settings icon
share icon
ਪ੍ਰਸ਼ਨ

ਮਸੀਹ ਦੇ ਨਿਆਉਂ ਦਾ ਸਿੰਘਾਸਣ ਕੀ ਹੈ?

ਉੱਤਰ


ਰੋਮੀਆਂ 14:10-12 ਆਖਦਾ ਹੈ,“ਕਿਉਂ ਜੋ ਅਸੀਂ ਸੱਭੇ ਨਿਆਉਂ ਦੇ ਸਿੰਘਾਸਣ ਤੇ ਖੜੇ ਹੋਵਾਂਗੇ... ਸੋ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।” 2 ਕੁਰਿੰਥੀਆਂ 5:10 ਸਾਨੂੰ ਆਖਦਾ ਹੈ “ਕਿਉਂ ਜੋ ਅਸੀਂ ਸਭਨਾ ਨੇ ਮਸੀਹ ਦੇ ਨਿਆਉਂ ਦੇ ਸਿੰਘਾਸਣ ਦੇ ਅੱਗੇ ਪ੍ਰਗਟ ਹੋਣਾ ਹੈ ਭਈ ਹਰੇਕ ਜੋ ਕੁਝ ਉਸ ਨੇ ਦੇਹੀ ਵਿੱਚ ਕੀਤਾ ਭਾਵੇਂ ਭਲ਼ਾ ਭਾਵੇਂ ਬੁਰਾ ਆਪੋ ਆਪਣੀਆਂ ਕਰਨੀਆਂ ਦੇ ਅਨੁਸਾਰ ਉਹ ਦਾ ਫ਼ਲ ਪਾਉਣਗੇ।” ਇਹ ਆਇਤ ਵਿੱਚ, ਦੂਜਾ ਇਹ ਸਾਫ ਹੈ ਕਿ ਪਵਿੱਤਰ ਵਚਨ ਦੋਵਾਂ ਅਰਥਾਤ ਵਿਸ਼ਵਾਸ਼ੀਆਂ ਅਤੇ ਗੈਰ ਵਿਸ਼ਵਾਸੀਆਂ ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਲਈ, ਮਸੀਹ ਦੇ ਨਿਆਉਂ ਦੇ ਸਿੰਘਾਸਣ ਵਿੱਚ, ਵਿਸ਼ਵਾਸੀਆਂ ਦਾ ਮਸੀਹ ਵਿੱਚ ਆਪਣੇ ਬਤੀਤ ਕੀਤੇ ਹੋਏ ਜੀਵਨਾਂ ਦਾ ਲੇਖਾ ਦੇਣਾ ਸ਼ਾਮਲ ਹੈ। ਮਸੀਹ ਦਾ ਨਿਆਉਂ ਸਿੰਘਾਸਣ ਮੁਕਤੀ ਨੂੰ ਨਿਰਧਾਰਿਤ ਨਹੀਂ ਕਰਦਾ ਜਿਹੜਾ ਕਿ ਸਾਡੇ ਬਦਲੇ ਵਿੱਚ ਮਸੀਹ ਦਾ ਬਲੀਦਾਨ ਕਰਦਾ (1 ਯੂਹੰਨਾ 2:2) ਅਤੇ ਸਾਡੇ ਦੁਆਰਾ ਉਸ ਵਿੱਚ ਵਿਸ਼ਵਾਸ਼ (1 ਯੂਹੰਨਾ 3:16) ਦੇ ਸਮੇਂ ਹੀ ਨਿਰਧਾਰਿਤ ਕਰ ਦਿੱਤਾ ਗਿਆ ਫਿਰ ਕਦੀ ਵੀ ਉਹਨਾਂ ਲਈ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ। (ਰੋਮੀਆਂ 8:1)। ਸਾਨੂੰ ਪਰਮੇਸ਼ੁਰ ਦੇ ਨਿਆਉਂ ਸਿੰਘਾਸਣ ਨੂੰ ਸਾਡੇ ਪਾਪਾਂ ਦੇ ਨਿਆਉਂ ਕਰਨ ਦੇ ਲਈ ਨਹੀਂ, ਪਰ ਬਜਾਏ ਇਸ ਦੇ ਸਾਡੇ ਜੀਵਨਾਂ ਦੇ ਲਈ ਪਰਮੇਸ਼ੁਰ ਦੇ ਦੁਆਰਾ ਇਨਾਮ ਦਿੱਤੇ ਜਾਣ ਦੇ ਰੂਪ ਵਿੱਚ ਵੇਖਣਾ ਚਾਹੀਦਾ ਹੈ, ਜਿਵੇਂ ਕਿ ਬਾਈਬਲ ਦੱਸਦੀ ਹੈ, ਸਾਨੂੰ ਆਪਣੇ ਬਾਰੇ ਵਿੱਚ ਲੇਖਾ ਦੇਣਾ ਹੋਵੇਗਾ। ਇਸ ਦਾ ਇੱਕ ਹਿੱਸਾ ਪੱਕੇ ਤੌਰ ਤੇ ਸਾਡੇ ਦੁਆਰਾ ਕੀਤੇ ਹੋਏ ਪਾਪਾਂ ਦਾ ਉੱਤਰ ਦੇਣਾ ਹੋਵੇਗਾ। ਫਿਰ ਵੀ, ਕੇਵਲ ਇਹੀ ਮਸੀਹ ਦੇ ਨਿਆਉਂ ਸਿੰਘਾਸਣ ਦਾ ਪਹਿਲਾਂ ਕੇਂਦਰ ਬਿੰਦੂ ਨਹੀਂ ਹੋਵੇਗਾ।

ਮਸੀਹ ਦੇ ਨਿਆਉਂ ਸਿੰਘਾਸਣ ਦੇ ਸਾਹਮਣੇ ਵਿਸ਼ਵਾਸ਼ੀਆਂ ਨੂੰ ਇਸ ਗੱਲ ਉੱਤੇ ਇਨਾਮ ਮਿਲੇਗਾ ਕਿ ਉਨ੍ਹਾਂ ਨੇ ਕਿਵੇਂ ਵਿਸ਼ਵਾਸ਼ ਯੋਗਤਾ ਦੇ ਨਾਲ ਮਸੀਹ ਦੀ ਸੇਵਾਕਾਈ ਕੀਤੀ ਹੈ। 1 ਕੁੰਰਿਥੀਆਂ 9:4-27; 2 ਤਿਮੋਥੀਉਸ 2:5)। ਸੰਭਾਵੀ ਕੁਝ ਗੱਲਾਂ ਜਿਨ੍ਹਾਂ ਦਾ ਸਾਡੇ ਉੱਤੇ ਨਿਆਉਂ ਇਹ ਨਿਰਧਾਰਿਤ ਕਰਦੇ ਹੋਏ ਕੀਤਾ ਜਾਵੇਗਾ ਕਿ ਅਸੀਂ ਕਿੰਨੀ ਚੰਗੇ ਤਰੀਕੇ ਨਾਲ ਆਗਿਆ ਦਾ ਪਾਲਣ ਕੀਤਾ ਹੈ (ਮੱਤੀ 28:18-20) ਕਿੰਨਾਂ ਜ਼ਿਆਦਾ ਅਸੀਂ ਆਪਣੇ ਪਾਪ ਉੱਤੇ ਜਿਤ ਵਾਲਾ ਜੀਵਨ ਬਤੀਤ ਕੀਤਾ ਹੈ। (ਰੋਮੀਆਂ 6:1-4), ਅਤੇ ਕਿੰਨੇ ਚੰਗੇ ਤਰੀਕੇ ਨਾਲ ਆਪਣੀਆਂ ਜੀਭਾਂ ਨੂੰ ਕਾਬੂ ਕੀਤਾ (ਯਾਕੂਬ 3:1-9)। ਬਾਈਬਲ ਵਿਸ਼ਵਾਸ਼ੀਆਂ ਦੇ ਲਈ ਵਖਰੀਆਂ- ਵੱਖਰੀਆਂ ਗੱਲਾਂ ਦੇ ਲਈ ਅਲੱਗ –ਅਲੱਗ ਮੁਕਟਾਂ ਨੂੰ ਪ੍ਰਾਪਤ ਕਰਦੇ ਹੋਏ 2 ਤਿਮੋਥਿਉਸ 2:5; 2 ਤਿਮੋਥੀਉਸ 4:87; ਯਾਕੂਬ 1:2, 1 ਪਤਰਸ 5:4 ਅਤੇ ਪ੍ਰਕਾਸ਼ ਦੀ ਪੋਥੀ 2:10 ਵਿੱਚ ਦੱਸਦੀ ਹੈ। ਯਾਕੂਬ 1:2 ਇਸ ਗੱਲ ਦਾ ਵੱਧੀਆ ਸਾਰ ਹੈ ਕਿ ਸਾਨੂੰ ਕਿਸ ਤਰ੍ਹਾਂ ਮਸੀਹ ਦੇ ਨਿਆਉਂ ਸਿੰਘਾਸਣ ਦੇ ਬਾਰੇ ਵਿੱਚ ਸੋਚਣਾ ਚਾਹੀਦਾ ਹੈਂ, “ਧੰਨ ਹੈ ਉਹ ਮਨੁੱਖ ਜਿਹੜਾ ਪਰਤਾਵੇ ਵਿੱਚ ਅਟੱਲ ਰਹਿੰਦਾ ਹੈ, ਕਿਉਂਕਿ ਉਹ ਮੁਕਟ ਪਾਵੇਗਾ। ਜਾਂ ਖਰਾ ਨਿਕਲਿਆ ਤਾਂ ਉਹ ਨੂੰ ਜੀਵਨ ਦਾ ਉਹ ਮੁਕਟ ਪ੍ਰਾਪਤ ਹੋਵੇਗਾ ਜਿਸ ਦਾ ਪ੍ਰਭੁ ਨੇ ਆਪਣਿਆਂ ਪ੍ਰੇਮੀਆਂ ਨਾਲ ਵਾਇਦਾ ਕੀਤਾ ਹੈ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮਸੀਹ ਦੇ ਨਿਆਉਂ ਦਾ ਸਿੰਘਾਸਣ ਕੀ ਹੈ?
© Copyright Got Questions Ministries