ਕੀ ਨੂਹ ਦੀ ਜਲ ਪਰਲੋ ਵਿਸ਼ਵ ਵਿਆਪੀ ਸੀ ਜਾਂ ਸਥਾਨਕ ਸੀ?


ਪ੍ਰਸ਼ਨ: ਕੀ ਨੂਹ ਦੀ ਜਲ ਪਰਲੋ ਵਿਸ਼ਵ ਵਿਆਪੀ ਸੀ ਜਾਂ ਸਥਾਨਕ ਸੀ?

ਉੱਤਰ:
ਜਲ ਪਰਲੋ ਦੇ ਸੰਬੰਧ ਵਿੱਚ ਬਾਈਬਲ ਦੇ ਪ੍ਰਸੰਗ ਇਹ ਸਾਫ਼ ਕਰਦੇ ਹਨ ਕਿ ਇਹ ਵਿਸ਼ਵ ਵਿਆਪੀ ਸੀ। ਉਤਪਤ 7:11 ਬਿਆਨ ਕਰਦਾ ਹੈ, “ਨੂਹ ਦੇ ਜੀਵਨ ਦੇ ਛੇ ਸੌਂਵੇ ਵਰਹੇ ਦੇ ਦੂਜੇ ਮਹੀਨੇ ਦੇ ਸਤਾਰਵੇਂ ਦਿਨ ਹੀ ਵੱਡੀ ਡੂੰਘਿਆਈ ਦੇ ਸਾਰੇ ਸੋਤੇ ਫੁੱਟ ਨਿੱਕਲੇ ਅਰ ਅਕਾਸ਼ ਦੀਆਂ ਖਿੜਕੀਆਂ ਖੁਲ੍ਹ ਗਈਆਂ”। ਉਤਪਤ 1:6-7 ਅਤੇ 2:6 ਸਾਨੂੰ ਦੱਸਦਾ ਹੈ ਕਿ ਜਲ ਪਰਲੋ ਦੇ ਆਉਣ ਤੋਂ ਪਹਿਲਾਂ ਦਾ ਵਾਤਾਵਰਨ ਹੁਣ ਦੇ ਸਮੇਂ ਮਹਿਸੂਸ ਕੀਤੇ ਜਾਣ ਨਾਲੋਂ ਬਹੁਤ ਜ਼ਿਆਦਾ ਵੱਖਰਾ ਸੀ। ਇਨ੍ਹਾਂ ਅਤੇ ਬਾਈਬਲ ਦੇ ਹੋਰਨਾਂ ਵਰਣਨਾਂ ਦੇ ਅਧਾਰ ਦੇ ਉੱਤੇ, ਇਸ ਤਰਕ ਨੂੰ ਕੱਢਣਾ ਕਾਲਪਨਿਕ ਹੈ ਕਿ ਕਿਸੇ ਇੱਕ ਵੇਲੇ ਧਰਤੀ ਪੂਰੀ ਤਰ੍ਹਾਂ ਪਾਣੀ ਨਾਲ ਇੱਕ ਛੱਤਰੀ ਦੇ ਰੂਪ ਵਿੱਚ ਢੱਕੀ ਹੋਈ ਸੀ। ਇਹ ਛੱਤਰੀ ਹੋ ਸੱਕਦਾ ਹੈ ਕਿ ਕਿਸੇ ਤਰ੍ਹਾਂ ਨਾਲ ਇੱਕ ਭਾਪ ਦੀ ਛੱਤਰੀ ਰਹੀ ਹੋਵੇ, ਜਾਂ ਹੋ ਸੱਕਦਾ ਇਹ ਛੱਲਾਂ ਵਾਂਗੁ ਸ਼ਾਮਲ ਹੋਈ ਹੋਵੇ। ਇਸੇ ਦੇ ਨਾਲ ਹੀ, ਜ਼ਮੀਨ ਦੇ ਹੇਠਲੇ ਪਾਣੀ ਦਾ ਸਤਰ੍ਹ, ਜ਼ਮੀਨ ਉੱਤੇ ਖੋਲ ਦਿੱਤਾ ਜਾਣਾ (ਉਤਪਤ 2:6)। ਜਿਸ ਦੇ ਸਿੱਟੇ ਵਜੋਂ ਜਲ ਪਰਲੋ ਦਾ ਕਾਰਨ ਬਣਿਆ ਹੋਵੇਗਾ।

ਜਲ ਪਰਲੋ ਦੀ ਹੱਦ ਨੂੰ ਵਿਖਾਉਣ ਲਈ ਸਭ ਤੋਂ ਸਾਫ਼ ਵਚਨ ਉਤਪਤ 7:19-23 ਵਿੱਚ ਮਿਲਦੇ ਹਨ ਪਾਣੀ ਦੇ ਸੰਬੰਧ ਵਿੱਚ, “ਅਤੇ ਧਰਤੀ ਦੇ ਉੱਤੇ ਪਾਣੀ ਹੀ ਪਾਣੀ, ਪਾਣੀ ਹੀ ਪਾਣੀ ਹੋ ਗਿਆ ਅਤੇ ਸਾਰੇ ਉੱਚੇ ਉੱਚੇ ਪਹਾੜ ਜੋ ਸਾਰੇ ਅਕਾਸ਼ ਦੇ ਹੇਠ ਸਨ ਢਕੇ ਗਏ, ਉਨ੍ਹਾਂ ਤੋਂ ਪੰਦਰਾਂ ਦਿਨਾਂ ਹੱਥ ਉੱਚਾ ਪਾਣੀ ਹੀ ਪਾਣੀ ਹੋ ਗਿਆ ਅਤੇ ਪਹਾੜ ਢੱਕੇ ਗਏ, ਸੋ ਸਰਬੱਤ ਸਰੀਰ ਜਿਹੜੇ ਧਰਤੀ ਉੱਤੇ ਚਲਦੇ ਸਨ ਮਰ ਗਏ ਕੀ ਪੰਛੀ ਕੀ ਡੰਗਰ ਨਾਲੇ ਜੰਗਲੀ ਜਾਨਵਰ ਅਤੇ ਸਾਰੇ ਜੀ ਜੰਤੁ ਜਿਨ੍ਹਾਂ ਨਾਲ ਧਰਤੀ ਭਰੀ ਹੋਈ ਸੀ ਅਤੇ ਸਾਰੇ ਆਦਮੀ ਵੀ, ਜਿਨ੍ਹਾਂ ਦੀਆਂ ਨਾਸਾਂ ਜੀਵਣ ਦਾ ਸਾਹ ਸੀ, ਜਿਹੜੇ ਖੁਸ਼ਕੀ ਉੱਤੇ ਸਨ ਓਹ ਸਾਰੇ ਮਰ ਗਏ। ਹਰ ਪ੍ਰਾਣੀ ਜਿਹੜਾ ਜ਼ਮੀਨ ਜੇ ਉੱਤੇ ਸੀ ਕੀ ਆਦਮੀ ਕੀ ਡੰਗਰ ਕੀ ਘਿੱਸਰਨ ਵਾਲਾ ਤੇ ਕੀ ਅਕਾਸ਼ ਦਾ ਪੰਛੀ ਮਿਟ ਗਿਆ। ਓਹ ਧਰਤੀ ਤੋਂ ਮਿਟ ਹੀ ਗਏ ਪਰ ਨੂਹ ਅਰ ਓਹ ਜੋ ਉਸ ਦੇ ਨਾਲ ਕਿਸ਼ਤੀ ਵਿੱਚ ਸਨ ਬਚ ਰਹੇ”। ਉਪਰ ਦਿੱਤੇ ਗਏ ਵਾਕ ਵਿੱਚ ਸਾਨੂੰ ਨਾ ਸਿਰਫ਼ ਸ਼ਬਦ, “ਸਾਰਿਆਂ” ਨੂੰ ਵਾਰ ਵਾਰ ਦੁਹਰਾਉਂਦੇ ਹੋਏ ਮਿਲਦਾ ਹੈ, ਪਰ ਸਾਨੂੰ ਨਾਲ ਹੀ, ਸਾਰੀ ਧਰਤੀ ਉੱਤੇ ਜਿੰਨੇ ਵੱਡੇ ਪਹਾੜ ਸਨ, ਸਾਰੇ ਡੁੱਬ ਗਏ, ਪਾਣੀ ਪੰਦਰਾਂ ਹੱਥ ਹੋਰ ਜ਼ਿਆਦਾ ਉੱਪਰ ਨੂੰ ਵਧ ਗਿਆ ਅਤੇ ਪਹਾੜ ਡੁੱਬ ਗਏ”, ਅਤੇ “ਜਿਨ੍ਹਾਂ ਦੀਆਂ ਨਸਾਂ ਵਿੱਚ ਜੀਵਨ ਦਾ ਸਾਹ ਸੀ, ਉਹ ਸਾਰੇ ਮਰ ਗਏ” ਦਾ ਵੀ ਜ਼ਿਕਰ ਸਾਨੂੰ ਮਿਲਦਾ ਹੈ। ਇਹ ਵਰਣਨ ਸਾਫ਼ ਬਿਆਨ ਕਰਦੇ ਹਨ ਕਿ ਸਾਰੀ ਧਰਤੀ ਵਿਸ਼ਵ ਵਿਆਪੀ ਜਲ ਪਰਲੋ ਨਾਲ ਢੱਕੀ ਹੋਈ ਸੀ। ਇਸ ਦੇ ਨਾਲ ਹੀ, ਜੇ ਜਲ ਪਰਲੋ ਸਥਾਨਕ ਹੁੰਦੀ, ਤਾਂ ਕਿਉਂ ਪਰਮੇਸ਼ੁਰ ਨੂਹ ਨੂੰ ਜਹਾਜ਼ ਬਣਾਉਣ ਲਈ ਕਹਿੰਦਾ ਬਜਾਏ ਇਸ ਦੇ ਉਹ ਉਸ ਨੂੰ ਅਤੇ ਪਸ਼ੂਆਂ ਨੂੰ ਕਿਸੇ ਹੋਰ ਜਗ੍ਹਾ ਦੀ ਵੱਲ ਜਾਣ ਲਈ ਕਹਿ ਦਿੰਦਾ? ਅਤੇ ਕਿਉਂ ਉਸ ਨੇ ਨੂਹ ਨੂੰ ਇੰਨ੍ਹਾ ਵੱਡਾ ਜਹਾਜ਼ ਬਣਾਉਣ ਦੇ ਲਈ ਹੁਕਮ ਦਿੱਤਾ ਜਿਸ ਵਿੱਚ ਇਸ ਧਰਤੀ ਉੱਤੇ ਰਹਿਣ ਵਾਲੇ ਸਭ ਤਰ੍ਹਾਂ ਦੇ ਜਾਨਵਰਾਂ ਨੂੰ ਰਹਿਣ ਦੇ ਲਈ ਪੂਰੀ ਤਰ੍ਹਾਂ ਨਾਲ ਜਗ੍ਹਾ ਹੋਵੇ? ਜੇਕਰ ਜਲ ਪਰਲੋ ਵਿਸ਼ਵ ਵਿਆਪੀ ਨਾ ਹੁੰਦੀ, ਤਾਂ ਫਿਰ ਉੱਥੇ ਜਹਾਜ਼ ਬਣਾਉਣ ਦੀ ਜ਼ਰੂਰਤ ਹੀ ਨਾ ਹੁੰਦੀ।

ਪਤਰਸ ਵੀ 2 ਪਤਰਸ 3:6-7 ਵਿੱਚ ਜਲ ਪਰਲੋ ਦੇ ਵਿਸ਼ਵ ਵਿਆਪੀ ਹੋਣ ਦਾ ਵਰਣਨ ਕਰਦਾ ਹੈ, ਇੱਥੇ ਉਹ ਇਸ ਤਰ੍ਹਾਂ ਕਹਿੰਦਾ ਹੈ, “ਜਿਨ੍ਹਾਂ ਦੇ ਕਾਰਨ ਓਸ ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ, ਪਰ ਅਕਾਸ਼ ਅਤੇ ਧਰਤੀ ਜਿਹੜੇ ਹੁਣ ਹਨ ਸਾੜੇ ਜਾਣ ਲਈ ਓਸੇ ਬਚਨ ਨਾਲ ਰੱਖ ਛੱਡੇ ਹੋਏ ਹਨ ਅਤੇ ਭਗਤੀਹੀਣ ਮਨੁੱਖਾਂ ਦੇ ਨਿਆਉਂ ਅਤੇ ਨਾਸ ਹੋਣ ਦੇ ਦਿਨ ਤੀਕ ਸਾਂਭੇ ਰਹਿਣਗੇ।” ਇਨ੍ਹਾਂ ਵਚਨਾਂ ਵਿੱਚ ਪਤਰਸ ਆਉਣ ਵਾਲੇ ਨਿਆਂ ਦੀ ਤੁਲਨਾ ਨੂਹ ਦੇ ਸਮੇਂ ਵਿੱਚ ਆਏ “ਵਿਸ਼ਵਵਿਆਪੀ” ਜਲ ਪਰਲੋ ਦੇ ਨਾਲ ਕਰਦਾ ਹੈ ਅਤੇ ਇਹ ਕਹਿੰਦਾ ਹੈ ਕਿ ਉਸ ਸਮੇਂ ਦਾ ਸੰਸਾਰ ਜੋ ਹੋਂਦ ਵਿੱਚ ਸੀ ਉਹ ਪਾਣੀ ਦੀ ਜਲ ਪਰਲੋ ਨਾਲ ਭਰਿਆ ਹੋਇਆ ਸੀ। ਇਸ ਤੋਂ ਜ਼ਿਆਦਾ, ਬਾਈਬਲ ਦੇ ਬਹੁਤ ਸਾਰੇ ਲਿਖਾਰੀਆਂ ਨੇ ਵਿਸ਼ਵਵਿਆਪੀ ਜਲ ਪਰਲੋ ਦੀ ਇਤਿਹਾਸਿਕ ਘਟਨਾ ਹੋਣ ਨੂੰ ਕਬੂਲ ਕੀਤਾ ਹੈ (ਯਸਾਯਾਹ 54:9; 1 ਪਤਰਸ 3:20; 2 ਪਤਰਸ 2:5; ਇਬਰਾਨੀਆਂ 11:7)। ਅਖੀਰ ਵਿੱਚ, ਪ੍ਰਭੁ ਯਿਸੂ ਨੇ ਜਲ ਪਰਲੋ ਨੰ ਵਿਸ਼ਵ ਵਿਆਪੀ ਹੋਣ ਵਿੱਚ ਵਿਸ਼ਵਾਸ ਕੀਤਾ ਹੈ ਅਤੇ ਉਸ ਨੇ ਉਸ ਦੇ ਦੁਬਾਰਾ ਆਗਮਨ ਦੇ ਸਮੇਂ ਇਸ ਸੰਸਾਰ ਤੇ ਆਉਣ ਵਾਲੇ ਨਾਸ਼ ਦੇ ਪ੍ਰਤੀਕ ਰੂਪ ਨੂੰ ਲਿਆ ਹੈ (ਮੱਤੀ 24:37-39; ਅਤੇ ਲੂਕਾ 17:26-27)।

ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਬਾਈਬਲ ਸੰਬੰਧੀ ਸਬੂਤ ਹਨ ਜਿਹੜੇ ਵਿਸ਼ਵਵਿਆਪੀ ਮਹਾਂਵਿਨਾਸ਼ ਦੀ ਵੱਲ ਇਸ਼ਾਰਾ ਕਰਦੇ ਹਨ ਜਿਵੇਂ ਵਿਸ਼ਵਵਿਆਪੀ ਜਲ ਪਰਲੋ। ਹਰ ਇੱਕ ਮਹਾਂਦੀਪ ਵਿੱਚ ਵੱਡੀ ਮਾਤਰਾ ਵਿੱਚ ਜੀਵਾਂ ਦੇ ਕਬਰਿਸਤਾਨ ਮਿਲੇ ਹਨ ਅਤੇ ਬਹੁਤ ਜ਼ਿਆਦਾ ਵੱਡੀ ਮਾਤਰਾ ਵਿੱਚ ਕੋਲੇ ਦੇ ਭੰਡਾਰ ਮਿਲੇ ਹਨ ਜਿਹੜੇ ਛੇਤੀ ਨਾਲ ਹੀ ਬਨਸਪਤੀ ਦੀ ਮਾਤਰਾ ਨੂੰ ਆਪਣੇ ਥੱਲੇ ਢੱਕ ਕੇ ਰੱਖ ਸੱਕਦੇ ਹਨ। ਮਹਾਂਸਾਗਰੀ ਜੀਵ ਸੰਸਾਰ ਦੇ ਪਹਾੜਾਂ ਦੀਆਂ ਚੋਟੀਆਂ ਦੇ ਚਾਰੇ ਪਾਸੇ ਪਏ ਹੋਏ ਮਿਲੇ ਹਨ। ਸੰਸਾਰ ਦੇ ਸਾਰੇ ਹਿੱਸਿਆਂ ਦੀਆਂ ਸੰਸਕ੍ਰਿਤਿਆਂ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਜਲ ਪਰਲੋ ਦੀਆਂ ਕਹਾਣੀਆਂ ਪਾਈਆਂ ਜਾਂਦੀਆਂ ਹਨ। ਇਹ ਸਾਰੀਆਂ ਸੱਚਿਆਈਆਂ ਅਤੇ ਕਈ ਹੋਰ ਵਿਸ਼ਵਵਿਆਪੀ ਜਲ ਪਰਲੋ ਦੇ ਸਬੂਤ ਹਨ।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਕੀ ਨੂਹ ਦੀ ਜਲ ਪਰਲੋ ਵਿਸ਼ਵ ਵਿਆਪੀ ਸੀ ਜਾਂ ਸਥਾਨਕ ਸੀ?