇ ਜਿਆਦਾਤਰ ਕਿਰਨਾਂ ਨੂੰ ਰੋਕ ਦਿੱਤਾ ਜੋ ਹੁਣ ਧਰਤੀ ਨਾਲ ਟਕਰਾਉਂਦੀਆਂ ਹਨ। ਸਿੱਟੇ ਵਜੋਂ ਇਸ ਨੇ ਆਦਰਸ਼ ਜੀਵਨ ਹਲਾਤਾਂ ਨੂੰ ਕਾਇਮ ਕੀਤਾ ਹੋਵੇਗਾ। ਉਤਪਤ 7:11 ਜੋ ਇਸ਼ਾਰਾ ਕਰਦਾ ਹੈ, ਕਿ ਜਲ ਪਰਲੋ ਦੇ ਸਮੇਂ, ਪਾਣੀ ਦੀ ਚਾਨਣੀ ਨੂੰ ਧਰਤੀ ਉੱਤੇ ਵਰਾਉਣ ਦੇ ਕਾਰਨ, ਸਿੱਟੇ ਵੱਜੋਂ ਜੀਵਨ ਗੁਜਾਰਨ ਦੀਆਂ ਹਲਾਤਾਂ ਖਤਮ ਹੋ ਗਈਆਂ। ਜਲ ਪਰਲੋ ਤੋਂ ਪਹਿਲਾਂ (ਉਤਪਤ 5:1-32) ਦੇ ਸਮੇਂ ਕਾਲ ਦੀ ਤੁਲਨਾ ਜਲ ਪਰਲੋ ਦੇ ਬਾਅਦ ਦੇ ਨਾਲ ਕਰੋ (ਉਤਪਤ 11:10-32)। ਜਲ ਪਰਲੋਂ ਤੋਂ ਛੇਤੀ ਹੀ ਬਾਅਦ ਵਿੱਚ, ਉਮਰਾਂ ਦਾ ਨਾਟਕੀ ਤਰੀਕੇ ਨਾਲ ਘਟਣਾ ਸ਼ੁਰੂ ਹੋ ਗਿਆ।

ਹੋਰ ਵਿਚਾਰ ਧਾਰਾ ਇਹ ਵੀ ਹੈ ਕਿ ਸ਼੍ਰਿਸ਼ਟੀ ਦੀ ਸਿਰਜਣਾ ਦੇ ਬਾਅਦ ਹੀ ਕੁਝ ਪੀੜ੍ਹੀਆ ਵਿੱਚ, ਮਨੁੱਖ ਦੀ ਉਤਪਤੀ ਸੰਬੰਧੀ ਨਿਯਮਾਂਵਲੀ ਵਿੱਚ ਕੁਝ ਤਰੁਟੀਆਂ ਵਿਕਯਿਤ ਹੋ ਗਈਆਂ। ਆਦਮ ਅਤੇ ਹਵਾ ਦੀ ਸਿਰਜਣਾ ਸੰਪੂਰਣ ਤਰ੍ਹਾਂ ਨਾਲ ਹੋਈ ਸੀ। ਉਹ ਸੱਚ ਤੌਰ ਤੇ ਉੱਚੇ ਸਤੱਰ ਨਾਲ ਬੀਮਾਰੀ ਅਤੇ ਰੋਗ ਦੇ ਵਿਰੋਧੀ ਸਨ। ਉਨ੍ਹਾਂ ਦੀਆਂ ਪੀੜ੍ਹੀਆਂ ਨੂੰ ਹੋ ਸੱਕਦਾ ਵਿਰਸੇ ਵਿੱਚ ਇਹ ਲਾਭ ਮਿਲਿਆਂ ਹੋਵੇ, ਜਾਂ ਕੁਝ ਘੱਟ ਸਤੱਰ ਵਿੱਚ ਪਾਇਆ ਹੋਵੇ। ਪਾਪ ਦੇ ਸਿੱਟੇ ਵੱਜੋ, ਸਮੇਂ ਦੇ ਲੰਘਣ ਨਾਲ, ਮਨੁੱਖ ਦੀ ਉਤਪੱਤੀ ਸੰਬੰਧੀ ਨਿਯਮਾਂਵਲੀ ਤੇਜ਼ੀ ਨਾਲ ਬਦ-ਚਲਣ ਹੁੰਦੀ ਗਈ, ਅਤੇ ਮਨੁੱਖ ਜਾਤੀ ਵੱਧ ਤੋਂ ਵੱਧ ਮੌਤ ਅਤੇ ਬੀਮਾਰੀ ਵੱਲੋਂ ਪ੍ਰਭਾਵਿਤ ਹੋ ਗਈ। ਇਹੀ ਜੀਵਨ ਜੀਉਂਣ ਦੀ ਤੇਜ਼ ਗਤੀ ਨੂੰ ਘੱਟ ਕਰਨ ਸਿੱਟਾ ਨਿਕਲਿਆ।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਉਤਪਤ ਵਿੱਚ ਲੋਕਾਂ ਨੇ ਲੰਮੇ ਸਮੇਂ ਤੱਕ ਜੀਵਨ ਕਿਉਂ ਬਤੀਤ ਕੀਤਾ?