ਕੀ ਸਵਰਗ ਵਿੱਚ ਲੋਕ ਹੇਠਾਂ ਵੇਖਦੇ ਅਤੇ ਸਾਨੂੰ ਵੇਖ ਸੱਕਦੇ ਹਨ?


ਪ੍ਰਸ਼ਨ: ਕੀ ਸਵਰਗ ਵਿੱਚ ਲੋਕ ਹੇਠਾਂ ਵੇਖਦੇ ਅਤੇ ਸਾਨੂੰ ਵੇਖ ਸੱਕਦੇ ਹਨ?

ਉੱਤਰ:
ਇਬਰਾਨੀਆਂ 12:1 ਬਿਆਨ ਕਰਦਾ ਹੈ,“ਉਪਰੰਤ ਜਦੋਂ ਗਵਾਹਾਂ ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਆਓ, ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ” ਕੁਝ ਲੋਕ “ਗਵਾਹਾਂ ਦੇ ਬੱਦਲ” ਦੇ ਲੋਕਾਂ ਨੂੰ ਇੰਝ ਸਮਝਦੇ ਹਨ ਜਿਹੜੇ ਕਿ ਸਵਰਗ ਤੋਂ ਹੇਠਾਂ ਵੱਲ ਵੇਖ ਰਹੇ ਹਨ। ਇਹ ਸਹੀ ਤਰਜੁਮਾ ਨਹੀਂ ਹੈ 1 ਇਬਰਾਨੀਆਂ ਅਧਿਆਏ 11 ਇਸ ਤਰ੍ਹਾਂ ਦੇ ਲੋਕਾਂ ਦਾ ਵਰਣਨ ਕਰਦਾ ਹੈ ਜਿਨ੍ਹਾਂ ਦੀ ਪਰਮੇਸ਼ੁਰ ਨੇ ਉਨ੍ਹਾਂ ਦੇ ਵਿਸ਼ਵਾਸ਼ ਕਰਕੇ ਸ਼ਲਾਘਾ ਕੀਤੀ ਹੈ। ਇਹ ਉਹ ਲੋਕ ਹਨ ਜਿਹੜੇ ਕਿ “ਗਵਾਹਾਂ ਦਾ ਬੱਦਲ ਹਨ”। ਉਹ “ਗਵਾਹ” ਇਸ ਦ ਮਤਲਬ ਇਹ ਨਹੀਂ ਹੈ ਕਿ ਉਹ ਸਾਨੂੰ ਵੇਖ ਰਹੇ ਹਨ, ਪਰ ਇਸ ਦੀ ਬਜਾਏ ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਨੇ ਸਾਡੇ ਲਈ ਇੱਕ ਨਮੂਨਾ ਛੱਡਿਆ ਹੈ। ਉਹ ਮਸੀਹ ਅਤੇ ਪਰਮੇਸ਼ੁਰ ਅਤੇ ਸਭ ਦੇ ਲਈ ਗਵਾਹ ਹਨ। ਇਬਰਾਨੀਆਂ 12:1 ਲਗਾਤਾਰ ਕਹਿੰਦਾ ਹੈ, “ਤਾਂ ਆਓ, ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ”। ਮਸੀਹੀਆਂ ਦੀ ਮਿਹਨਤ ਅਤੇ ਵਿਸ਼ਵਾਸ਼ ਦੇ ਕਾਰਨ ਜੋ ਸਾਡੇ ਤੋਂ ਪਹਿਲਾਂ ਅੱਗੇ ਗਏ ਹਨ, ਸਾਨੂੰ ਉਨ੍ਹਾਂ ਦੀ ਉਦਾਹਰਣ ਜਾਂ ਨਮੂਨੇ ਨੂੰ ਲੈਂਦੇ ਹੋਏ ਆਪਣੇ ਆਪ ਨੂੰ ਪ੍ਰੇਰਣਾ ਦੇਣੀ ਚਾਹੀਦੀ ਹੈ।

ਬਾਈਬਲ ਖਾਸ ਤੌਰ ਤੇ ਇਹ ਨਹੀਂ ਕਹਿੰਦੀ ਹੈ ਕਿ ਲੋਕ ਸਵਰਗ ਤੋਂ ਹੇਠਾਂ ਸਾਡੇ ਉੱਤੇ ਜੋ ਹੁਣ ਵੀ ਧਰਤੀ ਉੱਤੇ ਹਨ ਵੇਖਣਗੇ ਜਾਂ ਨਹੀਂ। ਇਸ ਤਰ੍ਹਾਂ ਕਹਿਣ ਦੀ ਸੰਭਾਵਨਾ ਬਹੁਤ ਜਿਆਦਾ ਨਹੀਂ ਹੈ ਕਿ ਉਹ ਇਸ ਤਰ੍ਹਾਂ ਕਰ ਸੱਕਦੇ ਹਨ। ਕਿਉਂ? ਪਹਿਲਂ, ਉਹ ਕਈ ਵਾਰ ਅਜਿਹੀਆਂ ਗੱਲਾਂ, ਭਾਵ ਪਾਪ ਅਤੇ ਬੁਰਿਆਈ ਦੇ ਕੰਮਾਂ ਨੂੰ ਵੇਖਦੇ ਹਨ ਜੋ ਉਨ੍ਹਾਂ ਦੇ ਦੁੱਖ ਜਾਂ ਪੀੜ ਦਾ ਕਾਰਨ ਬਣਦੇ ਹਨ। ਕਿਉਂ ਸਵਰਗ ਵਿੱਚ ਨਾ ਤਾਂ ਹੰਝੂ, ਨਾ ਦੁੱਖ ਜਾਂ ਗਮ ਹੈ (ਪ੍ਰਕਾਸ਼ ਦੀ ਪੋਥੀ 21:4), ਇਸ ਲਈ ਇਹ ਇਸ ਤਰ੍ਹਾਂ ਨਹੀਂ ਲੱਗਦਾ ਹੈ ਕਿ ਧਰਤੀ ਉੱਤੇ ਹੋ ਰਹੀਆਂ ਘਟਨਾਵਾਂ ਨੂੰ ਵੇਖਣਾ ਸੰਭਵ ਹੋਵੇਗਾ। ਦੂਜਾ, ਸਵਰਗ ਵਿੱਚ ਲੋਕ ਪਰਮੇਸ਼ੁਰ ਦੀ ਅਰਾਧਨਾ ਅਤੇ ਸਵਰਗ ਦੀ ਮਹਿਮਾ ਦੇ ਅਨੰਦ ਨਾਲ ਇਨ੍ਹਾ ਜਿਆਦਾ ਰੁੱਝ ਹੋਣਗੇ ਕਿ ਅਜਿਹਾ ਪਤਾ ਹੀ ਨਹੀਂ ਲੱਗਦਾ ਹੈ ਕਿ ਉਨ੍ਹਾਂ ਦੇ ਹੇਠਾਂ ਧਰਤੀ ਉੱਤੇ ਕੀ ਕੁੱਝ ਵਾਪਰ ਰਿਹਾ ਹੈ। ਸੱਚਾਈ ਤਾਂ ਇਹ ਹੈ ਕਿ ਉਹ ਪਾਪ ਤੋਂ ਅਜ਼ਾਦ ਹੋਣਗੇ ਅਤੇ ਸਵਰਗ ਵਿੱਚ ਪਰਮੇਸ਼ੁਰ ਦੀ ਮੌਜੂਦਗੀ ਨੂੰ ਖਾਸ ਤੌਰ ’ਤੇ ਇਨ੍ਹਾਂ ਜਿਆਦਾ ਮਹਿਸੂਸ ਕਰ ਰਹੇ ਹੋਣਗੇ ਕਿ ਉਨ੍ਹਾਂ ਦਾ ਧਿਆਨ ਉਨ੍ਹਾਂ ਨੂੰ ਕਾਬੂ ਵਿੱਚ ਰੱਖੇਗਾ। ਜਦੋਂ ਕਿ ਇਹ ਮੁਸ਼ਕਿਲ ਹੈ ਕਿ ਪਰਮੇਸ਼ੁਰ ਲੋਕਾਂ ਨੂੰ ਹੇਠਾਂ ਧਰਤੀ ਉੱਤੇ ਉਸ ਦੇ ਪਿਆਰ ਕਰਨ ਵਾਲਿਆਂ ਨੂੰ ਵੇਖਣ ਦੀ ਆਗਿਆ ਦਿੰਦਾ ਹੈ; ਬਾਈਬਲ ਸਾਨੂੰ ਵਿਸ਼ਵਾਸ਼ ਕਰਨ ਦਾ ਕੋਈ ਅਜਿਹਾ ਕਾਰਨ ਨਹੀਂ ਦਿੰਦੀ ਹੈ ਕਿ ਸੱਚ ਵਿੱਚ ਅਜਿਹਾ ਹੀ ਹੋਵੇਗਾ।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਕੀ ਸਵਰਗ ਵਿੱਚ ਲੋਕ ਹੇਠਾਂ ਵੇਖਦੇ ਅਤੇ ਸਾਨੂੰ ਵੇਖ ਸੱਕਦੇ ਹਨ?