settings icon
share icon
ਪ੍ਰਸ਼ਨ

ਇਸ ਧਰਤੀ ਦੀ ਕਿੰਨ੍ਹੀ ਉਮਰ ਹੈ? ਇਹ ਧਰਤੀ ਕਿੰਨ੍ਹੀ ਕੁ ਪੁਰਾਣੀ ਹੈ?

ਉੱਤਰ


ਬਾਈਬਲ ਦੇ ਅਨੁਸਾਰ, ਜੇ ਇਸ ਤੱਥ ਨੂੰ ਵੇਖਿਆ ਜਾਵੇ ਤਾਂ ਆਦਮ ਨੂੰ ਸਾਡੇ ਇਸ ਗ੍ਰਹਿ ਦੀ ਹੋਂਦ ਦੇ ਛੇਵੇਂ ਦਿਨ ਰਚਿਆ ਗਿਆ ਸੀ, ਅਸੀਂ ਬਾਈਬਲ ਦੇ ਆਧਾਰ ’ਤੇ ਧਰਤੀ ਦੀ ਉਮਰ ਦਾ ਅਨੁਮਾਨਿਤ ਅੰਦਾਜ਼ਾ ਮਨੁੱਖ ਜਾਤੀ ਦੇ¬¬¬¬ ਵਰਣਨਾਂ ਦੁਆਰਾ ਵੇਖਣ ਤੋਂ ਲੱਗਾ ਸੱਕਦੇ ਹਾਂ। ਇਹ ਮੰਨਿਆ ਜਾਂਦਾ ਹੈ ਕਿ ਉਤਪਤ ਵਿੱਚ ਦਿੱਤਾ ਗਿਆ ਵਰਣਨ, ਰਚਨਾ ਦੇ ਛੇ ਦਿਨ ਸ਼ਾਬਦਿਕ ਰੂਪ ਵਿੱਚ 24-ਘੰਟੇ ਦਾ ਸਮਾਂ ਦਿੱਤਾ ਹੈ, ਜੋ ਬਿਲਕੁਲ ਸਹੀ ਹੈ ਅਤੇ ਇਹ ਕਿ ਉਤਪਤ ਦੇ ਕਾਲਕਰਮ ਵਿੱਚ ਕਿਸੇ ਤਰ੍ਹਾਂ ਦਾ ਸਾਫ਼ ਫ਼ਰਕ ਨਹੀਂ ਹਨ।

ਜਿਹੜੀਆਂ ਪੀੜ੍ਹੀਆਂ ਦੀ ਸੂਚੀ ਉਤਪਤ ਆਧਿਆਏ 5 ਅਤੇ 11 ਵਿੱਚ ਦਿੱਤੀਆਂ ਗਈਆਂ ਹਨ। ਉਹ ਉਸ ਯੁਗ ਨੂੰ ਜਾਣਕਾਰੀ ਦਿੰਦੀ ਹੈ ਜਦੋਂ ਆਦਮ ਅਤੇ ਉਸ ਦੇ ਵੰਸ਼ ਦੇ ਲੋਕਾਂ ਨੇ ਆਪਣੇ ਤੋਂ ਅੱਗੇ ਆਉਣ ਵਾਲੀ ਪੀੜੀ ਆਦਮ ਤੋਂ ਲੈ ਕੇ ਅਬਰਾਹਾਮ ਤੱਕ ਦੇ ਉੱਤਰ ਅਧਿਕਾਰ ਦੇ ਰੂਪ ਵਿੱਚ ਪਾਲਣ ਪੋਸ਼ਣ ਕੀਤਾ ਸੀ। ਪਰ ਇਸ ਗੱਲ ਦਾ ਨਿਰਧਾਰਣ ਕਰਨਾ ਹੈ ਕਿ ਅਬਾਰਹਾਮ ਇਸ ਇਤਿਹਾਸ ਦੇ ਕਾਲਕ੍ਰਮ ਵਿੱਚ ਵਿੱਚ ਸਹੀ ਰੂਪ ਤੋਂ ਕਿੱਥੇ ਆਉਂਦੀ ਹੈ ਅਤੇ ਉਤਪਤ ਅਧਿਆਏ 5 ਅਤੇ 11 ਦੇ ਨਾਲ ਇਸ ਨੂੰ ਜੋੜ ਦੇਣ ਨਾਲ ਇਹ ਜ਼ਾਹਰ ਹੁੰਦਾ ਹੈ ਕਿ ਬਾਈਬਲ ਇਹ ਸਿਖਾਉਂਦੀ ਹੈ ਕਿ ਇਹ ਧਰਤੀ ਘੱਟ ਤੋਂ ਘੱਟ ਜਾਂ ਜ਼ਿਆਦਾ ਤੋਂ ਜ਼ਿਆਦਾ 6000 ਸਾਲ ਪੁਰਾਣੀ ਹੈ।

ਇਸ ਦੇ ਕਰੋੜਾਂ-ਅਰਬਾਂ ਸਾਲਾਂ ਹੋਣ ਦੇ ਬਾਰੇ ਕੀ ਖਿਆਲ ਹੈ ਜਿਨ੍ਹਾਂ ਨੂੰ ਅੱਜ ਦੇ ਜ਼ਿਆਦਾਤਰ ਆਧੁਨਿਕ ਵਿਗਿਆਨੀਆਂ ਨੇ ਕਬੂਲਿਆ ਅਤੇ ਸਾਡੇ ਸਿੱਖਿਅਕ ਸਥਾਨਾਂ ਵਿੱਚ ਭਾਰੀ ਬਹੁਮਤ ਇਸ ਦੀ ਸਿੱਖਿਆ ਦੇ ਰਿਹਾ ਹੈ? ਇਹ ਯੁੱਗ ਮੁੱਖ ਰੂਪ ਤੋਂ ਦੋ ਤਕਨੀਕਾਂ ਉੱਤੇ ਅਧਾਰਿਤ ਹੈ ਜੋ ਮਿਤੀ ਨੂੰ ਨਿਰਧਾਰਿਤ ਕਰਦਾ ਹੈ: ਰੇਡੀਓਮੀਟ੍ਰਿਕ ਤਾਰੀਕ ਨਿਰਧਾਰਨ ਅਤੇ ਭੁਗੋਲਿਕ ਘਟਨਾਵਾਂ ਨਾਲ ਸੰਬੰਧਿਤ ਸਮਾਂ ਨਿਰਧਾਰਨ। ਉਹ ਵਿਗਿਆਨਕ ਜਿਹੜੇ ਇਸ ਧਰਤੀ ਦੀ ਲਗਭਗ 6000 ਸਾਲ ਦੀ ਉਮਰ ਦੀ ਵਕਾਲਤ ਕਰਦੇ ਹਨ ਉਹ ਇਹ ਜ਼ੋਰ ਦਿੰਦੇ ਹਨ ਕਿ ਰੇਡੀਓਮੀਟ੍ਰਿਕ ਮਿਤੀ ਦਾ ਸਿਧਾਂਤ ਤਰੂਟੀਆਂ ਦੀ ਕਲਪਣਾ ਦੀ ਲੜ੍ਹੀ ਦੇ ਉੱਤੇ ਅਧਾਰਿਤ, ਜਦੋਂ ਕਿ ਭੁਗੋਲਿਕ ਘਟਨਾਵਾਂ ਨਾਲ ਸੰਬੰਧਿਤ ਸਮਾਂ ਨਿਰਧਾਰਿਤ ਲਈ ਤਰੂਟੀ ਭਰਿਆ ਹੈ ਕਿਉਂਕਿ ਇਹ ਗੋਲਾਕਾਰ ਤਰਕ ਦਾ ਇਸਤੇਮਾਲ ਕਰਦਾ ਹੈ। ਇਸ ਦੇ ਬਾਵਜੂਦ, ਇਹ ਧਰਤੀ ਨੂੰ ਪੁਰਾਣੀ ਤੋਂ ਪੁਰਾਣੀ ਹੋਣ ਦੀ ਕਾਲਪਨਿਕ ਦੇ ਅਸਲੀ ਰੂਪ ਦੀ ਵੱਲ ਇਸ਼ਾਰਾ, ਪ੍ਰਸਿੱਧ ਗਲ਼ਤ ਧਾਰਨਾ ਦੀ ਵਾਂਗੁ ਹੀ ਕਰਦਾ ਹੈ ਕਿ ਹੀਰੇ, ਕੋਲਾ, ਤੇਲ, ਜੀਵ ਅਤੇ ਨਿਰਮਾਣ ਕਾਰਜ ਆਦਿ ਦੇ ਪ੍ਰਗਟ ਹੋਣ ਦੇ ਲਈ ਲੰਮੀ ਕਤਾਰ ਦਾ ਸਮਾਂ ਲੱਗਦਾ ਹੈ। ਅਖੀਰ ਵਿੱਚ ਘੱਟ-ਉਮਰ ਦੀ ਧਰਤੀ ਦੀ ਗੱਲ ਕਰਨ ਵਾਲੇ ਇਸ ਧਰਤੀ ਨੂੰ ਪੇਸ਼ ਕਰਦੇ ਹਨ ਜਿਸ ਨੂੰ ਉਹ ਅਸਲ ਵਿੱਚ ਅਸਲੀ ਰੂਪ ਮੰਨਦੇ ਹਨ। ਧਰਤੀ ਦੀ ਉਮਰ ਨੂੰ ਮੰਨਣ ਵਾਲੇ ਵਿਗਿਆਨੀ ਇਹ ਕਬੂਲ ਕਰਦੇ ਹਨ ਕਿ ਉਹ ਅੱਜ ਸਮੇਂ ਬਹੁਮਤ ਵਿੱਚ ਘੱਟ ਹੈ, ਪਰ ਉਹ ਜ਼ੋਰ ਦਿੰਦੇ ਹਨ ਕਿ ਉਨ੍ਹਾਂ ਦਾ ਸਤਰ੍ਹ ਸਮੇਂ ਦੇ ਮੁਤਾਬਿਕ ਵੱਧਦਾ ਅਤੇ ਵੱਧਦਾ ਚਲਾ ਜਾਵੇਗਾ ਜਿਵੇਂ ਜਿਵੇਂ ਹੋਰ ਜ਼ਿਆਦਾ ਵਿਗਿਆਨਕ ਸਬੂਤ ਨੂੰ ਵਾਰੀ ਵਾਰੀ ਪੜ੍ਹਤਾਲ ਕਰਦੇ ਜਾਣਗੇ ਅਤੇ ਅੱਜ ਦੇ ਸਮੇਂ ਵਿੱਚ ਧਰਤੀ ਦੇ ਪੁਰਾਣੇ ਹੋਣ ਦੇ ਵਿਕਾਸ ਨੂੰ ਨੇੜ੍ਹੇ ਤੋਂ ਦੇਖਣਗੇਂ।

ਅੰਤ ਵਿੱਚ, ਧਰਤੀ ਦੀ ਉਮਰ ਨੂੰ ਸਿੱਧ ਨਹੀਂ ਕੀਤਾ ਜਾ ਸੱਕਦਾ ਹੈ। ਭਾਵੇਂ ਇਹ 6000 ਸਾਲ ਪੁਰਾਣੀ ਹੋਵੇ ਜਾਂ ਕਰੋੜਾਂ ਸਾਲ ਵੀ ਪੁਰਾਣੀ ਕਿਉਂ ਨਾ ਹੋਵੇ, ਦੋਵੇਂ ਹੀ ਨਜ਼ਰੀਏ (ਅਤੇ ਇਸ ਦੇ ਵਿਚਕਾਰ ਸਭ ਕੁਝ) ਵਿਸ਼ਵਾਸ ਅਤੇ ਅਨੁਮਾਨ ’ਤੇ ਅਧਾਰਿਤ ਹੈ। ਉਹ ਜਿਹੜੇ ਇਸ ਦੇ ਅਰਬਾਂ ਸਾਲ ਪੁਰਾਣੇ ਹੋਣ ਵਿੱਚ ਵਿਸ਼ਵਾਸ ਕਰਦੇ ਹਨ ਉਹ ਭਰੋਸਾ ਕਰਦੇ ਹਨ ਕਿ ਰੇਡੀਓਮੀਟ੍ਰਿਕ ਮਿਤੀ ਨਿਰਧਾਰਨ ਵਰਗਾ ਤਰੀਕਾ ਵਿਸ਼ਵਾਸਯੋਗ ਹੈ ਅਤੇ ਇਹ ਕਿ ਇਤਿਹਾਸ ਵਿੱਚ ਅਜਿਹਾ ਕੁਝ ਵੀ ਵਾਪਰਿਆ ਨਹੀਂ ਹੋਇਆ ਜਿਸ ਨਾਲ ਰੇਡੀਓਮੀਟ੍ਰਿਕ ਦਾ ਕੁਦਰਤੀ ਪਤਨ ਭੰਗ ਹੋਇਆ ਹੋਵੇ। ਉਹ ਜਿਹੜੇ ਧਰਤੀ ਦੇ 6000 ਸਾਲ ਪੁਰਾਣੀ ਹੋਣ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਇਹ ਭਰੋਸਾ ਕਰਦੇ ਹਨ ਕਿ ਬਾਈਬਲ ਸੱਚੀ ਹੈ ਅਤੇ ਹੋਰ ਸਾਧਨ ਜਿਹੜੇ ਕਿ ਧਰਤੀ “ਜ਼ਾਹਰ” ਉਮਰ ਦਾ ਵਰਣਨ ਕਰਦੇ ਹਨ ਜਿਵੇਂ ਭੂਗੋਲਿਕ ਤੌਰ ’ਤੇ ਹੜ ਦਾ ਆਉਣਾ ਜਾਂ ਪਰਮੇਸ਼ੁਰ ਇਹੋ ਜਿਹੇ ਬ੍ਰਹਿਮੰਡ ਨੂੰ ਅਜਿਹੀ ਸਥਿਤੀ ਵਿੱਚ ਨਿਰਮਾਣ ਕਰ ਰਿਹਾ ਹੈ ਜਿਹੜੀ ਕਿ ਇੱਕ ਲੰਮੇ ਸਮੇਂ ਦਾ “ਅਹਿਸਾਸ” ਕਰਾਉਂਦੀ ਹੈ। ਉਦਾਹਰਣ ਦੇ ਤੌਰ ’ਤੇ, ਪਰਮੇਸ਼ੁਰ ਨੇ ਆਦਮ ਅਤੇ ਹਵਾ ਨੂੰ ਉਨ੍ਹਾਂ ਦੀ ਸਿਰਜਣਾ ਵਾਲੇ ਦਿਨ ਹੀ ਪੜ੍ਹਤਾਲ ਕੀਤੀ ਹੁੰਦੀ, ਤਾਂ ਉਹ ਡਾਕਟਰ ਨਾ ਉਨ੍ਹਾਂ ਦੀ ਉਮਰ ਨੂੰ ਕਿਆਸੀ ਤੌਰ ’ਤੇ 20 ਸਾਲ (ਜਾਂ ਕੁਝ ਵੀ ਉਮਰ ਜ਼ਾਹਰ ਹੁੰਦੀ ਪ੍ਰਗਟ ਹੁੰਦੀ) ਲਗਾਇਆ ਹੁੰਦਾ, ਜਦ ਕਿ ਸੱਚਾਈ ਇਹ ਹੈ ਕਿ, ਆਦਮ ਅਤੇ ਹਵਾ ਇੱਕ ਦਿਨ ਤੋਂ ਵੀ ਘੱਟ ਉਮਰ ਦੇ ਸਨ। ਭਾਵੇਂ ਕੁਝ ਵੀ ਕਿਉਂ ਨਾ ਹੋਵੇ, ਵਿਕਾਸਵਾਦ ਦੇ ਨਜ਼ਰੀਏ ਨਾਲ ਨਾਸਤਿਕ ਵਿਗਿਆਨਿਕਾਂ ਤੋਂ ਇਲਾਵਾ ਪਰਮੇਸ਼ੁਰ ਦੇ ਵਚਨ ਵਿੱਚ ਭਰੋਸਾ ਕਰਨ ਦੇ ਲਈ ਹਮੇਸ਼ਾਂ ਚੰਗੇ ਕਾਰਨ ਹਨ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਇਸ ਧਰਤੀ ਦੀ ਕਿੰਨ੍ਹੀ ਉਮਰ ਹੈ? ਇਹ ਧਰਤੀ ਕਿੰਨ੍ਹੀ ਕੁ ਪੁਰਾਣੀ ਹੈ?
© Copyright Got Questions Ministries