settings icon
share icon
ਪ੍ਰਸ਼ਨ

ਯੁੱਗਵਾਦ ਕੀ ਹੈ ਅਤੇ ਕੀ ਇਹ ਬਾਈਬਲ ਸੰਬੰਧੀ ਹੈ?

ਉੱਤਰ


ਯੁੱਗਵਾਦ ਮਸੀਹੀ ਧਰਮ ਗਿਆਨ ਦਾ ਉਹ ਤਰੀਕਾ ਹੈ ਜਿਸ ਦੀਆਂ ਦੋ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ। 1) ਪਵਿੱਤਰ ਵਚਨ ਦੀ, ਖ਼ਾਸ ਕਰਕੇ ਬਾਈਬਲ ਦੀ ਭਵਿੱਖਬਾਣੀ ਦੀ ਸਮਰੂਪ ਸ਼ਾਬਦਿਕ ਵਿਆਖਿਆ। 2) ਪਰਮੇਸ਼ੁਰ ਦੀ ਯੋਜਨਾ ਵਿੱਚ ਇਸਰਾਏਲ ਅਤੇ ਕਲੀਸਿਯਾ ਦੇ ਵਿਚਕਾਰ ਭਿੰਨਤਾ।

ਯੁੱਗਵਾਦੀ ਇਹ ਦਾਅਵਾ ਕਰਦੇ ਹਨ ਕਿ ਵਿਆਖਿਆ ਦੇ ਲਈ ਉਨ੍ਹਾਂ ਦਾ ਸਿਧਾਂਤ ਇਹ ਹੈ ਕਿ ਇਹ ਸ਼ਾਬਦਿਕ ਵਿਆਖਿਆ ਹੈ, ਜਿਸ ਦਾ ਮਤਲਬ ਇਹ ਹੈ ਕਿ ਹਰ ਇੱਕ ਸ਼ਬਦ ਨੂੰ ਅਜਿਹਾ ਅਰਥ ਦੇਣਾ ਜੋ ਸਧਾਰਨ ਤੌਰ ’ਤੇ ਹਰ ਰੋਜ਼ ਇਸਤੇਮਾਲ ਹੁੰਦਾ ਹੋਵੇ। ਚਿੰਨ, ਭਾਸ਼ਾ ਦੇ ਆਕਾਰ ਅਤੇ ਸਾਰੀ ਤਰ੍ਹਾਂ ਦੇ ਨਮੂਨੇ ਦੀ ਇਸ ਤਰੀਕੇ ਨਾਲ ਖਾਸ ਤੌਰ ’ਤੇ ਵਿਆਖਿਆ ਕੀਤੀ ਜਾਂਦੀ ਹੈ, ਅਤੇ ਇਹ ਕਿਸੇ ਵੀ ਤਰੀਕੇ ਨਾਲ ਸ਼ਾਬਦਿਕ ਵਿਆਖਿਆ ਦੇ ਉਲਟ ਨਹੀਂ ਹੈ। ਇੱਥੋਂ ਤੱਕ ਕਿ ਚਿੰਨ੍ਹਾਂ ਅਤੇ ਪ੍ਰਤੀਕਾਤਮਕ ਕਥਨਾਂ ਦੇ ਪਿੱਛੇ ਸ਼ਾਬਦਿਕ ਅਰਥ ਹੁੰਦੇ ਹਨ।

ਇਸ ਤਰ੍ਹਾਂ ਘੱਟ ਤੋਂ ਘੱਟ ਤਿੰਨ ਕਾਰਨ ਹਨ ਕਿ ਕਿਉਂ ਪਵਿੱਤਰ ਵਚਨ ਉੱਤੇ ਧਿਆਨ ਦੇਣ ਲਈ ਇਹ ਸਭ ਤੋਂ ਵਧੀਆ ਤਰੀਕੇ ਹੈ। ਪਹਿਲਾਂ, ਇਸ ਤਰ੍ਹਾਂ ਲੱਗਦਾ ਕਿ ਦਾਰਸ਼ਨਿਕ ਰੂਪ ਵਿੱਚ, ਭਾਸ਼ਾ ਦਾ ਮਕਸਦ ਇਹ ਮੰਗ ਕਰਦਾ ਹੈ ਕਿ ਅਸੀਂ ਇਸ ਦੀ ਸ਼ਾਬਦਿਕ ਤੌਰ ’ਤੇ ਵਿਆਖਿਆ ਕਰੀਏ। ਪਰਮੇਸ਼ੁਰ ਦੁਆਰਾ ਬੋਲੀ ਨੂੰ ਇਸ ਕਰਕੇ ਦਿੱਤਾ ਗਿਆ ਸੀ ਕਿ ਉਹ ਮਨੁੱਖ ਦੇ ਨਾਲ ਗੱਲਬਾਤ ਕਰ ਸਕੇ। ਦੂਸਰਾ ਕਾਰਨ ਬਾਈਬਲ ਸੰਬੰਧੀ ਹੈ। ਪੁਰਾਣੇ ਨੇਮ ਵਿੱਚ ਯਿਸੂ ਮਸੀਹ ਦੇ ਬਾਰੇ ਹਰ ਇੱਕ ਭਵਿੱਖਵਾਣੀ ਸ਼ਾਬਦਿਕ ਰੂਪ ਵਿੱਚ ਪੂਰੀ ਹੋਈ ਹੈ। ਯਿਸੂ ਦਾ ਜਨਮ, ਯਿਸੂ ਦੀ ਸੇਵਾਕਾਈ, ਯਿਸੂ ਦੀ ਮੌਤ ਅਤੇ ਯਿਸੂ ਦਾ ਜੀ ਉੱਠਣਾ। ਠੀਕ ਉਹ ਉਸੇ ਤਰ੍ਹਾਂ ਹੀ ਸ਼ਾਬਦਿਕ ਰੂਪ ਵਿੱਚ ਵਾਪਰੀਆਂ ਜਿਸ ਤਰ੍ਹਾਂ ਪੁਰਾਣੇ ਨੇਮ ਵਿੱਚ ਭਵਿੱਖਵਾਣੀ ਕੀਤੀ ਗਈ ਸੀ। ਇੱਥੇ ਕੋਈ ਗੈਰ-ਸ਼ਾਬਦਿਕ ਸੰਪੂਰਣਤਾ ਇਨ੍ਹਾਂ ਨਵੇਂ ਨੇਮ ਦੀਆਂ ਭਵਿੱਖਵਾਣੀਆਂ ਵਿੱਚ ਨਹੀਂ ਹੈ। ਇਹ ਸ਼ਾਬਦਿਕ ਤਰੀਕੇ ਲਈ ਜ਼ੋਰ ਨਾਲ ਦਲੀਲ ਦਿੰਦਾ ਹੈ। ਜੇਕਰ ਸ਼ਾਬਦਿਕ ਤਜੁਰਬੇ ਦਾ ਇਸਤੇਮਾਲ ਵਚਨ ਦਾ ਅਧਿਐਨ ਕਰਨ ਲਈ ਨਹੀਂ ਕੀਤਾ ਜਾਂਦਾ ਹੈ, ਤਾਂ ਸਾਡੇ ਕੋਲ ਇਹੋ ਜਿਹਾ ਕੋਈ ਵੀ ਵਾਸਤਵਿਕ ਤਰੀਕਾ ਨਹੀਂ ਹੋਵੇਗਾ। ਜਿਸ ਰਾਹੀਂ ਬਾਈਬਲ ਨੂੰ ਸਮਝਿਆ ਜਾ ਸਕੇ। ਹਰ ਕੋਈ ਮਨੁੱਖ ਜਿਸ ਨੂੰ ਜਿਵੇਂ ਠੀਕ ਲੱਗਦਾ ਹੈ ਬਾਈਬਲ ਦੀ ਵਿਆਖਿਆ ਕਰੇਗਾ। ਬਾਈਬਲ ਸੰਬੰਧੀ ਵਿਆਖਿਆ “ਜਿਵੇਂ ਬਾਈਬਲ ਕਹਿੰਦੀ ਹੈ.....” ਬਜਾਏ ਇਸ ਦੇ ਕਿ “ਇਹ ਵਾਕ ਮੈਨੂੰ ਕੀ ਕਹਿੰਦਾ ਹੈ....” ਦੇ ਤੌਰ ’ਤੇ ਵਿਕਾਸ ਹੋਵੇਗਾ। ਦੁੱਖ ਨਾਲ , ਇਸ ਤਰ੍ਹਾਂ ਹਾਲਾਤ ਪਹਿਲਾਂ ਹੀ ਵਾਪਰ ਰਹੇ ਹਨ ਜਿਸ ਨੂੰ ਅੱਜ ਬਾਈਬਲ ਸੰਬੰਧੀ ਤਰਜੁਮਾ ਕਿਹਾ ਜਾਂਦਾ ਹੈ।

ਯੁੱਗਵਾਦੀ ਧਗਮ ਗਿਆਨ ਇਹ ਸਿੱਖਿਆ ਦਿੰਦਾ ਹੈ ਕਿ ਪਰਮੇਸ਼ੁਰ ਦੇ ਦੋ ਵੱਖਰੇ ਤਰ੍ਹਾਂ ਦੇ ਲੋਕ ਇਸਰਾਏਲ ਅਤੇ ਕਲੀਸਿਯਾ ਹਨ। ਯੁੱਗਵਾਦੀ ਇਹ ਵਿਸ਼ਵਾਸ ਕਰਦੇ ਹਨ ਕਿ ਮੁਕਤੀ ਖੁਦ ਪੁਰਾਣੇ ਨੇਮ ਅਤੇ ਖ਼ਾਸ ਕਰਕੇ ਨਵੇਂ ਨੇਮਵਿੱਚ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਦੇ ਰਾਹੀਂ ਪਾਈ ਜਾਂਦੀ ਹੈ। ਯੁੱਗਵਾਦੀ ਇਹ ਵੀ ਮੰਨਦੇ ਹਨ ਕਿ ਕਲੀਸਿਯਾ ਨੇ ਪਰਮੇਸ਼ੁਰ ਦੀ ਯੋਜਨਾ ਵਿੱਚ ਇਸਰਾਏਲ ਦੀ ਜਗ੍ਹਾ ਨਹੀਂ ਲਈ ਹੈ ਅਤੇ ਪੁਰਾਣੇ ਨੇਮ ਦੇ ਨੇਮਾਂ ਨੂੰ ਕਲੀਸਿਯਾ ਦੇ ਲਈ ਤਬਦੀਲ ਨਹੀਂ ਕੀਤਾ ਹੈ। ਉਹ ਇਹ ਵਿਸ਼ਵਾਸ ਕਰਦੇ ਹਨ। ਜਿਨ੍ਹਾਂ ਵਾਅਦਿਆਂ ਨੂੰ ਪਰਮੇਸ਼ੁਰ ਨੇ ਇਸਰਾਏਲ ਦੇ ਨਾਲ (ਧਰਤੀ ਦੇ ਲਈ, ਕਈ ਔਲਾਦਾਂ ਅਤੇ ਬਰਕਤਾਂ ਦੇ ਲਈ) ਪੁਰਾਣੇ ਨੇਮ ਵਿੱਚ ਕੀਤਾ ਉਹ ਅਖੀਰ ਵਿੱਚ ਪ੍ਰਕਾਸ਼ ਦੀ ਪੋਥੀ ਅਧਿਆਏ 20 ਵਿੱਚ ਦੱਸੇ ਗਏ 1000 ਸਾਲ ਦੇ ਸਮੇਂ ਵਿੱਚ ਪੂਰੀ ਹੋ ਜਾਣਗੇ। ਯੁੱਗਵਾਦੀ ਵਿਸ਼ਵਾਸ ਕਰਦੇ ਹਨ ਕਿ ਜਿਵੇਂ ਪਰਮੇਸ਼ੁਰ ਨੇ ਇਸ ਯੁੱਗ ਵਿੱਚ ਕਲੀਸਿਯਾ ਦੇ ਉੱਤੇ ਆਪਣੇ ਧਿਆਨ ਕਰ ਰਿਹਾ ਹੈ ਇਸੇ ਤਰ੍ਹਾਂ ਦੁਬਾਰਾ ਪਰਮੇਸ਼ੁਰ ਇਸਰਾਏਲ ਉੱਤੇ ਭਵਿੱਖ ਵਿੱਚ ਧਿਆਨ ਕਰੇਗਾ। (ਰੋਮੀਆਂ 9-11)।

ਇਸ ਤਰੀਕੇ ਨੂੰ ਇੱਕ ਅਧਾਰ ਦੇ ਤੌਰ ’ਤੇ ਇਸਤੇਮਾਲ ਕਰਦੇ ਹੋਏ, ਯੁੱਗਵਾਦੀ ਸਮਝਦੇ ਹਨ ਕਿ ਬਾਈਬਲ ਸੱਤ ਯੁੱਗਾਂ ਵਿੱਚ ਸੰਗਠਨ ਕੀਤੀ ਹੈ: ਨਿਰਦੋਸ਼ਤਾ ਦਾ ਯੁੱਗ (ਉਤਪਤ 1:1-3:7), ਜ਼ਮੀਰ (ਉਤਪਤ 3:8- 8:22), ਮਨੁੱਖਤਾ ਦਾ ਰਾਜ (ਉਤਪਤ 9:1-11:32), ਵਾਅਦਾ (ਉਤਪਤ 12:1-ਕੂਚ 19:25), ਬਿਵਸਥਾ ਦਾ ਯੁੱਗ (ਕੂਚ 20:1- ਰਸੂਲਾਂ ਦੇ ਕਰਤੱਬ 2:4), ਕਿਰਪਾ ਦਾ ਯੁੱਗ (ਰਸੂਲਾਂ ਦੇ ਕਰਤੱਬ 2:4- ਪ੍ਰਕਾਸ਼ ਦੀ ਪੋਥੀ 20:3), ਅਤੇ ਹਜ਼ਾਰ ਸਾਲ ਦਾ ਰਾਜ (ਪ੍ਰਕਾਸ਼ ਦੀ ਪੋਥੀ 20:4-6)। ਦੁਬਾਰਾ, ਇਹ ਯੁੱਗ ਮੁਕਤੀ ਦੇ ਲਈ ਰਸਤੇ ਨਹੀਂ ਹਨ, ਪਰ ਉਹ ਤਰੀਕਾ ਹਨ ਜਿਨ੍ਹਾਂ ਦੇ ਰਾਹੀਂ ਪਰਮੇਸ਼ੁਰ ਖੁਦ ਮਨੁੱਖ ਦੇ ਨਾਲ ਸੰਬੰਧ ਰੱਖਦਾ ਹੈ। ਯੁੱਗਵਾਦੀ, ਇਸ ਤਰੀਕੇ ਨਾਲ, ਮਸੀਹ ਦੇ ਦੁਬਾਰਾ ਆਗਮਨ ਦੇ ਲਈ ਪਹਿਲੇ ਕਲੇਸ਼ ਦੀ ਵਿਆਖਿਆ ਨੂੰ ਸਿੱਟੇ ਵਜੋਂ ਅਤੇ ਅਕਸਰ ਬੱਦਲਾਂ ਉੱਤੇ ਉੱਠਾ ਲਏ ਜਾਣ ਅਤੇ ਪੂਰਵ ਹਜ਼ਾਰ ਸਾਲ ਦੀ ਵਿਆਖਿਆ ਲੈ ਕੇ ਆਉਂਦੇ ਹਨ। ਸੰਖੇਪ ਵਿੱਚ, ਯੁੱਗਵਾਦ ਇੱਕ ਅਜਿਹਾ ਧਰਮ ਗਿਆਨ ਦਾ ਤਰੀਕਾ ਹੈ, ਜੋ ਇਸਰਾਏਲ ਅਤੇ ਕਲੀਸਿਯਾ ਵਿਚਕਾਰ ਇੱਕ ਸਪੱਸ਼ਟ ਭਿੰਨਤਾ ਨੂੰ ਰੱਖਦਾ ਹੈ, ਅਤੇ ਬਾਈਬਲ ਨੂੰ ਵੱਖ ਯੁੱਗਾਂ ਵਿੱਚ ਜਿਸ ਨੂੰ ਉਹ ਪੇਸ਼ ਕਰਦੀ ਹੈ ਵਿੱਚ ਸੰਗਠਨ ਕਰਦਾ ਹੈ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਯੁੱਗਵਾਦ ਕੀ ਹੈ ਅਤੇ ਕੀ ਇਹ ਬਾਈਬਲ ਸੰਬੰਧੀ ਹੈ?
© Copyright Got Questions Ministries