settings icon
share icon
ਪ੍ਰਸ਼ਨ

ਮੈਂ ਕਿਵੇਂ ਜਾਣ ਸੱਕਦਾ ਹਾਂ ਕਿ ਮੈਨੂੰ ਕਿਸੇ ਨਾਲ ਪਿਆਰ ਹੈ?

ਉੱਤਰ


ਪਿਆਰ ਇੱਕ ਬਹੁਤ ਹੀ ਤਾਕਤਵਰ ਭਾਵਨਾ ਹੈ। ਇਹ ਸਾਡੇ ਜੀਵਨ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕਰਦਾ ਹੈ। ਅਸੀਂ ਬਹੁਤ ਸਾਰੇ ਫੈਂਸਲਿਆਂ ਨੂੰ ਇਸ ਦੀ ਭਾਵਨਾ ਦੇ ਅਧਾਰ ’ਤੇ ਲੈਂਦੇ ਹਾਂ, ਅਤੇ ਇੱਥੋਂ ਤੱਕ ਕਿ ਵਿਆਹ ਵੀ ਕਰ ਲੈਂਦੇ ਹਾਂ ਕਿਉਂਕਿ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਅਸੀਂ “ਪਿਆਰ ਵਿੱਚ” ਹਾਂ। ਇਹ ਇੱਕ ਕਾਰਨ ਹੋ ਸੱਕਦਾ ਹੈ ਕਿ ਕਿਉਂ ਪਹਿਲੀ ਵਾਰ ਕੀਤੇ ਗਏ ਅੱਧੇ ਤੋਂ ਜ਼ਿਆਦਾ ਵਿਆਹਾਂ ਦਾ ਅੰਤ ਤਲਾਕ ਵਿੱਚ ਹੁੰਦਾ ਹੈ। ਬਾਈਬਲ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਸੱਚਾ ਪਿਆਰ ਇੱਕ ਭਾਵਨਾ ਨਹੀਂ ਹੈ ਜੋ ਆਉਂਦੀ ਹੈ ਅਤੇ ਜਾਂਦੀ ਹੈ, ਪਰ ਇਹ ਇੱਕ ਫੈਂਸਲਾ ਹੈ। ਸਾਨੂੰ ਨਾ ਸਿਰਫ਼ ਉਨ੍ਹਾਂ ਲੋਕਾਂ ਨਾਲ ਪਿਆਰ ਕਰਨਾ ਹੈ ਜੋ ਸਾਨੂੰ ਕਰਦੇ ਹਨ; ਪਰ ਸਾਨੂੰ ਉਨ੍ਹਾਂ ਨਾਲ ਵੀ ਪਿਆਰ ਕਰਨਾ ਹੈ ਜੋ ਸਾਡੇ ਨਾਲ ਨਫ਼ਰਤ ਕਰਦੇ ਹਨ, ਠੀਕ ਉਵੇਂ ਹੀ ਮਸੀਹ ਨੇ ਨਾ ਪਿਆਰ ਕਰਨ ਵਾਲਿਆਂ ਨੂੰ ਵੀ ਪਿਆਰ ਕੀਤਾ (ਲੂਕਾ 6:35)। “ ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ। ਪ੍ਰੇਮ ਫੂੰ ਫੂੰ ਨਹੀਂ ਕਰਦਾ ਹੈ, ਕੁਚੱਜਿਆਂ ਨਹੀਂ ਕਰਦਾ, ਆਪ ਸੁਆਰਥੀ ਨਹੀਂ, ਚਿੜਦਾ ਨਹੀਂ, ਬੁਰਾ ਨਹੀਂ ਮੰਨਦਾ, ਉਹ ਕੁਧਰਮ ਤੋਂ ਅਨੰਦ ਨਹੀਂ ਹੁਦਾ ਸਗੋਂ ਸਚਿਆਈ ਨਾਲ ਅਨੰਦ ਹੁੰਦਾ ਹੈ, ਸਭ ਕੁਝ ਝੱਲ ਲੈਂਦਾ ਹੈ, ਸਭਨਾਂ ਗੱਲਾਂ ਦਾ ਪਰਤੀਤ ਕਰਦਾ, ਸਭਨਾਂ ਗੱਲਾਂ ਦੀ ਆਸ ਰੱਖਦਾ, ਸਭ ਕੁਝ ਸਹਿ ਲੈਂਦਾ” (1 ਕੁਰਿੰਥੀਆਂ 13:4-7)।

ਇਹ ਬੜਾ ਹੀ ਸੌਖਾ ਹੈ ਕਿ ਕਿਸੇ ਨੂੰ ਕਿਸੇ ਨਾਲ “ਪਿਆਰ ਹੋ ਜਾਵੇ”, ਪਰ ਫੈਂਸਲਾ ਲੈਣ ਤੋਂ ਪਹਿਲਾਂ ਕੁਝ ਪ੍ਰਸ਼ਨ ਹਨ ਜਿਨ੍ਹਾਂ ਨੂੰ ਪੁੱਛਣਾ ਚਾਹੀਦਾ ਹੈ ਜੋ ਅਸੀਂ ਕਰਦੇ ਹਾਂ ਕਿ ਇਹ ਸੱਚਾ ਪਿਆਰ ਹੈ। ਪਹਿਲਾਂ, ਕੀ ਉਹ ਵਿਅਕਤੀ ਮਸੀਹੀ ਵਿਸ਼ਵਾਸੀ ਹੈ, ਮਤਲਬ ਕਿ ਉਸ ਨੇ ਆਪਣਾ ਜੀਵਨ ਮਸੀਹ ਨੂੰ ਦਿੱਤਾ ਹੋਇਆ ਹੈ? ਕੀ ਉਹ ਮਸੀਹ ਵਿੱਚ ਹੀ ਮੁਕਤੀ ਦੇ ਲਈ ਵਿਸ਼ਵਾਸ ਕਰਦਾ/ਕਰਦੀ ਹੈ? ਇਸ ਦੇ ਨਾਲ ਹੀ, ਜੇ ਤੁਸੀਂ ਆਪਣੇ ਦਿਲ ਅਤੇ ਭਾਵਨਾਵਾਂ ਨੂੰ ਕਿਸੇ ਇੱਕ ਵਿਅਕਤੀ ਦੇ ਹੱਥ ਵਿੱਚ ਸੌਂਪਣ ਦੇ ਲਈ ਸੋਚ ਰਹੇ ਹੋ, ਤਾਂ ਤੁਹਾਨੂੰ ਖੁਦ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਕੀ ਤੁਸੀਂ ਉਸ ਵਿਅਕਤੀ ਨੂੰ ਬਾਕੀ ਦੇ ਸਾਰੇ ਲੋਕਾਂ ਤੋਂ ਉੱਤੇ ਰੱਖਣ ਲਈ ਤਿਆਰ ਹੋ ਅਤੇ ਪਰਮੇਸ਼ੁਰ ਤੋਂ ਬਾਅਦ ਉਹ ਹੀ ਤੁਹਾਡੇ ਸੰਬੰਧਾਂ ਦੇ ਦੂਜੇ ਸਥਾਨ ਉੱਤੇ ਆਉਣਾ ਚਾਹੀਦਾ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਦੋ ਜਣੇ ਵਿਆਹ ਕਰਦੇ ਹਨ, ਤਾਂ ਉਹ ਇੱਕ ਸਰੀਰ ਹੋ ਜਾਂਦੇ ਹਨ (ਉਤਪਤ 2:24; ਮੱਤੀ 19:5)।

ਇੱਕ ਹੋਰ ਸੋਚਣ ਯੋਗ ਗੱਲ ਇਹ ਹੈ ਕਿ ਕੀ ਪਿਆਰ ਕੀਤਾ ਜਾਣ ਵਾਲਾ ਵਿਅਕਤੀ ਇੱਕ ਜੀਵਨ ਸਾਥੀ ਹੋਣ ਦੇ ਲਈ ਇੱਕ ਚੰਗਾ ਸਾਥੀ ਹੈ ਜਾਂ ਨਹੀਂ। ਕੀ ਉਸਨੇ ਆਪਣੇ ਜੀਵਨ ਵਿੱਚ ਪਰਮੇਸ਼ੁਰ ਨੂੰ ਪਹਿਲਾਂ ਸਥਾਨ ਅਤੇ ਸਭ ਤੋਂ ਉੱਤਮ ਸਥਾਨ ਦਿੱਤਾ ਹੈ ਜਾਂ ਨਹੀਂ? ਕੀ ਉਹ ਇੱਕ ਵਿਆਹ ਦੇ ਸੰਬੰਧਾਂ ਦੇ ਨਿਰਮਾਣ ਦੇ ਲਈ ਆਪਣਾ ਸਮਾਂ ਅਤੇ ਤਾਕਤ ਦੇਣ ਦੇ ਲਈ ਤਿਆਰ ਹੈ ਜਾਂ ਨਹੀਂ ਤਾਂ ਕਿ ਉਹ ਜੀਵਨ ਦੇ ਅੰਤ ਤੱਕ ਬਣਿਆ ਰਹੇ? ਇੱਥੇ ਇਸ ਗੱਲ ਦੇ ਵਿਚਾਰਨ ਦੇ ਲਈ ਕੋਈ ਨਾਪਣ ਵਾਲਾ ਮਾਪ ਨਹੀਂ ਹੈ ਕਿ ਅਸੀਂ ਕਿਸੇ ਦੇ ਨਾਲ ਸੱਚੇ ਪਿਆਰ ਵਿੱਚ ਹਾਂ ਜਾਂ ਨਹੀਂ, ਪਰ ਇਹ ਪਰਖਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਭਾਵਨਾਵਾਂ ਅਨੁਸਾਰ ਚੱਲ ਰਹੇ ਹਾਂ ਜਾਂ ਅਸੀਂ ਆਪਣੇ ਜੀਵਨਾਂ ਵਿੱਚ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਚੱਲ ਰਹੇ ਹਾਂ। ਸੱਚਾ ਪਿਆਰ ਇੱਕ ਫੈਂਸਲਾ ਹੈ, ਨਾ ਕਿ ਸਿਰਫ਼ ਇੱਕ ਭਾਵਨਾ। ਬਾਈਬਲ ਸੰਬੰਧੀ ਸੱਚਾ ਪਿਆਰ ਕਿਸੇ ਨੂੰ ਹਰ ਵੇਲੇ ਪਿਆਰ ਕਰਨਾ ਹੈ, ਨਾ ਕਿ ਉਦੋਂ ਜਦੋਂ ਤੁਸੀਂ “ਪਿਆਰ ਵਿੱਚ” ਹੋਣ ਨੂੰ ਮਹਿਸੂਸ ਕਰਦੇ ਹੋ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮੈਂ ਕਿਵੇਂ ਜਾਣ ਸੱਕਦਾ ਹਾਂ ਕਿ ਮੈਨੂੰ ਕਿਸੇ ਨਾਲ ਪਿਆਰ ਹੈ?
© Copyright Got Questions Ministries