settings icon
share icon
ਪ੍ਰਸ਼ਨ

ਕੀ ਸਮੂਹਕ ਪ੍ਰਾਰਥਨਾ ਜ਼ਰੂਰੀ ਹੈ?

ਉੱਤਰ


ਸਮੂਹਕ ਪ੍ਰਾਰਥਨਾ ਕਲੀਸਿਯਾ ਦੇ ਜੀਵਨ ਵਿੱਚ ਅਰਾਧਨਾ, ਸਹੀ ਸਿੱਖਿਆ ਸਿਧਾਂਤ, ਪ੍ਰਭੁ ਭੋਜ, ਅਤੇ ਸੰਗਤੀ ਦਾ ਇੱਕ ਜ਼ਰੂਰੀ ਹਿੱਸਾ ਹੈ। ਸ਼ੁਰੂ ਦੀ ਕਲੀਸਿਯਾ ਲਗਾਤਾਰ ਰਸੂਲਾਂ ਦੇ ਨਾਲ ਰੋਟੀ ਤੋੜ੍ਹਨ, ਸਿੱਖਿਆ ਪਾਉਣ ਅਤੇ ਇਕੱਠੇ ਪ੍ਰਾਰਥਨਾ ਕਰਨ ਦੁਆਰਾ ਇੱਕ ਦੂਜੇ ਨੂੰ ਮਿਲਦੇ ਸਨ ( ਰਸੂਲਾਂ ਦੇ ਕਰਤੱਬ 2:42)। ਜਦੋਂ ਅਸੀਂ ਇਕੱਠੇ ਹੋਰਨਾਂ ਵਿਸ਼ਵਾਸੀਆਂ ਦੇ ਨਾਲ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਤਾਂ ਇਸ ਦਾ ਅਸਰ ਬਹੁਤ ਜਿਆਦਾ ਸਕਰਾਤਮਕ ਹੁੰਦਾ ਹੈ। ਸਮਹੂਕ ਪ੍ਰਾਰਥਨਾ ਸਾਨੂੰ ਆਤਮਿਕ ਰੀਤੀ ਨਾਲ ਦਲੇਰ ਕਰਦੀ ਹੈ ਅਤੇ ਏਕਤਾ ਵਿੱਚ ਲੈ ਕੇ ਆਉਂਦੀ ਹੈ ਜਦੋਂ ਅਸੀਂ ਆਪਣੇ ਸਧਾਰਨ ਵਿਸ਼ਵਾਸ਼ ਨੂੰ ਸਾਂਝਾ ਕਰਦੇ ਹਾਂ। ਉਹ ਪਵਿੱਤਰ ਆਤਮਾ ਜਿਹੜਾ ਹਰ ਇੱਕ ਵਿਸ਼ਵਾਸ਼ੀ ਦੇ ਅੰਦਰ ਵਾਸ ਕਰਦਾ ਹੈ ਸਾਡੇ ਦਿਲਾਂ ਲਈ ਅਨੰਦ ਦਾ ਕਾਰਨ ਬਣ ਜਾਂਦਾ ਹੈ ਜਦੋਂ ਅਸੀਂ ਆਪਣੇ ਪ੍ਰਭੁ ਅਤੇ ਆਪਣੇ ਮੁਕਤੀਦਾਤਾ ਦੀ ਵਡਿਆਈ ਨੂੰ ਸੁਣਦੇ ਹਾਂ, ਤਾਂ ਇਹ ਸਾਨੂੰ ਇੱਕ ਅਜੀਬ ਸੰਗਤੀ ਦੇ ਬੰਧਨ ਵਿੱਚ ਇਕੱਠਾ ਕਰਦਾ ਹੈ ਜੋ ਜੀਵਨ ਵਿੱਚ ਕਿਤੇ ਵੀ ਨਹੀਂ ਮਿਲਦੀ ਹੈ।

ਜੋ ਲੋਕ ਇਕੱਲੇ ਹਨ ਅਤੇ ਜੀਵਨ ਦੇ ਬੋਝ ਨਾਲ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਦਾ ਇਹ ਸੁਣਨਾ ਹੈ ਕਿ ਹੋਰ ਉਨ੍ਹਾਂ ਨੂੰ ਕਿਰਪਾ ਦੇ ਸਿੰਘਾਸਣ ਦੇ ਸਾਹਮਣੇ ਪ੍ਰਾਰਥਨਾ ਵਿੱਚ ਖੜ੍ਹਾ ਕਰਦੇ ਹਨ ਦੇ ਲਈ ਬਹੁਤ ਵੱਡੀ ਦਲੇਰੀ ਦਾ ਕਾਰਨ ਬਣਦੇ ਹਨ। ਜਦੋਂ ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਰਦੇ ਹਾਂ ਤਾਂ ਇਹ ਨਾਲ ਹੀ ਸਾਨੂੰ ਹੋਰਨਾਂ ਦੇ ਲਈ ਪਿਆਰ ਅਤੇ ਚਿੰਤਾ ਦੇ ਉਸਾਰਨ ਦਾ ਕਾਰਨ ਬਣਦਾ ਹੈ। ਠੀਕ ਉਸੇ ਵੇਲੇ, ਸਮੂਹਕ ਪ੍ਰਾਰਥਨਾ ਸਿਰਫ਼ ਉਨ੍ਹਾਂ ਲੋਕਾਂ ਦੇ ਦਿਲਾਂ ਦੇ ਅਕਸ ਨੂੰ ਪ੍ਰਗਟ ਕਰਦੀ ਹੈ ਜੋ ਇਸ ਵਿੱਚ ਭਾਗ ਲੈਂਦੇ ਹਨ। ਸਾਨੂੰ ਪਰਮੇਸ਼ੁਰ ਦੇ ਸਾਹਮਣੇ ਹਲੀਮੀ ( ਯਾਕੂਬ 4:10), ਸੱਚਾਈ ( ਜਬੂਰਾਂ ਦੀ ਪੋਥੀ 145:18), ਆਗਿਆਕਾਰੀ (1 ਯੂਹੰਨਾ 3:21-22), ਧੰਨਵਾਦ (ਫਿਲਿੱਪੀਆਂ 4:6) ਅਤੇ ਵਿਸ਼ਵਾਸ਼ ( ਇਬਰਾਨੀਆਂ 4:16) ਦੇ ਨਾਲ ਆਉਣਾ ਚਾਹੀਦਾ ਹੈ। ਦੁੱਖ ਦੀ ਗੱਲ ਇਹ ਹੈ, ਸਮੂਹਕ ਪ੍ਰਾਰਥਨਾ ਉਨ੍ਹਾਂ ਲੋਕਾਂ ਦਾ ਇੱਕ ਮੰਚ ਬਣ ਜਾਂਦੀ ਹੈ ਜਿਨਾਂ ਦੇ ਸ਼ਬਦ ਪਰਮੇਸ਼ੁਰ ਵੱਲ ਨਹੀਂ, ਬਲਕਿ ਸੁਣਨ ਵਾਲਿਆਂ ਦੀ ਵੱਲ ਹੁੰਦੇ ਹਨ। ਯਿਸੂ ਨੇ ਮੱਤੀ 6:5-8 ਵਿੱਚ ਇਸ ਤਰ੍ਹਾਂ ਦੇ ਵਤੀਰੇ ਲਈ ਤਾੜ੍ਹਨਾ ਦਿੱਤੀ ਹੈ ਇੱਥੇ ਸਾਨੂੰ ਉਹ ਦੱਸਦਾ ਹੈ ਕਿ ਸਾਡੀਆਂ ਪ੍ਰਾਰਥਨਾਵਾਂ ਦਿਖਾਵਟੀ, ਲੰਮੀਆਂ, ਜਾਂ ਢੋਂਗ ਨਾਲ ਭਰੀਆਂ ਨਾ ਹੋਣ, ਬਲਕਿ ਪ੍ਰਾਰਥਨਾ ਗੁਪਤ ਰੂਪ ਵਿੱਚ ਆਪਣੇ ਕਮਰੇ ਅੰਦਰ ਜਾ ਕੇ ਕਰਨੀ ਚਾਹੀਦੀ ਹੈ ਤਾਂ ਜੋ ਢੋਂਗ ਨਾਲ ਭਰੀ ਹੋਈ ਪ੍ਰਾਰਥਨਾ ਨੂੰ ਕਰਨ ਦੀ ਅਜ਼ਮਾਇਸ਼ ਤੋਂ ਬਚਿਆ ਜਾ ਸਕੇ।

ਇੱਥੇ ਸੁਸਮਚਾਰ ਵਿੱਚ ਇਹੋ ਜਿਹਾ ਕੋਈ ਸੁਝਾਅ ਨਹੀਂ ਹੈ ਸਮੂਹਕ ਪ੍ਰਾਰਥਨਾ ਪਰਮੇਸ਼ੁਰ ਦੇ ਹੱਥਾਂ ਨੂੰ ਕੰਮ ਕਰਨ ਲਈ ਚਲਾਉਣ ਦੇ ਮਤਲਬ ਵਿੱਚ ਇੱਕ ਇਕੱਲੇ ਮਨੁੱਖ ਦੀ ਪ੍ਰਾਰਥਨਾ ਦੀ ਤੁਲਨਾ ਵਿੱਚ “ਜਿਹੜਾ ਸਮਰੱਥ ਸ਼ਾਲੀ” ਹੈ। ਜਿਆਦਾਤਰ ਵਿਸ਼ਵਾਸ਼ੀ ਪ੍ਰਾਰਥਨਾ ਨੂੰ “ਪਰਮੇਸ਼ੁਰ ਕੋਲੋਂ ਚੀਜ਼ਾਂ” ਨੂੰ ਪਾਉਣ ਵਰਗਾ ਹੀ ਮੰਨਦੇ ਹਨ ਅਤੇ ਸਮੂਹਕ ਪ੍ਰਾਰਥਨਾ ਇੱਕ ਅਜਿਹਾ ਅਵਸਰ ਬਣ ਜਾਂਦੀ ਹੈ ਜਿੱਥੇ ਸਿਰਫ਼ ਸਾਡੀ ਲੋੜ੍ਹਾਂ ਦੀ ਸੂਚੀ ਨੂੰ ਹੀ ਦੁਹਰਾਇਆ ਜਾਂਦਾ ਹੈ। ਪਰ, ਬਾਈਬਲ ਸੰਬੰਧੀ ਪ੍ਰਾਰਥਨਾ, ਬਹੁ ਅਯਾਮੀ, ਸੰਪੂਰਣ ਇੱਛਾ ਦੇ ਨਾਲ ਸਾਨੂੰ ਪਵਿੱਤਰ, ਸੰਪੂਰਣ ਅਤੇ ਧਰਮੀ ਪਰਮੇਸ਼ੁਰ ਵਿੱਚ ਬੇਦਾਰੀ ਅਤੇ ਨਜ਼ਦੀਕੀ ਸੰਗਤੀ ਵਿੱਚ ਸ਼ਾਮਿਲ ਹੋਣਾ ਹੈ। ਜਿਸ ਨਾਲ ਕਿ ਪਰਮੇਸ਼ੁਰ ਉਸ ਦੀ ਸ਼੍ਰਿਸ਼ਟੀ ਦੀ ਵੱਲ ਉਸ ਦੇ ਰਾਹੀਂ ਭਰਪੂਰਤਾ ਦੇ ਨਾਲ ਕੀਤੀ ਜਾਣ ਲਈ ਸਤੂਤੀ ਅਤੇ ਵਡਿਆਈ ਦੀ ਵੱਲ ਕੰਨਾਂ ਨੂੰ ਲਗਾਉਂਦੇ ਹੋਏ ( ਜਬੂਰਾਂ ਦੀ ਪੋਥੀ 27:4; 63:-8), ਦਿਲ ਤੋਂ ਮਹਿਸੂਸ ਕੀਤਾ ਜਾਣ ਵਾਲਾ ਪਸ਼ਚਾਤਾਪ ਅਤੇ ਉਸ ਅੰਗੀਕਾਰ ਨੂੰ ਪੈਦਾ ਕਰੀਏ (ਜ਼ਬੂਰਾਂ ਦੀ ਪੋਥੀ 51: ਲੂਕਾ 18:9-14), ਅਤੇ ਦਿਲ ਵਿੱਚੋਂ ਉਭਰਦੇ ਹੋਏ ਧੰਨਵਾਦ ਨੂੰ ਪੈਦਾ ਕਰਨਾ (ਫਿਲਿੱਪਿਆਂ 4:6; ਕੁਲਸੀਆਂ 1:12), ਅਤੇ ਹੋਰਨਾਂ ਦੇ ਲਈ ਬੇਨਤੀ ਦੇ ਨਾਲ ਭਰੀ ਹੋਈ ਗੰਭੀਰ ਪ੍ਰਾਰਥਨਾ ਨੂੰ ਪੈਦਾ ਕਰੋ ( 2 ਥੱਸਲੁਨੀਕੀਆਂ 1:11; 2:16)।

ਪ੍ਰਾਰਥਨਾ, ਤਦ, ਪਰਮੇਸ਼ੁਰ ਦੀ ਯੋਜਨਾ ਨੂੰ ਪੂਰਾ ਕਰਨ ਵਿੱਚ ਮਦਦ ਕਰਨਾ ਹੈ, ਨਾ ਕਿ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਾ। ਜਦੋਂ ਅਸੀਂ ਆਪਣੀਆਂ ਇੱਛਾਵਾਂ ਨੂੰ ਉਸ ਦੇ ਹੱਥਾਂ ਵਿੱਚ ਕਰ ਦਿੰਦੇ ਹਾਂ ਤਾਂ ਉਹ ਸਾਡੇ ਹਲਾਤਾਂ ਨੂੰ ਸਾਡੇ ਨਾਲੋਂ ਜਿਆਦਾ ਅਤੇ ਬਿਹਤਰ ਜਾਣਦਾ ਹਾਂ ਅਤੇ ਉਹ “ਤੁਹਾਡੇ ਮੰਗਣ ਤੋਂ ਪਹਿਲਾਂ ਜਾਣਦਾ ਹੈ ਕਿ ਤੁਹਾਨੂੰ ਕਿਹੜੀ ਚੀਜ਼ ਦੀ ਲੋੜ੍ਹ ਹੈ” ( ਮੱਤੀ 6:8), ਸਾਡੀ ਪ੍ਰਾਰਥਨਾ ਉੱਚੇ ਸਤੱਰ੍ਹ ਤੱਕ ਪਹੁੰਚ ਜਾਣੀ ਚਾਹੀਦੀ ਹੈ। ਇਸ ਲਈ, ਪਰਮੇਸ਼ੁਰ ਦੀ ਇੱਛਾ ਦੇ ਹੇਠ ਕੀਤੀ ਗਈ ਪ੍ਰਾਰਥਨਾ, ਹਮੇਸ਼ਾ ਸਕਰਾਤਮਕ ਉੱਤਰ ਲਿਆਉਂਦੀ ਹੈ, ਭਾਵੇਂ ਉਹ ਇੱਕ ਮਨੁੱਖ ਦੁਆਰਾ ਕੀਤੀ ਜਾਵੇ ਜਾਂ ਇੱਕ ਹਜ਼ਾਰ ਲੋਕਾਂ ਦੇ ਦੁਆਰਾ ਹੀ ਕਿਉਂ ਨਾ ਕੀਤੀ ਜਾਵੇ।

ਪਰਮੇਸ਼ੁਰ ਦੇ ਹੱਥਾਂ ਨੂੰ ਜਿਆਦਾ ਤੇਜ਼ੀ ਨਾਲ ਕੰਮ ਕਰਨ ਦੇ ਲਈ ਸਮੂਹਕ ਪ੍ਰਾਰਥਨਾਵਾਂ ਦਾ ਵਿਚਾਰ ਜਿਆਦਾਤਰ ਮੱਤੀ 18:19-20 ਗਲ਼ਤ ਬਿਆਨ ਤੋਂ ਆਇਆ ਹੈ, “ਫੇਰ ਮੈਂ ਤੁਹਾਨੂੰ ਆਖਦਾ ਹਾਂ, ਜੇ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਕੰਮ ਲਈ ਮਿਲ ਕੇ ਬੇਨਤੀ ਕਰਨ ਤਾਂ ਮੇਰੇ ਪਿਤਾ ਵਲੋਂ ਜਿਹੜਾ ਸੁਰਗ ਵਿੱਚ ਹੈ ਉਨ੍ਹਾਂ ਲਈ ਕੀਤਾ ਜਾਵੇਗਾ।” ਇਹ ਵਚਨ ਬੋਲੇ ਗਏ ਪ੍ਰਸੰਗ ਵਿੱਚੋਂ ਆਏ ਹਨ ਜਿੱਥੇ ਇੱਕ ਪਾਪ ਕਰਦੇ ਹੋਏ ਵਿਸ਼ਵਾਸੀ ਨੂੰ ਬਿਵਸਥਾ ਦਾ ਪਾਲਨ ਕਰਨ ਦੀਆਂ ਕਿਰਿਆਵਾਂ ਨੂੰ ਬਿਆਨ ਕੀਤਾ ਗਿਆ ਹੈ ਇਸ ਦੀ ਵਿਆਖਿਆ ਇੱਕ ਵਿਸ਼ਵਾਸ਼ੀ ਦੇ ਲਈ ਬੈਂਕ ਦੇ ਇੱਕ ਖਾਲੀ ਚੈਕ ਦੇ ਦੇਣ ਵਾਂਙੁ ਹੈ ਜਿਸ ਵਿੱਚ ਉਹ ਕਿਸੇ ਵੀ ਗੱਲ੍ਹ ਵਿੱਚ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਨ ਲਈ ਸਹਿਮਤ ਹੋਵੇ, ਭਾਵੇਂ ਇਹ ਗੱਲ੍ਹ ਮਾਇਨੇ ਰੱਖਦੀ ਹੈ ਜਾਂ ਨਹੀਂ ਕੇ ਉਹ ਕਿੰਨਾ ਹੀ ਪਾਪੀ ਜਾਂ ਮੂਰਖ ਕਿਉਂ ਨਹੀਂ ਹੈ, ਨਾ ਕਿ ਸਿਰਫ਼ ਵਿਸ਼ਵਾਸੀਆਂ ਦੇ ਅਨੁਸ਼ਾਸ਼ਨ ਦੇ ਪ੍ਰਸੰਗ ਵਿੱਚ ਸਹੀ ਬੈਠਦੀ ਹੈ, ਬਜਾਏ ਇਸ ਦੇ ਖਾਸ ਕਰਕੇ, ਪਰਮੇਸ਼ੁਰ ਦੇ ਬਾਕੀ ਪਵਿੱਤ੍ਰ ਵਚਨ ਦੀ ਸਰਬਸੱਤਾ ਦਾ ਇਨਕਾਰ ਕਰਦੀ ਹੈ।

ਇਸ ਤੋਂ ਵਧੀਕ , ਸਾਨੂੰ ਇਹ ਵਿਸ਼ਵਾਸ਼ ਕਰਨਾ ਹੈ ਕਿ, “ਜਦੋਂ ਦੋ ਜਾਂ ਤਿੰਨ” ਪ੍ਰਾਰਥਨਾ ਕਰਨ ਦੇ ਲਈ ਇਕੱਠੇ ਹੁੰਦੇ ਹਨ, ਤਾਂ ਇੱਥੇ ਕਿਸੇ ਤਰ੍ਹਾਂ ਦੀ ਕੋਈ ਜਾਦੂ ਦੀ ਸ਼ਕਤੀ ਆਪਣੇ ਆਪ ਸਾਨੂੰ ਸਮਰੱਥ ਦੇਣ ਦੇ ਲਈ ਮਦਦ ਨਹੀਂ ਕਰਦੀ ਹੈ, ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਇਹ ਬਾਈਬਲ ਸੰਬੰਧੀ ਨਹੀਂ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕੇ ਜਦੋਂ ਦੋ ਜਾਂ ਤਿੰਨ ਲੋਕ ਪ੍ਰਾਰਥਨਾ ਕਰਦੇ ਹਨ ਤਾਂ ਯਿਸੂ ਉਸ ਜਗ੍ਹਾ ਤੇ ਮੌਜੂਦ ਹੁੰਦਾ ਹੈ, ਪਰ ਉਸ ਦੀ ਮੌਜੂਦਗੀ ਉਸ ਵੇਲੇ ਵੀ ਉਨ੍ਹੀਂ ਹੁੰਦੀ ਹੈ ਜਦੋਂ ਕੋਈ ਇਕੱਲਾ ਮਨੁੱਖ ਪ੍ਰਾਰਥਨਾ ਕਰਦਾ ਹੈ, ਭਾਵੇਂ ਹੀ ਉਹ ਮਨੁੱਖ ਦੂਜੇ ਲੋਕਾਂ ਤੋਂ ਹਜ਼ਾਰਾਂ ਮੀਲ ਦੂਰ ਹੀ ਕਿਉਂ ਨਾ ਹੋਵੇ। ਸਮੂਹਕ ਪ੍ਰਾਰਥਨਾ ਮਹੱਤਪੂਰਣ ਹੈ। ਕਿਉਂਕਿ ਇਸ ਨਾਲ ਏਕਤਾ ਪੈਦਾ ਹੁੰਦੀ ਹੈ ( ਯੂਹੰਨਾ 17:22-23), ਅਤੇ ਵਿਸ਼ਵਾਸੀਆਂ ਨੂੰ ਇੱਕ ਦੂਜੇ ਨੂੰ ਦਲੇਰ ਕਰਨਾ ( 1 ਥੱਸਲੁਨੀਕੀਆਂ 5:11) ਅਤੇ ਇੱਕ ਦੂਜੇ ਨੂੰ ਪਿਆਰ ਕਰਨ ਅਤੇ ਚੰਗੇ ਕੰਮਾਂ ਦੇ ਲਈ ਪ੍ਰੇਰਣਾ ਦੇਣ ਦੇ ਲਈ ਇੱਕ ਚੰਗਾ ਪਹਿਲੂ ਹੈ ( ਇਬਰਾਨੀਆਂ 10:24)।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਸਮੂਹਕ ਪ੍ਰਾਰਥਨਾ ਜ਼ਰੂਰੀ ਹੈ? ਕੀ ਸਮੂਹਕ ਪ੍ਰਾਰਥਨਾ ਇੱਕ ਇਕੱਲੇ ਵਿਅਕਤੀ ਰਾਹੀਂ ਕੀਤੀ ਜਾ ਰਹੀ ਪ੍ਰਾਰਥਨਾ ਨਾਲੋਂ ਜਿਆਦਾ ਤਾਕਤਵਰ ਹੈ?
© Copyright Got Questions Ministries