ਪਵਿੱਤਰ ਆਤਮਾ ਦੇ ਵਿਰੁੱਧ ਈਸ਼ਵਰ ਨਿੰਦਾ ਕੀ ਹੈ?


ਪ੍ਰਸ਼ਨ: ਪਵਿੱਤਰ ਆਤਮਾ ਦੇ ਵਿਰੁੱਧ ਈਸ਼ਵਰ ਨਿੰਦਾ ਕੀ ਹੈ?

ਉੱਤਰ:
“ਪਵਿੱਤਰ ਆਤਮਾ ਦੇ ਵਿਰੁੱਧ ਈਸ਼ਵਰ ਨਿੰਦਾ” ਦੇ ਵਿਚਾਰ ਨੂੰ ਮਰਕੁਸ 3:22-30 ਅਤੇ ਮੱਤੀ 12:22-32 ਵਿੱਚ ਵੀ ਬਿਆਨ ਕਰਦਾ ਹੈ। ਈਸ਼ਵਰ ਨਿੰਦਾ ਸ਼ਬਦ ਨੂੰ ਆਮ ਤੌਰ ’ਤੇ “ਦਲੇਰੀ ਦੇ ਨਾਲ ਨਿਰਾਦਰ” ਦੇ ਰੂਪ ਵਿੱਚ ਅਰਥ ਸਪੱਸ਼ਟ ਕਰਨ ਲਈ ਕੀਤਾ ਜਾ ਸੱਕਦਾ ਹੈ।ਇਹ ਸ਼ਬਦ ਪਰਮੇਸ਼ੁਰ ਨੂੰ ਸਰਾਪ ਦੇਣ ਜਾਂ ਜਾਣ ਬੁੱਝ ਕਿ ਘਟਾਉਣ ਵਾਲੀਆਂ ਚੀਜ਼ਾਂ ਨੂੰ ਪਰਮੇਸ਼ੁਰ ਦੇ ਨਾਲ ਜੋੜਨ ਜਿਵੇਂ ਪਾਪਾਂ ਦੇ ਲਈ ਪ੍ਰਯੋਗ ਕੀਤਾ ਜਾ ਸੱਕਦਾ ਹੈ। ਇਹ ਪਰਮੇਸ਼ੁਰ ਦੇ ਨਾਲ ਕੁਝ ਬੁਰਿਆਈ ਨੂੰ ਜੋੜਨ ਜਾਂ ਕੁਝ ਭਲਿਆਈ ਜਿਸ ਦਾ ਮਾਣ ਸਾਨੂੰ ਦੇਣ ਲਈ ਅਸਵੀਕਾਰ ਕਰਨਾ ਹੈ। ਈਸ਼ਵਰ ਨਿੰਦਾ ਦੀ ਘਟਨਾ ਦਾ ਭਾਵੇਂ ਵਿਸ਼ਾ, ਅਲੱਗ ਹੈ, ਜਿਸ ਨੂੰ ਮੱਤੀ 12:31 ਵਿੱਚ “ਪਵਿੱਤਰ ਆਤਮਾ ਦੇ ਵਿਰੁੱਧ ਈਸ਼ਵਰ ਨਿੰਦਾ” ਕਿਹਾ ਗਿਆ ਹੈ ਮੱਤੀ 12:31-32 ਵਿੱਚ ਫ਼ਰੀਸੀਆਂ ਨੇ ਖੰਡਨ ਕਰਨ ਯੋਗ ਗਵਾਹੀ ਦਿੰਦਿਆ ਸਬੂਤ ਦਿੱਤੇ ਸਨ ਕਿ ਯਿਸੂ ਪਵਿੱਤਰ ਆਤਮਾ ਦੀ ਸਮਰੱਥ ਵਿੱਚ ਹੋ ਕੇ ਅੱਦਭੁੱਦ ਕੰਮ ਕਰਦਾ ਸੀ, ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਪ੍ਰਭੁ ਦੁਸ਼ਟ ਆਤਮਾ ਦੁਆਰਾ “ਬਆਲਜਬੂਲ” ਕੰਮ ਕਰਦਾ ਸੀ (ਮੱਤੀ 12:24)। ਹੁਣ ਇਸ ’ਤੇ ਧਿਆਨ ਦੇਵੋ ਕਿ ਮਰਕੁਸ 3:30 ਵਿੱਚ ਜੋ ਕੁਝ ਉਨ੍ਹਾਂ ਕੀਤਾ ਸੀ “ਪਵਿੱਤਰ ਆਤਮਾ ਦੇ ਵਿਰੁੱਧ ਈਸ਼ਵਰ ਨਿੰਦਾ ਸੀ” ਯਿਸੂ ਪੂਰੀ ਤਰ੍ਹਾਂ ਇਸ ਗੱਲ ਵਿੱਚ ਸਾਫ਼ ਸੀ।

ਈਸ਼ਵਰ ਨਿੰਦਾ ਦਾ ਲੈਣਾ ਦੇਣਾ ਉਸ ਮਨੁੱਖ ਦੇ ਨਾਲ ਹੈ ਜੋ ਦੋਸ਼ ਲਗਾਉਂਦਾ ਹੋਵੇ ਕਿ ਯਿਸੂ ਮਸੀਹ ਪਵਿੱਤਰ ਆਤਮਾ ਨਾਲ ਭਰਨ ਦੀ ਬਜਾਏ ਦੁਸ਼ਟ ਆਤਮਾ ਨਾਲ ਭਰਿਆ ਹੋਇਆ ਹੈ। ਸਿੱਟੇ ਵਜੋਂ, ਪਵਿੱਤਰ ਆਤਮਾ ਦੇ ਵਿਰੁੱਧ ਈਸਵਰ ਨਿੰਦਾ ਕੀ ਇੱਕ ਖਾਸ ਘਟਨਾ ਦੀ ਅੱਜ ਨਕਲ ਨਹੀਂ ਕੀਤੀ ਜਾ ਸੱਕਦੀ ਹੈ। ਯਿਸੂ ਮਸੀਹ ਇਸ ਧਰਤੀ ਉੱਤੇ ਨਹੀਂ ਹੈ- ਉਹ ਹੁਣ ਪਰਮੇਸ਼ੁਰ ਦੇ ਸੱਜੇ ਹੱਥ ਉੱਤੇ ਬਿਰਾਜਮਾਨ ਹੈ। ਕੋਈ ਵੀ ਯਿਸੂ ਮਸੀਹ ਨੂੰ ਅਦਭੁੱਦ ਕੰਮ ਕਰਦੇ ਹੋਇਆਂ ਦੀ ਗਵਾਹੀ ਨਹੀਂ ਦੇ ਸੱਕਦਾ ਅਤੇ ਫਿਰ ਉਸ ਸਮਰੱਥ ਦੀ ਵਿਸ਼ੇਸ਼ਤਾ ਆਤਮਾ ਦੇ ਬਜਾਏ ਸ਼ੈਤਾਨ ਨੂੰ ਦੇਵੇ। ਇਸ ਲਈ ਅੱਜ ਸਭ ਤੋਂ ਨੇੜਲੀ ਉਦਾਹਰਣ ਕਿਸੇ ਛੁਟਕਾਰਾ ਮਿਲੇ ਹੋਏ ਮਨੁੱਖ ਦੇ ਬਦਲੇ ਜੀਵਨ ਦੇ ਅਦਭੁੱਦ ਕੰਮ ਨੂੰ ਉਸ ਵਿੱਚ ਵਾਸ ਕਰਦੇ ਹੋਏ ਪਵਿੱਤਰ ਆਤਮਾ ਦੇ ਪ੍ਰਭਾਵਾਂ ਤੋਂ ਜ਼ਿਆਦਾ ਸ਼ੈਤਾਨ ਦੀ ਸ਼ਕਤੀ ਨੂੰ ਜ਼ਿੰਮੇਵਾਰ ਸਮਝਿਆ ਜਾਂਦਾ ਹੈ।

ਅੱਜ ਆਤਮਾ ਦੀ ਨਿੰਦਾ ਕਰਨਾ, ਜੋ ਕਿ ਮਾਫ਼ ਨਾ ਕੀਤੇ ਜਾਣ ਵਾਲੇ ਪਾਪ ਵਰਗਾ ਹੈ, ਜਿਹੜਾ ਕਿ ਲਗਾਤਾਰ ਅਵਿਸ਼ਵਾਸ ਦੀ ਹਾਲਤ ਵਿੱਚ ਬਣਿਆ ਰਹਿੰਦਾ ਹੈ। ਇੱਥੇ ਉਸ ਮਨੁੱਖ ਲਈ ਕੋਈ ਮਾਫੀ ਨਹੀਂ ਹੈ ਜੋ ਅਵਿਸ਼ਵਾਸ ਵਿੱਚ ਮਰਦਾ ਹੈ। ਲਗਾਤਾਰ ਯਿਸੂ ਮਸੀਹ ਦੇ ਪਵਿੱਤਰ ਆਤਮਾ ਉੱਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰਨਾ ਪਵਿੱਤਰ ਆਤਮਾ ਦੇ ਵਿਰੁੱਧ ਨਾ ਮਾਫ਼ ਕੀਤੀ ਜਾਣ ਵਾਲੀ ਈਸ਼ਵਰ ਨਿੰਦਾ ਹੈ। ਜੋ ਯੂਹੰਨਾ 3:16 ਵਿੱਚ ਬਿਆਨ ਕੀਤਾ ਗਿਆ ਹੈ ਉਸ ਨੂੰ ਯਾਦ ਕਰੋ: “ਕਿਉਂਕਿ ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇੱਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ”। ਅੱਗੇ ਇਸੇ ਹੀ ਅਧਿਆਏ ਦੀ ਆਇਤ “ਜਿਹੜਾ ਪੁੱਤ੍ਰ ਉੱਤੇ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸ ਦਾ ਹੈ ਪਰ ਜੋ ਪੁੱਤ੍ਰ ਨੂੰ ਨਹੀਂ ਮੰਨਦਾ ਸੋ ਜੀਉਣ ਨਾ ਵੇਖੇਗਾ ਸਗੋਂ ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਰਹਿੰਦਾ ਹੈ” (ਯੂਹੰਨਾ 3:36) ਸਿਰਫ਼ ਇੱਕੋ ਹੀ ਸ਼ਰਤ ਹੈ ਜਿਸ ਕਰਕੇ ਕਿਸੇ ਨੂੰ ਵੀ ਮਾਫੀ ਨਹੀਂ ਮਿਲ ਸੱਕਦੀ ਹੈ ਜੇਕਰ ਉਨ੍ਹਾਂ ਵਿੱਚੋਂ ਕੋਈ ਨਹੀਂ ਹੈ “ਜੋ ਕੋਈ ਉਸ ਉੱਤੇ ਵਿਸ਼ਵਾਸ ਕਰਦਾ ਹੈ” ਕਿਉਂਕਿ ਇਹ ਉਹ ਹੈ “ਜੋ ਪੁੱਤ੍ਰ ਦਾ ਇਨਕਾਰ ਕਰਦਾ ਹੈ”।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਪਵਿੱਤਰ ਆਤਮਾ ਦੇ ਵਿਰੁੱਧ ਈਸ਼ਵਰ ਨਿੰਦਾ ਕੀ ਹੈ?