ਪਰਾਈਆਂ ਭਾਖਿਆਂ ਵਿੱਚ ਬੋਲਣ ਦਾ ਦਾਨ ਕੀ ਹੈ?


ਪ੍ਰਸ਼ਨ: ਪਰਾਈਆਂ ਭਾਖਿਆਂ ਵਿੱਚ ਬੋਲਣ ਦਾ ਦਾਨ ਕੀ ਹੈ?

ਉੱਤਰ:
ਪਰਾਈ ਭਾਖਿਆਂ ਵਿੱਚ ਬੋਲਣ ਦੀ ਪਹਿਲੀ ਘਟਨਾ ਰਸੂਲਾਂ ਦੇ ਕਰਤੱਬ 2:1-3 ਵਿੱਚ ਪੰਤੇਕੁਸਤ ਦੇ ਦਿਨ ਹੋਈ। ਰਸੂਲਾਂ ਨੇ ਬਾਹਰ ਨਿੱਕਲ ਕੇ ਭੀੜ੍ਹ ਨੂੰ ਪਰਮੇਸ਼ੁਰ ਦਾ ਵਚਨ ਸੁਣਾਇਆ ਅਤੇ ਉਨ੍ਹਾਂ ਦੀ ਬੋਲੀ ਵਿੱਚ ਉਨ੍ਹਾਂ ਨਾਲ ਗੱਲ੍ਹਾਂ ਕੀਤੀਆਂ: “ਅਸੀਂ ਉਨ੍ਹਾਂ ਨੂੰ ਅਤੇ ਕਰੇਤੀ ਅਤੇ ਅਰਬੀ ਹਾਂਗੇ ਉਨ੍ਹਾਂ ਨੂੰ ਆਪਣੇ ਆਪਣੀ ਭਾਖਿਆ ਵਿੱਚ ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ ਦਾ ਵਖਾਣ ਕਰਦਿਆਂ ਸੁਣਦੇ ਹਾਂ! (ਰਸੂਲਾਂ ਦੇ ਕਰੱਤਬ 2:11) ਯੂਨਾਨੀ ਸ਼ਬਦ ਵਿੱਚ ਪਰਾਈ ਭਾਖਿਆ ਦਾ ਮਤਲਬ ਵੱਖ ਵੱਖ “ਬੋਲੀਆਂ” ਤੋਂ ਹੈ। ਇਸ ਲਈ ਪਰਾਈ ਭਾਖਿਆ ਦਾ ਦਾਨ ਇੱਕ ਵਿਅਕਤੀ ਦੁਆਰਾ ਇੱਕ ਇਹੋ ਜਿਹੀ ਬੋਲੀ ਵਿੱਚ ਬੋਲ ਕਿਸੇ ਦੁਆਰਾ ਵਿਅਕਤੀ ਦੀ ਆਤਮਿਕ ਸੇਵਾ ਕਰਨਾ ਜੋ ਉਸੇ ਬੋਲੀ ਨੂੰ ਬੋਲਦਾ ਹੈ। 1ਕੁਰੰਥੀਆਂ 12 ਅਧਿਆਏ ਤੋਂ 14 ਦੇ ਮੁਤਾਬਿਕ, ਪੌਲੁਸ ਆਤਮਿਕ ਦਾਨਾਂ ਦੀ ਗੱਲ ਕਰਦੇ ਹੋਏ ਕਹਿੰਦਾ ਹੈ ਕਿ, ਪਰ ਹੁਣ ਭਰਾਓ,ਜੋ ਮੈਂ ਪਰਾਈਆਂ ਭਾਖਿਆਂ ਬੋਲਦਾ ਹੋਇਆ ਤੁਹਾਡੇ ਕੋਲ ਆਵਾਂ ਅਤੇ ਪਰਕਾਸ਼ ਯਾ ਗਿਆਨ ਯਾ ਅਗੰਮ ਵਾਕ ਯਾ ਸਿੱਖਿਆ ਦੀ ਗੱਲ ਤੁਹਾਡੇ ਨਾਲ ਨਾ ਕਰਾਂ ਤਾਂ ਮੈਥੋਂ ਤੁਹਾਨੂੰ ਕੀ ਲਾਭ ਹੋਵੇਗਾ?” (1ਕੁਰਿੰਥੀਆ 14:6)। ਸੰਤ ਪੌਲੁਸ ਦੇ ਮੁਤਾਬਿਕ ਰਸੂਲਾਂ ਦੇ ਕੰਮਾਂ ਵਿੱਚ ਬਿਆਨ ਕੀਤੀ ਬੋਲੀ ਵਿੱਚ ਸਹਿਮਤ ਹੋ ਕੇ, ਪਰਾਈ ਭਾਖਿਆ ਵਿੱਚ ਬੋਲਣਾ ਉਸ ਵਿਅਕਤੀ ਲਈ ਕੀਮਤੀ ਹੈ ਜਿਹੜ੍ਹਾ ਪਰਮੇਸ਼ੁਰ ਦਾ ਵਚਨ ਆਪਣੀ ਹੀ ਬੋਲੀ ਵਿੱਚ ਸੁਣਦਾ ਹੈ, ਪਰ ਬਾਕੀ ਸਾਰਿਆਂ ਦੇ ਲਈ ਇਹ ਉਦੋਂ ਤੱਕ ਬੇਕਾਰ ਹੈ ਜਦੋਂ ਤੱਕ ਕਿ ਇਸ ਦਾ ਤਰਜੁਮਾਂ ਨਾ ਕੀਤਾ ਜਾਵੇ।

ਪਰਾਈ ਭਾਖਿਆ ਦੇ ਦਾਨ ਨੂੰ ਤਰਜੁਮਾ ਕਰਨ ਵਾਲਾ ਵਿਅਕਤੀ (1ਕੁਰਿੰਥੀਆਂ 12:30) ਸਮਝ ਸਕਦਾ ਹੈ ਕਿ ਪਰਾਈ ਭਾਖਿਆ ਨੂੰ ਬੋਲ੍ਹਣ ਵਾਲਾ ਵਿਅਕਤੀ ਕੀ ਕਹਿ ਰਿਹਾ ਹੈ ਭਾਵੇਂ ਉਹ ਨਹੀਂ ਜਾਣਦਾ ਕਿ ਕਿਹੜ੍ਹੀ ਬੋਲੀ ਬੋਲੀ ਜਾ ਰਹੀ ਹੈ। ਪਰਾਈ ਭਾਖਿਆ ਦਾ ਤਰਜੁਮਾ ਕਰਨ ਵਾਲਾ ਵਿਅਕਤੀ ਫਿਰ ਪਰਾਈ ਭਾਖਿਆ ਦੇ ਵਚਨ ਨੂੰ ਹਰ ਇੱਕ ਨੂੰ ਬੋਲਦਾ ਹੈ, ਤਾਂ ਜੋ ਇਸ ਨੂੰ ਸਭ ਸਮਝ ਸਕਣ। “ਇਸ ਕਰਕੇ ਜਿਹੜਾ ਪਰਾਈ ਭਾਖਿਆ ਬੋਲਦਾ ਹੈ ਉਹ ਪ੍ਰਾਰਥਨਾ ਕਰੇ ਭਈ ਅਰਥ ਵੀ ਕਰ ਸੱਕੇ (1ਕੁਰਿੰਥੀਆਂ 14:13)। ਪੌਲੁਸ ਦਾ ਪਰਾਈ ਭਾਖਿਆ ਦੇ ਵਿਸ਼ੇ ਸੰਪੂਣਤਾ ਜਿਸ ਦਾ ਤਰਜੁਮਾ ਨਹੀਂ ਕੀਤਾ ਜਾਂਦਾ ਸ਼ਕਤੀਸ਼ਾਲੀ ਹੈ: “ਤਾਂ ਵੀ ਕਲੀਸਿਯਾ ਵਿਚ ਪੰਜਾ ਗੱਲਾਂ ਆਪਣੀ ਸਮਝ ਨਾਲ ਬੋਲਣੀਆਂ ਭਈ ਹੋਰਨਾਂ ਨੂੰ ਸਿਖਾਲਾਂ ਇਹ ਮੈਨੂੰ ਇਸ ਨਾਲੋਂ ਬਹੁਤ ਪਸੰਦ ਆਉਂਦਾ ਹੈ ਜੋ ਦਸ ਹਜਾਰ ਗੱਲਾਂ ਪਰਾਈ ਭਾਖਿਆ ਵਿੱਚ ਬੋਲਾਂ” ।ਕੀ ਪਰਾਈ ਭਾਖਿਆ ਦਾ ਦਾਨ ਅੱਜ ਦੇ ਲਈ ਵੀ ਹੈ? 1ਕੁਰਿੰਥੀਆਂ 13:8 ਪਰਾਈ ਭਾਖਿਆ ਦੇ ਬੋਲਣ ਨੂੰ ਬੰਦ ਹੋਣ ਬਾਰੇ ਦੱਸਦਾ ਹੈ। ਭਾਵੇਂ ਇਹ 1ਕੁਰਿੰਥੀਆਂ 13:10 ਵਿੱਚ ਸੰਪੂਰਨ ਦੇ ਆਉਣ ਦੇ ਨਾਲ ਇਸ ਨੂੰ ਜੋੜਦੀ ਹੈ। ਕੁਝ ਲੋਕ ਯੂਨਾਨੀ ਕਿਰਿਆਂ ਦੇ ਕਾਲ ਦੀ ਮੌਜੂਦਗੀ ਵਿੱਚ ਕੀ ਇਹ “ਮਿਟ ਜਾਣਗੀਆਂ” ਨੂੰ “ਸੰਪੂਰਣ” ਦੇ ਆਗਮਨ ਤੋਂ ਪਹਿਲਾ ਹੀ ਪਰਾਈ ਭਾਖਿਆ ਦੇ ਰੁੱਕਣ ਦੇ ਸਬੂਤ ਦੇ ਰੂਪ ਵਿੱਚ ਸੰਕੇਤ ਦਿੰਦੇ ਹਨ।

ਜਦੋਂ ਕਿ ਇਹ ਮੁਸਕਿਲ ਹੈ, ਪਰ ਇਹ ਪਵਿੱਤਰ ਵਚਨ ਵਿੱਚ ਸਾਫ਼ ਨਹੀਂ ਕੀਤਾ ਗਿਆ ਹੈ। ਕੁਝ ਲੋਕ ਯਸਾਯਾਹ 28:11 ਅਤੇ ਯੋਏਲ 2:28-29 ਦੇ ਮੁਤਾਬਿਕ ਸਬੂਤ ਦੇ ਰੂਪ ਵਿੱਚ ਇਸ਼ਾਰਾ ਦਿੰਦੇ ਹਨ ਕਿ ਪਰਾਈ ਭਾਖਿਆ ਵਿੱਚ ਬੋਲਣਾ ਪਰਮੇਸ਼ੁਰ ਦੇ ਆਉਣ ਵਾਲੇ ਨਿਆਂ ਦੇ ਚਿੰਨ ਦਾ ਇੱਕ ਸਬੂਤ ਸੀ।1ਕੁਰਿੰਥੀਆਂ14:22 ਪਰਾਈ ਭਾਖਿਆ ਨੂੰ “ਗੈਰ-ਵਿਸ਼ਵਾਸੀਆਂ” ਦੇ ਲਈ ਚਿੰਨ ਦੇ ਰੂਪ ਵਿੱਚ ਬਿਆਨ ਕਰਦਾ ਹੈ। ਇਸ ਦਲੀਲ ਦੇ ਮੁਤਾਬਿਕ ਪਰਾਈ ਭਾਖਿਆ ਦਾ ਵਰਦਾਨ ਯਹੂਦੀਆਂ ਦੇ ਲਈ ਇੱਕ ਚੇਤਾਵਨੀ ਸੀ ਤੇ ਪਰਮੇਸ਼ੁਰ ਇਸਰਾਏਲ ਨੂੰ ਸਜ਼ਾ ਦੇਣ ਵਾਲਾ ਸੀ ਕਿਉਂਕਿ ਉਨ੍ਹਾਂ ਨੇ ਯਿਸੂ ਮਸੀਹ ਨੂੰ ਮਸੀਹਾ ਦੇ ਰੂਪ ਵਿੱਚ ਮੰਨਣ ਤੋਂ ਇਨਕਾਰ ਕੀਤਾ ਸੀ। ਇਸ ਲਈ 70 ਈਸਵੀਂ ਵਿੱਚ ਰੋਮੀ ਲੋਕਾਂ ਦੇ ਦੁਆਰਾ ਯਰੂਸ਼ਲਮ ਦਾ ਨਾਸ਼ ਕਰਕੇ ਪਰਮੇਸ਼ੁਰ ਨੇ ਇਸਰਾਏਲ ਨੂੰ ਸਜ਼ਾ ਦਿੱਤੀ ਅਤੇ ਇਸ ਤੋਂ ਬਾਅਦ ਪਰਾਈ ਭਾਖਿਆ ਹੁਣ ਆਪਣੇ ਮਕਸਦ ਦੇ ਲਈ ਇਸਤੇਮਾਲ ਨਹੀਂ ਕੀਤੀ ਜਾਂਦੀ। ਭਾਵੇਂ ਇਹ ਨਜ਼ਰੀਆ ਸੰਭਵ ਹੈ, ਪਰਾਈ ਭਾਖਿਆ ਦਾ ਮੁਢਲਾ ਮਕਸਦ ਇਹ ਸੰਪੂਰਣ ਜ਼ਰੂਰੀ ਹੀ ਇਸ ਦੀ ਸਮਾਪਤੀ ਦੀ ਮੰਗ ਨਹੀਂ ਕਰਦਾ ਹੈ। ਵਚਨ ਪੂਰੀ ਤਰ੍ਹਾਂ ਇਸ ਗੱਲ ਉਤੇ ਜ਼ੋਰ ਦਿੰਦਾ ਹੈ ਕਿ ਪਰਾਈ ਭਾਖਿਆ ਵਿੱਚ ਬੋਲਣਾ ਬੰਦ ਹੋ ਗਿਆ ਹੈ।

ਠੀਕ ਉਸੇ ਵੇਲੇ, ਜੇ ਪਰਾਈ ਭਾਖਿਆ ਵਿੱਚ ਬੋਲਣ ਦਾ ਦਾਨ ਅੱਜ ਦੀ ਕਲੀਸਿਯਾ ਵਿੱਚ ਸਰਗਰਮ ਹੁੰਦਾ ਹੈ, ਤਾਂ ਇਹ ਵਚਨ ਦੀ ਰਜ਼ਾਮੰਦੀ ਦੇ ਦੁਆਰਾ ਇਸ ਨੂੰ ਪੂਰਾ ਕੀਤਾ ਜਾਂਦਾ। ਇਹ ਸਹੀ ਅਤੇ ਸਮਝ ਵਿੱਚ ਆਉਣ ਵਾਲੀ ਭਾਸ਼ਾ ਹੁੰਦੀ (1ਕੁਰੰਥੀਆਂ 14:10)। ਇਸ ਦਾ ਮਕਸਦ ਪਰਮੇਸ਼ੁਰ ਦੇ ਵਚਨ ਕਿਸੇ ਦੂਸਰੀ ਭਾਸ਼ਾ ਬੋਲਣ ਵਾਲੇ ਵਿਅਕਤੀ ਦੇ ਨਾਲ ਗੱਲ ਕਰਨ ਦਾ ਹੁੰਦਾ (ਰਸੂਲਾਂ ਦੇ ਕਰਤੱਬ 2:6-12)। ਇਸ ਉਸ ਰਜ਼ਾਮੰਦੀ ਦੇ ਨਾਲ ਹੁੰਦੀ ਜਿਹੜੀ ਪਰਮੇਸ਼ੁਰ ਨੇ ਸੰਤ ਪੌਲੁਸ ਦੇ ਦੁਆਰਾ ਦਿੱਤੀ ਸੀ, “ਜੇ ਕੋਈ ਪਰਾਈ ਭਾਖਿਆ ਬੋਲੇ, ਤਾਂ ਦੋ ਦੋ ਅਥਵਾ ਵੱਧ ਤੋਂ ਵੱਧ ਤਿੰਨ ਤਿੰਨ ਕਰਕੇ ਬੋਲਣ ਸੋ ਭੀ ਵਾਰੋ ਵਾਰੀ, ਅਤੇ ਇੱਕ ਜਣਾ ਅਰਥ ਕਰੇ। ਪਰ ਜੇ ਕੋਈ ਅਰਥ ਕਰਨ ਵਾਲਾ ਨਾ ਹੋਵੇ, ਤਾਂ ਉਹ ਕਲੀਸਿਯਾ ਵਿੱਚ ਚੁੱਪ ਕਰ ਰਹੇ ਅਤੇ ਆਪਣੇ ਨਾਲ ਤੇ ਪਰਮੇਸ਼ੁਰ ਨਾਲ ਬੋਲੇ” ਇਹ 1ਕੁਰਿੰਥੀਆਂ 14:27-28 ਇਹ 1ਕੁਰਿੰਥੀਆਂ 14:33 ਦੇ ਮੁਤਾਬਿਕ ਵੀ ਹੋਵੇਗੀ, “ਕਿਉਂ ਜੋ ਪਰਮੇਸ਼ੁਰ ਘਮਸਾਣ ਦਾ ਨਹੀਂ ਸਗੋਂ ਸ਼ਾਂਤੀ ਦਾ ਹੈ, ਜਿਵੇਂ ਸੰਤਾਂ ਦੀਆਂ ਸਾਰਿਆਂ ਕਲੀਸਿਯਾ ਵਿੱਚ ਹੈ।”

ਪਰਮੇਸ਼ੁਰ ਖ਼ਾਸ ਤੌਰ ਤੇ ਇੱਕ ਵਅਕਤੀ ਨੂੰ ਪਰਾਈ ਭਾਖਿਆ ਵਿੱਚ ਬੋਲਣ ਦਾ ਦਾਨ ਦੇ ਸਕਦਾ ਹੈ ਤਾਂ ਕਿ ਉਹ ਦੂਸਰੀ ਭਾਸ਼ਾ ਬੋਲਣ ਵਾਲੇ ਵਿਅਕਤੀ ਨਾਲ ਗੱਲ ਕਰਨ ਦੇ ਯੋਗ ਹੋ ਸਕੇ। ਪਵਿੱਤਰ ਆਤਮਾ ਆਤਮਿਕ ਦਾਨਾਂ ਨੂੰ ਫੈਲਾਉਣ ਵਿੱਚ ਸਰਬ ਸੱਤਾਧਾਰੀ ਹੈ। (1 ਕੁਰੰਥੀਆਂ 12:11)। ਜ਼ਰਾ ਕਲਪਣਾ ਕਰੋ ਕਿ ਮਿਸ਼ਨਰੀ ਹੋਰ ਕਿੰਨੇ ਜਿਆਦਾ ਲਾਭਦਾਇਕ ਹੁੰਦੇ ਜੇ ਉਨ੍ਹਾਂ ਨੂੰ ਭਾਸ਼ਾ ਸਿਖਾਉਣ ਵਾਲੇ ਸਕੂਲ ਵਿੱਚ ਜਾਣਾ ਨਾ ਪੈਂਦਾ, ਅਤੇ ਛੇਤੀ ਨਾਲ ਇਸ ਯੋਗ ਹੋ ਜਾਂਦੇ ਕਿ ਉਹ ਲੋਕਾਂ ਨਾਲ ਉਨ੍ਹਾਂ ਦੀ ਹੀ ਭਾਸ਼ਾਂ ਵਿੱਚ ਗੱਲ ਕਰਦੇ। ਫਿਰ ਵੀ, ਪਰਮੇਸ਼ੁਰ ਇਸ ਤਰ੍ਹਾਂ ਕਰਦਾ ਹੈ ਨਹੀਂ ਦਿਸਦਾ ਹੈ। ਪਰਾਈ ਭਾਖਿਆਵਾਂ ਅੱਜ ਉਸ ਤਰ੍ਹਾਂ ਪ੍ਰਗਟ ਨਹੀਂ ਹੋ ਰਹੀਆਂ ਜਿਸ ਤਰ੍ਹਾਂ ਨਵੇਂ ਵਿਸ਼ਵਾਸੀਆਂ ਦੀ ਬਹੁਤ ਵੱਡੀ ਬਹੁਸੰਮਤੀ ਜੋ ਪਰਾਈ ਭਾਖਿਆ ਵਿੱਚ ਬੋਲਣ ਦੇ ਦਾਨ ਦਾ ਇਸਤੇਮਾਲ ਕਰਕੇ ਮੁਨਾਦੀ ਕਰਦੇ ਹਨ ਫਿਰ ਵੀ ਉਹ ਵਚਨ ਦੀ ਰਜਾਮੰਦੀ ਨਾਲ ਜਿਸ ਤਰ੍ਹਾਂ ਉਪਰ ਦੱਸਿਆ ਹੈ ਉਸੇ ਤਰ੍ਹਾਂ ਹੀ ਨਹੀਂ ਕਰਦੇ ਹਨ। ਇਹ ਸੱਚਾਈਆਂ ਸਮਾਪਤੀ ਦੀ ਅਗੁਵਾਈ ਕਰਦੀਆਂ ਹਨ ਕਿ ਪਰਾਈ ਭਾਖਿਆਵਾਂ ਦਾ ਦਾਨ ਬੰਦ ਹੋ ਗਿਆ ਜਾਂਫਿਰ ਅੱਜ ਦੇ ਸਮੇਂ ਵਿੱਚ ਕਲੀਸੀਆ ਦੇ ਵਾਸਤੇ ਪਰਮੇਸ਼ੁਰ ਦੀ ਯੋਜਨਾ ਵਿੱਚ ਬਹੁਤ ਹੀ ਨੀਵਾਂ ਸਤਰ ਹੈ।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਪਰਾਈਆਂ ਭਾਖਿਆਂ ਵਿੱਚ ਬੋਲਣ ਦਾ ਦਾਨ ਕੀ ਹੈ?