ਮੈਂ ਇਸ ਤਰ੍ਹਾਂ ਦਾ ਕੀ ਕਰਾਂ ਕਿ ਪਰਮੇਸ਼ੁਰ ਮੇਰੀ ਪ੍ਰਾਰਥਨਾ ਦਾ ਉੱਤਰ ਦੇ ਸੱਕੇ?


ਪ੍ਰਸ਼ਨ: ਮੈਂ ਇਸ ਤਰ੍ਹਾਂ ਦਾ ਕੀ ਕਰਾਂ ਕਿ ਪਰਮੇਸ਼ੁਰ ਮੇਰੀ ਪ੍ਰਾਰਥਨਾ ਦਾ ਉੱਤਰ ਦੇ ਸੱਕੇ?

ਉੱਤਰ:
ਕੁਝ ਲੋਕਾਂ ਦਾ ਇਹ ਵਿਸ਼ਵਾਸ਼ ਹੈ ਕਿ ਉੱਤਰ ਦਿੱਤੀ ਗਈ ਪ੍ਰਾਰਥਨਾ ਉਹ ਬੇਨਤੀ ਪ੍ਰਾਰਥਨਾ ਹੈ ਜਿਸ ਦਾ ਉੱਤਰ ਪਰਮੇਸ਼ੁਰ ਵੱਲੋਂ ਦਿੱਤਾ ਗਿਆ ਹੈ। ਜੇ ਪ੍ਰਾਰਥਨਾ ਦਾ ਉੱਤਰ ਨਹੀਂ ਮਿਲਦਾ ਹੈ, ਤਾਂ ਇਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ “ਉੱਤਰ ਰਹਿਤ” ਪ੍ਰਰਥਨਾ ਹੈ। ਪਰ, ਇਹ ਪ੍ਰਾਰਥਨਾ ਦੇ ਲਈ ਗਲਤ ਸਮਝ ਹੈ। ਪਰਮੇਸ਼ੁਰ ਹਰ ਇੱਕ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ ਜੋ ਉਸ ਕੋਲ ਆਉਂਦੀ ਹੈ। ਕਈ ਵਾਰ ਪਰਮੇਸ਼ੁਰ ਦਾ ਉੱਤਰ “ਨਹੀਂ” ਜਾਂ “ਉਡੀਕ ਕਰੋ” ਵਿੱਚ ਹੁੰਦਾ ਹੈ। ਪਰਮੇਸ਼ਰ ਸਿਰਫ਼ ਉੱਦੋਂ ਹੀ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਦੇਣ ਦਾ ਵਾਅਦਾ ਕਰਦਾ ਹੈ ਜਦੋਂ ਅਸੀਂ ਉਸ ਦੀ ਮਰਜ਼ੀ ਮੁਤਾਬਿਕ ਮੰਗਦੇ ਹਾਂ। “ਅਤੇ ਉਹ ਦੇ ਅੱਗੇ ਜੋ ਸਾਨੂੰ ਦਿਲੇਰੀ ਹੈ ਸੋ ਇਹ ਹੈ ਭਈ ਜੇ ਅਸੀਂ ਉਹ ਦੀ ਇੱਛਿਆ ਦੀ ਅਨੁਸਾਰ ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ ਤਾਂ ਏਹ ਵੀ ਜਾਣਦੇ ਹਾਂ ਭਈ ਮੰਗੀਆਂ ਹੋਈਆਂ ਵਸਤਾਂ ਜਿਹੜੀਆਂ ਅਸਾਂ ਓਸ ਤੋਂ ਮੰਗੀਆਂ ਹਨ ਓਹ ਸਾਨੂੰ ਪਰਾਪਤ ਹੋ ਜਾਂਦੀਆਂ ਹਨ” (1 ਯੂਹੰਨਾ 4:14-15)।

ਇਸ ਦਾ ਕੀ ਮਤਲਬ ਹੈ ਕਿ ਪਰਮੇਸ਼ੁਰ ਦੀ ਮਰਜ਼ੀ ਮੁਤਾਬਿਕ ਪ੍ਰਰਥਨਾ ਕਰਨਾ ਹੈ? ਪਰਮੇਸ਼ੁਰ ਦੀ ਮਰਜ਼ੀ ਮੁਤਾਬਿਕ ਪ੍ਰਾਰਥਨਾ ਕਰਨ ਦਾ ਮਤਲਬ ਉਨ੍ਹਾਂ ਚੀਜ਼ਾਂ ਦੇ ਲਈ ਪ੍ਰਾਰਥਨਾ ਕਰਨਾ ਜੋ ਪਰਮੇਸ਼ਰ ਨੂੰ ਵਡਿਆਈ ਅਤੇ ਸਨਮਾਨ ਦਿੰਦੀਆਂ ਹਨ/ ਜਾਂ ਉਨ੍ਹਾਂ ਗੱਲਾਂ ਦੇ ਲਈ ਪ੍ਰਾਰਥਨਾ ਕਰਨਾ ਜਿਸ ਨੂੰ ਸਾਫ਼ ਤੌਰ ਬਾਈਬਲ ਪਰਮੇਸ਼ੁਰ ਦੀ ਮਰਜ਼ੀ ਨੂੰ ਹੋਣ ਲਈ ਪ੍ਰਗਟ ਕਰਦੀ ਹੈ। ਜੇ ਅਸੀਂ ਕਿਸੇ ਇਹੋ ਜਿਹੀ ਚੀਜ਼ ਦੇ ਲਈ ਪ੍ਰਰਥਨਾ ਕਰੀਏ ਜੋ ਪਰਮੇਸ਼ੁਰ ਨੂੰ ਸਨਮਾਨ ਨਹੀਂ ਦਿੰਦੀ ਹੈ ਜਾਂ ਸਾਡੇ ਜੀਵਨਾਂ ਵਿੱਚ ਪਰਮੇਸ਼ੁਰ ਦੀ ਇੱਛਾ ਨਹੀਂ ਹੈ, ਤਾਂ ਜੋ ਅਸੀਂ ਮੰਗ ਰਹੇ ਹਾਂ ਪਰਮੇਸ਼ੁਰ ਉਸ ਨੂੰ ਨਹੀਂ ਦੇਵੇਗਾ। ਅਸੀਂ ਕਿਵੇਂ ਜਾਣੀਏ ਕਿ ਪਰਮੇਸ਼ੁਰ ਦੀ ਮਰਜ਼ੀ ਕੀ ਹੈ? ਪਰਮੇਸ਼ਰ ਨੇ ਸਨੂੰ ਬੁੱਧ ਦੇਣ ਦਾ ਵਾਅਦਾ ਕੀਤਾ ਹੈ ਜਦੋਂ ਅਸੀਂ ਇਸ ਦੀ ਮੰਗ ਕਰਦੇ ਹਾਂ। ਯਾਕੂਬ 1:5 ਘੋਸ਼ਣਾ ਕਰਦਾ ਹੈ, “ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁਲ੍ਹੇ ਦਿਲ ਨਾਲ ਬਿਨਾ ਉਲਾਂਭੇ ਦੇ ਦਿੰਦਾ ਹੈ, ਤਾਂ ਉਹ ਨੂੰ ਦਿੱਤਾ ਜਾਵੇਗਾ”। ਸ਼ੁਰੂ ਕਰਨ ਦੇ ਲਈ ਇੱਕ ਚੰਗੀ ਜਗ੍ਹਾ 1 ਥੱਸਲੁਨੀਕੀਆਂ 5:12-24, ਜੋ ਸਾਡੇ ਲਈ ਪਰਮੇਸ਼ੁਰ ਦੀਆਂ ਕਈ ਮਰਜ਼ੀਆਂ ਦੀ ਰੂਪ ਰੇਖਾ ਦਿੰਦੀ ਹੈ। ਜਿਨ੍ਹਾਂ ਜਿਆਦਾ ਅਸੀਂ ਪਰਮੇਸ਼ੁਰ ਦੇ ਵਚਨ ਨੂੰ ਸਮਝਦੇ ਹਾਂ ਕਿ ਇਸ ਦੇ ਲਈ ਪ੍ਰਾਰਥਨਾ ਕੀਤੀ ਜਾਵੇ, ਉਨ੍ਹਾਂ ਹੀ ਜਿਆਦਾ ਅਕਸਰ ਪਰਮੇਸ਼ੁਰ ਸਾਡੀਆਂ ਬੇਨਤੀਆਂ ਦੇ ਉੱਤਰ “ਹਾਂ” ਵਿੱਚ ਦੇਵੇਗਾ।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਮੈਂ ਇਸ ਤਰ੍ਹਾਂ ਦਾ ਕੀ ਕਰਾਂ ਕਿ ਪਰਮੇਸ਼ੁਰ ਮੇਰੀ ਪ੍ਰਾਰਥਨਾ ਦਾ ਉੱਤਰ ਦੇ ਸੱਕੇ?