ਬਾਈਬਲ ਸਮਲਿੰਗੀ ਕਾਮ ਵਾਸਨਾ ਦੇ ਬਾਰੇ ਕੀ ਕਹਿੰਦੀ ਹੈ? ਕੀ ਸਮਲਿੰਗੀ ਕਾਮ ਵਾਸਨਾ ਇੱਕ ਪਾਪ ਹੈ?


ਪ੍ਰਸ਼ਨ: ਬਾਈਬਲ ਸਮਲਿੰਗੀ ਕਾਮ ਵਾਸਨਾ ਦੇ ਬਾਰੇ ਕੀ ਕਹਿੰਦੀ ਹੈ? ਕੀ ਸਮਲਿੰਗੀ ਕਾਮ ਵਾਸਨਾ ਇੱਕ ਪਾਪ ਹੈ?

ਉੱਤਰ:
ਬਾਈਬਲ ਸ਼ੁਰੂ ਤੋਂ ਦੱਸਦੀ ਹੈ ਕਿ ਸਮਲਿੰਗੀ ਕਾਮ ਵਾਸਨਾ ਦੀ ਕਿਰਿਆ ਇੱਕ ਪਾਪ ਹੈ (ਉਤਪਤ 19:1-3; ਲੇਵੀਆਂ 18:22; ਰੋਮੀਆਂ 1:26-27; 1 ਕੁਰਿੰਥੀਆਂ 6:9)। ਰੋਮੀਆਂ 1:26-27 ਖਾਸ ਤੌਰ ਤੇ ਸਿਖਾਉਂਦੀ ਹੈ ਕਿ ਸਮਲਿੰਗੀ ਕਾਮ ਵਾਸਨਾ ਦਾ ਪਾਪ ਪਰਮੇਸ਼ੁਰ ਦਾ ਇਨਕਾਰ ਕਰਨਾ ਅਤੇ ਨਿਰਾਦਰ ਦਾ ਸਿੱਟਾ ਹੈ। ਜਦੋਂ ਲੋਕ ਲਗਾਤਾਰ ਪਾਪ ਵਿੱਚ ਅਤੇ ਅਵਿਸ਼ਵਾਸ ਵਿੱਚ ਰਹਿੰਦੇ ਹਨ ਪਰਮੇਸ਼ੁਰ ਉਨ੍ਹਾਂ ਨੂੰ ਹੋਰ ਦੁਸ਼ਟ ਅਤੇ ਅਨੈਤਿਕ ਪਾਪ ਕਰਨ ਲਈ ਨੀਚ ਵਾਸਨਾ ਦੇ ਵੱਸ ਵਿੱਚ ਪੂਰੀ ਤਰ੍ਹਾਂ ਕਰ ਦਿੰਦਾ ਹੈ। ਪਰਮੇਸ਼ੁਰ ਤੋਂ ਦੂਰ ਉਨ੍ਹਾਂ ਨੂੰ ਜੀਵਨ ਦੇ ਨਿਯਮਾਂ ਅਤੇ ਤੁੱਛਤਾ ਦਿਖਾਉਣ ਲਈ 1 ਕੁਰਿੰਥੀਆਂ 6:9 ਮੁਨਾਦੀ ਕਰਦਾ ਹੈ ਕਿ ਸਮਲਿੰਗੀ ਕਾਮ ਵਾਸਨਾਵਾਂ ਦੇ “ਦੋਸ਼ੀ”ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ।

ਪਰਮੇਸ਼ੁਰ ਨੇ ਮਨੁੱਖ ਨੂੰ ਸਮਲਿੰਗੀ ਕਾਮ ਵਾਸਨਾ ਦੀ ਇੱਛਾ ਦੇ ਲਈ ਨਹੀਂ ਬਣਾਇਆ। ਬਾਈਬਲ ਦੱਸਦੀ ਹੈ ਕਿ ਲੋਕ ਪਾਪ ਦੇ ਕਾਰਨ ( ਰੋਮੀਆਂ 1:24-27) ਅਤੇ ਅੰਤ ਵਿੱਚ ਆਪਣੀ ਚੋਣ ਦੇ ਕਾਰਨ ਸਮਲਿੰਗੀ ਕਾਮ ਵਾਸਨਾ ਕਰਨ ਵਾਲੇ ਬਣ ਗਏ। ਇੱਕ ਮਨੁੱਖ ਸਮਲਿੰਗੀ ਕਾਮ ਵਾਸਨਾ ਦੀ ਜਿਆਦਾ ਭਾਵੁਕਤਾ ਨਾਲ ਪੈਦਾ ਹੋ ਸੱਕਦਾ ਹੈ, ਉਸੇ ਤਰ੍ਹਾਂ ਜਿਵੇਂ ਕੁਝ ਲੋਕ ਹਿੰਸਾ ਅਤੇ ਦੂਜੇ ਪਾਪਾਂ ਦੇ ਰੁਝਾਨ ਵਿੱਚ ਪੈਦਾ ਹੁੰਦੇ ਹਨ। ਜੇਕਰ ਇੱਕ ਵਿਅਕਤੀ ਕਿਸੇ ਮਹਾਨ ਭਾਵੁਕਤਾ ਗੁੱਸਾ/ਕ੍ਰੋਧ ਪ੍ਰਤੀ ਪੈਦਾ ਹੋਇਆ। ਕੀ ਇਹ ਸਹੀ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਉਨ੍ਹਾਂ ਇੱਛਾਵਾਂ ਨੂੰ ਦੇ ਦੇਵੇ? ਬਿਲਕੁਲ ਨਹੀਂ! ਇਸੇ ਤਰ੍ਹਾਂ ਸਮਲਿੰਗੀ ਕਾਮ ਵਾਸਨਾ ਨਾਲ ਵੀ ਸੱਚ ਹੈ।

ਕਿਸੇ ਵੀ ਤਰ੍ਹਾਂ ਬਾਈਬਲ ਸਮਲਿੰਗੀ ਕਾਮ ਵਾਸਨਾ ਦਾ ਵਰਣਨ ਕਿਸੇ ਹੋਰ ਪਾਪ ਨਾਲੋਂ ਜਿਆਦਾ “ਬਹੁਤ ਵੱਡੇ” ਪਾਪ ਦੇ ਰੂਪ ਵਿੱਚ ਨਹੀਂ ਕਰਦੀ ਹੈ। ਸਭ ਪਾਪ ਪਰਮੇਸ਼ੁਰ ਲਈ ਘਿਣਾਉਣੇ ਹਨ। ਸਮਲਿੰਗੀ ਕਾਮ ਵਾਸਨਾ ਇਹ ਸਿਰਫ ਉਨ੍ਹਾਂ ਉਹ ਮਾੜੀਆਂ ਗੱਲਾਂ ਵਿੱਚੋਂ ਇੱਕ ਹੈ ਜੋ 1 ਕੁਰਿੰਥੀਆਂ 6:9-10 ਵਿੱਚ ਦਰਜ ਹਨ ਜੋ ਇੱਕ ਵਿਅਕਤੀ ਨੂੰ ਪਰਮੇਸ਼ੁਰ ਦੇ ਰਾਜ ਤੋਂ ਦੂਰ ਰੱਖਣਗੀਆਂ। ਬਾਈਬਲ ਦੇ ਮੁਤਾਬਿਕ, ਪਰਮੇਸ਼ੁਰ ਦੀ ਮਾਫੀ ਸਮਲਿੰਗੀ ਕਾਮ ਵਾਸਨਾ ਲਈ ਵੀ ਉਸੇ ਤਰ੍ਹਾਂ ਉਪਲਬਧ ਹੈ ਜਿਸ ਤਰ੍ਹਾਂ ਇਹ ਇੱਕ ਵਿਭਚਾਰੀ, ਮੂਰਤੀ ਪੂਜਕ, ਕਾਤਿਲ, ਚੋਰ ਲਈ ਆਦਿ। ਇਸ ਦੇ ਨਾਲ ਹੀ ਪਰਮੇਸ਼ੁਰ ਪਾਪ ਉੱਤੇ ਜਿੱਤ ਪਾਉਣ ਦੀ ਸਮਰੱਥਾ, ਤੇ ਸਮਲਿੰਗੀ ਕਾਮ ਵਾਸਨਾ ਨੂੰ ਵੀ ਮਿਲਾ ਕੇ, ਤੇ ਉਨ੍ਹਾਂ ਸਾਰਿਆਂ ਨਾਲ ਜਿਹੜੇ ਯਿਸੂ ਮਸੀਹ ਉੱਤੇ ਆਪਣੀ ਮੁਕਤੀ ਲਈ ਵਿਸ਼ਵਾਸ ਕਰਨਗੇ, ਦਾ ਵਾਅਦਾ ਕਰਦਾ ਹੈ (1ਕੁਰਿੰਥੀਆਂ 6:11; 2 ਕੁਰਿੰਥੀਆਂ 5:17; ਫਿਲੱਪੀਆਂ 4:13)।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਬਾਈਬਲ ਸਮਲਿੰਗੀ ਕਾਮ ਵਾਸਨਾ ਦੇ ਬਾਰੇ ਕੀ ਕਹਿੰਦੀ ਹੈ? ਕੀ ਸਮਲਿੰਗੀ ਕਾਮ ਵਾਸਨਾ ਇੱਕ ਪਾਪ ਹੈ?