settings icon
share icon
ਪ੍ਰਸ਼ਨ

ਨਵਾਂ ਜਨਮ ਪਾਏ ਹੋਏ ਮਸੀਹੀ ਦਾ ਕੀ ਅਰਥ ਹੁੰਦਾ ਹੈ?

ਉੱਤਰ


ਨਵਾਂ ਜਨਮ ਪਾਏ ਹੋਏ ਮਸੀਹੀ ਦਾ ਕੀ ਅਰਥ ਹੁੰਦਾ ਹੈ? ਬਾਈਬਲ ਵਿੱਚ ਯੂਹੰਨਾ 3:1-21 ਇੱਕ ਉੱਚ ਕੋਟੀ ਦਾ ਬਿਆਨ ਹੈ ਜੋ ਇਸ ਪ੍ਰਸ਼ਨ ਦਾ ਉੱਤਰ ਦਿੰਦਾ ਹੈ. ਪ੍ਰਭੁ ਯਿਸੂ ਮਸੀਹ ਨਿਕੁਦੇਮੁਸ ਨਾਮ ਦੇ ਇੱਕ ਮੁੱਖ ਫਾਰਸੀ ਅਤੇ ਯਹੂਦੀਆਂ ਦੀ ਮਹਾਂਸਭਾ ( ਯਹੂਦੀਆਂ ਦੀ ਸ਼ਾਸਨ ਕਰਨ ਵਾਲੀ ਸੰਸਥਾ) ਦੇ ਮੈਂਬਰ, ਦੇ ਨਾਲ ਗੱਲ ਕਰ ਰਿਹਾ ਹੈ। ਨਿਕੁਦੇਮੁਸ ਰਾਤ ਦੇ ਸਮੇਂ ਯਿਸੂ ਦੇ ਕੋਲੋਂ ਕੁਝ ਪ੍ਰਸ਼ਨਾਂ ਨੂੰ ਪੁੱਛਣ ਆਇਆ ਸੀ।

ਜਦੋਂ ਯਿਸੂ ਨਿਕੁਦੇਮੁਸ ਨਾਲ ਗੱਲਾਂ ਕਰ ਰਿਹਾ ਸੀ, ਤਾਂ ਉਸ ਨੇ ਕਿਹਾ," ਮੈਂ ਤੈਨੂੰ ਸਚ ਸਚ ਆਖਦਾ ਹਾਂ, ਜੇਕਰ ਕੋਈ ਨਵੇਂ ਸਿਰਿਓਂ ਨਾ ਜਨਮੇਂ ਤਾਂ ਉਹ ਪਰਮੇਸ਼ੁਰ ਦੇ ਰਾਜ ਨੂੰ ਨਹੀਂ ਦੇਖ ਸਕਦਾ"। ਨਿਕੁਦੇਮੁਸ ਨੇ ਉਸ ਨੂੰ ਕਿਹਾ," ਮਨੁੱਖ ਜਦੋਂ ਬੁੱਢਾ ਹੋ ਗਿਆ ਤਾਂ ਓਹ ਕਿਸ ਤਰਾਂ ਜਨਮ ਲੈ ਸੱਕਦਾ ਹੈ? ਕੀ ਉਹ ਆਪਣੀ ਮਾਂ ਦੇ ਗਰਭ ਵਿੱਚ ਦੂਈ ਵਾਰ ਜਾ ਕੇ ਜਨਮ ਲੈ ਸੱਕਦਾ ਹੈ? ਯਿਸੂ ਨੇ ਉੱਤਰ ਦਿੱਤਾ, " ਮੈਂ ਤੈਨੂੰ ਸਚ ਸਚ ਆਖਦਾ ਹਾਂ, ਜਦ ਤੱਕ ਕੋਈ ਮਨੁੱਖ ਜਲ ਅਤੇ ਆਤਮਾ ਤੋਂ ਨਾ ਜਨਮੇ ਤਾਂ ਉਹ ਪਰਮੇਸ਼ੁਰ ਦੇ ਰਾਜ ਵਿੱਚ ਦਾਖਿਲ ਨਹੀਂ ਹੋ ਸਕਦਾ। ਕਿਉਂਕਿ ਜੋ ਸਰੀਰ ਤੋਂ ਜੰਮਿਆਂ ਹੈ, ਉਹ ਸਰੀਰ ਹੈ, ਅਤੇ ਜੋ ਆਤਮਾਂ ਤੋਂ ਜੰਮਿਆਂ ਹੈ, ਉਹ ਆਤਮਾ ਹੈ। ਅਚਰਜ ਨਾਂ ਮੰਨੀਂ ਕਿ ਮੈਂ ਤੈਨੂੰ ਕੀ ਕਿਹਾ,"ਤੈਨੂੰ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰੀ ਹੈ"(ਯੂਹੰਨਾ 3:3-7)।

ਇਹ ਵਾਕ "ਨਵੇਂ ਸਿਰੇ ਤੋਂ ਜਨਮ ਲੈਣਾ" ਦਾ ਸ਼ਬਦ ਦਾ ਅਰਥ "ਉੱਪਰ ਤੋਂ ਜਨਮ ਲੈਣਾ" ਹੈ। ਨਿਕੁਦੇਮੁਸ ਨੂੰ ਇੱਕ ਅਸਲ ਜ਼ਰੂਰਤ ਸੀ. ਉਸ ਨੂੰ ਆਪਣੇ ਦਿਲ ਨੂੰ ਬਦਲਣ ਲਈ- ਇੱਕ ਆਤਮਿਕ ਤਬਦੀਲੀ ਦੀ ਲੋੜ ਸੀ। ਨਵਾਂ ਜਨਮ, ਨਵੇਂ ਸਿਰੇ ਤੋਂ ਜਨਮ ਲੈਣਾ, ਪਰਮੇਸ਼ੁਰ ਦਾ ਇੱਕ ਅਜਿਹਾ ਕੰਮ ਹੈ ਜਿਸਦੇ ਦੁਆਰਾ ਸਦੀਪਕ ਜੀਉਣ ਇੱਕ ਵਿੱਅਕਤੀ ਨੂੰ ਮਿਲ ਸਕਦਾ ਹੈ ਜੋ ਵਿਸ਼ਵਾਸ ਕਰਦਾ ਹੈ (2ਕੁਰਿੰਥੀਆਂ 5:17, ਤੀਤੁਸ 3:5, 1ਪਤਰਸ 1:3, 1 ਯੂਹੰਨਾ2:29, 3:9, 4:7, 5:1-4,18)। ਯੂਹੰਨਾ 1:12,13 ਇਹ ਇਸ਼ਾਰਾ ਕਰਦੀ ਹੈ ਕਿ "ਨਵਾਂ ਜਨਮ" ਲੈਣ ਦੇ ਵਿਚਾਰ ਨਾਲ ਮਸੀਹ ਦੇ ਨਾਮ ਵਿੱਚ ਵਿਸ਼ਵਾਸ ਕਰਨ ਦੇ ਦੁਆਰਾ "ਪਰਮੇਸ਼ੁਰ ਦੀ ਸੰਤਾਨ" ਬਣ ਜਾਣਾ ਵੀ ਧਾਰਣਾ ਹੈ।

ਇੱਕ ਤਰਕਪੂਰਣ ਪ੍ਰਸ਼ਨ ਇਹ ਉੱਠਦਾ ਹੈ ਕਿ,"ਇੱਕ ਵਿੱਅਕਤੀ ਨੂੰ ਨਵੇਂ ਸਿਰੇ ਤੋਂ ਜਨਮ ਲੈਣ ਦੀ ਕੀ ਜ਼ਰੂਰਤ ਹੈ?" ਰਸੂਲ ਪੌਲੁਸ ਅਫ਼ਸੀਆਂ 2:1 ਵਿੱਚ ਆਖਦਾ ਹੈ, ਅਤੇ ਉਸ ਨੇ ਤੁਹਾਨੂੰ ਵੀ ਜਿਵਾਲਿਆ¸ ਜੋ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮਰੇ ਹੋਏ ਸੀ"(ਪੰਜਾਬੀ, ਪੁਨ:ਸੰਪਾਦਿਤ,ਬੀਐਸਆਈ ਅਨੁਵਾਦ)। ਰੋਮ ਦੇ ਨਿਵਾਸੀਆਂ ਨੂੰ ਉਸ ਨੇ ਲਿਖਿਆ ਕਿ,"ਇਸ ਲਈ ਕਿ ਸਭਨਾਂ ਨੇ ਪਾਪ ਕੀਤਾ ਹੈ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿਤ ਹਨ"( ਰੋਮੀਆਂ 3:23)। ਪਾਪੀ ਆਤਮਿਕ ਰੂਪ ਵਿੱਚ "ਮਰੇ" ਹੋਏ ਹਨ, ਜਦੋਂ ਉਹ ਮਸੀਹ ਵਿੱਚ ਵਿਸ਼ਵਾਸ ਦੇ ਦੁਆਰਾ ਆਤਮਿਕ ਜੀਵਨ ਨੂੰ ਪ੍ਰਾਪਤ ਕਰਦੇ ਹਨ, ਤਾਂ ਬਾਈਬਲ ਇਸ ਦੀ ਸਮਾਨਤਾ ਨਵੇਂ ਸਿਰੇ ਤੋਂ ਜਨਮ ਲੈਣ ਦੇ ਨਾਲ ਕਰਦੀ ਹੈ। ਕੇਵਲ ਉਹੀ ਜਿਨ੍ਹਾਂ ਦਾ ਨਵਾਂ ਜਨਮ ਹੋ ਗਿਆ ਹੈ, ਉਨ੍ਹਾਂ ਦੇ ਪਾਪ ਮਾਫ਼ ਕੀਤੇ ਗਏ ਹਨ ਅਤੇ ਉਨ੍ਹਾਂ ਦਾ ਪਰਮੇਸ਼ੁਰ ਦੇ ਨਾਲ ਰਿਸ਼ਤਾ ਹੈ।

ਇਹ ਕਿਸ ਤਰਾਂ ਹੋ ਸੱਕਦਾ ਹੈ ਅਫ਼ਸੀਆਂ 2:8,9 ਬਿਆਨ ਕਰਦਾ ਹੈ ਕਿ, "ਕਿਉਂ ਜੋ ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ ਹੋ- ਅਤੇ ਇਹ ਤੁਹਾਡੀ ਵੱਲੋਂ ਨਹੀਂ, ਪਰ ਪਰਮੇਸ਼ੁਰ ਦਾ ਦਾਨ ਹੈ- ਅਤੇ ਨਾ ਕੰਮਾਂ ਦੇ ਕਾਰਨ, ਇਸ ਤਰ੍ਹਾਂ ਨਾ ਹੋਵੇ ਕਿ ਕੋਈ ਘਮੰਡ ਕਰੇ"। ਜਦੋਂ ਕੋਈ ਬਚ ਜਾਂਦਾ ਹੈ, ਤਾਂ ਉਸਦਾ ਨਵਾਂ ਜਨਮ ਹੋ ਗਿਆ, ਆਤਮਿਕ ਰੂਪ ਨਾਲ ਉਹ ਨਵਾਂ ਹੋ ਗਿਆ, ਅਤੇ ਹੁਣ ਉਹ ਨਵੇਂ ਜਨਮ ਦੇ ਅਧਿਕਾਰ ਦੇ ਕਾਰਨ ਪਰਮੇਸ਼ੁਰ ਦੀ ਸੰਤਾਨ ਹੈ। ਯਿਸੂ ਵਿੱਚ ਵਿਸ਼ਵਾਸ ਕਰਨਾ, ਉਸ ਵਿੱਚ ਜਿਸਨੇ ਪਾਪ ਦੀ ਸਜ੍ਹਾ ਦੀ ਕੀਮਤ ਚੁਕਾਈ ਜਦੋਂ ਉਹ ਸਲੀਬ ਉੱਤੇ ਮਰਿਆ, ਦਾ ਹੀ ਅਰਥ" ਨਵਾਂ ਜਨਮ"ਹੈ। "ਇਸ ਲਈ ਜੋ ਕੋਈ ਮਸੀਹ ਵਿੱਚ ਹੈ. ਤਾਂ ਉਹ ਨਵੀਂ ਸ਼੍ਰਿਸਟੀ ਹੈ: ਪੁਰਾਣੀਆਂ ਗੱਲਾਂ ਬੀਤ ਗਈਆ, ਵੇਖੋ, ਸਭ ਨਵੀਆਂ ਹੋ ਗਈਆਂ!" ( 2ਕੁਰਿੰਥੀਆਂ 5:17)।

ਅਗਰ ਤੁਸੀਂ ਕਦੀ ਪ੍ਰਭੁ ਯਿਸੂ ਮਸੀਹ ਨੂੰ ਆਪਣੇ ਮੁਕਤੀ ਦਾਤਾ ਦੇ ਰੂਪ ਵਿੱਚ ਵਿਸ਼ਵਾਸ ਨਹੀਂ ਕੀਤਾ ਹੈ, ਤਾਂ ਕੀ ਤੁਸੀਂ ਪਵਿੱਤਰ ਆਤਮਾ ਦੀ ਪ੍ਰੇਰਣਾ ਉੱਤੇ ਧਿਆਨ ਦੇਵੋਗੇ ਜਦੋਂ ਉਹ ਤੁਹਾਡੇ ਦਿਲ ਨਾਲ ਗੱਲ ਕਰਦਾ ਹੈ? ਤੁਹਾਨੂੰ ਨਵੇਂ ਸਿਰੇ ਤੋਂ ਜਨਮ ਲੈਣ ਦੀ ਲੋੜ ਹੈ। ਕੀ ਤੁਸੀਂ ਅੱਜ ਪਛਤਾਵੇ ਦੀ ਪ੍ਰਾਰਥਨਾ ਕਰੋਗੇ ਅਤੇ ਮਸੀਹ ਵਿੱਚ ਇੱਕ ਨਵੀਂ ਸ਼੍ਰਿਸ਼ਟੀ ਬਣੋਗੇ?"ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ, ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ, ਅਰਥਾਤ ਉਹ ਜੋ ਉਸ ਦੇ ਨਾਮ ਉੱਤੇ ਭਰੋਸਾ ਰੱਖਦੇ ਹਨ। ਉਹ ਨਾ ਤਾਂ ਲਹੂ ਤੋਂ, ਨਾ ਸਰੀਰ ਦੀ ਇੱਛਾ ਤੋਂ, ਨਾ ਮਨੁੱਖ ਦੀ ਇੱਛਾ ਤੋਂ, ਪ੍ਰੰਤੂ ਪਰਮੇਸ਼ੁਰ ਤੋਂ ਪੈਦਾ ਹੋਏ ਹਨ"(ਯੂਹੰਨਾ 1:12-13)।

ਅਗਰ ਤੁਸੀਂ ਯਿਸੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਦੇ ਰੂਪ ਵਿੱਚ ਕਬੂਲ ਕਰਨ ਦੀ ਇੱਛਾ ਰੱਖਦੇ ਹੋ ਅਤੇ ਨਵੇਂ ਸਿਰੇ ਤੋਂ ਜਨਮ ਲੈਣਾ ਚਾਹੁੰਦੇ ਹੋ, ਤਾਂ ਇੱਥੇ ਇੱਕ ਸਰਲ ਪ੍ਰਾਰਥਨਾ ਹੈ। ਯਾਦ ਰੱਖੋ, ਇਹ ਪ੍ਰਾਰਥਨਾ ਯਾਂ ਹੋਰ ਕੋਈ ਪ੍ਰਾਰਥਨਾ ਕਰਨ ਨਾਲ ਤੁਸੀਂ ਬਚਾਏ ਨਹੀਂ ਜਾ ਸੱਕਦੇ ਹੋ। ਕੇਵਲ ਮਸੀਹ ਉੱਤੇ ਵਿਸ਼ਵਾਸ ਰੱਖਣ ਨਾਲ ਹੀ ਤੁਸੀਂ ਆਪਣੇ ਪਾਪਾਂ ਤੋਂ ਬਚ ਸੱਕਦੇ ਹੋ। ਇਹ ਪ੍ਰਾਰਥਨਾ ਤਾਂ ਕੇਵਲ ਪਰਮੇਸ਼ੁਰ ਵਿੱਚ ਆਪਣਾ ਵਿਸ਼ਵਾਸ ਪੱਕਾ ਕਰਨ ਅਤੇ ਤੁਹਾਡੇ ਲਈ ਮੁਕਤੀ ਦਾ ਪ੍ਰਬੰਧ ਕਰਵਾਉਣ ਦੇ ਲਈ ਉਸ ਨੂੰ ਧੰਨਵਾਦ ਦੇਣ ਦਾ ਤਰੀਕਾ ਹੈ।"ਹੇ ਪਰਮੇਸ਼ੁਰ, ਮੈਂ ਜਾਣਦਾ ਹਾਂ ਮੈਂ ਤੁਹਾਡੇ ਵਿਰੁੱਧ ਪਾਪ ਕੀਤਾ ਹੈ, ਅਤੇ ਮੈਂ ਸ਼ਜਾ ਪਾਉਣ ਦੇ ਯੋਗ ਹਾਂ। ਪਰ ਯਿਸੂ ਮਸੀਹ ਨੇ ਉਸ ਸਜਾ ਨੂੰ ਚੁੱਕ ਲਿਆ ਜਿਹੜੀ ਮੈਨੂੰ ਮਿਲਣੀ ਚਾਹੀਦੀ ਸੀ ਤਾਂ ਕਿ ਉਸ ਵਿੱਚ ਵਿਸ਼ਵਾਸ ਕਰਨ ਨਾਲ ਮੈਨੂੰ ਮਾਫੀ ਮਿਲ ਸੱਕੇ। ਮੈਂ ਮੁਕਤੀ ਦੇ ਲਈ ਆਪਣੇ ਵਿਸ਼ਵਾਸ ਨੂੰ ਤੁਹਾਡੇ ਉੱਤੇ ਰੱਖਦਾ ਹਾਂ। ਤੁਹਾਡੀ ਅਚਰਜ ਕਿਰਪਾ ਤੇ ਮਾਫੀ ਦੇ ਲਈ- ਜੋ ਕਿ ਸਦੀਪਕ ਜੀਉਣ ਦਾ ਵਰਦਾਨ ਹੈ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ! ਆਮੀਨ!

ਜੋ ਕੁੱਝ ਤੁਸੀਂ ਐਥੇ ਪੜ੍ਹਿਆ ਹੈ ਉਸਦੇ ਸਿੱਟੇ ਵੱਜੋਂ ਕੀ ਤੁਸੀਂ ਮਸੀਹ ਦੇ ਬਾਰੇ ਕੋਈ ਫੈਸਲਾ ਲਿਆ ਹੈ? ਜੇ ਅਜਿਹਾ ਹੈ, ਤਾਂ ਕਿਰਪਾ ਕਰਕੇ ਹੇਠਾਂ "ਮੈਂ ਅੱਜ ਹੀ ਮਸੀਹ ਨੂੰ ਸਵੀਕਾਰ ਕਰ ਲਿਆ ਹੈ" ਵਾਲੇ ਬਟਨ ਨੂੰ ਦਬਾਓ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਨਵਾਂ ਜਨਮ ਪਾਏ ਹੋਏ ਮਸੀਹੀ ਦਾ ਕੀ ਅਰਥ ਹੁੰਦਾ ਹੈ?
© Copyright Got Questions Ministries