settings icon
share icon
ਪ੍ਰਸ਼ਨ

ਮਸੀਹੀਆਂ ਦੇ ਲਈ ਗਰਭ ਨਿਯੰਤ੍ਰਣ ਦੇ ਬਾਰੇ ਵਿੱਚ ਬਾਈਬਲ ਕੀ ਕਹਿੰਦੀ ਹੈ? ਕੀ ਗਰਭ ਨਿਯੰਤ੍ਰਣ ਦਾ ਇਸਤੇਮਾਲ ਕਰਨਾ ਠੀਕ ਹੈ?

ਉੱਤਰ


ਮਨੁੱਖ ਨੂੰ ਪਰਮੇਸ਼ੁਰ ਨੇ “ਫਲੋ ਅਤੇ ਵਧੋ ਅਤੇ ਧਰਤੀ ਨੂੰ ਭਰ ਦਿਓ” ਦਾ ਅਧਿਕਾਰ ਦਿੱਤਾ ਸੀ (ਉਤਪਤ 1:28)। ਵਿਆਹ ਦੀ ਨਿਯੁਕਤੀ ਪਰਮੇਸ਼ੁਰ ਨੇ ਇੱਕ ਇਹੋ ਜਿਹੇ ਸਥਾਈ ਵਾਤਾਵਰਨ ਦੇ ਲਈ ਕੀਤੀ ਸੀ ਜਿਸ ਵਿੱਚ ਉਹ ਬੱਚਿਆਂ ਨੂੰ ਪੈਦਾ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ। ਪਰ ਬਦਕਿਸਮਤੀ ਨਾਲ, ਬੱਚਿਆਂ ਨੂੰ ਅੱਜ ਦੇ ਸਮੇਂ ਕਈ ਵਾਰ ਇੱਕ ਬੇਕਾਰ ਜਾਂ ਇੱਕ ਬੋਝ ਦੇ ਰੂਪ ਵਿੱਚ ਸਮਝਿਆ ਜਾਂਦਾ ਹੈ। ਉਹ ਲੋਕਾਂ ਦੀ ਉੱਨਤੀ ਅਤੇ ਆਰਥਿਕ ਮਕਸਦ ਦੀ ਪ੍ਰਾਪਤੀ ਦੇ ਵਿੱਚ ਖੜੇ ਹੁੰਦੇ ਹਨ ਅਤੇ ਉਹ ਸਾਡੀ “ਜੀਵਨ ਸ਼ੈਲੀ ਨੂੰ” ਸਮਾਜਿਕ ਰੂਪ ਨਾਲ ਲਪੇਟ ਦਿੰਦੇ ਹਨ। ਅਕਸਰ, ਇਸ ਤਰ੍ਹਾਂ ਦਾ ਸੁਆਰਥ ਗਰਭ ਨਿਯੰਤ੍ਰਣ ਦੇ ਇਸਤੇਮਾਲ ਦਾ ਕਾਰਨ ਬਣਦਾ ਹੈ।

ਕੁਝ ਗਰਭ ਨਿਯੰਤ੍ਰਣਾਂ ਦੇ ਇਸਤੇਮਾਲ ਦੇ ਲਈ ਆਤਮ-ਕੇਂਦਰ ਸਵਾਸਥ ਦੇ ਉਲਟ, ਬਾਈਬਲ ਬੱਚਿਆਂ ਨੂੰ ਪਰਮੇਸ਼ੁਰ ਦੀ ਵੱਲੋਂ ਇੱਕ ਇਨਾਮ ਦੇ ਤੌਰ ’ਤੇ ਬਿਆਨ ਕਰਦੀ ਹੈ (ਉਤਪਤ 4:1; ਉਤਪਤ 33:5)। ਬੱਚੇ ਯਹੋਵਾਹ ਵੱਲੋਂ ਮਿਰਾਸ ਹਨ (ਜ਼ਬੂਰਾਂ ਦੀ ਪੋਥੀ 127:3-5)। ਬੱਚੇ ਪਰਮੇਸ਼ੁਰ ਦੀ ਆਸ਼ਿਸ਼ ਹਨ (ਲੂਕਾ 1:42)। ਬੱਚੇ ਬੁੱਢਿਆਂ ਦਾ ਤਾਜ ਹਨ (ਕਹਾਉਤਾਂ 17:6)। ਪਰਮੇਸ਼ੁਰ ਬਾਂਝ ਔਰਤ ਨੂੰ ਬੱਚਿਆਂ ਦੀ ਆਸ਼ਿਸ਼ ਦਿੰਦਾ ਹੈ (ਜ਼ਬੂਰਾਂ ਦੀ ਪੋਥੀ 113:9; ਉਤਪਤ 21:1-3; 25:21-22; 30:1-2; 1 ਸਮੂਏਲ 1:6-8; ਲੂਕਾ 1:7, 24-25)। ਪਰਮੇਸ਼ੁਰ ਬੱਚਿਆਂ ਨੂੰ ਗਰਭ ਵਿੱਚ ਰਚਦਾ ਹੈ (ਜ਼ਬੂਰਾਂ ਦੀ ਪੋਥੀ 139:13-16)। ਪਰਮੇਸ਼ੁਰ ਬੱਚਿਆਂ ਨੂੰ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਹੀ ਜਾਣਦਾ ਹੈ (ਯਿਰਮਯਾਹ 1:5; ਗਲਾਤੀਆਂ 1:15)।

ਉਤਪਤ ਅਧਿਆਏ 38 ਗਰਭ ਨਿਯੰਤ੍ਰਣਾਂ ਦੇ ਇਸਤੇਮਾਲ ਦੀ ਖਾਸ ਤੌਰ ’ਤੇ ਨਿੰਦਾ ਕਰਨ ਦੇ ਲਈ ਸਭ ਤੋਂ ਨੇੜੇ ਪਾਇਆ ਜਾਣ ਵਾਲਾ ਪਵਿੱਤਰ ਵਚਨ ਦਾ ਪ੍ਰਸੰਗ ਹੈ। ਇੱਥੇ ਯਹੂਦਾ ਦੇ ਪੁੱਤਰ ਏਰ ਅਤੇ ਓਨਾਨ ਦਾ ਵਰਣਨ ਪੜ੍ਹਨ ਨੂੰ ਮਿਲਦਾ ਹੈ। ਏਰ ਨੇ ਇੱਕ ਔਰਤ ਤਾਮਾਰ ਦੇ ਨਾਲ ਵਿਆਹ ਕੀਤਾ ਸੀ, ਪਰ ਉਹ ਪਾਪੀ ਸੀ ਅਤੇ ਪਰਮੇਸ਼ੁਰ ਨੇ ਉਸ ਨੂੰ ਮਾਰ ਦਿੱਤਾ, ਜਿਸ ਨਾਲ ਤਾਮਾਰ ਬਿਨ੍ਹਾਂ ਪਤੀ ਅਤੇ ਬਿਨ੍ਹਾਂ ਬੱਚੇ ਦੇ ਪਿੱਛੇ ਇਕੱਲੀ ਰਹਿ ਗਈ, ਬਿਵਸਥਾਸਾਰ 25:5-6 ਦੇ ਮੁਤਾਬਿਕ ਲੇਵੀਆਂ ਦੇ ਵਿਆਹ ਦੀ ਬਿਵਸਥਾ ਦੇ ਮੁਤਾਬਿਕ, ਓਨਾਨ ਆਪਣੀ ਵਿਰਾਸਤ ਨੂੰ ਕਿਸੇ ਹੋਰ ਦੂਜੇ ਪੁੱਤਰ ਵਿੱਚ ਵੰਢਣਾ ਨਹੀਂ ਚਾਹੁੰਦਾ ਸੀ ਜਿਸ ਨੂੰ ਉਹ ਆਪਣੇ ਭਰਾ ਦੇ ਬਦਲੇ ਪੈਦਾ ਕਰਦਾ, ਇਸ ਲਈ ਉਸ ਨੇ ਗਰਭ ਨਿਯੰਤ੍ਰਣ ਦੇ ਸਭ ਤੋਂ ਪੁਰਾਣੇ ਤਰੀਕੇ, ਭਾਵ ਮਣੀ ਨੂੰ ਜ਼ਮੀਨ ਉੱਤੇ ਸੁੱਟ ਕੇ ਨਾਸ ਕਰਨ ਦਾ ਇਸਤੇਮਾਲ ਕੀਤਾ। ਉਤਪਤ 38:10 ਕਹਿੰਦੀ ਹੈ ਕਿ, “ਤਾਂ ਯਹੋਵਾਹ ਦੀਆਂ ਅੱਖਾਂ ਵਿੱਚ ਜੋ ਓਸ ਕੀਤਾ ਸੀ ਬੁਰਾ ਲੱਗਾ ਅਤੇ ਉਸ ਨੇ ਉਹ ਨੂੰ ਵੀ ਮਾਰ ਸੁੱਟਿਆ”। ਓਨਾਨ ਦਾ ਇਰਾਦਾ ਲਾਲਚੀ ਸੀ: ਉਸ ਨੇ ਤਾਮਾਰ ਨੂੰ ਆਪਣੇ ਅਨੰਦ ਦੀ ਪ੍ਰਾਪਤੀ ਲਈ ਇਸਤੇਮਾਲ ਕੀਤਾ, ਪਰ ਆਪਣੇ ਮਰੇ ਹੋਏ ਭਰਾ ਦੇ ਲਈ ਇੱਕ ਵਾਰਸ ਨੂੰ ਪੈਦਾ ਕਰਨ ਦੇ ਲਈ ਆਪਣੇ ਕਾਨੂੰਨੀ ਫਰਜ਼ ਦਾ ਇਸਤੇਮਾਲ ਕਰਨ ਤੋਂ ਮਨ੍ਹਾਂ ਕਰ ਦਿੱਤਾ। ਇਸ ਪ੍ਰਸੰਗ ਨੂੰ ਇੱਕ ਨਤੀਜੇ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ ਕਿ ਪਰਮੇਸ਼ੁਰ ਗਰਭ ਨਿਯੰਤ੍ਰਣ ਦੀ ਆਗਿਆ ਨਹੀਂ ਦਿੰਦਾ ਹੈ। ਪਰ ਸਾਫ਼, ਤੌਰ ’ਤੇ ਇਹ ਗਰਭ ਨਿਯੰਤ੍ਰਣ ਦਾ ਹੀ ਕੰਮ ਸੀ ਜਿਸ ਦੇ ਕਾਰਨ ਪਰਮੇਸ਼ੁਰ ਨੇ ਓਨਾਨ ਨੂੰ ਮਾਰ ਦਿੱਤਾ; ਇਸ ਕੰਮ ਦੇ ਪਿੱਛੇ ਓਨਾਨ ਦਾ ਲਾਲਚੀ ਮਕਸਦ ਸੀ।

ਬੱਚਿਆਂ ਨੂੰ ਇਸ ਤਰ੍ਹਾਂ ਵੇਖਣਾ ਜਿਵੇਂ ਪਰਮੇਸ਼ੁਰ ਵੇਖਦਾ ਹੈ ਬਹੁਤ ਜ਼ਰੂਰੀ ਹੈ, ਨਾ ਕਿ ਉਸ ਤਰ੍ਹਾਂ ਜਿਵੇਂ ਸੰਸਾਰ ਸਾਨੂੰ ਕਹਿੰਦਾ ਹੈ ਉਸ ਤੀਰਕੇ ਨਾਲ ਵੇਖਣਾ। ਇੰਨ੍ਹਾ ਕਹਿਣ ਤੋਂ ਬਾਅਦ, ਬਾਈਬਲ ਗਰਭ ਨਿਯੰਤ੍ਰਣ ਦੇ ਲਈ ਮਨ੍ਹਾਂ ਨਹੀਂ ਕਰਦੀ ਹੈ। ਗਰਭ ਨਿਯੰਤ੍ਰਣ, ਆਪਣੀ ਪਰਿਭਾਸ਼ਾ ਦੇ ਮੁਤਾਬਿਕ ਹੀ, ਔਲਾਦ ਦੀ ਪੈਦਾਇਸ਼ ਦੇ ਉਲਟ ਹੈ। ਉਹ ਆਪਣੇ ਆਪ ਵਿੱਚ ਗਰਭ ਨਿਯੰਤ੍ਰਣ ਦਾ ਕੰਮ ਨਹੀਂ ਹੈ ਜੋ ਇਹ ਫੈਂਸਲਾ ਕਰਦਾ ਹੈ ਕਿ ਇਹ ਗਲ਼ਤ ਜਾਂ ਸਹੀ ਹੈ। ਜਿਸ ਤਰ੍ਹਾਂ ਅਸੀਂ ਓਨਾਨ ਦਾ ਕਹਾਣੀ ਤੋਂ ਸਿੱਖਿਆ ਲੈਂਦੇ ਹਾਂ, ਉਹ ਗਰਭ ਨਿਯੰਤ੍ਰਣ ਦਾ ਇਹ ਮਕਸਦ ਜੋ ਇਹ ਫੈਂਸਲਾ ਕਰਦਾ ਹੈ ਕਿ ਇਹ ਗਲ਼ਤ ਜਾਂ ਹੈ ਸਹੀ। ਜੇ ਇੱਕ ਵਿਆਹੁਤਾ ਜੋੜਾ ਗਰਭ ਨਿਯੰਤ੍ਰਣਾਂ ਦਾ ਇਸਤੇਮਾਲ ਸਿਰਫ਼ ਆਪਣੇ ਹੀ ਅਨੰਦ ਦੇ ਲਈ ਕਰ ਰਿਹਾ ਹੈ; ਤਾਂ ਫਿਰ ਇਹ ਗਲ਼ਤ ਹੈ। ਪਰ ਜੇ ਇੱਕ ਜੋੜਾ ਗਰਭ ਨਿਯੰਤ੍ਰਣਾਂ ਦਾ ਇਸਤੇਮਾਲ ਅਸਥਾਈ ਤੌਰ ’ਤੇ ਬੱਚਿਆਂ ਨੂੰ ਪੈਦਾ ਕਰਨ ਨੂੰ ਟਾਲਣ ਦੇ ਲਈ ਕਰ ਰਿਹਾ ਹੈ ਜਦੋਂ ਤੱਕ ਉਹ ਸਿਆਣਾ ਨਹੀਂ ਹੋ ਜਾਂਦਾ ਹਨ ਜਾਂ ਹੋਰ ਵੱਧ ਆਰਥਿਕ ਅਤੇ ਆਤਮਿਕ ਤੌਰ ’ਤੇ ਤਿਆਰ ਨਹੀਂ ਹੋ ਜਾਂਦਾ, ਤਾਂ ਸੱਚ ਵਿੱਚ ਕੁਝ ਸਮੇਂ ਦੇ ਲਈ ਗਰਭ ਨਿਯੰਤ੍ਰਣਾਂ ਦਾ ਇਸਤੇਮਾਲ ਕਰਨਾ ਮੰਨਣ ਯੋਗ ਹੋ ਸੱਕਦਾ ਹੈ। ਇੱਕ ਵਾਰ ਫਿਰ ਤੋਂ ਇਹ ਸਾਰਾ ਕੁਝ ਮਕਸਦ ਉੱਤੇ ਨਿਰਭਰ ਕਰਦਾ ਹੈ।

ਬਾਈਬਲ ਹਮੇਸ਼ਾਂ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇ ਰੂਪ ਵਿੱਚ ਬਿਆਨ ਕਰਦੀ ਹੈ। ਬਾਈਬਲ ਇਹ “ਆਸ” ਕਰਦੀ ਹੈ ਕਿ ਇੱਕ ਪਤੀ ਪਤਨੀ ਕੋਲ ਬੱਚੇ ਹੋਣੇ ਚਾਹੀਦੇ ਹਨ। ਬੱਚਿਆਂ ਦੇ ਨਾ ਹੋਣ ਦੀ ਅਯੋਗਤਾ ਨੂੰ ਪਵਿੱਤਰ ਵਚਨ ਵਿੱਚ ਇੱਕ ਬੁਰੀ ਗੱਲ ਦੇ ਤੌਰ ’ਤੇ ਬਿਆਨ ਕੀਤਾ ਗਿਆ ਹੈ। ਬਾਈਬਲ ਵਿੱਚ ਅਜਿਹਾ ਕੁਝ ਨਹੀਂ ਮਿਲਦਾ ਹੈ ਜਿਸ ਨੇ ਕਿਸੇ ਬੱਚੇ ਦੇ ਨਾ ਹੋਣ ਦੀ ਮਰਜ਼ੀ ਨੂੰ ਮਹਿਸੂਸ ਕੀਤਾ ਹੋਵੇ। ਠੀਕ ਉਸੇ ਸਮੇਂ, ਬਾਈਬਲ ਵਿੱਚ ਕਿਸੇ ਵੀ ਤਰ੍ਹਾਂ ਦੀ ਦਲੀਲ ਨੂੰ ਪੇਸ਼ ਨਹੀਂ ਕੀਤਾ ਜਾ ਸੱਕਦਾ ਹੈ ਕਿ ਇੱਕ ਸੀਮਿਤ ਸਮੇਂ ਲਈ ਗਰਭ ਨਿਯੰਤ੍ਰਣਾਂ ਦਾ ਇਸਤੇਮਾਲ ਪੂਰੀ ਤਰ੍ਹਾਂ ਨਾਲ ਗਲ਼ਤ ਹੈ। ਸਾਰੇ ਵਿਆਹੁਤਾ ਜੋੜਿਆਂ ਨੂੰ ਇਸ ਸੰਬੰਧ ਵਿੱਚ ਪਰਮੇਸ਼ੁਰ ਦੀ ਮਰਜ਼ੀ ਦੀ ਖੋਜ ਕਰਨੀ ਚਾਹੀਦੀ ਹੈ ਕਿ ਕਦੋਂ ਉਨ੍ਹਾਂ ਨੂੰ ਬੱਚਿਆਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਕੋਲ ਕਿੰਨ੍ਹੇ ਬੱਚੇ ਹੋਣੇ ਚਾਹੀਦੇ ਹਨ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮਸੀਹੀਆਂ ਦੇ ਲਈ ਗਰਭ ਨਿਯੰਤ੍ਰਣ ਦੇ ਬਾਰੇ ਵਿੱਚ ਬਾਈਬਲ ਕੀ ਕਹਿੰਦੀ ਹੈ? ਕੀ ਗਰਭ ਨਿਯੰਤ੍ਰਣ ਦਾ ਇਸਤੇਮਾਲ ਕਰਨਾ ਠੀਕ ਹੈ?
© Copyright Got Questions Ministries