settings icon
share icon
ਪ੍ਰਸ਼ਨ

ਮੈਂ ਕਿਸ ਤਰ੍ਹਾਂ ਆਪਣੇ ਜੀਵਨ ਦੇ ਲਈ ਪਰਮੇਸ਼ੁਰ ਦੀ ਮਰਜ਼ੀ ਨੂੰ ਜਾਣ ਸੱਕਦਾ ਹਾਂ?

ਉੱਤਰ


ਪਰਮੇਸ਼ੁਰ ਦੀ ਮਰਜ਼ੀ ਨੂੰ ਜਾਣਨਾ ਜ਼ਰੂਰੀ ਹੈ। ਯਿਸੂ ਨੇ ਕਿਹਾ ਕੇ ਉਸ ਦੇ ਸੱਚੇ ਰਿਸ਼ਤੇਦਾਰ ਉਹ ਹਨ ਜੋ ਉਸ ਨੂੰ ਜਾਣਦੇ ਅਤੇ ਉਸ ਦੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਦੇ ਹਨ: “ਕਿਉਂਕਿ ਜੋ ਕੋਈ ਪਰਮੇਸ਼ੁਰ ਦੀ ਮਰਜ਼ੀ ਉੱਤੇ ਚੱਲ੍ਹਦਾ ਹੈ ਸੋਈ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ” (ਮਰਕੁਸ 3:35)। ਦੋ ਪੁੱਤਰਾਂ ਦੇ ਦ੍ਰਿਸ਼ਟਾਂਤ ਵਿੱਚ, ਯਿਸੂ ਮੁੱਖ ਜਾਜਕਾਂ ਅਤੇ ਆਗੂਆਂ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿੱਚ ਅਸਫ਼ਲ ਹੋਣ ਤੇ ਤਾੜਦਾ ਹੈ: ਖ਼ਾਸ ਤੌਰ ਤੇ, ਉਨ੍ਹਾਂ ਨੂੰ ਜੋ “ਨਾ ਪਛਤਾਉਂਦੇ ਅਤੇ ਪਰਤੀਤ ਕਰਦੇ” (ਮੱਤੀ 21:32)। ਇਸ ਵਿੱਚ ਸਭ ਤੋਂ ਜਿਆਦਾ ਬੁਨਿਆਦੀ, ਪਰਮੇਸ਼ੁਰ ਦੀ ਮਰਜ਼ੀ ਹੈ ਕਿ ਅਸੀਂ ਆਪਣੇ ਪਾਪਾਂ ਤੋਂ ਮਨ ਫਿਰਾ ਕੇ ਪਰਮੇਸ਼ੁਰ ਉੱਤੇ ਵਿਸ਼ਵਾਸ ਕਰੀਏ। ਜੇਕਰ ਅਸੀਂ ਇਸ ਪਹਿਲੇ ਕਦਮ ਨੂੰ ਨਹੀਂ ਲੈਂਦੇ ਹਾਂ, ਤਾਂ ਅਸੀਂ ਹੁਣ ਤੱਕ ਪਰਮੇਸ਼ੁਰ ਦੀ ਮਰਜ਼ੀ ਨੂੰ ਕਬੂਲ ਨਹੀਂ ਕੀਤਾ ਹੈ।

ਇੱਕ ਵਾਰੀ ਜਦੋਂ ਅਸੀਂ ਨਿਹਚਾ ਨਾਲ ਮਸੀਹ ਨੂੰ ਕਬੂਲ ਕਰਦੇ ਹਾਂ, ਅਸੀਂ ਪਰਮੇਸ਼ੁਰ ਦੇ ਬੱਚੇ ਬਣ ਜਾਂਦੇ ਹਾਂ (ਯੂਹੰਨਾ 1:12), ਅਤੇ ਉਹ ਆਪਣੇ ਰਾਹ ਉੱਤੇ ਚੱਲ੍ਹਣ ਲਈ ਸਾਡੀ ਅਗੁਵਾਈ ਕਰਨ ਦੀ ਇੱਛਾ ਕਰਦਾ ਹੈ (ਜਬੂਰਾਂ ਦੀ ਪੋਥੀ 143:10)। ਪਰਮੇਸ਼ੁਰ ਆਪਣੀ ਇੱਛਾ ਨੂੰ ਸਾਡੇ ਤੋਂ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਦਾ; ਸਗੋਂ ਉਹ ਇਸ ਨੂੰ ਸਾਡੇ ਉੱਤ ਪ੍ਰਗਟ ਕਰਨਾ ਚਾਹੁੰਦਾ ਹੈ। ਅਸਲ ਵਿੱਚ, ਪਹਿਲਾਂ ਹੀ ਉਸ ਨੇ ਸਾਨੂੰ ਆਪਣੇ ਵਚਨ ਵਿੱਚ ਬਹੁਤ ਸਾਰੇ ਆਦੇਸ਼ ਦਿੱਤੇ ਹਨ। ਸਾਨੂੰ “ਹਰ ਹਾਲ ਵਿੱਚ ਧੰਨਵਾਦ ਦੇਣਾ ਹੈ; ਕਿਉਂ ਜੋ ਤੁਹਾਡੇ ਲਈ ਪਰਮੇਸ਼ੁਰ ਦੀ ਇਹੀ ਇੱਛਾ ਹੈ” (1 ਥੱਸਲੁਨੀਕੀਆਂ 5:18)। ਸਾਨੂੰ ਭਲੇ ਕੰਮ ਕਰਨੇ ਹਨ (1ਪਤਰਸ 2:15)। ਅਤੇ “ਪਰਮੇਸ਼ੁਰ ਦੀ ਇੱਛਿਆ ਤੁਹਾਡੀ ਪਵਿੱਤਰ ਤਾਈ ਦੀ ਹੈ: ਭਈ ਤੁਸੀਂ ਹਰਾਮਕਾਰੀ ਤੋਂ ਬਚੇ ਰਹੋ” (1 ਥੱਸਲੁਨੀਕੀਆਂ 4:3)।

ਪਰਮੇਸ਼ੁਰ ਦੀ ਮਰਜ਼ੀ ਜਾਣਨ ਜੋਗ ਅਤੇ ਸਾਬਿਤ ਕਰਨ ਜੋਗ ਹੈ। ਰੋਮੀਆਂ 12:2 ਵਿੱਚ ਲਿਖਿਆ ਹੈ, “ਅਤੇ ਇਸ ਯੁੱਗ ਦੇ ਰੂਪ ਜੇਹੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ। ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਇੱਛਿਆ ਕੀ ਹੈ” ਇਹ ਆਇਤ ਇੱਕ ਜਰੂਰੀ ਲੇਖ ਕ੍ਰਮ ਦਿੰਦੀ ਹੈ: ਪਰਮੇਸ਼ੁਰ ਦਾ ਬੱਚਾ ਸੰਸਾਰ ਦੇ ਰੂਪ ਜਿਹਾ ਹੋਣ ਨੂੰ ਰੱਦ ਕਰਦਾ ਹੈ ਅਤੇ ਇਸਦੇ ਬਦਲੇ ਆਪਣੇ ਆਪ ਨੂੰ ਆਤਮਾ ਦੁਆਰਾ ਬਦਲਣ ਲਈ ਦਿੰਦਾ ਹੈ। ਜਦੋਂ ਉਸ ਦੀ ਬੁੱਧ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਨਵੀਂ ਹੋ ਜਾਂਦੀ ਹੈ ਤਾਂ ਉਹ ਪਰਮੇਸ਼ੁਰ ਦੀ ਪੂਰੀ ਇੱਛਾ ਨੂੰ ਜਾਣ ਸੱਕਦਾ ਹੈ।

ਜਦੋਂ ਅਸੀਂ ਪਰਮੇਸ਼ੁਰ ਦੀ ਇੱਛਾ ਨੂੰ ਭਾਲਦੇ ਹਾਂ, ਤਾਂ ਸਾਨੂੰ ਇਹ ਪੱਕਾ ਸਮਝਣਾ ਚਾਹੀਦਾ ਹੈ ਕਿ ਜੋ ਕੁਝ ਅਸੀਂ ਸੋਚ ਵਿਚਾਰ ਕਰ ਰਹੇ ਹਾਂ ਕੋਈ ਖ਼ਾਸ ਨਹੀਂ ਹੈ ਜਿਸ ਨੂੰ ਬਾਈਬਲ ਮਨ੍ਹਾਂ ਕਰਦੀ ਹੈ। ਉਦਾਹਰਣ ਦੇ ਤੌਰ ਤੇ, ਬਾਈਬਲ ਚੋਰੀ ਕਰਨ ਤੋਂ ਮਨ੍ਹਾਂ ਕਰਦੀ ਹੈ; ਕਿਉਂਕਿ ਪਰਮੇਸ਼ੁਰ ਨੇ ਸਾਫ਼ ਤਰੀਕੇ ਨਾਲ ਇਸ ਵਿਸ਼ੇ ਤੇ ਬੋਲਿਆ, ਅਸੀਂ ਜਾਣਦੇ ਹਾਂ ਭਈ ਇਹ ਪਰਮੇਸ਼ੁਰ ਦੀ ਇੱਛਾ ਨਹੀਂ ਕਿ ਅਸੀਂ ਬੈਂਕ ਲੁਟੱਣ ਵਾਲੇ ਬਣੀਏ- ਸਾਨੂੰ ਇਸ ਦੇ ਲਈ ਪ੍ਰਾਰਥਨਾ ਕਰਨ ਦੀ ਵੀ ਲੋੜ੍ਹ ਨਹੀਂ ਪੈਂਦੀ ਹੈ। ਨਾਲ ਹੀ, ਸਾਨੂੰ ਇਹ ਪੱਕਾ ਸਮਝਣਾ ਚਾਹੀਦਾ ਹੈ ਕਿ ਜੋ ਕੁਝ ਅਸੀਂ ਸੋਚ ਵਿਚਾਰ ਕਰ ਰਹੇ ਹਾਂ ਉਸ ਨਾਲ ਪਰਮੇਸ਼ੁਰ ਨੂੰ ਖੁਸ਼ੀ ਮਿਲੇਗੀ ਅਤੇ ਉਹ ਸਾਡੀ ਮਦਦ ਕਰੇਗਾ। ਅਤੇ ਦੂਜੇ ਆਤਮਿਕ ਰੀਤੀ ਨਾਲ ਵੱਧਣਗੇ।

ਕਈ ਵਾਰੀ ਪਰਮੇਸ਼ੁਰ ਦੀ ਇੱਛਾ ਨੂੰ ਜਾਣਨਾ ਮੁਸ਼ਕਿਲ ਹੈ ਕਿਉਂਕਿ ਇਸ ਦੇ ਲਈ ਧੀਰਜ ਦੀ ਲੋੜ ਹੁੰਦੀ ਹੈ। ਇਹ ਸਭ ਸੁਭਾਵਿਕ ਹੈ ਜੋ ਅਸੀਂ ਸਭ ਪਰਮੇਸ਼ੁਰ ਦੀ ਇੱਛਾ ਨੂੰ ਇਕ ਦਮ ਜਾਣਨਾ ਚਾਹੁੰਦੇ ਹਾਂ; ਪਰ ਇਸ ਤਰ੍ਹਾਂ ਨਹੀਂ ਕਿ ਉਹ ਕਿਵੇਂ ਆਮ ਤੌਰ ਤੇ ਕੰਮ ਕਰਦਾ ਹੈ। ਉਹ ਸਾਡੇ ਉੱਤੇ ਇੱਕ ਸਮੇਂ ਤੇ ਇੱਕ ਕਦਮ ਹੀ ਪ੍ਰਗਟ ਕਰਦਾ ਹੈ- ਅਤੇ ਸਾਨੂੰ ਉਸ ਉੱਤੇ ਲਗਾਤਾਰ ਨਿਹਚਾ ਕਰਮ ਲਈ ਆਗਿਆ ਦਿੰਦਾ ਹੈ। ਇਹ ਬਹੁਤ ਜ਼ਰੂਰੀ ਗੱਲ ਹੈ ਕਿ, ਜਦੋਂ ਅਸੀਂ ਅਗਲੇ ਆਦੇਸ਼ ਦੀ ਉਡੀਕ ਕਰਦੇ ਹਾਂ ਤਾਂ ਅਸੀਂ ਭਲੇ ਕੰਮਾਂ ਨੂੰ ਕਰਨ ਵਿੱਚ ਰੁੱਝ ਜਾਂਦੇ ਹਾਂ ਜੋ ਅਸੀਂ ਕਰਨਾ ਜਾਣਦੇ ਹਾਂ (ਯਾਕੂਬ 4:17)।

ਬਹੁਤ ਵਾਰ, ਅਸੀਂ ਪਰਮੇਸ਼ੁਰ ਤੋਂ ਕੁਝ ਖ਼ਾਸ ਲੈਣਾ ਚਾਹੁੰਦੇ ਹਾਂ- ਕਿੱਥੇ ਕੰਮ ਕਰਨਾ ਹੈ, ਕਿੱਥੇ ਰਹਿਣਾ, ਕਿਸ ਦੇ ਨਾਲ ਵਿਆਹ ਕਰਨਾ, ਕਿਹੜੀ ਕਾਰ ਨੂੰ ਖਰੀਦਣਾ ਆਦਿ। ਪਰਮੇਸ਼ੁਰ ਸਾਨੂੰ ਚੋਣ ਕਰਨ ਦੀ ਆਗਿਆ ਦਿੰਦਾ ਹੈ, ਅਤੇ ਜੇ ਅਸੀਂ ਉਸ ਨੂੰ ਆਤਮ ਸਮਰਪਣ ਕੀਤਾ ਹੋਇਆ ਹੈ, ਤਾਂ ਉਸ ਕੋਲ ਗਲਤ ਚੋਣਾ ਨੂੰ ਰੋਕਣ ਦੇ ਰਸਤੇ ਹਨ (ਵੇਖੋ ਰਸੂਲਾਂ ਦੇ ਕਰਤੱਬ 16:-6-7)।

ਜਿਨ੍ਹਾਂ ਜਿਆਦਾ ਅਸੀਂ ਕਿਸੇ ਵਿਅਕਤੀ ਨੂੰ ਜਾਣਦੇ ਹਾਂ, ਉਨ੍ਹਾਂ ਜਿਆਦਾ ਹੀ ਅਸੀਂ ਉਸਦੀਆਂ ਇੱਛਾਵਾਂ ਦੀ ਜਾਣਕਾਰੀ ਨੂੰ ਲੈਂਦੇ ਹਾਂ। ਉਦਾਹਰਣ ਦੇ ਤੌਰ ਤੇ, ਇੱਕ ਬੱਚਾ ਭੀੜ ਭੜੱਕੇ ਵਾਲੇ ਰਸਤੇ ਦੇ ਪਾਰ ਦੂਰ ਉਛੱਲਦੀ ਹੋਈ ਗੇਂਦ ਨੂੰ ਵੇਖਦਾ ਹੈ, ਪਰ ਉਹ ਇਸ ਦੇ ਪਿੱਛੇ ਨਹੀਂ ਭੱਜਦਾ, ਕਿਉਂਕਿ ਉਹ ਜਾਣਦਾ ਹੈ ਕਿ “ਮੇਰਾ ਪਿਤਾ ਮੈਨੂੰ ਇਸ ਤਰ੍ਹਾਂ ਕਰਨ ਲਈ ਨਹੀਂ ਚਾਹਵੇਗਾ।” ਉਸ ਨੂੰ ਹਰ ਖ਼ਾਸ ਦਿਸ਼ਾ ਦੇ ਸੰਬੰਧ ਵਿੱਚ ਪਿਤਾ ਕੋਲੋ ਸਲਾਹ ਲੈਣਾ ਜ਼ਰੂਰੀ ਨਹੀਂ ਹੁੰਦਾ ਹੈ, ਉਸ ਨੂੰ ਪਤਾ ਹੈ ਕਿ ਉਸ ਦਾ ਪਿਤਾ ਉਸ ਨੂੰ ਜੋ ਕਹੇਗਾ ਕਿਉਂਕਿ ਉਹ ਆਪਣੇ ਪਿਤਾ ਨੂੰ ਜਾਣਦਾ ਹੈ। ਪਰਮੇਸ਼ੁਰ ਦੇ ਨਾਲ ਵੀ ਸਾਡਾ ਰਿਸ਼ਤਾ ਇਸੇ ਤਰ੍ਹਾਂ ਦਾ ਹੈ ਜਦੋਂ ਅਸੀਂ ਪਰਮੇਸ਼ੁਰ ਦੇ ਨਾਲ ਚੱਲਦੇ ਹਾਂ, ਅਤੇ ਉਸ ਦੇ ਵਚਨ ਦੀ ਆਗਿਆ ਦਾ ਪਾਲਣ ਕਰਦੇ ਹਾਂ, ਅਤੇ ਉਸ ਦੇ ਆਤਮਾ ਉੱਤੇ ਭਰੋਸਾ ਕਰਦੇ ਹਾਂ, ਤਾਂ ਅਸੀਂ ਅਨੁਭਵ ਕਰਦੇ ਹਾਂ ਕਿ ਸਾਨੂੰ ਮਸੀਹ ਦੀ ਬੁੱਧੀ ਦਿੱਤੀ ਗਈ ਹੈ (1 ਕੁਰਿੰਥੀਆਂ 2:16)। ਅਤੇ ਉਹੀ ਸਾਡੀ ਉਸਦੀ ਇੱਛਾ ਨੂੰ ਜਾਣਨ ਵਿੱਚ ਮਦਦ ਕਰਦੀ ਹੈ। ਸਾਨੂੰ ਪਰਮੇਸ਼ੁਰ ਦੀ ਅਗੁਵਾਈ ਅਸਾਨੀ ਨਾਲ ਉਪਲੱਬਧ ਹੁੰਦੀ ਹੈ। “ਸੰਪੂਰਨ ਆਦਮੀ ਦਾ ਧਰਮ ਉਹ ਦਾ ਰਾਹ ਸਿੱਧਾ ਰੱਖੇਗਾ, ਦੁਸ਼ਟ ਜਨ ਆਪਣੀ ਦੁਸ਼ਟਤਾਈ ਨਾਲ ਹੀ ਡਿੱਗ ਪਵੇਗਾ” (ਕਹਾਉਤਾਂ 11:5)।

ਜੇ ਅਸੀਂ ਪ੍ਰਭੁ ਦੇ ਨਾਲ ਪੂਰੀ ਤਰ੍ਹਾਂ ਚੱਲ ਰਹੇ ਹਾਂ ਅਤੇ ਸੱਚ ਮੁੱਚ ਉਸ ਦੀ ਇੱਛਾ ਨੂੰ ਆਪਣੇ ਜੀਵਨਾਂ ਵਿੱਚ ਚਾਹੁੰਦੇ ਹਾਂ, ਪਰਮੇਸ਼ੁਰ ਆਪਣੀ ਇੱਛਾ ਨੂੰ ਸਾਡੇ ਦਿਲਾਂ ਵਿੱਚ ਆਪਣੀਆਂ ਇੱਛਾਵਾਂ ਨੂੰ ਜ਼ਰੂਰ ਰੱਖੇਗਾ। ਮੁੱਖ ਗੱਲ ਪਰਮੇਸ਼ੁਰ ਦੀ ਇੱਛਾ ਦੀ ਇੱਛਾ ਕਰਨਾ ਹੈ, ਆਪਣੇ ਆਪ ਦੀ ਨਹੀਂ। “ਤੂੰ ਯਹੋਵਾਹ ਉੱਤੇ ਨਿਹਾਲ ਰਹੁ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਾ ਕਰੇਗਾ” (ਜਬੂਰਾਂ ਦੀ ਪੋਥੀ 37:4)।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮੈਂ ਕਿਸ ਤਰ੍ਹਾਂ ਆਪਣੇ ਜੀਵਨ ਦੇ ਲਈ ਪਰਮੇਸ਼ੁਰ ਦੀ ਮਰਜ਼ੀ ਨੂੰ ਜਾਣ ਸੱਕਦਾ ਹਾਂ?
© Copyright Got Questions Ministries