ਨਾਸਤਿਕਵਾਦ ਕੀ ਹੈ?


ਪ੍ਰਸ਼ਨ: ਨਾਸਤਿਕਵਾਦ ਕੀ ਹੈ?

ਉੱਤਰ:
ਨਾਸਤਿਕਵਾਦ ਇੱਕ ਅਜਿਹਾ ਨਜ਼ਰੀਆ ਹੈ ਜੋ ਇਹ ਮੰਨਦਾ ਹੈ ਕਿ ਪਰਮੇਸ਼ੁਰ ਦੀ ਹੋਂਦ ਨਹੀਂ ਹੈ। ਨਾਸਤਿਕ ਵਾਦ ਕੋਈ ਨਵੀਂ ਉੱਨਤੀ ਨਹੀਂ ਹੈ। ਜ਼ਬੂਰਾਂ ਦੀ ਪੋਥੀ 14:1, ਦਾਊਦ ਦੇ ਰਾਹੀਂ ਲਗਭਗ 1000 ਈਸਵੀਂ ਪੂਰਬ ਲਿਖਿਆ ਗਿਆ ਸੀ, ਜੋ ਨਾਸਤਿਕ ਵਾਦ ਦਾ ਇਸ ਤਰ੍ਹਾਂ ਜ਼ਿਕਰ ਕਰਦਾ ਹੈ: “ਮੂਰਖ ਨੇ ਆਪਣੇ ਮਨ ਵਿੱਚ ਆਖਿਆ ਹੈ, ਭਈ ਪਰਮੇਸ਼ੁਰ ਹੈ ਹੀ ਨਹੀਂ, ਓਹ ਵਿਗੜ ਗਏ ਹਨ, ਉਨ੍ਹਾਂ ਘਿਣਾਉਣੇ ਕੰਮ ਕੀਤੇ ਹਨ, ਭਲਾ ਕਰਨ ਵਾਲਾ ਕੋਈ ਨਹੀਂ।” ਹੁਣ ਦੇ ਅੰਕੜ੍ਹੇ ਨਾਸਤਿਕ ਹੋਣ ਦਾ, ਦਾਅਵਾ ਕਰਨ ਵਾਲੇ ਵਿਸ਼ਵ ਵਿਆਪੀ ਤੌਰ ’ਤੇ ਲਗਭਗ 10 ਪ੍ਰਤੀਸ਼ਤ ਲੋਕਾਂ ਦੀ ਵੱਧਦੀ ਹੋਈ ਸੰਖਿਆ ਨੂੰ ਵਿਖਾਉਂਦੇ ਹਨ। ਜਿਸ ਲਈ ਕਿਉਂ ਵੱਧ ਤੋਂ ਵੱਧ ਲੋਕ ਨਾਸਤਿਕ ਹੁੰਦੇ ਜਾ ਰਹੇ ਹਨ? ਕੀ ਜਿਸ ਤਰੀਕੇ ਨਾਲ ਨਾਸਤਿਕਵਾਦੀ ਦਾਅਵਾ ਕਰਦੇ ਹਨ ਕੀ ਉਸੇ ਤਰ੍ਹਾਂ ਹੀ ਨਾਸਤਿਕਵਾਦ ਇੱਕ ਸੱਚਿਆਈ ਵਜੋਂ ਇੱਕ ਤਰਕਪੂਰਣ ਵਿਚਾਰ ਹੈ?

ਅਸਲ ਵਿੱਚ ਕਿਉਂ ਨਾਸਤਿਕਵਾਦ ਹੋਂਦ ਵਿੱਚ ਹੈ? ਕਿਉਂ ਪਰਮੇਸ਼ੁਰ ਸਿਰਫ਼ ਆਪਣੇ ਆਪ ਨੂੰ ਲੋਕਾਂ ਉੱਤੇ ਪ੍ਰਗਟ ਕਰਨ ਲਈ ਸਾਬਿਤ ਨਹੀਂ ਕਰ ਦਿੰਦਾ ਹੈ ਕਿ ਉਹ ਹੋਂਦ ਵਿੱਚ ਹੈ? ਸੱਚ ਵਿੱਚ ਜੇ ਪਰਮੇਸ਼ੁਰ ਪ੍ਰਗਟ ਹੋ ਜਾਵੇ, ਜਿਸ ਤਰ੍ਹਾਂ ਕਿ ਸੋਚਿਆ ਜਾਂਦਾ ਹੈ, ਤਾਂ ਹਰ ਇੱਕ ਉਸ ਉੱਤੇ ਵਿਸ਼ਵਾਸ ਕਰ ਲਵੇਗਾ1 ਮੁਸੀਬਤ ਇਹ ਹੈ ਕਿ ਇਹ ਪਰਮੇਸ਼ੁਰ ਦੀ ਮਰਜ਼ੀ ਨਹੀਂ ਹੈ ਕਿ ਉਹ ਸਿਰਫ਼ ਲੋਕਾਂ ਨੂੰ ਯਕੀਨ ਕਰਵਾਏ ਕਿ ਉਹ ਹੋਂਦ ਵਿੱਚ ਹੈ। ਇਹ ਲੋਕਾਂ ਦੇ ਲਈ ਪਰਮੇਸ਼ੁਰ ਦੀ ਮਰਜ਼ੀ ਹੈ ਕਿ ਉਹ ਵਿਸ਼ਵਾਸ ਰਾਹੀ ਨਿਹਚਾ ਕਰਨ (2 ਪਤਰਸ 3:9) ਅਤੇ ਉਸ ਦੀ ਮੁਕਤੀ ਦੇ ਤੋਹਫੇ ਨੂੰ ਵਿਸ਼ਵਾਸ ਰਾਹੀਂ ਹਾਂਸਲ ਕਰਨ (ਯੂਹੰਨਾ 3:16)। ਪਰਮੇਸ਼ੁਰ ਸਾਫ਼ ਤੌਰ ’ਤੇ ਆਪਣੀ ਹੋਂਦ ਨੂੰ ਪੁਰਾਣੇ ਨੇਮ ਵਿੱਚ ਕਈ ਥਾਵਾਂ ਉੱਤੇ ਪ੍ਰਗਟ ਕਰਦਾ ਹੈ (ਉਤਪਤ 6:9; ਕੂਚ 14:21-22; 1 ਰਾਜਿਆਂ 18:19-31)। ਕੀ ਲੋਕ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਦੀ ਹੋਂਦ ਹੈ? ਹਾਂ, ਜੇਕਰ ਇੱਕ ਮਨੁੱਖ ਪਰਮੇਸ਼ੁਰ ਦੀ ਹੋਂਦ ਨੂੰ ਕਬੂਲ ਕਰਨ ਲਈ ਤਿਆਰ ਨਹੀਂ ਹੈ, ਤਾਂ ਉਹ ਸੱਚ ਵਿੱਚ ਯਿਸੂ ਮਸੀਹ ਨੂੰ ਵਿਸ਼ਵਾਸ ਦੁਆਰਾ ਆਪਣਾ ਮੁਕਤੀ ਦਾਤਾ ਦੇ ਰੂਪ ਵਿੱਚ ਕਬੂਲ ਕਰਨ ਲਈ ਤਿਆਰ ਨਹੀਂ ਹੈ (ਅਫ਼ਸੀਆਂ 2:8-9)। ਪਰਮੇਸ਼ੁਰ ਦੀ ਉਸ ਦੇ ਲੋਕਾਂ ਪ੍ਰਤੀ ਮਰਜ਼ੀ ਇਹ ਹੈ ਕਿ ਉਹ ਮਸੀਹੀ ਬਣ ਜਾਣ, ਨਾ ਕਿ ਆਸਤਿਕ (ਜੋ ਇਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਦੀ ਹੋਂਦ ਹੈ)।

ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਦੀ ਹੋਂਦ ਨੂੰ ਵਿਸ਼ਵਾਸ ਰਾਹੀਂ ਕਬੂਲ ਕੀਤਾ ਜਾਣਾ ਚਾਹੀਦਾ ਹੈ। ਇਬਰਾਨੀਆਂ 11:6 ਇਹ ਘੋਸ਼ਣਾ ਕਰਦਾ ਹੈ ਕਿ, “ਅਤੇ ਨਿਹਚਾ ਬਾਝੋਂ ਉਹ ਦੇ ਮਨ ਨੂੰ ਭਾਉਣਾ ਅਣਹੋਣਾ ਹੈ ਕਿਉਂਕਿ ਜਿਹੜਾ ਪਮਰੇਸ਼ੁਰ ਦੀ ਵੱਲ ਆਉਂਦੇ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਏਹ ਭਈ ਉਹ ਆਪਣਿਆਂ ਤਾਲਿਬਾਂ ਦਾ ਫ਼ਲਦਾਤਾ ਹੈ।” ਬਾਈਬਲ ਸਾਨੂੰ ਯਾਦ ਕਰਵਾਉਂਦੀ ਹੈ ਕਿ ਸਾਨੂੰ ਉਸ ਸਮੇਂ ਆਸ਼ਿਸ਼ ਮਿਲਦੀ ਹੈ ਜਦੋਂ ਅਸੀਂ ਵਿਸ਼ਾਵਾਸ ਦੁਆਰਾ ਪਰਮੇਸ਼ੁਰ ਉੱਤੇ ਭਰੋਸਾ ਅਤੇ ਯਕੀਨ ਕਰਦੇ ਹਾਂ: “ਯਿਸੂ ਨੇ ਆਖਿਆ, ਤੈਂ ਜੋ ਮੈਨੂੰ ਵੇਖਿਆ, ਇਸੇ ਕਰਕੇ ਪਰਤੀਤ ਕੀਤੀ ਹੈ; ਧੰਨ ਓਹ ਜਿਨ੍ਹਾਂ ਨਹੀਂ ਵੇਖਿਆ ਤਾਂ ਵੀ ਪਰਤੀਤ ਕਰਦੇ ਹਨ” (ਯੂਹੰਨਾ 20:29)।

ਪਰਮੇਸ਼ੁਰ ਦੀ ਹੋਂਦ ਨੂੰ ਵਿਸ਼ਵਾਸ ਰਾਹੀਂ ਕਬੂਲ ਕੀਤਾ ਜਾਣਾ ਚਾਹੀਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨਾ ਬੇਜੋੜ ਹੈ। ਪਰਮੇਸ਼ੁਰ ਦੀ ਹੋਂਦ ਦੇ ਲਈ ਬਹੁਤ ਸਾਰੇ ਤਰਕ ਹਨ। ਬਾਈਬਲ ਇਹ ਸਿੱਖਿਆ ਦਿੰਦੀ ਹੈ ਕਿ ਪਰਮੇਸ਼ੁਰ ਦੀ ਹੋਂਦ ਨੂੰ ਸਾਫ਼ ਤਰੀਕੇ ਨਾਲ ਬ੍ਰਹਿਮੰਡ ਵਿੱਚ (ਜ਼ਬੂਰਾਂ ਦੀ ਪੋਥੀ 19:1-4), ਕੁਦਰਤ ਵਿੱਚ (ਰੋਮੀਆਂ 1:18-22), ਅਤੇ ਖੁਦ ਦੇ ਦਿਲਾਂ ਵਿੱਚ (ਉਪਦੇਸ਼ੱਕ 3:11) ਵਿੱਚ ਵੇਖਿਆ ਜਾ ਸੱਕਦਾ ਹੈ। ਇਨ੍ਹਾਂ ਸਾਰਾ ਕੁਝ ਕਹਿਣ ਦੇ ਪਿੱਛੋਂ, ਪਰਮੇਸ਼ੁਰ ਦੀ ਹੋਂਦ ਨੂੰ ਸਾਬਿਤ ਨਹੀਂ ਕੀਤਾ ਜਾ ਸੱਕਦਾ ਹੈ; ਇਸ ਨੂੰ ਵਿਸ਼ਵਾਸ ਦੁਆਰਾ ਕਬੂਲ ਕੀਤਾ ਜਾਣਾ ਚਾਹੀਦਾ ਹੈ।

ਠੀਕ ਉਸ ਵੇਲੇ, ਨਾਸਤਿਕਵਾਦ ਵਿੱਚ ਵਿਸ਼ਵਾਸ ਕਰਨ ਦੇ ਲਈ ਉੰਨ੍ਹੇ ਹੀ ਭਰੋਸੇ ਦੀ ਲੋੜ੍ਹ ਹੈ। ਆਪਣੇ ਆਪ ਵਿੱਚ ਇੱਕ ਪੂਰਾ ਬਿਆਨ ਕਹਿਣ ਨਾਲ ਕਿ “ਕੀ ਪਰਮੇਸ਼ੁਰ ਦੀ ਹੋਂਦ ਹੈ” ਇਹ ਦਾਅਵਾ ਕਰਨਾ ਹੈ ਨੂੰ ਜਾਣਨ ਲਈ ਜੋ ਕੁਝ ਹੈ ਉਸ ਨੂੰ ਪੂਰੇ ਤਰੀਕੇ ਨਾਲ ਜਾਣਦੇ ਹਾਂ ਅਤੇ ਇਹ ਕਿ ਬ੍ਰਹਿਮੰਡ ਵਿੱਚ ਹਰ ਇੱਕ ਜਗ੍ਹਾ ਦੇ ਉੱਤੇ ਗਵਾਹ ਹੋਣਾ ਅਤੇ ਜੋ ਕੁਝ ਵੇਖਿਆ ਹੈ ਉਸ ਦੇ ਗਵਾਹ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਵੀ ਨਾਸਤਿਕ ਇਸ ਤਰ੍ਹਾਂ ਦਾ ਦਾਅਵਾ ਨਹੀਂ ਕਰ ਸੱਕਦੇ ਹਨ। ਪਰ ਫਿਰ ਵੀ, ਇਹ ਜ਼ਰੂਰੀ ਤੌਰ ’ਤੇ ਅਜਿਹੀ ਗੱਲ ਹੈ ਜਿਸ ਦਾ ਉਹ ਦਾਅਵਾ ਕਰ ਰਹੇ ਹਨ ਜਦੋਂ ਉਹ ਇਹ ਬਿਆਨ ਕਰਦੇ ਹਨ ਕਿ ਪਰਮੇਸ਼ੁਰ ਦੀ ਹੋਂਦ ਬਿਲਕੁੱਲ ਵੀ ਨਹੀਂ ਹੈ। ਨਾਸਤਿਕ ਇਹ ਸਾਬਿਤ ਨਹੀਂ ਕਰ ਸੱਕਦੇ ਹਨ ਕਿ ਪਰਮੇਸ਼ੁਰ, ਉਦਾਹਰਣ ਵਜੋਂ, ਸੂਰਜ ਦੇ ਕੇਂਦਰ ਵਿੱਚ, ਜਾਂ ਬ੍ਰਹਿਸਪਤੀ ਬੱਦਲਾਂ ਦੇ ਹੇਠਾਂ, ਜਾਂ ਕੁਝ ਦੂਰੀ ਤੇ ਧੁੰਦ-ਤਾਰੇ ਵਾੰਗੂ ਰਹਿੰਦਾ ਹੈ। ਕਿਉਂਕਿ ਉਹ ਜਗ੍ਹਾ ਦੀ ਜਾਂਚ ਕਰਨੀ ਸਾਡੀ ਪਹੁੰਚ ਤੋਂ ਬਾਹਰ ਨਹੀਂ ਹੈ। ਇਸ ਲਈ ਇੱਕ ਨਾਸਤਿਕਵਾਦੀ ਨੂੰ ਉੰਨ੍ਹੇ ਹੀ ਵਿਸ਼ਵਾਸ ਦੀ ਲੋੜ੍ਹ ਹੈ ਜਿੰਨ੍ਹੀ ਕਿ ਇੱਕ ਆਸਤਿਕਵਾਦੀ ਨੂੰ ਲੋੜ੍ਹ ਹੁੰਦੀ ਹੈ।

ਨਾਸਤਿਕਵਾਦ ਨੂੰ ਸਾਬਿਤ ਨਹੀਂ ਕੀਤਾ ਜਾ ਸੱਕਦਾ ਹੈ, ਅਤੇ ਪਰਮੇਸ਼ੁਰ ਦੀ ਹੋਂਦ ਨੂੰ ਵਿਸ਼ਵਾਸ ਰਾਹੀਂ ਕਬੂਲ ਕੀਤਾ ਜਾਣਾ ਚਾਹੀਦਾ ਹੈ। ਇਹ ਸਾਫ਼ ਹੈ, ਕਿ ਮਸੀਹੀ ਨਿਡਰਤਾ ਨਾਲ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਦੀ ਹੋਂਦ ਹੈ, ਅਤੇ ਇਹ ਮੰਨਦੇ ਹਨ ਕਿ ਪਰਮੇਸ਼ੁਰ ਦੀ ਹੋਂਦ ਦਾ ਵਿਸ਼ਾ ਹੈ। ਠੀਕ ਉਸੇ ਵੇਲੇ, ਅਸੀਂ ਇਸ ਵਿਚਾਰ ਨੂੰ ਰੱਦ ਕਰ ਦਿੰਦੇ ਹਾਂ ਕਿ ਪਰਮੇਸ਼ੁਰ ਤਰਕਹੀਨ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ੁਰ ਦੀ ਹੋਂਦ ਨੂੰ ਸਾਫ਼ ਤੌਰ ’ਤੇ ਵੇਖਣ, ਧਿਆਨ ਨਾਲ ਮਹਿਸੂਸ ਕਰਨ ਅਤੇ ਦਾਰਸ਼ਨਿਕ ਤੌਰ ਅਤੇ ਵਿਗਿਆਨਕ ਤੌਰ ਨਾਲ ਹੀ ਸਾਬਿਤ ਕੀਤਾ ਜਾ ਸੱਕਦਾ ਹੈ। “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਣਨ ਕਰਦੇ ਹਨ; ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ। ਦਿਨ ਦਿਨ ਨਾਲ ਬੋਲੀ ਬੋਲਦਾ ਹੈ; ਅਤੇ ਰਾਤ ਰਾਤ ਨੂੰ ਗਿਆਨ ਦੱਸਦੀ ਹੈ। ਉਨ੍ਹਾਂ ਦੀ ਨਾ ਕੋਈ ਬੋਲੀ ਹੈ ਨਾ ਸ਼ਬਦ ਹਨ ਨਾ ਉਨ੍ਹਾਂ ਦੀ ਅਵਾਜ਼ ਸੁਣੀਦੀ ਹੈ। ਸਾਰੀ ਧਰਤੀ ਵਿੱਚ ਉਨ੍ਹਾਂ ਦੀ ਤਾਰ ਪਹੁੰਚਦੀ ਹੈ, ਅਤੇ ਸੰਸਾਰ ਦੀਆਂ ਹੱਦਾਂ ਤੀਕੁਰ ਉਨ੍ਹਾਂ ਦੇ ਬੋਲ। ਉਨ੍ਹਾਂ ਵਿੱਚ ਉਸ ਨੇ ਸੂਰਜ ਲਈ ਡੇਰਾ ਲਾਇਆ ਹੈ” (ਜ਼ਬੂਰਾਂ ਦੀ ਪੋਥੀ 19:1-4)।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਨਾਸਤਿਕਵਾਦ ਕੀ ਹੈ?