settings icon
share icon
ਪ੍ਰਸ਼ਨ

ਕੀ ਪਰਮੇਸ਼ੁਰ ਸੱਚ ਵਿੱਚ ਹੈ? ਮੈਂ ਸਹੀ ਰੂਪ ਵਿੱਚ ਕਿਸ ਤਰ੍ਹਾਂ ਜਾਣ ਸਕਦਾ ਹਾਂ ਕਿ ਪਰਮੇਸ਼ੁਰ ਸੱਚ ਹੈ?

ਉੱਤਰ


ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਸੱਚ ਹੈ ਕਿਉਂਕਿ ਉਸ ਨੇ ਆਪਣੇ ਆਪ ਨੂੰ ਸਾਡੇ ਉੱਤੇ ਤਿੰਨ ਤਰੀਕਿਆਂ ਨਾਲ ਪ੍ਰਗਟ ਕੀਤਾ ਹੈ: ਸ਼੍ਰਿਸ਼ਟੀ ਵਿੱਚ, ਆਪਣੇ ਵਚਨ ਵਿੱਚ ਅਤੇ ਆਪਣੇ ਪੁੱਤ੍ਰ ਯਿਸੂ ਮਸੀਹ ਵਿੱਚ।

ਪਰਮੇਸ਼ੁਰ ਦੀ ਹੋਂਦ ਦਾ ਸਭ ਤੋਂ ਮੁੱਖ ਸਬੂਤ ਸਰਲ ਰੂਪ ਤੋਂ ਇਹ ਹੈ ਜੋ ਉਸ ਨੇ ਬਣਾਇਆ ਹੈ। "ਕਿਉਂਕਿ ਉਸ ਦੇ ਅਣਦੇਖੇ ਗੁਣ- ਅਰਥਾਤ ਉਸਦੀ ਸਦਾ ਦੀ ਸਮਰੱਥਾ, ਅਤੇ ਸਵਰਗੀ ਸੁਭਾਅ- ਜਗਤ ਦੀ ਸ਼੍ਰਿਸਟੀ ਤੋਂ ਉਸ ਦੇ ਕੰਮਾਂ ਨੂੰ ਸਮਝਣ ਦੇ ਦੁਆਰਾ ਦੇਖਣ ਵਿੱਚ ਆਉਂਦੇ ਹਨ, ਇਸ ਕਰਕੇ ਵਿਅਕਤੀ ਦੇ ਲਈ ਕੋਈ ਵੀ ਉਜ਼ਰ ਨਹੀਂ( ਰੋਮਿਆਂ 1:20)। "ਆਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਆਕਾਸ਼ ਉਸ ਦੀ ਦਸਤਕਾਰੀ ਵਿਖਾਲਦਾ ਹੈ"( ਜਬੂਰਾਂ ਦੀ ਪੋਥੀ 19:1)

ਜੇ ਮੈਨੂੰ ਮੈਦਾਨ ਵਿੱਚ ਇੱਕ ਗੁੱਟ ਘੜੀ ਮਿਲ ਜਾਵੇ, ਤਾਂ ਮੈਂ ਇਹ ਨਹੀਂ ਮੰਨ ਲਵਾਂਗਾਂ ਕਿ ਇਹ ਹੁਣੇ ਹੀ "ਪ੍ਰਗਟ" ਹੋ ਗਈ, ਯਾਂ ਉਹ ਹਮੇਸ਼ਾ ਤੋਂ ਉੱਥੇ ਹੋਂਦ ਵਿੱਚ ਸੀ। ਘੜੀ ਦੇ ਢਾਂਚੇ ਤੇ ਅਧਾਰਿਤ ਹੋ ਕੇ, ਤੁਸੀਂ ਮੰਨ ਲਵੋਗੇ ਕਿ ਇਸ ਦਾ ਇੱਕ ਬਣਾਉਣ ਵਾਲਾ ਸੀ। ਪਰੰਤੂ ਇਸ ਤੋਂ ਕਿਤੇ ਜਿਆਦਾ ਬਿਹਤਰ ਡਿਜ਼ਾਈਨ ਅਤੇ ਯਥਾਰਥ ਸਾਡੇ ਆਸ ਪਾਸ ਦੇ ਸੰਸਾਰ ਵਿੱਚ ਪਾਏ ਜਾਂਦੇ ਹਨ। ਸਾਡੇ ਸਮੇਂ ਦਾ ਮਾਪ ਗੁੱਟ ਦੇ ਬੰਨੀ ਹੋਈ ਘੜੀ ਦੇ ਆਧਾਰ ਤੇ ਨਹੀਂ ਹੈ, ਪਰ ਪਰਮੇਸ਼ੁਰ ਦੇ ਹੱਥਾਂ ਦੀ ਰਚਨਾ ਵਿੱਚ ਹੈ- ਧਰਤੀ ਦਾ ਲਗਾਤਾਰ ਘੁੰਮਣਾ (ਅਤੇ ਸੀਜ਼ੀਅਮ ਦੇ 133 ਅਣੁ ਉੱਤੇ- ਰੇਡੀਓਧਰਮੀ ਗੁਣਾਂ ਦਾ ਹੋਣਾ)। ਬ੍ਰਹਿਮੰਡ ਮਹਾਨ ਢਾਂਚੇ ਨੂੰ ਪੇਸ਼ ਕਰਦਾ ਹੈ, ਅਤੇ ਇਹ ਗੱਲ ਇਸ ਦੇ ਮਹਾਨ ਖ਼ਾਕਾਕਾਰ ਦੇ ਹੋਣ ਨੂੰ ਸਿੱਧ ਕਰਦੀ ਹੈ।

ਜੇਕਰ ਮੈਨੂੰ ਗੁਪਤ ਭਾਸ਼ਾ ਦਾ ਕੋਈ ਸੰਦੇਸ਼ ਮਿਲਦਾ ਹੈ, ਤਾਂ ਮੈਂ ਇਸਦੇ ਸੰਕੇਤਾਂ ਨੂੰ ਤੋੜ ਕੇ ਪੜਨ ਦਾ ਯਤਨ ਕਰਾਂਗਾ। ਮੇਰੀ ਕਲਪਣਾ ਇਹੀ ਹੋਵੇਗੀ ਕਿ ਸੰਦੇਸ਼ ਨੂੰ ਭੇਜਣ ਵਾਲਾ ਕੋਈ ਬੁੱਧੀਮਾਨ ਵਿਅਕਤੀ ਹੈ, ਅਜਿਹਾ ਮਨੁੱਖ ਜਿਸ ਨੇ ਇਸ ਗੁਪਤ ਸੰਕੇਤ ਦੀ ਸਿਰਜਣਾ ਕੀਤੀ ਹੈ। ਡੀ ਐਨ ਏ "ਕੋਸ਼ਾਣੂ" ਅਰਥਾਤ ਕਿੰਨੇ ਗੁੰਝਲਦਾਰ ਹੁੰਦੇ ਹਨ ਜਿੰਨਾਂ ਨੂੰ ਅਸੀਂ ਅਪਣੇ ਸਰੀਰ ਦੀ ਹਰੇਕ ਕੋਸ਼ਿਕਾ ਵਿੱਚ ਧਾਰਣ ਕਰਕੇ ਰੱਖਦੇ ਹਾਂ? ਕੀ ਡੀ ਐਨ ਏ ਦੀ ਜਟਿਲਤਾ ਅਤੇ ਉਦੇਸ਼ ਗੁਪਤ ਸੰਕੇਤ ਦੇ ਬੁੱਧੀਮਾਨ ਹੋਣ ਦੀ ਦਲੀਲ ਨਹੀਂ ਦਿੰਦੇ?

ਪਰਮੇਸ਼ੁਰ ਨੇ ਨਾ ਕੇਵਲ ਇੱਕ ਗੁੰਝਲਦਾਰ ਅਤੇ ਅੰਤ ਵਿੱਚ ਆਪਸ ਦੇ ਤਾਲ ਮੇਲ ਦੇ ਆਧਾਰ ਤੇ ਸੰਸਾਰ ਬਣਾਇਆ, ਉਸਨੇ ਹਰ ਇੱਕ ਮਨੁੱਖ ਦੇ ਦਿਲ ਵਿੱਚ ਅਨਾਦਿ ਕਾਲ ਦੇ ਗਿਆਨ ਨੂੰ ਵੀ ਪੈਦਾ ਕੀਤਾ ਹੈ (ਕਹਾਉਤਾਂ 3:11)। ਮਨੁੱਖ ਜਾਤੀ ਵਿੱਚ ਇੱਕ ਜਨਮਜਾਤ ਵਿਚਾਰ ਹੈ ਕਿ ਜੀਵਨ ਵਿੱਚ ਅੱਖ ਦੁਆਰਾ ਦੇਖੇ ਜਾਣ ਤੋਂ ਵੀ ਕਿਤੇ ਵਧੀਕ ਕੁਝ ਹੈ, ਇਹ ਕਿ ਦੁਨੀਆਵੀ ਕੰਮਾਂ ਤੋਂ ਵੀ ਉੱਚੀ ਕੋਈ ਹੋਂਦ ਹੈ। ਅਨੰਤ ਕਾਲ ਦਾ ਸਾਡਾ ਗਿਆਨ ਖੁਦ ਨੂੰ ਦੋ ਤਰ੍ਹਾਂ ਵਿੱਚ ਬਿਆਨ ਕਰਦਾ ਹੈ : ਵਿਵਸਥਾ ਨੂੰ ਬਣਾਉਣਾ ਅਤੇ ਅਰਾਧਨਾ।

ਹਰੇਕ ਸੱਭਿਅਤਾ ਨੇ ਹੁਣ ਤੱਕ ਦੇ ਇਤਿਹਾਸ ਦੇ ਦੌਰਾਨ ਕੁਝ ਨੈਤਿਕ ਵਿਵਸਥਾਵਾਂ ਨੂੰ ਮਹੱਤਵ ਦਿੱਤਾ ਹੈ, ਜੋ ਕਿ ਅਚਰਜ ਰੂਪ ਨਾਲ ਇੱਕ ਸੰਸਕ੍ਰਿਤੀ ਤੋਂ ਦੂਜੀ ਸੰਸਕ੍ਰਿਤੀ ਵਿੱਚ ਇੱਕੋ ਜਿਹੇ ਹੀ ਰਹੇ ਹਨ। ਉਦਾਹਰਣ ਦੇ ਲਈ, ਪਿਆਰ ਦੇ ਆਦਰਸ਼ ਨੂੰ ਵਿਸ਼ਵ ਵਿਆਪੀ ਇੱਜਤੀ ਦਿੱਤੀ ਗਈ ਹੈ, ਜਦੋਂ ਕਿ ਝੂਠ ਬੋਲਣ ਦੇ ਕੰਮ ਦੀ ਵਿਸ਼ਵ ਵਿਆਪੀ ਰੂਪ ਤੋਂ ਨਿੰਦਾ ਕੀਤਾ ਜਾਂਦੀ ਹੈ। ਇਹ ਸਧਾਰਨ ਨੈਤਿਕਤਾ – ਸਹੀ ਅਤੇ ਗਲਤ ਦੀ ਇਹ ਭੂਮੰਡਲੀਆ ਸਮਝ ਹੈ – ਇੱਕ ਉੱਤਮ ਨੈਤਿਕ ਵਿਅਕਤੀ ਦੀ ਹੋਂਦ ਵੱਲ ਇਸ਼ਾਰਾ ਕਰਦੀ ਹੈ ਜਿਸ ਨੇ ਸਾਨੂੰ ਇਸ ਤਰ੍ਹਾਂ ਦੀ ਸਮਝ ਦਿੱਤੀ ਹੈ।

ਇਸ ਤਰ੍ਹਾਂ ਨਾਲ, ਪੂਰੇ ਸੰਸਾਰ ਦੇ ਲੋਕਾਂ ਨੇ, ਉਹ ਭਾਵੇਂ ਕਿਸੇ ਵੀ ਸੰਸਕ੍ਰਿਤੀ ਤੋਂ ਕਿਉਂ ਨਾ ਹੋਣ, ਅਰਾਧਨਾ ਦੇ ਇੱਕ ਤਰੀਕੇ ਨੂੰ ਵਿਕਸਿਤ ਕੀਤਾ ਹੈ, ਅਰਾਧਨਾ ਦਾ ਮਕਸਦ ਭਿੰਨ ਹੋ ਸੱਕਦਾ ਹੈ, ਪਰ ਮਨੁੱਖ ਹੋਣ ਦੇ ਕਾਰਨ ਇੱਕ "ਉੱਚ ਸਮਰੱਥਾ" ਦਾ ਅਨੁਭਵ ਅਸਵਿਕਾਰ ਕੀਤੇ ਨਹੀਂ ਜਾਣ ਦਾ ਇੱਕ ਹਿੱਸਾ ਹੈ। ਅਰਾਧਨਾ ਦਾ ਸਾਡਾ ਇਹ ਸੁਭਾਅ ਇਸ ਤੱਥ ਦੇ ਨਾਲ ਮੇਲ ਖਾਂਦਾ ਹੈ ਕਿ ਪਰਮੇਸ਼ੁਰ ਨੇ ਸਾਨੂੰ "ਆਪਣੇ ਰੂਪ ਦੇ ਅਨੁਸਾਰ ਸਿਰਜਿਆ ਹੈ" (ਉਤਪਤ 1:27)।

ਪਰਮੇਸ਼ੁਰ ਨੇ ਸਾਡੇ ਉੱਤੇ ਆਪਣੇ ਆਪ ਨੂੰ ਵਚਨ ਦੇ ਦੁਆਰਾ ਵੀ ਪ੍ਰਗਟ ਕੀਤਾ ਹੈ। ਬਾਈਬਲ ਵਿੱਚ ਸ਼ੁਰੂ ਤੋਂ ਅੰਤ ਤੱਕ , ਪਰਮੇਸ਼ੁਰ ਦੀ ਹੋਂਦ ਨੂੰ ਇੱਕ ਖੁਦ ਸਾਬਿਤ ਤੱਥ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ (ਉਤਪਤ 1:1, ਕੂਚ 3:14)। ਜਦੋਂ ਬੈਂਜਾਮਿੰਨ ਫਰੈਂਕਲਿੰਨ ਇੱਕ ਵਿਅਕਤੀ ਆਪਣੀ ਆਤਮ ਕਥਾ ਲਿਖਦਾ ਹੈ, ਤਾਂ ਉਹ ਆਪਣੀ ਕਿਤਾਬ ਵਿੱਚ ਆਪਣੀ ਖੁਦ ਦੀ ਹੋਂਦ ਨੂੰ ਸਾਬਿਤ ਕਰਨ ਦੀ ਕੋਸ਼ਿਸ਼ ਵਿੱਚ ਸਮਾਂ ਨਸ਼ਟ ਨਹੀਂ ਕਰਦਾ ਹੈ। ਇਸੇ ਤਰਾਂ, ਪਰਮੇਸ਼ੁਰ ਆਪਣੀ ਹੋਂਦ ਨੂੰ ਸਾਬਿਤ ਕਰਨ ਲਈ ਜਿਆਦਾ ਸਮਾਂ ਆਪਣੀ ਕਿਤਾਬ ਵਿੱਚ ਨਸ਼ਟ ਨਹੀਂ ਕਰਦਾ। ਜੀਵਨ ਬਦਲਣ ਵਾਲਾ ਬਾਈਬਲ ਦਾ ਸੁਭਾਅ, ਇਸਦੀ ਅਖੰਡਤਾ, ਅਤੇ ਅਚਰਜ ਕੰਮ ਜੋ ਇਸਦੀ ਲਿਖਤ ਦੇ ਨਾਲ ਆਉਂਦੇ ਹਨ, ਇੱਕ ਨੇੜ੍ਹਤਾ ਦੀ ਦ੍ਰਿਸ਼ਟੀ ਨੂੰ ਪਾਉਣ ਦੇ ਅਧਿਕਾਰ ਦੇ ਲਈ ਜਿਆਦਾ ਹੋਣੀ ਚਾਹੀਦੀ ਹੈ।

ਤੀਸਰਾ ਤਰੀਕਾ ਜਿਸ ਵਿੱਚ ਪਰਮੇਸ਼ੁਰ ਨੇ ਖੁਦ ਨੂੰ ਆਪਣੇ ਪੁੱਤਰ, ਯਿਸੂ ਮਸੀਹ ਦੇ ਦੁਆਰਾ ਪ੍ਰਗਟ ਕੀਤਾ ਹੈ (ਯੂਹੰਨਾ 14:6-11) "ਆਦ ਵਿੱਚ ਸ਼ਬਦ ਸੀ: ਅਤੇ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ। ਸ਼ਬਦ ਦੇਹ ਧਾਰੀ ਹੋਇਆ, ਅਤੇ ਸਾਡੇ ਵਿੱਚ ਵਾਸ ਕੀਤਾ। ਅਤੇ ਅਸਾਂ ਉਸਦਾ ਤੇਜ ਡਿੱਠਾ, ਕੇਵਲ ਇੱਕ ਦੀ ਮਹਿਮਾ, ਜੋ ਪਿਤਾ ਵੱਲੋਂ ਪੂਰੀ ਸਚਿਆਈ ਅਤੇ ਕਿਰਪਾ ਦੇ ਨਾਲ ਪਰਿਪੂਰਨ ਹੋ ਕੇ ਆਇਆ"(ਕੁਲਸੀਆਂ 2:9)।

ਯਿਸੂ ਦੇ ਅਦਭੁੱਤ ਜੀਉਂਣ ਵਿੱਚ, ਉਸਨੇ ਪੂਰੇ ਪੁਰਾਣੇ ਨੇਮ ਦੀ ਵਿਵਸਥਾ ਨੂੰ ਪੂਰੀ ਤਰਾਂ ਮੰਨਿਆ ਅਤੇ ਮਸੀਹ ਦੇ ਸਬੰਧ ਵਿੱਚ ਕੀਤੀਆਂ ਗਈਆਂ ਭਵਿੱਖ ਬਾਣੀਆਂ ਨੂੰ ਪੂਰਾ ਕੀਤਾ (ਮੱਤੀ 5:17)। ਉਸ ਨੇ ਆਪਣੇ ਸੰਦੇਸ਼ ਦੀ ਪ੍ਰਮਾਣਿਕਤਾ ਨੂੰ ਸਿੱਧ ਕਰਨ ਅਤੇ ਆਪਣੇ ਪ੍ਰਭੂ ਦੀ ਗਵਾਹੀ ਦੇ ਲਈ ਉਸਨੇ ਕਿਰਪਾ ਦੇ ਅਣਗਿਣਤ ਕੰਮਾਂ ਅਤੇ ਸਮਾਜਿਕ ਅਚਰਜ ਕੰਮਾਂ ਨੂੰ ਕੀਤਾ (ਯੂਹੰਨਾ 21:24-25)। ਫਿਰ, ਆਪਣੇ ਸਲੀਬ ਉੱਤੇ ਚੜਾਏ ਜਾਣ ਦੇ ਤਿੰਨ ਦਿਨ ਬਾਦ, ਉਹ ਮੁਰਦਿਆਂ ਵਿੱਚੋਂ ਜੀ ਉੱਠਿਆ, ਇੱਕ ਅਜਿਹੀ ਸਚਿਆਈ ਜਿਸਦੀ ਗਵਾਹੀ ਸੈਂਕੜੇ ਗਵਾਹਾਂ ਨੇ ਦਿੱਤੀ (1ਕੁਰਿੰਥੀਆਂ 15:6)। ਇਤਿਹਾਸ ਦਾ ਲੇਖ ਇਸ "ਪ੍ਰਮਾਣ" ਦੇ ਨਾਲ ਭਰਿਆ ਪਿਆ ਹੈ ਕਿ, ਯਿਸੂ ਕੌਣ ਹੈ। ਜਿਸ ਤਰਾਂ ਕਿ ਪੌਲੂਸ ਰਸੂਲ ਨੇ ਕਿਹਾ ਸੀ "ਇਹ ਘਟਨਾ ਤਾਂ ਕੋਨੇ ਵਿੱਚ ਨਹੀਂ ਹੋਈ" (ਰਸੂਲਾਂ ਦੇ ਕੰਮ 26:26)।

ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸ਼ੱਕੀ ਹਮੇਸ਼ਾਂ ਹੀ ਰਹਿਣਗੇ ਜਿਨਾਂ ਦੇ ਕੋਲ ਪਰਮੇਸ਼ੁਰ ਦੇ ਬਾਰੇ ਵਿੱਚ ਆਪਣੇ ਖੁਦ ਦੇ ਅਨੇਕਾਂ ਵਿਚਾਰ ਹੋਣਗੇ ਅਤੇ ਉਹ ਸਬੂਤ ਨੂੰ ਉਸੇ ਦੇ ਮੁਤਾਬਿਕ ਪੜ੍ਹਨਗੇ। ਅਤੇ ਕੁਝ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਸਬੂਤ ਤਸੱਲੀ ਨਹੀਂ ਪਹੁੰਚਾ ਸੱਕਣਗੇ (ਜਬੂਰਾਂ ਦੀ ਪੋਥੀ 14:1)। ਇਹ ਸਭ ਕੁਝ ਕੇਵਲ ਵਿਸ਼ਵਾਸ ਦੇ ਦੁਆਰਾ ਹੀ ਆਉਂਦਾ ਹੈ (ਇਬਰਾਨਿਆਂ 11:6)।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਪਰਮੇਸ਼ੁਰ ਸੱਚ ਵਿੱਚ ਹੈ? ਮੈਂ ਸਹੀ ਰੂਪ ਵਿੱਚ ਕਿਸ ਤਰ੍ਹਾਂ ਜਾਣ ਸਕਦਾ ਹਾਂ ਕਿ ਪਰਮੇਸ਼ੁਰ ਸੱਚ ਹੈ?
© Copyright Got Questions Ministries