settings icon
share icon
ਪ੍ਰਸ਼ਨ

ਕੀ ਸਦੀਪਕ ਕਾਲ ਦੀ ਸੁਰੱਖਿਆ ਬਾਈਬਲ ਸੰਬੰਧੀ ਹੈ?

ਉੱਤਰ


ਜਦੋਂ ਲੋਕ ਮਸੀਹ ਨੂੰ ਆਪਣਾ ਮੁਕਤੀ ਦਾਤਾ ਜਾਣਨ ਲਈ ਆਉਂਦੇ ਹਨ, ਉਹ ਪਰਮੇਸ਼ੁਰ ਦੇ ਨਾਲ ਰਿਸ਼ਤੇ ਵਿੱਚ ਆ ਜਾਂਦੇ ਹਨ ਜੋ ਉਨ੍ਹਾਂ ਦੀ ਸਦੀਪਕ ਕਾਲ ਦੀ ਸੁਰੱਖਿਆ ਦੀ ਗਰੰਟੀ ਹੈ। ਯਹੂਦਾ 24 ਵਿੱਚ ਇਸ ਦੀ ਮੁਨਾਦੀ ਕਰਦਾ ਹੈ, “ਹੁਣ ਜਿਹੜਾ ਸਮਰੱਥ ਹੈ ਜੋ ਤੁਹਾਨੂੰ ਠੇਡੇ ਤੋਂ ਬਚਾ ਸੱਕਦਾ ਅਤੇ ਤੁਹਾਨੂੰ ਆਪਣੀ ਮਹਿਮਾ ਦੇ ਸਨਮੁੱਖ ਅਨੰਦ ਸਹਿਤ ਨਿਰਮਲ ਖੜ੍ਹਾ ਕਰ ਸੱਕਦਾ ਹੈ।” ਪਰਮੇਸ਼ੁਰ ਦੀ ਸਮਰੱਥ ਜੋ ਇਸ ਯੋਗ ਹੈ ਕਿ ਉਹ ਵਿਸ਼ਵਾਸ ਨੂੰ ਡਿੱਗਣ ਤੋਂ ਬਚਾਉਂਦੀ ਹੈ। ਇਹ ਉਸ ਉੱਪਰ ਹੈ, ਨਾ ਕਿ ਸਾਡੇ ਉੱਤੇ, ਕਿ ਸਾਨੂੰ ਆਪਣੀ ਮਹਿਮਾ ਦੇ ਸਾਹਮਣੇ ਖੜ੍ਹਾ ਕਰੇ। ਸਾਡੀ ਸਦੀਪਕ ਕਾਲ ਦੀ ਸੁਰੱਖਿਆ ਦਾ ਨਤੀਜਾ ਪਰਮੇਸ਼ੁਰ ਦਾ ਸਾਨੂੰ ਸੰਭਾਲਣਾ ਹੈ ਨਾ ਕਿ ਸਾਡੀ ਆਪਣੀ ਮੁਕਤੀ ਨੂੰ ਖੁਦ ਨਿਯੰਤਰਣ ਕਰਨਾ।

ਪ੍ਰਭੁ ਯਿਸੂ ਮਸੀਹ ਨੇ ਮੁਨਾਦੀ ਕੀਤੀ, “ਮੈਂ ਉਨ੍ਹਾਂ ਨੂੰ ਸਦੀਪਕ ਜੀਉਂਣ ਦਿੰਦਾ ਹਾਂ ਅਰ ਉਨ੍ਹਾਂ ਤੋਂ ਉਨ੍ਹਾਂ ਦਾ ਸਦੀਪਕ ਕਾਲ ਤੀਕੁ ਕਦੇ ਨਾਮ ਨਾ ਹੋਵੇਗਾ; ਨਾ ਕਦੇ ਉਨ੍ਹਾਂ ਨੂੰ ਮੇਰੇ ਹੱਥੋਂ ਖੋਹ ਲਵੇਗਾ। ਮੇਰਾ ਪਿਤਾ, ਜਿਹ ਨੇ ਮੈਨੂੰ ਉਹ ਦਿੱਤੀਆਂ ਹਨ ਸਭ ਤੋਂ ਵੱਡਾ ਹੈ ਅਤੇ ਕੋਈ ਪਿਤਾ ਦੇ ਹੱਥੋਂ ਉਨ੍ਹਾਂ ਨੂੰ ਖੋਹ ਨਹੀਂ ਸਕਦਾ” (ਯੂਹੰਨਾ 10:28-29)। ਯਿਸੂ ਅਤੇ ਜੋ ਪਿਤਾ ਦੋਵਾਂ ਨੇ ਸਾਨੂੰ ਆਪਣੇ ਹੱਥ ਵਿੱਚ ਦ੍ਰਿੜਤਾ ਨਾਲ ਫ਼ੜਿਆ ਹੋਇਆ ਹੈ। ਸ਼ਾਇਦ ਹੀ ਕੋਈ ਸਾਨੂੰ ਪਿਤਾ ਅਤੇ ਜੋ ਪੁੱਤ੍ਰ ਦੋਵਾਂ ਦੀ ਪਕੜ੍ਹ ਤੋਂ ਵੱਖ ਕਰ ਸਕੇ?

ਅਫ਼ਸੀਆਂ 4:30 ਦੱਸਦਾ ਹੈ ਜੋ ਵਿਸ਼ਵਾਸੀ ਹਨ “ਨਿਸਤਾਰੇ ਦੇ ਦਿਨ ਤੀਕ ਉਨ੍ਹਾਂ ਉੱਤੇ ਮੋਹਰ ਲੱਗੀ ਹੈ।” ਜੇਕਰ ਵਿਸ਼ਵਾਸੀਆਂ ਕੋਲ ਸਦੀਪਕ ਕਾਲ ਦੀ ਸੁਰੱਖਿਆ ਨਾ ਹੁੰਦੀ, ਤਾਂ ਉਨ੍ਹਾਂ ਉੱਤੇ ਮੋਹਰ ਸੱਚ ਮੁੱਚ ਨਿਸਤਾਰੇ ਦੇ ਦਿਨ ਤੱਕ ਨਾ ਹੁੰਦੀ, ਪਰ ਸਿਰਫ ਪਾਪ ਕਰਨ ਦੇ ਦਿਨ ਤੱਕ, ਆਪਣੇ ਧਰਮ ਦਾ ਤਿਆਗ ਜਾਂ ਬੇਯਕੀਨੀ ਹੁੰਦੀ। ਯੂਹੰਨਾ 3:15-16 ਸਾਨੂੰ ਦੱਸਦਾ ਹੈ ਕਿ ਜੋ ਕੋਈ ਵੀ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਦਾ ਹੈ ਉਸ ਨੂੰ “ਸਦੀਪਕ ਜੀਉਂਣ ਮਿਲੇਗਾ”। ਜੇ ਇੱਕ ਵਿਅਕਤੀ ਨੂੰ ਸਦੀਪਕ ਕਾਲ ਦੇ ਜੀਉਂਣ ਦਾ ਵਾਅਦਾ ਦਿੱਤਾ ਗਿਆ, ਪਰ ਤੱਦ ਉਸ ਨੂੰ ਵਾਪਸ ਲਿਆ ਹੈ, ਇਸ ਨਾਲ “ਸਦੀਪਕ ਕਾਲ” ਸ਼ੁਰੂ ਕਰਨਾ ਕਦੇ ਵੀ ਨਹੀਂ ਸੀ। ਜੇਕਰ ਸਦੀਪਕਕਾਲ ਦੀ ਸੁਰੱਖਿਆ ਸੱਚ ਨਹੀਂ ਹੈ, ਤਾਂ ਬਾਈਬਲ ਵਿੱਚ ਸਦੀਪਕ ਕਾਲ ਦੇ ਵਾਅਦੇ ਗ਼ਲਤ ਹੋਣਗੇ।

ਸਦੀਪਕ ਕਾਲ ਸੁਰੱਖਿਆ ਦਾ ਸਭ ਤੋਂ ਜਿਆਦਾ ਸ਼ਕਤੀਸ਼ਾਲੀ ਦਲੀਲ ਰੋਮਿਆਂ 8:38-39, “ਕਿਉਂ ਜੋ ਮੈਨੂੰ ਪਰਤੀਤ ਹੈ ਭਈ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ, ਨਾ ਉਚਿਆਈ, ਨਾ ਡੁੰਘਿਆਈ, ਨਾ ਕੋਈ ਹੋਰ ਸਰਿਸ਼ਟੀ ਪਰਮੇਸ਼ੁਰ ਦੇ ਉਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਕਰ ਸਕੇਗੀ।” ਸਾਡੀ ਸਦੀਪਕ ਕਾਲ ਦੀ ਸਰੱਖਿਆ ਪਰਮੇਸ਼ੁਰ ਦੇ ਪਿਆਰ ਦੇ ਆਧਾਰ ਉੱਤੇ ਉਨ੍ਹਾਂ ਲਈ ਹੈ ਜਿਨ੍ਹਾਂ ਨੂੰ ਉਸ ਨੇ ਨਿਸਤਾਰਾ ਦਿੱਤਾ ਹੈ। ਸਾਡੀ ਸਦੀਪਕ ਕਾਲ ਦੀ ਸੁਰੱਖਿਆ, ਮਸੀਹ ਦੁਆਰਾ ਮੁੱਲ ਲਈ ਹੋਈ, ਪਿਤਾ ਦੁਆਰਾ ਵਾਅਦਾ ਕੀਤੀ ਹੋਈ ਅਤੇ ਪਵਿੱਤਰ ਆਤਮਾ ਦੁਆਰਾ ਮੋਹਰ ਲੱਗਾ ਹੋਈ ਹੈ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਸਦੀਪਕ ਕਾਲ ਦੀ ਸੁਰੱਖਿਆ ਬਾਈਬਲ ਸੰਬੰਧੀ ਹੈ?
© Copyright Got Questions Ministries