settings icon
share icon
ਪ੍ਰਸ਼ਨ

ਸਬਤ ਦਾ ਦਿਨ ਕਿਹੜਾ ਹੈ, ਸ਼ਨੀਵਾਰ ਜਾਂ ਐਤਵਾਰ? ਕੀ ਮਸੀਹੀਆਂ ਨੂੰ ਸਬਤ ਦਾ ਦਿਨ ਮੰਨਣਾ ਚਾਹੀਦਾ ਹੈ?

ਉੱਤਰ


ਅਕਸਰ ਇਹ ਦਾਅਵਾ ਕੀਤਾ ਗਿਆ ਹੈ ਕਿ “ਪਰਮੇਸ਼ੁਰ ਨੇ ਸਬਤ ਨੂੰ ਅਦਨ ਵਿੱਚ ਬਣਾਇਆ” ਕਿਉਂਕਿ ਕੂਚ 20:11 ਵਿੱਚ ਸ੍ਰਿਸ਼ਟੀ ਅਤੇ ਸਬਤ ਦੇ ਵਿਚਕਾਰ ਸੰਬੰਧ ਮੰਨਿਆ ਗਿਆ ਹੈ। ਭਾਵੇਂ ਪਰਮੇਸ਼ੁਰ ਨੇ ਸੱਤਵੇਂ ਦਿਨ ਅਰਾਮ ਕੀਤਾ (ਉਤਪਤ 2:3)। ਭਵਿੱਖਬਾਣੀ ਵਿੱਚ ਵੀ ਸਬਤ ਦਾ ਇਸ਼ਾਰਾ ਕੀਤਾ ਗਿਆ ਸੀ। ਪਰ ਇੱਥੇ ਬਾਈਬਲ ਅਧਾਰਿਤ ਇਸਰਾਏਲ ਦੀ ਸੰਤਾਨ ਨੂੰ ਮਿਸਰ ਦੇ ਛੱਡਣ ਤੋਂ ਪਹਿਲਾਂ ਸਬਤ ਦੀ ਕੋਈ ਵੀ ਵਿਆਖਿਆ ਨਹੀਂ ਮਿਲਦੀ ਹੈ। ਵਚਨ ਵਿੱਚ ਕਿਤੇ ਵੀ ਥੋੜਾ ਜਿਹਾ ਇਸ਼ਾਰਾ ਨਹੀਂ ਜੋ ਆਦਮ ਤੋਂ ਲੈ ਕੇ ਮੂਸਾ ਤੱਕ ਸਬਤ ਨੂੰ ਮੰਨਣ ਦੇ ਅਭਿਆਸ ਬਾਰੇ ਦੱਸਦਾ ਹੋਵੇ।

ਪਰਮੇਸ਼ੁਰ ਦਾ ਵਚਨ ਇਸ ਨੂੰ ਪੂਰੀ ਤਰ੍ਹਾਂ ਸਾਫ਼ ਕਰਦਾ ਹੈ ਕਿ ਸਬਤ ਦਾ ਮੰਨਣਾ ਪਰਮੇਸ਼ੁਰ ਅਤੇ ਇਸਰਾਏਲ ਦੇ ਵਿਚਕਾਰ ਇੱਕ ਖਾਸ ਚਿੰਨ੍ਹ ਸੀ: “ਉਪਰੰਤ ਇਸਰਾਏਲੀ ਸਬਤ ਦਾ ਮਨੌਤ ਕਰਨ, ਅਤੇ ਆਪਣੀਆਂ ਪੀੜ੍ਹੀਆਂ ਤੀਕ ਇੱਕ ਵਿਸਰਾਮ ਦਾ ਦਿਨ ਕਰ ਕੇ ਮੰਨਣ ਕਿਉਂ ਜੋ ਉਹ ਸਦਾ ਲਈ ਇੱਕ ਨੇਮ ਹੈ। ਉਹ ਮੇਰੇ ਵਿੱਚ ਅਤੇ ਇਸਰਾਏਲੀਆਂ ਵਿੱਚ ਇੱਕ ਨਿਸ਼ਾਨ ਹੈ, ਕਿਉਂ ਕਿ ਛੇ ਦਿਨਾਂ ਵਿੱਚ ਯਹੋਵਾਹ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ, ਅਤੇ ਸੱਤਵੇਂ ਦਿਨ ਵਿਸਰਾਮ ਕੀਤਾ ਅਤੇ ਸ਼ਾਂਤ ਪਾਈ” (ਕੂਚ 31:16-17)।

ਬਿਵਸਥਾ ਸਾਰ 5 ਵਿੱਚ, ਮੂਸਾ ਇਸਰਾਏਲੀਆਂ ਦੀ ਅਗਲੀ ਪੀੜ੍ਹੀ ਨੂੰ ਦੱਸ ਹੁਕਮ ਪੜ੍ਹ ਦੇ ਦੁਹਰਾਉਂਦਾ ਹੈ। ਇੱਥੇ ਆਇਤ 12-14 ਵਿੱਚ ਸਬਤ ਨੂੰ ਮੰਨਣ ਤੋਂ ਬਾਅਦ, ਮੂਸਾ ਇਸਰਾਏਲ ਨੂੰ ਸਬਤ ਨੂੰ ਮੰਨਣ ਦਾ ਕਾਰਨ ਦੱਸਦਾ ਹੈ: “ਯਾਦ ਰੱਖ ਕਿ ਤੂੰ ਮਿਸਰ ਦੇਸ ਵਿੱਚ ਗੁਲਾਮ ਸੈਂ ਅਤੇ ਯਹੋਵਾਹ ਤੇਰੇ ਪਰਮੇਸ਼ੁਰ ਨੇ ਬਲਵੰਤ ਹੱਥ ਨਾਲ ਅਤੇ ਬਾਂਹ ਲੰਮੀ ਕਰ ਕੇ ਤੈਨੂੰ ਕੱਢ ਲਿਆ। ਏਸ ਲਈ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਸਬਤ ਦੇ ਮੰਨਣ ਦਾ ਹੁਕਮ ਦਿੰਦਾ ਹੈ” (ਬਿਵਸਥਾ ਸਾਰ 5:15)।

ਇਸਰਾਏਲ ਨੂੰ ਸਬਤ ਦਾ ਦੇਣਾ ਪਰਮੇਸ਼ੁਰ ਦਾ ਇਰਾਦਾ ਨਹੀਂ ਸੀ ਕਿ ਉਹ ਸ੍ਰਿਸ਼ਟੀ ਨੂੰ ਯਾਦ ਕਰਨਗੇ, ਪਰ ਉਹ ਮਿਸਰ ਵਿੱਚ ਆਪਣੀ ਗੁਲਾਮੀ ਅਤੇ ਪਰਮੇਸ਼ੁਰ ਦੇ ਛੁਟਕਾਰੇ ਨੂੰ ਯਾਦ ਕਰਨਗੇ। ਸਬਤ ਨੂੰ ਮੰਨਣ ਲਈ ਕਿਹੜੀਆਂ ਗੱਲਾਂ ਜ਼ਰੂਰੀ ਸਨ: ਇੱਕ ਵਿਅਕਤੀ ਜੋ ਸਬਤ ਦੀ ਬਿਵਸਥਾ ਹੇਠ ਹੈ ਉਹ ਸਬਤ ਦੇ ਦਿਨ ਆਪਣੇ ਘਰ ਨੂੰ ਛੱਡ ਨਹੀਂ ਸੱਕਦਾ ਸੀ (ਕੂਚ 16:29), ਉਹ ਅੱਗ ਨਹੀਂ ਬਾਲ ਸੱਕਦਾ (ਕੂਚ 35:3), ਅਤੇ ਨਾ ਹੀ ਉਹ ਕਿਸੇ ਹੋਰ ਕੋਲੋਂ ਕੰਮ ਕਰਵਾ ਸੱਕਦਾ ਹੈ (ਬਿਵਸਥਾ ਸਾਰ 5:14)। ਇੱਕ ਵਿਅਕਤੀ ਜੋ ਸਬਤ ਨੂੰ ਤੋੜ੍ਹਦਾ ਹੈ, ਉਸ ਨੂੰ ਮਾਰ ਦਿੱਤਾ ਜਾਂਦਾ ਸੀ (ਕੂਚ 31:15; ਗਿਣਤੀ 15:32-35)।

ਨਵੇਂ ਨੇਮ ਦੇ ਹਿੱਸਿਆਂ ਦੀ ਪਰਖ ਕਰਨ ’ਤੇ ਚਾਰ ਜ਼ਰੂਰੀ ਗੱਲਾਂ ਵਿਖਾਈ ਦਿੰਦੀਆਂ ਹਨ: 1) ਜਦੋਂ ਕਦੀ ਵੀ ਮਸੀਹ ਆਪਣੇ ਜੀ ਉੱਠੇ ਰੂਪ ਵਿੱਚ ਪ੍ਰਗਟ ਹੁੰਦਾ ਅਤੇ ਜਿਹੜਾ ਦਿਨ ਦੱਸਿਆ ਗਿਆ, ਤਾਂ ਉਹ ਹਮੇਸ਼ਾਂ ਹਫ਼ਤੇ ਦਾ ਪਹਿਲਾ ਦਿਨ ਹੁੰਦਾ (ਮੱਤੀ 28:1, 9, 10; ਮਰਕੁਸ 16:9; ਲੂਕਾ 24:1,13,15; ਯੂਹੰਨਾ 20:19, 26)। 2) ਰਸੂਲਾਂ ਦੇ ਕੰਮ ਤੋਂ ਲੈ ਕੇ ਪ੍ਰਕਾਸ਼ ਦਾ ਪੋਥੀ ਤੱਕ ਸਿਰਫ਼ ਇੱਕੋ ਹੀ ਵਾਰ ਜਿਸ ਸਬਤ ਦਾ ਜ਼ਿਕਰ ਹੋਇਆ ਉਹ ਯਹੂਦੀਆਂ ਨੂੰ ਖੁਸ਼ਖ਼ਬਰੀ ਸੁਣਾਉਣ ਦੇ ਮਕਸਦ ਤੋਂ ਹੈ ਅਤੇ ਅਕਸਰ ਇਹ ਪ੍ਰਸੰਗ ਯਹੂਦੀਆਂ ਦੇ ਅਰਾਧਨਾ ਦੇ ਘਰ ਦਾ ਹੈ (ਰਸੂਲਾਂ ਦੇ ਕਰਤੱਬ ਅਧਿਆਏ 13-18)। ਪੌਲੁਸ ਨੇ ਲਿਖਿਆ, “ਅਤੇ ਯਹੂਦੀਆਂ ਲਈ ਮੈਂ ਯਹੂਦੀ ਜਿਹਾ ਬਣਿਆ, ਭਈ ਯਹੂਦੀਆਂ ਨੂੰ ਖਿੱਚ ਲਿਆਵਾਂ” (1 ਕੁਰਿੰਥੀਆਂ 9:20)। ਪੌਲੁਸ ਯਹੂਦੀਆਂ ਦੇ ਅਰਾਧਨਾ ਘਰ ਵਿੱਚ ਉਨ੍ਹਾਂ ਨਾਲ ਸੰਗਤੀ ਕਰਨ ਅਤੇ ਸੰਤਾਂ ਦੀ ਤਰੱਕੀ ਕਰਨ ਲਈ ਨਹੀਂ ਗਿਆ, ਪਰ ਇਸ ਕਰਕੇ ਕਿ ਗੁਆਚਿਆਂ ਹੋਇਆਂ ਨੂੰ ਸਜ਼ਾ ਤੋਂ ਬਚਾਉਣ ਲਈ। 3) ਇੱਕ ਵਾਰ ਫਿਰ ਪੌਲੁਸ ਬਿਆਨ ਕਰਦਾ ਹੈ, “ਏਦੋਂ ਅੱਗੇ ਮੈਂ ਪਰਾਈਆਂ ਕੌਮਾਂ ਵੱਲ ਜਾਵਾਂਗਾ” (ਰਸੂਲਾਂ ਦੇ ਕਰਤੱਬ 18:6), ਸਬਤ ਨੂੰ ਦੁਬਾਰਾ ਦੁਹਰਾਇਆ ਨਹੀਂ ਗਿਆ ਅਤੇ 4) ਸਬਤ ਦੇ ਦਿਨ ਦਾ ਪਾਲਣ ਕਰਨ ਦੇ ਇਲਾਵਾ, ਨਵੇਂ ਨੇਮ ਦਾ ਖਾਸ ਹਿੱਸਾ ਇਸ ਦੇ ਉਲਟ ਲਾਗੂ ਹੁੰਦਾ ਹੈ (ਉੱਪਰ ਦੱਸੇ ਗਏ 3 ਨੰਬਰ ’ਤੇ ਇੱਕ ਅਸਹਿਮਤ ਨੂੰ ਸ਼ਾਮਿਲ ਕਰਦਿਆਂ, ਕੁਲੁੱਸੀਆਂ 2:16 ਵਿੱਚ ਮਿਲਦਾ ਹੈ)।

ਚੌਥੇ ਨੰਬਰ ਦੇ ਵਾਕ ਨੂੰ ਨਜ਼ਦੀਕੀ ਨਾਲ ਦੇਖਦਿਆਂ ਇਹ ਪ੍ਰਗਟ ਹੁੰਦਾ ਹੈ ਕਿ ਨਵੇਂ ਨੇਮ ਦਿਆਂ ਵਿਸ਼ਵਾਸੀਆਂ ਦੇ ਉੱਤੇ ਸਬਤ ਦੇ ਦਿਨ ਨੂੰ ਮੰਨਣ ਵਾਸਤੇ ਕੋਈ ਰੁਕਾਵਟ ਨਹੀਂ ਸੀ, ਅਤੇ ਇਹ ਵੀ ਜਾਪਦਾ ਹੈ ਕਿ ਐਤਵਾਰ “ਮਸੀਹੀ ਸਬਤ” ਦਾ ਵਿਚਾਰ ਵੀ ਵਚਨ ਮੁਤਾਬਿਕ ਨਹੀਂ ਹੈ। ਜਿਸ ਤਰ੍ਹਾਂ ਉੱਪਰ ਦੱਸਿਆ ਹੈ, ਪੌਲੁਸ ਦਾ ਗੈਰ ਯਹੂਦੀ ਲੋਕਾਂ ਉੱਤੇ ਧਿਆਨ ਲਗਾਉਣ ਨੂੰ ਸ਼ੁਰੂ ਕਰਨ ਤੋਂ ਬਾਅਦ ਸਿਰਫ਼ ਇੱਕੋ ਹੀ ਵਾਰ ਜ਼ਿਕਰ ਹੋਇਆ ਹੈ, “ਇਸ ਲਈ ਖਾਣ ਪੀਣ, ਯਾ ਤਿਉਹਾਰ, ਯਾ ਅਮੱਸਿਆ, ਯਾ ਸਬਤਾਂ ਦੇ ਵਿਖੇ ਕੋਈ ਤੁਹਾਡੇ ਉੱਤੇ ਦੋਸ਼ ਨਾ ਲਾਵੇ। ਏਹ ਤਾਂ ਹੋਣ ਵਾਲੀਆਂ ਗੱਲਾਂ ਦਾ ਪਰਛਾਵਾਂ ਹਨ, ਪਰ ਦੇਹ ਮਸੀਹ ਦੀ ਹੈ” (ਕੁਲੁੱਸੀਆਂ 2:16-17)। ਜਿੱਥੇ ਮਸੀਹ ਨੇ, ਅਤੇ ਉਸ ਲਿਖਤ ਨੂੰ ਜਿਹੜੀ ਹੁਕਮਾਂ ਕਰ ਕੇ ਸਾਡੇ ਉਲਟ ਅਤੇ ਸਾਡੇ ਵਿਰੁੱਧ ਸੀ। “ਉਸ ਨੇ ਮੇਸ ਦਿੱਤਾ, ਅਤੇ ਉਹ ਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਵਿੱਚੋਂ ਚੁੱਕ ਸੁੱਟਿਆ” (ਕੁਲੁੱਸੀਆਂ 2:14)।

ਇਸ ਵਿਚਾਰ ਨੂੰ ਨਵੇਂ ਨੇਮ ਵਿੱਚ ਇੱਕ ਵਾਰ ਤੋਂ ਜ਼ਿਆਦਾ ਵਾਰੀ ਦਹੁਰਾਇਆ ਗਿਆ ਹੈ: “ਕੋਈ ਇੱਕ ਦਿਨ ਨੂੰ ਦੂਜੇ ਨਾਲੋਂ ਚੰਗਾ ਸਮਝਦਾ ਹੈ। ਕੋਈ ਜਣਾ ਸਭਨਾਂ ਦਿਨਾਂ ਨੂੰ ਇੱਕੋ ਜਿਹਾ ਸਮਝਦਾ ਹੈ। ਹਰ ਕੋਈ ਆਪੋ ਆਪਣੇ ਮਨ ਵਿੱਚ ਪੱਕੀ ਨਿਹਚਾ ਰੱਖੇ। ਜਿਹੜਾ ਦਿਨ ਨੂੰ ਮੰਨਦਾ ਹੈ, ਉਹ ਪ੍ਰਭੁ ਦੇ ਲਈ ਮੰਨਦਾ ਹੈ” (ਰੋਮੀਆਂ 14:5-6)। “ਪਰ ਹੁਣ ਜੋ ਤੁਸੀਂ ਪਰਮੇਸ਼ੁਰ ਨੂੰ ਜਾਣ ਗਏ ਹੋ- ਸਗੋਂ ਪਰਮੇਸ਼ੁਰ ਨੇ ਤੁਹਾਨੂੰ ਜਾਣ ਲਿਆ ਹੈ- ਤਾਂ ਕਿੱਕੁਰ ਤੁਸੀਂ ਫੇਰ ਉਨ੍ਹਾਂ ਨਿਰਬਲ ਅਤੇ ਨਿਕੰਮੀਆਂ ਮੂਲ ਗੱਲਾਂ ਦੀ ਵੱਲ ਮੁੜ ਜਾਂਦੇ ਹੋ ਜਿਨ੍ਹਾਂ ਦੇ ਬੰਧਨ ਵਿੱਚ ਤੁਸੀਂ ਨਵੇਂ ਸਿਰਿਓਂ ਆਇਆ ਚਾਹੁੰਦੇ ਹੋ? ਤੁਸੀਂ ਦਿਨਾਂ ਅਤੇ ਮਹੀਨਿਆਂ ਅਤੇ ਸਮਿਆਂ ਅਤੇ ਵਰਿਹਾਂ ਨੂੰ ਮੰਨਦੇ ਹੋ” (ਗਲਾਤੀਆਂ 4:9-10)।

ਪਰ ਕੁਝ ਲੋਕ ਇਹ ਦਾਅਵਾ ਕਰਦੇ ਹਨ ਕਿ ਸੰਨ 321 ਈਸਵੀ ਵਿੱਚ ਕੌਨਸਟੈਂਟਾਈਨ ਦੇ ਹੁਕਮ ਉੱਤੇ ਸ਼ਨੀਵਾਰ ਨੂੰ ਐਤਵਾਰ ਵਿੱਚ “ਬਦਲ ਦਿੱਤਾ” ਗਿਆ। ਸ਼ੁਰੂ ਦੀ ਕਲੀਸਿਯਾ ਕਿਹੜੇ ਦਿਨ ਅਰਾਧਨਾ ਦੇ ਲਈ ਇਕੱਠੀ ਹੁੰਦੀ ਸੀ? ਵਚਨ ਵਿਸ਼ਵਾਸੀਆਂ ਨੂੰ ਸਬਤ (ਸ਼ਨੀਵਾਰ) ਦੇ ਦਿਨ ਸੰਗਤੀ ਕਰਨ ਦੇ ਲਈ ਇਕੱਠੇ ਹੋਣ ਵਾਸਤੇ ਕਦੀ ਵੀ ਜ਼ਿਕਰ ਨਹੀਂ ਕਰਦਾ ਹੈ। ਜਦੋਂ ਕਿ, ਕਈ ਇਸ ਤਰ੍ਹਾਂ ਦੇ ਪ੍ਰਸੰਗ ਹਨ ਜੋ ਹਫ਼ਤੇ ਦੇ ਪਹਿਲੇ ਦਿਨ ਦਾ ਜ਼ਿਕਰ ਕਰਦੇ ਹਨ। ਉਦਾਹਰਣ ਵਜੋਂ, ਰਸੂਲਾਂ ਦੇ ਕਰਤੱਬ 20:7 ਬਿਆਨ ਕਰਦਾ ਹੈ ਕਿ, “ਹਫ਼ਤੇ ਦੇ ਪਹਿਲੇ ਦਿਨ ਜਾਂ ਅਸੀਂ ਰੋਟੀ ਤੋੜਨ ਲਈ ਇਕੱਠੇ ਹੋਏ।” 1 ਕੁਰਿੰਥੀਆਂ 16:2 ਵਿੱਚ ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਬੇਨਤੀ ਕਰਦਾ ਹੈ, “ਹਰ ਹਫ਼ਤੇ ਦੇ ਪਹਿਲੇ ਦਿਨ, ਤੁਹਾਡੇ ਵਿੱਚੋਂ ਹਰੇਕ ਆਪਣੀ ਉਕਾਤ ਅਨੁਸਾਰ ਵੱਖ ਕਰ ਕੇ ਆਪਣੇ ਕੋਲ ਰੱਖ ਛੱਡੇ।” ਜਦੋਂ ਕਿ ਪੌਲੁਸ 2 ਕੁਰਿੰਥੀਆਂ 9:12 ਵਿੱਚ ਇਸ ਦਾਨ ਨੂੰ “ਸੇਵਾ” ਦਾ ਨਾਂ ਦਿੰਦਾ ਹੈ, ਇਸ ਧੰਨ ਦਾ ਇਕੱਠਾ ਕੀਤਾ ਜਾਣਾ ਜ਼ਰੂਰ ਹੀ ਐਤਵਾਰ ਦੀ ਮਸੀਹੀ ਸੰਗਤੀ ਦੇ ਨਾਲ ਜੋੜਿਆ ਗਿਆ ਹੋਵੇਗਾ। ਇਤਿਹਾਸਿਕ ਤੌਰ ’ਤੇ ਵਿਸ਼ਵਾਸੀਆਂ ਦੇ ਇਕੱਠੇ ਹੋਣ ਦਾ ਦਿਨ ਨਾ ਹੀ ਐਤਵਾਰ, ਅਤੇ ਨਾ ਹੀ ਸ਼ਨੀਵਾਰ ਨੂੰ ਮਾਨਤਾ ਦਿੰਦਾ, ਅਤੇ ਇਸ ਦਾ ਪਹਿਲੀ ਸਦੀ ਤੋਂ ਅੱਜ ਤੱਕ ਅਭਿਆਸ ਜ਼ਾਰੀ ਹੈ।

ਸਬਤ ਕਲੀਸਿਯਾ ਨੂੰ ਨਹੀਂ, ਪਰ ਇਸਰਾਏਲ ਨੂੰ ਦਿੱਤਾ ਗਿਆ ਸੀ। ਸਬਤ ਅੱਜ ਵੀ ਸ਼ਨੀਵਾਰ ਹੈ, ਐਤਵਾਰ ਨਹੀਂ, ਅਤੇ ਇਹ ਕਦੀ ਬਦਲਿਆ ਨਹੀਂ। ਪਰ ਸਬਤ ਪੁਰਾਣੇ ਨੇਮ ਦੀ ਬਿਵਸਥਾ ਦਾ ਹਿੱਸਾ ਹੈ, ਅਤੇ ਮਸੀਹੀ ਲੋਕ ਸਬਤ ਦੇ ਬੰਧਨ ਤੋਂ ਅਜ਼ਾਦ ਹਨ (ਗਲਾਤੀਆਂ 4:1-26; ਰੋਮੀਆਂ 6:14)। ਸਬਤ ਨੂੰ ਮੰਨਣਾ ਮਸੀਹੀਆਂ ਦੇ ਲਈ ਜ਼ਰੂਰੀ ਨਹੀਂ ਹੈ- ਭਾਵੇਂ ਉਹ ਸ਼ਨੀਵਾਰ ਹੈ ਜਾਂ ਐਤਵਾਰ। ਹਫ਼ਤੇ ਦਾ ਪਹਿਲਾ ਦਿਨ, ਐਤਵਾਰ , ਪ੍ਰਭੁ ਦਾ ਦਿਨ (ਪ੍ਰਕਾਸ਼ ਦੀ ਪੋਥੀ 1:10) ਜੋ ਨਵੀਂ ਸ੍ਰਿਸ਼ਟੀ ਅਨੰਦ ਮਨਾਉਂਦੀ ਹੈ, ਜੋ ਮਸੀਹ ਦੇ ਜੀ ਉੱਠਣ ਦੇ ਰੂਪ ਵਜੋਂ ਸਾਡਾ ਸਿਰ ਹੈ। ਅਸੀਂ ਮੂਸਾ ਵੱਲੋਂ ਦਿੱਤੇ ਗਏ ਸਬਤ ਦੇ ਦਿਨ ਦੀ ਬਿਵਸਥਾ- ਆਰਾਮ ਕਰਨ ਨੂੰ ਮੰਨਣ ਵਾਸਤੇ ਬੰਧਨ ਵਿੱਚ ਨਹੀਂ ਹਾਂ, ਪਰ ਅਸੀਂ ਹੁਣ ਜੀ ਉੱਠੇ ਮਸੀਹ ਨੂੰ ਮੰਨਣ ਅਤੇ- ਸੇਵਾ ਕਰਨ ਲਈ ਅਜ਼ਾਦ ਹਾਂ। ਪੌਲੁਸ ਰੂਸਲ ਨੇ ਕਿਹਾ ਕਿ ਹਰ ਇੱਕ ਮਸੀਹੀ ਨੂੰ ਵਿਅਕਤੀਗਤ ਤੌਰ ’ਤੇ ਇਹ ਫੈਸਲਾ ਲੈਣਾ ਚਾਹੀਦਾ ਹੈ ਕਿ ਸਬਤ ਨੂੰ ਮੰਨਣਾ ਹੈ ਕਿ ਨਹੀਂ, “ਕੋਈ ਇੱਕ ਦਿਨ ਨੂੰ ਦੂਜੇ ਦਿਨ ਨਾਲੋਂ ਚੰਗਾ ਸਮਝਦਾ ਹੈ: ਕੋਈ ਜਣਾ ਸਭਨਾਂ ਦਿਨਾਂ ਨੂੰ ਇੱਕੋ ਜਿਹਾ ਸਮਝਦਾ ਹੈ। ਹਰ ਕੋਈ ਆਪੋ ਆਪਣੇ ਮਨ ਵਿੱਚ ਪੱਕੀ ਨਿਹਚਾ ਰੱਖੇ” (ਰੋਮੀਆਂ 14:5)। ਸਾਨੂੰ ਹਰ ਰੋਜ਼ ਪਰਮੇਸ਼ੁਰ ਦੀ ਭਗਤੀ ਕਰਨਾ ਹੈ, ਨਾ ਕਿ ਸਿਰਫ਼ ਸ਼ਨੀਵਾਰ ਨੂੰ ਜਾਂ ਐਤਵਾਰ ਨੂੰ ਕਰਨੀ ਹੈ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਸਬਤ ਦਾ ਦਿਨ ਕਿਹੜਾ ਹੈ, ਸ਼ਨੀਵਾਰ ਜਾਂ ਐਤਵਾਰ? ਕੀ ਮਸੀਹੀਆਂ ਨੂੰ ਸਬਤ ਦਾ ਦਿਨ ਮੰਨਣਾ ਚਾਹੀਦਾ ਹੈ?
© Copyright Got Questions Ministries