ਮਸੀਹੀ ਸੁਫ਼ਨਾ ਅਨੁਵਾਦ? ਕੀ ਸੁਫ਼ਨੇ ਪਰਮੇਸ਼ੁਰ ਦੀ ਵੱਲੋਂ ਹੁੰਦੇ ਹਨ?


ਪ੍ਰਸ਼ਨ: ਮਸੀਹੀ ਸੁਫ਼ਨਾ ਅਨੁਵਾਦ? ਕੀ ਸੁਫ਼ਨੇ ਪਰਮੇਸ਼ੁਰ ਦੀ ਵੱਲੋਂ ਹੁੰਦੇ ਹਨ?

ਉੱਤਰ:
GotQuestions.org/I-Punjabi ਇੱਕ ਮਸੀਹੀ ਸੁਫ਼ਨਾ ਅਨੁਵਾਦ ਦੀ ਸੇਵਾਕਾਈ ਨਹੀਂ ਹੈ। ਅਸੀਂ ਸੁਫ਼ਨਿਆਂ ਦਾ ਅਨੁਵਾਦ ਨਹੀਂ ਕਰਦੇ ਹਾਂ। ਅਸੀਂ ਮਜ਼ਬੂਤੀ ਦੇ ਨਾਲ ਇਹ ਵਿਸ਼ਵਾਸ਼ ਕਰਦੇ ਹਾਂ ਕਿ ਇੱਕ ਮਨੁੱਖ ਦਾ ਸੁਫ਼ਨਾ ਅਤੇ ਉਨ੍ਹਾਂ ਸੁਫ਼ਨਿਆਂ ਦਾ ਮਤਲਬ ਇੱਕ ਮਨੁੱਖ ਅਤੇ ਪਰਮੇਸ਼ੁਰ ਦੇ ਵਿਚਕਾਰ ਦੀ ਗੱਲ ਬਾਤ ਹੈ। ਬੀਤੇ ਸਮੇਂ ਵਿੱਚ, ਪਰਮੇਸ਼ੁਰ ਨੇ ਕਈ ਵਾਰ ਸੁਫ਼ਨਿਆਂ ਵਿੱਚ ਲੋਕਾਂ ਨਾਲ ਗੱਲ ਕੀਤੀ ਹੈ। ਉਦਾਹਰਣ ਦੇ ਤੌਰ ਤੇ, ਯਾਕੂਬ ਦਾ ਪੁੱਤਰ ਯੂਸੁਫ਼, (ਉਤਪਤ 37:5-10): ਯੂਸੁਫ਼ ਮਰਿਯਮ ਦਾ ਪਤੀ (ਮੱਤੀ 2:12-22); ਸੁਲੇਮਾਨ (1 ਰਾਜਿਆਂ 3:5-15); ਅਤੇ ਕਈ ਹੋਰਨਾਂ ਨਾਲ (ਦਾਨੀਏਲ 2:1; 7:1; ਮੱਤੀ 27:19)। ਇਸ ਦੇ ਨਾਲ ਹੀ ਨਬੀ ਯੋਏਲ ( ਯੋਏਲ 2:28) ਦਾ ਹਵਾਲਾ ਦਿੰਦਾ ਹੈ ਕਿ ਪਰਮੇਸ਼ੁਰ ਸੁਫ਼ਨਿਆਂ ਦਾ ਇਸਤੇਮਾਲ ਕਰਦਾ ਹੈ। ਇਸ ਤਰ੍ਹਾਂ ਨਾਲ ਪਰਮੇਸ਼ੁਰ ਸੁਫ਼ਨਿਆਂ ਦੇ ਰਾਹੀਂ; ਜੇਕਰ ਉਹ ਅਜਿਹਾ ਚਾਹੇ, ਤਾਂ ਬੋਲ ਸੱਕਦਾ ਹੈ।

ਪਰ ਫਿਰ ਵੀ, ਸਾਨੂੰ ਜ਼ਰੂਰ ਹੀ ਇਸ ਨੂੰ ਆਪਣੇ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਬਾਈਬਲ ਸੰਪੂਰਣ ਹੈ, ਸਾਡੇ ਜਾਣਨ ਲਈ ਸ਼ੁਰੂ ਤੋਂ ਲੈ ਕੇ ਸਦੀਪਕ ਕਾਲ ਦੀ ਹਰ ਪ੍ਰਕਾਰ ਦੀ ਜਾਣਕਾਰੀ ਪ੍ਰਗਟ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ੁਰ ਅਚਰਜ ਕੰਮਾਂ ਨੂੰ ਨਹੀਂ ਕਰਦਾ ਹੈ ਜਾਂ ਇੱਥੋਂ ਤੱਕ ਕਿ ਉਹ ਸੁਫ਼ਨਿਆਂ ਰਾਹੀਂ ਨਹੀਂ ਬੋਲਦਾ ਹੈ, ਪਰ ਜੋ ਕੁਝ ਵੀ ਪਰਮੇਸ਼ੁਰ ਕਹਿੰਦਾ ਹੈ, ਭਾਵੇਂ ਉਹ ਇੱਕ ਸੁਫ਼ਨਾ ਹੋਵੇ, ਜਾਂ ਇੱਕ ਦਰਸ਼ਣ ਹੋਵੇ, ਜਾਂ ਇੱਕ ਪ੍ਰੇਰਣਾ ਹੋਵੇ, ਜਾਂ “ਇੱਕ ਛੋਟੀ ਅਵਾਜ਼” ਹੀ ਕਿਉਂ ਨਾ ਹੋਵੇ, ਉਹ ਪੂਰੇ ਤਰੀਕੇ ਨਾਲ ਜੋ ਕੁਝ ਵੀ ਉਸ ਨੇ ਪਹਿਲਾਂ ਤੋਂ ਆਪਣੇ ਵਚਨ ਵਿੱਚ ਪ੍ਰਗਟ ਕਰ ਦਿੱਤਾ ਹੈ, ਉਹ ਉਸ ਨਾਲ ਸਹਿਮਤ ਹੋਵੇਗਾ। ਸੁਫ਼ਨੇ ਪਵਿੱਤਰ ਵਚਨ ਦੇ ਅਧਿਕਾਰ ਨੂੰ ਹੜੱਪ ਨਹੀਂ ਸੱਕਦੇ ਹਨ।

ਜੇਕਰ ਤੁਹਾਨੂੰ ਇੱਕ ਸੁਫ਼ਨਾ ਆਇਆ ਹੈ ਅਤੇ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਪਰਮੇਸ਼ੁਰ ਨੇ ਸ਼ਾਇਦ ਇਹ ਤੁਹਾਨੂੰ ਦਿੱਤਾ ਹੈ, ਪ੍ਰਾਰਥਨਾ ਦੁਆਰਾ ਇਸ ਦੀ ਪਰਖ ਪਰਮੇਸ਼ੁਰ ਦੇ ਵਚਨ ਨਾਲ ਕਰੋ ਅਤੇ ਯਕੀਨੀ ਬਣਾਓਂ ਕਿ ਤੁਹਾਡਾ ਸੁਫ਼ਨਾ ਪਰਮੇਸ਼ੁਰ ਦੇ ਵਚਨ ਦੇ ਨਾਲ ਮਿਲਦਾ ਹੈ। ਪ੍ਰਾਰਥਨਾ ਦੇ ਨਾਲ ਧਿਆਨ ਦਿਓ ਕਿ ਪਰਮੇਸ਼ੁਰ ਤੁਹਾਡੇ ਕੋਲੋਂ ਤੁਹਾਡੇ ਸੁਫ਼ਨੇ ਦੇ ਪ੍ਰਤੀ ਤੁਹਾਡੇ ਕੋਲੋਂ ਕੀ ਚਾਹੁੰਦਾ ਹੈ ( ਯਾਕੂਬ 1:5)। ਪਵਿੱਤਰ ਵਚਨ ਵਿੱਚ, ਜਿੱਥੇ ਕਿਤੇ ਵੀ ਕਿਸੇ ਨੇ ਪਰਮੇਸ਼ੁਰ ਤੋਂ ਇੱਕ ਸੁਫ਼ਨੇ ਦਾ ਤਜੁਰਬਾ ਪਾਇਆ ਹੈ, ਪਰਮੇਸ਼ੁਰ ਨੇ ਹਮੇਸ਼ਾਂ ਉਸ ਦਾ ਮਤਲਬ ਸਾਫ਼ ਤੌਰ ਤੇ ਉਸ ਨੂੰ ਦੱਸਿਆ ਹੈ, ਭਾਵੇਂ ਉਸ ਮਨੁੱਖ ਨੂੰ ਸਿੱਧੇ ਤੌਰ ਤੇ, ਜਂ ਇੱਕ ਸਵਰਗ ਦੂਤ ਦੇ ਰਾਹੀਂ, ਜਾਂ ਕਿਸੇ ਸੁਨੇਹੇ ਦੇਣ ਵਾਲੇ ਦੇ ਰਾਹੀਂ (ਉਤਪਤ 40:5-11; ਦਾਨੀਏਲ 2:45; 4:19)। ਜਦੋਂ ਪਰਮੇਸ਼ੁਰ ਸਾਡੇ ਨਾਲ ਗੱਲ ਕਰਦਾ ਹੈ, ਤਾਂ ਉਹ ਯਕੀਨੀ ਬਣਾਉਂਦਾ ਹੈ ਕਿ ਉਸ ਦਾ ਵਚਨ ਸਾਫ਼ ਤਰ੍ਹਾਂ ਸਮਝ ਲਿਆ ਗਿਆ ਹੈ।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਮਸੀਹੀ ਸੁਫ਼ਨਾ ਅਨੁਵਾਦ? ਕੀ ਸੁਫ਼ਨੇ ਪਰਮੇਸ਼ੁਰ ਦੀ ਵੱਲੋਂ ਹੁੰਦੇ ਹਨ?