ਮੈਂ ਕਿਵੇਂ ਇੱਕ ਝੂਠੇ ਅਧਿਆਪਕ/ਝੂਠੇ ਨਬੀ ਦੀ ਪਹਿਚਾਣ ਕਰ ਸੱਕਦਾਂ ਹਾਂ?


ਪ੍ਰਸ਼ਨ: ਮੈਂ ਕਿਵੇਂ ਇੱਕ ਝੂਠੇ ਅਧਿਆਪਕ/ਝੂਠੇ ਨਬੀ ਦੀ ਪਹਿਚਾਣ ਕਰ ਸੱਕਦਾਂ ਹਾਂ?

ਉੱਤਰ:
ਯਿਸੂ ਨੇ ਸਾਨੂੰ ਚੇਤਾਵਨੀ ਦਿੱਤੀ ਹੈ ਕਿ “ਝੂਠੇ ਅਧਿਆਪਕ/ਝੂਠੇ ਨਬੀ” ਉੱਠ ਖੜ੍ਹੇ ਹੋਣਗੇ ਅਤੇ ਜੇ ਹੋ ਸੱਕੇ ਤਾਂ ਚੁਣਿਆਂ ਹੋਇਆ ਨੂੰ ਵੀ ਭਰਮਾ ਦੇਣਗੇ ( ਮੱਤੀ 24:23-27; ਅਤੇ ਨਾਲ ਹੀ ਵੇਖੋ 2 ਪਤਰਸ 3:3 ਅਤੇ ਯਹੂਦਾ 17-18)। ਖੁਦ ਨੂੰ ਝੂਠੇ ਅਧਿਆਪਕਾਂ ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਸਚਿਆਈ ਨੂੰ ਜਾਣਨਾ ਹੈ। ਨਕਲੀ ਚੀਜ਼ ਦਾ ਪਤਾ ਲਗਾਉਣ ਲਈ, ਅਸਲੀ ਗੱਲ ਦਾ ਚਿੰਤਨ ਕਰਨਾ ਹੈ। ਕੋਈ ਵੀ ਵਿਸ਼ਵਾਸ਼ੀ ਜੋ “ਸਚਿਆਈ ਦੇ ਵਚਨ ਨੂੰ ਠੀਕ ਤਰੀਕੇ ਨਾਲ ਕੰਮ ਵਿੱਚ ਲਿਆਉਂਦਾ ਹੈ¬” ( 2 ਤਿਮੋਥੀਉਸ 2:15) ਅਤੇ ਬਾਈਬਲ ਦਾ ਧਿਆਨ ਨਾਲ ਚਿੰਤਨ ਕਰਦਾ ਹੈ, ਝੂਠੇ ਧਰਮ ਸਿਧਾਂਤ ਦੀ ਪਹਿਚਾਣ ਕਰ ਸੱਕਦਾ ਹੈ। ਉਦਾਹਰਣ ਵਜੋਂ, ਇੱਕ ਮਸੀਹੀ ਜਿਸ ਨੇ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਕੰਮਾਂ ਨੂੰ ਮੱਤੀ 3:16-17 ਵਿੱਚ ਪੜ੍ਹ ਲਿਆ ਹੈ, ਜਲਦੀ ਹੀ ਕਿਸੇ ਵੀ ਧਰਮ ਸਿਧਾਂਤ ਦੇ ਲਈ ਪ੍ਰਸ਼ਨ ਕਰੇਗਾ ਜਿਹੜਾ ਤ੍ਰੀਏਕਤਾ ਨੂੰ ਨਹੀਂ ਮੰਨਦਾ ਹੈ। ਇਸ ਕਾਰਨ, ਗੱਲ ਇਹ ਹੈ ਕਿ ਬਾਈਬਲ ਦਾ ਚਿੰਤਨ ਕੀਤਾ ਜਾਵੇ ਅਤੇ ਉਨ੍ਹਾਂ ਸਾਰੀਆਂ ਸਿੱਖਿਆਵਾਂ ਦੀ ਜਾਂਚ ਪੜ੍ਹਤਾਲ ਜੋ ਕੁਝ ਪਵਿੱਤਰ ਆਤਮਾ ਕਹਿੰਦਾ ਹੈ ਉਸ ਦੇ ਰਾਹੀਂ ਕੀਤੀ ਜਾਵੇ।

ਯਿਸੂ ਨੇ ਕਿਹਾ “ਰੁੱਖ ਆਪਣੇ ਫ਼ਲ ਤੋਂ ਪਹਿਚਾਣਿਆਂ ਜਾਂਦਾ ਹੈ” ( ਮੱਤੀ 12:33)। ਜਦੋਂ “ਫ਼ਲ” ਨੂੰ ਵੇਖਿਆ ਜਾਂਦਾ ਹੈ ਤਾਂ ਖਾਸ ਤਿੰਨ ਪਰੀਖਿਆਵਾਂ ਹਨ ਜਿਸ ਨੂੰ ਕੋਈ ਵੀ ਇੱਕ ਸਿੱਖਾਉਣ ਵਾਲਾ ਫੈਂਸਲਾ ਕਰਨ ਦੇ ਲਈ ਲਾਗੂ ਕਰਦਾ ਹੈ ਕਿ ਉਸ ਮਨੁੱਖ ਜਾਂ ਔਰਤ ਦੀ ਸਿੱਖਿਆ ਅਸਲੀ ਹੈ ਜਾਂ ਨਹੀਂ।

1)ਇਹ ਅਧਿਆਪਕ ਯਿਸੂ ਦੇ ਬਾਰੇ ਕੀ ਕਹਿੰਦਾ ਹੈ? ਮੱਤੀ 16:15-16 ਵਿੱਚ ਯਿਸੂ ਪੁੱਛਦਾ ਹੈ, “ਉਸ ਨੇ ਉਨ੍ਹਾਂ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ? ਸ਼ਮਊਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜੀਉਂਦੇ ਪਰਮੇਸ਼ੁਰ ਦਾ ਪੁੱਤ੍ਰ ਹੈਂ।” 2 ਯੂਹੰਨਾ 9 ਵਿੱਚ ਅਸੀਂ ਪੜਦੇ ਹਾਂ, “ਹਰ ਕੋਈ ਜਿਹੜਾ ਆਗੂ ਬਣ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ ਪਰਮੇਸ਼ੁਰ ਉਹ ਦੇ ਕੋਲ ਨਹੀਂ ਹੈ। ਜਿਹੜਾ ਓਸ ਸਿੱਖਿਆ ਉੱਤੇ ਕਾਇਮ ਰਹਿੰਦਾ ਹੈ ਉਹ ਦੇ ਕੋਲ ਪਿਤਾ ਅਤੇ ਪੁੱਤ੍ਰ ਵੀ ਹਨ।” ਦੂਜੇ ਸ਼ਬਦਾਂ ਵਿੱਚ, ਯਿਸੂ ਮਸੀਹ ਅਤੇ ਉਸ ਦੇ ਛੁਟਕਾਰੇ ਦਾ ਕੰਮ ਉਤਮ ਤੌਰ ਤੇ ਮਹੱਤਵਪੂਰਣ ਹੈ; ਇਸ ਲਈ ਹਰ ਇੱਕ ਮਨੁੱਖ ਕੋਲੋਂ ਚੌਕਸ ਰਹੋ ਜਿਹੜਾ ਇਹ ਇਨਕਾਰ ਕਰਦਾ ਹੈ ਕਿ ਯਿਸੂ ਪਰਮੇਸ਼ੁਰ ਦੇ ਬਰਾਬਰ ਹੈ, ਜਿਹੜਾ ਯਿਸੂ ਦੀ ਕੁਰਬਾਨੀ ਨਾਲ ਭਰੀ ਹੋਈ ਮੌਤ ਨੂੰ ਨੀਵਾਂ ਵਿਖਾਉਂਦਾ ਹੈ, ਜਾਂ ਜਿਹੜਾ ਯਿਸੂ ਨੂੰ ਮਨੁੱਖੀ ਹੋਣ ਦਾ ਇਨਕਾਰ ਕਰ ਦਿੰਦਾ ਹੈ। ਪਹਿਲਾਂ ਯੂਹੰਨਾ 2:22 ਕਹਿੰਦਾ ਹੈ ਕਿ, “ਝੂਠਾ ਕੌਣ ਹੈ ਪਰ ਉਹ ਜਿਹੜਾ ਯਿਸੂ ਤੋਂ ਇਨਕਾਰ ਕਰਦਾ ਹੈ ਭਈ ਉਹ ਮਸੀਹ ਨਹੀਂ? ਉਹੋ ਮਸੀਹ ਦਾ –ਵਿਰੋਧੀ ਹੈ ਜਿਹੜਾ ਪਿਤਾ ਅਤੇ ਪੁੱਤ੍ਰ ਦਾ ਇਨਕਾਰ ਕਰਦਾ ਹੈ”।

2) ਕੀ ਇਹ ਅਧਿਆਪਕ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਨ? ਖੁਸ਼ਖਬਰੀ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਗਈ ਹੈ ਕਿ ਇਹ ਪਵਿੱਤਰ ਵਚਨ ਮੁਤਾਬਿਕ ਯਿਸੂ ਦੀ ਮੌਤ, ਉਸ ਦੇ ਦਫ਼ਨਾਏ ਜਾਣ, ਅਤੇ ਉਸ ਦੇ ਜੀ ਉੱਠਣ ਦੇ ਸੰਬੰਧ ਵਿੱਚ ਚੰਗਾ ਸੰਦੇਸ਼ ਹੈ (1 ਕੁਰਿੰਥੀਆਂ 15:1-4)। ਜਿੰਨ੍ਹੇ ਚੰਗੇ ਇਹ ਵਾਕ ਸੁਣਾਈ ਦਿੰਦੇ ਹਨ “ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ”, “ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਭੁੱਖਿਆਂ ਨੂੰ ਰੋਟੀ ਖੁਆਈਏ”, ਅਤੇ “ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਦੌਲਤਮੰਦ ਹੋ ਜਾਵੋ” ਪਰ ਇਹ ਖੁਸ਼ਖਬਰੀ ਦਾ ਪੂਰਾ ਪ੍ਰਚਾਰ ਨਹੀਂ ਹੈ। ਜਿਵੇਂ ਕਿ ਪੌਲੁਸ ਨੇ ਗਲਾਤੀਆਂ 1:7 ਵਿੱਚ ਚੇਤਾਵਨੀ ਦਿੱਤੀ ਹੈ, “ਪਰ ਉਹ ਤਾਂ ਦੂਜੀ ਖੁਸ਼ ਖਬਰੀ ਨਹੀਂ ਪਰੰਤੂ ਕਈਕੁ ਹਨ ਜਿਹੜੇ ਤੁਹਾਨੂੰ ਘਬਰਾਉਂਦੇ ਅਤੇ ਮਸੀਹ ਦੀ ਖੁਸ਼ ਖਬਰੀ ਨੂੰ ਵਿਗਾੜਨਾ ਚਾਹੁੰਦੇ ਹਨ।” ਕੋਈ ਵੀ ਨਹੀਂ, ਇੱਥੋਂ ਤੱਕ ਕਿ ਕਿਸੇ ਵੀ ਮਹਾਨ ਪ੍ਰਚਾਰਕ ਨੂੰ ਇਹ ਇਖਤਿਆਰ ਨਹੀਂ ਦਿੱਤਾ ਗਿਆ ਕਿ ਉਸ ਵਚਨ ਨੂੰ ਜੋ ਪਰਮੇਸ਼ੁਰ ਨੇ ਸਾਨੂੰ ਦਿੱਤਾ ਹੈ, ਬਦਲ ਦੇਵੇ। “ਜਿੱਕੁਰ ਅਸਾਂ ਅੱਗੇ ਕਿਹਾ ਹੈ ਤਿੱਕੁਰ ਮੈਂ ਹੁਣ ਫੇਰ ਵੀ ਆਖਦਾ ਹਾਂ ਭਈ ਜੇ ਕੋਈ ਉਸ ਖੁਸ਼ ਖਬਰੀ ਤੋਂ ਬਿਨਾ ਜਿਹੜਾ ਤੁਸਾਂ ਕਬੂਲ ਕੀਤੀ, ਤੁਹਾਨੂੰ ਕੋਈ ਹੋਰ ਖੁਸ਼ ਖਬਰੀ ਸੁਣਾਵੇ ਤਾਂ ਉਹ ਸਰਾਪਤ ਹੋਵੇ!” (ਗਲਾਤੀਆਂ 1:9)।

3) ਕੀ ਇਹ ਅਧਿਆਪਕ ਗੁਣਾਂ ਨਾਲ ਭਰੇ ਹੋਏ ਅਜਿਹੇ ਚਰਿੱਤਰ ਨੂੰ ਪੇਸ਼ ਕਰਦੇ ਜੋ ਪਰਮੇਸ਼ੁਰ ਦੀ ਮਹਿਮਾ ਕਰਦੇ ਹੋਣ? ਝੂਠੇ ਅਧਿਆਪਕਾਂ ਦੇ ਬਾਰੇ ਵਿੱਚ ਬੋਲਣ ਸਮੇਂ, ਯਹੂਦਾਹ 11 ਕਹਿੰਦਾ ਹੈ ਕਿ, “ਹਾਇ ਉਨ੍ਹਾਂ ਨੂੰ! ਕਿਉਂ ਜੋ ਓਹ ਕਾਇਨ ਦੇ ਰਾਹ ਲੱਗ ਤੁਰੇ ਅਤੇ ਲਾਹੇ ਪਿੱਛੇ ਬਿਲਆਮ ਦੇ ਭਰਮ ਵਿੱਚ ਸਿਰ ਤੋੜ ਭੱਜੇ ਅਤੇ ਕੋਰਾਹ ਦੇ ਵਿਰੋਧ ਵਿੱਚ ਨਾਸ ਹੋਏ।” ਦੂਜੇ ਸ਼ਬਦਾਂ ਵਿੱਚ, ਇੱਕ ਝੂਠੇ ਅਧਿਆਪਕ ਨੂੰ ਉਸ ਦਾ ਘਮੰਡ (ਕੈਨ ਰਾਹੀਂ ਪਰਮੇਸ਼ੁਰ ਦੀ ਯੋਜਨਾ ਦਾ ਇਨਕਾਰ ਕਰ ਦੇਣਾ), ਲਾਲਚ (ਬਿਲਾਮ ਦਾ ਪੈਸੇ ਦੇ ਲਈ ਭਵਿੱਖਬਾਣੀ ਕਰਨਾ), ਅਤੇ ਬਗਾਵਤ (ਕੋਰਹ ਦਾ ਮੂਸਾ ਦੇ ਬਦਲੇ ਆਪਣੇ ਆਪ ਨੂੰ ਉੱਚਾ ਚੁੱਕਣਾ) ਤੋਂ ਪਹਿਚਾਣਿਆ ਜਾ ਸੱਕਦਾ ਹੈ। ਯਿਸੂ ਨੇ ਕਿਹਾ ਕਿ ਅਜਿਹੇ ਲੋਕਾਂ ਤੋਂ ਚੌਕਸ ਰਹਿਣਾ ਹੈ ਅਤੇ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਫਲਾਂ ਦੇ ਦੁਆਰਾ ਪਹਿਚਾਣ ਲਵਾਂਗੇ (ਮੱਤੀ 7:15-20)।

ਹੋਰ ਅੱਗੇ ਚਿੰਤਨ ਲਈ, ਬਾਈਬਲ, ਵਿੱਚ ਦਿੱਤੀਆਂ ਗਈਆਂ ਉਨ੍ਹਾਂ ਕਿਤਾਬਾਂ ਨੂੰ ਦੁਬਾਰਾ ਵੇਖਣਾ ਜੋ ਖਾਸ ਕਰਕੇ ਕਲੀਸਿਯਾ ਦੇ ਵਿਚਕਾਰ ਝੂਠੀ ਸਿੱਖਿਆ ਦਾ ਸਾਹਮਣਾ ਕਰਨ ਦੇ ਲਈ ਲਿਖੀਆਂ ਗਈਆਂ ਹਨ: ਗਲਾਤੀਆਂ, 2 ਪਤਰਸ, 1 ਯੂਹੰਨਾ, 2 ਯੂਹੰਨਾ, ਅਤੇ ਯਹੂਦਾ। ਅਕਸਰ ਇੱਕ ਝੂਠੇ ਅਧਿਆਪਕ/ਝੂਠੇ ਨਬੀ ਦੀ ਪਹਿਚਾਣ ਕਰਨਾ ਔਖਾ ਹੁੰਦਾ ਹੈ। ਸ਼ੈਤਾਨ ਚਾਨਣ ਦੇ ਦੂਤ ਦੇ ਰੂਪ ਨੂੰ ਧਾਰਨ ਕਰਦਾ ਹੈ (2 ਕੁਰਿੰਥੀਆਂ 11:14), ਅਤੇ ਉਸ ਦੇ ਸੇਵਕ ਆਪਣੇ ਰੂਪ ਨੂੰ ਧਰਮ ਦੇ ਸੇਵਕਾਂ ਦੇ ਰੂਪ ਵਿੱਚ ਵਟਾਉਂਦੇ ਹਨ (2 ਕੁਰਿੰਥੀਆਂ 11:!5)। ਸਿਰਫ਼ ਸੱਚਿਆਈ ਦੀ ਚੰਗੀ ਤਰ੍ਹਾਂ ਨਾਲ ਪਰਖ ਕਰਨ ਦੇ ਮਗਰੋਂ ਹੀ ਅਸੀਂ ਨਕਲੀ ਪਹਿਚਾਣ ਕਰਨ ਦੇ ਯੋਗ ਹੋ ਜਾਵਾਂਗੇ।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਮੈਂ ਕਿਵੇਂ ਇੱਕ ਝੂਠੇ ਅਧਿਆਪਕ/ਝੂਠੇ ਨਬੀ ਦੀ ਪਹਿਚਾਣ ਕਰ ਸੱਕਦਾਂ ਹਾਂ?