settings icon
share icon
ਪ੍ਰਸ਼ਨ

ਕੀ ਮਰਨ ਤੋਂ ਬਾਅਦ ਜੀਵਨ ਹੈ?

ਉੱਤਰ


ਕੀ ਮੌਤ ਤੋਂ ਬਾਅਦ ਜੀਵਨ ਹੈ? ਬਾਈਬਲ ਸਾਨੂੰ ਦੱਸਦੀ ਹੈ,"ਆਦਮੀਂ ਜੋ ਤੀਵੀਂ ਤੋਂ ਜੰਮਦਾ ਹੈ ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ। ਉਹ ਫੁੱਲ ਵਾਂਙੁ ਨਿੱਕਲਦਾ, ਫੇਰ ਤੋੜਿਆ ਜਾਂਦਾ ਹੈ, ਉਹ ਸਾਯੇ ਵਾਂਙੁ ਢਲ ਜਾਂਦਾ ਹੈ, ਅਤੇ ਕਦੀ ਠਹਿਰਦਾ ਨਹੀਂ....ਅਗਰ ਮਨੁੱਖ ਮਰ ਜਾਏ ਤਾਂ ਕੀ ਉਹ ਫਿਰ ਜੀਉਂਦਾ ਹੋਵੇਗਾ" (ਅੱਯੂਬ 14:1-2,14)। ਅੱਯੂਬ ਦੀ ਤਰ੍ਹਾਂ ਹੀ, ਸਾਨੂੰ ਸਾਰਿਆਂ ਨੂੰ ਇਸ ਪ੍ਰਸ਼ਨ ਦੇ ਦੁਆਰਾ ਚਿਨੌਤੀ ਮਿੱਲੀ ਹੈ। ਅਸਲ ਵਿੱਚ ਮੌਤ ਤੋਂ ਬਾਅਦ ਸਾਡੇ ਨਾਲ ਕੀ ਹੁੰਦਾ ਹੈ? ਕੀ ਆਮ ਤੌਰ ਤੇ ਸਾਡੀ ਹੋਂਦ ਹੀ ਖ਼ਤਮ ਹੋ ਜਾਂਦੀ ਹੈ? ਕੀ ਜੀਵਨ ਇੱਕ ਘੁੰਮਣ ਵਾਲੇ ਦਰਵਾਜੇ ਦੀ ਤਰ੍ਹਾਂ ਧਰਤੀ ਉੱਤੇ ਆਉਣ ਅਤੇ ਉਸ ਤੋਂ ਜਾਣ ਦੇ ਦੁਆਰਾ ਆਖਿਰਕਾਰ ਮਨੁੱਖੀ ਮਹਾਨਤਾ ਨੂੰ ਪ੍ਰਾਪਤ ਕਰਨਾ ਇੱਕ ਤਰੀਕਾ ਹੈ? ਕੀ ਹਰ ਕੋਈ ਇੱਕੋ ਜਿਹੇ ਸਥਾਨ ਉੱਤੇ, ਯਾ ਅਸੀਂ ਅੱਲਗ ਸਥਾਨਾਂ ਤੇ ਜਾਂਦੇ ਹਾਂ? ਕੀ ਸਹੀ ਵਿੱਚ ਇੱਥੇ ਸਵਰਗ ਅਤੇ ਨਰਕ ਹੈ ਯਾ ਕੀ ਕੇਵਲ ਵਿਚਾਰ ਦੀ ਸਥਿਤੀ ਹੈ?

ਬਾਈਬਲ ਸਾਨੂੰ ਦੱਸਦੀ ਹੈ ਕਿ ਮੌਤ ਤੋਂ ਬਾਅਦ ਕੇਵਲ ਜੀਉਂਣ ਹੀ ਨਹੀਂ ਹੈ ਪ੍ਰੰਤੂ ਇਨ੍ਹਾਂ ਤੇਜਸਵੀ ਸਦੀਪਕ ਜੀਉਂਣ ਹੈ ਜਿਸ ਨੂੰ ਕਿਸੇ, "ਅੱਖ ਨੇ ਨਹੀਂ ਦੇਖਿਆ, ਅਤੇ ਕੰਨ ਨੇ ਨਹੀਂ ਸੁਣਿਆਂ, ਅਤੇ ਜੋ ਗੱਲਾਂ ਮਨੁੱਖ ਦੇ ਖਿਆਲ ਵਿੱਚ ਨਹੀਂ ਆਈਆਂ, ਉਹ ਹੀ ਹਨ ਜੋ ਪਰਮੇਸ਼ੁਰ ਨੇ ਆਪਣੇ ਪਿਆਰ ਕਰਨ ਵਾਲਿਆਂ ਦੇ ਤਿਆਰ ਕੀਤੀਆਂ ਹਨ" (1ਕੁਰਿੰਥੀਆਂ 2:9)। ਯਿਸੂ ਮਸੀਹ, ਸਰੀਰ ਵਿੱਚ ਪਰਮੇਸ਼ੁਰ, ਧਰਤੀ ਉੱਤੇ ਸਾਨੂੰ ਇਸ ਸਦੀਪਕ ਜੀਉਂਣ ਦੇ ਵਰਦਾਨ ਦੇਣ ਦੇ ਲਈ ਆਇਆ। "ਪਰ ਉਹ ਸਾਡੇ ਹੀ ਅਪਰਾਧਾਂ ਦੇ ਕਾਰਨ ਘਾਇਲ ਕੀਤਾ ਗਿਆ, ਉਹ ਸਾਡੇ ਅਧਰਮਾਂ ਦੇ ਕੰਮਾਂ ਕਰਕੇ ਕੁੱਚਲਿਆ ਗਿਆ, ਸਾਡੀ ਹੀ ਸ਼ਾਂਤੀ ਦੇ ਲਈ ਉਸ ਉੱਤੇ ਤਾੜਨਾ ਹੋਈ, ਕਿ ਉਸਦੇ ਕੋੜੇ ਖਾਣ ਨਾਲ ਅਸੀਂ ਲੋਕ ਚੰਗੇ ਹੋ ਜਾਈਏ"(ਯਸਾਯਾਹ 53:5)। ਯਿਸੂ ਨੇ ਉਸ ਸਜਾ ਨੂੰ ਲੈ ਲਿਆ ਜਿਸ ਦੇ ਭਾਗੀ ਅਸੀਂ ਸੀ ਅਤੇ ਉਸ ਨੇ ਆਪਣੇ ਜੀਉਂਣ ਨੂੰ ਸਾਡੇ ਪਾਪਾਂ ਦੇ ਜੁਰਮਾਨੇ ਦੀ ਕੀਮਤ ਨੂੰ ਅਦਾ ਕਰਨ ਲਈ ਬਲੀਦਾਨ ਕਰ ਦਿੱਤਾ। ਤਿੰਨ ਦਿਨ ਦੇ ਬਾਅਦ, ਉਸ ਨੇ ਕਬਰ ਵਿੱਚੋਂ ਨਿੱਕਲਦੇ ਹੋਏ ਆਪਣੇ ਆਪ ਨੂੰ ਮੌਤ ਉੱਤੇ ਜਿੱਤਿਆ ਹੋਇਆ ਸਾਬਿਤ ਕੀਤਾ। ਉਹ ਧਰਤੀ ਉੱਤੇ ਚਾਲ੍ਹੀ ਦਿਨ ਤੱਕ ਰਿਹਾ ਅਤੇ ਸਵਰਗ ਉੱਠਣ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਦੇ ਦੁਆਰਾ ਦੇਖਿਆ ਗਿਆ। ਰੋਮੀਆਂ 4:25 ਕਹਿੰਦੀ ਹੈ ਕਿ, "ਉਹ ਸਾਡੇ ਅਪਰਾਧਾਂ ਦੇ ਕਾਰਨ ਫੜਵਾਇਆ ਗਿਆ, ਅਤੇ ਸਾਨੂੰ ਧਰਮੀਂ ਠਹਿਰਾਉਣ ਲਈ ਜਿਵਾਲਿਆ ਵੀ ਗਿਆ।"

ਮਸੀਹ ਦਾ ਜੀ ਉੱਠਣਾ ਇੱਕ ਪੂਰੀ ਤਰ੍ਹਾਂ ਨਾਲ ਲਿਖਤੀ ਸਬੂਤ ਘੱਟਨਾ ਹੈ। ਪੌਲੁਸ ਰਸੂਲ ਨੇ ਲੋਕਾਂ ਨੂੰ ਚਿਨੌਤੀ ਦਿੱਤੀ ਉਹ ਉਸਦੀ ਪ੍ਰਾਮਣਿਕਤਾ ਦੇ ਲਈ ਚਸ਼ਮਦੀਦ ਗਵਾਹਾਂ ਨੂੰ ਪ੍ਰਸ਼ਨ ਕਰਨ, ਅਤੇ ਕੋਈ ਵੀ ਉਸਦੀ ਸਚਿਆਈ ਦਾ ਸਾਹਮਣਾ ਕਰਨ ਦੇ ਯੋਗ ਨਹੀਂ ਸੀ। ਯਿਸੂ ਮਸੀਹ ਦਾ ਜੀ ਉੱਠਣਾ ਮਸੀਹੀ ਵਿਸ਼ਵਾਸ ਦਾ ਮੁੱਖ ਸਬੂਤ ਹੈ, ਕਿਉਂਕਿ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ, ਸਾਨੂੰ ਵੀ ਇਹ ਵਿਸ਼ਵਾਸ ਕਰਨਾ ਹੈ ਕਿ ਅਸੀਂ, ਵੀ,ਜੀ ਉੱਠਾਂਗੇ।

ਪੌਲੁਸ ਨੇ ਅਰੰਭ ਦੇ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਜਿਨ੍ਹਾਂ ਇਹ ਵਿਸ਼ਵਾਸ ਨਹੀਂ ਕੀਤਾ: " ਪਰ ਅਗਰ ਇਹ ਪ੍ਰਚਾਰ ਹੋਇਆ ਕਿ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਤਾਂ ਤੁਹਾਡੇ ਵਿੱਚੋਂ ਕਿਵੇਂ ਕੁਝ ਆਖਦੇ ਹਨ ਕਿ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ? ਅਗਰ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ, ਤਾਂ ਫਿਰ ਮਸੀਹ ਵੀ ਮੁਰਦਿਆਂ ਵਿੱਚੋਂ ਨਹੀਂ ਜੀ ਉੱਠਿਆ"(1ਕੁਰਿੰਥੀਆਂ 15:12-13)।

ਕੇਵਲ ਮਸੀਹ ਹੀ ਉਨ੍ਹਾਂ ਲੋਕਾਂ ਦੀ ਵੱਡੀ ਫ਼ਸਲ ਦਾ ਪਹਿਲਾ ਮਨੁੱਖ ਹੈ ਜੋ ਕਿ ਫਿਰ ਜੀਉਂਣ ਦੇ ਲਈ ਦੁਬਾਰਾ ਜੀਵਾਲੇ ਜਾਣਗੇ। ਸਰੀਰੀ ਮੌਤ ਇੱਕ ਮਨੁੱਖ, ਆਦਮ, ਦੇ ਦੁਆਰਾ ਆਈ , ਜਿਸ ਨਾਲ ਸਾਡਾ ਸਾਰਿਆਂ ਦਾ ਰਿਸ਼ਤਾ ਹੈ। ਪਰ ਸਾਨੂੰ ਸਾਰਿਆਂ ਨੂੰ ਜੋ ਪਰਮੇਸ਼ੁਰ ਦੇ ਪਰਿਵਾਰ ਵਿੱਚੋਂ ਯਿਸੂ ਮਸੀਹ ਤੇ ਵਿਸ਼ਵਾਸ ਕਰਨ ਦੇ ਦੁਆਰਾ ਗੋਦ ਲਏ ਗਏ ਨਵਾਂ ਜੀਉਂਣ ਦਿੱਤਾ ਜਾਵੇਗਾ (1 ਕੁਰਿੰਥੀਆਂ15:20-22)। ਜਿਸ ਤਰ੍ਹਾਂ ਪਰਮੇਸ਼ੁਰ ਨੇ ਯਿਸੂ ਦੇ ਸਰੀਰ ਨੂੰ ਜਿਵਾਲਿਆ, ਉਸੇ ਤਰ੍ਹਾਂ ਨਾਲ ਸਾਡੇ ਸਰੀਰ ਵੀ ਯਿਸੂ ਦੇ ਫੁਰ ਦੁਬਾਰਾ ਆਗਮਨ ਉੱਤੇ ਜੀਵਾਲੇ ਜਾਣਗੇ (1ਕੁਰਿੰਥੀਆਂ6:14)।

ਭਾਵੇਂ ਅਸੀਂ ਸਾਰੇ ਅੰਤ ਵਿੱਚ ਜੀਵਾਲੇ ਜਾਂਵਾਗੇ, ਪਰ ਸਾਡੇ ਵਿੱਚੋਂ ਹਰ ਕੋਈ ਸਵਰਗ ਵਿੱਚ ਨਹੀਂ ਜਾਵੇਗਾ। ਹਰ ਇੱਕ ਮਨੁੱਖ ਨੂੰ ਇਸ ਜੀਵਨ ਵਿੱਚ ਇੱਕ ਚੋਣ ਕਰਨੀ ਹੈ ਅਤੇ ਫੈਸਲਾ ਕਰਨਾ ਹੈ ਉਹ ਸਦੀਪਕ ਕਾਲ ਦੇ ਜਾਵੇਗਾ। ਬਾਈਬਲ ਕਹਿੰਦੀ ਹੈ ਕਿ ਸਾਡੇ ਲਈ ਇੱਕ ਵਾਰ ਮਰਨਾ ਅਤੇ ਉਸ ਦੇ ਬਾਅਦ ਨਿਆਂ ਦਾ ਹੋਣਾ ਠਹਿਰਾਇਆ ਗਿਆ ਹੈ (ਇਬਰਾਨੀਆਂ 9:27)। ਉਹ ਜਿਨ੍ਹਾਂ ਨੂੰ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਧਰਮੀ ਬਣਾਇਆ ਗਿਆ ਹੈ ਸਦੀਪਕ ਜੀਉਂਣ ਵਿੱਚ ਸ਼ਾਮਿਲ ਹੋਣਗੇ, ਪਰ ਜੋ ਮਸੀਹ ਨੂੰ ਮੁਕਤੀ ਦਾਤਾ ਦੇ ਰੂਪ ਵਿੱਚ ਨਹੀਂ ਮੰਨਦੇ ਹਨ ਨੂੰ ਨਰਕ ਵਿੱਚ ਅਨੰਤ ਦੀ ਸਜਾ ਭੋਗਣ ਦੇ ਲਈ ਭੇਜ ਦਿੱਤਾ ਜਾਵੇਗਾ( ਮੱਤੀ 25:46)।

ਨਰਕ, ਸਵਰਗ ਵਰਗਾ ਹੀ, ਕੇਵਲ ਹੋਂਦ ਵਿੱਚ ਰਹਿਣ ਦੀ ਸਥਿਤੀ ਹੀ ਨਹੀਂ ਹੈ, ਪਰੰਤੂ ਇੱਕ ਪੱਕਾ ਸਥਾਨ ਹੈ। ਇਹ ਉਹ ਸਥਾਨ ਹੈ ਜਿੱਥੇ ਅਧਰਮੀ, ਪਰਮੇਸ਼ੁਰ ਦੇ ਨਾ ਖਤਮ ਹੋਣ ਵਾਲੇ, ਅਨੰਤ ਕਾਲ ਦੇ ਕ੍ਰੋਧ ਦਾ ਅਨੁਭਵ ਕਰਨਗੇ। ਉਹ ਭਾਵਾਤਮਕ, ਮਾਨਸਿਕ, ਅਤੇ ਸਰੀਰਕ ਕਸ਼ਟ, ਜਾਣ ਬੁੱਝ ਕੇ ਕਸ਼ਟ ਦੇ ਅਪਮਾਨ ਨੂੰ ਸਹਿਣਾ, ਪਛਤਾਉਂਣਾ, ਅਤੇ ਨਫ਼ਰਤ ਨੂੰ ਸਹਿਣ ਕਰਨਗੇ।

ਨਰਕ ਦਾ ਵਰਣਨ ਅਥਾਹ ਕੁੰਡ ਦੇ ਰੂਪ ਵਿੱਚ ਕੀਤਾ ਗਿਆ ਹੈ( ਲੂਕਾ 8:31, ਪ੍ਰਕਾਸ਼ ਦੀ ਪੋਥੀ 9:1), ਅਤੇ ਅੱਗ ਦੀ ਝੀਲ, ਜੋ ਗੰਧਕ ਨਾਲ ਸਡ਼ਦੀ, ਇੱਥੇ ਰਹਿਣ ਵਾਲਿਆਂ ਨੂੰ ਰਾਤ ਅਤੇ ਦਿਨ, ਹਮੇਸ਼ਾ ਹਮੇਸ਼ਾ ਦੇ ਲਈ ਪੀੜਤ ਕੀਤਾ ਜਾਵੇਗਾ (ਪ੍ਰਕਾਸ਼ ਦੀ ਪੋਥੀ 20:10), ਨਰਕ ਵਿੱਚ ਬਹੁਤ ਜਿਆਦਾ ਸੋਗ ਤੇ ਕ੍ਰੋਧ ਦਾ ਸੰਕੇਤ ਕਰਦੇ ਹੋਏ, ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ (ਮੱਤੀ 13:42)। ਇਹ ਉਹ ਜਗ੍ਹਾ ਹੈ ਜਿੱਥੇ ਕੀੜਾ ਕਦੇ ਨਹੀਂ ਮਰਦਾ ਅਤੇ ਅੱਗ ਕਦੀ ਬੁੱਝਦੀ ਨਹੀਂ( ਮਰਕੁਸ 9:48)। ਪਰਮੇਸ਼ੁਰ ਦੁਸ਼ਟਾਂ ਦੀ ਮੌਤ ਤੋਂ ਖੁਸ਼ ਨਹੀਂ ਹੁੰਦਾ, ਪਰ ਉਹ ਚਾਹੁੰਦਾ ਹੈ ਕਿ ਉਹ ਆਪਣੇ ਦੁਸ਼ਟ ਕੰਮਾਂ ਤੋਂ ਮੁਡ਼ਨ ਤਾਂ ਕਿ ਉਹ ਜਿਉਂਦੇ ਰਹਿਣ (ਹਿਜ਼ਕੀਏਲ 33:1)। ਪਰ ਉਹ ਸਾਨੂੰ ਇਸ ਦੀ ਅਧੀਨਤਾ ਲਈ ਮਜਬੂਰ ਨਹੀਂ ਕਰੇਗਾ, ਅਗਰ ਅਸੀਂ ਉਸ ਨੂੰ ਅਸਵੀਕਾਰ ਕਰਨਾ ਚੁਣਦੇ ਹਾਂ, ਪਰ ਸਾਨੂੰ ਦੇਣ ਦੇ ਲਈ ਉਸ ਕੋਲ ਥੋੜਾ ਵਿਕਲਪ ਹੈ ਜੋ ਅਸੀਂ ਚਾਹੁੰਦੇ ਹਾਂ-¬ ਕਿ ਉਸ ਤੋਂ ਅਲੱਗ ਜੀਵਨ ਬਿਤਾਈਏ।

ਧਰਤੀ ਉੱਤੇ ਜੀਵਨ ਇੱਕ ਜਾਂਚ ਹੈ, ਜੋ ਆਉਣ ਵਾਲਾ ਹੈ ਉਸ ਦੀ ਤਿਆਰੀ, ਵਿਸ਼ਵਾਸੀਆਂ ਦੇ ਲਈ, ਪਰਮੇਸ਼ੁਰ ਦੀ ਤਤਕਾਲੀ ਮੌਜੂਦਗੀ ਵਿੱਚ ਇਹ ਅਨੰਤ ਜੀਵਨ ਹੈ। ਸੋ ਅਸੀਂ ਕਿਸ ਤਰ੍ਹਾਂ ਧਰਮੀ ਅਤੇ ਸਦੀਪਕ ਜੀਉਂਣ ਨੂੰ ਪ੍ਰਾਪਤ ਕਰਨ ਦੇ ਯੋਗ ਹੋਏ? ਇੱਥੇ ਕੇਵਲ ਇਕੋ ਰਸਤਾ ਹੈ - ਖੁੱਦਾ ਦੇ ਪੁੱਤ੍ਰ, ਯਿਸੂ ਮਸੀਹ, ਵਿੱਚ ਨਿਹਚਾ ਕਰਨ ਅਤੇ ਵਿਸ਼ਵਾਸ ਦੇ ਦੁਆਰਾ। ਯਿਸੂ ਨੇ ਕਿਹਾ,"ਕਿਆਮਤ ਅਤੇ ਜੀਉਂਣ ਮੈਂ ਹਾਂ। ਜੋ ਕੋਈ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ। ਅਤੇ ਹਰ ਕੋਈ ਜਿਹੜਾ ਜੀਉਂਦਾ ਹੈ ਅਰ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਸਦੀਪਕਾਲ ਤੀਕੁ ਕਦੇ ਨਾ ਮਰੇਗਾ"..."( ਯੂਹੰਨਾ 11:25-25)।

ਸਦੀਪਕ ਜੀਉਂਣ ਦਾ ਮੁਫ਼ਤ ਦਾਨ ਸਾਡੇ ਸਭਨਾਂ ਦੇ ਲਈ ਉਪਲੱਬਧ ਹੈ, ਪਰ ਇਹ ਮੰਗ ਕਰਦਾ ਹੈ ਕਿ ਅਸੀਂ ਆਪਣੇ ਆਪ ਦਾ ਕੁੱਝ ਦੁਨੀਆਵੀ ਸੁੱਖ ਆਰਾਮ ਤੋਂ ਇਨਕਾਰ ਕਰਨਾ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਲਈ ਬਲੀਦਾਨ ਕਰਨਾ ਹੈ। "ਜੋ ਪੁੱਤ੍ਰ ਉੱਤੇ ਵਿਸ਼ਵਾਸ ਕਰਦਾ ਹੈ ਸਦੀਪਕ ਜੀਉਂਣ ਉਸ ਦਾ ਹੈ, ਪਰ ਜੋ ਕੋਈ ਪੁੱਤ੍ਰ ਦਾ ਇਨਕਾਰ ਕਰਦਾ ਹੈ ਜੀਉਂਣ ਨਹੀਂ ਦੇਖੇਗਾ, ਪਰ ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਬਣਿਆ ਰਹਿੰਦਾ ਹੈ"( ਯੂਹੰਨਾ 3:36)। ਮੌਤ ਤੋਂ ਬਾਅਦ ਸਾਨੂੰ ਆਪਣੇ ਪਾਪਾਂ ਤੋਂ ਮਨ ਫਿਰਾਉਂਣ ਦਾ ਇਹ ਮੌਕਾ ਨਹੀਂ ਮਿਲੇਗਾ ਕਿ ਅਸੀਂ ਕਿਉਂਕਿ ਜਦੋਂ ਇੱਕ ਵਾਰੀ ਅਸੀਂ ਪਰਮੇਸ਼ੁਰ ਨੂੰ ਆਹਮੋ ਸਾਹਮਣੇ ਦੇਖਾਂਗੇ, ਸਾਡੇ ਕੋਲ ਕੋਈ ਚੋਣ ਨਹੀਂ ਹੋਵੇਗੀ ਪਰ ਸਿਵਾਏ ਉਸ ਵਿੱਚ ਵਿਸ਼ਵਾਸ ਕਰਨ ਦੇ। ਉਹ ਸਾਨੂੰ ਚਾਹੁੰਦਾ ਹੈ ਕਿ ਅਸੀਂ ਵਿਸ਼ਵਾਸ ਵਿੱਚ ਉਸ ਦੇ ਕੋਲ ਆਈਏ ਅਤੇ ਪਿਆਰ ਕਰੀਏ। ਜੇ ਅਸੀਂ ਯਿਸੂ ਮਸੀਹ ਦੀ ਮੌਤ ਨੂੰ ਪਰਮੇਸ਼ੁਰ ਦੇ ਵਿਰੁੱਧ ਸਾਡੇ ਪਾਪਾਂ ਦੀ ਕੀਮਤ ਨੂੰ ਪੂਰੀ ਤਰ੍ਹਾਂ ਚੁਕਾਉਣ ਵਿੱਚ ਵਿਸ਼ਵਾਸ ਕਰਦੇ ਹਾਂ, ਤਾਂ ਨਾ ਕੇਵਲ ਸਾਨੂੰ ਧਰਤੀ ਉੱਤੇ ਅਰਥ ਪੂਰਨ ਜੀਉਂਣ ਦੀ ਜਿੰਮੇਦਾਰੀ ਮਿਲੇਗੀ, ਪਰ ਮਸੀਹ ਦੀ ਮੌਜੂਦਗੀ ਵਿੱਚ ਸਦੀਪਕਕਾਲ ਦਾ ਜੀਉਂਣ ਵੀ ਮਿਲੇਗਾ।

ਜੇ ਅਸੀਂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰਦੇ ਹਾਂ, ਇੱਥੇ ਇੱਕ ਸਰਲ ਪ੍ਰਾਰਥਨਾ ਹੈ। ਯਾਦ ਰੱਖੋ, ਇਹ ਪ੍ਰਾਰਥਨਾ ਕਰਨਾ ਜਾਂ ਹੋਰ ਕੋਈ ਪ੍ਰਾਰਥਨਾ ਕਰਨਾ ਸਾਨੂੰ ਨਹੀਂ ਬਚਾਵੇਗੀ। ਇਹ ਕੇਵਲ ਮਸੀਹ ਵਿੱਚ ਵਿਸ਼ਾਵਾਸ ਕਰਨਾ ਹੈ ਜੋ ਤੁਹਾਨੂੰ ਪਾਪ ਤੋ ਬਚਾ ਸੱਕਦਾ ਹੈ। ਇਹ ਪ੍ਰਾਥਰਨਾ ਇੱਕ ਸਧਾਰਨ ਰਸਤਾ ਜੋ ਤੁਹਾਡੇ ਵਿਸ਼ਵਾਸ ਨੂੰ ਪਰਮੇਸ਼ੁਰ ਵਿੱਚ ਪ੍ਰਗਟ ਕਰਦਾ ਹੈ ਅਤੇ ਮੁਕਤੀ ਪ੍ਰਧਾਨ ਕਰਨ ਦੇ ਲਈ ਉਸ ਦਾ ਧੰਨਵਾਦ ਦਾ ਤਰੀਕਾ ਹੈ, "ਪਰਮੇਸ਼ੁਰ, ਮੈਂ ਜਾਣਦਾ ਹਾਂ ਕਿ ਮੈਂ ਤੁਹਾਡੇ ਖਿਲਾਫ਼ ਪਾਪ ਕੀਤਾ ਅਤੇ ਮੈਂ ਸਜਾ ਦਾ ਹੱਕਦਾਰ ਹਾਂ। ਪਰ ਯਿਸੂ ਮਸੀਹ ਨੇ ਉਹ ਸਜਾ ਜਿਸ ਦਾ ਮੈਂ ਹੱਕਦਾਰ ਸੀ ਉਸ ਨੂੰ ਚੁੱਕ ਲਿਆ ਤਾਂ ਕਿ ਉਸ ਵਿੱਚ ਵਿਸ਼ਵਾਸ ਦੇ ਦੁਆਰਾ ਮੈਂ ਮਾਫ਼ ਕੀਤਾ ਜਾ ਸਕਾਂ। ਮੁਕਤੀ ਦੇ ਲਈ ਮੈਂ ਉਹਦੇ ਵਿੱਚ ਨਿਹਚਾ ਕਰਦਾ ਹਾਂ। ਧੰਨਵਾਦ ਕਰਦਾ ਹੈਂ ਤੁਹਾਡੀ ਅਦੁੱਤੀ ਕਿਰਪਾ ਅਤੇ ਮਾਫ਼ੀ - ਜੋ ਸਦੀਪਕ ਜੀਉਂਣ ਦਾ ਦਾਨ ਹੈ! ਆਮੀਨ!"

ਜੋ ਕੁੱਝ ਤੁਸੀਂ ਐਥੇ ਪੜ੍ਹਿਆ ਹੈ ਉਸਦੇ ਸਿੱਟੇ ਵੱਜੋਂ ਕੀ ਤੁਸੀਂ ਮਸੀਹ ਦੇ ਬਾਰੇ ਕੋਈ ਫੈਸਲਾ ਲਿਆ ਹੈ? ਜੇ ਅਜਿਹਾ ਹੈ, ਤਾਂ ਕਿਰਪਾ ਕਰਕੇ ਹੇਠਾਂ "ਮੈਂ ਅੱਜ ਹੀ ਮਸੀਹ ਨੂੰ ਸਵੀਕਾਰ ਕਰ ਲਿਆ ਹੈ" ਵਾਲੇ ਬਟਨ ਨੂੰ ਦਬਾਓ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਮਰਨ ਤੋਂ ਬਾਅਦ ਜੀਵਨ ਹੈ?
© Copyright Got Questions Ministries