settings icon
share icon
ਪ੍ਰਸ਼ਨ

ਬਾਈਬਲ ਅਨੈਤਿਕ ਵਿਆਹ/ਸਮਲੰਗੀ ਵਿਆਹ ਦੇ ਬਾਰੇ ਕੀ ਕਹਿੰਦੀ ਹੈ?

ਉੱਤਰ


ਜਦੋਂ ਕਿ ਬਾਈਬਲ ਸਮਲਿੰਗੀ ਕਾਮਭਵਨਾ ਦਾ ਬਿਆਨ ਕਰਦੀ ਹੈ, ਪਰ ਇਹ ਨਿਸ਼ਚਿਤ ਤੌਰ ’ਤੇ ਅਨੈਤਿਕ ਵਿਆਹ/ਸਮਲਿੰਗੀ ਕਾਮਭਾਵਨਾ ਨੂੰ ਇੱਕ ਬਦਚੱਲਣੀ ਅਤੇ ਗੈਰ ਕੁਦਰਤੀ ਪਾਪ ਦੇ ਤੌਰ ’ਤੇ ਇਸ ਦੀ ਨਿੰਦਾ ਕਰਦੀ ਹੈ। ਲੇਵੀਆਂ 18:22 ਸਮਲਿੰਗੀ ਕਾਮਭਾਵਨਾ ਦੀ ਵਾਸਨਾ ਨੂੰ ਘ੍ਰਿਣਿਤ, ਅਤੇ ਇੱਕ ਨਫ਼ਰਤ ਯੋਗ ਪਾਪ ਦੇ ਤੌਰ ’ਤੇ ਪਛਾਣ ਕਰਦੀ ਹੈ। ਰੋਮੀਆਂ 1:26-27 ਘੋਸ਼ਣਾ ਕਰਦੀ ਹੈ ਕਿ ਸਮਲਿੰਗੀ ਭਾਵਨਾ ਦੀਆਂ ਇੱਛਾਵਾਂ ਅਤੇ ਕੰਮਾਂ ਦਾ ਗੈਰ ਕੁਦਰਤੀ, ਕਾਮਤੁਰ ਅਤੇ ਅਯੋਗ ਤਰੀਕੇ ਨਾਲ ਹੋਣਾ ਸ਼ਰਮਨਾਕ ਹੈ। ਪਹਿਲਾਂ ਕੁਰਿੰਥੀਆਂ 6:9 ਬਿਆਨ ਕਰਦਾ ਹੈ ਕਿ ਸਮਲਿੰਗੀ ਕਾਮਭਾਵਨਾ ਕਰਨ ਵਾਲੇ ਅਧਰਮੀ ਹਨ ਅਤੇ ਉਹ ਪਰਮੇਸ਼ੁਰ ਦੇ ਰਾਜ ਦੇ ਉਤਰਾਧਿਕਾਰੀ ਨਹੀਂ ਹੋਣਗੇ। ਜਦੋਂ ਕਿ ਸਮਲਿੰਗੀ ਕਾਮਭਾਵਨਾ ਇੱਛਾਵਾਂ ਅਤੇ ਕੰਮਾਂ ਦੋਵਾਂ ਦੀ ਬਾਈਬਲ ਵਿੱਚ ਨਿੰਦਾ ਕੀਤੀ ਗਈ ਹੈ, ਇਹ ਤਾਂ ਸਪੱਸ਼ਟ ਹੈ ਕਿ ਸਮਲਿੰਗੀ ਕਾਮੀ ਭਾਵਨਾ ਕਰਨ ਵਾਲਿਆਂ ਦਾ “ਵਿਆਹ ਕਰਨਾ” ਪਰਮੇਸ਼ੁਰ ਦੀ ਮਰਜ਼ੀ ਨਹੀਂ ਹੈ, ਅਤੇ ਅਸਲ ਵਿੱਚ, ਇਹ ਪਾਪ ਭਰਿਆ ਹੋਵੇਗਾ।

ਜਦੋਂ ਕਦੀ ਵੀ ਬਾਈਬਲ ਵਿਆਹ ਦਾ ਜ਼ਿਕਰ ਕਰਦੀ ਹੈ, ਤਾਂ ਇਹ ਇੱਕ ਪੁਰਸ਼ ਅਤੇ ਇੱਕ ਔਰਤ ਦੇ ਵਿਚਕਾਰ ਦੇ ਸੰਬੰਧ ਦੀ ਗੱਲ ਕਰਦੀ ਹੈ। ਵਿਆਹ ਦਾ ਪਹਿਲਾ ਜ਼ਿਕਰ, ਉਤਪਤ 2:24, ਇਸ ਤਰ੍ਹਾਂ ਵਰਣਨ ਕਰਦਾ ਹੈ ਕਿ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਉਹ ਇੱਕ ਹੋਣਗੇ। ਉਨ੍ਹਾਂ ਹਵਾਲਿਆਂ ਵਿੱਚ ਜੋ ਵਿਆਹ ਦੇ ਬਾਰੇ ਹਦਾਇਤਾਂ ਨੂੰ ਸ਼ਾਮਿਲ ਕਰਦੇ ਹਨ, ਜਿਵੇਂ ਕਿ 1 ਕੁਰਿੰਥੀਆਂ 7:2-16 ਅਤੇ ਅਫ਼ਸੀਆਂ 5:23-33, ਬਾਈਬਲ ਸਾਫ਼ ਤੌਰ ’ਤੇ ਆਦਮੀ ਅਤੇ ਔਰਤ ਦੇ ਵਿਚਕਾਰ ਵਿਆਹ ਹੋਣ ਨੂੰ ਮੰਨਦੀ ਹੈ। ਬਾਈਬਲ ਅਧਾਰਿਤ ਬੋਲਣਾ, ਇਹ ਹੈ ਕਿ ਆਦਮੀ ਅਤੇ ਔਰਤ ਦੇ ਜੀਵਨ ਭਰ ਦੀ ਏਕਤਾ, ਮੁੱਖ ਤੌਰ ਤੇ ਪਰਿਵਾਰ ਨੂੰ ਸਥਾਪਿਤ ਕਰਨ ਦੇ ਮਕਸਦ ਲਈ ਅਤੇ ਉਸ ਪਰਿਵਾਰ ਦੇ ਲਈ ਸੁਚੱਜੇ ਵਾਤਾਵਰਨ ਨੂੰ ਮੁਹੱਈਆ ਕਰਾਉਣ ਦੇ ਲਈ ਹੈ।

ਭਾਵੇਂ, ਬਾਈਬਲ ਇਕੱਲੀ ਵਿਆਹ ਦੇ ਇਸ ਸਮਝੌਤੇ ਨੂੰ ਇਸਤੇਮਾਲ ਹੋਣ ਦੇ ਲਈ ਪ੍ਰਮਾਣਿਤ ਨਹੀਂ ਕਰਦੀ ਹੈ। ਬਾਈਬਲ ਅਧਾਰਿਤ ਵਿਆਹ ਦਾ ਨਜ਼ਰੀਆ ਸੰਸਾਰ ਵਿੱਚ ਹਰ ਇੱਕ ਮਨੁੱਖੀ ਸੱਭਿਅਤਾ ਦੇ ਵਿਆਹ ਦਾ ਵਿਸ਼ਵ ਵਿਆਪੀ ਸਮਝੌਤਾ ਬਣਿਆ ਹੋਇਆ ਹੈ। ਇਤਿਹਾਸ ਅਨੈਤਿਕ ਵਿਆਹ ਦੇ ਵਿਰੁੱਧ ਬਹਿਸ ਕਰਦਾ ਹੈ। ਆਧੁਨਿਕ ਮਨੋਵਿਗਿਆਨ ਜੋ ਇਹ ਮਾਨਤਾ ਦਿੰਦਾ ਹੈ ਕਿ ਮਰਦ ਅਤੇ ਔਰਤ ਮਨੋਵਿਗਿਆਨਿਕ ਤੌਰ ’ਤੇ ਅਤੇ ਭਾਵਨਾਤਮਿਕ ਤੌਰ ’ਤੇ ਇੱਕ ਦੂਜੇ ਨੂੰ ਪੂਰਣ ਕਰਨ ਲਈ ਸਿਰਜੇ ਗਏ ਹਨ। ਪਰਿਵਾਰ ਦੇ ਬਾਰੇ ਵਿੱਚ, ਮਨੋਵਿਗਿਆਨੀ ਇਹ ਦਲੀਲ ਦਿੰਦੇ ਹਨ ਕਿ ਇੱਕ ਆਦਮੀ ਅਤੇ ਔਰਤ ਦੇ ਵਿਚਕਾਰ ਦੀ ਏਕਤਾ ਜਿਸ ਵਿੱਚ ਉਹ ਪਤੀ ਪਤਨੀ ਦੋਵੇਂ ਇੱਕ ਚੰਗੇ ਜ਼ਿੰਮੇਵਾਰ ਵਿਆਕਰਣ ਨਮੂਨੇ ਦੀ ਤਰ੍ਹਾਂ ਸੇਵਾ ਕਰਨਾ ਲਈ ਇੱਕ ਵਧੀਆ ਵਾਤਾਵਰਨ ਹੈ ਜਿਸ ਵਿੱਚ ਬੱਚਿਆਂ ਦਾ ਬਹੁਤ ਚੰਗੇ ਤਰੀਕੇ ਨਾਲ ਪਾਲਣ ਪੋਸ਼ਣ ਕਰਨਾ ਹੈ। ਮਨੋਵਿਗਿਆਨ ਵੀ ਅਨੈਤਿਕ ਵਿਆਹ ਦੇ ਵਿਰੁੱਧ ਬਹਿਸ ਕਰਦਾ ਹੈ। ਕੁਦਰਤ ਵਿੱਚ/ਸਰੀਰਕ ਰੂਪ ਵਿੱਚ, ਸਾਫ਼ ਤੌਰ ’ਤੇ, ਆਦਮੀ ਅਤੇ ਔਰਤਾਂ ਨੂੰ ਕਾਮਵਾਸਨਾ ਸੰਬੰਧੀ “ਯੋਗ ਜਾਂ ਸਹੀ” ਇਕੱਠੇ ਸਿਰਜਿਆਂ ਗਿਆ ਹੈ। ਮੈਥੁਨ ਦੇ ਕੁਦਰਤੀ ਮਕਸਦ ਨਾਲ ਪੈਦਾ ਕਰਨਾ, ਸਹੀ ਰੀਤੀ ਸਿਰਫ਼ ਪਤੀ ਪਤਨੀ ਵਿੱਚ ਇੱਕ ਮੈਥੁਨ ਰਿਸ਼ਤਾ ਹੀ ਇਸ ਮਕਸਦ ਨੂੰ ਪੂਰਾ ਕਰ ਸੱਕਦਾ ਹੈ। ਕੁਦਰਤ ਵੀ ਅਨੈਤਿਕ ਵਿਆਹ ਦੇ ਵਿਰੁੱਧ ਬਹਿਸ ਕਰਦੀ ਹੈ।

ਇਸ ਲਈ, ਜੇ ਬਾਈਬਲ, ਇਤਿਹਾਸ, ਮਨੋਵਿਗਿਆਨਕ ਅਤੇ ਕੁਦਰਤ ਸਭ ਇੱਕ ਆਦਮੀ ਅਤੇ ਔਰਤ ਦੇ ਵਿਚਕਾਰ ਵਿਆਹ ਹੋਣ ਦੀ ਦਲੀਲ ਕਰਦੇ ਹਨ- ਕਿਉਂ ਅੱਜ ਇੱਥੇ ਅਜਿਹੀ ਬਹਿਸ ਹੁੰਦੀ ਹੈ? ਕਿਉਂ ਅੱਜ ਉਨ੍ਹਾਂ ਲੋਕਾਂ ਦਾ ਵਿਰੋਧ ਕੀਤਾ ਜਾਂਦਾ ਹੈ ਜਿਹੜੇ ਅਨੈਤਿਕ ਵਿਆਹ/ਸਮਲਿੰਗੀ ਵਿਆਹ ਕਰਦੇ ਅਤੇ ਜਿਨ੍ਹਾਂ ਨੂੰ ਘ੍ਰਿਣਾਯੋਗ, ਅਸਹਿਣਸ਼ੀਲ ਧਰਮ ਦੇ ਪੱਕੇ ਹੋਣ ਦਾ ਵਰਕ ਲੱਗਣ ’ਤੇ ਵੀ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਕਿੰਨੇ ਵੀ ਆਦਰ ਨਾਲ ਉਨ੍ਹਾਂ ਦੀ ਵਿਰੋਧਤਾ ਨੂੰ ਪੇਸ਼ ਕੀਤਾ ਜਾਂਦਾ ਹੈ? ਕਿਉਂਕਿ ਅਨੈਤਿਕ ਅਧਿਕਾਰ ਅੰਦੋਲਨ ਇੰਨੇ ਆਕ੍ਰਾਮਕ ਤਰੀਕੇ ਨਾਲ ਲੋਕਾਂ ਨੂੰ ਅਨੈਤਿਕ ਵਿਆਹ/ ਸਮਲਿੰਗੀ ਵਿਆਹ ਲਈ ਮਜ਼ਬੂਰ ਕਰ ਰਿਹਾ ਹੈ। ਜਦੋਂ ਕਿ ਬਹੁਤ ਸਾਰੇ ਲੋਕ ਜੋ ਉਹ ਧਾਰਮਿਕ ਅਤੇ ਅਧਾਰਮਿਕ ਸਹਾਇਕ ਹਨ- ਜਾਂ ਬਹੁਤ ਘੱਟ ਵਿਰੋਧ ਕਰਦੇ ਹਨ। ਅਨੈਤਿਕ ਜੋੜਿਆਂ ਨੂੰ ਸ਼ਹਿਰੀ ਵਿਆਹ ਦੇ ਰੂਪ ਵਿੱਚ ਵਿਆਹੇ ਜੋੜਿਆਂ ਨੂੰ ਇੱਕੋ ਜਿਹੇ ਕਾਨੂੰਨੀ ਅਧਿਕਾਰ ਮਿਲ ਰਹੇ ਹਨ।

ਬਾਈਬਲ ਦੇ ਮੁਤਾਬਿਕ, ਇਸ ਦਾ ਉੱਤਰ ਇਹ ਹੈ ਕਿ, ਹਰ ਕੋਈ ਅੰਦਰੂਨੀ ਤੌਰ ਤੇ ਜਾਣਦਾ ਹੈ ਕਿ ਸਮਲਿੰਗੀ ਕਾਮਭਾਵਨਾ ਅਨੈਤਿਕ ਅਤੇ ਗੈਰ ਕੁਦਰਤੀ ਹੈ, ਇਸ ਸੁਭਾਵਿਕ ਸਮਝ ਨੂੰ ਦਬਾਉਣ ਦਾ ਸਿਰਫ਼ ਇੱਕੋ ਹੀ ਤਰੀਕਾ ਹੈ ਕਿ ਸਮਲਿੰਗੀ ਕਾਮਭਾਵਨਾ ਨੂੰ ਕੋਈ ਵੀ ਅਤੇ ਹਰ ਪ੍ਰਕਾਰ ਦੀ ਵਿਰੋਧਤਾ ਉੱਤੇ ਹਮਲਾ ਕਰਕੇ ਇਸ ਨੂੰ ਸਧਾਰਣ ਬਣਾਇਆ ਜਾਵੇ। ਅਨੈਤਿਕ ਵਿਆਹ/ਸਮਲਿੰਗੀ ਕਾਮਭਾਵਨਾ ਨੂੰ ਸਧਾਰਣ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਇਸ ਨੂੰ ਰੀਤੀ ਰਿਵਾਜ਼ੀ- ਕੁਦਰਤੀ ਵਿਆਹ ਦੇ ਬਰਾਬਰ ਸਥਾਨ ’ਤੇ ਰੱਖਿਆ ਜਾਵੇ। ਰੋਮੀਆਂ 1:18-32 ਇਹ ਬਿਆਨ ਕਰਦਾ ਹੈ। ਸੱਚਿਆਈ ਨੂੰ ਜਾਣਿਆ ਜਾਂਦਾ ਹੈ ਕਿਉਂਕਿ ਪਰਮੇਸ਼ੁਰ ਦੀ ਇਸ ਨੂੰ ਬਣਾਉਣ ਦੀ ਯੋਜਨਾ ਸੀ। ਸੱਚਿਆਈ ਨੂੰ ਰੱਦ ਕਰਕੇ ਝੂਠ ਵਿੱਚ ਤਬਦੀਲ ਕੀਤਾ ਗਿਆ ਹੈ। ਝੂਠ ਨੂੰ ਜਦੋਂ ਵਧਾਇਆ ਗਿਆ ਅਤੇ ਸੱਚਿਆਈ ਨੂੰ ਕੁਚਲਿਆ ਅਤੇ ਉਸ ਉੱਤੇ ਹਮਲਾ ਕੀਤਾ ਗਿਆ। ਅਨੈਤਿਕ ਅਧਿਕਾਰਾਂ ਦੀ ਲਹਿਰ ਵਿੱਚ ਬਹੁਤ ਸਾਰਿਆਂ ਦੇ ਦੁਆਰਾ ਗੁੱਸਾ ਅਤੇ ਤੀਬਰਤਾ ਦਾ ਪ੍ਰਗਟਾਵਾ ਉਨ੍ਹਾਂ ਉੱਤੇ ਕੀਤਾ ਗਿਆ ਜਿਹੜੇ ਉਨ੍ਹਾਂ ਦਾ ਵਿਰੋਧ ਕਰਦੇ ਹਨ, ਅਸਲ ਵਿੱਚ, ਇੱਕ ਹੀ ਇਸ਼ਾਰੇ ਵਿੱਚ ਉਹ ਜਾਣਜੇ ਹਨ ਕਿ ਉਨ੍ਹਾਂ ਦਾ ਸਥਾਨ ਸੁਰੱਖਿਅਤ ਨਹੀਂ ਹੈ। ਆਪਣੀ ਅਵਾਜ਼ ਉਠਾਉਣ ਦੁਆਰਾ ਕਮਜ਼ੋਰ ਜਗ੍ਹਾ ਤੋਂ ਉੱਪਰ ਉੱਠਣ ਦੀ ਕੋਸ਼ਿਸ ਕਰਨਾ ਵਾਦਵਿਵਾਦ ਦੀ ਕਿਤਾਬ ਦਾ ਸਭ ਤੋਂ ਪੁਰਾਣਾ ਢੰਗ ਹੈ। ਇੱਥੇ ਸ਼ਾਇਦ ਆਧੁਨਿਕ ਅਧਿਕਾਰਾਂ ਦਾ ਮਕਸਦ ਰੋਮੀਆਂ 1:31 ਨਾਲੋਂ ਜ਼ਿਆਦਾ ਸਹੀ ਵਰਣਨ ਵਿੱਚ ਨਹੀਂ ਹੈ, ਕਿ “ਨਿਰਬੁੱਧ, ਨੇਮ ਤੋੜਨ ਵਾਲੇ, ਨਿਰਮੋਹ ਅਤੇ ਨਿਰਦਈ ਹੋਏ”।

ਅਨੈਤਿਕ ਵਿਆਹ/ਸਮਲਿੰਗੀ ਵਿਆਹ ਨੂੰ ਆਗਿਆ ਦੇਣਾ ਸਮਲਿੰਗੀ ਕਾਮਵਾਸਨਾ ਦੇ ਜੀਵਨ ਢੰਗ ਨੂੰ ਆਗਿਆ ਦੇਣਾ ਹੋਵੇਗਾ, ਜਿਸ ਦੀ ਬਾਈਬਲ ਸਾਫ਼ ਤੌਰ ’ਤੇ ਜੋ ਪਾਪ ਨਾਲ ਭਰੀ ਅਤੇ ਨਿਯਮਿਤ ਰੂਪ ਵਿੱਚ ਨਿੰਦਾ ਕਰਦੀ ਹੈ। ਮਸੀਹੀਆਂ ਨੂੰ ਅਨੈਤਿਕ ਵਿਆਹ/ਸਮਲਿੰਗੀ ਵਿਆਹ ਦੇ ਵਿਚਾਰ ਦੇ ਵਿਰੁੱਧ ਵਿੱਚ ਦ੍ਰਿੜਤਾ ਨਾਲ ਖੜੇ ਹੋਣਾ ਚਾਹੀਦਾ ਹੈ। ਇਸ ਤੋਂ ਅੱਗੇ, ਇੱਥੇ ਅਨੈਤਿਕ ਵਿਆਹ/ਸਮਲਿੰਗੀ ਦੇ ਵਿਰੁੱਧ ਮਜ਼ਬੂਤ ਅਤੇ ਤਰਕਵਾਦੀ ਦਲੀਲਾਂ ਜੋ ਪ੍ਰਸੰਗਾਂ ਤੋਂ ਪੂਰੀ ਤਰ੍ਹਾਂ ਨਾਲ ਬਾਈਬਲ ਤੋਂ ਅਲੱਗ ਹਨ। ਕਿਸੇ ਵੀ ਸੁਸਮਾਚਾਰਕ ਮਸੀਹੀ ਨੂੰ ਇਹ ਪਹਿਚਾਣ ਕਰਨ ਲਈ ਨਹੀਂ ਹੋਣਾ ਚਾਹੀਦਾ ਕਿ ਵਿਆਹ ਆਦਮੀ ਅਤੇ ਔਰਤ ਵਿੱਚ ਹੁੰਦਾ ਹੈ।

ਬਾਈਬਲ ਮੁਤਾਬਿਕ, ਇੱਕ ਆਦਮੀ ਅਤੇ ਇੱਕ ਔਰਤ ਵਿਚਕਾਰ ਹੋਣ ਵਾਲੇ ਵਿਆਹ ਨੂੰ ਹੀ ਪਰਮੇਸ਼ੁਰ ਦੁਆਰਾ ਠਹਿਰਾਇਆ ਗਿਆ ਹੈ (ਉਤਪਤ 2:21-24; ਮੱਤੀ 19:4-6)। ਅਨੈਤਿਕ ਵਿਆਹ/ਸਮਲਿੰਗੀ ਵਿਆਹ ਅਸਲੀ ਵਿਆਹ ਦੇ ਰੀਤੀ ਰਿਵਾਜਾਂ ਦਾ ਵਿਗਾੜ ਹੈ ਅਤੇ ਪਰਮੇਸ਼ੁਰ ਦੇ ਲਈ ਜਿਸ ਨੇ ਵਿਆਹ ਦੀ ਰਚਨਾ ਕੀਤੀ ਇੱਕ ਅਪਰਾਧ ਹੈ। ਮਸੀਹੀ ਹੋਣ ਦੇ ਨਾਤੇ, ਸਾਨੂੰ ਪਾਪ ਨੂੰ ਅਣਗੌਲਿਆਂ ਜਾਂ ਮਾਫ਼ ਨਹੀਂ ਕਰਨਾ ਚਾਹੀਦਾ ਹੈ ਬਜਾਏ ਇਸ ਦੇ ਸਾਨੂੰ ਪਰਮੇਸ਼ੁਰ ਦੇ ਪਿਆਰ ਨੂੰ ਸਾਂਝਿਆ ਕਰਨਾ ਜਾਂ ਵੰਡਣਾ ਹੈ ਅਤੇ ਪਾਪਾਂ ਦੀ ਮਾਫੀ ਜੋ ਸਾਰਿਆਂ ਦੇ ਲਈ ਮੌਜੂਦ ਹੈ, ਯਿਸੂ ਮਸੀਹ ਰਾਹੀਂ, ਜਿਹੜੇ ਸਮਲਿੰਗੀ ਕਾਮਵਾਸਨਾ ਦੇ ਵਿੱਚ ਵੀ ਸ਼ਾਮਿਲ ਹਨ। ਸਾਨੂੰ ਸੱਚਿਆਈ ਨੂੰ ਪਿਆਰ ਨਾਲ ਬੋਲਣਾ ਹੈ (ਅਫ਼ਸੀਆਂ 4:15) ਅਤੇ ਸੱਚਾਈ ਦੇ ਲਈ “ਦਿਆਲਗੀ ਅਤੇ ਆਦਰ” ਨਾਲ ਦਲੀਲ ਦੇਣੀ ਹੈ (1 ਪਤਰਸ 3:15)। ਮਸੀਹੀ ਹੋਣ ਦੇ ਨਾਤੇ, ਜਦੋਂ ਅਸੀਂ ਸੱਚਿਆਈ ਉੱਤੇ ਖੜੇ ਹੁੰਦੇ ਹਾਂ ਤਾਂ ਇਸ ਦਾ ਨਤੀਜਾ ਵਿਅਕਤੀਗਤ ਹਮਲੇ, ਬੇਇਜ਼ਤੀ ਅਤੇ ਸਤਾਅ ਹੁੰਦਾ ਹੈ, ਪਰ ਸਾਨੂੰ ਯਿਸੂ ਦੇ ਸ਼ਬਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ: “ਜੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ, ਤੁਸੀਂ ਜਾਣਦੇ ਹੋ ਜੋ ਉਹ ਨੇ ਤੁਹਾਥੋਂ ਅੱਗੇ ਮੇਰੇ ਨਾਲ ਵੈਰ ਕੀਤਾ ਹੈ। ਜੇ ਤੁਸੀਂ ਜਗਤ ਦੇ ਹੁੰਦੇ, ਤਾਂ ਜਗਤ ਆਪਣਿਆਂ ਨਾਲ ਤੇਹ ਕਰਦਾ, ਪਰ ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ, ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ” ( ਯੂਹੰਨਾ 15:18-19)।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਬਾਈਬਲ ਅਨੈਤਿਕ ਵਿਆਹ/ਸਮਲੰਗੀ ਵਿਆਹ ਦੇ ਬਾਰੇ ਕੀ ਕਹਿੰਦੀ ਹੈ?
© Copyright Got Questions Ministries