ਕੀ ਯਿਸੂ ਪਰਮੇਸ਼ੁਰ ਹੈ? ਕੀ ਯਿਸੂ ਨੇ ਕਦੀ ਪਰਮੇਸ਼ੁਰ ਹੋਣ ਦਾ ਦਾਵਾ ਕੀਤਾ?


ਪ੍ਰਸ਼ਨ: ਕੀ ਯਿਸੂ ਪਰਮੇਸ਼ੁਰ ਹੈ? ਕੀ ਯਿਸੂ ਨੇ ਕਦੀ ਪਰਮੇਸ਼ੁਰ ਹੋਣ ਦਾ ਦਾਵਾ ਕੀਤਾ?

ਉੱਤਰ:
ਬਾਈਬਲ ਦੇ ਵਿੱਚ ਕਦੀ ਵੀ ਦਰਜ ਨਹੀਂ ਕੀਤਾ ਗਿਆ ਹੈ ਕਿ ਯਿਸੂ ਨੇ ਇੰਨ-ਬਿੰਨ ਇੰਨ੍ਹਾਂ ਸ਼ਬਦਾ ਨੂੰ ਕਿਹਾ ਹੋਵੇ ਕਿ, "ਮੈਂ ਪਰਮੇਸ਼ੁਰ ਹਾਂ।" ਪ੍ਰੰਤੂ ਫਿਰ ਵੀ, ਇਸਦਾ ਇਹ ਅਰਥ ਨਹੀਂ ਹੈ, ਕਿ ਉਸਨੇ ਕਦੀ ਵੀ ਇਹ ਮੁਨਾਦੀ ਨਹੀਂ ਕੀਤੀ ਕਿ ਉਹ ਪਰਮੇਸ਼ੁਰ ਹੈ। ਉਦਾਹਰਣ ਦੇ ਲਈ ਯੂਹੰਨਾ 10:30 ਦੇ ਵਿੱਚ ਦਿੱਤੇ ਹੋਏ ਯਿਸੂ ਦੇ ਸ਼ਬਦਾ ਨੂੰ ਵੇਖੋ, "ਮੈਂ ਅਤੇ ਪਿਤਾ ਇੱਕ ਹਾਂ।" ਯਿਸੂ ਦੇ ਇਸ ਬਿਆਨ ਦੇ ਉੱਤੇ ਜਿਸ ਵਿੱਚ ਉਹ ਜਾਣਦੇ ਹੋਇਆ ਦਾਵਾ ਕਰ ਰਿਹਾ ਸੀ ਕਿ ਉਹ ਪਰਮੇਸ਼ੁਰ ਹੈ ਦੇ ਉੱਤੇ ਸਾਨੂੰ ਯਹੂਦੀਆਂ ਦੀ ਪ੍ਰਤੀਕ੍ਰਿਯਾ ਨੂੰ ਵੇਖਣ ਦੀ ਲੋੜ ਹੈ। ਉਨ੍ਹਾਂ ਨੇ ਇਸੇ ਕਾਰਨ ਉਸਨੂੰ ਪੱਥਰਾਹ ਕਰਨ ਦੀ ਕੋਸ਼ਿਸ਼ ਕੀਤੀ। "...ਤੂੰ ਮਨੁੱਖ ਹੋ ਕੇ ਆਪਣੇ ਆਪ ਨੂੰ ਪਰਮੇਸ਼ੁਰ ਬਣਾਉਂਦਾ ਹੈਂ" (ਯੂਹੰਨਾ 10:33)। ਯਹੂਦੀ ਇੰਨ-ਬਿੰਨ ਸਮਝ ਗਏ ਕਿ ਯਿਸੂ ਕਿਸ ਗੱਲ ਦਾ ਦਾਅਵਾ ਕਰ ਰਿਹਾ ਸੀ – ਆਪਣੇ ਇਸ਼ੁਰੀ ਹੋਣ ਦਾ। ਧਿਆਨ ਦੇਵੋ ਯਿਸੂ ਨੇ ਕਦੀ ਵੀ ਆਪਣੇ ਪਰਮੇਸ਼ੁਰ ਹੋਣ ਦੇ ਦਾਵੇ ਦਾ ਇਨਕਾਰ ਨਹੀਂ ਕੀਤਾ। ਜਦੋਂ ਯਿਸੂ ਨੇ ਇਹ ਮੁਨਾਦੀ ਕੀਤੀ ਕਿ, "ਮੈਂ ਅਤੇ ਪਿਤਾ ਇਕੋ ਹਾਂ" (ਯੁਹੰਨਾ 10:30), ਤਾਂ ਉਹ ਇਹੋ ਕਹਿ ਰਿਹਾ ਸੀ ਕਿ ਉਹ ਅਤੇ ਪਿਤਾ ਸਾਰ ਅਤੇ ਸੁਭਾਉ ਦੇ ਵਿੱਚ ਇੱਕੋ ਹੀ ਸਨ। ਯੂਹੰਨਾ 8:58 ਇੱਕ ਹੋਰ ਉਦਾਹਰਣ ਹੈ। ਯਿਸੂ ਨੇ ਮੁਨਾਦੀ ਕੀਤੀ ਕਿ, "ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੋ ਅਬਰਾਹਮ ਦੇ ਹੋਣ ਤੋਂ ਪਹਿਲਾਂ ਮੈਂ ਹਾਂ।" ਜਿੰਨ੍ਹਾਂ ਯਹੂਦੀਆਂ ਨੇ ਇਸ ਸੁਣਿਆ ਉਨ੍ਹਾਂ ਨੇ ਇਸ ਦੀ ਪ੍ਰਤੀਕ੍ਰਿਯਾ ਦੇ ਵਿੱਚ ਯਿਸੂ ਨੂੰ ਪਰਮੇਸ਼ੁਰ ਦੇ ਵਿਰੁੱਧ ਕੁੱਫਰ ਬੱਕਣ ਦੇ ਕਾਰਨ ਪੱਥਰਾਂ ਨਾਲ ਮਾਰਨ ਦੀ ਕੋਸ਼ਿਸ਼ ਕਰਨ ਲਈ ਫਿਰ ਤੋਂ ਪੱਥਰ ਚੁੱਕ ਲਏ, ਜਿਵੇਂ ਮੂਸਾ ਦੀ ਸ਼ਰਾ ਉਨ੍ਹਾਂ ਨੂੰ ਕਰਨ ਦਾ ਹੁਕਮ ਦਿੰਦੀ ਸੀ (ਲੇਵਿਆਂ 24:15)।

ਯੂਹੰਨਾ ਯੀਸ਼ੂ ਦੇ ਇਸ਼ੁਰੀ ਸੁਭਾਉ ਦੇ ਵਿਚਾਰ ਨੂੰ ਦੁਹਰਾਉਂਦਾ ਹੈ: "ਸ਼ਬਦ ਪਰਮੇਸ਼ੁਰ ਦੇ ਸੰਗ ਸੀ" ਅਤੇ "ਸ਼ਬਦ ਦੇਹ ਧਾਰੀ ਹੋਇਆ" (ਯੂਹੰਨਾ 1:1, 1:14)। ਇਹ ਸਪੱਸ਼ਟ ਇਸ਼ਾਰਾ ਕਰਦਾ ਹੈ ਕਿ ਯਿਸੂ ਸ਼ਰੀਰ ਦੇ ਵਿੱਚ ਪਰਮੇਸ਼ੁਰ ਹੈ। ਰਸੂਲਾਂ ਦੇ ਕਰਤੱਬ 20:28 ਸਾਨੂੰ ਦੱਸਦਾ ਹੈ ਕਿ, "ਜੋ ਕਲੀਸਿਯਾ ਦੀ ਚਰਵਾਹੀ ਕਰੋ ਜਿਹ ਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ।" ਕਿਸਨੇ ਕਲੀਸਿਯਾ ਨੂੰ – ਪਰਮੇਸ਼ੁਰ ਦੀ ਕਲੀਸਿਯਾ ਨੂੰ – ਆਪਣੇ ਲਹੂ ਦੇ ਨਾਲ ਮੁੱਲ ਲਿਆ ਹੈ? ਯਿਸੂ ਮਸੀਹ ਨੇ। ਰਸੂਲਾਂ ਦੇ ਕਰਤੱਬ 20:28 ਵਿੱਚ ਬਿਆਨ ਕੀਤਾ ਗਿਆ ਹੈ ਕਿ ਪਰਮੇਸ਼ੁਰ ਨੇ ਉਸਦੀ ਕਲੀਸਿਯਾ ਨੂੰ ਆਪਣੇ ਲਹੂ ਦੇ ਨਾਲ ਮੁੱਲ ਲਿਆ ਹੈ। ਸਿੱਟੇ ਵੱਜੋਂ, ਯੀਸ਼ੂ ਪਰਮੇਸ਼ੁਰ ਹੈ!

ਯਿਸੂ ਦੇ ਸਬੰਧ ਵਿੱਚ ਉਸਦੇ ਚੇਲੇ ਥੋਮਾ ਨੇ ਇੰਝ ਕਿਹਾ, “ਹੇ ਮੇਰੇ ਪ੍ਰਭੂ ਅਤੇ ਮੇਰੇ ਪਰਮੇਸ਼ੁਰ” (ਯੂਹੰਨਾ 20:28)। ਤੀਤੁਸ 2:13 ਸਾਨੂੰ ਸਾਡੇ ਪਰਮੇਸ਼ੁਰ ਅਤੇ ਮੁਕਤੀਦਾਤਾ, ਯਿਸੂ ਮਸੀਹ ਦੇ ਆਉਣ ਦੀ ਉਡੀਕ ਕਰਨ ਦੇ ਲਈ ਉਤਸਾਹਿਤ ਕਰਦਾ ਹੈ। (2 ਪਤਰਸ 1:1 ਨੂੰ ਵੀ ਵੇਖੋ)। ਇਬਰਾਨੀਆਂ 1:8 ਵਿੱਚ, ਪਿਤਾ ਯਿਸੂ ਦੇ ਲਈ ਇਹ ਬਿਆਨ ਕਰਦਾ ਹੈ ਕਿ, "ਪਰ ਪੁੱਤ੍ਰ ਦੇ ਵਿਖੇ, 'ਤੇਰਾ ਸਿੰਘਾਸਣ ਜੁੱਗੇ ਜੁੱਗ ਪਰਮੇਸ਼ੁਰ ਹੈ, ਅਤੇ ਸਿਧਿਆਈ ਦੀ ਆੱਸਾ ਤੇਰੇ ਰਾਜ ਦਾ ਆੱਸਾ ਹੈ।'" ਪਿਤਾ ਯਿਸੂ ਨੂੰ "ਹੇ ਪਰਮੇਸ਼ੁਰ" ਕਹਿ ਕੇ ਇਸ਼ਾਰਾ ਕਰ ਰਿਹਾ ਹੈ ਜਿਹੜਾ ਇਹ ਦੱਸਦਾ ਹੈ ਕਿ ਯਿਸੂ ਸੱਚਮੁਚ ਵਿੱਚ ਪਰਮੇਸ਼ੁਰ ਹੈ।

ਪਰਕਾਸ਼ ਦੀ ਪੋਥੀ ਵਿੱਚ, ਇੱਕ ਸੁਰਗਦੂਤ ਨੇ ਰਸੂਲ ਯੂਹੰਨਾ ਨੂੰ ਕੇਵਲ ਪਰਮੇਸ਼ੁਰ ਨੂੰ ਹੀ ਮੱਥਾ ਟੇਕਣ ਦੇ ਲਈ ਨਿਰਦੇਸ਼ ਦਿੱਤਾ (ਪਰਕਾਸ਼ 19:10)। ਕਈ ਵਾਰ ਪਵਿਤ੍ਰ ਸ਼ਾਸ਼ਤ੍ਰ ਵਿੱਚ ਯਿਸੂ ਨੇ ਅਰਾਧਨਾ ਨੂੰ ਸਵੀਕਾਰ ਕੀਤਾ (ਮੱਤੀ 2:11, 14:33, 28:9,17; ਲੂਕਾ 24:52; ਯੂਹੰਨਾ 9:38)। ਉਸਨੇ ਕਦੀ ਵੀ ਲੋਕਾਂ ਨੂੰ ਉਸਦੀ ਅਰਾਧਨਾ ਕਰਨ ਦੇ ਲਈ ਨਹੀਂ ਝਿੜਕਿਆ। ਜੇ ਯਿਸੂ ਪਰਮੇਸ਼ੁਰ ਨਹੀਂ ਹੁੰਦਾ, ਤਾਂ ਉਸਨੇ ਲੋਕਾਂ ਨੂੰ ਕਹਿ ਦਿੱਤਾ ਹੁੰਦਾ ਕਿ ਉਹ ਉਸਦੀ ਅਰਾਧਨਾ ਨਾ ਕਰਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਪਰਕਾਸ਼ ਦੀ ਪੋਥੀ ਵਿਚ ਸੁਰਗਦੂਤ ਨੇ ਕੀਤਾ ਸੀ। ਹੋਰ ਵੀ ਕਈ ਆਇਤਾਂ ਅਤੇ ਪਵਿਤ੍ਰ ਸ਼ਾਸ਼ਤ੍ਰ ਦੇ ਹਿੱਸੇ ਹਨ ਜਿਹੜੇ ਯਿਸੂ ਦੇ ਇਸ਼ੁਰੀ ਸੁਭਾਉ ਦੇ ਲਈ ਦਲੀਲ ਦਿੰਦੇ ਹਨ।

ਅੱਤ ਮਹੱਤਵਪੂਰਨ ਕਾਰਨ ਕਿ ਯਿਸੂ ਨੂੰ ਪਰਮੇਸ਼ੁਰ ਹੋਣਾ ਲਾਜ਼ਮੀ ਹੈ ਉਹ ਇਹ ਹੈ ਕਿ ਜੇ ਉਹ ਪਰਮੇਸ਼ੁਰ ਨਹੀਂ ਹੁੰਦਾ, ਤਾਂ ਉਸਦੀ ਮੌਤ ਇਸ ਸੰਸਾਰ ਦੇ ਪਾਪਾਂ ਦੇ ਜੁਰਮਾਨੇ ਨੂੰ ਅਦਾ ਕਰਨ ਦੇ ਲਈ ਕਾਫੀ ਨਹੀਂ ਹੁੰਦੀ (1 ਯੂਹੰਨਾ 2:2)। ਜੇ ਉਹ ਪਰਮੇਸ਼ੁਰ ਨਹੀਂ ਹੁੰਦਾ ਤਾਂ ਉਹ ਯਿਸੂ ਇੱਕ ਸਿਰਜਿਆ ਹੋਇਆ ਪ੍ਰਾਣੀ ਹੁੰਦਾ, ਇੱਕ ਬੇਅੰਤ ਪਰਮੇਸ਼ੁਰ ਦੇ ਵਿਰੁੱਧ ਪਾਪਾਂ ਦੇ ਲਈ ਲੋੜੀਦੇ ਬੇਅੰਤ ਜੁਰਮਾਨੇ ਨੂੰ ਉਹ ਅਦਾ ਨਹੀਂ ਕਰ ਸੱਕਦਾ ਸੀ। ਕੇਵਲ ਪਰਮੇਸ਼ੁਰ ਹੀ ਇੱਕ ਬੇਅੰਤ ਜੁਰਮਾਨੇ ਨੂੰ ਅਦਾ ਕਰ ਸੱਕਦਾ ਹੈ। ਕੇਵਲ ਪਰਮੇਸ਼ੁਰ ਹੀ ਇਸ ਸੰਸਾਰ ਦੇ ਪਾਪਾਂ ਨੂੰ ਲੈ ਸੱਕਦਾ (2 ਕੁਰਿੰਥੀਆਂ 5:21), ਮਰ ਸੱਕਦਾ ਅਤੇ ਫਿਰ ਮੁਰਦਿਆਂ ਵਿੱਚੋਂ ਜੀ ਉੱਠਦੇ ਹੋਇਆ ਪਾਪ ਅਤੇ ਮੌਤ ਦੇ ਉੱਤੇ ਜਿੱਤ ਨੂੰ ਸਾਬਿਤ ਕਰ ਸੱਕਦਾ ਹੈ।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਕੀ ਯਿਸੂ ਪਰਮੇਸ਼ੁਰ ਹੈ? ਕੀ ਯਿਸੂ ਨੇ ਕਦੀ ਪਰਮੇਸ਼ੁਰ ਹੋਣ ਦਾ ਦਾਵਾ ਕੀਤਾ?