ਕੀ ਮਸੀਹੀਆਂ ਨੂੰ ਦੇਸ਼ ਦੇ ਕਾਨੂੰਨ ਨੂੰ ਮੰਨਣਾ ਚਾਹੀਦਾ ਹੈ?


ਪ੍ਰਸ਼ਨ: ਕੀ ਮਸੀਹੀਆਂ ਨੂੰ ਦੇਸ਼ ਦੇ ਕਾਨੂੰਨ ਨੂੰ ਮੰਨਣਾ ਚਾਹੀਦਾ ਹੈ?

ਉੱਤਰ:
ਰੋਮੀਆਂ 13:1-7 ਆਖਦਾ ਹੈ ਕਿ, “ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ, ਕਿਉਂਕਿ ਅਜਿਹੀ ਕੋਈ ਹਕੂਮਤ ਨਹੀਂ ਜਿਹੜੀ ਪਰਮੇਸ਼ੁਰ ਦੀ ਵੱਲੋਂ ਨਾ ਹੋਵੇ ਅਤੇ ਜਿੰਨੀਆਂ ਹਕੂਮਤਾਂ ਹਨ ਓਹ ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ। ਇਸ ਲਈ, ਜਿਹੜਾ ਹਕੂਮਤ ਦਾ ਸਾਹਮਣਾ ਕਰਦਾ ਹੈ ਉਹ ਪਰਮੇਸ਼ੁਰ ਦੇ ਇੰਤਜ਼ਾਮ ਦਾ ਸਾਹਮਣਾ ਕਰਦਾ ਹੈ, ਅਤੇ ਜਿਹੜੇ ਸਾਹਮਣਾ ਕਰਦੇ ਹਨ ਓਹ ਦੰਡ ਭੋਗਣਗੇ। ਹਾਕਮ ਚੰਗੇ ਕੰਮ ਤੋਂ ਨਹੀਂ ਪਰ ਬੁਰੇ ਕੰਮ ਤੋਂ ਡਰਾਉਣ ਵਾਲੇ ਹੁੰਦੇ ਹਨ, ਓਹ ਦੰਡ ਭੋਗਣਗੇ। ਹਾਕਮ ਤਾਂ ਚੰਗੇ ਕੰਮ ਤੋਂ ਨਹੀਂ ਪਰ ਬੁਰੇ ਕੰਮ ਤੋਂ ਡਰਾਉਣ ਵਾਲੇ ਹੁੰਦੇ ਹਨ। ਕੀ ਤੂੰ ਹਾਕਮ ਤੋਂ ਡਰਿਆ ਨਹੀਂ ਚਾਹੁੰਦਾ? ਤਾਂ ਭਲਾ ਕਰ ਫੇਰ ਉਹ ਦੀ ਵੱਲੋਂ ਤੇਰੀ ਸੋਭਾ ਹੋਵੇਗੀ । ਕਿਉਂ ਜੋ ਉਹ ਪਰਮੇਸ਼ੁਰ ਦਾ ਸੇਵਕ ਤੇਰੀ ਭਲਿਆਈ ਲਈ ਹੈ। ਪਰ ਜੇਕਰ ਤੂੰ ਬੁਰਾ ਕਰੇਂ, ਤਾਂ ਡਰ, ਇਸ ਲਈ ਜੋ ਉਹ ਐਵੇਂ ਤਲਵਾਰ ਲਾਏ ਹੋਏ ਨਹੀਂ। ਉਹ ਤਾਂ ਪਰਮੇਸ਼ੁਰ ਦਾ ਸੇਵਕ ਹੈ, ਭਈ ਕੁਕਰਮੀ ਨੂੰ ਸਜ਼ਾ ਦੇਵੇ। ਇਸ ਲਈ, ਨਿਰਾ ਕ੍ਰੋਧ ਹੀ ਦੇ ਕਾਰਨ ਨਹੀਂ ਸਗੋਂ ਅੰਤਹਕਰਨ ਵੀ ਦੇ ਕਾਰਨ ਹਾਲਾ ਭਈ ਦਿੰਦੇ ਲੋੜੀਦਾ ਹੈ। ਤੁਸੀਂ ਇਸੇ ਕਾਰਨ ਹਾਲਾ ਭੀ ਦਿੰਦੇ ਹੋ, ਕਿ ਓਹ ਇਸੇ ਕੰਮ ਵਿੱਚ ਰੁੱਝੇ ਰਹਿੰਦੇ ਹਨ, ਅਤੇ ਪਰਮੇਸ਼ੁਰ ਦੇ ਖਾਦਮ ਹਨ । ਸਭਨਾਂ ਦਾ ਹੱਕ ਭਰ ਦਿਓ: ਜਿਹ ਨੂੰ ਹਾਲਾ ਚਾਹੀਦਾ ਹੈ ਹਾਲਾ ਦਿਓ, ਜਿਹ ਨੂੰ ਮਸੂਲ ਚਾਹੀਦਾ ਹੈ ਮਸੂਲ ਦਿਓ, ਜਿਹ ਦੇ ਕੋਲੋਂ ਡਰਨਾ ਚਾਹੀਦਾ ਹੈ ਡਰੋ, ਜਿਹ ਦਾ ਆਦਰ ਚਾਹੀਦਾ ਹੈ ਆਦਰ ਕਰੋ।”

ਇਹ ਪ੍ਰਸੰਗ ਬਹੁਲਤਾ ਦੇ ਨਾਲ ਸਾਫ਼ ਕਰ ਦਿੰਦਾ ਹੈ ਕਿ ਸਾਨੂੰ ਸਰਕਾਰ ਦੇ ਹੁਕਮ ਨੂੰ ਮੰਨਣਾ ਚਾਹੀਦਾ ਹੈ ਜਿੰਨ੍ਹਾਂ ਨੂੰ ਪਰਮੇਸ਼ੁਰ ਨੇ ਸਾਡੇ ਉੱਤੇ ਨਿਯੁਕਤ ਕੀਤਾ ਹੈ। ਪਰਮੇਸ਼ੁਰ ਨੇ ਸਰਕਾਰ ਨੂੰ ਬਿਵਸਥਾ ਬਣਾਈਂ ਰੱਖਣ, ਬੁਰਿਆਂ ਨੂੰ ਸਜ਼ਾ ਦੇਣ, ਅਤੇ ਨਿਆਂ ਨੂੰ ਬਣਾਉਣ ਲਈ ਨਿਯੁਕਤ ਕੀਤਾ ਹੈ (ਉਤਪਤ 9:6; 1 ਕੁਰੰਥੀਆਂ 14:33; ਰੋਮੀਆਂ 12:8)। ਸਾਨੂੰ ਹਰ ਗੱਲ ਵਿੱਚ ਸਰਕਾਰ ਦੀ ਆਗਿਆ ਮੰਨਣੀ ਹੈ- ਚੂੰਗੀ ਦੇਣ ਦੇ ਮਾਮਲੇ ਵਿੱਚ, ਕਾਨੂੰਨ ਅਤੇ ਬਿਵਸਥਾ ਦਾ ਪਾਲਣ ਕਰਨ ਵਿੱਚ ਅਤੇ ਆਦਰ ਵਿਖਾਉਣ ਵਿੱਚ। ਜੇਕਰ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਹਾਂ, ਤਾਂ ਅਸੀਂ ਆਖਰ ਵਿੱਚ ਪਰਮੇਸ਼ੁਰ ਦਾ ਹੀ ਨਿਰਾਦਰ ਕਰ ਰਹੇ ਹਾਂ, ਕਿਉਂਕਿ ਉਹ ਹੀ ਜਿਸ ਨੇ ਸਰਕਾਰ ਨੂੰ ਸਾਡੇ ਉੱਤੇ ਨਿਯੁਕਤ ਕੀਤਾ ਹੈ। ਜਦੋਂ ਪੌਲੁਸ ਰਸੂਲ ਨੇ ਰੋਮੀਆਂ ਨੂੰ ਇਹ ਚਿੱਠੀ ਲਿਖੀ ਸੀ, ਤਾਂ ਉਹ ਨੀਰੋ ਦੀ ਹਕੂਮਤ ਦੇ ਹੇਠ ਰੋਮੀ ਸਰਕਾਰ ਦੇ ਅਧੀਨ ਸੀ, ਜਿਹੜਾ ਸ਼ਾਇਦ ਰੋਮੀ ਪਾਤਸ਼ਾਹਾਂ ਵਿੱਚੋਂ ਸਭ ਤੋਂ ਭੈੜਾ ਸੀ। ਪੌਲੁਸ ਫਿਰ ਵੀ ਰੋਮੀ ਸਰਕਾਰ ਨੂੰ ਉਸ ਦੇ ਉੱਤੇ ਹਕੂਮਤ ਕਰਨ ਲਈ ਕਬੂਲ ਕਰਦਾ ਹੈ। ਅਸੀਂ ਇਸ ਵਿੱਚੋਂ ਘੱਟ ਕਿਵੇਂ ਕਰ ਸੱਕਦੇ ਹਾਂ?

ਅਗਲਾ ਪ੍ਰਸ਼ਨ ਇਹ ਹੈ ਕਿ “ਕੀ ਕਦੀ ਅਜਿਹਾ ਸਮਾਂ ਆਇਆ ਹੈ, ਜਦੋਂ ਸਾਨੂੰ ਜਾਣ ਬੁੱਝ ਕੇ ਦੇਸ ਦੇ ਕਾਨੂੰਨ ਦਾ ਪਾਲਣ ਕਰਨਾ ਚਾਹੀਦਾ ਹੈ?” ਇਸ ਦਾ ਉੱਤਰ ਹੋ ਸੱਕਦਾ ਹੈ ਕਿ ਰਸੂਲਾਂ ਦੇ ਕਰਤੱਬ 5:27-29, “ਅਤੇ ਓਹਨਾਂ ਨੂੰ ਲਿਆ ਕੇ, ਮਹਾਂ ਸਭਾ ਵਿੱਚ ਖੜੇ ਕੀਤਾ। ਤਦ ਸਰਦਾਰ ਜਾਜਕ ਨੇ ਓਹਨਾਂ ਨੂੰ ਪੁੱਛਿਆ ਭਈ ਅਸੀਂ ਤਾਂ ਤੁਹਾਨੂੰ ਤਗੀਦ ਨਾਲ ਹੁਕਮ ਕੀਤਾ ਸੀ ਜੋ ਇਸ ਨਾਮ ਦਾ ਉਪਦੇਸ਼ ਨਾ ਕਰਨਾ, ਅਤੇ ਵੇਖੋ ਤੁਸਾਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ ਨਾਲੇ ਚਾਹੁੰਦੇ ਹੋ ਜੋ ਇਸ ਮਨੁੱਖ ਦਾ ਖੂਨ ਸਾਡੇ ਜੁੰਮੇ ਲਾਓ। ਤਦ ਪਤਰਸ ਅਤੇ ਰਸੂਲਾਂ ਨੇ ਉੱਤਰ ਦਿੱਤਾ: ਕਿ ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ:” ਇਸ ਤੋਂ, ਇਹ ਸਾਫ਼ ਹੋ ਜਾਂਦਾ ਹੈ ਕਿ ਜਦੋਂ ਤੱਕ ਦੇਸ ਦਾ ਕਾਨੂੰਨ ਪਰਮੇਸ਼ੁਰ ਦੀ ਬਿਵਸਥਾ ਦੇ ਵਿਰੁੱਧ ਨਹੀਂ ਹੈ, ਤਾਂ ਅਸੀਂ ਦੇਸ ਦੇ ਕਾਨੂੰਨ ਦਾ ਪਾਲਣ ਕਰਨ ਲਈ ਰੁੱਝੇ ਹੋਏ ਹਾਂ। ਜਦੋਂ ਹੀ ਦੇਸ ਦਾ ਕਾਨੂੰਨ ਪਰਮੇਸ਼ੁਰ ਦੀ ਬਿਵਸਥਾ ਦੇ ਵਿਰੁੱਧ ਹੁੰਦਾ ਹੈ, ਸਾਨੂੰ ਉਸ ਵੇਲੇ ਦੇਸ ਦੇ ਕਾਨੂੰਨ ਦੀ ਆਗਿਆ ਨੂੰ ਨਹੀਂ ਮੰਨਣਾ ਹੈ ਅਤੇ ਪਰਮੇਸ਼ੁਰ ਦੀ ਬਿਵਸਥਾ ਦਾ ਪਾਲਣ ਕਰਨਾ ਚਾਹੀਦਾ ਹੈ। ਪਰ ਫਿਰ ਵੀ, ਉਸ ਉਦਾਹਰਣ ਵਿੱਚ, ਸਾਨੂੰ ਸਰਕਾਰ ਵੱਲੋਂ ਸਾਡੇ ਉੱਤੇ ਨਿਯੁਕਤ ਕੀਤੇ ਹੋਏ ਅਧਿਕਾਰ ਨੂੰ ਮੰਨਣਾ ਹੈ। ਇਹ ਇਸ ਸੱਚਾਈ ਵਿੱਚ ਵਿਖਾਇਆ ਗਿਆ ਹੈ ਕਿ ਪਤਰਸ ਅਤੇ ਯੂਹੰਨਾ ਨੇ ਕੋੜੇ ਖਾਣ ਦਾ ਕੋਈ ਵਿਰੋਧ ਨਹੀਂ ਕੀਤਾ, ਬਲਕਿ ਇਸ ਨੂੰ ਅਨੰਦ ਦੀ ਗੱਲ ਸਮਝਿਆ ਹੈ ਕਿ ਉਨ੍ਹਾਂ ਨੇ ਪਰਮੇਸ਼ੁਰ ਦੀ ਆਗਿਆ ਦਾ ਪਾਲਣ ਕਰਨ ਵਿੱਚ ਕਸ਼ਟ ਨੂੰ ਝੱਲ ਲਿਆ ਸੀ (ਰਸੂਲਾਂ ਦੇ ਕਰਤੱਬ 5:40-42)।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਕੀ ਮਸੀਹੀਆਂ ਨੂੰ ਦੇਸ਼ ਦੇ ਕਾਨੂੰਨ ਨੂੰ ਮੰਨਣਾ ਚਾਹੀਦਾ ਹੈ?