settings icon
share icon
ਪ੍ਰਸ਼ਨ

ਪ੍ਰਾਣ ਅਤੇ ਮਨੁੱਖ ਦੇ ਆਤਮਾ ਵਿਚਕਾਰ ਕੀ ਭਿੰਨਤਾ ਹੈ?

ਉੱਤਰ


ਪ੍ਰਾਣ ਅਤੇ ਆਤਮਾ ਦੋ ਇਸ ਤਰ੍ਹਾਂ ਦੇ ਪ੍ਰਮੁੱਖ ਅਭੌਤਿਕ ਪਹਿਲੂ ਹਨ ਜਿਨ੍ਹਾਂ ਦਾ ਪਵਿੱਤਰ ਵਚਨ ਮਨੁੱਖ ਦੇ ਲਈ ਇਸਤੇਮਾਲ ਕਰਦਾ ਹੈ। ਇਨ੍ਹਾਂ ਦੋਵਾਂ ਦੇ ਵਿਚਕਾਰ ਦੀ ਨਿਸ਼ਚਿਤ ਭਿੰਨਤਾ ਨੂੰ ਸਮਝਣ ਦਾ ਯਤਨ ਕਰਨਾ ਗੁੰਝਲਦਾਰ ਵੀ ਹੋ ਸੱਕਦਾ ਹੈ। ਸ਼ਬਦ “ਆਤਮਾ” ਮਨੁੱਖ ਦੇ ਅਭੌਤਿਕ ਪਹਿਲੂ ਲਈ ਹਵਾਲਾ ਦਿੰਦਾ ਹੈ। ਮਨੁੱਖ ਪ੍ਰਾਣੀ ਕੋਲ ਆਤਮਾ ਹੈ ਪਰ ਅਸੀਂ ਆਤਮਾਵਾਂ ਨਹੀਂ ਹਾਂ। ਬੇਸ਼ੱਕ, ਵਚਨ ਵਿੱਚ, ਸਿਰਫ਼ ਵਿਸ਼ਵਾਸ਼ੀਆਂ ਨੂੰ ਹੀ ਆਤਮਿਕ ਤੌਰ ਤੇ ਜੀਉਂਦੇ ਕਿਹਾ ਗਿਆ ਹੈ (1 ਕੁਰਿੰਥੀਆਂ 2:11; ਇਬਰਾਨੀਆਂ 4:22; ਯਾਕੂਬ 2:26), ਜਦੋਂ ਕਿ ਗੈਰ-ਵਿਸ਼ਵਾਸ਼ੀਆਂ ਨੂੰ ਹੀ ਆਤਮਿਕ ਤੌਰ ਤੇ ਮੁਰਦੇ ਕਿਹਾ ਗਿਆ ਹੈ (ਅਫ਼ਸੀਆਂ 2:1-5; ਕੁਲੁੱਸੀਆਂ 2:13)। ਪੌਲੁਸ ਦੀ ਲਿਖਤ ਵਿੱਚ, ਵਿਸ਼ਵਾਸ਼ੀ ਦੇ ਜੀਵਨ ਆਤਮਿਕ ਹੋਣਾ ਇੱਕ ਫ਼ੈਸਲਾਕੁੰਨ ਸਥਾਨ ਰੱਖਦਾ ਹੈ (1 ਕੁਰਿੰਥੀਆਂ 2:14; 3:1; ਅਫ਼ਸੀਆਂ 1:3; 5:19; ਕੁਲੁੱਸੀਆਂ 1:9; 3:16)। ਆਤਮਾ ਮਨੁੱਖ ਦੇ ਅੰਦਰ ਉਹ ਤੱਤ ਹੈ ਜਿਹੜਾ ਸਾਨੂੰ ਪਰਮੇਸ਼ੁਰ ਨਾਲ ਗੂੜਾ ਸਬੰਧ ਰੱਖਣ ਦੀ ਯੋਗਤਾ ਦਿੰਦਾ ਹੈ। ਜਦੋਂ ਕੋਈ ਵੀ ਸ਼ਬਦ “ਆਤਮਾ” ਇਸਤੇਮਾਲ ਹੁੰਦਾ ਹੈ, ਤਾਂ ਇਹ ਮਨੁੱਖ ਦੇ ਅਭੌਤਿਕ ਹਿੱਸੇ ਦਾ ਹਵਾਲਾ ਦਿੰਦਾ ਹੈ। ਜੋ ਪਰਮੇਸ਼ੁਰ ਨਾਲ “ਜੋੜ੍ਹਦਾ” ਹੈ, ਜੋ ਖੁਦ ਹੀ ਆਤਮਾ (ਯੂਹੰਨਾ 4:24)।

ਸ਼ਬਦ “ਪ੍ਰਾਣ” ਮਨੁੱਖ ਦੇ ਦੋਵੇਂ ਭਾਵ ਭੌਤਿਕ ਜਾਂ ਅਭੌਤਿਕ ਪਹਿਲੂਆਂ ਦੇ ਲਈ ਹਵਾਲਾਂ ਦੇ ਸੱਕਦਾ ਹੈ। ਮਨੁੱਖ ਜਿਸ ਦੇ ਕੋਲ ਆਤਮਾ ਹੈ, ਦੋ ਭਿੰਨ, ਮਨੁੱਖ ਪ੍ਰਾਣੀ ਪ੍ਰਾਣ ਹਨ। ਇਸ ਦੇ ਸਭ ਤੋਂ ਮੂਲ ਅਰਥ ਵਿੱਚ ਸ਼ਬਦ “ਪ੍ਰਾਣ” ਮਤਲਬ “ਜੀਵਨ” ਹੈ। ਪਰ ਫਿਰ ਵੀ, ਇਸ ਅਸਲੀ ਅਰਥ ਤੋਂ ਦੂਰ, ਬਾਈਬਲ ਪ੍ਰਾਣ ਦੇ ਬਾਰੇ ਕਈ ਪ੍ਰਸੰਗਾਂ ਵਿੱਚ ਬੋਲਦੀ ਹੈ। ਇਨ੍ਹਾਂ ਵਿੱਚੋਂ ਇੱਕ ਮਨੁੱਖ ਦੀ ਪਾਪ ਕਰਨ ਦੀ ਚਾਹਤ (ਲੂਕਾ 12:26)। ਮਨੁੱਖ ਸੁਭਾਵਿਕ ਤੌਰ ਤੇ ਬੁਰਾ ਹੈ, ਅਤੇ ਇਸ ਦੇ ਸਿੱਟੇ ਵੱਜੋਂ ਸਾਡੇ ਪ੍ਰਾਣ ਭਰਿਸ਼ਟ ਹੋ ਗਏ ਹਨ। ਪ੍ਰਾਣ ਦੇ ਜੀਵਨ ਦਾ ਨਿਯਮ ਸਰੀਰਕ ਮੌਤ ਦੇ ਵੇਲ੍ਹੇ ਹਟਾ ਦਿੱਤਾ ਜਾਂਦਾ ਹੈ (ਉਤਪਤ 35:18; ਯਿਰਮਿਯਾਹ 15:2)। ਪ੍ਰਾਣ, ਜਿਵੇਂ ਆਤਮਾ ਨਾਲ ਹੈ, ਇਹ ਕਈ ਆਤਮਿਕ ਅਤੇ ਭਾਵਨਾਵਾਂ ਦੇ ਤਜੁਰਬਿਆਂ ਦਾ ਕੇਂਦਰ ਹੈ (ਅੱਯੂਬ 30:25; ਜ਼ਬੂਰਾਂ ਦੀ ਪੋਥੀ 43:5; ਯਿਰਮਿਯਾਹ 13:7)। ਜਦੋਂ ਕਦੀ ਵੀ ਸ਼ਬਦ “ਪ੍ਰਾਣ” ਦਾ ਇਸਤੇਮਾਲ ਕੀਤਾ ਜਾਂਦਾ ਹੈ, ਤਾਂ ਇਸ ਦਾ ਹਵਾਲਾ ਮਨੁੱਖ ਦੇ ਲਈ ਦਿੱਤਾ ਸੱਕਦਾ ਹੈ, ਭਾਵੇਂ ਉਹ ਜਿਉਂਦਾ ਹੈ ਜਾਂ ਮੌਤ ਤੋਂ ਬਾਅਦ ਹੈ।

ਪ੍ਰਾਣ ਅਤੇ ਆਤਮਾ ਆਪਸ ਵਿੱਚ ਜੁੜੇ ਹੋਏ ਹਨ, ਪਰ ਇਹ ਵੱਖ ਵੱਖ ਹਨ (ਇਬਰਾਨੀਆਂ 4:12)। ਪ੍ਰਾਣ ਮਨੁੱਖ ਦੀ ਹੋਂਦ ਦਾ ਸਾਰ ਹੈ; ਇਹ ਉਹ ਹੈ ਜੋਂ ਅਸੀਂ ਹਾਂ। ਆਤਮਾ ਮਨੁੱਖ ਪ੍ਰਾਣੀ ਦਾ ਉਹ ਪਹਿਲੂ ਹੈ ਜਿਹੜ੍ਹਾ ਪਰਮੇਸ਼ੁਰ ਨਾਲ ਜੋੜ੍ਹਦਾ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਪ੍ਰਾਣ ਅਤੇ ਮਨੁੱਖ ਦੇ ਆਤਮਾ ਵਿਚਕਾਰ ਕੀ ਭਿੰਨਤਾ ਹੈ?
© Copyright Got Questions Ministries